Sri Guru Granth Sahib

Ang: / 1430

Your last visited Ang:

अवरी नो समझावणि जाइ ॥
Avrī no samjẖāvaṇ jā▫e.
And yet, they go out to teach others.
ਫਿਰ ਭੀ, ਉਹ ਹੋਰਨਾਂ ਨੂੰ ਉਪਦੇਸ਼ ਕਰਨ ਜਾਂਦਾ ਹੈ।
xxxਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।
 
मुठा आपि मुहाए साथै ॥
Muṯẖā āp muhā▫e sāthai.
They are deceived, and they deceive their companions.
ਜੋ ਖੁਦ ਠਗਿਆ ਗਿਆ ਹੈ ਅਤੇ ਆਪਣੇ ਸਾਥੀਆਂ ਨੂੰ ਠੱਗਦਾ ਹੈ।
ਮੁਠਾ = ਠੱਗਿਆ। ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ। ਸਾਥੈ = ਸਾਥ ਨੂੰ।(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।
 
नानक ऐसा आगू जापै ॥१॥
Nānak aisā āgū jāpai. ||1||
O Nanak, such are the leaders of men. ||1||
ਐਹੋ ਜੇਹਾ ਮੋਹਰੀ ਮਲੂਮ ਹੁੰਦਾ ਹੈ, ਹੇ ਨਾਨਕ!
ਜਾਪੈ = ਜਾਪਦਾ ਹੈ,। ਉੱਘੜਦਾ ਹੈ ॥੧॥ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥
 
महला ४ ॥
Mėhlā 4.
Fourth Mehl:
ਚਉਥੀ ਪਾਤਸ਼ਾਹੀ।
xxxxxx
 
जिस दै अंदरि सचु है सो सचा नामु मुखि सचु अलाए ॥
Jis ḏai anḏar sacẖ hai so sacẖā nām mukẖ sacẖ alā▫e.
Those, within whom the Truth dwells, obtain the True Name; they speak only the Truth.
ਜੀਹਦੇ ਅੰਦਰ ਸੱਚ ਹੈ, ਉਹ ਸੱਚੇ ਨਾਮ ਨੂੰ ਪਾ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਸੱਚ ਬੋਲਦਾ ਹੈ।
ਮੁਖਿ = ਮੂੰਹੋਂ। ਅਲਾਏ = ਬੋਲਦਾ ਹੈ।ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।
 
ओहु हरि मारगि आपि चलदा होरना नो हरि मारगि पाए ॥
Oh har mārag āp cẖalḏā hornā no har mārag pā▫e.
They walk on the Lord's Path, and inspire others to walk on the Lord's Path as well.
ਉਹ ਖੁਦ ਰੱਬ ਦੇ ਰਾਹੇ ਟੁਰਦਾ ਹੈ ਅਤੇ ਹੋਰਨਾ ਨੂੰ ਰੱਬ ਦੇ ਰਾਹੇ ਪਾਉਂਦਾ ਹੈ।
ਮਾਰਗਿ = ਰਸਤੇ ਉੱਤੇ।ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।
 
जे अगै तीरथु होइ ता मलु लहै छपड़ि नातै सगवी मलु लाए ॥
Je agai ṯirath ho▫e ṯā mal lahai cẖẖapaṛ nāṯai sagvī mal lā▫e.
Bathing in a pool of holy water, they are washed clean of filth. But, by bathing in a stagnant pond, they are contaminated with even more filth.
ਜੇਕਰ ਮੂਹਰੇ ਪਵਿੱਤ੍ਰ ਪਾਣੀ ਦਾ ਸਰੋਵਰ ਹੋਵੇ, ਤਦ ਮੈਲ ਉਤਰ ਜਾਂਦੀ ਹੈ। ਟੋਭੇ ਵਿੱਚ ਨ੍ਹਾਉਣ ਨਾਲ ਬੰਦੇ ਨੂੰ ਸਗੋ ਵਧੇਰੇ ਮੈਲ ਲੱਗ ਜਾਂਦੀ ਹੈ।
ਤੀਰਥੁ = ਖੁਲ੍ਹੇ ਸਾਫ਼ ਪਾਣੀ ਦਾ ਸੋਮਾ, ਦਰਿਆ ਦਾ ਸਾਫ਼ ਖੁਲ੍ਹਾ ਪਾਣੀ। ਛਪੜਿ = ਛੱਪੜ ਵਿਚ। ਸਗਵੀ = ਸਗੋਂ ਹੋਰ।(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।
 
तीरथु पूरा सतिगुरू जो अनदिनु हरि हरि नामु धिआए ॥
Ŧirath pūrā saṯgurū jo an▫ḏin har har nām ḏẖi▫ā▫e.
The True Guru is the Perfect Pool of Holy Water. Night and day, He meditates on the Name of the Lord, Har, Har.
ਪੂਰਨ ਯਾਤ੍ਰਾ ਅਸਥਾਨ ਹਨ ਸੱਚੇ ਗੁਰੂ ਜੀ, ਜਿਹੜੇ ਰੈਣ ਦਿਹੁੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਨ।
ਅਨਦਿਨੁ = ਹਰ ਰੋਜ਼, ਹਰ ਵੇਲੇ।(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।
 
ओहु आपि छुटा कुट्मब सिउ दे हरि हरि नामु सभ स्रिसटि छडाए ॥
Oh āp cẖẖutā kutamb si▫o ḏe har har nām sabẖ sarisat cẖẖadā▫e.
He is saved, along with his family; bestowing the Name of the Lord, Har, Har, He saves the whole world.
ਉਹ ਆਪਣੇ ਪਰਵਾਰ ਸਣੇ ਖੁਦ ਪਾਰ ਉਤਰ ਜਾਂਦਾ ਹੈ ਅਤੇ ਸੁਆਮੀ ਮਾਲਕ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਪਾਰ ਕਰ ਦਿੰਦਾ ਹੈ।
xxxਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।
 
जन नानक तिसु बलिहारणै जो आपि जपै अवरा नामु जपाए ॥२॥
Jan Nānak ṯis balihārṇai jo āp japai avrā nām japā▫e. ||2||
Servant Nanak is a sacrifice to one who himself chants the Naam, and inspires others to chant it as well. ||2||
ਸੇਵਕ ਨਾਨਕ, ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਖੁਦ ਹਰੀ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਨਾਮ ਦਾ ਉਚਾਰਣ ਕਰਵਾਉਂਦਾ ਹੈ।
xxx॥੨॥ਦਾਸ ਨਾਨਕ ਉਸ ਤੋਂ ਸਦਕੇ ਹੈ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
इकि कंद मूलु चुणि खाहि वण खंडि वासा ॥
Ik kanḏ mūl cẖuṇ kẖāhi vaṇ kẖand vāsā.
Some pick and eat fruits and roots, and live in the wilderness.
ਕਈ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ ਅਤੇ ਜੰਗਲਾਂ ਦੀਆਂ ਜੂਹਾਂ ਅੰਦਰ ਰਹਿੰਦੇ ਹਨ।
ਕੰਦ = ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ। ਕੰਦ ਮੂਲੁ = ਮੂਲੀ। ਵਣ = ਜੰਗਲ। ਵਣਖੰਡਿ = ਜੰਗਲ ਦੇ ਗੋਸ਼ੇ ਵਿਚ।ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।
 
इकि भगवा वेसु करि फिरहि जोगी संनिआसा ॥
Ik bẖagvā ves kar firėh jogī saniāsā.
Some wander around wearing saffron robes, as Yogis and Sanyaasees.
ਕਈ ਗੇਰੂ ਰੰਗੇ ਬਸਤਰ ਪਹਿਨ ਕੇ ਯੋਗੀਆਂ ਤੇ ਇਕਾਂਤੀਆਂ ਦੀ ਤਰ੍ਹਾਂ ਭੌਦੇ ਫਿਰਦੇ ਹਨ।
xxxਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।
 
अंदरि त्रिसना बहुतु छादन भोजन की आसा ॥
Anḏar ṯarisnā bahuṯ cẖẖāḏan bẖojan kī āsā.
But there is still so much desire within them-they still yearn for clothes and food.
ਉਨ੍ਹਾਂ ਦੇ ਅੰਦਰ ਘਲੇਰੀ ਖਾਹਿਸ਼ ਹੈ ਅਤੇ ਉਹ ਕਪੜਿਆਂ ਤੇ ਖਾਣੇ ਲਈ ਲੋਚਦੇ ਹਨ।
ਛਾਦਨ = ਕੱਪੜਾ। ਆਸਾ = ਲਾਲਸਾ।(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।
 
बिरथा जनमु गवाइ न गिरही न उदासा ॥
Birthā janam gavā▫e na girhī na uḏāsā.
They waste their lives uselessly; they are neither householders nor renunciates.
ਉਹ ਆਪਣੇ ਜੀਵਨ ਬੇਅਰਥ ਵੰਞਾ ਲੈਂਦੇ ਹਨ। ਨਾਂ ਉਹ ਘਰਬਾਰੀ ਹਨ ਅਤੇ ਨਾਂ ਹੀ ਤਿਆਗੀ।
ਗਿਰਹੀ = ਗ੍ਰਿਹਸਤੀ।(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।
 
जमकालु सिरहु न उतरै त्रिबिधि मनसा ॥
Jamkāl sirahu na uṯrai ṯaribaḏẖ mansā.
The Messenger of Death hangs over their heads, and they cannot escape the three-phased desire.
ਜੰਮਣ ਤੇ ਮਰਣ ਉਨ੍ਹਾਂ ਦੇ ਮੂੰਡ ਉਤੇ ਮੰਡਲਾਉਣ ਤੋਂ ਨਹੀਂ ਹਟਦੇ ਅਤੇ ਉਹ ਤਿੰਨਾਂ ਹਾਲਤਾ ਵਾਲੀ ਖਾਹਿਸ਼ ਦੇ ਸ਼ਿਕਾਰ ਹਨ।
ਤ੍ਰਿਬਿਧਿ = ਤਿੰਨ ਕਿਸਮ ਦੀ, ਤ੍ਰਿਗੁਣੀ। ਮਨਸਾ = ਵਾਸਨਾ।(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।
 
गुरमती कालु न आवै नेड़ै जा होवै दासनि दासा ॥
Gurmaṯī kāl na āvai neṛai jā hovai ḏāsan ḏāsā.
Death does not even approach those who follow the Guru's Teachings, and become the slaves of the Lord's slaves.
ਜਦ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸਾਹਿਬ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਮੌਤ ਉਸ ਦੇ ਲਾਗੇ ਨਹੀਂ ਢੁਕਦੀ।
xxxਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।
 
सचा सबदु सचु मनि घर ही माहि उदासा ॥
Sacẖā sabaḏ sacẖ man gẖar hī māhi uḏāsā.
The True Word of the Shabad abides in their true minds; within the home of their own inner beings, they remain detached.
ਸੱਚਾ ਨਾਮ ਉਸ ਦੇ ਸੱਚੇ ਹਿਰਦੇ ਅੰਦਰ ਰਹਿੰਦਾ ਹੈ ਅਤੇ ਉਹ ਆਪਣੇ ਗ੍ਰਹਿ ਵਿੱਚ ਹੀ ਉਪਰਾਮ ਵਿਚਰਦਾ ਹੈ।
xxxਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।
 
नानक सतिगुरु सेवनि आपणा से आसा ते निरासा ॥५॥
Nānak saṯgur sevan āpṇā se āsā ṯe nirāsā. ||5||
O Nanak, those who serve their True Guru, rise from desire to desirelessness. ||5||
ਜੋ ਆਪਣੇ ਸੰਚੇ ਗੁਰਾਂ ਦੀ ਟਹਿਲ ਸੇਵਾ ਕਰਦੇ ਹਨ ਹੇ ਨਾਨਕ! ਉਹ ਖਾਹਿਸ਼ ਤੋਂ ਖਾਹਿਸ਼-ਰਹਿਤ ਹੋ ਜਾਂਦੇ ਹਨ।
xxx॥੫॥ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
जे रतु लगै कपड़ै जामा होइ पलीतु ॥
Je raṯ lagai kapṛai jāmā ho▫e palīṯ.
If one's clothes are stained with blood, the garment becomes polluted.
ਜੇਕਰ ਬਸਤਰਾ ਨੂੰ ਲਹੂ ਲੱਗ ਜਾਵੇ ਤਾਂ ਪੁਸ਼ਾਕ ਮਲੀਨ ਹੋ ਜਾਂਦੀ ਹੈ।
ਜਾਮਾ = ਕੱਪੜਾ।ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),
 
जो रतु पीवहि माणसा तिन किउ निरमलु चीतु ॥
Jo raṯ pīvėh māṇsā ṯin ki▫o nirmal cẖīṯ.
Those who suck the blood of human beings-how can their consciousness be pure?
ਜਿਹੜੇ ਇਨਸਾਨਾਂ ਦਾ ਲਹੂ ਚੁਸਦੇ ਹਨ, ਉਨ੍ਹਾਂ ਦਾ ਮਨ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
ਰਤੁ = ਲਹੂ। ਮਾਣਸਾ = ਮਨੁੱਖਾਂ ਦਾ।(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?
 
नानक नाउ खुदाइ का दिलि हछै मुखि लेहु ॥
Nānak nā▫o kẖuḏā▫e kā ḏil hacẖẖai mukẖ leho.
O Nanak, chant the Name of God, with heart-felt devotion.
ਨਾਨਕ ਤੂੰ ਅੱਲਾ ਦਾ ਨਾਮ ਮੂੰਹ ਨਾਲ ਸੱਚੇ ਦਿਲ ਕਰਕੇ ਲੈ।
ਦਿਲਿ ਹਛੇ = ਸਾਫ਼ ਦਿਲ ਨਾਲ। ਮੁਖਿ = ਮੂੰਹੋਂ।ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,
 
अवरि दिवाजे दुनी के झूठे अमल करेहु ॥१॥
Avar ḏivāje ḏunī ke jẖūṯẖe amal karehu. ||1||
Everything else is just a pompous worldly show, and the practice of false deeds. ||1||
ਹੋਰ ਸੰਸਾਰੀ ਦਿਖਾਵੇ ਹਨ, ਆਦਮੀ ਕੂੜੇ ਕਰਮ ਕਮਾਉਂਦਾ ਹੈ।
ਦਿਵਾਜੇ = ਦਿਖਾਵੇ ॥੧॥(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀਂ ਕੂੜੇ ਕੰਮ ਹੀ ਕਰਦੇ ਹੋ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
जा हउ नाही ता किआ आखा किहु नाही किआ होवा ॥
Jā ha▫o nāhī ṯā ki▫ā ākẖā kihu nāhī ki▫ā hovā.
Since I am no one, what can I say? Since I am nothing, what can I be?
ਜਦ ਮੈਂ ਹਾਂ ਹੀ ਕੁਝ ਨਹੀਂ, ਮੈਂ ਕੀ ਕਹਿ ਸਕਦਾ ਹਾਂ? ਜਾਂ ਮੈਂ ਸ਼ੈ ਹੀ ਕੋਈ ਨਹੀਂ, ਮੈਂ ਕੀ ਹੋ ਸਕਦਾ ਹਾਂ?
ਹਉ = ਮੈਂ। ਕਿਆ ਹੋਵਾ = ਕਿਤਨਾ ਕੁਝ ਬਣ ਬਣ ਦਿਖਾਵਾਂ?ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?
 
कीता करणा कहिआ कथना भरिआ भरि भरि धोवां ॥
Kīṯā karṇā kahi▫ā kathnā bẖari▫ā bẖar bẖar ḏẖovāʼn.
As He created me, so I act. As He causes me to speak, so I speak. I am full and overflowing with sins-if only I could wash them away!
ਜਿਸ ਤਰ੍ਹਾਂ ਰੱਬ ਨੇ ਮੈਨੂੰ ਬਣਾਇਆ ਹੈ, ਉਸ ਤਰ੍ਹਾਂ ਮੇ ਕਰਦਾ ਹਾਂ। ਜਿਸ ਤਰ੍ਹਾਂ ਉਸ ਨੇ ਮੈਨੂੰ ਆਖਿਆ ਹੈ, ਉਵੇ ਮੈਂ ਬੋਲਦਾ ਹਾਂ। ਪਾਪਾਂ ਨਾਲ ਮੈਂ ਲਬਾਲਬ ਤੇ ਬਹੁਤ ਲਿਬੜਿਆ ਹੋਇਆ ਹਾਂ। ਉਨ੍ਹਾਂ ਨੂੰ ਹੁਣ ਮੈਂ ਧੋਦਾ ਹਾਂ।
ਕੀਤਾ ਕਰਣਾ = (ਮੇਰਾ) ਕੰਮ-ਕਾਰ। ਕਹਿਆ ਕਥਨਾ = (ਮੇਰਾ) ਬੋਲ-ਚਾਲ।ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।
 
आपि न बुझा लोक बुझाई ऐसा आगू होवां ॥
Āp na bujẖā lok bujẖā▫ī aisā āgū hovāʼn.
I do not understand myself, and yet I try to teach others. Such is the guide I am!
ਖੁਦ ਮੈਂ ਸਮਝਦਾ ਹੀ ਨਹੀਂ, ਫਿਰ ਭੀ ਹੋਰਨਾ ਲੋਕਾਂ ਨੂੰ ਸਮਝਾਉਂਦਾ ਹਾਂ। ਐਹੋ ਜੇਹਾ ਮੋਹਰੀ ਮੈਂ ਹਾਂ।
xxxਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।
 
नानक अंधा होइ कै दसे राहै सभसु मुहाए साथै ॥
Nānak anḏẖā ho▫e kai ḏase rāhai sabẖas muhā▫e sāthai.
O Nanak, the one who is blind shows others the way, and misleads all his companions.
ਨਾਨਕ, ਜੋ ਅੰਨ੍ਹਾਂ ਹੋ ਕੇ ਰਸਤਾ ਦਿਖਾਉਂਦਾ ਹੈ, ਉਹ ਆਪਣੇ ਸਮੂਹ ਸਾਥੀਆਂ ਨੂੰ ਕੁਰਾਹੇ ਪਾ ਦਿੰਦਾ ਹੈ।
ਮੁਹਾਏ = ਠਗਾਂਦਾ ਹੈ।ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।
 
अगै गइआ मुहे मुहि पाहि सु ऐसा आगू जापै ॥२॥
Agai ga▫i▫ā muhe muhi pāhi so aisā āgū jāpai. ||2||
But, going to the world hereafter, he shall be beaten and kicked in the face; then, it will be obvious, what sort of guide he was! ||2||
ਪਰਲੋਕ ਵਿੱਚ ਜਾ ਕੇ ਛਿਤ੍ਰ ਉਸ ਦੇ ਐਨ ਮੂੰਹ ਤੇ ਪੈਣਗੇ ਅਤੇ ਫਿਰ ਪਤਾ ਲਗੇਗਾ ਕਿ ਉਹ ਕੇਹੋ ਜੇਹਾ ਜਥੇਦਾਰ ਸੀ।
ਮੁਹੇ ਮੁਹਿ = ਮੂੰਹ ਉਤੇ, ਮੂੰਹ ਉਤੇ। ਪਾਹਿ = ਪੈਂਦੀਆਂ ਹਨ। ਕਿਹੁ = ਕੁਝ, ਕੋਈ ਆਤਮਕ ਗੁਣ। ਭਰਿ ਭਰਿ = ਭਰੀਜ ਕੇ, ਗੰਦਾ ਹੋ ਕੇ। ਐਸਾ = (ਭਾਵ) ਹਾਸੋ-ਹੀਣਾ ॥੨॥ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
माहा रुती सभ तूं घड़ी मूरत वीचारा ॥
Māhā ruṯī sabẖ ṯūʼn gẖaṛī mūraṯ vīcẖārā.
Through all the months and the seasons, the minutes and the hours, I dwell upon You, O Lord.
ਸਾਰਿਆਂ ਮਹੀਨਿਆਂ, ਮੌਸਮਾਂ ਘੜੀਆਂ ਅਤੇ ਮੁਰਤਾਂ ਅੰਦਰ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ!
ਮਾਹਾ = ਮਹੀਨੇ। ਮੂਰਤ = ਮੁਹੂਰਤ। ਵੀਚਾਰਾ = ਵਿਚਾਰਿਆ ਜਾ ਸਕਦਾ, ਧਿਆਨ ਧਰਿਆ ਜਾ ਸਕਦਾ ਹੈ।(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।
 
तूं गणतै किनै न पाइओ सचे अलख अपारा ॥
Ŧūʼn gaṇṯai kinai na pā▫i▫o sacẖe alakẖ apārā.
No one has attained You by clever calculations, O True, Unseen and Infinite Lord.
ਹਿਸਾਬ ਕਿਤਾਬ ਕਰਕੇ ਤੈਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ, ਹੇ ਸੱਚੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ!
ਤੂੰ = ਤੈਨੂੰ। ਗਣਤੈ = (ਥਿੱਤਾਂ ਦੇ) ਲੇਖੇ ਕਰਨ ਨਾਲ। ਅਲਖ = ਅਦ੍ਰਿਸ਼ਟ।ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।
 
पड़िआ मूरखु आखीऐ जिसु लबु लोभु अहंकारा ॥
Paṛi▫ā mūrakẖ ākẖī▫ai jis lab lobẖ ahaʼnkārā.
That scholar who is full of greed, arrogant pride and egotism, is known to be a fool.
ਵਿਦਵਾਨ ਜੋ ਹਿਰਸ ਤਮ੍ਹਾ ਤੇ ਹੰਕਾਰ ਨੂੰ ਆਸਰਾ ਦਿੰਦਾ ਹੈ, ਬੇਵਕੂਫ ਕਿਹਾ ਜਾਂਦਾ ਹੈ।
xxxਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।
 
नाउ पड़ीऐ नाउ बुझीऐ गुरमती वीचारा ॥
Nā▫o paṛī▫ai nā▫o bujẖī▫ai gurmaṯī vīcẖārā.
So read the Name, and realize the Name, and contemplate the Guru's Teachings.
ਤੂੰ ਨਾਮ ਨੂੰ ਵਾਚ ਤੇ ਨਾਮ ਨੂੰ ਹੀ ਅਨੁਭਵ ਕਰ, ਹੇ ਬੰਦੇ! ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚ ਸਮਝ।
xxx(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮੱਤ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।
 
गुरमती नामु धनु खटिआ भगती भरे भंडारा ॥
Gurmaṯī nām ḏẖan kẖati▫ā bẖagṯī bẖare bẖandārā.
Through the Guru's Teachings, I have earned the wealth of the Naam; I possess the storehouses, overflowing with devotion to the Lord.
ਗੁਰਾਂ ਦੀ ਸਿਖ-ਮਤ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ, ਅਤੇ ਮੇਰੇ ਕੋਲ ਸਾਹਿਬ ਦੇ ਅਨੁਰਾਗ ਦੇ ਪਰੀ-ਪੂਰਨ ਖ਼ਜ਼ਾਨੇ ਹਨ।
xxxਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।
 
निरमलु नामु मंनिआ दरि सचै सचिआरा ॥
Nirmal nām mani▫ā ḏar sacẖai sacẖi▫ārā.
Believing in the Immaculate Naam, one is hailed as true, in the True Court of the Lord.
ਪਵਿੱਤਰ ਨਾਮ ਵਿੱਚ ਯਕੀਨ ਧਾਰਨ ਕਰਨ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਸੱਚਾ ਪਰਵਾਨ ਹੋ ਜਾਂਦਾ ਹੈ।
ਸਚਿਆਰਾ = ਸੁਰਖ਼ਰੂ, ਉੱਜਲ ਮੁਖ।ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।
 
जिस दा जीउ पराणु है अंतरि जोति अपारा ॥
Jis ḏā jī▫o parāṇ hai anṯar joṯ apārā.
The Divine Light of the Infinite Lord, who owns the soul and the breath of life, is deep within the inner being.
ਉਸ ਬੇਅੰਤ ਸੁਆਮੀ, ਜੋ ਜੀਵ ਦੀ ਆਤਮਾ ਤੇ ਜਿੰਦ ਜਾਨ ਦਾ ਮਾਲਕ ਹੈ, ਦੀ ਰੋਸ਼ਨੀ ਉਸ ਦੇ ਅੰਦਰ ਹੈ।
xxxਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।
 
सचा साहु इकु तूं होरु जगतु वणजारा ॥६॥
Sacẖā sāhu ik ṯūʼn hor jagaṯ vaṇjārā. ||6||
You alone are the True Banker, O Lord; the rest of the world is just Your petty trader. ||6||
ਸੱਚਾ ਸ਼ਾਹੂਕਾਰ ਕੇਵਲ ਤੂੰ ਹੀ ਹੈਂ ਹੇ ਸੁਆਮੀ! ਬਾਕੀ ਦਾ ਸੰਸਾਰ ਤੇਰਾ ਪਰਚੂਨ ਹਟਵਾਣੀਆਂ ਹੈ।
ਸਚਾ = ਸਦਾ ਟਿਕੇ ਰਹਿਣ ਵਾਲਾ। ਵਣਜਾਰਾ = ਫੇਰੀ ਲਾ ਕੇ ਸਉਦਾ ਵੇਚਣ ਵਾਲਾ ॥੬॥ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
मिहर मसीति सिदकु मुसला हकु हलालु कुराणु ॥
Mihar masīṯ siḏak muslā hak halāl kurāṇ.
Let mercy be your mosque, faith your prayer-mat, and honest living your Koran.
ਰਹਿਮ ਨੂੰ ਆਪਣੀ ਮਸਜਿਦ, ਭਰੋਸੇ ਨੂੰ ਆਪਣੀ ਨਿਮਾਜ਼ ਵਾਲੀ ਫੂੜ੍ਹੀ ਦਰੁਸਤ ਤੇ ਕਾਨੂੰਨੀ ਤੌਰ ਤੇ ਜਾਇਜ਼ ਨੂੰ ਆਪਣੀ ਕੁਰਾਨ,
ਸਿਦਕੁ = ਨਿਸ਼ਚਾ; ਸਰਧਾ। ਮੁਸਲਾ = ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ। ਹਕੁ ਹਲਾਲੁ = ਜਾਇਜ਼ ਹੱਕ, ਹੱਕ ਦੀ ਕਮਾਈ।(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।
 
सरम सुंनति सीलु रोजा होहु मुसलमाणु ॥
Saram sunaṯ sīl rojā hohu musalmāṇ.
Make modesty your circumcision, and good conduct your fast. In this way, you shall be a true Muslim.
ਹਯਾ ਨੂੰ ਆਪਣੀ ਸੁੰਨਤ ਅਤੇ ਭਲਮਨਸਉਪਣ ਨੂੰ ਆਪਣਾ ਵਰਤ ਬਣਾ, ਇੰਞ ਤੂੰ ਮਸਲਮਾਨ ਹੋ ਜਾਏਂਗਾ।
ਸਰਮ = ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ = ਚੰਗਾ ਸੁਭਾਉ।ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ ਮੁਸਲਮਾਨ ਬਣ।
 
करणी काबा सचु पीरु कलमा करम निवाज ॥
Karṇī kābā sacẖ pīr kalmā karam nivāj.
Let good conduct be your Kaabaa, Truth your spiritual guide, and the karma of good deeds your prayer and chant.
ਦਰੁਸਤ ਆਚਰਣ ਨੂੰ ਆਪਣਾ ਮੱਕਾ, ਸੱਚ ਨੂੰ ਆਪਣਾ ਰੂਹਾਨੀ ਰਹਿਬਰ ਅਤੇ ਨੇਕ ਅਮਲਾਂ ਨੂੰ ਆਪਣਾ ਕਲਮਾਂ ਅਤੇ ਨਮਾਜ਼ ਬਣਾ।
ਕਰਮ = ਚੰਗੇ ਕੰਮ, ਨੇਕ ਅਮਲ। ਕਾਬਾ = ਮੱਕੇ ਵਿਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ।ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।
 
तसबी सा तिसु भावसी नानक रखै लाज ॥१॥
Ŧasbī sā ṯis bẖāvsī Nānak rakẖai lāj. ||1||
Let your rosary be that which is pleasing to His Will. O Nanak, God shall preserve your honor. ||1||
ਮਾਲਾ ਉਹ ਹੈ ਜੋ ਉਸ ਨੂੰ ਚੰਗਾ ਲਗਦਾ ਹੈ। ਇੰਞ ਸਾਹਿਬ ਤੇਰੀ ਇੱਜ਼ਤ ਆਬਰੂ ਰੱਖ ਲਵੇਗਾ, ਹੇ ਨਾਨਕ!
xxx॥੧॥ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥