Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

देहु दरसु मनि चाउ भगति इहु मनु ठहरावै ॥
Ḏeh ḏaras man cẖā▫o bẖagaṯ ih man ṯẖėhrāvai.
My mind yearns for the Blessed Vision of Your Darshan. This mind abides in devotional worship.
ਮੇਰੇ ਚਿੱਤ ਦੀ ਚਾਹਨਾ ਹੈ ਕਿ ਤੂੰ ਮੈਨੂੰ ਆਪਣਾ ਦਰਸ਼ਨ ਪਰਦਾਨ ਕਰੇ, ਹੇ ਪ੍ਰਭੂ! ਤੇਰੀ ਇਹ ਆਤਮਾ ਤੇਰੇ ਸਿਮਰਨ ਅੰਦਰ ਟਿਕੀ ਹੋਈ ਹੈ।
ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ। ਭਗਤਿ = (ਤੇਰੀ) ਭਗਤੀ ਵਿਚ। ਇਹੁ ਮਨੁ = ਮੇਰਾ ਇਹ ਮਨ। ਠਹਰਾਵੈ = ਟਿਕ ਜਾਏ।(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।
 
बलिओ चरागु अंध्यार महि सभ कलि उधरी इक नाम धरम ॥
Bali▫o cẖarāg anḏẖ▫yār mėh sabẖ kal uḏẖrī ik nām ḏẖaram.
The lamp is lit in the darkness; all are saved in this Dark Age of Kali Yuga, through the One Name and faith in the Dharma.
ਆਤਮਕ ਅਨ੍ਹੇਰੇ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ ਹੈ। ਇਕ ਨਾਮ ਦੇ ਆਸਰੇ ਨਾਲ ਕਲਜੁਗ ਦੇ ਸਾਰੇ ਜੀਵ ਮੋਖਸ਼ ਹੋ ਗਏ ਹਨ।
ਚਰਾਗੁ = ਦੀਵਾ। ਅੰਧ੍ਯ੍ਯਾਰ ਮਹਿ = ਹਨੇਰੇ ਵਿਚ। ਕਲਿ = ਸ੍ਰਿਸ਼ਟੀ। ਉਧਰੀ = ਪਾਰ ਲੰਘ ਗਈ। ਨਾਮ ਧਰਮ = ਹਰੀ ਨਾਮ ਦੇ ਸਿਮਰਨ-ਰੂਪ ਧਰਮ ਦੁਆਰਾ।(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।
 
प्रगटु सगल हरि भवन महि जनु नानकु गुरु पारब्रहम ॥९॥
Pargat sagal har bẖavan mėh jan Nānak gur pārbarahm. ||9||
The Lord is revealed in all the worlds. O servant Nanak, the Guru is the Supreme Lord God. ||9||
ਗੁਰੂ ਪ੍ਰੇਮਸ਼ਰ, ਗੋਲਾ ਨਾਨਕ ਸੁਆਮੀ ਦੀਆਂ ਸਾਰੀਆਂ ਪੁਰੀਆਂ ਅੰਦਰ ਪ੍ਰਸਿਧ ਥੀ ਗਿਆ ਹੈ।
ਭਵਨ = ਸੰਸਾਰ। ਹਰਿ = ਹੇ ਹਰੀ! ਜਨੁ ਨਾਨਕੁ = (ਤੇਰਾ) ਸੇਵਕ (ਗੁਰੂ) ਨਾਨਕ ॥੯॥ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥
 
सवये स्री मुखबाक्य महला ५
Sava▫ye sarī mukẖbāk▫y mėhlā 5
Swaiyas From The Mouth Of The Great Fifth Mehl:
ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।
xxxਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
काची देह मोह फुनि बांधी सठ कठोर कुचील कुगिआनी ॥
Kācẖī ḏeh moh fun bāʼnḏẖī saṯẖ kaṯẖor kucẖīl kugi▫ānī.
This body is frail and transitory, and bound to emotional attachment. I am foolish, stone-hearted, filthy and unwise.
ਨਾਸਵੰਤ ਹੈ ਮੇਰੀ ਕਾਇਆ ਅਤੇ ਇਹ ਫਿਰ ਵੀ ਸੰਸਾਰੀ ਮਮਤਾ ਨਾਲ ਜਕੜੀ ਹੋਈ ਹੈ। ਮੈਂ ਮੂਰਖ ਪੱਥਰ-ਦਿਲ ਗੰਦਾ ਅਤੇ ਬੇਸਮਝ ਹਾਂ।
ਕਾਚੀ = ਨਾਹ ਥਿਰ ਰਹਿਣ ਵਾਲੀ। ਦੇਹ = ਸਰੀਰ। ਮੋਹ ਬਾਂਧੀ = (ਮਾਇਆ ਦੇ) ਮੋਹ ਨਾਲ ਬੱਝੀ ਹੋਈ। ਫੁਨਿ = ਫਿਰ। ਸਠ = ਸਠ, ਦੁਰਜਨ। ਕਠੋਰ = ਨਿਰਦਈ। ਕੁਚੀਲ = ਗੰਦਾ ਰਹਿਣ ਵਾਲਾ। ਕੁਗਿਆਨੀ = ਮੂੜ੍ਹ, ਮੂਰਖ।ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,
 
धावत भ्रमत रहनु नही पावत पारब्रहम की गति नही जानी ॥
Ḏẖāvaṯ bẖarmaṯ rahan nahī pāvaṯ pārbarahm kī gaṯ nahī jānī.
My mind wanders and wobbles, and will not hold steady. It does not know the state of the Supreme Lord God.
ਮੇਰਾ ਮਨ ਭਰਮਦਾ ਤੇ ਭਟਕਦਾ ਹੈ ਅਤੇ ਅਸਥਿਰ ਨਹੀਂ ਹੁੰਦਾ ਇਹ ਸ਼੍ਰੋਮਣੀ ਸਾਹਿਬ ਦੀ ਦਸ਼ਾ ਨੂੰ ਜਾਣਦਾ ਨਹੀਂ।
ਧਾਵਤ ਭ੍ਰਮਤ = ਭਟਕਦਾ ਫਿਰਦਾ ਹਾਂ। ਰਹਨੁ = ਟਿਕਾਉ, ਇਸਥਿਰਤਾ। ਨਹੀ ਪਾਵਤ = ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦੀ। ਗਤਿ = ਭੇਦ, ਉੱਚੀ ਆਤਮਕ ਅਵਸਥਾ।(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।
 
जोबन रूप माइआ मद माता बिचरत बिकल बडौ अभिमानी ॥
Joban rūp mā▫i▫ā maḏ māṯā bicẖraṯ bikal badou abẖimānī.
I am intoxicated with the wine of youth, beauty and the riches of Maya. I wander around perplexed, in excessive egotistical pride.
ਮੈਂ ਜੁਆਨੀ, ਸੁੰਦਰਤਾ ਅਤੇ ਮਾਲ-ਮਿਲਖ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹਾਂ ਅਤੇ ਭਾਰੇ ਹੰਕਾਰ ਅੰਦਰ ਵਿਆਕੁਲ ਹੋਇਆ ਫਿਰਦਾ ਹਾਂ।
ਜੋਬਨ = ਜੁਆਨੀ। ਰੂਪ = ਸੋਹਣੀ ਸ਼ਕਲ। ਮਦ = ਅਹੰਕਾਰ। ਮਾਤਾ = ਮਸਤ। ਬਿਚਰਤ = ਮੈਂ ਭਟਕ ਰਿਹਾ ਹਾਂ। ਬਿਕਲ = ਵਿਆਕੁਲ, ਆਪਣੇ ਆਪ ਨੂੰ ਭੁਲਾ ਕੇ।ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।
 
पर धन पर अपवाद नारि निंदा यह मीठी जीअ माहि हितानी ॥
Par ḏẖan par apvāḏ nār ninḏā yėh mīṯẖī jī▫a māhi hiṯānī.
The wealth and women of others, arguments and slander, are sweet and dear to my soul.
ਹੋਰਸ ਦੀ ਦੌਲਤ ਅਤੇ ਹੋਰਸ ਦੇ ਬਖੇਡੇ ਇਸਤਰੀ ਤੇ ਚੁਗਲ ਬਖੀਲੀ ਇਹ ਮੇਰੇ ਮਨ ਨੂੰ ਮਿੱਠੀਆਂ ਤੇ ਪਿਆਰੀਆਂ ਹਨ।
ਅਪਵਾਦ = ਬੁਰੇ ਬਚਨ, ਕੌੜੇ ਬੋਲ। ਨਾਰਿ = (ਪਰਾਈ) ਇਸਤ੍ਰੀ (ਵੱਲ ਮੰਦ ਦ੍ਰਿਸ਼ਟੀ)। ਯਹ = ਇਹ। ਜੀਅ ਮਾਹਿ = ਹਿਰਦੇ ਵਿਚ। ਹਿਤਾਨੀ = ਪਿਆਰੇ ਲੱਗਦੇ ਹਨ।ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।
 
बलबंच छपि करत उपावा पेखत सुनत प्रभ अंतरजामी ॥
Balbancẖ cẖẖap karaṯ upāvā pekẖaṯ sunaṯ parabẖ anṯarjāmī.
I try to hide my deception, but God, the Inner-knower, the Searcher of Hearts, sees and hears all.
ਮੈਂ ਆਪਣੇ ਛਲ-ਫਰੇਬਾਂ ਨੂੰ ਲੁਕਾਉਣ ਲਈ ਉਪਰਾਲੇ ਕਰਦਾ ਹਾਂ, ਪ੍ਰੰਤੂ ਅੰਦਰਲੀਆਂ ਜਾਣਨਹਾਰ, ਮੇਰਾ ਮਾਲਕ, ਸਾਰਾ ਮੁਛ ਵੇਖਦਾ ਅਤੇ ਸੁਣਦਾ ਹੈ।
ਬਲਬੰਚ ਉਪਾਵਾ = ਠੱਗੀ ਦੇ ਉਪਾਵ। ਛਪਿ = ਲੁਕ ਕੇ। ਕਰਤ = ਮੈਂ ਕਰਦਾ ਹਾਂ। ਪੇਖਤ = ਤੂੰ ਵੇਖਦਾ ਹੈਂ। ਸੁਨਤ = (ਤੂੰ) ਸੁਣਦਾ ਹੈਂ। ਪ੍ਰਭ = ਹੇ ਪ੍ਰਭੂ!ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।
 
सील धरम दया सुच नास्ति आइओ सरनि जीअ के दानी ॥
Sīl ḏẖaram ḏa▫yā sucẖ nāsiṯ ā▫i▫o saran jī▫a ke ḏānī.
I have no humility, faith, compassion or purity, but I seek Your Sanctuary, O Giver of life.
ਮੇਰੇ ਪੱਲੇ ਨਿੱਮ੍ਰਤਾ, ਈਮਾਨ, ਰਹਿਮ ਅਤੇ ਪਵਿੱਤਰਤਾ ਨਹੀਂ, ਪ੍ਰੰਤੂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਰੂਹਾਨੀ ਜੀਵਨ ਬਖਸ਼ਣਹਾਰ।
ਸੀਲ = ਚੰਗਾ ਸੁਭਾਉ। ਸੁਚ = ਪਵਿੱਤ੍ਰਤਾ। ਨਾਸ੍ਤਿ = ਨਹੀਂ ਹੈ (ਨ-ਅਸ੍ਤਿ)। ਆਇਓ = ਮੈਂ ਆਇਆ ਹਾਂ। ਜੀਅ ਕੈ ਦਾਨੀ = ਹੇ ਜੀਅ ਕੇ ਦਾਨੀ! ਹੇ ਜੀਅ-ਦਾਨ ਦੇਣ ਵਾਲੇ!ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।
 
कारण करण समरथ सिरीधर राखि लेहु नानक के सुआमी ॥१॥
Kāraṇ karaṇ samrath sirīḏẖar rākẖ leho Nānak ke su▫āmī. ||1||
The All-powerful Lord is the Cause of causes. O Lord and Master of Nanak, please save me! ||1||
ਧਨ-ਦੌਲਤ ਦਾ ਸੁਆਮੀ ਵਾਹਿਗੁਰੂ, ਹਰ ਇਕ ਕੰਮ ਕਰਨ ਨੂੰ ਸਰਬ ਸ਼ਕਤੀਵਾਨ ਹੈ, ਹੇ ਨਾਨਕ, ਦੇ ਮਾਲਕ! ਆਪਣੀ ਮਿਹਰ ਦੁਆਰਾ ਤੂੰ ਉਸ ਦੀ ਰੱਖਿਆ ਕਰ।
ਕਾਰਣ ਕਰਣ = ਹੇ ਸ੍ਰਿਸ਼ਟੀ ਦੇ ਮੂਲ! ਸਿਰੀ ਧਰ = ਹੇ ਮਾਇਆ ਦੇ ਪਤੀ! ॥੧॥ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥
 
कीरति करन सरन मनमोहन जोहन पाप बिदारन कउ ॥
Kīraṯ karan saran manmohan johan pāp biḏāran ka▫o.
The Praises of the Creator, the Enticer of the mind, are potent to destroy sins.
ਚਿੱਤ ਨੂੰ ਚੁਰਾਉਣਹਾਰ, ਵਾਹਿਗੁਰੂ ਦਾ ਜੱਸ ਕਰਨਾ ਅਤੇ ਉਸ ਦੀ ਪਨਾਹ ਲੈਣੀ, ਇਹ ਜੀਵ ਦੇ ਕਸਮਲ ਦੂਰ ਤੇ ਨਸ਼ਟ ਕਰਨ ਲਈ ਸਮਰਥ ਹਨ।
ਮਨ ਮੋਹਨ = ਮਨ ਨੂੰ ਮੋਹ ਲੈਣ ਵਾਲੇ ਹਰੀ ਦੀ। ਕੀਰਤਿ ਕਰਨ = ਸਿਫ਼ਤ-ਸਾਲਾਹ ਕਰਨੀ। ਸਰਨ = ਸਰਨੀ ਪੈਣਾ। ਜੋਹਨ = ਜੋਧਨ, ਜੋਧੇ। ਬਿਦਾਰਨ ਕਉ = ਨਾਸ ਕਰਨ ਲਈ, ਦੂਰ ਕਰਨ ਲਈ।ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)।
 
हरि तारन तरन समरथ सभै बिधि कुलह समूह उधारन सउ ॥
Har ṯāran ṯaran samrath sabẖai biḏẖ kulah samūh uḏẖāran sa▫o.
The All-powerful Lord is the boat, to carry us across; He saves all our generations.
ਹਰ ਤਰ੍ਹਾਂ ਸਰਬ-ਸ਼ਕਤੀਵਾਨ ਵਾਹਿਗੁਰੂ ਆਪਣੇ ਗੋਲੇ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਇਕ ਜਹਾਜ ਹੈ ਅਤੇ ਉਸ ਦੀਆਂ ਸਾਰੀਆਂ ਵੰਸ਼ਾਂ ਨੂੰ ਮੋਖਸ਼ ਕਰ ਸਕਦਾ ਹੈ।
ਤਾਰਨ ਤਰਨ = (ਸੰਸਾਰ-ਸਾਗਰ ਤੋਂ) ਤਾਰਨ ਲਈ ਬੇੜੀ। ਤਰਨ = ਬੇੜੀ। ਸਭੈ ਬਿਧਿ = ਹਰ ਤਰ੍ਹਾਂ, ਪੂਰਨ ਤੌਰ ਤੇ। ਕੁਲਹ ਸਮੂਹ = ਕੁਲਾਂ ਦੇ ਸਮੂਹ, ਕਈ ਕੁਲਾਂ। ਉਧਾਰਨ ਸਉ = ਤਾਰਨ ਲਈ, ਪਾਰ ਕਰਨ ਲਈ।ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ।
 
चित चेति अचेत जानि सतसंगति भरम अंधेर मोहिओ कत धंउ ॥
Cẖiṯ cẖeṯ acẖeṯ jān saṯsangaṯ bẖaram anḏẖer mohi▫o kaṯ ḏẖaʼn▫u.
O my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?
ਹੇ ਮੇਰੀ ਗਾਫਲ ਜਿੰਦੜੀਏ! ਸਾਧ ਸੰਗਤ ਅੰਦਰ ਸੁਆਮੀ ਨੂੰ ਅਨੁਭਵ ਕਰ, ਤੂੰ ਉਸ ਦਾ ਸਿਮਰਨ ਕਰ। ਸੰਦੇਹ ਦੇ ਅਨ੍ਹੇਰੇ ਦੀ ਠੱਗੀ ਹੋਈ ਤੂੰ ਕਿਉਂ ਭਟਕਦੀ ਫਿਰਦੀ ਹੈ?
ਚਿਤ ਅਚੇਤ = ਹੇ ਅਚੇਤ ਚਿੱਤ! ਹੇ ਗ਼ਾਫ਼ਲ ਮਨ! ਚੇਤਿ = ਸਿਮਰ। ਜਾਨਿ = ਪਛਾਣ। ਭਰਮ ਅੰਧੇਰ ਮੋਹਿਓ = ਭਰਮ-ਰੂਪ ਹਨੇਰੇ ਦਾ ਮੁੱਠਾ ਹੋਇਆ ਹੋਇਆ। ਕਤ = ਕਿੱਧਰ? ਧਂਉ = ਤੂੰ ਧਾਂਵਦਾ ਹੈਂ, ਭਟਕਦਾ ਫਿਰਦਾ ਹੈਂ।ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?
 
मूरत घरी चसा पलु सिमरन राम नामु रसना संगि लउ ॥
Mūraṯ gẖarī cẖasā pal simran rām nām rasnā sang la▫o.
Remember Him in meditation, for an hour, for a moment, even for an instant. Chant the Name of the Lord with your tongue.
ਤੂੰ ਇਕ ਮੁਹਤ ਅਧੇ ਮੁਹਤ ਇਕ ਲਮ੍ਹੇ ਅਤੇ ਇਕ ਛਿਨ ਭਰ ਲਈ ਤਾਂ ਵਾਹਿਗੁਰੂ ਦਾ ਆਰਾਧਨ ਕਰ ਅਤੇ ਆਪਣੀ ਜਿਹਭਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ।
ਮੂਰਤ = ਮਹੂਰਤ। ਘਰੀ = ਘੜੀ। ਸਿਮਰਨ = ਸਿਮਰਨ (ਕਰ)। ਰਸਨਾ ਸੰਗਿ = ਜੀਭ ਨਾਲ। ਲਉ = ਲੈ।ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ।
 
होछउ काजु अलप सुख बंधन कोटि जनम कहा दुख भंउ ॥
Hocẖẖa▫o kāj alap sukẖ banḏẖan kot jannam kahā ḏukẖ bẖaʼn▫u.
You are bound to worthless deeds and shallow pleasures; why do you spend millions of lifetimes wandering in such pain?
ਨਿਕੰਮੇ ਕੰਮਾਂ ਅਤੇ ਨਿਮਖ ਦੀ ਖੁਸ਼ੀਆਂ ਨਾਲ ਬੰਝ ਕੇ, ਤੂੰ ਕਿਉਂ ਤਕਲੀਫ ਅੰਦਰ ਕਰੋੜ ਹੀ ਜਨਮਾਂ ਅੰਦਰ ਭੋਦਾ ਹੈਂ।
ਹੋਛਉ = ਹੋਛਾ, ਤੋੜ ਨਾਹ ਨਿਭਣ ਵਾਲਾ। ਕਾਜੁ = ਕੰਮ, ਧੰਧਾ। ਅਲਪ = ਥੋੜੇ। ਬੰਧਨ = ਵਸਾਉਣ ਦਾ ਵਸੀਲਾ। ਕੋਟਿ = ਕ੍ਰੋੜਾਂ। ਕਹਾ = ਕਿਉਂ? ਕਿਸ ਦੀ ਖ਼ਾਤਰ? ਦੁੱਖਾਂ ਵਿਚ। ਭਂਉ = ਭੌਂਦਾ ਫਿਰੇਂਗਾ।(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?
 
सिख्या संत नामु भजु नानक राम रंगि आतम सिउ रंउ ॥२॥
Sikẖ▫yā sanṯ nām bẖaj Nānak rām rang āṯam si▫o raʼn▫u. ||2||
Chant and vibrate the Name of the Lord, O Nanak, through the Teachings of the Saints. Meditate on the Lord with love in your soul. ||2||
ਹੇ ਨਾਨਕ! ਸਾਧੂਆਂ ਦੀ ਸਿਖਮਤ ਦੁਆਰਾ ਤੁੰ ਨਾਮ ਦਾ ਉਚਾਰਨ ਕਰ ਅਤੇ ਦਿਲੀ-ਪਿਆਰ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।
ਸਿਖ੍ਯ੍ਯਾ = ਉਪਦੇਸ਼ (ਲੈ ਕੇ)। ਨਾਨਕ = ਹੇ ਨਾਨਕ! ਰੰਗਿ = ਰੰਗ ਵਿਚ। ਆਤਮ ਸਿਉ = ਆਪਣੇ ਆਤਮਾ ਨਾਲ। ਰਂਉ = ਆਨੰਦ ਲੈ ॥੨॥ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥
 
रंचक रेत खेत तनि निरमित दुरलभ देह सवारि धरी ॥
Rancẖak reṯ kẖeṯ ṯan nirmiṯ ḏurlabẖ ḏeh savār ḏẖarī.
The little sperm is planted in the body-field of the mother, and the human body, so difficult to obtain, is formed.
ਭੋਰਾ ਕੁ ਵੀਰਜ ਨੂੰ ਮਾਤਾ ਦੇ ਸਰੀਰ ਦੀ ਪੈਲੀ ਅੰਦਰ ਪਾਲ-ਪੋਸ ਕੇ ਸੁਆਮੀ ਨੇ ਅਮੋਲਕ ਮਨੁਸ਼ੀ ਸਰੀਰ ਰਚ ਦਿੱਤਾ ਹੈ।
ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ)। ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ।(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।
 
खान पान सोधे सुख भुंचत संकट काटि बिपति हरी ॥
Kẖān pān soḏẖe sukẖ bẖuʼncẖaṯ sankat kāt bipaṯ harī.
He eats and drinks, and enjoys pleasures; his pains are taken away, and his suffering is gone.
ਖੁਸ਼ੀਆਂ ਮਾਨਣ ਲਈ, ਸੁਆਮੀ ਇਨਸਾਨ ਨੂੰ ਖਾਣ ਤੇ ਪੀਣ ਦੀਆਂ ਵਸਤੂਆਂ ਅਤੇ ਮੰਦਰ ਬਖਸ਼ਦਾ ਹੈ ਅਤੇ ਉਸ ਦੀ ਪੀੜ ਨੂੰ ਦੂਰ ਕਰ ਦਿੰਦਾ ਅਤੇ ਉਸ ਦੀ ਮੁਸੀਬਤ ਨੂੰ ਕਟ ਦਿੰਦਾ ਹੈ।
ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ)। ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼)। ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ।(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।
 
मात पिता भाई अरु बंधप बूझन की सभ सूझ परी ॥
Māṯ piṯā bẖā▫ī ar banḏẖap būjẖan kī sabẖ sūjẖ parī.
He is given the understanding to recognize mother, father, siblings and relatives.
ਆਪਣੀ ਅੰਮੜੀ, ਬਾਬਲ, ਵੀਰ ਅਤੇ ਸਨਬੰਧੀਆਂ ਨੂੰ ਸਿੰਞਾਣਨ ਦੀ ਸਾਰੀ ਸਮਝ ਇਨਸਾਨ ਨੂੰ ਪ੍ਰਭੂ ਪਾਸੋ ਪਰਾਪਤ ਹੋਈ ਹੈ।
ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ।(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।
 
बरधमान होवत दिन प्रति नित आवत निकटि बिखम जरी ॥
Baraḏẖmān hovaṯ ḏin paraṯ niṯ āvaṯ nikat bikẖamm jarī.
He grows day by day, as the horrible specter of old age comes closer and closer.
ਰੋਜ-ਬ-ਰੋਜ, ਪ੍ਰਾਣੀ ਸਦੀਵ ਹੀ ਵਧਦਾ ਜਾ ਰਿਹਾ ਹੈ ਅਤੇ ਪਿਆਨਕ ਬੁਢੇਪਾ ਉਸ ਦੇ ਨੇੜੇ ਢੁਕ ਰਿਹਾ ਹੈ।
ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ।ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।
 
रे गुन हीन दीन माइआ क्रिम सिमरि सुआमी एक घरी ॥
Re gun hīn ḏīn mā▫i▫ā kiram simar su▫āmī ek gẖarī.
You worthless, petty worm of Maya - remember your Lord and Master, at least for an instant!
ਹੇ ਨੀਚ ਅਤੇ ਨੇਕੀ ਵਿਹੁਣਾ ਧਨ-ਦੌਲਤ ਦੇ ਕੀੜੇ, ਇਕ ਮੁਹਤ ਭਰ ਲਈ ਤਾਂ ਤੂੰ ਆਪਣੇ ਸਾਹਿਬ ਦਾ ਆਰਾਧਨ ਕਰ।
ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ।ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।
 
करु गहि लेहु क्रिपाल क्रिपा निधि नानक काटि भरम भरी ॥३॥
Kar gėh leho kirpāl kirpā niḏẖ Nānak kāt bẖaramm bẖarī. ||3||
Please take Nanak's hand, O Merciful Ocean of Mercy, and take away this heavy load of doubt. ||3||
ਹੇ ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ! ਤੂੰ ਨਾਨਕ ਦਾ ਹੱਥ ਫੜ ਲੈ ਅਤੇ ਉਸ ਦੀ ਸੰਦੇਹ ਦੇ ਬੋਝ ਤੋਂ ਖਲਾਸੀ ਕਰ।
ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ ॥੩॥ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥
 
रे मन मूस बिला महि गरबत करतब करत महां मुघनां ॥
Re man mūs bilā mėh garbaṯ karṯab karaṯ mahāʼn mugẖnāʼn.
O mind, you are a mouse, living in the mouse hole of the body; you are so proud of yourself, but you act like an absolute fool.
ਹੇ ਮੇਰੇ ਚਿੱਤ ਦੇ ਚੂਹੇ! ਆਪਣੀ ਦੇਹ ਦੀ ਖੁੱਡ ਅੰਦਰ ਰਹਿੰਦਾ ਹੋਇਆ ਤੂੰ ਹੰਕਾਰ ਕਰਦਾ ਹੈ ਅਤੇ ਪਰਮ ਮੂਰਖਾ ਵਾਲੇ ਕੰਮ ਕਰਦਾ ਹੈ।
ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ।ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।
 
स्मपत दोल झोल संगि झूलत माइआ मगन भ्रमत घुघना ॥
Sampaṯ ḏol jẖol sang jẖūlaṯ mā▫i▫ā magan bẖarmaṯ gẖugẖnā.
You swing in the swing of wealth, intoxicated with Maya, and you wander around like an owl.
ਤੂੰ ਧਨ-ਦੌਲਤ ਦੇ ਪੰਘੂੜੇ ਦੇ ਹੁਲਾਰੇ ਨਾਲ ਝੁਮਦਾ ਹੈ ਅਤੇ ਮਾਲ-ਮਿਲਖ ਨਾਲ ਮਤਵਾਲਾ ਹੋਇਆ ਹੋਇਆ ਉਲੂ ਦੀ ਤਰ੍ਹਾਂ ਭਟਕਦਾ ਹੈ।
ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ।(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।
 
सुत बनिता साजन सुख बंधप ता सिउ मोहु बढिओ सु घना ॥
Suṯ baniṯā sājan sukẖ banḏẖap ṯā si▫o moh badẖi▫o so gẖanā.
You take pleasure in your children, spouse, friends and relatives; your emotional attachment to them is increasing.
ਆਪਣੀ ਨਿਜ ਦੀ ਖੁਸ਼ੀ ਲਈ, ਤੂੰ ਆਪਣੀ ਪੁਤ੍ਰਾਂ ਪਤਨੀ ਮਿਤਰਾਂ ਅਤੇ ਸਨਬੰਧੀਆਂ ਨਾਲ ਖਚਤ ਹੋਇਆ ਹੋਇਆ ਹੈ, ਅਤੇ ਉਨ੍ਹਾਂ ਨਾਲ ਤੇਰਾ ਪਿਆਰ ਹਰ ਰੋਜ ਹੀ ਬਹੁਤ ਜਿਆਦਾ ਵਧਦਾ ਜਾਂਦਾ ਹੈ।
ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ।ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।
 
बोइओ बीजु अहं मम अंकुरु बीतत अउध करत अघनां ॥
Bo▫i▫o bīj ahaʼn mam ankur bīṯaṯ a▫oḏẖ karaṯ agẖnāʼn.
You have planted the seeds of egotism, and the sprout of possessiveness has come up. You pass your life making sinful mistakes.
ਤੂੰ ਹੰਕਾਰ ਦਾ ਬੀਜ ਬੀਜਿਆ ਹੈ ਅਤੇ ਇਸ ਤੋਂ ਅਪਣਤ ਦੀ ਕਰੁੰਮਲ ਪੁੰਗਰ ਆਈ ਹੈ ਅਤੇ ਤੇਰੀ ਅਵਸਥਾ ਪਾਪ ਕਮਾਉਦਿਆਂ ਲੰਘਦੀ ਜਾ ਰਹੀ ਹੈ।
ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ।ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।
 
मिरतु मंजार पसारि मुखु निरखत भुंचत भुगति भूख भुखना ॥
Miraṯ manjār pasār mukẖ nirkẖaṯ bẖuʼncẖaṯ bẖugaṯ bẖūkẖ bẖukẖnā.
The cat of death, with his mouth wide-open, is watching you. You eat food, but you are still hungry.
ਮੌਤ ਦਾ ਬਿੱਲਾ ਆਪਣਾ ਮੂੰਹ ਟੱਡ ਕੇ ਤੈਨੂੰ ਵੇਖ ਰਿਹਾ ਹੈ। ਖਾਣਾ ਖਾਂਦਾ ਹੋਇਆ ਭੀ ਤੂੰ ਖਾਹਿਸ਼ ਦੇ ਰਾਹੀਂ ਭੁੱਖਾ ਹੀ ਰਹਿੰਦਾ।
ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ।ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।
 
सिमरि गुपाल दइआल सतसंगति नानक जगु जानत सुपना ॥४॥
Simar gupāl ḏa▫i▫āl saṯsangaṯ Nānak jag jānaṯ supnā. ||4||
Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
ਗੁਰੂ ਜੀ ਆਖਦੇ ਹਨ, ਸਾਧ ਸਭਾ ਅੰਦਰ ਤੂੰ ਆਲਮ ਦੇ ਪਾਲਣਹਾਰ ਮਿਹਰਬਾਨ ਮਾਲਕ ਦਾ ਚਿੰਤਨ ਕਰ ਅਤੇ ਸੰਸਾਰ ਨੂੰ ਕੇਵਲ ਇਕ ਸੁਫਨਾ ਹੀ ਜਾਣ।
ਜਾਨਤ = ਜਾਣ ਕੇ, ਜਾਣਦਾ ਹੋਇਆ ॥੪॥ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥