Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

साई जाइ सम्हालि जिथै ही तउ वंञणा ॥५८॥
Sā▫ī jā▫e samĥāl jithai hī ṯa▫o vanjṇā. ||58||
Remember that place where you must go. ||58||
ਤੂੰ ਉਸ ਜਗ੍ਹਾ ਨੂੰ ਚੇਤੇ ਰਖ, ਜਿਥੇ ਤੂੰ ਜਾਣਾ ਹੈ।
ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)। ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ ॥੫੮॥ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥
 
फरीदा जिन्ही कमी नाहि गुण ते कमड़े विसारि ॥
Farīḏā jinĥī kammī nāhi guṇ ṯe kammṛe visār.
Fareed, those deeds which do not bring merit - forget about those deeds.
ਫਰੀਦ! ਜਿਨ੍ਹਾਂ ਕੰਮਾਂ-ਕਾਜਾ ਦਾ ਕੋਈ ਫਾਇਦਾ ਨਹੀਂ, ਤੂੰ ਉਨ੍ਹਾਂ ਕੰਮਾਂ-ਕਾਜਾਂ ਨੂੰ ਤਿਆਗ ਦੇ,
ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ।ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,
 
मतु सरमिंदा थीवही सांई दै दरबारि ॥५९॥
Maṯ sarminḏā thīvhī sāʼn▫ī ḏai ḏarbār. ||59||
Otherwise, you shall be put to shame, in the Court of the Lord. ||59||
ਮਤੇ ਤੈਨੂੰ ਸੁਆਮੀ ਦੀ ਕਚਹਿਰੀ ਅੰਦਰ ਸ਼ਰਮਿੰਦਗੀ ਉਠਾਉਣੀ ਪਵੇ।
ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ। ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ ॥੫੯॥ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥
 
फरीदा साहिब दी करि चाकरी दिल दी लाहि भरांदि ॥
Farīḏā sāhib ḏī kar cẖākrī ḏil ḏī lāhi bẖarāʼnḏ.
Fareed, work for your Lord and Master; dispel the doubts of your heart.
ਫਰੀਦ! ਤੂੰ ਆਪਣੇ ਸੁਆਮੀ ਦੀ ਟਹਿਲ ਸੇਵਾ ਕਮਾ ਅਤੇ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਦੇ।
ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ।ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ।
 
दरवेसां नो लोड़ीऐ रुखां दी जीरांदि ॥६०॥
Ḏarvesāʼn no loṛī▫ai rukẖāʼn ḏī jīrāʼnḏ. ||60||
The dervishes, the humble devotees, have the patient endurance of trees. ||60||
ਸੰਤਾਂ ਨੂੰ ਬਿਰਛਾ ਵਰਗਾ ਜੇਰਾ ਰਖਣਾ ਚਾਹੀਦਾ ਹੈ।
ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ ॥੬੦॥ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥
 
फरीदा काले मैडे कपड़े काला मैडा वेसु ॥
Farīḏā kāle maide kapṛe kālā maidā ves.
Fareed, my clothes are black, and my outfit is black.
ਫਰੀਦ! ਸਿਆਹ ਹਨ ਮੇਰੇ ਬਸਤਰ ਅਤੇ ਸਿਆਹ ਮੇਰਾ ਪਹਿਰਾਵਾ।
ਮੈਡੇ = ਮੇਰੇ। ਵੇਸੁ = ਪਹਿਰਾਵਾ, ਪੋਸ਼ਾਕ।ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,
 
गुनही भरिआ मै फिरा लोकु कहै दरवेसु ॥६१॥
Gunhī bẖari▫ā mai firā lok kahai ḏarves. ||61||
I wander around full of sins, and yet people call me a dervish - a holy man. ||61||
ਪਾਪਾਂ ਨਾਲ ਲਿਬੜਿਆ ਹੋਇਆ ਮੈਂ ਫਿਰਦਾ ਹਾਂ ਅਤੇ ਲੋਕੀਂ ਮੈਨੂੰ ਸਾਧੂ ਆਖਦੇ ਹਨ।
ਗੁਨਹੀ = ਗੁਨਾਹਾਂ ਨਾਲ। ਫਿਰਾ = ਫਿਰਾਂ, ਫਿਰਦਾ ਹਾਂ। ਲੋਕੁ = ਜਗਤੁ। ਕਹੈ = ਆਖਦਾ ਹੈ ॥੬੧॥(ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥
 
तती तोइ न पलवै जे जलि टुबी देइ ॥
Ŧaṯī ṯo▫e na palvai je jal tubī ḏe▫e.
The crop which is burnt will not bloom, even if it is soaked in water.
ਜਿਹੜੀ ਫਸਲ ਪਾਣੀ ਨੇ ਸਾੜ ਸੁਟੀ ਹੁੰਦੀ ਹੈ, ਉਹ ਪ੍ਰਫੁਲਤ ਨਹੀਂ ਹੁੰਦੀ, ਭਾਵੇਂ ਉਸ ਨੂੰ ਪਾਣੀ ਵਿੱਚ ਡੁਬੋ ਰਖੀਏ।
ਤਤੀ = ਤੱਤੀ, ਸੜੀ ਹੋਈ। ਤੋਇ = ਪਾਣੀ ਵਿਚ। ਪਲਵੈ = ਪਲ੍ਹਰਦੀ ਹੈ, ਪ੍ਰਫੁਲਤ ਹੁੰਦੀ ਹੈ। ਜਲਿ = ਜਲ ਵਿਚ।ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ।
 
फरीदा जो डोहागणि रब दी झूरेदी झूरेइ ॥६२॥
Farīḏā jo dohāgaṇ rab ḏī jẖūreḏī jūre▫e. ||62||
Fareed, she who is forsaken by her Husband Lord, grieves and laments. ||62||
ਫਰੀਦ ਜੋ ਵਾਹਿਗੁਰੂ ਦੀ ਤਿਆਗੀ ਹੋਈ ਹੈ, ਉਹ ਪਛਤਾਉਂਦੀ ਤੇ ਅਫਸੋਸ ਕਰਦੀ ਰਹਿੰਦੀ ਹੈ।
ਡੋਹਾਗਣਿ = ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ। ਝੂਰੇਦੀ ਝੂਰੇਇ = ਸਦਾ ਹੀ ਝੂਰਦੀ ਹੈ। ਜੇ = ਭਾਵੇਂ ॥੬੨॥ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥
 
जां कुआरी ता चाउ वीवाही तां मामले ॥
Jāʼn ku▫ārī ṯā cẖā▫o vīvāhī ṯāʼn māmle.
When she is a virgin, she is full of desire; but when she is married, then her troubles begin.
ਜਦ ਕੁੜੀ ਅਣ-ਵਿਆਹੀ ਹੁੰਦੀ ਹੈ, ਤਦ ਉਹ ਚਾਅ ਨਾਲ ਭਰੀ ਹੁੰਦੀ ਹੈ ਅਤੇ ਜਦ ਉਹ ਵਿਆਹੀ ਜਾਂਦੀ ਹੈ, ਤਦ ਉਸਦੇ ਦੁਖੜੇ ਸ਼ੁਰੂ ਹੋ ਜਾਂਦੇ ਹਨ।
ਵੀਵਾਹੀ = ਵਿਆਹੀ, ਜਦੋਂ ਵਿਆਹੀ ਗਈ। ਮਾਮਲੇ = ਕਜ਼ੀਏ, ਜੰਜਾਲ।ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ।
 
फरीदा एहो पछोताउ वति कुआरी न थीऐ ॥६३॥
Farīḏā eho pacẖẖoṯā▫o vaṯ ku▫ārī na thī▫ai. ||63||
Fareed, she has this one regret, that she cannot be a virgin again. ||63||
ਫਰੀਦ ਫਿਰ ਉਸ ਨੂੰ ਇਹ ਝੁਰੇਵਾਂ ਰਹਿੰਦਾ ਹੈ, ਕਿ ਉਹ ਮੁੜ ਕੇ ਅਣ ਵਿਆਹੀ ਨਹੀਂ ਹੋ ਸਕਦੀ।
ਪਛੋਤਾਉ = ਪਛੁਤਾਵਾ। ਵਤਿ = ਫਿਰ, ਮੁੜ ਕੇ। ਨ ਥੀਐ = ਨਹੀਂ ਹੋ ਸਕਦੀ। ਜਾਂ = ਜਦੋਂ। ਤਾਂ = ਤਦੋਂ ॥੬੩॥ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥
 
कलर केरी छपड़ी आइ उलथे हंझ ॥
Kalar kerī cẖẖapṛī ā▫e ulthe hanjẖ.
The swans have landed in a small pond of salt water.
ਹੰਸ ਸਲੂਣੇ, ਪਾਣੀ ਦੇ ਛੋਟੇ ਜੇਹੇ ਟੋਪੇ ਵਿੱਚ ਆ ਉਤਰੇ ਹਨ।
ਕੇਰੀ = ਦੀ। ਆਇ ਉਲਥੇ = ਆ ਉਤਰੇ। ਹੰਝ = ਹੰਸ।ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,
 
चिंजू बोड़न्हि ना पीवहि उडण संदी डंझ ॥६४॥
Cẖinjū boṛniĥ nā pīvėh udaṇ sanḏī danjẖ. ||64||
They dip in their bills, but do not drink; they fly away, still thirsty. ||64||
ਉਹ ਆਪਣੀਆਂ ਚੁੰਝਾ ਡੋਬਦੇ ਹਨ, ਪਰ ਪੀਦੇ ਨਹੀਂ। ਤਰੇਹ ਦੇ ਮਾਰੇ ਉਹ ਉਡ ਜਾਂਦੇ ਹਨ।
ਚਿੰਜੂ = ਚੁੰਝ। ਬੋੜਨ੍ਹ੍ਹਿ = ਡੋਬਦੇ ਹਨ। ਸੰਦੀ = ਦੀ। ਡੰਝ = ਤਾਂਘ ॥੬੪॥(ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ॥੬੪॥
 
हंसु उडरि कोध्रै पइआ लोकु विडारणि जाइ ॥
Hans udar koḏẖrai pa▫i▫ā lok vidāraṇ jā▫e.
The swans fly away, and land in the fields of grain. The people go to chase them away.
ਉਡ ਕੇ ਹੰਸ ਜਵਾਂ ਦੀ ਪੈਲੀ ਤੇ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰੇ ਹਟਾਉਣ ਲਈ ਜਾਂਦੇ ਹਨ।
ਉਡਿ = ਉੱਡ ਕੇ। ਕੋਧ੍ਰੈ = ਕੋਧਰੇ ਦੀ ਪੈਲੀ ਵਿਚ। ਪਇਆ = ਜਾ ਪਿਆ, ਜਾ ਬੈਠਾ। ਵਿਡਾਰਣਿ = ਉਡਾਣ ਲਈ।ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।
 
गहिला लोकु न जाणदा हंसु न कोध्रा खाइ ॥६५॥
Gahilā lok na jāṇḏā hans na koḏẖrā kẖā▫e. ||65||
The thoughtless people do not know, that the swans do not eat the grain. ||65||
ਬੇਖਬਰ ਪ੍ਰਾਣੀ ਨਹੀਂ ਜਾਣਦੇ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ।
ਗਹਲਾ = ਕਮਲਾ। ਲੋਕੁ = ਜਗਤ, (ਭਾਵ) ਜਗਤ ਦੇ ਬੰਦੇ ॥੬੫॥ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥
 
चलि चलि गईआं पंखीआं जिन्ही वसाए तल ॥
Cẖal cẖal ga▫ī▫ā pankẖī▫āʼn jinĥī vasā▫e ṯal.
The birds which lived in the pools have flown away and left.
ਪੰਛੀ ਜੋ ਤਾਲਾਬ ਤੇ ਵਸਦੇ ਸਨ, ਉਡਾਰੀ ਮਾਰ ਗਏ ਹਨ।
ਚਲਿ ਚਲਿ ਗਈਆਂ = ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ = ਪੰਛੀਆਂ ਦੀਆਂ ਡਾਰਾਂ। ਤਲ = ਤਲਾਬ। ਵਸਾਏ = ਰੌਣਕ ਦੇ ਰਹੇ ਸਨ।ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ।
 
फरीदा सरु भरिआ भी चलसी थके कवल इकल ॥६६॥
Farīḏā sar bẖari▫ā bẖī cẖalsī thake kaval ikal. ||66||
Fareed, the overflowing pool shall also pass away, and only the lotus flowers shall remain. ||66||
ਫਰੀਦ! ਲਬਾ-ਲਬ ਭਰੀ ਹੋਈ ਝੀਲ ਭੀ ਟੁਰ ਜਾਏਗੀ ਅਤੇ ਕੇਵਲ ਕੰਵਲ ਦੇ ਫੁਲ ਹੀ ਰਹਿ ਜਾਣਗੇ।
ਸਰੁ = ਸਰੋਵਰ, ਤਲਾਬ। ਚਲਸੀ = ਸੁੱਕ ਜਾਇਗਾ। ਥਕੇ = ਕੁਮਲਾ ਗਏ। ਇਕਲ = ਪਿੱਛੇ ਇਕੱਲੇ ਰਹੇ ਹੋਏ ॥੬੬॥(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥
 
फरीदा इट सिराणे भुइ सवणु कीड़ा लड़िओ मासि ॥
Farīḏā it sirāṇe bẖu▫e savaṇ kīṛā laṛi▫o mās.
Fareed, a stone will be your pillow, and the earth will be your bed. The worms shall eat into your flesh.
ਫਰੀਦ ਟਿਕ ਤੇਰਾ ਸਰਾਹਣਾ ਹੋਵੇਗਾ, ਧਰਤੀ ਤੇਰੇ ਸਾਉਣ ਲਈ ਵਿਛਾਉਣਾ ਅਤੇ ਕਿਰਮ ਤੇਰੇ ਮਾਸ ਨੂੰ ਖਾਣਗੇ।
ਇਟ ਸਿਰਾਣੇ = ਸਿਰ ਹੇਠ ਇੱਟ ਹੋਵੇਗੀ। ਭੁਇ = ਧਰਤੀ ਵਿਚ। ਮਾਸਿ = ਮਾਸ ਵਿਚ, ਪਿੰਡੇ ਵਿਚ।ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ।
 
केतड़िआ जुग वापरे इकतु पइआ पासि ॥६७॥
Keṯ▫ṛi▫ā jug vāpre ikaṯ pa▫i▫ā pās. ||67||
Countless ages will pass, and you will still be lying on one side. ||67||
ਤੈਨੂੰ ਇਕ ਪਾਸੇ ਪਏ ਹੋਏ ਨੂੰ ਅਨੇਕਾਂ ਹੀ ਜੁਗ ਬੀਤ ਜਾਣਗੇ।
ਕੇਤੜਿਆ ਜੁਗ = ਕਈ ਜੁਗ, ਬੇਅੰਤ ਸਮਾਂ। ਵਾਪਰੇ = ਲੰਘ ਜਾਣਗੇ। ਇਕਤੁ ਪਾਸਿ = ਇੱਕੋ ਪਾਸੇ ॥੬੭॥(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥
 
फरीदा भंनी घड़ी सवंनवी टुटी नागर लजु ॥
Farīḏā bẖannī gẖaṛī savannvī tutī nāgar laj.
Fareed, your beautiful body shall break apart, and the subtle thread of the breath shall be snapped.
ਫਰੀਦ! ਸਰੀਰ ਦਾ ਸੋਹਣਾ ਸੁਨੱਖਾ ਘੜਾ ਟੁਟ ਜਾਵੇਗਾ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਕਿਆ ਜਾਵੇਗਾ।
ਸਵੰਨਵੀ = ਸੋਹਣੇ ਵੰਨ (ਰੰਗ) ਵਾਲੀ। ਘੜੀ = ਸਰੀਰ-ਰੂਪ ਭਾਂਡਾ। ਨਾਗਰ = ਸੁੰਦਰ। ਲਜੁ = ਰੱਸੀ (ਸੁਆਸਾਂ ਦੀ ਲੜੀ)।ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ।
 
अजराईलु फरेसता कै घरि नाठी अजु ॥६८॥
Ajrā▫īl faresṯā kai gẖar nāṯẖī aj. ||68||
In which house will the Messenger of Death be a guest today? ||68||
ਅਜਰਾਈਲ, ਮੌਤ ਦਾ ਦੂਤ, ਅੱਜ ਕੀਹਦੇ ਗ੍ਰਹਿ ਵਿੱਚ ਪ੍ਰਾਹੁਣਾ ਹੋਵੇਗਾ?
ਕੈ ਘਰਿ = ਕਿਸ ਦੇ ਘਰ ਵਿਚ? ਨਾਠੀ = ਪ੍ਰਾਹੁਣਾ ॥੬੮॥(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥
 
फरीदा भंनी घड़ी सवंनवी टूटी नागर लजु ॥
Farīḏā bẖannī gẖaṛī savannvī tūtī nāgar laj.
Fareed, your beautiful body shall break apart, and the subtle thread of the breath shall be snapped.
ਫਰੀਦ ਦੇਹ ਦੀ ਸੁੰਦਰ ਮਟਕੀ ਫੁਟ ਜਾਉਗੀ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਟ ਜਾਵੇਗਾ।
xxxਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?
 
जो सजण भुइ भारु थे से किउ आवहि अजु ॥६९॥
Jo sajaṇ bẖu▫e bẖār the se ki▫o āvahi aj. ||69||
Those friends who were a burden on the earth - how can they come today? ||69||
ਜਿਹੜੇ ਮ੍ਰਿਤ, ਧਰਤੀ ਉਤੇ ਬੋਝ ਸਨ, ਉਹ ਅੱਜ ਕਿਸ ਤਰ੍ਹਾਂ ਵਾਪਸ ਆ ਸਕਦੇ ਹਨ?
ਭੁਇ-ਧਰਤੀ ਉਤੇ। ਭਾਰੁ ਥੇ-(ਨਿਰਾ) ਭਾਰ ਸਨ (ਭਾਵ, ਜੋ ਜਨਮ-ਮਨੋਰਥ ਨੂੰ ਵਿਸਾਰੀ ਬੈਠੇ ਸਨ)। ਕਿਉ ਆਵਹਿ ਅਜੁ-ਅੱਜ ਫਿਰ ਕਿਵੇਂ ਆਉਣ? (ਭਾਵ,) ਫਿਰ ਇਹ ਮਨੁੱਖਾ ਜਨਮ ਵਾਲਾ ਸਮਾਂ ਨਹੀਂ ਮਿਲਦਾ ॥੬੯॥ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥
 
फरीदा बे निवाजा कुतिआ एह न भली रीति ॥
Farīḏā be nivājā kuṯi▫ā eh na bẖalī rīṯ.
Fareed: O faithless dog, this is not a good way of life.
ਹੇ ਅਰਦਾਸ-ਵਿਹੁਣ ਕੂਕਰ, ਫਰੀਦ! ਚੰਗੀ ਨਹੀਂ ਤੇਰੀ ਇਹ ਆਦਤ।
ਰੀਤਿ = ਤਰੀਕਾ, ਜੀਊਣ ਦਾ ਤਰੀਕਾ।ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,
 
कबही चलि न आइआ पंजे वखत मसीति ॥७०॥
Kabhī cẖal na ā▫i▫ā panje vakẖaṯ masīṯ. ||70||
You never come to the mosque for your five daily prayers. ||70||
ਤੂੰ ਕਦੇ ਭੀ ਨਮਾਜ਼ ਲਈ ਪੰਜੇ ਵਕਤ ਮਸਜਦ ਨੂੰ ਨਹੀਂ ਆਇਆ।
ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ ॥੭੦॥(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥
 
उठु फरीदा उजू साजि सुबह निवाज गुजारि ॥
Uṯẖ Farīḏā ujū sāj subah nivāj gujār.
Rise up, Fareed, and cleanse yourself; chant your morning prayer.
ਖੜਾ ਹੋ, ਓ ਫਰੀਦ! ਉਜੂ ਕਰ ਅਤੇ ਸਵੇਰ ਦੀ ਨਮਾਜ ਪੜ੍ਹ।
ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ।ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।
 
जो सिरु सांई ना निवै सो सिरु कपि उतारि ॥७१॥
Jo sir sāʼn▫ī nā nivai so sir kap uṯār. ||71||
The head which does not bow to the Lord - chop off and remove that head. ||71||
ਜਿਹੜਾ ਸੀਸ, ਸੁਆਮੀ ਮੂਹਰੇ ਨਹੀਂ ਨਿਉਂਦਾ, ਤੂੰ ਉਹ ਸੀਸ ਨੂੰ ਵਢ ਕੇ ਲਾਹ ਸੁਟ।
ਕਪਿ = ਕੱਟ ਕੇ ॥੭੧॥ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥
 
जो सिरु साई ना निवै सो सिरु कीजै कांइ ॥
Jo sir sā▫ī nā nivai so sir kījai kāʼn▫e.
That head which does not bow to the Lord - what is to be done with that head?
ਜਿਹੜਾ ਸਿਰ, ਸੁਆਮੀ ਮੁਹਰੇ ਨਹੀਂ ਝੁਕਦਾ, ਉਸ ਸਿਰ ਦਾ ਕੀ ਕੀਤਾ ਜਾਵੇ?
ਕੀਜੈ ਕਾਂਇ = ਕੀਹ ਕਰੀਏ? ਕੀਹ ਬਣਾਈਏ?ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।
 
कुंने हेठि जलाईऐ बालण संदै थाइ ॥७२॥
Kunne heṯẖ jalā▫ī▫ai bālaṇ sanḏai thā▫e. ||72||
Put it in the fireplace, instead of firewood. ||72||
ਤੂੰ ਇਸ ਨੂੰ ਈਧਨ ਦੀ ਜਗ੍ਹਾਂ ਤੇ ਮਿਟੀ ਦੇ ਭਾਂਡੇ ਥੱਲੇ ਸਾੜ ਸੁਟ।
ਕੁੰਨਾ = ਹਾਂਡੀ। ਸੰਦੈ = ਦੇ ॥੭੨॥ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥
 
फरीदा किथै तैडे मापिआ जिन्ही तू जणिओहि ॥
Farīḏā kithai ṯaide māpi▫ā jinĥī ṯū jaṇi▫ohi.
Fareed, where are your mother and father, who gave birth to you?
ਫਰੀਦ! ਕਿਥੇ ਹਨ ਅੱਜ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ?
ਤੈਡੇ = ਤੇਰੇ। ਤੂ = ਤੈਨੂੰ। ਜਾਣਿਓਹਿ = ਜਨਮ ਦਿੱਤਾ। ਜਿਨ੍ਹ੍ਹੀ = ਇਸ ਲਫ਼ਜ਼ ਦੇ ਅੱਖਰ 'ਨ' ਦੇ ਹੇਠ ਅੱਧਾ 'ਹ' ਹੈ।ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ।
 
तै पासहु ओइ लदि गए तूं अजै न पतीणोहि ॥७३॥
Ŧai pāshu o▫e laḏ ga▫e ṯūʼn ajai na paṯīṇohi. ||73||
They have left you, but even so, you are not convinced that you shall also have to go. ||73||
ਤੇਰੇ ਕੋਲੋ, ਉਹ ਕੂਚ ਕਰ ਗਏ ਹਨ। ਤਾਂ ਭੀ ਤੈਨੂੰ ਯਕੀਨ ਨਹੀਂ ਆਇਆ ਕਿ ਤੂੰ ਭੀ ਮਰ ਵੰਞਣਾ ਹੈ।
ਪਤੀਣੋਹਿ = ਪਤੀਜਿਆ, ਤਸੱਲੀ ਹੋਈ, ਯਕੀਨ ਆਇਆ। ਓਇ = ਉਹ ਤੇਰੇ ਮਾਪੇ (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੭੩॥ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) ॥੭੩॥
 
फरीदा मनु मैदानु करि टोए टिबे लाहि ॥
Farīḏā man maiḏān kar to▫e tibe lāhi.
Fareed, flatten out your mind; smooth out the hills and valleys.
ਫਰੀਦ ਤੂੰ ਆਪਣੇ ਚਿੱਤ ਨੂੰ ਪਧਰ ਕਰ ਦੇ ਅਤੇ ਇਸ ਦੇ ਨਿਵਾਣਾ ਤੇ ਉਚਾਣਾ ਨੂੰ ਹਮਵਾਰ ਕਰ ਦੇ।
ਮੈਦਾਨੁ = ਪੱਧਰਾ ਥਾਂ। ਲਾਹਿ = ਦੂਰ ਕਰ ਦੇਹ। ਟੋਏ ਟਿਬੇ = ਨੀਵੇਂ ਤੇ ਉੱਚੇ ਥਾਂ।ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,
 
अगै मूलि न आवसी दोजक संदी भाहि ॥७४॥
Agai mūl na āvsī ḏojak sanḏī bẖāhi. ||74||
Hereafter, the fires of hell shall not even approach you. ||74||
ਏਦੂੰ ਮਗਰੋ ਨਰਕ ਦੀ ਅੱਗ ਕਦਾਚਿਤ ਤੇਰੇ ਨੇੜੇ ਨਹੀਂ ਆਵੇਗੀ।
ਅਗੈ = ਤੇਰੇ ਅੱਗੇ, ਤੇਰੀ ਜ਼ਿੰਦਗੀ ਦੇ ਸਫ਼ਰ ਵਿਚ। ਸੰਦੀ = ਦੀ। ਭਾਹਿ = ਅੱਗ। ਆਵਸੀ = ਆਵੇਗੀ ॥੭੪॥(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥
 
महला ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxXXX
 
फरीदा खालकु खलक महि खलक वसै रब माहि ॥
Farīḏā kẖālak kẖalak mėh kẖalak vasai rab māhi.
Fareed, the Creator is in the Creation, and the Creation abides in God.
ਫਰੀਦ! ਰਚਨਹਾਰ ਰਚਨਾ ਅੰਦਰ ਵਸਦਾ ਹੈ ਅਤੇ ਰਚਨਾ ਰਚਣਹਾਰ ਅੰਦਰ ਵਸਦੀ ਹੈ।
ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ। ਮਾਹਿ = ਮਹਿ, ਵਿਚ।ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।
 
मंदा किस नो आखीऐ जां तिसु बिनु कोई नाहि ॥७५॥
Manḏā kis no ākẖī▫ai jāʼn ṯis bin ko▫ī nāhi. ||75||
Whom can we call bad? There is none without Him. ||75||
ਅਸੀਂ ਕੀਹਨੂੰ ਮਾੜਾ ਕਹੀਏ, ਜਦ ਕਿ ਉਸ ਦੇ ਬਗੇਰ ਹੋਰ ਕੋਈ ਹੈ ਨਹੀਂ।
ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ ॥੭੫॥ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥
 
फरीदा जि दिहि नाला कपिआ जे गलु कपहि चुख ॥
Farīḏā jė ḏihi nālā kapi▫ā je gal kapėh cẖukẖ.
Fareed, if on that day when my umbilical cord was cut, my throat had been cut instead,
ਫਰੀਦ! ਜੇਕਰ ਜਿਸ ਦਿਨ ਮੇਰਾ ਨਾੜੂਆਂ ਵਢਿਆ ਸੀ, ਜੇ ਉਸ ਦਿਨ ਮੇਰਾ ਗਦ ਭੀ ਭੋਰਾ ਭਰ ਵੱਢ ਦਿੱਤਾ ਜਾਂਦਾ,
ਜਿ ਦਿਨ = ਜਿਸ ਦਿਹਿ। ਨਾਲਾ = ਨਾੜੂ। ਕਪਹਿ = (ਤੂੰ) ਕੱਟ ਦੇਂਦੀਓਂ (ਹੇ ਦਾਈ!) ਚੁਖ = ਰਤਾ ਕੁ।ਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ,
 
पवनि न इती मामले सहां न इती दुख ॥७६॥
Pavan na iṯī māmle sahāʼn na iṯī ḏukẖ. ||76||
I would not have fallen into so many troubles, or undergone so many hardships. ||76||
ਮੈਨੂੰ ਐਨੀਆਂ ਤਕਲੀਫਾਂ ਨਾਂ ਵਾਪਰਦੀਆਂ, ਨਾਂ ਹੀ ਮੈਂ ਐਨੇ ਦੁਖੜੇ ਉਠਾਉਂਦਾ।
ਇਤੀ = ਇਤਨੇ। ਮਾਮਲੇ = ਝੰਬੇਲੇ, ਕਜ਼ੀਏ ॥੭੬॥ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥
 
चबण चलण रतंन से सुणीअर बहि गए ॥
Cẖabaṇ cẖalaṇ raṯann se suṇī▫ar bahi ga▫e.
My teeth, feet, eyes and ears have stopped working.
ਮੇਰਿਆਂ ਦੰਦਾਂ, ਪੈਰਾਂ, ਨੇਤ੍ਰਾਂ ਅਤੇ ਕੰਨਾਂ ਇਨ੍ਹਾਂ ਨੇ ਆਪਣੇ ਕੰਮ ਛੱਡ ਦਿਤੇ ਹਨ।
ਚਬਣ = ਦੰਦ, ਚੱਬਣ। ਚਲਣ = ਲੱਤਾਂ। ਰਤੰਨ = ਅੱਖਾਂ। ਸੁਣੀਅਰ = ਕੰਨ। ਸੇ = ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ)। ਬਹਿ ਗਏ = ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ।(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ।
 
हेड़े मुती धाह से जानी चलि गए ॥७७॥
Heṛe muṯī ḏẖāh se jānī cẖal ga▫e. ||77||
My body cries out, "Those whom I knew have left me!" ||77||
ਮੇਰੀ ਦੇਹ ਨੇ ਭੁਬ ਮਾਰੀ, "ਉਹ ਮੈਡੇ ਯਾਰ ਮੈਨੂੰ ਛੱਡ ਗਏ ਹਨ"।
ਹੇੜੇ = ਸਰੀਰ ਨੇ। ਧਾਹ ਮੁਤੀ = ਢਾਹ ਮਾਰੀ। ਸੇ ਜਾਨੀ = ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ॥੭੭॥(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥
 
फरीदा बुरे दा भला करि गुसा मनि न हढाइ ॥
Farīḏā bure ḏā bẖalā kar gusā man na hadẖā▫e.
Fareed, answer evil with goodness; do not fill your mind with anger.
ਫਰੀਦ! ਤੂੰ ਮੰਦੇ ਦਾ ਚੰਗਾ ਕਰ ਅਤੇ ਆਪਣੇ ਮਨ ਅੰਦਰ ਰੋਹ ਨਾਂ ਲਿਆ।
ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ।ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।