Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

देही रोगु न लगई पलै सभु किछु पाइ ॥७८॥
Ḏehī rog na lag▫ī palai sabẖ kicẖẖ pā▫e. ||78||
Your body shall not suffer from any disease, and you shall obtain everything. ||78||
ਤੇਰੀ ਕਾਇਆ ਨੂੰ ਕੋਈ ਬੀਮਾਰੀ ਨਹੀਂ ਲੱਗੂਗੀ ਅਤੇ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਵੇਗਾ।
ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ ॥੭੮॥(ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ॥੭੮॥
 
फरीदा पंख पराहुणी दुनी सुहावा बागु ॥
Farīḏā pankẖ parāhuṇī ḏunī suhāvā bāg.
Fareed, the bird is a guest in this beautiful world-garden.
ਫਰੀਦ! ਰੂਹ-ਪੰਛੀ ਸੰਸਾਰ ਦੇ ਸੁੰਦਰ ਬਗੀਚੇ ਅੰਦਰ ਇਕ ਮਿਹਮਾਨ ਹੈ।
ਪੰਖ = ਪੰਛੀਆਂ ਦੀ ਡਾਰ। ਦੁਨੀ = ਦੁਨੀਆ। ਸੁਹਾਵਾ = ਸੋਹਣਾ।ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ।
 
नउबति वजी सुबह सिउ चलण का करि साजु ॥७९॥
Na▫ubaṯ vajī subah si▫o cẖalaṇ kā kar sāj. ||79||
The morning drums are beating - get ready to leave! ||79||
ਸੁਭਾ ਸਵੇਰੇ ਦਾ ਨਗਾਰਾ ਵਜਦਾ ਹੈ। ਤੂੰ ਆਪਣੇ ਕੂਚ ਕਰਨ ਦੀ ਤਿਆਰੀ ਕਰ।
ਨਉਬਤਿ = ਧੌਂਸਾ। ਸੁਬਹ ਸਿਉ = ਸਵੇਰ ਦਾ। ਸਾਜੁ = ਸਾਮਾਨ, ਆਹਰ, ਤਿਆਰੀ ॥੭੯॥ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ॥੭੯॥
 
फरीदा राति कथूरी वंडीऐ सुतिआ मिलै न भाउ ॥
Farīḏā rāṯ kathūrī vandī▫ai suṯi▫ā milai na bẖā▫o.
Fareed, musk is released at night. Those who are sleeping do not receive their share.
ਫਰੀਦ! ਰੈਣ ਨੂੰ ਕਸਤੂਰੀ ਵੰਡੀ ਜਾਂਦੀ ਹੈ। ਜਿਹੜੇ ਸੁਤੇ ਪਏ ਹਨ, ਉਨ੍ਹਾਂ ਨੂੰ ਹਿੱਸਾ ਨਹੀਂ ਮਿਲਦਾ।
ਕਥੂਰੀ = ਕਸਤੂਰੀ। ਭਾਉ = ਹਿੱਸਾ।ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ।
 
जिंन्हा नैण नींद्रावले तिंन्हा मिलणु कुआउ ॥८०॥
Jinĥā naiṇ nīʼnḏrāvale ṯinĥā milaṇ ku▫ā▫o. ||80||
Those whose eyes are heavy with sleep - how can they receive it? ||80||
ਜਿਨ੍ਹਾਂ ਦੀਆਂ ਅੱਖਾਂ ਨੂੰ ਨੀਦਂ ਚੜ੍ਹੀ ਹੋਈ ਹੈ ਉਹ ਇਸ ਨੂੰ ਕਿਸ ਤਰ੍ਹਾਂ ਪਰਾਪਤ ਕਰ ਸਕਦੇ ਹਨ?
ਜਿੰਨ੍ਹ੍ਹਾ, ਤਿੰਨ੍ਹ੍ਹਾ = ਇਥੇ ਅੱਖਰ 'ਨ' ਦੇ ਹੇਠਾ ਅੱਧਾ 'ਹ' ਹੈ। ਨੀਦ੍ਰਾਵਲੇ = ਨੀਂਦ ਨਾਲ ਘੁੱਟੇ ਹੋਏ। ਮਿਲਣੁ = ਮੇਲ, ਪ੍ਰਾਪਤੀ। ਕੁਆਉ = ਕਿਥੋਂ? ਕਿਵੇਂ? ॥੮੦॥ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ॥੮੦॥
 
फरीदा मै जानिआ दुखु मुझ कू दुखु सबाइऐ जगि ॥
Farīḏā mai jāni▫ā ḏukẖ mujẖ kū ḏukẖ sabā▫i▫ai jag.
Fareed, I thought that I was in trouble; the whole world is in trouble!
ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ।
ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ।ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।
 
ऊचे चड़ि कै देखिआ तां घरि घरि एहा अगि ॥८१॥
Ūcẖe cẖaṛ kai ḏekẖi▫ā ṯāʼn gẖar gẖar ehā ag. ||81||
When I climbed the hill and looked around, I saw this fire in each and every home. ||81||
ਜਦ ਮੈਂ ਉਚੀ ਢੇਰੀ ਤੇ ਚੜ੍ਹ ਕੇ ਵੇਖਿਆ ਤਦ ਮੈਂ ਹਰ ਇਕ ਧਾਮ ਅੰਦਰ ਏਹੋ ਅਗਨ ਪਾਈ।
ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਯੋਗ ਹੈ, ਸਦਾ (ਿ) ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ॥੮੧॥ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧॥
 
महला ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxXXX
 
फरीदा भूमि रंगावली मंझि विसूला बाग ॥
Farīḏā bẖūm rangāvalī manjẖ visūlā bāg.
Fareed, in the midst of this beautiful earth, there is a garden of thorns.
ਫਰੀਦ ਸੁੰਦਰ ਸੰਸਾਰ ਦੇ ਅੰਦਰ ਇਕ ਕੰਡਿਆ ਵਾਲਾ ਬਗੀਚਾ ਹੈ।
ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ। ਨਿਵਾਜਿਆ-ਵਡਿਆਇਆ ਹੋਇਆ।ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।
 
जो जन पीरि निवाजिआ तिंन्हा अंच न लाग ॥८२॥
Jo jan pīr nivāji▫ā ṯinĥā ancẖ na lāg. ||82||
Those humble beings who are blessed by their spiritual teacher, do not suffer even a scratch. ||82||
ਜਿਨ੍ਹਾਂ ਪੁਰਸ਼ਾ! ਗੁਰਾਂ ਨੇ ਵਰੋਸਾਇਆ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
ਤਿੰਨ੍ਹ੍ਹਾ-(ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਅੰਚ-ਸੇਕ, ਆਂਚ। ਪੀਰ-ਮੁਰਸ਼ਿਦ, ਗੁਰੂ ॥੮੨॥ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥
 
महला ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxXXX
 
फरीदा उमर सुहावड़ी संगि सुवंनड़ी देह ॥
Farīḏā umar suhāvaṛī sang suvannṛī ḏeh.
Fareed, life is blessed and beautiful, along with the beautiful body.
ਫਰੀਦ! ਸੁੰਦਰ ਹੈ ਜਿਦਗੀ ਮਨਮੋਹਨੇ ਸਰੀਰ ਸਮੇਤ।
ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,
 
विरले केई पाईअनि जिंन्हा पिआरे नेह ॥८३॥
virle ke▫ī pā▫ī▫an jinĥā pi▫āre neh. ||83||
Only a rare few are found, who love their Beloved Lord. ||83||
ਕੇਵਲ ਥੋੜ੍ਹੇ ਹੀ ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪਿਆਰ ਹੈ।
ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੮੩॥ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੮੩॥
 
कंधी वहण न ढाहि तउ भी लेखा देवणा ॥
Kanḏẖī vahaṇ na dẖāhi ṯa▫o bẖī lekẖā ḏevṇā.
O river, do not destroy your banks; you too will be asked to give your account.
ਹੇ ਦਰਿਆ ਦੇ ਹੜ੍ਹ! ਤੰੂੰ ਆਪਣਿਆਂ ਕਿਨਾਰਿਆਂ ਨੂੰ ਨਾਂ ਢਾਅ। ਤੈਨੂੰ ਭੀ ਹਿਸਾਬ ਕਿਤਾਬ ਦੇਣਾ ਪੈਣਾ ਹੈ।
ਵਹਣ = ਹੇ ਵਹਣ! ਕੰਧੀ = ਨਦੀ ਦਾ ਕੰਢਾ। ਤਉ = ਤੂੰ।ਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ ਕਿ ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ।
 
जिधरि रब रजाइ वहणु तिदाऊ गंउ करे ॥८४॥
Jiḏẖar rab rajā▫e vahaṇ ṯiḏẖā▫ū gaʼn▫o kare. ||84||
The river flows in whatever direction the Lord orders. ||84||
ਦਰਿਆ ਦਾ ਹੜ੍ਹ ਉਸ ਪਾਸੇ ਨੂੰ ਵਗਦਾ ਹੈ, ਜਿਧਰ ਵਾਹਿਗੁਰੂ ਦੀ ਰਜਾ।
ਜਿਧਰਿ = ਜਿਸ ਪਾਸੇ। ਰਬ ਰਜਾਇ = ਰੱਬ ਦੀ ਮਰਜ਼ੀ। ਤਿਦਾਊ = ਉਸੇ ਪਾਸੇ। ਗੰਉ ਕਰੇ = ਰਸਤਾ ਬਣਾਉਂਦਾ ਹੈ, ਤੁਰਦਾ ਹੈ; ਚਾਲ ਚੱਲਦਾ ਹੈ ॥੮੪॥(ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ॥੮੪॥
 
फरीदा डुखा सेती दिहु गइआ सूलां सेती राति ॥
Farīḏā dukẖā seṯī ḏihu ga▫i▫ā sūlāʼn seṯī rāṯ.
Fareed, the day passes painfully; the night is spent in anguish.
ਫਰੀਦ ਮੇਰਾ ਦਿਨ ਤਕਲੀਫ ਅੰਦਰ ਬੀਤਦਾ ਹੈ ਅਤੇ ਮੇਰੀ ਰੈਣ ਸੂਲ ਅੰਦਰ।
ਡੁਖਾ ਸੇਤੀ = ਦੁੱਖਾਂ ਨਾਲ, ਦੁੱਖਾਂ ਵਿਚ। ਦਿਹੁ = ਦਿਨ। ਸੂਲਾਂ = ਚੋਭਾਂ, ਚਿੰਤਾ-ਫ਼ਿਕਰ। ਰਾਤਿ = (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ, ਇਹ ਸੰਸਕ੍ਰਿਤ ਲਫ਼ਜ਼ 'ਰਾਤ੍ਰਿ' (रात्रि) ਤੋਂ ਹੈ)।ਹੇ ਫਰੀਦ! (ਮਨ ਵਿਚ ਬਣੇ 'ਟੋਏ ਟਿਬੇ' ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ।
 
खड़ा पुकारे पातणी बेड़ा कपर वाति ॥८५॥
Kẖaṛā pukāre pāṯ▫ṇī beṛā kapar vāṯ. ||85||
The boatman stands up and shouts, "The boat is caught in the whirlpool!" ||85||
ਮਲਾਹ ਖਲੋ ਕੇ ਕੂਕਦਾ ਹੈ, "ਜਹਾਜ ਘੁਮੰਣ ਘੇਰੀ ਦੇ ਮੂੰਹ ਵਿੱਚ ਹੈ।
ਪਾਤਣੀ = ਮਲਾਹ, ਮੁਹਾਣਾ। ਕਪਰ = ਲਹਿਰਾਂ, ਠਾਠਾਂ। ਵਾਤਿ = ਮੂੰਹ ਵਿਚ (ਵੇਖੋ ਸ਼ਲੋਕ ਨੰ: ੫੦) ॥੮੫॥(ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ ॥੮੫॥
 
लमी लमी नदी वहै कंधी केरै हेति ॥
Lammī lammī naḏī vahai kanḏẖī kerai heṯ.
The river flows on and on; it loves to eat into its banks.
ਲੰਮਾ ਜੀਵਨ ਦਾ ਲੰਮਾ ਦਰਿਆ ਵਗ ਰਿਹਾ ਹੈ ਅਤੇ ਆਪਣੇ ਕਿਨਾਰਿਆਂ ਨੂੰ ਖਾ ਜਾਣ ਨਾਲ ਇਸ ਦਾ ਪਿਆਰ ਹੈ।
ਲੰਮੀ ਲੰਮੀ = ਬਹੁਤ ਲੰਮੀ। ਨਦੀ = ਦੁਖਾਂ ਦੀ ਨਦੀ। ਵਹੈ = ਚੱਲ ਰਹੀ ਹੈ। ਕੇਰੈ ਹੇਤਿ = ਡੇਗਣ ਵਾਸਤੇ, ਢਾਹਣ ਵਾਸਤੇ।(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,
 
बेड़े नो कपरु किआ करे जे पातण रहै सुचेति ॥८६॥
Beṛe no kapar ki▫ā kare je pāṯaṇ rahai sucẖeṯ. ||86||
What can the whirlpool do to the boat, if the boatman remains alert? ||86||
ਜਹਾਜ ਨੂੰ ਘੁੰਮਣ-ਘੇਰੀ ਕੀ ਕਰ ਸਕਦੀ ਹੈ, ਜੇਕਰ ਮਲਾਹ ਖਬਰਦਾਰ ਰਹੇ?
ਨੋ = ਨੂੰ। ਕਿਆ ਕਰੇ = ਕੀਹ ਵਿਗਾੜ ਸਕਦਾ ਹੈ? ਪਾਤਣ = ਪਾਤਣ ਦੇ। ਪਾਤਣ ਚੇਤਿ = ਪਾਤਣ ਦੇ ਚੇਤੇ ਵਿਚ, ਮਲਾਹ ਦੇ ਚੇਤੇ ਵਿਚ। ਸੁ = ਉਹ ਬੇੜਾ। ਚੇਤਿ = ਚੇਤੇ ਵਿਚ ॥੮੬॥(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥
 
फरीदा गलीं सु सजण वीह इकु ढूंढेदी न लहां ॥
Farīḏā galīʼn so sajaṇ vīh ik dẖūʼndẖeḏī na lahāʼn.
Fareed, there are dozens who say they are friends; I search, but I cannot find even one.
ਫਰੀਦ! ਗਲੀ ਬਾਤੀ ਤਾਂ ਵੀਹ ਮਿੱਤਰ ਹਨ ਪ੍ਰੰਤੂ ਜੇਕਰ ਮੈਂ ਸੱਚੇ ਮਿੱਤਰ ਦੀ ਭਾਲ ਕਰਾਂ ਤਾਂ ਮੈਨੂੰ ਇਕ ਭੀ ਨਹੀਂ ਮਿਲਦਾ।
ਗਲੀ = ਗੱਲਾਂ ਨਾਲ, (ਭਾਵ,) ਗੱਲਾਂ ਨਾਲ ਪਤਿਆਉਣ ਵਾਲੇ। ਇਕੁ = ਅਸਲ ਸੱਜਣ। ਨ ਲਹਾਂ = ਮੈਨੂੰ ਨਹੀਂ ਲੱਭਦਾ।ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ)।
 
धुखां जिउ मांलीह कारणि तिंन्हा मा पिरी ॥८७॥
Ḏẖukẖāʼn ji▫o māʼnlīh kāraṇ ṯinĥā mā pirī. ||87||
I yearn for my beloved like a smoldering fire. ||87||
ਉਨ੍ਹਾਂ ਆਪਣੇ ਪਿਆਰਿਆਂ ਦੇ ਲਈ ਮੈਂ ਗੋਬਰ ਦੀ ਮਾਨੰਦ ਸੁਲਘਦੀ ਹਾਂ।
ਧੁਖਾਂ = ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। ਮਾਂਲੀਹ = ਮਿਲੀ, ਸੁੱਕੇ ਗੋਹੇ ਦਾ ਚੂਰਾ। ਮਾ = ਮੇਰਾ। ਪਿਰੀ ਕਾਰਣਿ = ਪਿਆਰੇ ਸੱਜਣਾਂ ਦੀ ਖ਼ਾਤਰ। ਤਿੰਨ੍ਹ੍ਹਾ = ਉਹਨਾਂ ॥੮੭॥ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ॥੮੭॥
 
फरीदा इहु तनु भउकणा नित नित दुखीऐ कउणु ॥
Farīḏā ih ṯan bẖa▫ukaṇā niṯ niṯ ḏukẖī▫ai ka▫uṇ.
Fareed, this body is always barking. Who can stand this constant suffering?
ਫਰੀਦ! ਇਹ ਦੇਹ ਸਦਾ ਹੀ ਭਉਕਦੀ ਰਹਿੰਦੀ ਹੈ, ਇਸ ਸਦੀਵੀ ਦੁਖ ਨੂੰ ਕੌਣ ਬਰਦਾਸ਼ਤ ਕਰੇ?
ਭਉਕਣਾ = ਜਿਸ ਨੂੰ ਭਉਕਣ ਦੀ ਆਦਤ ਪੈ ਗਈ ਹੈ, ਭਉਂਕਾ। ਦੁਖੀਐ ਕਉਣੁ = ਕੌਣ ਔਖਾ ਹੁੰਦਾ ਰਹੇ?ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)।
 
कंनी बुजे दे रहां किती वगै पउणु ॥८८॥
Kannī buje ḏe rahāʼn kiṯī vagai pa▫uṇ. ||88||
I have put plugs in my ears; I don't care how much the wind is blowing. ||88||
ਮੈਂ ਆਪਣਿਆਂ ਕੰਨਾਂ ਵਿੱਚ ਡਾਟ ਲਾਏ ਹੋਏ ਹਨ। ਮੈਨੂੰ ਪਰਵਾਹ ਨਹੀਂ ਕਿ ਕਿੰਨੀ ਹਵਾ ਚਲਦੀ ਹੈ।
ਦੇ ਰਹਾਂ = ਦੇਈ ਰੱਖਾਂ, ਦੇਈ ਰੱਖਾਂਗਾ। ਕਿਤੀ = ਕਿਤਨੀ ਹੀ, ਜਿਤਨੀ ਜੀ ਚਾਹੇ। ਪਉਣੁ = ਹਵਾ ॥੮੮॥ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥
 
फरीदा रब खजूरी पकीआं माखिअ नई वहंन्हि ॥
Farīḏā rab kẖajūrī pakī▫āʼn mākẖi▫a na▫ī vahaʼnniĥ.
Fareed, God's dates have ripened, and rivers of honey flow.
ਫਰੀਦ ਵਾਹਿਗੁਰੂ ਦੀਆਂ ਖਜੋਰਾ ਪੱਕ ਗਈਆਂ ਹਨ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।
ਰਬ ਖਜੂਰੀ = ਰੱਬ ਦੀਆਂ ਖਜੂਰਾਂ। ਮਾਖਿਅ = ਮਾਖਿਉਂ ਦੀਆਂ। ਮਾਖਿਅ ਨਈ = ਸ਼ਹਿਦ ਦੀਆਂ ਨਦੀਆਂ। ਵਹੰਨਿ = ਵਹਿੰਦੀਆਂ ਹਨ, ਵਗ ਰਹੀਆਂ ਹਨ।(ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ)।
 
जो जो वंञैं डीहड़ा सो उमर हथ पवंनि ॥८९॥
Jo jo vañaiʼn dīhṛā so umar hath pavann. ||89||
With each passing day, your life is being stolen away. ||89||
ਹਰ ਇਕ ਦਿਨ, ਜਿਹੜਾ ਬੀਤਦਾ ਹੈ, ਉਹ ਦੀ ਆਯੁ ਨੂੰ ਚੁਰਾ ਲੈਂਦਾ ਹੈ।
ਡੀਹੜਾ = ਦਿਹਾੜਾ। ਹਥ ਪਵੰਨ੍ਹ੍ਹਿ = ਹੱਥ ਪੈ ਰਹੇ ਹਨ। ਵੰਞੈ = ਜਾਂਦਾ ਹੈ, ਗੁਜ਼ਰਦਾ ਹੈ ॥੮੯॥(ਉ​ਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ॥੮੯॥
 
फरीदा तनु सुका पिंजरु थीआ तलीआं खूंडहि काग ॥
Farīḏā ṯan sukā pinjar thī▫ā ṯalī▫āʼn kẖūʼndėh kāg.
Fareed, my withered body has become a skeleton; the crows are pecking at my palms.
ਫਰੀਦਾ, ਮੇਰੀ ਸੁੱਕੀ ਸੜੀ ਦੇਹ ਕਰੰਗ ਹੋ ਗਈ ਹੈ ਅਤੇ ਮੇਰੀਆਂ ਹਥਲੀਆਂ ਤੇ ਕਾਂ ਠੁੰਗਾ ਮਾਰਦੇ ਹਲ।
ਥੀਆ = ਹੋ ਗਿਆ ਹੈ। ਪਿੰਜਰੁ ਥੀਆ = ਹੱਡੀਆਂ ਦੀ ਮੁੱਠ ਹੋ ਗਿਆ ਹੈ। ਖੂੰਡਹਿ = ਠੂੰਗ ਰਹੇ ਹਨ। ਕਾਗ = ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ।ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)।
 
अजै सु रबु न बाहुड़िओ देखु बंदे के भाग ॥९०॥
Ajai so rab na bāhuṛi▫o ḏekẖ banḏe ke bẖāg. ||90||
Even now, God has not come to help me; behold, this is the fate of all mortal beings. ||90||
ਹੁਣ ਤਾਈ ਵੀ ਵਾਹਿਗੁਰੂ ਮੇਰੀ ਮਦਦ ਲਈ ਨਹੀਂ ਆਇਆ, ਤੂੰ ਵੇਖ ਕਿ ਐਹੋ ਜੇਹੀ ਹੈ ਆਦਮੀ ਦੀ ਪ੍ਰਾਲਭਧ।
ਅਜੈ = ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ)। ਨ ਬਾਹੁੜਿਓ = ਨਹੀਂ ਤੁੱਠਾ, ਤਰਸ ਨਹੀਂ ਕੀਤਾ ॥੯੦॥ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ॥੯੦॥
 
कागा करंग ढंढोलिआ सगला खाइआ मासु ॥
Kāgā karang dẖandẖoli▫ā saglā kẖā▫i▫ā mās.
The crows have searched my skeleton, and eaten all my flesh.
ਕਾਵਾਂ ਨੇ ਮੇਰੇ ਪਿੰਜਰ ਦੀ ਖੋਜ ਭਾਲ ਕਰ ਲਈ ਹੈ ਤੇ ਮੇਰਾ ਸਾਰਾ ਗੋਸ਼ਤ ਖਾ ਲਿਆ ਹੈ।
ਕਾਗਾ = ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ। ਕਰੰਗ = ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ। ਸਗਲਾ = ਸਾਰਾ।ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)।
 
ए दुइ नैना मति छुहउ पिर देखन की आस ॥९१॥
Ė ḏu▫e nainā maṯ cẖẖuha▫o pir ḏekẖan kī ās. ||91||
But please do not touch these eyes; I hope to see my Lord. ||91||
ਹੇ ਕਾਵੋਂ! ਇਨ੍ਹਾਂ ਦੋਨਾ ਅੱਖਾਂ ਨੂੰ ਤੁਸਾਂ ਨਾਂ ਛੇੜਨਾ, ਕਿਉਂਕਿ ਮੈਨੂੰ ਆਪਣੇ ਪਿਆਰੇ ਨੂੰ ਵੇਖਣ ਦੀ ਊਮੈਦ ਹੈ।
ਮਤਿ ਛੁਹਉ = ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: ੨੫ ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ')। ਆਸ = ਤਾਂਘ ॥੯੧॥ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ॥੯੧॥
 
कागा चूंडि न पिंजरा बसै त उडरि जाहि ॥
Kāgā cẖūnd na pinjrā basai ṯa udar jāhi.
O crow, do not peck at my skeleton; if you have landed on it, fly away.
ਹੇ ਕਾਵਾਂ! ਤੂੰ ਮੇਰੇ ਕਰੰਗ ਨੂੰ ਨਾਂ ਚੂੰਡ। ਜੇਕਰ ਤੂੰ ਹਿਸ ਤੇ ਬਹਿ ਗਿਆ ਹੈ ਤਾਂ ਤੂੰ ਉਡ ਜਾ।
ਕਾਗਾ = ਹੇ ਕਾਂ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ! ਚੂੰਡਿ ਨ = ਨਾਹ ਠੂੰਗ। ਪਿੰਜਰਾ = ਸੁੱਕਾ ਹੋਇਆ ਸਰੀਰ। ਬਸੈ = (ਜੇ) ਵੱਸ ਵਿਚ (ਹੈ), ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇਂ। ਤ = ਤਾਂ।ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,
 
जितु पिंजरै मेरा सहु वसै मासु न तिदू खाहि ॥९२॥
Jiṯ pinjrai merā saho vasai mās na ṯiḏū kẖāhi. ||92||
Do not eat the flesh from that skeleton, within which my Husband Lord abides. ||92||
ਜਿਸ ਕਰੰਗ ਅੰਦਰ ਮੇਰਾ ਕੰਤ ਰਹਿੰਦਾ ਹੈ, ਉਸ ਵਿਚੋਂ ਤੂੰ ਗੋਸ਼ਤ ਨਾਂ ਖਾ।
ਜਿਤੁ = ਜਿਸ ਵਿਚ। ਜਿਤੁ ਪਿੰਜਰੈ = ਜਿਸ ਸਰੀਰ ਵਿਚ। ਤਿਦੂ = ਉਸ ਸਰੀਰ ਵਿਚੋਂ ॥੯੨॥ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ॥੯੨॥
 
फरीदा गोर निमाणी सडु करे निघरिआ घरि आउ ॥
Farīḏā gor nimāṇī sad kare nigẖri▫ā gẖar ā▫o.
Fareed, the poor grave calls out, "O homeless one, come back to your home.
ਫਰੀਦ! ਕਬਰ ਪੁਕਾਰਦੀ ਹੈ, "ਓ ਬੇਘਰ ਤੂੰ ਆਪਣੇ ਧਾਮ ਨੂੰ ਆ"।
ਨਿਮਾਣੀ = ਵਿਚਾਰੀ। ਸਡੁ = ਸੱਦਾ, ਵਾਜ। ਸਡੁ ਕਰੇ = ਵਾਜ ਮਾਰ ਰਹੀ ਹੈ। ਨਿਘਰਿਆ = ਹੇ ਬੇ-ਘਰੇ ਜੀਵ! ਘਰਿ = ਘਰ ਵਿਚ।ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,
 
सरपर मैथै आवणा मरणहु ना डरिआहु ॥९३॥
Sarpar maithai āvṇā marṇahu na dari▫āhu. ||93||
You shall surely have to come to me; do not be afraid of death". ||93||
ਤੂੰ ਨਿਸਚਿਤ ਹੀ ਮੇਰੇ ਕੋਲ ਆਉਣਾ ਹੈ ਇਸ ਲਈ ਤੂੰ ਆਪਣੀ ਮੌਤ ਤੋਂ ਭੈ ਨਾਂ ਖਾ।
ਸਰਪਰ = ਆਖ਼ਿਰ ਨੂੰ। ਮੈਥੈ = ਮੇਰੇ ਪਾਸ ॥੯੩॥(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥
 
एनी लोइणी देखदिआ केती चलि गई ॥
Ėnī lo▫iṇī ḏekẖ▫ḏi▫ā keṯī cẖal ga▫ī.
These eyes have seen a great many leave.
ਮੇਰੇ ਇਨ੍ਹਾਂ ਨੇਤਰਾ ਦੇ ਵੇਖਣ ਅੰਦਰ ਅਨੇਕਾਂ ਹੀ ਕੂਚ ਕਰ ਗਏ ਹਨ।
ਲੋਇਣ = ਅੱਖਾਂ। ਇਨ੍ਹ੍ਹੀ ਲੋਇਣੀ = ਇਹਨਾਂ ਅੱਖਾਂ ਨਾਲ। (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)। ਕੇਤੀ = ਕਿਤਨੀ ਹੀ (ਖ਼ਲਕਤਿ), ਬੇਅੰਤ ਜੀਵ।ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ)।
 
फरीदा लोकां आपो आपणी मै आपणी पई ॥९४॥
Farīḏā lokāʼn āpo āpṇī mai āpṇī pa▫ī. ||94||
Fareed, the people have their fate, and I have mine. ||94||
ਫਰੀਦ! ਲੁਕਾਈ ਨੂੰ ਆਪੇ ਆਪਣਾ ਫਿਕਰ ਹੈ ਅਤੇ ਮੈਨੂੰ ਆਪਣਾ ਹੀ ਹੈ।
xxx ॥੯੪॥ਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਜੀਵ ਦੁਨੀਆ ਵਾਲੀ ਧੁਨ ਵਿਚ ਹੀ ਹੈ), ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ॥੯੪॥
 
आपु सवारहि मै मिलहि मै मिलिआ सुखु होइ ॥
Āp savārėh mai milėh mai mili▫ā sukẖ ho▫e.
God says, "If you reform yourself, you shall meet me, and meeting me, you shall be at peace.
ਸੁਆਮੀ ਆਖਦਾ ਹੈ, "ਜੇਕਰ ਤੂੰ ਹੇ ਬੰਦੇ! ਆਪਣੇ ਆਪ ਨੂੰ ਸੁਧਾਰ ਲਵੇ, ਤੂੰ ਮੈਨੂੰ ਮਿਲ ਪਵੇਂਗਾ।
ਆਪੁ = ਆਪਣੇ ਆਪ ਨੂੰ। ਮੈ = ਮੈਨੂੰ।ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ)।
 
फरीदा जे तू मेरा होइ रहहि सभु जगु तेरा होइ ॥९५॥
Farīḏā je ṯū merā ho▫e rahėh sabẖ jag ṯerā ho▫e. ||95||
O Fareed, if you will be mine, the whole world will be yours". ||95||
ਫਰੀਦ! ਜੇਕਰ ਤੂੰ ਮੈਡਾ ਬਣਿਆ ਰਹੇ ਤਾਂ ਸਾਰਾ ਜਹਾਨ ਤੈਡਾ ਥੀ ਵੰਞੇਗਾ।
xxx ॥੯੫॥ਹੇ ਫਰੀਦ! ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥
 
कंधी उतै रुखड़ा किचरकु बंनै धीरु ॥
Kanḏẖī uṯai rukẖ▫ṛā kicẖrak bannai ḏẖīr.
How long can the tree remain implanted on the river-bank?
ਕਿੰਨੇ ਚਿਰ ਲਈ ਦਰਿਆ ਦੇ ਕਿਨਾਰੇ ਖੜਾ ਰੁਖ ਅਸਥਿਰ ਰਹਿ ਸਕਦਾ ਹੈ?
ਕੰਧੀ = ਕੰਢਾ। ਰੁਖੜਾ = ਨਿੱਕਾ ਜਿਹਾ ਰੁੱਖ, ਵਿਚਾਰਾ ਰੁੱਖ। ਧੀਰ = ਧੀਰਜ, ਧਰਵਾਸ।(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ?
 
फरीदा कचै भांडै रखीऐ किचरु ताई नीरु ॥९६॥
Farīḏā kacẖai bẖāʼndai rakẖī▫ai kicẖar ṯā▫ī nīr. ||96||
Fareed, how long can water be kept in a soft clay pot? ||96||
ਫਰੀਦ! ਮਿੱਟੀ ਦੇ ਕੱਚੇ ਬਰਤਨ ਵਿੱਚ ਕਿੰਨੇ ਕੁ ਚਿਰ ਲਈ ਪਾਣੀ ਰਖਿਆ ਜਾ ਵਸੇ ਹਨ।
ਨੀਰੁ = ਪਾਣੀ ॥੯੬॥(ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) ॥੯੬॥
 
फरीदा महल निसखण रहि गए वासा आइआ तलि ॥
Farīḏā mahal nisakẖaṇ rėh ga▫e vāsā ā▫i▫ā ṯal.
Fareed, the mansions are vacant; those who lived in them have gone to live underground.
ਫਰੀਦ! ਮੰਦਰ ਖਾਲੀ ਹੋ ਗਏ ਹਨ। ਉਨ੍ਹਾਂ ਵਿੱਚ ਰਹਿਣ ਵਾਲੇ ਧਰਤੀ ਹੇਠਾਂ ਜਾ ਵਸੇ ਹਨ।
ਮਹਲ-ਪੱਕੇ ਘਰ। ਨਿਸਖਣ-ਬਿਲਕੁਲ ਖ਼ਾਲੀ, ਸੁੰਞੇ। ਤਲਿ-ਤਲ ਵਿਚ, ਹੇਠਾਂ ਧਰਤੀ ਵਿਚ।ਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ।