Sri Guru Granth Sahib

Ang: / 1430

Your last visited Ang:

मः १ ॥
Mėhlā 1.
First Mehl
ਪਹਿਲੀ ਪਾਤਸ਼ਾਹੀ।
xxxxxx
 
हकु पराइआ नानका उसु सूअर उसु गाइ ॥
Hak parā▫i▫ā nānkā us sū▫ar us gā▫e.
: To take what rightfully belongs to another, is like a Muslim eating pork, or a Hindu eating beef.
ਨਾਨਕ, ਹੋਰਸ ਦੀ ਕਾਨੂੰਨੀ ਜਾਇਜ਼ ਵਸਤੂ ਉਸ (ਮੁਸਲਮਾਨ) ਲਈ ਸੂਰ ਹੈ ਅਤੇ ਉਸ (ਹਿੰਦੂ) ਲਈ ਗਾਂ।
xxxਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।
 
गुरु पीरु हामा ता भरे जा मुरदारु न खाइ ॥
Gur pīr hāmā ṯā bẖare jā murḏār na kẖā▫e.
Our Guru, our Spiritual Guide, stands by us, if we do not eat those carcasses.
ਆਤਮਕ ਆਗੂ ਤੇ ਪੈਗੰਬਰ ਕੇਵਲ ਤਦ ਹੀ ਜ਼ਮਾਨਤ ਦੇਣਗੇ ਜੇਕਰ ਇਨਸਾਨ ਮੁਰਦਾਰ ਨੂੰ ਨਾਂ ਖਾਵੇ।
ਹਾਮਾ ਭਰੇ = ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ}। ਮੁਰਦਾਰੁ = ਮਸਾਲੇ ਪਰਾਇਆ ਹੱਕ।ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
 
गली भिसति न जाईऐ छुटै सचु कमाइ ॥
Galī bẖisaṯ na jā▫ī▫ai cẖẖutai sacẖ kamā▫e.
By mere talk, people do not earn passage to Heaven. Salvation comes only from the practice of Truth.
ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।
ਭਿਸਤਿ = ਬਹਿਸ਼ਤ ਵਿਚ। ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ।ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।
 
मारण पाहि हराम महि होइ हलालु न जाइ ॥
Māraṇ pāhi harām mėh ho▫e halāl na jā▫e.
By adding spices to forbidden foods, they are not made acceptable.
ਕਾਨੂੰਨਨ ਨਾਜਾਇਜ਼ ਭੋਜਨ ਵਿੱਚ ਮਸਾਲਾ ਪਾਉਣ ਦੁਆਰਾ ਇਹ ਕਾਨੂੰਨਨ ਜਾਇਜ਼ ਨਹੀਂ ਬਣਦਾ।
ਮਾਰਣ = ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ)।(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।
 
नानक गली कूड़ीई कूड़ो पलै पाइ ॥२॥
Nānak galī kūṛī▫ī kūṛo palai pā▫e. ||2||
O Nanak, from false talk, only falsehood is obtained. ||2||
ਨਾਨਕ ਝੂਠੀਆਂ ਗੱਲਾਂ ਬਾਤਾਂ ਤੋਂ ਕੇਵਲ ਝੂਠ ਹੀ ਪਰਾਪਤ ਹੁੰਦਾ ਹੈ।
ਕੂੜੀਈ ਗਲੀ = (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ। ਪਲੈ ਪਾਇ = ਮਿਲਦਾ ਹੈ ॥੨॥ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
पंजि निवाजा वखत पंजि पंजा पंजे नाउ ॥
Panj nivājā vakẖaṯ panj panjā panje nā▫o.
There are five prayers and five times of day for prayer; the five have five names.
ਪੰਜ ਨਿਮਾਜ਼ਾ ਹਨ, ਨਿਮਾਜ਼ਾ ਲਈ ਪੰਜ ਵੇਲੇ ਹਨ ਅਤੇ ਪੰਜਾਂ ਦੇ ਪੰਜ ਨਾਮ ਹਨ।
ਵਖਤ = ਵਕਤ, ਸਮੇ।(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।
 
पहिला सचु हलाल दुइ तीजा खैर खुदाइ ॥
Pahilā sacẖ halāl ḏu▫e ṯījā kẖair kẖuḏā▫e.
Let the first be truthfulness, the second honest living, and the third charity in the Name of God.
ਪਹਿਲੀ ਸੱਚਾਈ, ਦੂਜੀ ਧਰਮ ਦੀ ਕਮਾਈ ਅਤੇ ਤੀਜੀ ਰੱਬ ਦੇ ਨਾਮ ਦਾਨ ਪੁੰਨ ਹੈ।
ਦੁਇ = ਦੂਜੀ। ਖੈਰ ਖੁਦਾਇ = ਰੱਬ ਤੋਂ ਸਭ ਦਾ ਭਲਾ ਮੰਗਣਾ।(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।
 
चउथी नीअति रासि मनु पंजवी सिफति सनाइ ॥
Cẖa▫uthī nī▫aṯ rās man panjvī sifaṯ sanā▫e.
Let the fourth be good will to all, and the fifth the praise of the Lord.
ਚੋਥੀ ਪਵਿੱਤ੍ਰ ਸੁਰਤ ਤੇ ਮਨ ਹੈ ਅਤੇ ਪੰਜਵੀ ਸੁਆਮੀ ਦੀ ਕੀਰਤੀ ਤੇ ਮਹਿਮਾਂ।
ਰਾਸਿ = ਰਾਸਤ, ਸਾਫ਼। ਸਨਾਇ = ਵਡਿਆਈ।ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।
 
करणी कलमा आखि कै ता मुसलमाणु सदाइ ॥
Karṇī kalmā ākẖ kai ṯā musalmāṇ saḏā▫e.
Repeat the prayer of good deeds, and then, you may call yourself a Muslim.
ਤੂੰ ਨੇਕ ਅਮਲਾਂ ਦਾ ਕਲਮਾਂ ਪੜ੍ਹ ਅਤੇ ਤਦ ਆਪਣੇ ਆਪ ਨੂੰ ਮੁਸਲਮਾਨ ਆਖ।
xxx(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।
 
नानक जेते कूड़िआर कूड़ै कूड़ी पाइ ॥३॥
Nānak jeṯe kūṛi▫ār kūrhai kūṛī pā▫e. ||3||
O Nanak, the false obtain falsehood, and only falsehood. ||3||
ਨਾਨਕ ਸਾਰਿਆਂ ਝੂਠਿਆਂ ਦੇ ਨਿਰਾਪੁਰਾਂ ਝੂਠ ਹੀ ਪੱਲੇ ਪਏਗਾ।
ਪਾਇ = ਪਾਂਇਆਂ, ਇੱਜ਼ਤ ॥੩॥ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥
 
पउड़ी ॥
Pa▫oṛī.
Pauree:
ਪਊੜੀ।
xxxxxx
 
इकि रतन पदारथ वणजदे इकि कचै दे वापारा ॥
Ik raṯan paḏārath vaṇjaḏe ik kacẖai ḏe vāpārā.
Some trade in priceless jewels, while others deal in mere glass.
ਕਈ ਅਮੋਲਕ ਵੱਖਰ ਦਾ ਵਪਾਰ ਕਰਦੇ ਹਨ ਅਤੇ ਹੋਰ ਸ਼ੀਸ਼ੇ ਦੇ ਸੁਦਾਗਰ ਹਨ।
ਇਕਿ = ਕਈ ਮਨੁੱਖ।ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।
 
सतिगुरि तुठै पाईअनि अंदरि रतन भंडारा ॥
Saṯgur ṯuṯẖai pā▫ī▫an anḏar raṯan bẖandārā.
When the True Guru is pleased, we find the treasure of the jewel, deep within the self.
ਜੇਕਰ ਸੱਚੇ ਗੁਰੂ ਪਰਮ ਪ੍ਰਸੰਨ ਹੋ ਜਾਣ ਤਾਂ ਬੰਦੇ ਨੂੰ ਜਵਾਹਰਾਤਾਂ ਦਾ ਖ਼ਜ਼ਾਨਾ ਅੰਦਰੋਂ ਹੀ ਲੱਭ ਪੈਦਾ ਹੈ।
ਪਾਈਅਨਿ = ਮਿਲਦੇ ਹਨ।(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।
 
विणु गुर किनै न लधिआ अंधे भउकि मुए कूड़िआरा ॥
viṇ gur kinai na laḏẖi▫ā anḏẖe bẖa▫uk mu▫e kūṛi▫ārā.
Without the Guru, no one has found this treasure. The blind and the false have died in their endless wanderings.
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
xxxਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
 
मनमुख दूजै पचि मुए ना बूझहि वीचारा ॥
Manmukẖ ḏūjai pacẖ mu▫e nā būjẖėh vīcẖārā.
The self-willed manmukhs putrefy and die in duality. They do not understand contemplative meditation.
ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
xxxਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।
 
इकसु बाझहु दूजा को नही किसु अगै करहि पुकारा ॥
Ikas bājẖahu ḏūjā ko nahī kis agai karahi pukārā.
Without the One Lord, there is no other at all. Unto whom should they complain?
ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ?
xxx(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।
 
इकि निरधन सदा भउकदे इकना भरे तुजारा ॥
Ik nirḏẖan saḏā bẖa▫ukḏe iknā bẖare ṯujārā.
Some are destitute, and wander around endlessly, while others have storehouses of wealth.
ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ।
ਤੁਜਾਰਾ = ਖ਼ਜ਼ਾਨੇ।(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।
 
विणु नावै होरु धनु नाही होरु बिखिआ सभु छारा ॥
viṇ nāvai hor ḏẖan nāhī hor bikẖi▫ā sabẖ cẖẖārā.
Without God's Name, there is no other wealth. Everything else is just poison and ashes.
ਹਰੀ ਨਾਮ ਦੇ ਬਗੇਰ ਬਾਕੀ ਕੋਈ ਦੌਲਤ ਨਹੀਂ। ਹੋਰਸ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ।
ਬਿਖਿਆ = ਮਾਇਆ। ਛਾਰਾ = ਸੁਆਹ, ਤੁੱਛ, ਨਿਕੰਮਾ।(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।
 
नानक आपि कराए करे आपि हुकमि सवारणहारा ॥७॥
Nānak āp karā▫e kare āp hukam savāraṇhārā. ||7||
O Nanak, the Lord Himself acts, and causes others to act; by the Hukam of His Command, we are embellished and exalted. ||7||
ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
xxx॥੭॥(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
मुसलमाणु कहावणु मुसकलु जा होइ ता मुसलमाणु कहावै ॥
Musalmāṇ kahāvaṇ muskal jā ho▫e ṯā musalmāṇ kahāvai.
It is difficult to be called a Muslim; if one is truly a Muslim, then he may be called one.
ਮੁਸਲਮਾਨ ਅਖਵਾਉਣਾ ਔਖਾ ਹੈ। ਜੇਕਰ ਬੰਦਾ ਅਸਲ ਵਿੱਚ ਇਸ ਤਰ੍ਹਾਂ ਦਾ ਹੋਵੇ, ਤਦ ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਲਵੇ।
xxx(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
 
अवलि अउलि दीनु करि मिठा मसकल माना मालु मुसावै ॥
Aval a▫ul ḏīn kar miṯẖā maskal mānā māl musāvai.
First, let him savor the religion of the Prophet as sweet; then, let his pride of his possessions be scraped away.
ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿਠੜਾ ਕਰਕੇ ਜਾਣੇ ਅਤੇ ਆਪਣੇ ਧੰਨ ਦੌਲਤ ਦੇ ਘੁਮੰਡ ਨੂੰ ਰੇਤੀ ਨਾਲ ਖੁਰਚੇ ਹੋਏ ਦੀ ਤਰ੍ਹਾ ਮੇਸ ਦੇਵੇ।
ਅਵਲਿ ਅਉਲਿ = ਅਵਲਿ ਅਉਲਿ, ਪਹਿਲਾਂ ਪਹਿਲ, ਸਭ ਤੋਂ ਪਹਿਲਾਂ {ਨੋਟ: ਅੱਖਰ 'ੳ' ਤੇ 'ਵ' ਆਪੋ ਵਿਚ ਬਦਲ ਜਾਂਦੇ ਹਨ ਕਿਉਂਕਿ ਦੋਹਾਂ ਦਾ ਉਚਾਰਨ-ਅਸਥਾਨ ਇਹੋ ਹੀ ਹੈ। ਇਸੇ ਹੀ 'ਵਾਰ' ਵਿਚ ਲਫ਼ਜ਼ 'ਪਉੜੀ' ਤੇ 'ਪਵੜੀ' ਵਰਤੇ ਜਾ ਰਹੇ ਹਨ, ਵੇਖੋ ਨੰ: ੯, ੧੦, ੧੧}। ਮਸਕਲ = ਮਿਸਕਲਾ, ਜੰਗਾਲੁ ਲਾਹੁਣ ਵਾਲਾ ਹਥਿਆਰ। ਮਾਨਾ = ਮਾਨਿੰਦ, ਵਾਂਗ। ਮੁਸਾਵੈ = ਠਗਾਵੈ, ਲੁਟਾਏ, ਵੰਡੇ।(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।
 
होइ मुसलिमु दीन मुहाणै मरण जीवण का भरमु चुकावै ॥
Ho▫e muslim ḏīn muhāṇai maraṇ jīvaṇ kā bẖaram cẖukẖāvai.
Becoming a true Muslim, a disciple of the faith of Mohammed, let him put aside the delusion of death and life.
ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ।
ਦੀਨ ਮੁਹਾਣੈ = ਦੀਨ ਦੀ ਅਗਵਾਈ ਵਿਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ। ਮਰਣ ਜੀਵਣ = ਸਾਰੀ ਉਮਰ।ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।
 
रब की रजाइ मंने सिर उपरि करता मंने आपु गवावै ॥
Rab kī rajā▫e manne sir upar karṯā manne āp gavāvai.
As he submits to God's Will, and surrenders to the Creator, he is rid of selfishness and conceit.
ਉਹ ਸਾਹਿਬ ਦੇ ਭਾਣੇ ਨੂੰ ਸੱਚੇ ਦਿਲੋਂ ਪਰਵਾਨ ਕਰੇ, ਸਿਰਜਣਹਾਰ ਦੀ ਉਪਾਸ਼ਨਾ ਕਰੇ ਤੇ ਆਪਣੀ ਸਵੇ-ਹੰਗਤਾ ਨੂੰ ਮੇਸ ਸੁੱਟੇ।
ਆਪੁ = ਆਪਾ-ਭਾਵ, ਹਉਮੈ, ਖ਼ੁਦੀ।ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।
 
तउ नानक सरब जीआ मिहरमति होइ त मुसलमाणु कहावै ॥१॥
Ŧa▫o Nānak sarab jī▫ā mihramaṯ ho▫e ṯa musalmāṇ kahāvai. ||1||
And when, O Nanak, he is merciful to all beings, only then shall he be called a Muslim. ||1||
ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ।
ਮਿਹਰੰਮਤਿ = ਮਿਹਰ, ਤਰਸ ॥੧॥ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥
 
महला ४ ॥
Mėhlā 4.
Fourth Mehl:
ਚਉਥੀ ਪਾਤਸ਼ਾਹੀ।
xxxxxx
 
परहरि काम क्रोधु झूठु निंदा तजि माइआ अहंकारु चुकावै ॥
Parhar kām kroḏẖ jẖūṯẖ ninḏā ṯaj mā▫i▫ā ahaʼnkār cẖukẖāvai.
Renounce sexual desire, anger, falsehood and slander; forsake Maya and eliminate egotistical pride.
ਭੋਗ ਬਿਲਾਸ ਦੀਆਂ ਖੁਸ਼ੀਆਂ, ਗੁੱਸੇ, ਕੂੜ ਅਤੇ ਕਲੰਕ ਆਰੂਪਣੇ ਤਿਆਗ ਕੇ ਸੰਸਾਰੀ ਪਦਾਰਥਾਂ ਨੂੰ ਛੱਡ ਅਤੇ ਗ਼ਰੂਰ ਨੂੰ ਦੂਰ ਕਰ।
ਪਰਹਰਿ = ਤਿਆਗ ਕੇ, ਛੱਡ ਕੇ। ਤਜਿ = ਛੱਡ ਕੇ।(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,
 
तजि कामु कामिनी मोहु तजै ता अंजन माहि निरंजनु पावै ॥
Ŧaj kām kāminī moh ṯajai ṯā anjan māhi niranjan pāvai.
Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.
ਛੈਲ ਛਬੀਲੀ ਦੀ ਵਿਸ਼ੇ ਚੇਸ਼ਟਾ ਤੂੰ ਤਿਆਗ ਅਤੇ ਸੰਸਾਰੀ ਮਮਤਾ ਨੂੰ ਤਿਲਾਂਜਲੀ ਦੇ। ਤਦ ਹੀ ਤੂੰ ਅੰਨ੍ਹੇਰੇ ਸੰਸਾਰ ਅੰਦਰ ਪ੍ਰਕਾਸ਼ਵਾਨ ਪ੍ਰਭੂ ਨੂੰ ਪਰਾਪਤ ਹੋਵੇਗਾ।
ਕਾਮਿਨੀ = ਇਸਤ੍ਰੀ। ਅੰਜਨ = ਕਾਲਖ, ਮਾਇਆ ਦਾ ਹਨੇਰਾ। ਨਿਰੰਜਨੁ = ਉਹ ਪ੍ਰਭੂ ਜਿਸ ਉਤੇ ਮਾਇਆ ਦਾ ਅਸਰ ਨਹੀਂ ਪੈ ਸਕਦਾ।ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।
 
तजि मानु अभिमानु प्रीति सुत दारा तजि पिआस आस राम लिव लावै ॥
Ŧaj mān abẖimān parīṯ suṯ ḏārā ṯaj pi▫ās ās rām liv lāvai.
Renounce selfishness, conceit and arrogant pride, and your love for your children and spouse. Abandon your thirsty hopes and desires, and embrace love for the Lord.
ਸਵੈ-ਮਾਨਤਾ, ਹੰਕਾਰ ਅਤੇ ਆਪਣੇ ਪੁਤ੍ਰਾਂ ਤੇ ਵਹੁਟੀ ਲਈ ਪਿਆਰ ਨੂੰ ਤਿਆਗ ਦੇ। ਧੰਨ ਦੌਲਤ ਦੀ ਤਰੇਹ ਤੇ ਖਾਹਿਸ਼ ਨੂੰ ਨਵਿਰਤ ਕਰ ਅਤੇ ਸਰਬ-ਵਿਆਪਕ ਸੁਆਮੀ ਨਾਲ ਪਿਰਹੜੀ ਪਾ।
ਸੁਤ = ਪੁਤ੍ਰ। ਦਾਰਾ = ਇਸਤ੍ਰੀ, ਵਹੁਟੀ। ਪਿਆਸ = ਤ੍ਰਿਸ਼ਨਾ।(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,
 
नानक साचा मनि वसै साच सबदि हरि नामि समावै ॥२॥
Nānak sācẖā man vasai sācẖ sabaḏ har nām samāvai. ||2||
O Nanak, the True One shall come to dwell in your mind. Through the True Word of the Shabad, you shall be absorbed in the Name of the Lord. ||2||
ਨਾਨਕ, ਜਿਸ ਦੇ ਚਿੱਤ ਅੰਦਰ ਸਤਿਪੁਰਖ ਨਿਵਾਸ ਰਖਦਾ ਹੈ, ਉਹ ਸੱਚੀ ਗੁਰਬਾਣੀ ਦੇ ਰਾਹੀਂ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
xxx॥੨॥ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
राजे रयति सिकदार कोइ न रहसीओ ॥
Rāje ra▫yaṯ sikḏār ko▫e na rahsī▫o.
Neither the kings, nor their subjects, nor the leaders shall remain.
ਪਾਤਸ਼ਾਹਾਂ, ਪਰਜਾ ਅਤੇ ਚੋਧਰੀਆਂ ਵਿਚੋਂ ਕਿਸੇ ਨੇ ਭੀ ਨਹੀਂ ਰਹਿਣਾ।
ਸਿਕਦਾਰ = ਚੌਧਰੀ।ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।
 
हट पटण बाजार हुकमी ढहसीओ ॥
Hat pataṇ bājār hukmī dẖahsī▫o.
The shops, the cities and the streets shall eventually disintegrate, by the Hukam of the Lord's Command.
ਦੁਕਾਨਾਂ ਸ਼ਹਿਰ ਅਤੇ ਬਾਜਾਰ ਵਾਹਿਗੁਰੂ ਦੇ ਹੁਕਮ ਦੁਆਰਾ ਖੇਰੂ ਖੇਰੂ ਹੋ ਜਾਣਗੇ।
ਪਟਣ = ਸ਼ਹਿਰ।ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।
 
पके बंक दुआर मूरखु जाणै आपणे ॥
Pake bank ḏu▫ār mūrakẖ jāṇai āpṇe.
Those solid and beautiful mansions-the fools think that they belong to them.
ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ।
ਬੰਕ = ਸੋਹਣੇ, ਬਾਂਕੇ।ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
 
दरबि भरे भंडार रीते इकि खणे ॥
Ḏarab bẖare bẖandār rīṯe ik kẖaṇe.
The treasure-houses, filled with wealth, shall be emptied out in an instant.
ਧੰਨ ਦੌਲਤ ਨਾਲ ਪਰੀ-ਪੂਰਨ ਖ਼ਜ਼ਾਨੇ ਇਕ ਮੁਹਤ ਅੰਦਰ ਖਾਲੀ ਹੋ ਜਾਂਦੇ ਹਨ।
ਦਰਬਿ = ਧਨ ਨਾਲ। ਰੀਤੇ = ਸੱਖਣੇ। ਇਕਿ = ਇਕ ਵਿਚ। ਇਕਿ ਖਣੇ = ਇਕ ਖਿਨ ਵਿਚ।(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।
 
ताजी रथ तुखार हाथी पाखरे ॥
Ŧājī rath ṯukẖār hāthī pākẖre.
The horses, chariots, camels and elephants with all their decorations;
ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ,
ਤਾਜੀ = ਅਰਬੀ ਨਸਲ ਦੇ ਘੋੜੇ। ਤੁਖਾਰ = ਊਠ। ਪਾਖਰੇ = ਹਉਦੇ, ਪਲਾਣੇ।ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,
 
बाग मिलख घर बार किथै सि आपणे ॥
Bāg milakẖ gẖar bār kithai sė āpṇe.
the gardens, lands, houses, where are all those things, which they believed to be their own,
ਬਗੀਚੇ ਜਾਇਦਾਦਾਂ ਮਕਾਨ ਤੇ ਇਮਾਰਤਾ ਖੈਮੇ, ਓ ਕਿਸ ਥਾਂ ਤੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ;
ਸਿ = ਉਹ।ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।
 
त्मबू पलंघ निवार सराइचे लालती ॥
Ŧambū palangẖ nivār sarā▫icẖe lālṯī.
including tents, soft beds and satin pavilions?
ਸਮੈਤ ਨਵਾਰ ਦੇ ਉਣੇ ਹੋਏ ਪਲੰਘ ਅਤੇ ਅਤਲਸੀ ਕਨਾਤਾ?
ਸਰਾਇਚੇ = ਕਨਾਤਾਂ। ਲਾਲਤੀ = ਅਤਲਸੀ।ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।
 
नानक सच दातारु सिनाखतु कुदरती ॥८॥
Nānak sacẖ ḏāṯār sinākẖaṯ kuḏraṯī. ||8||
O Nanak, the True One is the Giver of all; He is revealed through His All-powerful Creative Nature. ||8||
ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ।
ਸਿਨਾਖਤੁ = ਪਛਾਣ। ਸਚੁ = ਸਦਾ ਕਾਇਮ ਰਹਿਣ ਵਾਲਾ ॥੮॥ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
नदीआ होवहि धेणवा सुम होवहि दुधु घीउ ॥
Naḏī▫ā hovėh ḏẖeṇvā summ hovėh ḏuḏẖ gẖī▫o.
If the rivers became cows, giving milk, and the spring water became milk and ghee;
ਜੇਕਰ ਦਰਿਆ ਦੁੱਧ ਦੇਣ ਵਾਲੀਆਂ ਗਾਈਆਂ ਹੋ ਜਾਣ ਅਤੇ ਚਸ਼ਮੇ, ਖੀਰ ਅਤੇ ਘਿਓ ਦੇ ਹੋ ਜਾਣ।
ਧੇਣਵਾ = ਗਾਈਆਂ। ਸੁੰਮ = ਸੋਮੇ, ਚਸ਼ਮੇ।ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,
 
सगली धरती सकर होवै खुसी करे नित जीउ ॥
Saglī ḏẖarṯī sakar hovai kẖusī kare niṯ jī▫o.
If all the earth became sugar, to continually excite the mind;
ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ,
ਜੀਉ = ਜਿੰਦ, ਜੀਵ।ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,