Sri Guru Granth Sahib Ji

Ang: / 1430

Your last visited Ang:

सोभा सुरति सुहावणी जिनि हरि सेती चितु लाइआ ॥२॥
Sobẖā suraṯ suhāvaṇī jin har seṯī cẖiṯ lā▫i▫ā. ||2||
Beautiful and sublime is the glory and the understanding of those who focus their consciousness on the Lord. ||2||
ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।
xxx॥੨॥ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
 
सलोकु मः २ ॥
Salok mėhlā 2.
Shalok, Second Mehl:
ਸਲੋਕ, ਦੂਜੀ ਪਾਤਸ਼ਾਹੀ।
xxxxxx
 
अखी बाझहु वेखणा विणु कंना सुनणा ॥
Akẖī bājẖahu vekẖ▫ṇā viṇ kanna sunṇā.
To see without eyes; to hear without ears;
ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
xxxਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
 
पैरा बाझहु चलणा विणु हथा करणा ॥
Pairā bājẖahu cẖalṇā viṇ hathā karṇā.
to walk without feet; to work without hands;
ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
xxxਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
 
जीभै बाझहु बोलणा इउ जीवत मरणा ॥
Jībẖai bājẖahu bolṇā i▫o jīvaṯ marṇā.
to speak without a tongue-like this, one remains dead while yet alive.
ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
xxxਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
 
नानक हुकमु पछाणि कै तउ खसमै मिलणा ॥१॥
Nānak hukam pacẖẖāṇ kai ṯa▫o kẖasmai milṇā. ||1||
O Nanak, recognize the Hukam of the Lord's Command, and merge with your Lord and Master. ||1||
ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ।
xxx॥੧॥ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥
 
मः २ ॥
Mėhlā 2.
Second Mehl:
ਦੂਜੀ ਪਾਤਸ਼ਾਹੀ।
xxxxxx
 
दिसै सुणीऐ जाणीऐ साउ न पाइआ जाइ ॥
Ḏisai suṇī▫ai jāṇī▫ai sā▫o na pā▫i▫ā jā▫e.
He is seen, heard and known, but His subtle essence is not obtained.
ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ।
ਸਾਉ = ਸੁਆਦ, ਆਨੰਦ।(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।
 
रुहला टुंडा अंधुला किउ गलि लगै धाइ ॥
Ruhlā tundā anḏẖulā ki▫o gal lagai ḏẖā▫e.
How can the lame, armless and blind person run to embrace the Lord?
ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ?
ਰੁਹਲਾ = ਲੂਲ੍ਹਾ, ਪੈਰ-ਹੀਣ। ਟੁੰਡਾ = ਹੱਥ-ਹੀਣ। ਧਾਇ = ਦੌੜ ਕੇ, ਭੱਜ ਕੇ।(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?
 
भै के चरण कर भाव के लोइण सुरति करेइ ॥
Bẖai ke cẖaraṇ kar bẖāv ke lo▫iṇ suraṯ kare▫i.
Let the Fear of God be your feet, and let His Love be your hands; let His Understanding be your eyes.
ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ।
ਭੈ ਕੇ = (ਪ੍ਰਭੂ ਦੇ) ਡਰ ਦੇ। ਕਰ = ਹੱਥ। ਭਾਵ = ਪਿਆਰ। ਲੋਇਣ = ਅੱਖਾਂ। ਸੁਰਤਿ = ਧਿਆਨ।ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,
 
नानकु कहै सिआणीए इव कंत मिलावा होइ ॥२॥
Nānak kahai si▫āṇī▫e iv kanṯ milāvā ho▫e. ||2||
Says Nanak, in this way, O wise soul-bride, you shall be united with your Husband Lord. ||2||
ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ।
ਇਵ = ਇਸ ਤਰ੍ਹਾਂ ॥੨॥ਤਾਂ ਨਾਨਕ ਆਖਦਾ ਹੈ ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
सदा सदा तूं एकु है तुधु दूजा खेलु रचाइआ ॥
Saḏā saḏā ṯūʼn ek hai ṯuḏẖ ḏūjā kẖel racẖā▫i▫ā.
Forever and ever, You are the only One; You set the play of duality in motion.
ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
xxx(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
 
हउमै गरबु उपाइ कै लोभु अंतरि जंता पाइआ ॥
Ha▫umai garab upā▫e kai lobẖ anṯar janṯā pā▫i▫ā.
You created egotism and arrogant pride, and You placed greed within our beings.
ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
ਗਰਬੁ = ਅਹੰਕਾਰ।(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।
 
जिउ भावै तिउ रखु तू सभ करे तेरा कराइआ ॥
Ji▫o bẖāvai ṯi▫o rakẖ ṯū sabẖ kare ṯerā karā▫i▫ā.
Keep me as it pleases Your Will; everyone acts as You cause them to act.
ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
xxx(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
 
इकना बखसहि मेलि लैहि गुरमती तुधै लाइआ ॥
Iknā bakẖsahi mel laihi gurmaṯī ṯuḏẖai lā▫i▫ā.
Some are forgiven, and merge with You; through the Guru's Teachings, we are joined to You.
ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
xxxਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
 
इकि खड़े करहि तेरी चाकरी विणु नावै होरु न भाइआ ॥
Ik kẖaṛe karahi ṯerī cẖākrī viṇ nāvai hor na bẖā▫i▫ā.
Some stand and serve You; without the Name, nothing else pleases them.
ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ।(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।
 
होरु कार वेकार है इकि सची कारै लाइआ ॥
Hor kār vekār hai ik sacẖī kārai lā▫i▫ā.
Any other task would be worthless to them-You have enjoined them to Your True Service.
ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
xxxਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
 
पुतु कलतु कुट्मबु है इकि अलिपतु रहे जो तुधु भाइआ ॥
Puṯ kalaṯ kutamb hai ik alipaṯ rahe jo ṯuḏẖ bẖā▫i▫ā.
In the midst of children, spouse and relations, some still remain detached; they are pleasing to Your Will.
ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ।ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;
 
ओहि अंदरहु बाहरहु निरमले सचै नाइ समाइआ ॥३॥
Ohi anḏrahu bāhrahu nirmale sacẖai nā▫e samā▫i▫ā. ||3||
Inwardly and outwardly, they are pure, and they are absorbed in the True Name. ||3||
ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
ਓਹਿ = ('ਓਹੁ' ਤੋਂ ਬਹੁ-ਵਚਨ) ਉਹ ਜੀਵ। ਨਾਇ = ਨਾਮ ਵਿਚ ॥੩॥ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
सुइने कै परबति गुफा करी कै पाणी पइआलि ॥
Su▫ine kai parbaṯ gufā karī kai pāṇī pa▫i▫āl.
I may make a cave, in a mountain of gold, or in the water of the nether regions;
ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ।
ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ। ਕਰੀ = ਮੈਂ ਬਣਾ ਲਵਾਂ। ਕੈ = ਜਾਂ, ਭਾਵੇਂ, ਚਾਹੇ। ਪਇਆਲਿ = ਪਾਤਾਲ ਵਿਚ। ਪਾਣੀ ਪਇਆਲਿ = ਹੇਠਾਂ ਪਾਣੀ ਵਿਚ।ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);
 
कै विचि धरती कै आकासी उरधि रहा सिरि भारि ॥
Kai vicẖ ḏẖarṯī kai ākāsī uraḏẖ rahā sir bẖār.
I may remain standing on my head, upside-down, on the earth or up in the sky;
ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।
ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ।ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,
 
पुरु करि काइआ कपड़ु पहिरा धोवा सदा कारि ॥
Pur kar kā▫i▫ā kapaṛ pahirā ḏẖovā saḏā kār.
I may totally cover my body with clothes, and wash them continually;
ਮੈਂ ਬਸਤਰ ਪਹਿਨ ਕੇ ਆਪਣੀ ਦੇਹਿ ਨੂੰ ਪੂਰੀ ਤਰ੍ਹਾਂ ਢਕ ਲਵਾਂ, ਅਤੇ ਉਹਨਾਂ ਨੂੰ ਧੋਣਾ ਹਰ ਰੋਜ ਦਾ ਕੰਮ ਹੋਵੇ।
ਪੁਰੁ = ਪੂਰੇ ਤੌਰ ਤੇ। ਸਦਾਕਾਰਿ = ਸਦਾ ਹੀ।ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,
 
बगा रता पीअला काला बेदा करी पुकार ॥
Bagā raṯā pī▫alā kālā beḏā karī pukār.
I may shout out loud, the white, red, yellow and black Vedas;
ਮੈਂ ਚਿੱਟੇ (ਸ਼ਾਮ) ਲਾਲ (ਰਿਗ) ਪੀਲੇ (ਯਜੁਰ) ਅਤੇ ਕਾਲੇ (ਅਥਰਵਣ) ਵੇਦਾਂ ਨੂੰ ਉਚੀ ਉਚੀ ਪੜ੍ਹਾ।
xxxਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,
 
होइ कुचीलु रहा मलु धारी दुरमति मति विकार ॥
Ho▫e kucẖīl rahā mal ḏẖārī ḏurmaṯ maṯ vikār.
I may even live in dirt and filth. And yet, all this is just a product of evil-mindedness, and intellectual corruption.
ਮੈਂ ਗੰਦਾ ਅਤੇ ਮਲੀਣ ਰਹਾਂ। ਪ੍ਰੰਤੂ ਇਹ ਸਾਰਾ ਕੁਛ ਮੰਦੀ ਅਕਲ ਅਤੇ ਪਲੀਤ ਸੁਰਤ ਹੀ ਹੈ।
ਕੁਚੀਲੁ = ਗੰਦਾ। ਮਲੁਧਾਰੀ = ਮੈਲਾ।ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮੱਤ ਦੇ ਮੰਦੇ ਕਰਮ ਹੀ ਹਨ।
 
ना हउ ना मै ना हउ होवा नानक सबदु वीचारि ॥१॥
Nā ha▫o nā mai nā ha▫o hovā Nānak sabaḏ vīcẖār. ||1||
I was not, I am not, and I will never be anything at all! O Nanak, I dwell only on the Word of the Shabad. ||1||
ਨਾਨਕ, ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ।
xxx॥੧॥ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
वसत्र पखालि पखाले काइआ आपे संजमि होवै ॥
vasṯar pakẖāl pakẖāle kā▫i▫ā āpe sanjam hovai.
They wash their clothes, and scrub their bodies, and try to practice self-discipline.
ਬੰਦਾ ਆਪਣੇ ਕਪੜੇ ਧੋਦਾਂ ਹੈ ਤੇ ਆਪਣੀ ਦੇਹਿ ਧੋਦਾਂ ਹੈ ਅਤੇ ਖਿਆਲ ਕਰਦਾ ਹੈ ਕਿ ਉਹ ਖੁਦ-ਬ-ਖੁਦ ਹੀ ਪਵਿੱਤ੍ਰ ਹੋ ਗਿਆ ਹੈ।
ਵਸਤ੍ਰ = ਕਪੜੇ। ਪਖਾਲਿ = ਧੋ ਕੇ। ਆਪੇ = ਆਪ ਹੀ, ਆਪਣੇ ਵਲੋਂ। ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ।(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,
 
अंतरि मैलु लगी नही जाणै बाहरहु मलि मलि धोवै ॥
Anṯar mail lagī nahī jāṇai bāhrahu mal mal ḏẖovai.
But they are not aware of the filth staining their inner being, while they try and try to wash off the outer dirt.
ਇਹ ਨਾਂ ਜਾਣਦਾ ਹੋਇਆ ਕਿ ਉਸ ਦੇ ਅੰਦਰਵਾਰ ਮਲੀਣਤਾ ਲੱਗੀ ਹੋਈ ਹੈ, ਉਹ ਆਪਣਾ ਬਾਹਰਵਾਰ ਰਗੜਦਾ ਤੇ ਸਾਫ ਕਰਦਾ ਹੈ।
ਅੰਤਰਿ = ਮਨ ਵਿਚ।(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,
 
अंधा भूलि पइआ जम जाले ॥
Anḏẖā bẖūl pa▫i▫ā jam jāle.
The blind go astray, caught by the noose of Death.
ਮੁਨਾਖਾ ਮਨੁੱਖ ਕੁਰਾਹੇ ਪੈ ਗਿਆ ਹੈ ਅਤੇ ਮੌਤ ਦੀ ਫਾਹੀ ਵਿੱਚ ਆ ਫਸਦਾ ਹੈ।
ਭੂਲਿ = ਖੁੰਝ ਕੇ। ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ।(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,
 
वसतु पराई अपुनी करि जानै हउमै विचि दुखु घाले ॥
vasaṯ parā▫ī apunī kar jānai ha▫umai vicẖ ḏukẖ gẖāle.
They see other people's property as their own, and in egotism, they suffer in pain.
ਹੋਰਸ ਦੇ ਮਾਲ ਨੂੰ ਉਹ ਆਪਣਾ ਕਰਕੇ ਜਾਣਦਾ ਹੈ ਅਤੇ ਹੰਕਾਰ ਅੰਦਰ ਤਕਲੀਫ ਉਠਾਉਂਦਾ ਹੈ।
ਦੁਖੁ ਘਾਲੇ = ਦੁੱਖ ਸਹਾਰਦਾ ਹੈ।ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।
 
नानक गुरमुखि हउमै तुटै ता हरि हरि नामु धिआवै ॥
Nānak gurmukẖ ha▫umai ṯutai ṯā har har nām ḏẖi▫āvai.
O Nanak, the egotism of the Gurmukhs is broken, and then, they meditate on the Name of the Lord, Har, Har.
ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ।
xxxਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
 
नामु जपे नामो आराधे नामे सुखि समावै ॥२॥
Nām jape nāmo ārāḏẖe nāme sukẖ samāvai. ||2||
They chant the Naam, meditate on the Naam, and through the Naam, they are absorbed in peace. ||2||
ਉਹ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਸਿਮਰਦਾ ਹੈ, ਅਤੇ ਨਾਮ ਦੇ ਰਾਹੀਂ ਆਰਾਮ ਵਿੱਚ ਲੀਨ ਹੋ ਜਾਂਦਾ ਹੈ।
ਨਾਮੇ = ਨਾਮ ਦੀ ਰਾਹੀਂ ਹੀ। ਸੁਖੀ = ਸੁਖ ਵਿਚ ॥੨॥ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥
 
पवड़ी ॥
Pavṛī.
Pauree:
ਪਊੜੀ।
xxxxxx
 
काइआ हंसि संजोगु मेलि मिलाइआ ॥
Kā▫i▫ā hans sanjog mel milā▫i▫ā.
Destiny has brought together and united the body and the soul-swan.
ਭਾਵੀ ਨੇ ਦੇਹਿ ਤੇ ਆਤਮਾ ਦਾ ਮਿਲਾਪ ਰਚ ਦਿੱਤਾ ਹੈ।
ਹੰਸ = ਜੀਵ। ਸੰਜੋਗੁ ਮੇਲਿ = ਸੰਜੋਗ ਮੇਲ ਕੇ, ਜੋੜ ਮਿਥ ਕੇ।ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ।
 
तिन ही कीआ विजोगु जिनि उपाइआ ॥
Ŧin hī kī▫ā vijog jin upā▫i▫ā.
He who created them, also separates them.
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਉਸੇ ਨੇ ਹੀ ਉਨ੍ਹਾਂ ਦੀ ਜੁਦਾਇਗੀ ਕੀਤੀ ਹੈ।
ਤਿਨ ਹੀ = ਤਿਨਿ ਹੀ; {ਲਫ਼ਜ਼ 'ਜਿਨਿ' ਦੇ ਟਾਕਰੇ ਤੇ ਲਫ਼ਜ਼ 'ਤਿਨਿ' ਹੈ। ਏਥੇ 'ਤਿਨਿ' ਦੇ ਅੱਖਰ 'ਨ' ਦੀ 'ਿ' ਉੱਡ ਗਈ ਹੈ, 'ਵਾਕ-ਰਚਨਾ' ਵਿਚ ਅੰਕ 'ਹੀ'}। ਜਿਨਿ = ਜਿਸ (ਪ੍ਰਭੂ) ਨੇ। ਤਿਨ ਹੀ = ਉਸ (ਪ੍ਰਭੂ) ਨੇ। ਤਿਨ ਹੀ = ਉਸੇ ਨੇ ਹੀ।ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।
 
मूरखु भोगे भोगु दुख सबाइआ ॥
Mūrakẖ bẖoge bẖog ḏukẖ sabā▫i▫ā.
The fools enjoy their pleasures; they must also endure all their pains.
ਮੂੜ੍ਹ ਰੰਗ ਰਲੀਆਂ ਮਾਣਦਾ ਹੈ ਅਤੇ ਸਮੂਹ ਕਸ਼ਟ ਸਹਾਰਦਾ ਹੈ।
ਸਬਾਇਆ = ਸਾਰੇ।(ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।
 
सुखहु उठे रोग पाप कमाइआ ॥
Sukẖhu uṯẖe rog pāp kamā▫i▫ā.
From pleasures, arise diseases and the commission of sins.
ਸੰਸਾਰੀ ਭੋਗ ਬਿਲਾਸ ਅਤੇ ਗੁਨਾਹ ਕਰਨ ਤੋਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ।
xxxਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।
 
हरखहु सोगु विजोगु उपाइ खपाइआ ॥
Harkẖahu sog vijog upā▫e kẖapā▫i▫ā.
From sinful pleasures come sorrow, separation, birth and death.
ਪਾਪਾਂ ਭਰੀਆਂ ਮੌਜ-ਬਹਾਰਾ ਤੋਂ ਅਫਸੋਸ, ਸਾਈਂ ਨਾਲੋਂ ਜੁਦਾਇਗੀ, ਜਨਮ ਤੇ ਮੌਤ ਉਤਪੰਨ ਹੁੰਦੇ ਹਨ।
ਹਰਖਹੁ = ਖ਼ੁਸ਼ੀ ਤੋਂ।(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।
 
मूरख गणत गणाइ झगड़ा पाइआ ॥
Mūrakẖ gaṇaṯ gaṇā▫e jẖagṛā pā▫i▫ā.
The fools try to account for their misdeeds, and argue uselessly.
ਕੁਕਰਮਾਂ ਦੇ ਹਿਸਾਬ ਕਿਤਾਬ ਅੰਦਰ ਪੈ ਕੇ ਬੇਵਕੂਫ ਗੋਰਖ-ਧੰਦੇ ਅੰਦਰ ਫਸ ਜਾਂਦਾ ਹੈ।
ਗਣਤ ਗਣਾਇ = ਲੇਖਾ ਲਿਖਾ ਕੇ। ਮੂਰਖ ਗਣਤ ਗਣਾਇ = ਮੂਰਖਾਂ ਵਾਲੇ ਕੰਮ ਕਰ ਕੇ।ਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।
 
सतिगुर हथि निबेड़ु झगड़ु चुकाइआ ॥
Saṯgur hath nibeṛ jẖagaṛ cẖukā▫i▫ā.
The judgment is in the Hands of the True Guru, who puts an end to the argument.
ਫੈਸਲਾ ਸੱਚੇ ਗੁਰਾਂ ਦੇ ਹੱਥਾਂ ਵਿੱਚ ਹੈ, ਜੋ ਬਖੇੜੇ ਨੂੰ ਖਤਮ ਕਰ ਦਿੰਦੇ ਹਨ।
ਝਗੜੁ = ਜਨਮ ਮਰਨ ਦਾ ਲੰਬਾ ਝੰਬੇਲਾ।(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ।
 
करता करे सु होगु न चलै चलाइआ ॥४॥
Karṯā kare so hog na cẖalai cẖalā▫i▫ā. ||4||
Whatever the Creator does, comes to pass. It cannot be changed by anyone's efforts. ||4||
ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ। ਇਨਸਾਨ ਦੇ ਹਟਾਉਣ ਨਾਲ ਇਹ ਹਟ ਨਹੀਂ ਸਕਦਾ।
ਸੁ ਹੋਗੁ = ਉਹੀ ਹੋਵੇਗਾ ॥੪॥(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੪॥
 
सलोकु मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਸ਼ਾਹੀ।
xxxxxx
 
कूड़ु बोलि मुरदारु खाइ ॥
Kūṛ bol murḏār kẖā▫e.
Telling lies, they eat dead bodies.
ਝੂਠ ਬੋਲ ਕੇ ਆਦਮੀ ਜਿਵੇ ਮੁਰਦੇ ਨੂੰ ਖਾਂਦਾ ਹੈ।
ਮੁਰਦਾਰੁ = ਹਰਾਮ, ਪਰਾਇਆ ਹੱਕ।(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,