Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सभनी घटी सहु वसै सह बिनु घटु न कोइ ॥
Sabẖnī gẖatī saho vasai sah bin gẖat na ko▫e.
God the Cosmic Husband dwells within all hearts; without Him, there is no heart at all.
ਸਾਰਿਆ ਦਿਲਾਂ ਅੰਦਰ ਕੰਤ ਵਸਦਾ ਹੈ। ਬਗੈਰ ਕੰਤ ਦੇ ਹੋਰ ਕੋਈ ਦਿਲ ਭੀ ਨਹੀਂ।
ਘਟੁ = ਸਰੀਰ। ਸਭਨੀ ਘਟੀ = ਸਭਨੀਂ ਘਟੀਂ, ਸਾਰੇ ਸਰੀਰਾਂ ਵਿਚ। ਸਹੁ = ਖਸਮ-ਪ੍ਰਭੂ। ਸਹ ਬਿਨੁ = ਖਸਮ-ਪ੍ਰਭੂ ਤੋਂ ਬਿਨਾ।ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)।
 
नानक ते सोहागणी जिन्हा गुरमुखि परगटु होइ ॥१९॥
Nānak ṯe sohāgaṇī jinĥā gurmukẖ pargat ho▫e. ||19||
O Nanak, the Gurmukhs are the happy, virtuous soul-brides; the Lord is revealed to them. ||19||
ਨਾਨਕ ਕੇਵਲ ਉਹ ਹੀ ਪਵਿੱਤਰ ਪਤਨੀਆਂ ਹਨ, ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਸੁਆਮੀ ਪ੍ਰਤੱਖ ਹੁੰਦਾ ਹੈ।
ਨਾਨਕ = ਹੇ ਨਾਨਕ! ਤੇ = ਉਹ ਜੀਵ-ਇਸਤ੍ਰੀਆਂ। ਸੋਹਾਗਣੀ = ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ॥੧੯॥ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥
 
जउ तउ प्रेम खेलण का चाउ ॥
Ja▫o ṯa▫o parem kẖelaṇ kā cẖā▫o.
If you desire to play this game of love with Me,
ਜੇਕਰ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸਧਰ ਹੈ,
ਜਉ = ਜੇ। ਤਉ = ਤੈਨੂੰ, ਤੇਰਾ। ਚਾਉ = ਸ਼ੌਕ।ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ,
 
सिरु धरि तली गली मेरी आउ ॥
Sir ḏẖar ṯalī galī merī ā▫o.
then step onto My Path with your head in hand.
ਤਾਂ ਆਪਣੇ ਹੱਥ ਦੀ ਹਥੇਲੀ ਉੱਤੇ ਆਪਣਾ ਸੀਸ ਰੱਖ ਕੇ ਤੂੰ ਮੇਰੇ ਕੂਚੇ ਵਿੱਚ ਆ।
ਧਰਿ = ਧਰ ਕੇ, ਰੱਖ ਕੇ। ਸਿਰੁ = (ਭਾਵ,) ਹਉਮੈ, ਅਹੰਕਾਰ।ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)।
 
इतु मारगि पैरु धरीजै ॥
Iṯ mārag pair ḏẖarījai.
When you place your feet on this Path,
ਜੇ ਤੂੰ ਇਸ ਰਸਤੇ ਉਤੇ ਆਪਣੇ ਪੈਰ ਧਰ ਦੇਵੇਂ,
ਇਤੁ = ਇਸ ਵਿਚ। ਮਾਰਗਿ = ਰਸਤੇ ਵਿਚ। ਇਤੁ ਮਾਰਗਿ = ਇਸ ਰਸਤੇ ਵਿਚ, (ਪ੍ਰੇਮ ਦੇ) ਇਸ ਰਸਤੇ ਤੇ। ਧਰੀਜੈ = ਧਰਨਾ ਚਾਹੀਦਾ ਹੈ।(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ,
 
सिरु दीजै काणि न कीजै ॥२०॥
Sir ḏījai kāṇ na kījai. ||20||
give Me your head, and do not pay any attention to public opinion. ||20||
ਫਿਰ ਤੂੰ ਆਪਣਾ ਸੀਸ ਮੂਹਰੇ ਧਰ ਅਤੇ ਲੋਕ-ਲੱਜਿਆ ਦੀ ਪਰਵਾਹ ਨਾਂ ਕਰ।
ਕਾਣਿ = ਝਿਜਕ। ਨ ਕੀਜੈ = ਨਹੀਂ ਚਾਹੀਦੀ ॥੨੦॥(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥
 
नालि किराड़ा दोसती कूड़ै कूड़ी पाइ ॥
Nāl kirāṛā ḏosṯī kūrhai kūṛī pā▫e.
False is friendship with the false and greedy. False is its foundation.
ਝੂਠੀ ਹੈ ਯਾਰੀ ਮਾਇਆ ਦੇ ਪੁਜਾਰੀਆਂ ਦੀ, ਝੂਠੀ ਹੈ ਇਸ ਦੀ ਬੁਨਿਆਦ।
ਕਿਰਾੜਾ = ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ, ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲਾ ਮਨੁੱਖ। ਦੋਸਤੀ = ਮਿੱਤ੍ਰਤਾ। ਕੂੜੈ = ਕੂੜ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ। ਪਾਇ = ਪਾਂਇਆਂ, (ਦੋਸਤੀ ਦੀ) ਪਾਂਇਆਂ। ਕੂੜੀ = ਜਿਸ ਉਤੇ ਇਤਬਾਰ ਨਾਹ ਹੋ ਸਕੇ।ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ।
 
मरणु न जापै मूलिआ आवै कितै थाइ ॥२१॥
Maraṇ na jāpai mūli▫ā āvai kiṯai thā▫e. ||21||
O Moollah, no one knows where death shall strike. ||21||
ਹੇ ਮੂਲੇ! ਇਹ ਪਤਾ ਨਹੀਂ ਕਿ ਪ੍ਰਾਣੀ ਨੂੰ ਮੌਤ ਕਿਸ ਜਗ੍ਹਾ ਤੇ ਆਉਗੀ।
ਨ ਜਾਪੈ = (ਇਹ ਗੱਲ) ਸੁਝਦੀ ਹੀ ਨਹੀਂ। ਕਿਤੈ ਥਾਂਇ = ਕਿਸੇ ਭੀ ਥਾਂ ਤੇ। ਆਵੈ = ਆ ਜਾਂਦੀ ਹੈ। ਮਰਣੁ = ਮੌਤ ॥੨੧॥ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥
 
गिआन हीणं अगिआन पूजा ॥
Gi▫ān hīṇaʼn agi▫ān pūjā.
Without spiritual wisdom, the people worship ignorance.
ਰੱਬੀ ਗਿਆਤ ਤੋਂ ਵਿਹੁਣ ਬੰਦਾ ਅਗਿਆਨਤਾ ਦੀ ਉਪਾਸ਼ਨਾ ਕਰਦਾ ਹੈ।
ਗਿਆਨ = ਆਤਮਕ ਜੀਵਨ ਦੀ ਸੂਝ। ਹੀਣੰ = ਸੱਖਣੇ। ਅਗਿਆਨ = ਆਤਮਕ ਜੀਵਨ ਵਲੋਂ ਬੇਸਮਝੀ।ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ।
 
अंध वरतावा भाउ दूजा ॥२२॥
Anḏẖ varṯāvā bẖā▫o ḏūjā. ||22||
They grope in the darkness, in the love of duality. ||22||
ਦਵੈਤ ਭਾਵ ਦੇ ਰਾਹੀਂ ਉਹ ਅੰਧੇਰੇ ਵਿੱਚ ਭਟਕਦਾ ਫਿਰਦਾ ਹੈ।
ਅੰਧ = ਅੰਨ੍ਹਾ, ਆਤਮਕ ਜੀਵਨ ਵਲੋਂ ਅੰਨ੍ਹਾ ਬਣਾਈ ਰੱਖਣ ਵਾਲਾ। ਵਰਤਾਵਾ = ਵਰਤਣ-ਵਿਹਾਰ। ਭਾਉ = ਪਿਆਰ। ਭਾਉ ਦੂਜਾ = ਪਰਮਾਤਮਾ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ ॥੨੨॥(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥
 
गुर बिनु गिआनु धरम बिनु धिआनु ॥
Gur bin gi▫ān ḏẖaram bin ḏẖi▫ān.
Without the Guru, there is no spiritual wisdom; without Dharma, there is no meditation.
ਗੁਰਾਂ ਦੇ ਬਗੈਰ ਬ੍ਰਹਮ-ਬੋਧ ਅਤੇ ਈਮਾਨ ਦੇ ਬਗੈਰ ਸਿਮਰਨ ਪਰਾਪਤ ਨਹੀਂ ਹੁੰਦਾ।
ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਸਾਂਝ। ਧਰਮ = ਫ਼ਰਜ਼, ਕਰਤੱਬ। ਧਿਆਨੁ = ਲਗਨ, ਸੁਰਤ।ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ।
 
सच बिनु साखी मूलो न बाकी ॥२३॥
Sacẖ bin sākẖī mūlo na bākī. ||23||
Without Truth, there is no credit; without capital, there is no balance. ||23||
ਸੱਚ ਦੇ ਬਾਝੋਂ ਸਾਖ ਅਤੇ ਅਸਲ ਜਰ ਦੇ ਬਾਝੋਂ ਬਚਤ ਨਹੀਂ ਹੁੰਦਾ।
ਸਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਖੀ = ਗਵਾਹੀ, ਪਰਵਾਨਾ, ਜੀਵਨ-ਰਾਹਦਾਰੀ। ਮੂਲੋ = ਮੂਲ ਭੀ, ਸਰਮਾਇਆ ਭੀ, (ਆਤਮਕ ਜੀਵਨ ਦਾ ਉਹ) ਸਰਮਾਇਆ ਭੀ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ)। ਨ ਬਾਕੀ = ਬਾਕੀ ਨਹੀਂ ਰਹਿੰਦਾ, ਪੱਲੇ ਨਹੀਂ ਰਹਿੰਦਾ ॥੨੩॥ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥
 
माणू घलै उठी चलै ॥
Māṇū gẖalai uṯẖī cẖalai.
The mortals are sent into the world; then, they arise and depart.
ਮਨੁਸ਼ ਸੰਸਾਰ ਵਿੱਚ ਭੇਜਿਆ ਜਾਂਦਾ ਹੈ ਅਤੇ ਮੁੜ ਖੜ੍ਹਾਂ ਹੋ ਉਹ ਟੁਰ ਜਾਂਦਾ ਹੈ।
ਮਾਣੂ = ਮਨੁੱਖ (ਨੂੰ)। ਘਲੈ = ਘੱਲੈ, (ਪਰਮਾਤਮਾ) ਭੇਜਦਾ ਹੈ। ਉਠੀ = ਉਠਿ, ਉੱਠ ਕੇ। ਚਲੈ = ਚੱਲੈ, (ਜਗਤ ਤੋਂ) ਤੁਰ ਪੈਂਦਾ ਹੈ।(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ,
 
सादु नाही इवेही गलै ॥२४॥
Sāḏ nāhī ivehī galai. ||24||
There is no joy in this. ||24||
ਜੇਕਰ ਉਹ ਲਾਭ ਨਹੀਂ ਉਠਾਉਂਦਾ ਤਾਂ ਇਸ ਗਲ ਵਿੱਚ ਕੋਈ ਖੁਸ਼ੀ ਨਹੀਂ।
ਸਾਦੁ = ਸੁਆਦ, ਆਨੰਦ। ਇਵੇਹੀ ਗਲੈ = ਇਹੋ ਜਿਹੀ ਗੱਲ ਵਿਚ ॥੨੪॥(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥
 
रामु झुरै दल मेलवै अंतरि बलु अधिकार ॥
Rām jẖurai ḏal melvai anṯar bal aḏẖikār.
Raam Chand, sad at heart, assembled his army and forces.
ਆਪਣੇ ਮਨ ਦੇ ਬਹੁਤੇ ਜੋਰ ਨਾਲ, ਰਾਮ ਚੰਦ੍ਰ ਉਦਾਸੀਨ ਹੋ ਆਪਣੀ ਸੈਨਾ ਇਕੱਤਰ ਕਰਦਾ ਹੈ।
ਰਾਮੁ = (ਸ੍ਰੀ) ਰਾਮਚੰਦ੍ਰ। ਝੁਰੈ = ਦੁਖੀ ਹੁੰਦਾ ਹੈ। ਦਲ = ਫ਼ੌਜਾਂ। ਮੇਲਵੈ = ਇਕੱਠੀਆਂ ਕਰਦਾ ਹੈ। ਅੰਤਰਿ = (ਸ੍ਰੀ ਰਾਮਚੰਦ੍ਰ ਦੇ) ਅੰਦਰ। ਅਧਿਕਾਰ = ਇਖ਼ਤਿਆਰ। ਬਲੁ ਅਧਿਕਾਰ = ਅਧਿਕਾਰ ਦੀ ਤਾਕਤ।(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈ
 
बंतर की सैना सेवीऐ मनि तनि जुझु अपारु ॥
Banṯar kī sainā sevī▫ai man ṯan jujẖ apār.
The army of monkeys was at his service; his mind and body became eager for war.
ਬਾਂਦਰਾਂ ਦੀ ਫੌਜ ਵੀ ਇਸ ਦੀ ਸੇਵਾ ਵਿੱਚ ਹਾਜਰ ਸੀ ਅਤੇ ਆਪਣੇ ਚਿੱਤ ਅਤੇ ਸਰੀਰ ਅੰਦਰ ਉਹ ਲੜਾਈ ਦਾ ਬੇਅੰਤ ਹੀ ਚਾਹਵਾਨ ਹੋ ਗਿਆ।
ਬੰਤਰ ਕੀ ਸੈਨਾ = ਵਾਨਰਾਂ ਦੀ ਫ਼ੌਜ ਦੀ ਰਾਹੀਂ। ਸੇਵੀਐ = (ਸ੍ਰੀ ਰਾਮਚੰਦ੍ਰ ਦੀ) ਸੇਵਾ ਕੀਤੀ ਜਾ ਰਹੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਜੁਝੁ = ਜੁੱਧ ਦਾ ਚਾਉ।(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ,
 
सीता लै गइआ दहसिरो लछमणु मूओ सरापि ॥
Sīṯā lai ga▫i▫ā ḏėhsiro lacẖẖmaṇ mū▫o sarāp.
Raawan captured his wife Sita, and Lachhman was cursed to die.
ਦਸਾਂ-ਸਿਰਾਂ ਵਾਲਾ ਰਾਵਣ, ਉਸ ਦੀ ਪਤਲੀ ਸੀਤਾ ਨੂੰ ਲੈ ਗਿਆ ਸੀ ਅਤੇ ਲਛਮਣ ਬਦ-ਦੂਆ ਨਾਲ ਮਰ ਗਿਆ ਸੀ।
ਦਹਸਿਰੋ = ਦਸ ਸਿਰਾਂ ਵਾਲਾ ਰਾਵਣ। ਮੂਓ = ਮਰ ਗਿਆ। ਸਰਾਪਿ = ਸਰਾਪ ਨਾਲ।(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ।)
 
नानक करता करणहारु करि वेखै थापि उथापि ॥२५॥
Nānak karṯā karanhār kar vekẖai thāp uthāp. ||25||
O Nanak, the Creator Lord is the Doer of all; He watches over all, and destroys what He has created. ||25||
ਨਾਨਕ, ਸਿਰਜਣਹਾਰ-ਸੁਆਮੀ! ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ। ਜੋ ਉਸ ਨੇ ਆਪ ਉਤਪੰਨ ਕੀਤਾ ਹੈ ਉਸ ਨੂੰ ਨਾਸ ਕਰ, ਉਹ ਆਪ ਹੀ ਵੇਖਦਾ ਹੈ।
ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਕਰਤਾ = ਕਰਤਾਰ। ਕਰਿ = ਕਰ ਕੇ। ਥਾਪਿ = ਪੈਦਾ ਕਰ ਕੇ। ਉਥਾਪਿ = ਨਾਸ ਕਰ ਕੇ ॥੨੫॥ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥
 
मन महि झूरै रामचंदु सीता लछमण जोगु ॥
Man mėh jẖūrai rāmcẖanḏ sīṯā lacẖẖmaṇ jog.
In his mind, Raam Chand mourned for Sita and Lachhman.
ਆਪਣੇ ਚਿੱਤ ਅੰਦਰ ਰਾਮ ਚੰਦਰ ਸੀਤਾ ਲਛਮਣ ਲਈ ਸ਼ੋਕ ਕਰਦਾ ਸੀ।
ਝੂਰੈ = ਦੁਖੀ ਹੁੰਦਾ ਹੈ (ਦੁਖੀ ਹੋਇਆ)। ਜੋਗੁ = ਦੀ ਖ਼ਾਤਰ, ਵਾਸਤੇ।(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)।
 
हणवंतरु आराधिआ आइआ करि संजोगु ॥
Haṇvanṯar ārāḏẖi▫ā ā▫i▫ā kar sanjog.
Then, he remembered Hanuman the monkey-god, who came to him.
ਉਸ ਨੇ ਬਾਂਦਰਾਂ ਦੇ ਦੇਵਤੇ ਹਨੁਮਾਨ ਨੂੰ ਯਾਦ ਕੀਤਾ ਅਤੇ ਉਹ ਉਸ ਨੂੰ ਮਿਲਣ ਦੇ ਲਈ ਆਇਆ।
ਹਣਵੰਤਰੁ = ਹਨੂਮਾਨ (ਹਨੂ = हनु = ਠੋਡੀ। ਹਨੂਮਾਨ = ਲੰਮੀ ਠੋਡੀ ਵਾਲਾ)। ਆਰਾਧਿਆ = ਯਾਦ ਕੀਤਾ। ਕਰਿ = ਕਰਕੇ, ਦੇ ਕਾਰਨ। ਸੰਜੋਗੁ = ਮਿਲਾਪ, (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਮਿਲਾਪ। ਸੰਜੋਗੁ ਕਰਿ = (ਪਰਮਾਤਮਾ ਵਲੋਂ ਬਣੇ) ਸੰਜੋਗ ਨਾਲ।(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ।
 
भूला दैतु न समझई तिनि प्रभ कीए काम ॥
Bẖūlā ḏaiṯ na samjẖa▫ī ṯin parabẖ kī▫e kām.
The misguided demon did not understand that God is the Doer of deeds.
ਭੁੱਲਿਆ ਹੋਇਆ ਰਾਖਸ਼ ਜਾਣਦਾ ਨਹੀਂ ਕਿ ਅਸਚਰਜ ਹਨ ਕੰਮ, ਜਿਹੜੇ ਕਿ ਉਹ ਸੁਆਮੀ ਕਰਦਾ ਹੈ।
ਦੈਤੁ = ਰਾਵਣ ਦੈਂਤ। ਨ ਸਮਝਈ = ਨਹੀਂ ਸਮਝਦਾ (ਨਾਹ ਸਮਝਿਆ)। ਤਿਨਿ ਪ੍ਰਭ = ਉਸ ਪਰਮਾਤਮਾ ਨੇ। ਤਿਨਿ = ਉਸ ਨੇ। ਕਾਮ = ਸਾਰੇ ਕੰਮ।ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ
 
नानक वेपरवाहु सो किरतु न मिटई राम ॥२६॥
Nānak veparvāhu so kiraṯ na mit▫ī rām. ||26||
O Nanak, the actions of the Self-existent Lord cannot be erased. ||26||
ਨਾਨਕ, ਨਾਂ ਮਿਸਣ ਵਾਲੇ ਹਨ ਪੂਰਬਲੇ ਕਰਮ ਜਿਨ੍ਹਾਂ ਦਾ ਬਦਲਾ ਉਹ ਮੁਛੰਦਗੀ-ਰਹਿਤ ਸੁਆਮੀ ਭੁਗਤਾਉਂਦਾ ਹੈ।
ਵੇਪਰਵਾਹੁ = ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ, ਭਾਵੀ। ਨ ਮਿਟਈ ਰਾਮ = (ਸ੍ਰੀ) ਰਾਮਚੰਦ੍ਰ ਪਾਸੋਂ (ਭੀ) ਨਾਹ ਮਿਟੀ ॥੨੬॥ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥
 
लाहौर सहरु जहरु कहरु सवा पहरु ॥२७॥
Lāhour sahar jahar kahar savā pahar. ||27||
The city of Lahore suffered terrible destruction for four hours. ||27||
ਸਵਾ ਤਿੰਨ ਘੰਟੇ ਲਈ ਗੁੱਸੇ ਅਤੇ ਜੁਲਮ ਨੇ ਲਾਹੌਰ ਸ਼ਹਿਰ ਦਾ ਸੱਤਿਆਨਾਸ ਕਰ ਦਿਛਾ।
ਜਹਰੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਿਰ ॥੨੭॥ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥
 
महला ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxXXX
 
लाहौर सहरु अम्रित सरु सिफती दा घरु ॥२८॥
Lāhour sahar amriṯ sar sifṯī ḏā gẖar. ||28||
The city of Lahore is a pool of ambrosial nectar, the home of praise. ||28||
ਲਾਹੌਰ ਦਾ ਸ਼ਹਿਰ ਸੁਧਾਰਸ ਦਾ ਸਰੋਵਰ ਅਤੇ ਪ੍ਰਭਤਾ ਦਾ ਧਾਮ ਹੈ।
ਅੰਮ੍ਰਿਤ ਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਚਸ਼ਮਾ। ਸਿਫਤੀ ਦਾ = ਪ੍ਰਭੂ ਦੀਆਂ ਸਿਫ਼ਤਾਂ ਦਾ ॥੨੮॥(ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ॥੨੮॥
 
महला १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
उदोसाहै किआ नीसानी तोटि न आवै अंनी ॥
Uḏosāhai ki▫ā nīsānī ṯot na āvai annī.
What are the signs of a prosperous person? His stores of food never run out.
ਮਾਲਦਾਰ ਪੁਰਸ਼ ਦੀ ਕੀ ਚਿੰਨ੍ਹ ਹੈ। ਅਮੁਕ ਹੈ ਉਸ ਦਾ ਅਨਾਜ ਦਾ ਭੰਡਾਰ।
ਉਦੋਸਾਹੈ ਨੀਸਾਨੀ = (ਮਾਇਆ ਕਮਾਣ ਵਾਸਤੇ) ਉਤਸ਼ਾਹ ਦੀ ਨਿਸ਼ਾਨੀ। ਤੋਟਿ = ਘਾਟ। ਅੰਨ = ਅੰਨ-ਧਨ ਦੀ।ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ।
 
उदोसीअ घरे ही वुठी कुड़िईं रंनी धमी ॥
Uḏosī▫a gẖare hī vuṯẖī kuṛi▫īʼn rannī ḏẖammī.
Prosperity dwells in his home, with the sounds of girls and women.
ਬਹੁਤਾਤ ਉਸ ਦੇ ਧਾਮ ਅੰਦਰ ਵਸਦੀ ਹੈ, ਜਿਥੇ ਕਿ ਗੂੰਜਦੀ ਹੈ ਕੁੜੀਆਂ ਤੇ ਤ੍ਰੀਮਤਾ ਦੀ ਧੌਮ ਸਲੁਟੀ।
ਉਦੋਸੀਅ = ਉਦਾਸੀ, ਉਪਰਾਮਤਾ, (ਹਰਿ-ਨਾਮ ਵਲੋਂ) ਲਾ-ਪਰਵਾਹੀ। ਘਰੇ ਹੀ = ਹਿਰਦੇ-ਘਰ ਵਿਚ ਹੀ। ਵੁਠੀ = ਟਿਕੀ ਰਹਿੰਦੀ ਹੈ। ਕੁੜਿੲ​‍ੀ ਰੰਨੀ = ਕੂੜ ਵਿਚ ਫਸੀਆਂ ਹੋਈਆਂ ਰੰਨਾਂ ਦਾ, ਮਾਇਆ ਦੇ ਮੋਹ ਵਿਚ ਫਸੀਆਂ ਹੋਈਆਂ ਇੰਦ੍ਰੀਆਂ ਦਾ। ਧੰਮੀ = ਧਮੱਚੜ, ਰੌਲਾ।(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ।
 
सती रंनी घरे सिआपा रोवनि कूड़ी कमी ॥
Saṯī rannī gẖare si▫āpā rovan kūṛī kammī.
All the women of his home shout and cry over useless things.
ਉਸ ਦੇ ਧਾਮ ਦੀਆਂ ਕਈ ਕੁ (ਸੱਤੇ ਹੀ) ਵਹੁਟੀਆਂ ਨਿਕੰਮੀਆਂ ਗੱਲਾਂ ਤੇ ਵਿਰਲਾਪ ਅਤੇ ਰੁਦਨ ਕਰਦੀਆਂ ਹਨ।
ਸਤੀ ਰੰਨੀ = ਸੱਤਾਂ ਹੀ ਰੰਨਾਂ ਦਾ, (ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ = ਇੰਦ੍ਰੀ) ਸੱਤਾਂ ਹੀ ਇੰਦ੍ਰੀਆਂ ਦਾ। ਘਰੇ = ਸਰੀਰ-ਘਰ ਵਿਚ। ਸਿਆਪਾ = ਝਗੜਾ। ਰੋਵਨਿ = ਰੋਂਦੀਆਂ ਹਨ, ਰੌਲਾ ਪਾਂਦੀਆਂ ਰਹਿੰਦੀਆਂ ਹਨ। ਕੂੜੀ ਕੰਮੀ = (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ।(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ।
 
जो लेवै सो देवै नाही खटे दम सहमी ॥२९॥
Jo levai so ḏevai nāhī kẖate ḏamm sahamī. ||29||
Whatever he takes, he does not give back. Seeking to earn more and more, he is troubled and uneasy. ||29||
ਜਿਹੜਾ ਕੁਛ ਉਹ ਲੈਂਦਾ ਹੈ, ਉਸ ਨੂੰ ਵਾਪਸ ਨਹੀਂ ਦਿੰਦਾ ਅਤੇ ਭਾਰੀ ਤਕਲੀਫ ਨਾਲ ਵਧ ਤੋਂ ਵਧ ਉਹ ਧਨ-ਦੌਲਤ ਕਮਾਉਣ ਵਿੱਚ ਰਹਿੰਦਾ ਹੈ।
ਜੋ ਦੰਮ = ਜਿਹੜੇ ਦਮੜੇ। ਲੇਵੈ = ਕਮਾਂਦਾ ਹੈ। ਸੋ ਦੰਮ = ਉਹ ਦਮੜੇ। ਦੇਵੈ ਨਾਹੀ = (ਹੱਥੋਂ ਹੋਰਨਾਂ ਨੂੰ) ਨਹੀਂ ਦੇਂਦਾ। ਖਟੇ ਦੰਮ = ਦਮੜੇ ਕਮਾਂਦਾ ਹੈ। ਸਹੰਮੀ = (ਫਿਰ ਭੀ) ਸਹਮ (ਪਿਆ ਰਹਿੰਦਾ ਹੈ) ॥੨੯॥(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥
 
पबर तूं हरीआवला कवला कंचन वंनि ॥
Pabar ṯūʼn harī▫āvlā kavlā kancẖan vann.
O lotus, your leaves were green, and your blossoms were gold.
ਹੇ ਚਪਤੀ, ਤੂੰ ਕਮਲ ਵਰਗੀ ਸਰ-ਸਬਜ ਸੈ ਅਤੇ ਸੋਲੇ ਵਰਗਾ ਤੇਰਾ ਰੰਗ ਸੀ।
ਪਬਰ = (पद्माकर = ਪਦਮਾਂ ਦੀ ਖਾਣ, ਕੌਲ-ਫੁੱਲਾਂ ਦੀ ਖਾਣ, ਸਰੋਵਰ) ਹੇ ਸਰੋਵਰ! ਹਰੀਆਵਲਾ = ਚੁਫੇਰੇ ਹਰਾ ਹੀ ਹਰਾ। ਕੰਚਨ = ਸੋਨਾ। ਵੰਨ = ਰੰਗ। ਕੰਚਨ ਵੰਨਿ = ਸੋਨੇ ਦੇ ਰੰਗ ਵਾਲੇ।ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ)।
 
कै दोखड़ै सड़िओहि काली होईआ देहुरी नानक मै तनि भंगु ॥
Kai ḏokẖ▫ṛai saṛi▫ohi kālī ho▫ī▫ā ḏehurī Nānak mai ṯan bẖang.
What pain has burnt you, and made your body black? O Nanak, my body is battered.
ਗੁਰੂ ਜੀ ਆਖਦੇ ਹਨ, ਕਿਹੜੀ ਪੀੜ ਨੇ ਤੈਨਰੇ ਲੂਹ ਅਤੇ ਤੇਰੇ ਸਰੀਰ ਨੂੰ ਕਾਲਾ ਕਰ ਸੁੱਟਿਆ ਹੈ?
ਕੈ ਦੋਖੜੈ = ਕਿਸ ਦੋਸ਼ ਦੇ ਕਾਰਨ। ਸੜਿਓਹਿ = ਤੂੰ ਸੜ ਗਿਆ ਹੈਂ। ਦੇਹੁਰੀ = ਸੋਹਣਾ ਸਰੀਰ, ਸੋਹਣੀ ਦੇਹੀ। ਨਾਨਕ = ਹੇ ਨਾਨਕ! ਮੈ ਤਨਿ = ਮੇਰੇ ਸਰੀਰ ਵਿਚ। ਭੰਗੁ = ਤੋਟ, ਘਾਟ।ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ।
 
जाणा पाणी ना लहां जै सेती मेरा संगु ॥
Jāṇā pāṇī nā lahāʼn jai seṯī merā sang.
I have not received that water which I love.
(ਚੁਪਤੀ ਉਤਰੀ ਦਿੰਦੀ ਹੈ:) ਮੇਰੀ ਦੇਹ ਚੀਰੀ ਹੋਈ ਹੈ ਕਿਉਂਕਿ ਮੈਨੂੰ ਆਪਣਾ ਜਾਨੀ ਜਲ ਦਿਸ ਨਹੀਂ ਆਉਂਦਾ ਜਿਸ ਨਾਲ ਮੇਰੀ ਯਾਰੀ ਹੈ,
ਜਾਣਾ = ਜਾਣਾਂ, ਮੈਂ ਜਾਣਦਾ ਹਾਂ, ਮੈਨੂੰ ਸਮਝ ਆਈ ਹੈ। ਨ ਲਹਾਂ = ਮੈਂ ਹਾਸਲ ਨਹੀਂ ਕਰ ਰਿਹਾ। ਜੈ ਸੇਤੀ = ਜਿਸ (ਪਾਣੀ) ਨਾਲ। ਸੰਗੁ = ਸਾਥ, ਮੇਲ।ਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ),
 
जितु डिठै तनु परफुड़ै चड़ै चवगणि वंनु ॥३०॥
Jiṯ diṯẖai ṯan parfuṛai cẖaṛai cẖavgaṇ vann. ||30||
Seeing it, my body blossomed forth, and I was blessed with a deep and beautiful color. ||30||
ਅਤੇ ਜਿਸ ਨੂੰ ਵੇਖ ਮੇਰੀ ਦੇਹ ਪ੍ਰਫੁਲਤ ਹੁੰਦੀ ਹੈ ਅਤੇ ਮੈਨੂੰ ਚਾਰ ਗੁਣਾ ਰੰਗ ਚੜ੍ਹ ਜਾਂਦਾ ਹੈ।
ਜਿਤੁ ਡਿਠੈ = ਜਿਸ (ਪਾਣੀ) ਨੂੰ ਵੇਖਿਆਂ। ਪਰਫੁੜੈ = ਪ੍ਰਫੱਲਤ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਚਵਗਣਿ ਵੰਨੁ = ਚਾਰ-ਗੁਣਾਂ ਰੰਗ ॥੩੦॥ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥
 
रजि न कोई जीविआ पहुचि न चलिआ कोइ ॥
Raj na ko▫ī jīvi▫ā pahucẖ na cẖali▫ā ko▫e.
No one lives long enough to accomplish all he wishes.
ਕੋਈ ਇਨਸਾਨ ਆਪਣੀ ਨਿਸ਼ਾ ਹੋਣ ਤਾਂਈ ਜੀਉਂਦਾ ਨਹੀਂ ਰਹਿੰਦਾ ਅਤੇ ਕੋਈ ਭੀ ਆਪਣੇ ਮਨੋਰਥ ਨੂੰ ਹਾਸਲ ਕਰਕੇ ਨਹੀਂ ਤੁਰਦਾ।
ਰਜਿ = ਰੱਜ ਕੇ। ਪਹੁਚਿ = (ਸਾਰੇ ਧੰਧਿਆਂ ਦੇ ਅਖ਼ੀਰ ਤਕ) ਪਹੁੰਚ ਕੇ, ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ।(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)।
 
गिआनी जीवै सदा सदा सुरती ही पति होइ ॥
Gi▫ānī jīvai saḏā saḏā surṯī hī paṯ ho▫e.
Only the spiritually wise live forever; they are honored for their intuitive awareness.
ਕੇਵਲ ਬ੍ਰਹਮ ਬੇਤਾ ਹੀ ਹਮੇਸ਼ਾਂ ਹੇਮਸ਼ਾਂ ਲਈ ਜੀਉਂਦਾ ਰਹਿੰਦਾ ਹੈ। ਸਿਮਰਨ ਦੇ ਰਾਹੀਂ ਹੀ ਜੀਵ ਦੀ ਇਜਤ-ਆਬਰੂ ਹੁੰਦੀ ਹੈ।
ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜੀਵੈ = ਆਤਮਕ ਜੀਵਨ ਜੀਊਂਦਾ ਹੈ। ਸੁਰਤੀ = ਪਰਮਾਤਮਾ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ। ਪਤਿ = ਇੱਜ਼ਤ।ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ।
 
सरफै सरफै सदा सदा एवै गई विहाइ ॥
Sarfai sarfai saḏā saḏā evai ga▫ī vihā▫e.
Bit by bit, life passes away, even though the mortal tries to hold it back.
ਹੋਲੀ ਹੋਲੀ ਹੀ, ਸਕੁੰਚਦਿਆਂ ਤੇ ਬਚਾਉਂਦੇ ਹੋਇਆ ਜਿੰਦਗੀ ਬੇਅਰਥ ਬੀਤ ਜਾਂਦੀ ਹੈ।
ਸਰਫੈ = ਸਰਫ਼ਾ ਕਰਨ ਵਿਚ, ਕਿਰਸ ਕਰਨ ਵਿਚ। ਏਵੈ = ਇਸੇ ਤਰ੍ਹਾਂ ਹੀ। ਗਈ ਵਿਹਾਇ = (ਉਮਰ) ਬੀਤ ਜਾਂਦੀ ਹੈ।(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ।
 
नानक किस नो आखीऐ विणु पुछिआ ही लै जाइ ॥३१॥
Nānak kis no ākẖī▫ai viṇ pucẖẖi▫ā hī lai jā▫e. ||31||
O Nanak, unto whom should we complain? Death takes one's life away without anyone's consent. ||31||
ਨਾਨਕ, ਜੀਵ ਕੀਹਦੇ ਕੋਲ ਫਰਿਆਦੀ ਹੋਵੇ? ਉਸ ਦੀ ਰਜਾ-ਮਰਜੀ ਦੇ ਬਗੈਰ ਹੀ, ਮੌਤ ਪ੍ਰਾਣੀ ਨੂੰ ਲੈ ਜਾਂਦੀ ਹੈ।
ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ)। ਲੈ ਜਾਇ = ਲੈ ਜਾਂਦਾ ਹੈ ॥੩੧॥(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥
 
दोसु न देअहु राइ नो मति चलै जां बुढा होवै ॥
Ḏos na ḏe▫ahu rā▫e no maṯ cẖalai jāʼn budẖā hovai.
Do not blame the Sovereign Lord; when someone grows old, his intellect leaves him.
ਪਾਤਿਸ਼ਾਹ ਪ੍ਰਮੇਸ਼ਰ ਨੂੰ ਦੂਸ਼ਣ ਨਾਂ ਲਾ ਜਦ ਉਹ ਬਿਰਧ ਹੋ ਜਾਂਦਾ ਹੈ, ਇਨਸਾਨ ਦੀ ਅਕਲ ਉਸ ਨੂੰ ਛੱਡ ਜਾਂਦੀ ਹੈ।
ਦੇਅਹੁ = ਦੇਵੋ। ਰਾਇ = ਅਮੀਰ ਮਨੁੱਖ, ਧਨੀ ਮਨੁੱਖ, ਮਾਇਆਧਾਰੀ। ਮਤਿ ਚਲੈ = ਅਕਲ (ਪਰਮਾਰਥ ਵਾਲੇ ਪਾਸੇ) ਕੰਮ ਕਰਨੋਂ ਰਹਿ ਜਾਂਦੀ ਹੈ। ਜਾਂ = ਜਦੋਂ।ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ)। ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ।
 
गलां करे घणेरीआ तां अंन्हे पवणा खाती टोवै ॥३२॥
Galāʼn kare gẖaṇerī▫ā ṯāʼn annĥe pavṇā kẖāṯī tovai. ||32||
The blind man talks and babbles, and then falls into the ditch. ||32||
ਅੰਨ੍ਹਾਂ ਮਨੁੱਸ਼ ਬਹੁਤੀਆਂ ਬਾਤਾ ਕਰਦਾ ਹੈ ਅਤੇ ਤਦ ਖਾਈਆਂ ਅਤੇ ਟੋਇਆ ਵਿੱਚ ਡਿਗਦਾ ਹੈ।
ਗਲਾਂ = ਗੱਲਾਂ, (ਮਾਇਆ ਦੀਆਂ) ਗੱਲਾਂ। ਘਣੇਰੀਆਂ = ਬਹੁਤ, ਬਥੇਰੀਆਂ। ਅੰਨ੍ਹ੍ਹਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ, ਜਿਸ ਨੂੰ ਆਤਮਕ ਜੀਵਨ ਵਾਲਾ ਰਸਤਾ ਨਹੀਂ ਦਿੱਸਦਾ। ਖਾਤੀ = ਖਾਤੀਂ, ਖਾਤਿਆਂ ਵਿਚ। ਟੋਵੈ = ਟੋਏ ਵਿਚ ॥੩੨॥(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥
 
पूरे का कीआ सभ किछु पूरा घटि वधि किछु नाही ॥
Pūre kā kī▫ā sabẖ kicẖẖ pūrā gẖat vaḏẖ kicẖẖ nāhī.
All that the Perfect Lord does is perfect; there is not too little, or too much.
ਸਾਰਾ ਕੁਝ ਜੋ ਪੂਰਨ ਪ੍ਰਭੂ ਕਰਦਾ ਹੈ, ਪੂਰਨ ਹੈ ਇਸ ਵਿੱਚ ਕੋਈ ਕਮੀ ਜਾਂ ਵਾਧਾ ਨਹੀਂ।
ਪੂਰੈ ਕਾ = ਸਰਬ-ਗੁਣ ਭਰਪੂਰ ਪ੍ਰਭੂ ਦਾ। ਪੂਰਾ = ਪੂਰਨ, ਅਭੁੱਲ। ਘਟਿ ਵਧਿ ਕਿਛੁ = ਕੋਈ ਨੁਕਸ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।
 
नानक गुरमुखि ऐसा जाणै पूरे मांहि समांही ॥३३॥
Nānak gurmukẖ aisā jāṇai pūre māʼnhi samāʼnhī. ||33||
O Nanak, knowing this as Gurmukh, the mortal merges into the Perfect Lord God. ||33||
ਨਾਨਕ, ਗੁਰਾਂ ਦੀ ਦਇਆ ਦੁਆਰਾ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
ਨਾਨਕ = ਹੇ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜਾਣੈ = ਜਾਣਦਾ ਹੈ, ਯਕੀਨ ਰੱਖਦਾ ਹੈ (ਇਕ-ਵਚਨ)। ਮਾਂਹਿ = ਵਿਚ। ਸਮਾਂਹੀ = ਸਮਾਂਹਿ, ਲੀਨ ਰਹਿੰਦੇ ਹਨ (ਬਹੁ-ਵਚਨ) ॥੩੩॥ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥