Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सलोक महला ३
Salok mėhlā 3
Shalok, Third Mehl:
ਸਲੋਕ ਤੀਜੀ ਪਾਤਿਸ਼ਾਹੀ।
xxxਗੁਰੂ ਅਮਰਦਾਸ ਜੀ ਦੇ ਸਲੋਕ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
अभिआगत एह न आखीअहि जिन कै मन महि भरमु ॥
Abẖi▫āgaṯ eh na ākẖī▫ahi jin kai man mėh bẖaram.
Do not call the wandering beggars holy men, if their minds are filled with doubt.
ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ।
ਅਭਿਆਗਤ = (गम੍ਹ੍ਹ with अभि and आ = ਨੇੜੇ ਆਉਣਾ, ਪਹੁੰਚਣਾ) ਪਰਾਹੁਣੇ ਵਾਂਗ ਆਇਆ ਹੋਇਆ, ਉਹ ਸਾਧੂ ਜੋ ਆਪਣੇ ਆਪ ਨੂੰ ਜਗਤ ਵਿਚ ਪਰਾਹੁਣੇ ਹੀ ਸਮਝਦੇ ਹਨ, ਸਾਧੂ। ਏਹ = ਇਹੋ ਜਿਹੇ ਬੰਦੇ। ਨ ਆਖੀਅਹਿ = ਨਹੀਂ ਆਖੇ ਜਾ ਸਕਦੇ (ਵਰਤਮਾਨ ਕਾਲ; ਕਰਮ ਵਾਚ। ਆਖਹਿ = ਆਖਦੇ ਹਨ)। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ।ਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ।
 
तिन के दिते नानका तेहो जेहा धरमु ॥१॥
Ŧin ke ḏiṯe nānkā ṯeho jehā ḏẖaram. ||1||
Whoever gives to them, O Nanak, earns the same sort of merit. ||1||
ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ!
xxx ॥੧॥ਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
 
अभै निरंजन परम पदु ता का भीखकु होइ ॥
Abẖai niranjan param paḏ ṯā kā bẖīkẖak ho▫e.
One who begs for the supreme status of the Fearless and Immaculate Lord -
ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ।
ਅਭੈ = ਉਹ ਪਰਮਾਤਮਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ) ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਪੋਂਹਦੀ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਤਾ ਕਾ = ਉਸ ('ਪਰਮ ਪਦ') ਦਾ। ਭੀਖਕੁ = ਮੰਗਤਾ।ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ')।
 
तिस का भोजनु नानका विरला पाए कोइ ॥२॥
Ŧis kā bẖojan nānkā virlā pā▫e ko▫e. ||2||
how rare are those who have the opportunity, O Nanak, to give food to such a person. ||2||
ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ।
ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ (ਤਿਸੁ) ਦਾ ੁ ਉੱਡ ਗਿਆ ਹੈ)। ਤਿਸ ਕਾ ਭੋਜਨੁ = ਅਜਿਹੇ ਨਾਮ-ਭਿਖਾਰੀ ਵਾਲਾ (ਆਤਮਕ) ਭੋਜਨ ॥੨॥ਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥
 
होवा पंडितु जोतकी वेद पड़ा मुखि चारि ॥
Hovā pandiṯ joṯkī veḏ paṛā mukẖ cẖār.
If I were a religious scholar, an astrologer, or one who could recite the four Vedas,
ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ।
ਹੋਵਾ = ਹੋਵਾਂ, ਜੇ ਮੈਂ ਬਣ ਜਾਵਾਂ। ਜੋਤਕੀ = ਜੋਤਸ਼ੀ। ਪੜਾ = ਪੜ੍ਹਾਂ, ਜੇ ਮੈਂ ਪੜ੍ਹਦਾ ਰਹਾਂ। ਮੁਖਿ = (ਆਪਣੇ) ਮੂੰਹ ਨਾਲ।ਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,
 
नवा खंडा विचि जाणीआ अपने चज वीचार ॥३॥
Navā kẖanda vicẖ jāṇī▫ā apne cẖaj vīcẖār. ||3||
I could be famous throughout the nine regions of the earth, for my wisdom and thoughtful contemplation. ||3||
ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।
ਨਵਾ ਖੰਡਾ ਵਿਚਿ = ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ। ਜਾਣੀਆ = ਮੈਂ ਜਾਣਿਆ ਜਾਵਾਂਗਾ। ਚਜ = ਚੱਜ, ਕਰਤੱਬ, ਕਰਮ। ਵੀਚਾਰ = ਖ਼ਿਆਲ ॥੩॥ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥
 
ब्रहमण कैली घातु कंञका अणचारी का धानु ॥
Barahmaṇ kailī gẖāṯ kañkā aṇcẖārī kā ḏẖān.
If a Brahmin kills a cow or a female infant, and accepts the offerings of an evil person,
ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ,
ਬ੍ਰਹਮਣ ਘਾਤੁ = ਬ੍ਰਾਹਮਣ ਦੀ ਹੱਤਿਆ। ਕੈਲੀ ਘਾਤ = ਗਾਂ ਦੀ ਹੱਤਿਆ। ਕੰਞਕਾ ਘਾਤੁ = ਧੀ ਦੀ ਹੱਤਿਆ (ਧੀ ਦਾ ਪੈਸਾ)। ਅਣਚਾਰੀ = ਕੁਕਰਮੀ, ਪਾਪੀ। ਧਾਨੁ = ਅੰਨ ਆਦਿਕ।ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,
 
फिटक फिटका कोड़ु बदीआ सदा सदा अभिमानु ॥
Fitak fitkā koṛ baḏī▫ā saḏā saḏā abẖimān.
he is cursed with the leprosy of curses and criticism; he is forever and ever filled with egotistical pride.
ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ।
ਕੋੜੁ ਬਦੀਆ = ਪਾਪਾਂ ਦਾ ਕੋਹੜ। ਫਿਟਕ ਫਿਟਕਾ = (ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ। ਸਦਾ ਸਦਾ ਅਭਿਮਾਨੁ = ਹਰ ਵੇਲੇ ਦੀ ਆਕੜ।(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-yy
 
पाहि एते जाहि वीसरि नानका इकु नामु ॥
Pāhi eṯe jāhi vīsar nānkā ik nām.
One who forgets the Naam, O Nanak, is covered by countless sins.
ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ!
ਪਾਹਿ = ਪਾ ਲੈਂਦੇ, ਖੱਟਦੇ ਹਨ। ਏਤੇ = ਇਹ ਸਾਰੇ ਹੀ (ਐਬ)।ਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ।
 
सभ बुधी जालीअहि इकु रहै ततु गिआनु ॥४॥
Sabẖ buḏẖī jālī▫ah ik rahai ṯaṯ gi▫ān. ||4||
Let all wisdom be burnt away, except for the essence of spiritual wisdom. ||4||
ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ।
ਜਾਲੀਅਹਿ = ਸਾੜੀਆਂ ਜਾਂਦੀਆਂ ਹਨ (ਬਹੁ-ਵਚਨ)। ਸਭ ਬਧੀ = ਸਾਰੀਆਂ ਹੀ ਸਿਆਣਪਾਂ। ਇਕੁ ਰਹੈ = ਸਿਰਫ਼ ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿੰਦਾ ਹੈ। ਤਤੁ = (ਜੀਵਨ ਦਾ) ਨਿਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ ॥੪॥ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥
 
माथै जो धुरि लिखिआ सु मेटि न सकै कोइ ॥
Māthai jo ḏẖur likẖi▫ā so met na sakai ko▫e.
No one can erase that primal destiny written upon one's forehead.
ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ।
ਮਾਥੈ = (ਮਨੁੱਖ ਦੇ) ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ, ਮਨੁੱਖ ਦੇ ਕੀਤੇ ਕਰਮਾਂ ਅਨੁਸਾਰ। ਸੁ = ਉਹ ਲੇਖ।(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ।
 
नानक जो लिखिआ सो वरतदा सो बूझै जिस नो नदरि होइ ॥५॥
Nānak jo likẖi▫ā so varaṯḏā so būjẖai jis no naḏar ho▫e. ||5||
O Nanak, whatever is written there, comes to pass. He alone understands, who is blessed by God's Grace. ||5||
ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ।
ਵਰਤਦਾ = ਵਾਪਰਦਾ ਹੈ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਸੋ = ਉਹ ਮਨੁੱਖ। ਬੂਝੈ = (ਲਿਖੇ ਲੇਖ ਨੂੰ ਮਿਟਾਣ ਦੀ ਬਿਧੀ) ਸਮਝ ਲੈਂਦਾ ਹੈ ॥੫॥ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥
 
जिनी नामु विसारिआ कूड़ै लालचि लगि ॥
Jinī nām visāri▫ā kūrhai lālacẖ lag.
Those who forget the Naam, the Name of the Lord, and become attached to greed and fraud,
ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ,
ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਵਿਸਾਰਿਆ = ਭੁਲਾ ਦਿੱਤਾ। ਕੂੜੈ ਲਾਲਚਿ = ਝੂਠੇ ਲਾਲਚ ਵਿਚ, ਨਾਸਵੰਤ ਪਦਾਰਥਾਂ ਦੇ ਲਾਲਚ ਵਿਚ। ਲਗਿ = ਲੱਗ ਕੇ, ਫਸ ਕੇ।ਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,
 
धंधा माइआ मोहणी अंतरि तिसना अगि ॥
Ḏẖanḏẖā mā▫i▫ā mohṇī anṯar ṯisnā ag.
are engrossed in the entanglements of Maya the enticer, with the fire of desire within them.
ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ।
ਧੰਧਾ = ਦੌੜ-ਭੱਜ। ਅੰਤਰਿ = (ਉਹਨਾਂ ਦੇ) ਅੰਦਰ। ਅਗਿ = ਅੱਗ।ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ)।
 
जिन्हा वेलि न तू्मबड़ी माइआ ठगे ठगि ॥
Jinĥā vel na ṯūmbṛī mā▫i▫ā ṯẖage ṯẖag.
Those who, like the pumpkin vine, are too stubborn climb the trellis, are cheated by Maya the cheater.
ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ।
ਤੂੰਬੜੀ = ਕੱਦੂ ਆਦਿਕ ਫਲ। ਠਗਿ = ਠੱਗ ਦੀ ਰਾਹੀਂ, ਮੋਹ-ਰੂਪ ਠੱਗ ਦੀ ਰਾਹੀਂ। ਮਾਇਆ ਠਗਿ = ਮਾਇਆ ਦੇ ਮੋਹ-ਰੂਪ ਠੱਗ ਦੀ ਰਾਹੀਂ। ਠਗੇ = ਠੱਗੇ, ਲੁੱਟੇ ਗਏ, ਆਤਮਕ ਜੀਵਨ ਲੁਟਾ ਬੈਠੇ।ਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ।
 
मनमुख बंन्हि चलाईअहि ना मिलही वगि सगि ॥
Manmukẖ banėh cẖalā▫ī▫ah nā milhī vag sag.
The self-willed manmukhs are bound and gagged and led away; the dogs do not join the herd of cows.
ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬੰਨ੍ਹ੍ਹਿ = ਬੰਨ੍ਹ ਕੇ। ਚਲਾਈਅਹਿ = ਅੱਗੇ ਲਾ ਲਏ ਜਾਂਦੇ ਹਨ। ਮਿਲਹੀ = ਮਿਲਹਿ, ਮਿਲਦੇ ਹਨ। ਵਗਿ = ਵੱਗ ਵਿਚ, (ਗਾਈਆਂ ਮਹੀਆਂ ਆਦਿਕ ਦੁੱਧ ਦੇਣ ਵਾਲੇ ਪਸ਼ੂਆਂ ਦੇ ਇਕੱਠ ਵਿਚ)। ਸਗੁ = ਕੁੱਤਾ। ਸਗ = ਕੁੱਤੇ। ਸਗਿ = ਕੁੱਤੇ (ਵਾਲੇ ਸੁਭਾਵ) ਦੇ ਕਾਰਨ, ਲਾਲਚ ਦੇ ਕਾਰਨ।(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।
 
आपि भुलाए भुलीऐ आपे मेलि मिलाइ ॥
Āp bẖulā▫e bẖulī▫ai āpe mel milā▫e.
The Lord Himself misleads the misguided ones, and He Himself unites them in His Union.
ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
ਭੁਲੀਐ = ਕੁਰਾਹੇ ਪੈ ਜਾਈਦਾ ਹੈ। ਆਪੇ = (ਪ੍ਰਭੂ) ਆਪ ਹੀ। ਮੇਲਿ = ਮੇਲ ਵਿਚ, ਸਤ-ਸੰਗ ਦੇ ਮੇਲ ਵਿਚ।(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ।
 
नानक गुरमुखि छुटीऐ जे चलै सतिगुर भाइ ॥६॥
Nānak gurmukẖ cẖẖutī▫ai je cẖalai saṯgur bẖā▫e. ||6||
O Nanak, the Gurmukhs are saved; they walk in harmony with the Will of the True Guru. ||6||
ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਅਨੁਸਾਰ। ਚਲੈ = ਜੀਵਨ-ਰਾਹ ਉੱਤੇ ਤੁਰੇ ॥੬॥ਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥
 
सालाही सालाहणा भी सचा सालाहि ॥
Sālāhī salāhṇā bẖī sacẖā sālāhi.
I praise the Praiseworthy Lord, and sing the Praises of the True Lord.
ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ।
ਸਾਲਾਹੀ = ਸਲਾਹੁਣ-ਯੋਗ ਪਰਮਾਤਮਾ। ਸਾਲਾਹਣਾ = ਸਲਾਹੁਣਾ ਚਾਹੀਦਾ ਹੈ। ਭੀ = ਮੁੜ, ਫਿਰ, ਹਰ ਵੇਲੇ।ਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ।
 
नानक सचा एकु दरु बीभा परहरि आहि ॥७॥
Nānak sacẖā ek ḏar bībẖā parhar āhi. ||7||
O Nanak, the One Lord alone is True; stay away from all other doors. ||7||
ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ।
ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਾਲਾਹਿ = ਸਲਾਹਿਆ ਕਰ। ਦਰੁ = ਦਰਵਾਜ਼ਾ। ਬੀਭਾ = ਦੂਜਾ (ਦਰ)। ਪਰਹਰਿ ਆਹਿ = ਤਿਆਗ ਦੇਣਾ ਚਾਹੀਦਾ ਹੈ ॥੭॥ਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥
 
नानक जह जह मै फिरउ तह तह साचा सोइ ॥
Nānak jah jah mai fira▫o ṯah ṯah sācẖā so▫e.
O Nanak, wherever I go, I find the True Lord.
ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
ਜਹ ਜਹ = ਜਿਥੇ ਜਿਥੇ। ਫਿਰਉ = ਫਿਰਉਂ, ਮੈਂ ਫਿਰਦਾ ਹਾਂ। ਤਹ ਤਹ = ਉਥੇ ਉਥੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪਰਮਾਤਮਾ) ਹੀ।ਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ)।
 
जह देखा तह एकु है गुरमुखि परगटु होइ ॥८॥
Jah ḏekẖā ṯah ek hai gurmukẖ pargat ho▫e. ||8||
Wherever I look, I see the One Lord. He reveals Himself to the Gurmukh. ||8||
ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥ਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥
 
दूख विसारणु सबदु है जे मंनि वसाए कोइ ॥
Ḏūkẖ visāraṇ sabaḏ hai je man vasā▫e ko▫e.
The Word of the Shabad is the Dispeller of sorrow, if one enshrines it in the mind.
ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ।
ਦੂਖ ਵਿਸਾਰਣੁ = ਦੁੱਖਾਂ ਨੂੰ ਭੁਲਾ ਸਕਣ ਵਾਲਾ। ਮੰਨਿ = ਮਨਿ, ਮਨ ਵਿਚ। ਜੇ ਕੋਇ = ਜੇ ਕੋਈ ਮਨੁੱਖ।ਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ।
 
गुर किरपा ते मनि वसै करम परापति होइ ॥९॥
Gur kirpā ṯe man vasai karam parāpaṯ ho▫e. ||9||
By Guru's Grace, it dwells in the mind; by God's Mercy, it is obtained. ||9||
ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ।
ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਰਮ = ਚੰਗੇ ਭਾਗਾਂ ਨਾਲ ॥੯॥ਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥
 
नानक हउ हउ करते खपि मुए खूहणि लख असंख ॥
Nānak ha▫o ha▫o karṯe kẖap mu▫e kẖūhaṇ lakẖ asaʼnkẖ.
O Nanak, acting in egotism, countless thousands have wasted away to death.
ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ।
ਹਉ = ਹਉਂ, ਮੈਂ। ਕਰਤੇ = ਕਰਦੇ ਕਰਦੇ। ਹਉ ਹਉ ਕਰਤੇ = 'ਮੈਂ (ਵੱਡਾ) ਮੈਂ (ਵੱਡਾ)' = ਇਹ ਆਖਦੇ ਆਖਦੇ। ਖਪਿ = ਖਪ ਕੇ, ਖ਼ੁਆਰ ਹੋ ਕੇ, ਦੁਖੀ ਹੋ ਕੇ। ਮੁਏ = ਆਤਮਕ ਮੌਤ ਸਹੇੜਦੇ ਰਹੇ। ਅਸੰਖ = ਅਣਗਿਣਤ। ਖੂਹਣਿ = (अक्ष्आैहिणी = a large army) ਬੇਅੰਤ।ਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ)' ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ।
 
सतिगुर मिले सु उबरे साचै सबदि अलंख ॥१०॥
Saṯgur mile so ubre sācẖai sabaḏ alankẖ. ||10||
Those who meet with the True Guru are saved, through the Shabad, the True Word of the Inscrutable Lord. ||10||
ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
ਸੁ = ਉਹ ਬੰਦੇ। ਉਬਰੇ = ਬਚ ਗਏ। ਸਾਚੈ ਸਬਦਿ = ਸੱਚੇ ਸ਼ਬਦ ਦੀ ਰਾਹੀਂ। ਅਲੰਖ = ਅਲੱਖ ਪ੍ਰਭੂ ਨੂੰ ॥੧੦॥ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ ॥੧੦॥
 
जिना सतिगुरु इक मनि सेविआ तिन जन लागउ पाइ ॥
Jinā saṯgur ik man sevi▫ā ṯin jan lāga▫o pā▫e.
Those who serve the True Guru single-mindedly - I fall at the feet of those humble beings.
ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ।
ਇਕ ਮਨਿ = ਇਕ ਮਨ ਦੀ ਰਾਹੀਂ, ਸਰਧਾ ਨਾਲ। ਤਿਨ ਜਨ ਪਾਇ = ਉਹਨਾਂ ਮਨੁੱਖਾਂ ਦੀ ਚਰਨੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।ਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ)।
 
गुर सबदी हरि मनि वसै माइआ की भुख जाइ ॥
Gur sabḏī har man vasai mā▫i▫ā kī bẖukẖ jā▫e.
Through the Word of the Guru's Shabad, the Lord abides in the mind, and the hunger for Maya departs.
ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ।
ਸਬਦੀ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਭੁਖ = ਲਾਲਚ। ਜਾਇ = ਦੂਰ ਹੋ ਜਾਂਦੀ ਹੈ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ।
 
से जन निरमल ऊजले जि गुरमुखि नामि समाइ ॥
Se jan nirmal ūjle jė gurmukẖ nām samā▫e.
Immaculate and pure are those humble beings, who, as Gurmukh, merge in the Naam.
ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਨਿਰਮਲ = ਪਵਿੱਤਰ ਜੀਵਨ ਵਾਲੇ। ਊਜਲੇ = ਰੌਸ਼ਨ ਜੀਵਨ ਵਾਲੇ। ਜਿ = ਜਿਹੜਾ ਜਿਹੜਾ (ਇਕ-ਵਚਨ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ (ਇਕ-ਵਚਨ)।ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ।
 
नानक होरि पतिसाहीआ कूड़ीआ नामि रते पातिसाह ॥११॥
Nānak hor paṯisāhī▫ā kūṛī▫ā nām raṯe pāṯisāh. ||11||
O Nanak, other empires are false; they alone are true emperors, who are imbued with the Naam. ||11||
ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ।
ਕੂੜੀਆ = ਨਾਸਵੰਤ। ਨਾਮਿ ਰਤੇ = ਜਿਹੜੇ ਮਨੁੱਖ ਹਰਿ-ਨਾਮ ਵਿਚ ਰੰਗੇ ਜਾਂਦੇ ਹਨ ॥੧੧॥ਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥
 
जिउ पुरखै घरि भगती नारि है अति लोचै भगती भाइ ॥
Ji▫o purkẖai gẖar bẖagṯī nār hai aṯ locẖai bẖagṯī bẖā▫e.
The devoted wife in her husband's home has a great longing to perform loving devotional service to him;
ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ,
ਪੁਰਖੈ ਘਰਿ = (ਕਿਸੇ) ਮਨੁੱਖ ਦੇ ਘਰ ਵਿਚ। ਭਗਤੀ ਨਾਰਿ = ਪਿਆਰ ਕਰਨ ਵਾਲੀ ਇਸਤ੍ਰੀ, ਸੇਵਾ ਕਰਨ ਵਾਲੀ ਇਸਤ੍ਰੀ, ਪਤਿਬ੍ਰਤਾ ਇਸਤ੍ਰੀ। ਅਤਿ = ਬਹੁਤ। ਲੋਚੈ = (ਸੇਵਾ ਕਰਨ ਦੀ) ਤਾਂਘ ਰੱਖਦੀ ਹੈ। ਭਗਤੀ ਭਾਇ = ਪਿਆਰ = ਭਾਵਨਾ ਨਾਲ।ਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,
 
बहु रस सालणे सवारदी खट रस मीठे पाइ ॥
Baho ras sālṇe savārḏī kẖat ras mīṯẖe pā▫e.
she prepares and offers to him all sorts of sweet delicacies and dishes of all flavors.
ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ;
ਸਾਲਣੇ = ਸਲੂਣੇ, ਭਾਜੀਆਂ। ਖਟ = ਖੱਟੇ। ਪਾਇ = ਪਾ ਕੇ।ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;
 
तिउ बाणी भगत सलाहदे हरि नामै चितु लाइ ॥
Ŧi▫o baṇī bẖagaṯ salāhḏe har nāmai cẖiṯ lā▫e.
In the same way, the devotees praise the Word of the Guru's Bani, and focus their consciousness on the Lord's Name.
ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ।
ਸਲਾਹਦੇ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ। ਨਾਮੈ = ਨਾਮ ਵਿਚ। ਲਾਇ = ਲਾ ਕੇ, ਜੋੜ ਕੇ।ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
 
मनु तनु धनु आगै राखिआ सिरु वेचिआ गुर आगै जाइ ॥
Man ṯan ḏẖan āgai rākẖi▫ā sir vecẖi▫ā gur āgai jā▫e.
They place mind, body and wealth in offering before the Guru, and sell their heads to Him.
ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ।
ਜਾਇ = ਜਾ ਕੇ।ਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ।
 
भै भगती भगत बहु लोचदे प्रभ लोचा पूरि मिलाइ ॥
Bẖai bẖagṯī bẖagaṯ baho locẖḏe parabẖ locẖā pūr milā▫e.
In the Fear of God, His devotees yearn for His devotional worship; God fulfills their desires, and merges them with Himself.
ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਭੈ = (ਪਰਮਾਤਮਾ ਦੇ) ਡਰ ਵਿਚ। ਪੂਰਿ = ਪੂਰੀ ਕਰ ਕੇ। ਮਿਲਾਇ = ਮਿਲਾਂਦਾ ਹੈ।ਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।