Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

बुढा होआ सेख फरीदु क्मबणि लगी देह ॥
Budẖā ho▫ā Sekẖ Farīḏ kambaṇ lagī ḏeh.
Shaykh Fareed has grown old, and his body has begun to tremble.
ਸ਼ੇਖ ਫਰੀਦ ਬਿਰਧ ਹੋ ਗਿਆ ਹੈ ਅਤੇ ਉਸ ਦਾ ਸਰੀਰ ਕੰਬਣ ਲੱਗ ਗਿਆ ਹੈ।
ਦੇਹ = ਸਰੀਰ।('ਵਿਸੁ ਗੰਦਲਾਂ' ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ।
 
जे सउ वर्हिआ जीवणा भी तनु होसी खेह ॥४१॥
Je sa▫o varėh▫ā jīvṇā bẖī ṯan hosī kẖeh. ||41||
Even if he could live for hundreds of years, his body will eventually turn to dust. ||41||
ਜੇਕਰ ਉਹ ਸੈਂਕੜੇ ਸਾਲ ਭੀ ਜੀਉਂਦਾ ਰਹੇ, ਓੜਕ ਨੂੰ ਉਸ ਦੀ ਦੇਹ ਮਿੱਟੀ ਹੋ ਜਾਵੇਗੀ।
ਖੇਹ = ਸੁਆਹ, ਮਿੱਟੀ। ਹੋਸੀ = ਹੋ ਜਾਇਗਾ ॥੪੧॥ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁੱਟ ਜਾਇਗਾ) ॥੪੧॥
 
फरीदा बारि पराइऐ बैसणा सांई मुझै न देहि ॥
Farīḏā bār parā▫i▫ai baisṇā sāʼn▫ī mujẖai na ḏėh.
Fareed begs, O Lord, do not make me sit at another's door.
ਫਰੀਦ ਫਰਿਆਦ ਕਰਦਾ ਹੈ ਕਿ ਹੇ ਮੇਰੇ ਸੁਆਮੀ ਤੂੰ ਮੈਨੂੰ ਹੋਰਸ ਦੇ ਬੂਹੇ ਉਤੇ ਨਾਂ ਬਿਠਾਲ।
ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ!ਹੇ ਫਰੀਦ! ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ।
 
जे तू एवै रखसी जीउ सरीरहु लेहि ॥४२॥
Je ṯū evai rakẖsī jī▫o sarīrahu lehi. ||42||
If this is the way you are going to keep me, then go ahead and take the life out of my body. ||42||
ਜੇਕਰ ਤੂੰ ਮੈਨੂੰ ਇਸ ਤਰ੍ਹਾਂ ਹੀ ਰਖਨਾ ਹੈ, ਤਾਂ ਤੂੰ ਮੇਰੀ ਦੇਹ ਵਿਚੋਂ ਜਾਨ ਨੂੰ ਕੱਢ ਲੈ।
ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ)। ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ ॥੪੨॥ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨॥
 
कंधि कुहाड़ा सिरि घड़ा वणि कै सरु लोहारु ॥
Kanḏẖ kuhāṛā sir gẖaṛā vaṇ kai sar lohār.
With the axe on his shoulder, and a bucket on his head, the blacksmith is ready to cut down the tree.
ਮੋਢੇ ਉਤੇ ਕੁਠਾਰ ਅਤੇ ਮੂਡ ਤੇ ਪਾਣੀ ਦੀ ਮਟਕੀ ਲੈ ਲੁਹਾਰ ਰੁਪ ਵਢਣ ਲਈ ਤਿਆਰ (ਦੇ ਸਿਰ ਉਤੇ ਖੜਾ) ਹੈ।
ਕੰਧਿ = ਕੰਧੇ ਉਤੇ, ਮੋਢੇ ਉਤੇ। ਸਿਰਿ = ਸਿਰ ਉਤੇ। ਵਣਿ = ਵਣ ਵਿਚ, ਜੰਗਲ ਵਿਚ। ਕੈਸਰੁ = ਬਾਦਸ਼ਾਹ।ਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ)।
 
फरीदा हउ लोड़ी सहु आपणा तू लोड़हि अंगिआर ॥४३॥
Farīḏā ha▫o loṛī saho āpṇā ṯū loṛėh angi▫ār. ||43||
Fareed, I long for my Lord; you long only for the charcoal. ||43||
ਫਰੀਦ! ਮੈਂ ਆਪਣੇ ਕੰਤ ਨੂੰ ਚਾਹੁੰਦਾ ਹਾਂ ਅਤੇ ਤੂੰ ਕੋਲੇ ਚਾਹੁੰਦਾ ਹੈ।
ਹਉ = ਮੈਂ। ਸਹੁ = ਖਸਮ। ਲੋੜੀ = ਮੈਂ ਲੱਭਦਾ ਹਾਂ, ਲੋੜੀਂ। ਅੰਗਿਆਰ = ਕੋਲੇ ॥੪੩॥ਹੇ ਫਰੀਦ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) ॥੪੩॥
 
फरीदा इकना आटा अगला इकना नाही लोणु ॥
Farīḏā iknā ātā aglā iknā nāhī loṇ.
Fareed, some have lots of flour, while others do not even have salt.
ਫਰੀਦ! ਕਈਆਂ ਕੋਲ ਬਹੁਤ ਜਿਆਦਾ ਆਟਾ ਹੈ, ਅਤੇ ਕਈਆਂ ਕੋਲ ਲੂਣ ਭੀ ਨਹੀਂ।
ਅਗਲਾ = ਬਹੁਤਾ। ਲੋਣੁ = ਲੂਣ।ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ('ਵਿਸੁ ਗੰਦਲਾਂ' ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ।
 
अगै गए सिंञापसनि चोटां खासी कउणु ॥४४॥
Agai ga▫e siñāpsan cẖotāʼn kẖāsī ka▫uṇ. ||44||
When they go beyond this world, it shall be seen, who will be punished. ||44||
ਜਦ ਉਹ ਦੋਨੋ ਪਰਲੋਕ ਵਿੱਚ ਜਾਣਗੇ ਉਦੋਂ ਪਤਾ ਲਗੂਗਾ ਕਿ ਸੱਟਾਂ ਕੌਣ ਸਹਾਰਦਾ ਹੈ?
ਅਗੈ = ਪਰਲੋਕ ਵਿਚ। ਸਿੰਞਾਪਸਨ੍ਹ੍ਹਿ = ਪਛਾਣੇ ਜਾਣਗੇ। ਹੈ। ਖਾਸੀ-ਖਾਏਗਾ। (ਨੋਟ: ਅੱਖਰ 'ਨ੍ਹ੍ਹਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ) ॥੪੪॥(ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ 'ਵਿਸੁ ਗੰਦਲਾਂ' ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ ॥੪੪॥
 
पासि दमामे छतु सिरि भेरी सडो रड ॥
Pās ḏamāme cẖẖaṯ sir bẖerī sado rad.
Drums were beaten in their honor, there were canopies above their heads, and bugles announced their coming.
ਜਿਨ੍ਹਾਂ ਕੋਲ ਨਗਾਰੇ ਤੇ ਢੋਲ ਅਤੇ ਸਿਰ ਉਤੇ ਛਤ੍ਰ ਸਨ ਅਤੇ ਜਿਨ੍ਹਾਂ ਦੀਆਂ ਸਿਫਤਾਂ ਭੱਟ ਗਾਉਂਦੇ ਹਨ।
ਪਾਸਿ = ਕੋਲ (ਜਿਨ੍ਹਾਂ ਦੇ)। ਦਮਾਮੇ = ਧੌਂਸੇ। ਛਤੁ = ਛਤਰ। ਸਿਰਿ = ਸਿਰ ਉਤੇ (ਵੇਖੇ ਸ਼ਲੋਕ ਨੰ: ੪੩)। ਭੇਰੀ = ਤੂਤੀਆਂ। ਸਡੋ = ਸੱਦ। ਰਡ = ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਭੱਟ ਨਲ੍ਯ੍ਯ, ਛੰਦ ਨੰ: ੧ ਤੋਂ ੮॥੧੨)।(ਇਹਨਾਂ 'ਵਿਸੁ ਗੰਦਲਾਂ' ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ), ਸਿਰ ਉੱਤੇ ਛਤਰ (ਝੁਲਦੇ ਸਨ), ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ),
 
जाइ सुते जीराण महि थीए अतीमा गड ॥४५॥
Jā▫e suṯe jīrāṇ mėh thī▫e aṯīmā gad. ||45||
They have gone to sleep in the cemetary, buried like poor orphans. ||45||
ਉਹ ਜਾ ਕੇ ਕਬਰਸਤਾਨ ਅੰਦਰ ਸੌ ਗਏ ਹਨ ਅਤੇ ਯਤੀਮਾਂ ਦੀ ਨਿਆਈ ਦਬੇ ਪਏ ਹਨ।
ਜੀਰਾਣ = ਮਸਾਣ। ਅਤੀਮ = ਯਤੀਮ, ਮਹਿੱਟਰ। ਗਡ ਥੀਏ = ਰਲ ਗਏ ॥੪੫॥ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) ॥੪੫॥
 
फरीदा कोठे मंडप माड़ीआ उसारेदे भी गए ॥
Farīḏā koṯẖe mandap māṛī▫ā usāreḏe bẖī ga▫e.
Fareed, those who built houses, mansions and lofty buildings, are also gone.
ਫਰੀਦ! ਜਿਨ੍ਹਾਂ ਨੇ ਮਕਾਨ ਮੰਦਰ ਅਤੇ ਉਚੀਆਂ ਇਮਾਰਤਾ ਬਣਾਈਆਂ ਸਨ, ਉਹ ਭੀ ਟੁਰ ਗਏ ਹਨ।
ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ।ਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ।
 
कूड़ा सउदा करि गए गोरी आइ पए ॥४६॥
Kūṛā sa▫uḏā kar ga▫e gorī ā▫e pa▫e. ||46||
They made false deals, and were dropped into their graves. ||46||
ਉਨ੍ਹਾਂ ਨੇ ਝੂਠਾ ਵਣਜ ਵਿਹਾਝਿਆ ਅਤੇ ਕਬਰਾਂ ਵਿੱਚ ਆ ਡਿਗੇ।
ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ ॥੪੬॥ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ ॥੪੬॥
 
फरीदा खिंथड़ि मेखा अगलीआ जिंदु न काई मेख ॥
Farīḏā kẖinthaṛ mekẖā aglī▫ā jinḏ na kā▫ī mekẖ.
Fareed, there are many seams on the patched coat, but there are no seams on the soul.
ਫਰੀਦ! ਖਫਨੀ ਤੇ ਘਣੇਰੇ ਤੋਪੇ ਲਗੇ ਹੋਏ ਹਨ, ਪ੍ਰੰਤੂ ਜਿੰਦੜੀ ਨੂੰ ਕੋਈ ਭੀ ਤੋਪਾ ਨਹੀਂ।
ਖਿੰਥੜਿ = ਗੋਦੜੀ। ਮੇਖਾ = ਟਾਂਕੇ, ਤ੍ਰੋਪੇ, ਮੇਖਾਂ। ਅਗਲੀਆ = ਬਹੁਤ (ਵੇਖੋ ਸ਼ਲੋਕ ਨੰ: ੪੪, 'ਅਗਲਾ')। ਜਿੰਦੁ = (ਇਹ ਲਫ਼ਜ਼ ਸਦਾ (ੁ) ਅੰਤ ਹੁੰਦਾ ਹੈ,ਹੇ ਫਰੀਦ! ਇਹ 'ਵਿਸੁ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?)
 
वारी आपो आपणी चले मसाइक सेख ॥४७॥
vārī āpo āpṇī cẖale masā▫ik sekẖ. ||47||
The shaykhs and their disciples have all departed, each in his own turn. ||47||
ਸ਼ੇਖ ਅਤੇ ਉਨ੍ਹਾਂ ਦੇ ਮੁਰੀਦ ਸਾਰੇ ਹੀ ਆਪੇ ਆਪਣੀ ਵਾਰੀ ਸਿਰ ਕੂਚ ਕਰ ਗਏ ਹਨ।
ਮਸਾਇਕ = (ਲਫ਼ਜ਼ 'ਸ਼ੇਖ' ਦਾ 'ਬਹੁ-ਵਚਨ') ਕਈ ਸ਼ੇਖ਼ ॥੪੭॥ਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ ॥੪੭॥
 
फरीदा दुहु दीवी बलंदिआ मलकु बहिठा आइ ॥
Farīḏā ḏuhu ḏīvī balanḏi▫ā malak bahiṯẖā ā▫e.
Fareed, the two lamps are lit, but death has come anyway.
ਫਰੀਦ! ਜਦ ਅੱਖਾਂ ਦੇ ਦੋਨੋ ਲੈਂਪ ਜਗਦੇ ਹੁੰਦੇ ਹਨ, ਮੌਤ ਦਾ ਦੂਤ ਆ ਕੇ ਬੈਠ ਜਾਂਦਾ ਹੈ।
ਦੁਹੁ ਦੀਵੀ ਬਲੰਦਿਆ = ਅਜੇ ਇਹ ਦੋਵੇਂ ਦੀਵੇ ਜਗਦੇ ਹੀ ਸਨ, (ਭਾਵ,) ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੀ। ਮਲਕੁ = (ਮੌਤ ਦਾ) ਫ਼ਰਿਸ਼ਤਾ।ਹੇ ਫਰੀਦ! ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ) ਮੌਤ ਦਾ ਫ਼ਰਿਸਤਾ (ਜਿਸ ਭੀ ਬੰਦੇ ਪਾਸ) ਆ ਬੈਠਾ,
 
गड़ु लीता घटु लुटिआ दीवड़े गइआ बुझाइ ॥४८॥
Gaṛ līṯā gẖat luti▫ā ḏīvṛe ga▫i▫ā bujẖā▫e. ||48||
It has captured the fortress of the body, and plundered the home of the heart; it extinguishes the lamps and departs. ||48||
ਉਹ ਕਿਲ੍ਹੇ ਨੂੰ ਫਤਹ ਕਰ ਲੈਂਦਾ ਹੈ, ਇਸ ਦੀ ਆਤਮਾ ਨੂੰ ਲੁਟ ਲੈ ਜਾਂਦਾ ਹੈ, ਅਤੇ ਦੀਵਿਆਂ ਨੂੰ ਗੁਲ ਕਰ ਟੁਰ ਜਾਂਦਾ ਹੈ।
ਗੜੁ = ਕਿਲ੍ਹਾ (ਸਰੀਰ-ਰੂਪ)। ਘਟੁ = ਹਿਰਦਾ, ਅੰਤਹਕਰਣ। ਲੀਤਾ = ਲੈ ਲਿਆ, ਕਬਜ਼ਾ ਕਰ ਲਿਆ ॥੪੮॥ਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਉਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ ॥੪੮॥
 
फरीदा वेखु कपाहै जि थीआ जि सिरि थीआ तिलाह ॥
Farīḏā vekẖ kapāhai jė thī▫ā jė sir thī▫ā ṯilāh.
Fareed, look at what has happened to the cotton and the sesame seed,
ਫਰੀਦ! ਦੇਖ ਕਪਾਹ ਨਾਲ ਕੀ ਹੋਇਆ ਹੈ ਅਤੇ ਤਿਲਾਂ ਦੇ ਸਿਰ ਤੇ ਕੀ ਬੀਤੀ ਹੈ,
ਜਿ = ਜੋ ਕੁਝ। ਥੀਆ = ਹੋਇਆ, ਵਾਪਰਿਆ, ਬੀਤੀ। ਸਿਰਿ = ਸਿਰ ਉਤੇ (ਵੇਖੋ ਸ਼ਲੋਕ ਨੰ: ੪੩)।ਹੇ ਫਰੀਦ! ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ), ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ),
 
कमादै अरु कागदै कुंने कोइलिआह ॥
Kamāḏai ar kāgḏai kunne ko▫ili▫āh.
the sugar cane and paper, the clay pots and the charcoal.
ਅਤੇ ਇਸ ਕਾਗਜ, ਮਿੱਟੀ ਦੇ ਭਾਂਡਿਆਂ ਅਤੇ ਕੋਲੇ ਦੀ ਕੀ ਦਸ਼ਾ ਹੋਈ ਹੈ?
ਕੁੰਨੀ = ਮਿੱਟੀ ਦੀ ਹਾਂਡੀ।ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ,
 
मंदे अमल करेदिआ एह सजाइ तिनाह ॥४९॥
Manḏe amal kareḏi▫ā eh sajā▫e ṯināh. ||49||
This is the punishment for those who do evil deeds. ||49||
ਜੋ ਮਾੜੇ ਕਰਮ ਕਮਾਉਂਦੇ ਹਨ, ਏਸੇ ਤਰ੍ਹਾਂ ਹੀ ਉਨ੍ਹਾਂ ਨੂੰ ਸਜਾ ਮਿਲਦੀ ਹੈ।
ਸਜਾਇ = ਦੰਡ। ਤਿਨਾਹ = ਉਹਨਾਂ ਨੂੰ। ਅਮਲ = ਕੰਮ, ਕਰਤੂਤਾਂ ॥੪੯॥ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨੀਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ ਬੜੇ ਦੁਖੀ ਹੁੰਦੇ ਹਨ ॥੪੯॥
 
फरीदा कंनि मुसला सूफु गलि दिलि काती गुड़ु वाति ॥
Farīḏā kann muslā sūf gal ḏil kāṯī guṛ vāṯ.
Fareed, you wear your prayer shawl on your shoulders and the robes of a Sufi; your words are sweet, but there is a dagger in your heart.
ਫਰੀਦ! ਤੇਰੇ ਮੋਢੇ ਤੇ ਨਮਾਜ ਪੜ੍ਹਨ ਵਾਲੀ ਫੂੜੀ ਹੈ ਅਤੇ ਤੇਰੀ ਦੇਹ ਤੇ ਸੂਫੀਆਂ ਵਾਲੀ ਪੁਸ਼ਾਕ ਅਤੇ ਤੂੰ ਮਿੱਠਾ ਬੋਲਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਛੁਰੀ ਹੈ।
ਕੰਨਿ = ਕੰਧੇ ਉਤੇ, ਮੋਢੇ ਉਤੇ। ਸੂਫੁ = ਕਾਲੀ ਖ਼ਫਨੀ। ਗਲਿ = ਗਲ ਵਿਚ। ਦਿਲਿ = ਦਿਲ ਵਿਚ।ਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ), (ਤੇਰੇ) ਮੂੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ 'ਵਿਸੁ ਗੰਦਲਾਂ' ਦੀ ਖ਼ਾਤਰ ਖੋਟਾ ਹੈਂ ਸੋ)
 
बाहरि दिसै चानणा दिलि अंधिआरी राति ॥५०॥
Bāhar ḏisai cẖānṇā ḏil anḏẖi▫ārī rāṯ. ||50||
Outwardly, you look bright, but your heart is dark as night. ||50||
ਬਾਹਰ ਵਾਰੋ, ਤੂੰ ਰੋਸ਼ਨ ਮਲੂਮ ਹੁੰਦਾ ਹੈ, ਪ੍ਰੰਤੂ ਤੇਰੇ ਦਿਲ ਅੰਦਰ ਕਾਲੀ ਬੋਲੀ ਰੈਣ ਹੈ।
xxx ॥੫੦॥ਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ ॥੫੦॥
 
फरीदा रती रतु न निकलै जे तनु चीरै कोइ ॥
Farīḏā raṯī raṯ na niklai je ṯan cẖīrai ko▫e.
Fareed, not even a drop of blood would issue forth, if someone cut my body.
ਫਰੀਦ! ਜੇਕਰ ਕੋਈ ਜਣਾ ਮੇਰੀ ਦੇਹ ਨੂੰ ਵੱਢੇ ਟੁਕੇ ਤਾਂ ਇਸ ਵਿਚੋਂ ਇਕ ਭੋਰਾ ਭੀ ਲਹੁ ਨਹੀਂ ਨਿਕਲੇਗਾ।
ਰਤੀ = ਰਤਾ ਜਿਤਨੀ ਭੀ। ਰਤੁ = ਲਹੂ। (ਇਹ ਲਫ਼ਜ਼ 'ਇਸਤਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (ੁ) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼ ਜੋ ਇਹਨਾਂ ਸ਼ਲੋਕਾਂ ਵਿਚ ਹੀ ਆਏ ਹਨ, ਇਹ ਹਨ: ਜਿੰਦੁ, ਖੰਡੁ, ਮੈਲੁ, ਲਜੁ, ਵਿਸੁ, ਖਾਕੁ)।ਹੇ ਫਰੀਦ! ਜੇ ਕੋਈ (ਰੱਬ ਦੇ ਪਿਆਰ ਵਿਚ ਰੰਗੇ ਹੋਏ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)
 
जो तन रते रब सिउ तिन तनि रतु न होइ ॥५१॥
Jo ṯan raṯe rab si▫o ṯin ṯan raṯ na ho▫e. ||51||
Those bodies which are imbued with the Lord - those bodies contain no blood. ||51||
ਜਿਹੜੀਆਂ ਦੇਹਾਂ, ਵਾਹਿਗੁਰੂ ਨਾਲ ਰੰਗੀਆਂ ਹੋਈਆਂ ਹਨ, ਉਨ੍ਹਾਂ ਦੇਹਾਂ ਵਿੱਚ ਲਹੁ ਨਹੀਂ ਹੁੰਦਾ।
ਰਤੇ = ਰੰਗੇ ਹੋਏ। ਸਿਉ = ਨਾਲ। ਤਿਨ ਤਨਿ = ਉਹਨਾਂ ਦੇ ਤਨ ਵਿਚ ॥੫੧॥ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ ('ਵਿਸੁ ਗੰਦਲਾਂ' ਦਾ ਮੋਹ-ਰੂਪ) ਲਹੂ ਨਹੀਂ ਹੁੰਦਾ ॥੫੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxXXX
 
इहु तनु सभो रतु है रतु बिनु तंनु न होइ ॥
Ih ṯan sabẖo raṯ hai raṯ bin ṯann na ho▫e.
This body is all blood; without blood, this body could not exist.
ਇਹ ਦੇਹ ਸਮੂਹ ਲਹੂ ਹੀ ਹੈ। ਲਹੂ ਦੇ ਬਗੈਰ, ਦੇਹ ਰਹਿ ਹੀ ਨਹੀਂ ਸਕਦੀ।
ਸਭੋ = ਸਾਰਾ ਹੀ। ਰਤੁ ਬਿਨੁ = ਰੱਤ ਤੋਂ ਬਿਨਾ (ਜੋ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ '(ੁ) ਅੰਤ' ਹੁੰਦੇ ਹਨ, ਉਹਨਾਂ ਦਾ ਅਖ਼ੀਰਲਾ (ੁ) 'ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ। ਇਥੇ ਲਫ਼ਜ਼ 'ਰਤੁ' ਦਾ (ੁ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ)। ਤੰਨੁ = ਤਨ, ਸਰੀਰ।ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?)
 
जो सह रते आपणे तितु तनि लोभु रतु न होइ ॥
Jo sah raṯe āpṇe ṯiṯ ṯan lobẖ raṯ na ho▫e.
Those who are imbued with their Lord, do not have the blood of greed in their bodies.
ਜਿਹੜੇ ਆਪਣੇ ਕੰਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਦੇਹ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।
ਸਹ = ਖਸਮ। ਸਹ ਰਤੇ = ਖਸਮ ਨਾਲ ਰੰਗੇ ਹੋਏ। ਤਿਤੁ ਤਨਿ = ਉਸ ਸਰੀਰ ਵਿਚ। ਤਿਤੁ = ਉਸ ਵਿਚ।ਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ।
 
भै पइऐ तनु खीणु होइ लोभु रतु विचहु जाइ ॥
Bẖai pa▫i▫ai ṯan kẖīṇ ho▫e lobẖ raṯ vicẖahu jā▫e.
When the Fear of God fills the body, it becomes thin; the blood of greed departs from within.
ਜਦ ਪ੍ਰਭੂ ਦਾ ਡਰ ਦੇਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਤਦ ਇਹ ਦੁਬਲੀ ਹੋ ਜਾਂਦੀ ਹੈ ਅਤੇ ਲਾਲਚ ਦਾ ਲਹੂ ਅੰਦਰੋ ਦੂਰ ਹੋ ਜਾਂਦਾ ਹੈ।
ਭੈ ਪਇਐ = ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੁ = ਪਤਲਾ, ਲਿੱਸਾ। ਜਾਇ = ਦੂਰ ਹੋ ਜਾਂਦੀ ਹੈ।ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ।
 
जिउ बैसंतरि धातु सुधु होइ तिउ हरि का भउ दुरमति मैलु गवाइ ॥
Ji▫o baisanṯar ḏẖāṯ suḏẖ ho▫e ṯi▫o har kā bẖa▫o ḏurmaṯ mail gavā▫e.
Just as metal is purified by fire, the Fear of God removes the filthy residues of evil-mindedness.
ਇਸ ਤਰ੍ਹਾਂ ਅੱਗ ਨਾਲ ਧਾਤ ਨਿਰਮਲ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਪ੍ਰਭੂ ਦਾ ਡਰ ਮੰਦੀਆਂ ਰੁਚੀਆਂ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ।
ਬੈਸੰਤਰਿ = ਅੱਗ ਵਿਚ। ਸੁਧੁ = ਸਾਫ਼।ਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ।
 
नानक ते जन सोहणे जि रते हरि रंगु लाइ ॥५२॥
Nānak ṯe jan sohṇe jė raṯe har rang lā▫e. ||52||
O Nanak, those humble beings are beautiful, who are imbued with the Lord's Love. ||52||
ਨਾਨਕ, ਸੁੰਦਰ ਹਨ ਉਹ ਪੁਰਸ਼ ਜੋ ਆਪਣੇ ਵਾਹਿਗੁਰੂ ਦੇ ਪਿਆਰ ਨਾਲ ਰੰਗੀਜੇ ਹਨ।
ਜਿ = ਜੇਹੜੇ। ਰੰਗੁ = ਪਿਆਰ ॥੫੨॥ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ ॥੫੨॥
 
फरीदा सोई सरवरु ढूढि लहु जिथहु लभी वथु ॥
Farīḏā so▫ī sarvar dẖūdẖ lahu jithahu labẖī vath.
Fareed, seek that sacred pool, in which the genuine article is found.
ਫਰੀਦ ਤੂੰ ਉਸ ਤਾਲਾਬ ਨੂੰ ਭਾਲ, ਜਿਥੇ ਅਸਲੀ ਵਸਤੂ ਲਭਣੀ ਹੈ।
ਸਰਵਰੁ = ਸੋਹਣਾ ਤਲਾਬ; (ਸਰ = ਤਲਾਬ। ਵਰ = ਸ੍ਰੇਸ਼ਟ)। ਵਥੁ = (ਅਸਲ) ਚੀਜ਼।ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ,
 
छपड़ि ढूढै किआ होवै चिकड़ि डुबै हथु ॥५३॥
Cẖẖapaṛ dẖūdẖai ki▫ā hovai cẖikaṛ dubai hath. ||53||
Why do you bother to search in the pond? Your hand will only sink into the mud. ||53||
ਟੋਭੇ ਵਿੱਚ ਭਾਲਣ ਦਾ ਕੀ ਫਾਇਦਾ ਹੈ? ਬੰਦੇ ਦਾ ਹੱਥ ਗਾਰੇ ਵਿੱਚ ਹੀ ਖੁਭਦਾ ਹੈ।
ਛਪੜਿ ਢੂਢੈ = ਜੇ ਛੱਪੜ ਭਾਲੀਏ। ਚਿਕੜਿ = ਚਿੱਕੜ ਵਿਚ ॥੫੩॥ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ ॥੫੩॥
 
फरीदा नंढी कंतु न राविओ वडी थी मुईआसु ॥
Farīḏā nandẖī kanṯ na rāvi▫o vadī thī mu▫ī▫ās.
Fareed, when she is young, she does not enjoy her Husband. When she grows up, she dies.
ਫਰੀਦ! ਜਦ ਜੁਆਨ ਹੁੰਦੀ ਹੈ ਪਤਨੀ ਆਪਣੇ ਪਤੀ ਨੂੰ ਨਹੀਂ ਮਾਣਦੀ, ਜਦ ਉਹ ਬਿਰਧ ਹੋ ਜਾਂਦੀ ਹੈ ਉਹ ਮਰ ਵੰਞਦੀ ਹੈ।
ਨੰਢੀ = ਜੁਆਨ ਇਸਤ੍ਰੀ ਨੇ। ਨ ਰਾਵਿਓ = ਨਾਹ ਮਾਣਿਆ। ਵਡੀ ਥੀ = ਬੁੱਢੀ ਹੋ ਕੇ। ਮੁਈਆਸੁ = ਮੁਈਆ ਸੁ, ਉਹ ਮਰ ਗਈ।ਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ), ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ,
 
धन कूकेंदी गोर में तै सह ना मिलीआसु ॥५४॥
Ḏẖan kūkeʼnḏī gor meʼn ṯai sah nā milī▫ās. ||54||
Lying in the grave, the soul-bride cries, "I did not meet You, my Lord". ||54||
ਕਬਰ ਵਿੱਚ ਪਈ ਹੋਈ ਪਤਨੀ ਪੁਕਾਰਦੀ ਹੈ, " ਹੇ ਮੇਰੇ ਪਤੀ! ਮੈਂ ਤੈਨੂੰ ਮਿਲ ਨਾਂ ਸਕੀ।
ਧਨ = ਇਸਤ੍ਰੀ। ਗੋਰ ਮੇਂ = ਕਬਰ ਵਿਚ। ਤੈ = ਤੈਨੂੰ। ਸਹ = ਹੇ ਸਹ! ਹੇ ਪਤੀ! ਨਾ ਮਿਲੀਆਸੁ = ਉਹ ਨਾਹ ਮਿਲੀ ॥੫੪॥ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ ॥੫੪॥
 
फरीदा सिरु पलिआ दाड़ी पली मुछां भी पलीआं ॥
Farīḏā sir pali▫ā ḏāṛī palī mucẖẖāʼn bẖī palī▫āʼn.
Fareed, your hair has turned grey, your beard has turned grey, and your moustache has turned grey.
ਫਰੀਦ ਮੇਰੇ ਮੂੰਡ ਦੇ ਵਾਲ ਚਿੱਟੇ ਹਨ, ਮੇਰੀ ਦਾੜ੍ਹੀ ਚਿੱਟੀ ਹੈ ਅਤੇ ਮੇਰੀਆਂ ਮੁੱਛਾ ਭੀ ਚਿੱਟੀਆਂ ਹਨ।
ਪਲਿਆ = ਚਿੱਟਾ ਹੋ ਗਿਆ।ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ।
 
रे मन गहिले बावले माणहि किआ रलीआं ॥५५॥
Re man gahile bāvle māṇėh ki▫ā ralī▫āʼn. ||55||
O my thoughtless and insane mind, why are you indulging in pleasures? ||55||
ਹੇ ਮੇਰੀ ਬੇਖਬਰ ਅਤੇ ਝੱਲੀ ਜਿੰਦੜੀਏ! ਤੂੰ ਕਿਉਂ ਰੰਗ ਰਲੀਆਂ ਅੰਦਰ ਬਹਾਰਾ ਕਰ ਰਹੀ ਹੈ?
ਰੇ ਗਹਿਲੇ = ਹੇ ਗ਼ਾਫ਼ਿਲ! ਬਾਵਲਾ = ਕਮਲਾ। ਰਲੀਆਂ = ਮੌਜਾਂ ॥੫੫॥ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥
 
फरीदा कोठे धुकणु केतड़ा पिर नीदड़ी निवारि ॥
Farīḏā koṯẖe ḏẖukaṇ keṯ▫ṛā pir nīḏ▫ṛī nivār.
Fareed, how long can you run on the rooftop? You are asleep to your Husband Lord - give it up!
ਫਰੀਦ ਤੂੰ ਕਿੰਨੇ ਚਿਰ ਲਈ ਮਕਾਨ ਦੀ ਛਤ ਤੇ ਭੱਜ ਸਕਦਾ ਹੈ? ਆਪਣੇ ਪਿਆਰੇ ਲਈ ਨੀਂਦਰ ਨੂੰ ਤਰਕ ਕਰ ਦੇ।
ਧੁਕਣੁ = ਦੌੜਨਾ। ਕੇਤੜਾ = ਕਿਥੋਂ ਤਕ? ਨੀਦੜੀ = ਕੋਝੀ ਨੀਂਦ। ਨਿਵਾਰਿ = ਦੂਰ ਕਰ।ਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ।
 
जो दिह लधे गाणवे गए विलाड़ि विलाड़ि ॥५६॥
Jo ḏih laḏẖe gāṇve ga▫e vilāṛ vilāṛ. ||56||
The days which were allotted to you are numbered, and they are passing, passing away. ||56||
ਗਿਣਤੀ ਦੇ ਦਿਨ, ਜੋ ਤੈਨੂੰ ਮਿਲੇ ਸਨ, ਉਹ ਬੀਤਦੇ ਬੀਤਦੇ ਬੀਤ ਗਏ ਹਨ।
ਦਿਹ = ਦਿਨ। ਗਾਣਵੇ ਦਿਹ = (ਉਮਰ ਦੇ) ਗਿਣਵੇਂ ਦਿਨ। ਲਧੇ = ਲੱਭੇ, ਮਿਲੇ। ਵਿਲਾੜਿ = ਦੌੜ ਕੇ, ਛਾਲਾਂ ਮਾਰ ਕੇ, (ਭਾਵ,) ਬੜੀ ਛੇਤੀ ਛੇਤੀ ॥੫੬॥(ਉਮਰ ਦੇ) ਜੋ ਗਿਣਵੇਂ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ ॥੫੬॥
 
फरीदा कोठे मंडप माड़ीआ एतु न लाए चितु ॥
Farīḏā koṯẖe mandap māṛī▫ā eṯ na lā▫e cẖiṯ.
Fareed, houses, mansions and balconies - do not attach your consciousness to these.
ਫਰੀਦ ਮਕਾਨ, ਮਦਰ ਅਤੇ ਬਾਲਾਪਾਨੇ, ਇਨ੍ਹਾਂ ਨਾਲ ਤੂੰ ਆਪਣੇ ਮਨ ਨੂੰ ਨਾਂ ਜੋੜ।
ਮੰਡਪ = ਮਹਲ। ਏਤੁ = ਇਸ ਵਿਚ, ਇਸ (ਮਹਲ-ਮਾੜੀਆਂ ਦੇ ਸਿਲਸਿਲੇ) ਵਿਚ।ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ।
 
मिटी पई अतोलवी कोइ न होसी मितु ॥५७॥
Mitī pa▫ī aṯolavī ko▫e na hosī miṯ. ||57||
When these collapse into heaps of dust, none of them will be your friend. ||57||
ਜਦੋ ਅਣਤੋਲੀ ਮਿੱਟੀ ਤੇਰੇ ਉਤੇ ਪਵੇਗੀ ਤਾਂ ਇਨ੍ਹਾਂ ਵਿਚੋਂ ਕੋਈ ਭੀ ਤੇਰਾ ਮਿੱਤਰ ਨਹੀਂ ਬਣਨਾ।
xxx ॥੫੭॥(ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ ॥੫੭॥
 
फरीदा मंडप मालु न लाइ मरग सताणी चिति धरि ॥
Farīḏā mandap māl na lā▫e marag saṯāṇī cẖiṯ ḏẖar.
Fareed, do not focus on mansions and wealth; center your consciousness on death, your powerful enemy.
ਫਰੀਦ! ਤੂੰ ਆਪਣੇ ਦਿਲ! ਮਹਿਲਾ ਅਤੇ ਦੌਲਤ ਨਾਲ ਨਾਂ ਜੋੜ ਅਤੇ ਤੂੰ ਬਲਵਾਨ ਮੌਤ ਨੂੰ ਯਾਦ ਰਖ।
ਮਰਗ = ਮੌਤ। ਸਤਾਣੀ = ਸ-ਤਾਣੀ, ਤਾਣ ਵਾਲੀ, ਬਲ ਵਾਲੀ। ਚਿਤਿ = ਚਿੱਤ ਵਿਚ।ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ)।