Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

अंतु न पावत देव सबै मुनि इंद्र महा सिव जोग करी ॥
Anṯ na pāvaṯ ḏev sabai mun inḏar mahā siv jog karī.
All the gods, silent sages, Indra, Shiva and Yogis have not found the Lord's limits -
ਸਾਰਿਆਂ ਦੇਵਤਿਆਂ ਰਿਸ਼ੀਆਂ, ਇੰਦ੍ਰ ਅਤੇ ਯੋਗ ਕਮਾਉਣ ਵਾਲੇ ਵੱਡੇ ਸ਼ਿਵਜੀ ਨੂੰ ਸੁਆਮੀ ਦੇ ਓੜਕ ਦਾ ਪਤਾ ਨਹੀਂ ਲੱਗਾ ਅਤੇ ਬਰਹਮੇ ਨੂੰ ਭੀ ਨਹੀਂ,
ਸ੍ਰਬੈ = ਸਾਰੇ। ਜੋਗ = ਜੋਗ ਦੀ ਸਾਧਨਾ। ਕਰੀ = ਕੀਤੀ।ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ। ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ,
 
फुनि बेद बिरंचि बिचारि रहिओ हरि जापु न छाड्यिउ एक घरी ॥
Fun beḏ birancẖ bicẖār rahi▫o har jāp na cẖẖādi▫ya▫o ek gẖarī.
not even Brahma who contemplates the Vedas. I shall not give up meditating on the Lord, even for an instant.
ਜੋ ਵੇਦਾਂ ਦੀ ਸੋਚ-ਵਿਚਾਰ ਕਰੀ ਜਾ ਰਿਹਾ ਹੈ; ਇਸ ਲਈ ਮੈਂ ਸੁਆਮੀ ਦੇ ਸਿਮਰਨ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਛੱਡਦਾ।
ਫੁਨਿ = ਅਤੇ। ਬਿਰੰਚਿ = ਬ੍ਰਹਮਾ। ਨ ਛਾਡ੍ਯ੍ਯਉ = ਨਾਹ ਛੱਡਿਆ।ਅਤੇ ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ।
 
मथुरा जन को प्रभु दीन दयालु है संगति स्रिस्टि निहालु करी ॥
Mathurā jan ko parabẖ ḏīn ḏa▫yāl hai sangaṯ sarisat nihāl karī.
The God of Mat'huraa is Merciful to the meek; He blesses and uplifts the Sangats throughout the Universe.
ਗੋਲੇ ਮਥੁਰਾ ਦਾ ਮਾਲਕ ਮਸਕੀਨਾ ਉਤੇ ਮਿਹਰਬਾਨ ਹੈ। ਸਾਰੇ ਸੰਸਾਰ ਅੰਦਰ ਉਹ ਸਾਧ ਸੰਗਤ ਨੂੰ ਵਰੋਸਾਉਂਦਾ ਹੈ।
ਕੋ = ਦਾ। ਕਰੀ = ਕੀਤੀ ਹੈ।ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ।
 
रामदासि गुरू जग तारन कउ गुर जोति अरजुन माहि धरी ॥४॥
Rāmḏās gurū jag ṯāran ka▫o gur joṯ arjun māhi ḏẖarī. ||4||
Guru Raam Daas, to save the world, enshrined the Guru's Light into Guru Arjun. ||4||
ਸੰਸਾਰ ਦਾ ਪਾਰ ਉਤਾਰਾ ਕਰਨ ਦੇ ਲਈ, ਗੁਰੂ ਰਾਮਦਾਸ ਨੇ ਗੁਰਾਂ ਦਾ ਨੂਰ ਗੁਰੂ ਅਰਜਨ ਦੇ ਅੰਗਦ ਟਿਕਾ ਦਿਤਾ।
ਰਾਮਦਾਸਿ ਗੁਰੂ = ਗੁਰੂ ਰਾਮਦਾਸ ਨੇ। ਗੁਰ ਜੋਤਿ = ਗੁਰੂ ਵਾਲੀ ਜੋਤਿ ॥੪॥ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ॥੪॥
 
जग अउरु न याहि महा तम मै अवतारु उजागरु आनि कीअउ ॥
Jag a▫or na yāhi mahā ṯam mai avṯār ujāgar ān kī▫a▫o.
In the great darkness of this world, the Lord revealed Himself, incarnated as Guru Arjun.
ਇਸ ਜਹਾਨ ਵਿੱਚ ਕੋਈ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖੁਦ ਆਪਦਾ ਪੈਗੰਬਰ ਪ੍ਰਗਟ ਕੀਤਾ ਹੈ।
ਅਉਰੁ ਨ = ਕੋਈ ਹੋਰ ਨਹੀਂ। ਜਗ ਮਹਾ ਤਮ ਮੈ = ਜਗਤ ਦੇ ਵੱਡੇ ਹਨੇਰੇ ਵਿਚ। ਤਮ = ਹਨੇਰਾ। ਮੈ = ਮਹਿ, ਵਿਚ। ਉਜਾਗਰੁ = ਵਡਾ, ਮਸ਼ਹੂਰ। ਆਨਿ = ਲਿਆ ਕੇ।ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ।
 
तिन के दुख कोटिक दूरि गए मथुरा जिन्ह अम्रित नामु पीअउ ॥
Ŧin ke ḏukẖ kotik ḏūr ga▫e mathurā jinĥ amriṯ nām pī▫a▫o.
Millions of pains are taken away, from those who drink in the Ambrosial Nectar of the Naam, says Mat'huraa.
ਉਨ੍ਹਾਂ ਦੇ ਕ੍ਰੋੜਾਂ ਹੀ ਦੁਖੜੇ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥੁਰਾ ਆਖਦਾ ਹੈ।
ਕੋਟਿਕ = ਕ੍ਰੋੜਾਂ। ਜਿਨ੍ਹ੍ਹ = ਜਿਨ੍ਹਾਂ ਨੇ।ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।
 
इह पधति ते मत चूकहि रे मन भेदु बिभेदु न जान बीअउ ॥
Ih paḏẖaṯ ṯe maṯ cẖūkėh re man bẖeḏ bibẖed na jān bī▫a▫o.
O mortal being, do not leave this path; do not think that there is any difference between God and Guru.
ਹੇ ਬੰਦੇ, ਤੂੰ ਗੁਰਾਂ ਦੇ ਇਸ ਮਾਰਗ ਤੋਂ ਨਾਂ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਕਾਰ ਫਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉਸ ਤੋਂ ਵਖਰਾ ਬਿਲਕੁਲ ਨਾਂ ਜਾਣ।
ਪਧਤਿ = ਰਾਹ। ਤੇ = ਤੋਂ। ਮਤ = ਮਤਾਂ। ਚੂਕਹਿ = ਖੁੰਝ ਜਾਏਂ। ਭੇਦੁ = ਫ਼ਰਕ, ਵਿਥ। ਬੀਅਉ = ਦੂਜਾ।ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ।
 
परतछि रिदै गुर अरजुन कै हरि पूरन ब्रहमि निवासु लीअउ ॥५॥
Parṯacẖẖ riḏai gur arjun kai har pūran barahm nivās lī▫a▫o. ||5||
The Perfect Lord God has manifested Himself; He dwells in the heart of Guru Arjun. ||5||
ਸਰਬ-ਵਿਆਪਕ ਸੁਆਮੀ ਵਾਹਿਗੁਰੂ ਨੇ ਪ੍ਰਗਟ ਹੀ ਗੁਰੂ ਅਰਜਨ ਦੇ ਹਿਰਦੇ ਅੰਦਰ ਵਾਸਾ ਇਖਤਿਆਰ ਕਰ ਲਿਆ ਹੈ।
ਰਿਦੈ = ਹਿਰਦੇ ਵਿਚ ॥੫॥ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ॥੫॥
 
जब लउ नही भाग लिलार उदै तब लउ भ्रमते फिरते बहु धायउ ॥
Jab la▫o nahī bẖāg lilār uḏai ṯab la▫o bẖaramṯe firṯe baho ḏẖā▫ya▫o.
As long as the destiny written upon my forehead was not activated, I wandered around lost, running in all directions.
ਜਦ ਤਾਂਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉਘੜੀ, ਉਦੋਂ ਤਾਈ ਭਟਕਦਾ ਅਤੇ ਕਈ ਥਾਂਈ ਭਜਿਆ ਫਿਰਦਾ ਸਾਂ।
ਜਬ ਲਉ = ਜਦ ਤਾਈਂ। ਲਿਲਾਰ ਭਾਗ = ਮੱਥੇ ਦੇ ਭਾਗ। ਉਦੈ = ਜਾਗੇ। ਬਹੁ ਧਾਯਉ = ਬਹੁਤ ਦੌੜਦੇ।ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,
 
कलि घोर समुद्र मै बूडत थे कबहू मिटि है नही रे पछुतायउ ॥
Kal gẖor samuḏar mai būdaṯ the kabhū mit hai nahī re pacẖẖoṯā▫ya▫o.
I was drowning in the horrible world-ocean of this Dark Age of Kali Yuga, and my remorse would never have ended.
ਮੈਂ ਇਸ ਕਲਯੁਗ ਦੇ ਭਿਆਨਕ ਸਾਗਰ ਅੰਦਰ ਡੁਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਭੀ ਮੁਕਣਾ ਨਹੀਂ ਸੀ।
ਘੋਰ = ਡਰਾਉਣਾ। ਬੂਡਤ ਥੇ = ਡੁੱਬ ਰਹੇ ਸਾਂ। ਪਛੁਤਾਯਉ = ਪਛੁਤਾਉਣਾ। ਰੇ = ਹੇ ਭਾਈ!ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।
 
ततु बिचारु यहै मथुरा जग तारन कउ अवतारु बनायउ ॥
Ŧaṯ bicẖār yahai mathurā jag ṯāran ka▫o avṯār banā▫ya▫o.
O Mat'huraa, consider this essential truth: to save the world, the Lord incarnated Himself.
ਹੇ ਮਥੁਰਾ! ਤੂੰ ਇਸ ਨੂੰ ਸਾਰ ਅਸਲੀਅਤ ਖਿਆਲ ਕਰ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ।
ਤਤੁ ਬਿਚਾਰੁ = ਸੱਚੀ ਵਿਚਾਰ। ਯਹੈ = ਇਹੀ ਹੈ।ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,
 
जप्यउ जिन्ह अरजुन देव गुरू फिरि संकट जोनि गरभ न आयउ ॥६॥
Jap▫ya▫o jinĥ arjun ḏev gurū fir sankat jon garabẖ na ā▫ya▫o. ||6||
Whoever meditates on Guru Arjun Dayv, shall not have to pass through the painful womb of reincarnation ever again. ||6||
ਜੋ ਕੋਈ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਦਾ ਹੈ, ਉਹ ਮੁੜ ਕੇ ਜੂਨੀਆ ਅਤੇ ਉਦਰ ਦੀਆਂ ਤਕਲੀਫਾ ਅੰਦਰ ਦੀ ਨਹੀਂ ਲੰਘਦਾ।
ਸੰਕਟ = ਦੁੱਖ ॥੬॥ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ ॥੬॥
 
कलि समुद्र भए रूप प्रगटि हरि नाम उधारनु ॥
Kal samuḏar bẖa▫e rūp pargat har nām uḏẖāran.
In the ocean of this Dark Age of Kali Yuga, the Lord's Name has been revealed in the Form of Guru Arjun, to save the world.
ਕਲਯੁਗ ਦੇ ਸਾਗਰ ਅੰਦਰ ਦੁਨੀਆ ਦਾ ਪਾਰ ਉਤਾਰਾ ਕਰਨ ਲਈ ਪ੍ਰਭੂ ਦਾ ਨਾਮ ਗੁਰਾਂ ਦੇ ਸਰੂਪ ਵਿੱਚ ਪ੍ਰਤੱਖ ਹੋਇਆ ਹੈ।
ਕਲਿ = ਕਲਜੁਗ।ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
 
बसहि संत जिसु रिदै दुख दारिद्र निवारनु ॥
Basėh sanṯ jis riḏai ḏukẖ ḏariḏar nivāran.
Pain and poverty are taken away from that person, within whose heart the Saint abides.
ਜਿਸ ਦੇ ਅੰਤਰ ਆਤਮੇ ਸਾਧੂ ਵਸਦਾ ਹੈ, ਉਸ ਦੀ ਪੀੜ ਅਤੇ ਗਰੀਬੀ ਦੂਰ ਹੋ ਜਾਂਦੀਆਂ ਹਨ।
ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
 
निरमल भेख अपार तासु बिनु अवरु न कोई ॥
Nirmal bẖekẖ apār ṯās bin avar na ko▫ī.
He is the Pure, Immaculate Form of the Infinite Lord; except for Him, there is no other at all.
ਗੁਰੂ ਜੀ ਬੇਅੰਤ ਪ੍ਰਭੂ ਦੇ ਪਵਿੱਤਰ ਸਰੂਪ ਹਨ। ਉਨ੍ਹਾਂ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।
ਭੇਖ = ਸਰੂਪ। ਨਿਰਮਲ = ਪਵਿੱਤਰ। ਅਪਾਰ = ਬੇਅੰਤ ਪ੍ਰਭੂ ਦਾ।ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ।
 
मन बच जिनि जाणिअउ भयउ तिह समसरि सोई ॥
Man bacẖ jin jāṇi▫a▫o bẖa▫ya▫o ṯih samsar so▫ī.
Whoever knows Him in thought, word and deed, becomes just like Him.
ਜੋ ਕੋਈ ਖਿਆਲ ਅਤੇ ਬਚਨ ਰਾਹੀਂ ਗੁਰਾਂ ਨੂੰ ਜਾਣ ਲੈਂਦਾ ਹੈ, ਉਹ ਉਨ੍ਹਾਂ ਵਰਗਾ ਹੀ ਥੀ ਵੰਞਦਾ ਹੈ।
ਜਿਨਿ = ਜਿਸ ਨੇ। ਸਮਸਰਿ = ਵਰਗਾ।ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
 
धरनि गगन नव खंड महि जोति स्वरूपी रहिओ भरि ॥
Ḏẖaran gagan nav kẖand mėh joṯ savrūpī rahi▫o bẖar.
He is totally pervading the earth, the sky and the nine regions of the planet. He is the Embodiment of the Light of God.
ਉਹ ਪ੍ਰਭੂ ਦੇ ਪ੍ਰਕਾਸ਼ ਦੇ ਰੂਪ ਵਿੱਚ ਧਰਤੀ, ਆਕਾਸ਼ ਅਤੇ ਨੌ ਖਿਤਿਆਂ ਵਿੱਚ ਪਰੀਪੂਰਨ ਹੋ ਰਹੇ ਹਨ।
ਧਰਨਿ = ਧਰਤੀ। ਗਗਨ = ਅਕਾਸ਼। ਮਹਿ = ਵਿਚ। ਭਰਿ = ਵਿਆਪਕ।(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ।
 
भनि मथुरा कछु भेदु नही गुरु अरजुनु परतख्य हरि ॥७॥१९॥
Bẖan mathurā kacẖẖ bẖeḏ nahī gur arjun parṯakẖ▫y har. ||7||19||
So speaks Mat'huraa: there is no difference between God and Guru; Guru Arjun is the Personification of the Lord Himself. ||7||19||
ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖੁਦ ਹੀ ਪ੍ਰਭੂ ਹਨ।
ਪਰਤਖ੍ਯ੍ਯ = ਸਾਖਿਆਤ ਤੌਰ ਤੇ ॥੭॥੧੯॥ਹੇ ਮਥੁਰਾ! ਆਖਿ-ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ ॥੭॥੧੯॥
 
अजै गंग जलु अटलु सिख संगति सभ नावै ॥
Ajai gang jal atal sikẖ sangaṯ sabẖ nāvai.
The stream of the Lord's Name flows like the Ganges, invincible and unstoppable. The Sikhs of the Sangat all bathe in it.
ਅਜਿੱਤ ਅਤੇ ਅਚੂਕ ਹੈ ਗੁਰਾਂ ਦੀ ਸੁਰਸਰੀ ਦਾ ਪਾਣੀ। ਊਨ੍ਹਾਂ ਦੇ ਮੁਰੀਦ ਅਤੇ ਸੰਗਤ ਉਸ ਅੰਦਰ ਇਸ਼ਨਾਨ ਕਰਦੇ ਹਨ।
ਅਜੈ = ਨਾਹ ਜਿੱਤਿਆ ਜਾਣ ਵਾਲਾ, ਰੱਬੀ। ਗੰਗ ਜਲੁ = ਗੰਗਾ ਦਾ ਜਲ। ਅਟਲੁ = ਸਦਾ-ਥਿਰ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦੀ ਹੈ।(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤ ਇਸ਼ਨਾਨ ਕਰਦੀ ਹੈ।
 
नित पुराण बाचीअहि बेद ब्रहमा मुखि गावै ॥
Niṯ purāṇ bācẖī▫ah beḏ barahmā mukẖ gāvai.
It appears as if the holy texts like the Puraanaas are being recited there and Brahma himself sings the Vedas.
ਪੁਰਾਣ ਸਦੀਵ ਹੀ ਗੁਰਾਂ ਦੀ ਕੀਰਤੀ ਵਾਚਦੇ ਹਨ ਅਤੇ ਬਰਮਾ ਭੀ ਆਪਣੇ ਵੇਦਾਂ ਰਾਹੀਂ ਉਨ੍ਹਾਂ ਦੀ ਸਿਫ਼ਤ ਸਨਾ ਆਪਣੇ ਮੂੰਹ ਨਾਲ ਗਾਇਨ ਕਰਦਾ ਹੈ।
ਬਾਚਅਹਿ = ਪੜ੍ਹੇ ਜਾਂਦੇ ਹਨ। ਮੁਖਿ = ਮੂੰਹੋਂ। ਗਾਵੈ = ਗਾਉਂਦਾ ਹੈ। ਪੁਰਾਣ = ਵਿਆਸ ਰਿਸ਼ੀ ਦੇ ਲਿਖੇ ਹੋਏ ਅਠਾਰਾਂ ਧਰਮ-ਪੁਸਤਕ।(ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ)।
 
अजै चवरु सिरि ढुलै नामु अम्रितु मुखि लीअउ ॥
Ajai cẖavar sir dẖulai nām amriṯ mukẖ lī▫a▫o.
The invincible chauri, the fly-brush, waves over His head; with His mouth, He drinks in the Ambrosial Nectar of the Naam.
ਉਨ੍ਹਾਂ ਦੇ ਸੀਸ ਉਤੇ ਅਜਿੱਤ ਚੌਰ ਝੂਲਦਾ ਅਤੇ ਆਪਦੇ ਮੂੰਹ ਨਾਲ ਉਹ ਨਾਮ ਸੁਧਾਰਸ ਪਾਨ ਕਰਦੇ ਹਨ।
ਢੁਲੈ = ਝੁੱਲ ਰਿਹਾ ਹੈ।(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ।
 
गुर अरजुन सिरि छत्रु आपि परमेसरि दीअउ ॥
Gur arjun sir cẖẖaṯar āp parmesar ḏī▫a▫o.
The Transcendent Lord Himself has placed the royal canopy over the head of Guru Arjun.
ਪਰਮ ਪ੍ਰਭੂ ਨੇ ਆਪੇ ਹੀ ਗੁਰੂ ਅਰਜਨ ਦੇਵ ਜੀ ਦੇ ਸੀਸ ਉਤੇ ਪਾਤਿਸ਼ਾਹੀ ਛਤ੍ਰ ਟਿਕਾਇਆ ਹੈ।
ਗੁਰੂ ਅਰਜੁਨ ਸਿਰਿ = ਗੁਰੂ ਅਰਜੁਨ ਦੇ ਸਿਰ ਉਤੇ। ਪਰਮੇਸਰਿ = ਪਰਮੇਸਰ ਨੇ।ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ।
 
मिलि नानक अंगद अमर गुर गुरु रामदासु हरि पहि गयउ ॥
Mil Nānak angaḏ amar gur gur Rāmḏās har pėh ga▫ya▫o.
Guru Nanak, Guru Angad, Guru Amar Daas and Guru Raam Daas met together before the Lord.
ਨਾਨਕ ਦੇਵ, ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਪ੍ਰਭੂ ਦੇ ਪਾਸ ਗਏ ਅਤੇ ਉਸ ਨਾਲ ਅਭੇਦ ਹੋ ਗਏ।
ਮਿਲਿ = ਮਿਲ ਕੇ। ਹਰਿ ਪਹਿ = ਹਰੀ ਦੇ ਕੋਲ।ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ।
 
हरिबंस जगति जसु संचर्यउ सु कवणु कहै स्री गुरु मुयउ ॥१॥
Harbans jagaṯ jas sancẖar▫ya▫o so kavaṇ kahai sarī gur mu▫ya▫o. ||1||
So speaks HARBANS: Their Praises echo and resound all over the world; who can possibly say that the Great Gurus are dead? ||1||
ਹਰਬੰਸ ਭੱਟ ਆਖਦਾ ਹੈ, ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਅੰਦਰ ਰਮੀ ਹੋਈ ਹੈ। ਕੌਣ ਆਖਦਾ ਹੈ ਕਿ ਪੂਜਯ ਗੁਰੂ ਜੀ ਫੌਤ ਹੋ ਗਹੇ ਹਨ।
ਹਰਿਬੰਸ = ਹੇ ਹਰਿਬੰਸ ਕਵੀ! ਜਗਤਿ = ਸੰਸਾਰ ਵਿਚ। ਸੰਚਰ੍ਯ੍ਯਉ = ਪਸਰਿਆ ਹੈ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਮੁਯਉ = ਮੋਇਆ ਹੈ ॥੧॥ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥
 
देव पुरी महि गयउ आपि परमेस्वर भायउ ॥
Ḏev purī mėh ga▫ya▫o āp parmesvar bẖā▫ya▫o.
When it was the Will of the Transcendent Lord Himself, Guru Raam Daas went to the City of God.
ਜਦ ਪਰਮ ਪ੍ਰਭੂ ਨੂੰ ਖੁਦ ਐਸ ਤਰ੍ਹਾਂ ਚੰਗਾ ਲੱਗਾ ਗੁਰੂ ਰਾਮਦਾਸ ਜੀ ਪ੍ਰਭੂ ਦੀ ਪੁਰੀ ਵਿੱਚ ਗਏ।
ਦੇਵ ਪੁਰੀ = ਹਰੀ ਦਾ ਦੇਸ, ਸੱਚ ਖੰਡ। ਭਾਯਉ = ਚੰਗਾ ਲੱਗਾ।(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।
 
हरि सिंघासणु दीअउ सिरी गुरु तह बैठायउ ॥
Har singẖāsaṇ ḏī▫a▫o sirī gur ṯah baṯẖā▫ya▫o.
The Lord offered Him His Royal Throne, and seated the Guru upon it.
ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣਾ ਪਾਤਿਸ਼ਾਹੀ ਤਖਤ ਦਿੱਤਾ ਅਤੇ ਗੁਰੂ ਮਹਾਰਾਜ ਨੂੰ ਉਸ ਉੱਤੇ ਬਹਾਲਿਆ।
ਹਰਿ = ਹਰੀ ਨੇ। ਸਿੰਘਾਸਣੁ = ਤਖ਼ਤ। ਤਹ = ਉਥੇ।ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।
 
रहसु कीअउ सुर देव तोहि जसु जय जय ज्मपहि ॥
Rahas kī▫a▫o sur ḏev ṯohi jas ja▫y ja▫y jampėh.
The angels and gods were delighted; they proclaimed and celebrated Your victory, O Guru.
ਫ਼ਰਿਸ਼ਤੇ ਅਤੇ ਦੇਵਤੇ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਤੇਰੀ ਜਿੱਤ ਅਤੇ ਮਹਿਮਾ ਦੇ ਨਾਅਰੇ ਲਾਏ, ਹੇ ਗੁਰਦੇਵ!
ਰਹਸੁ = ਖ਼ੁਸ਼ੀ, ਮੰਗਲ। ਸੁਰਦੇਵ = ਦੇਵਤਿਆਂ ਨੇ। ਤੋਹਿ ਜਸੁ = ਤੇਰਾ ਜਸ।ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।
 
असुर गए ते भागि पाप तिन्ह भीतरि क्मपहि ॥
Asur ga▫e ṯe bẖāg pāp ṯinĥ bẖīṯar kampėh.
The demons ran away; their sins made them shake and tremble inside.
ਰਾਖਸ਼, ਉਹ ਦੌੜ ਗਏ ਕਿਉਂਕਿ ਉਨ੍ਹਾਂ ਦੇ ਗੁਨਾਹ ਉਨ੍ਹਾਂ ਦੇ ਅੰਦਰ ਕੰਬਦੇ ਸਨ।
ਅਸੁਰ = ਦੈਂਤ। ਤੇ = ਉਹ ਸਾਰੇ।ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।
 
काटे सु पाप तिन्ह नरहु के गुरु रामदासु जिन्ह पाइयउ ॥
Kāte so pāp ṯinĥ marahu ke gur Rāmḏās jinĥ pā▫i▫ya▫o.
Those people who found Guru Raam Daas were rid of their sins.
ਜਿਹੜੇ ਪੁਰਸ਼ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਏ ਹਨ, ਉਹ ਕਸਮਲਾ ਤੋਂ ਖਲਾਸੀ ਪਾ ਗਏ ਹਨ।
ਤਿਨ ਨਰਹੁ ਕੇ = ਉਹਨਾਂ ਮਨੁੱਖਾਂ ਦੇ।ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।
 
छत्रु सिंघासनु पिरथमी गुर अरजुन कउ दे आइअउ ॥२॥२१॥९॥११॥१०॥१०॥२२॥६०॥१४३॥
Cẖẖaṯar singẖāsan pirathmī gur arjun ka▫o ḏe ā▫i▫a▫o. ||2||21||9||11||10||10||22||60||143||
He gave the Royal Canopy and Throne to Guru Arjun, and came home. ||2||21||9||11||10||10||22||60||143||
ਗੁਰੂ ਜੀ ਛਤ੍ਰ ਅਤੇ ਧਰਤੀ ਦਾ ਤਾਜ-ਤਖਤ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਏ ਹਨ।
ਦੇ ਆਇਅਉ = ਦੇ ਕੇ ਆ ਗਿਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥