Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि प्रभु वेपरवाहु है कितु खाधै तिपताइ ॥
Har parabẖ veparvāhu hai kiṯ kẖāḏẖai ṯipṯā▫e.
My Lord God is Self-existent and Independent. What does He need to eat to be satisfied?
ਮੁਛੰਦਗੀ-ਰਹਿਤ ਹੈ ਮੈਡਾ ਵਾਹਿਗੁਰੂ-ਸੁਆਮੀ! ਉਹ ਕੀ ਹੈ, ਜਿਸ ਨੂੰ ਖਾਣ ਦੁਅਰਾ ਉਹ ਤ੍ਰਿਪਤ ਹੁੰਦਾ ਹੈ।
ਕਿਤੁ ਖਾਧੈ = ਕਿਸੇ ਖਾਧੀ ਚੀਜ਼ ਦੀ ਰਾਹੀਂ? ਕੀਹ ਖਾਣ ਨਾਲ? ਤਿਪਤਾਇ = ਰੱਜਦਾ ਹੈ, ਪ੍ਰਸੰਨ ਹੁੰਦਾ ਹੈ।ਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ?
 
सतिगुर कै भाणै जो चलै तिपतासै हरि गुण गाइ ॥
Saṯgur kai bẖāṇai jo cẖalai ṯipṯāsai har guṇ gā▫e.
Whoever walks in harmony with the Will of the True Guru, and sings the Glorious Praises of the Lord, is pleasing to Him.
ਜੋ ਕੋਈ ਸੱਚੇ ਗੁਰਾਂ ਦੀ ਰਜਾ ਅੰਦਰ, ਟੁਰਦਾ ਅਤੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਉਹ ਨਿਸਚਿਤ ਹੀ ਉਸ ਨੂੰ ਪ੍ਰਸੰਨ ਕਰ ਲੈਂਦਾ ਹੈ।
ਕੈ ਭਾਣੈ = ਦੀ ਰਜ਼ਾ ਵਿਚ। ਗਾਇ = ਗਾਂਦਾ ਹੈ। ਤਿਪਤਾਸੈ = ਪ੍ਰਸੰਨ ਹੁੰਦਾ ਹੈ।ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ।
 
धनु धनु कलजुगि नानका जि चले सतिगुर भाइ ॥१२॥
Ḏẖan ḏẖan kaljug nānkā jė cẖale saṯgur bẖā▫e. ||12||
Blessed, blessed are they, in this Dark Age of Kali Yuga, O Nanak, who walk in harmony with the Will of the True Guru. ||12||
ਮੁਬਾਰਕ, ਮੁਬਾਰਕ ਹਨ ਉਹ ਕਾਲੇ ਯੁਗ ਅੰਦਰ, ਹੇ ਨਾਨਕ! ਜੋ ਗੁਰਾਂ ਦੇ ਮਾਰਗ ਟੁਰਦੇ ਹਨ।
ਕਲਿਜੁਗਿ = ਵਿਕਾਰਾਂ-ਭਰੀ ਦੁਨੀਆ ਵਿਚ। ਜਿ = ਜਿਹੜੇ ॥੧੨॥ਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ ॥੧੨॥
 
सतिगुरू न सेविओ सबदु न रखिओ उर धारि ॥
Saṯgurū na sevi▫o sabaḏ na rakẖi▫o ur ḏẖār.
Those who do not serve the True Guru, and do not keep the Shabad enshrined in their hearts -
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ ਅਤੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਨਹੀਂ ਰਖਦੇ,
ਨ ਸੇਵਿਓ = ਆਸਰਾ ਨਾਹ ਲਿਆ। ਉਰ = ਹਿਰਦਾ। ਧਾਰਿ = ਟਿਕਾ ਕੇ।(ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ,
 
धिगु तिना का जीविआ कितु आए संसारि ॥
Ḏẖig ṯinā kā jīvi▫ā kiṯ ā▫e sansār.
cursed are their lives. Why did they even come into the world?
ਧ੍ਰਿਕਾਰਯੋਗ ਹੈ ਉਨ੍ਹਾਂ ਦੀ ਜਿੰਦਗੀ, ਉ੍ਹਹ ਜਹਾਨ ਅੰਦਰ ਕਿਉਂ ਆਏ ਸਨ?
ਧਿਗੁ = ਫਿਟਕਾਰ ਜੋਗ। ਕਿਤੁ = ਕਿਸ ਕੰਮ ਲਈ? ਸੰਸਾਰਿ = ਸੰਸਾਰ ਵਿਚ।ਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ)।
 
गुरमती भउ मनि पवै तां हरि रसि लगै पिआरि ॥
Gurmaṯī bẖa▫o man pavai ṯāʼn har ras lagai pi▫ār.
If one follows the Guru's Teachings, and keeps the Fear of God in his mind, then he is lovingly attuned to the sublime essence of the Lord.
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਡਰ ਚਿੱਤ ਅੰਦਰ ਟਿਕ ਜਾਵੇ, ਕੇਵਲ ਤਦ ਹੀ ਜੀਵ ਦਾ ਪ੍ਰਭੂ ਦੇ ਅੰਮ੍ਰਿਤ ਨਾਲ ਪ੍ਰੇਮ ਪੈਦਾ ਹੈ।
ਮਨਿ = ਮਨ ਵਿਚ। ਹਰਿ ਰਸਿ = ਹਰੀ ਦੇ ਰਸ ਵਿਚ। ਹਰਿ ਪਿਆਰਿ = ਹਰੀ ਦੇ ਪਿਆਰ ਵਿਚ।ਜਦੋਂ ਗੁਰੂ ਦੀ ਮੱਤ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ।
 
नाउ मिलै धुरि लिखिआ जन नानक पारि उतारि ॥१३॥
Nā▫o milai ḏẖur likẖi▫ā jan Nānak pār uṯār. ||13||
By his primal destiny, he obtains the Name; O Nanak, he is carried across. ||13||
ਪਰਾਪੂਰਬਲੀ ਲਿਖਤਾਕਾਰ ਦੀ ਬਰਕਤ, ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਤਦ ਹੇ ਗੋਲੇ ਨਾਨਕ! ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
ਧੁਰਿ = ਧੁਰ ਦਰਗਾਹ ਤੋਂ। ਲਿਖਿਆ = ਕੀਤੇ ਕਰਮਾਂ ਦੇ ਲੇਖਾਂ ਅਨੁਸਾਰ। ਪਾਰਿ ਉਤਾਰਿ = ਪਾਰਿ ਉਤਾਰੇ, ਪਾਰ ਲੰਘਾ ਲੈਂਦਾ ਹੈ ॥੧੩॥ਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੩॥
 
माइआ मोहि जगु भरमिआ घरु मुसै खबरि न होइ ॥
Mā▫i▫ā mohi jag bẖarmi▫ā gẖar musai kẖabar na ho▫e.
The world wanders lost in emotional attachment to Maya; it does not realize that its own home is being plundered.
ਧਨ-ਦੌਲਤ ਦੀ ਮਮਤਾ ਅੰਦਰ ਸੰਸਾਰ ਭਟਕ ਰਿਹਾ ਹੈ ਅਤੇ ਇਸ ਨੂੰ ਪਤਾ ਨਹੀਂ ਕਿ ਇਸ ਦਾ ਧਾਮ ਲੁੱਟਿਆ ਜਾ ਰਿਹਾ ਹੈ।
ਮੋਹਿ = ਮੋਹ ਵਿਚ (ਫਸ ਕੇ), ਮੋਹ ਦੇ ਕਾਰਨ। ਭਰਮਿਆ = ਭਟਕਦਾ ਫਿਰਦਾ ਹੈ। ਘਰੁ = (ਹਿਰਦਾ-) ਘਰ। ਮੁਸੈ = ਲੁੱਟਿਆ ਜਾਂਦਾ ਹੈ। ਖਬਰਿ = ਸੂਝ।ਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ।
 
काम क्रोधि मनु हिरि लइआ मनमुख अंधा लोइ ॥
Kām kroḏẖ man hir la▫i▫ā manmukẖ anḏẖā lo▫e.
The self-willed manmukh is blind in the world; his mind is lured away by sexual desire and anger.
ਅੰਨ੍ਹਾਂ ਹੈ ਮਨਮਤੀਆ, ਇਸ ਜਹਾਨ ਅੰਦਰ ਅਤੇ ਉਸ ਦੇ ਮਨੂਏ ਨੂੰ ਸ਼ਹਿਵਤ ਤੇ ਗੁੱਸੇ ਨੇ ਚੁਰਾ ਲਿਆ ਹੈ।
ਕ੍ਰੋਧਿ = ਕ੍ਰੋਧ ਨੇ। ਹਿਰਿ ਲਇਆ = ਚੁਰਾ ਲਿਆ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਲੋਇ = ਜਗਤ ਵਿਚ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ।
 
गिआन खड़ग पंच दूत संघारे गुरमति जागै सोइ ॥
Gi▫ān kẖaṛag pancẖ ḏūṯ sangẖāre gurmaṯ jāgai so▫e.
With the sword of spiritual wisdom, kill the five demons. Remain awake and aware to the Guru's Teachings.
ਕੇਵਲ ਉਹ ਹੀ, ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪੰਜਾਂ ਭੁਤਨਿਆਂ ਨੂੰ ਬ੍ਰਹਮ-ਬੋਧ ਦੀ ਤਲਵਾਰ ਨਾਲ ਮਾਰ ਲੈਂਦਾ ਹੈ, ਜਾਗਦਾ ਰਹਿੰਦਾ ਹੈ।
ਗਿਆਨ = ਆਤਮਕ ਜੀਵਨ ਦੀ ਸੂਝ। ਖਗੜ = ਤਲਵਾਰ। ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰੇ = ਮਾਰ ਲਏ। ਜਾਗੈ = ਸੁਚੇਤ ਰਹਿੰਦਾ ਹੈ।(ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮੱਤ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।
 
नाम रतनु परगासिआ मनु तनु निरमलु होइ ॥
Nām raṯan pargāsi▫ā man ṯan nirmal ho▫e.
The Jewel of the Naam is revealed, and the mind and body are purified.
ਨਾਮ ਦਾ ਜਵੇਹਰ ਉਸ ਉਤੇ ਪ੍ਰਥਮ ਹੋ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਤੇ ਦੇਹ ਪਵਿੱਤਰ ਥੀ ਵੰਞਦੇ ਹਨ।
ਪਰਗਾਸਿਆ = ਚਮਕ ਪੈਂਦਾ ਹੈ।(ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ।
 
नामहीन नकटे फिरहि बिनु नावै बहि रोइ ॥
Nāmhīn nakte firėh bin nāvai bahi ro▫e.
Those who lack the Naam wander around lost, with their noses cut off; without the Name, they sit and cry.
ਨਾਮ ਦੇ ਬਾਝੋਂ ਜੀਵ ਨੱਕ-ਵਢਾ ਹੋ ਤੁਰਿਆ ਫਿਰਦਾ ਾਹੈ। ਨਾਮ ਤੋਂ ਸੱਖਣਾ ਉਹ ਬਹਿ ਕੇ ਰੋਂਦਾ ਹੈ।
ਨਕਟੇ = ਨਕ-ਵੱਢੇ। ਬਹਿ ਰੋਇ = ਬੈਠ ਕੇ ਰੋਂਦਾ ਹੈ।ਪਰ, ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ। ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ)।
 
नानक जो धुरि करतै लिखिआ सु मेटि न सकै कोइ ॥१४॥
Nānak jo ḏẖur karṯai likẖi▫ā so met na sakai ko▫e. ||14||
O Nanak, no one can erase that which is pre-ordained by the Creator Lord. ||14||
ਨਾਨਕ, ਜਿਹੜਾ ਕੁਛ ਸੁਆਮੀ ਸਿਰਜਣਹਾਰ ਨੇ ਲਿਖਿਆ ਹੈ, ਉਸਨੂੰ ਕੋਈ ਭੀ ਮੇਟ ਨਹੀਂ ਸਕਦਾ।
ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ ॥੧੪॥ਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ) ॥੧੪॥
 
गुरमुखा हरि धनु खटिआ गुर कै सबदि वीचारि ॥
Gurmukẖā har ḏẖan kẖati▫ā gur kai sabaḏ vīcẖār.
The Gurmukhs earn the wealth of the Lord, contemplating the Word of the Guru's Shabad.
ਗੁਰਾਂ ਦੀ ਬਾਣੀ ਨੂੰ ਸੋਚਣ-ਸਮਝਣ ਦੁਆਰਾ ਗੁਰੂ ਅਨੁਸਾਰੀ ਹਰੀ ਦੀ ਦੌਲਤ ਦੀ ਖੱਟੀ ਖੱਟਦੇ ਹਨ।
ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕੇ, ਹਰਿ-ਨਾਮ ਨੂੰ ਮਨ ਵਿਚ ਵਸਾ ਕੇ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ।
 
नामु पदारथु पाइआ अतुट भरे भंडार ॥
Nām paḏārath pā▫i▫ā aṯut bẖare bẖandār.
They receive the wealth of the Naam; their treasures are overflowing.
ਉਹ ਨਾਮ ਧਨ ਨੂੰ ਪਰਾਪਤ ਕਰ ਲੈਂਦੇ ਹਨ, ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ।
ਅਤੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।ਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ।
 
हरि गुण बाणी उचरहि अंतु न पारावारु ॥
Har guṇ baṇī ucẖrahi anṯ na pārāvār.
Through the Word of the Guru's Bani, they utter the Glorious Praises of the Lord, whose end and limitations cannot be found.
ਗੁਰਾਂ ਦੀ ਬਾਣੀ ਰਾਹੀਂ, ਉਹ ਸਾਈਂ ਦੀ ਸਿਫ਼ਤ ਉਚਾਰਨ ਕਰਦੇ ਹਨ, ਜਿਸ ਦਾ ਓੜਕ ਤੇ ਅਖੀਰ ਜਾਣਿਆ ਨਹੀਂ ਜਾ ਸਕਦਾ।
ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ। ਉਚਰਹਿ = ਉਚਾਰਦੇ ਹਨ।ਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ।
 
नानक सभ कारण करता करै वेखै सिरजनहारु ॥१५॥
Nānak sabẖ kāraṇ karṯā karai vekẖai sirjanhār. ||15||
O Nanak, the Creator is the Doer of all; the Creator Lord beholds all. ||15||
ਨਾਨਕ, ਰਚਨਹਾਰ ਹੀ ਸਾਰੇ ਕੰਮ ਕਰਦਾ ਹੈ ਅਤੇ ਉਹ ਕਰਤਾਰ ਹੀ ਸਾਰਿਆਂ ਨੂੰ ਦੇਖਦਾ ਹੈ।
ਨਾਨਕ = ਹੇ ਨਾਨਕ! ॥੧੫॥ਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ ॥੧੫॥
 
गुरमुखि अंतरि सहजु है मनु चड़िआ दसवै आकासि ॥
Gurmukẖ anṯar sahj hai man cẖaṛi▫ā ḏasvai ākās.
Within the Gurmukh is intuitive peace and poise; his mind ascends to the Tenth Plane of the Akaashic Ethers.
ਗੁਰੂ-ਅਨੁਸਾਰੀ ਦੇ ਦਿਲ ਅੰਦਰ ਅਡੋਲਤਾ ਹੈ ਅਤੇ ਉਸ ਦਾ ਮਨੂਆ ਦਸਵੇ ਅਸਮਾਨ ਨੂੰ ਉਡਾਰੀ ਮਾਰ ਜਾਂਦਾ ਹੈ।
ਸਹਜੁ = ਆਤਮਕ ਅਡੋਲਤਾ। ਦਸਵੈ ਆਕਾਸਿ = ਦਸਵੇਂ ਆਕਾਸ਼ ਵਿਚ, ਉਸ ਦਸਵੇਂ ਉੱਚੇ ਟਿਕਾਣੇ ਤੇ ਜਿੱਥੇ ਸਰੀਰਕ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈਂਦਾ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ)।
 
तिथै ऊंघ न भुख है हरि अम्रित नामु सुख वासु ॥
Ŧithai ūʼngẖ na bẖukẖ hai har amriṯ nām sukẖ vās.
No one is sleepy or hungry there; they dwell in the peace of the Ambrosial Name of the Lord.
ਉਥੇ ਬੰਦਾ ਸੌਦਾ ਅਤੇ ਖੁਘਿਆਵੰਤ ਨਹੀਂ ਹੁੰਦਾ ਅਤੇ ਵਾਹਿਗੁਰੂ ਦੇ ਸੁਧਾ-ਸਰੂਪ ਨਾਮ ਵਿੱਚ ਆਰਾਮ ਅੰਦਰ ਵਸਦਾ ਹੈ।
ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਖ = ਆਤਮਕ ਆਨੰਦ।ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ। ਆਤਮਕ ਆਨੰਦ ਬਣਿਆ ਰਹਿੰਦਾ ਹੈ।
 
नानक दुखु सुखु विआपत नही जिथै आतम राम प्रगासु ॥१६॥
Nānak ḏukẖ sukẖ vi▫āpaṯ nahī jithai āṯam rām pargās. ||16||
O Nanak, pain and pleasure do not afflict anyone, where the Light of the Lord, the Supreme Soul, illuminates. ||16||
ਨਾਨਕ, ਪੀੜ ਅਤੇ ਪ੍ਰਸੰਨਤਾ ਬੰਦੇ ਨੂੰ ਉਥੇ ਨਹੀਂ ਚਿਮੜਦੀਆਂ ਜਿਥੇ ਕਿ ਸਰਬ-ਵਿਆਪਕ ਰੂਹ ਦਾ ਚਾਨਣ ਹੈ।
ਵਿਆਪਤ ਨਹੀ = ਆਪਣਾ ਜ਼ੋਰ ਨਹੀਂ ਪਾ ਸਕਦਾ। ਆਤਮ ਰਾਮ = ਸਰਬ-ਵਿਆਪਕ ਪ੍ਰਭੂ ਦਾ ॥੧੬॥ਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ ॥੧੬॥
 
काम क्रोध का चोलड़ा सभ गलि आए पाइ ॥
Kām kroḏẖ kā cẖolṛā sabẖ gal ā▫e pā▫e.
All have come, wearing the robes of sexual desire and anger.
ਵਿਸ਼ੇ ਭੋਗ ਅਤੇ ਗੁੱਸੇ ਦਾ ਚੋਗਾ ਪਹਿਨ ਕੇ ਹਰ ਕੋਈ ਇਸ ਸੰਸਾਰ ਵਿੱਚ ਆਇਆ ਹੈ।
ਚੋਲੜਾ = ਸਰੀਰ-ਚੋਲਾ। ਕਾਮ ਕ੍ਰੋਧ ਕਾ ਚੋਲੜਾ = ਕਾਮ ਕ੍ਰੋਧ ਦੇ ਰੰਗ ਵਿਚ ਰੰਗਿਆ ਹੋਇਆ ਚੋਲਾ। ਸਭ = ਸਭ ਜੀਵ। ਗਲਿ = ਗਲ ਵਿਚ। ਪਾਇ = ਪਾ ਕੇ।ਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ;
 
इकि उपजहि इकि बिनसि जांहि हुकमे आवै जाइ ॥
Ik upjahi ik binas jāʼnhi hukme āvai jā▫e.
Some are born, and some pass away. They come and go according to the Hukam of the Lord's Command.
ਕਈ ਜੰਮਦੇ ਹਨ ਅਤੇ ਕਈ ਮਰ ਜਾਂਦੇ ਹਨ। ਪ੍ਰਭੂ ਦੀ ਰਜਾ ਅੰਦਰ ਜੀਵ ਆਉਂਦਾ ਅਤੇ ਜਾਂਦਾ ਹੈ।
ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਉਪਜਹਿ = ਪੈਦਾ ਹੁੰਦੇ ਹਨ, ਜੰਮਦੇ ਹਨ। ਬਿਨਸਿ ਜਾਂਹਿ = ਮਰ ਜਾਂਦੇ ਹਨ। ਆਵੈ ਜਾਇ = (ਹਰੇਕ ਜੀਵ) ਜੰਮਦਾ ਮਰਦਾ ਹੈ।ਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ।
 
जमणु मरणु न चुकई रंगु लगा दूजै भाइ ॥
Jamaṇ maraṇ na cẖuk▫ī rang lagā ḏūjai bẖā▫e.
Their comings and goings in reincarnation do not end; they are imbued with the love of duality.
ਉਨ੍ਹਾਂ ਦੇ ਆਉਣੇ ਅਤੇ ਜਾਂਦੇ ਮੁਕਦੇ ਨਹੀਂ। ਉਨ੍ਹਾ ਨੂੰ ਹੋਰਸ ਦੀ ਪ੍ਰੀਤ ਦੀ ਰੰਗਤ ਚੜ੍ਹੀ ਹੋਈ ਹੈ।
ਨ ਚੁਕਈ = ਨਹੀਂ ਮੁੱਕਦਾ। ਰੰਗੁ = ਪਿਆਰ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਮੋਹ ਵਿਚ।(ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।
 
बंधनि बंधि भवाईअनु करणा कछू न जाइ ॥१७॥
Banḏẖan banḏẖ bẖavā▫ī▫an karṇā kacẖẖū na jā▫e. ||17||
Bound in bondage, they are made to wander, and they cannot do anything about it. ||17||
ਜੂੜਾ ਅੰਦਰ ਜਕੜੇ ਹੋਏ, ਉਹ ਭੁਆਏ ਜਾਂਦੇ ਹਨ ਅਤੇ ਉਹ ਕੁਝ ਭੀ ਨਹੀਂ ਕਰ ਸਕਦੇ।
ਬੰਧਨਿ = (ਮੋਹ ਦੀ) ਰੱਸੀ ਨਾਲ। ਬੰਧਿ = ਬੰਨ੍ਹ੍ਹ ਕੇ। ਭਵਾਈਅਨੁ = ਭਵਾਈ ਹੈ (ਸਾਰੀ ਲੁਕਾਈ) ਉਸ ਨੇ, ਜੰਮਣ ਮਰਨ ਦੇ ਗੇੜ ਵਿਚ ਪਾਈ ਹੋਈ ਹੈ ਉਸ ਨੇ ॥੧੭॥ਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ। (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ ॥੧੭॥
 
जिन कउ किरपा धारीअनु तिना सतिगुरु मिलिआ आइ ॥
Jin ka▫o kirpā ḏẖārī▫an ṯinā saṯgur mili▫ā ā▫e.
Those, upon whom the Lord showers His Mercy, come and meet the True Guru.
ਜਿਨ੍ਹਾਂ ਉਤੇ ਸੁਆਮੀ ਮਿਹਰ ਕਰਦਾ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।
ਧਾਰੀਅਨੁ = ਧਾਰੀ ਹੈ ਉਸ (ਪਰਮਾਤਮਾ) ਨੇ। ਆਇ = ਆ ਕੇ।ਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ।
 
सतिगुरि मिले उलटी भई मरि जीविआ सहजि सुभाइ ॥
Saṯgur mile ultī bẖa▫ī mar jīvi▫ā sahj subẖā▫e.
Meeting with the True Guru, they turn away from the world; they remain dead while still alive, with intuitive peace and poise.
ਸੱਚੇ ਗੁਰਾਂ ਨਾਲ ਮਿਲ ਕੇ, ਇਨਸਾਨ ਦੁਨੀਆਂ ਵਲੋ ਮੁੜ ਪੈਦਾ ਹੈ ਅਤੇ ਆਪਦੇ ਆਪ ਤੋਂ ਮਰ ਕੇ ਵੁਹ ਸੁਤੇ-ਸਿਧ ਹੀ ਜੀ ਉਠਦਾ ਹੈ।
ਸਤਿਗੁਰਿ ਮਿਲੇ = ਸਤਿਗੁਰਿ ਮਿਲਿਐ, ਗੁਰੂ ਮਿਲਣ ਨਾਲ। ਉਲਟੀ ਭਈ = (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਗਈ। ਮਰਿ = (ਵਿਕਾਰਾਂ ਵਲੋਂ) ਮਰ ਕੇ, ਬੇ-ਹਿੱਸ ਹੋ ਕੇ। ਜੀਵਿਆ = ਜੀਊ ਪਿਆ, ਆਤਮਕ ਜੀਵਨ ਵਾਲਾ ਹੋ ਗਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ।ਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ)।"
 
नानक भगती रतिआ हरि हरि नामि समाइ ॥१८॥
Nānak bẖagṯī raṯi▫ā har har nām samā▫e. ||18||
O Nanak, the devotees are imbued with the Lord; they are absorbed in the Name of the Lord. ||18||
ਨਾਲਕ, ਸਾਈਂ ਹਰੀ ਦੇ ਅਨੁਰਾਗ ਨਾਲ ਰੰਗੀਜਣ ਦੁਆਰਾ ਜੀਵ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਰਤਿਆ = ਰੰਗੀਜ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ ॥੧੮॥ਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੮॥
 
मनमुख चंचल मति है अंतरि बहुतु चतुराई ॥
Manmukẖ cẖancẖal maṯ hai anṯar bahuṯ cẖaṯurā▫ī.
The intellect of the self-willed manmukh is fickle; he is very tricky and clever within.
ਚੁਲਬੁਲਾ ਹੈ ਮਨ ਪ੍ਰੀਤਕੂਲ ਪੁਰਸ਼ ਦਾ। ਉਸ ਦੇ ਅੰਦਰ ਘਨੇਰੀ ਚਾਲਾਕੀ ਹੈ।
ਮਨਮੁਖ ਮਤਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਅਕਲ। ਚੰਚਲ = ਹਰ ਵੇਲੇ ਭਟਕਦੀ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮੱਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮੱਤ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ।
 
कीता करतिआ बिरथा गइआ इकु तिलु थाइ न पाई ॥
Kīṯā karṯi▫ā birthā ga▫i▫ā ik ṯil thā▫e na pā▫ī.
Whatever he has done, and all that he does, is useless. Not even an iota of it is acceptable.
ਜੋ ਕੁਛ ਉਸਨੇ ਕੀਤਾ ਹੈ ਜਾ ਉਹ ਕਰਦਾ ਹੈ, ਵਿਅਰਥ ਜਾਂਦਾ ਹੈ। ਇਸ ਵਿਚੋਂ ਇਕ ਭੋਰਾ ਭਰ ਭੀ ਕਬੂਲ ਨਹੀਂ ਪੈਦਾ।
ਕੀਤਾ ਕਰਤਿਆ = (ਉਹਨਾਂ ਦਾ) ਸਾਰਾ ਹੀ ਕੀਤਾ ਹੋਇਆ ਉੱਦਮ। ਥਾਇ ਨ ਪਾਇ = (ਪਰਮਾਤਮਾ ਦੀ ਦਰਗਾਹ ਵਿਚ) ਪਰਵਾਨ ਨਹੀਂ ਹੁੰਦਾ। ਇਕੁ ਤਿਲੁ = ਰਤਾ ਭਰ ਭੀ।(ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
 
पुंन दानु जो बीजदे सभ धरम राइ कै जाई ॥
Punn ḏān jo bījḏe sabẖ ḏẖaram rā▫e kai jā▫ī.
The charity and generosity he pretends to give will be judged by the Righteous Judge of Dharma.
ਖੈਰਾਤ ਅਤੇ ਦਾਨ ਪੁੰਨ ਜੋ ਜੀਵ ਦਿੰਦਾ ਹੈ ਸਮੂਹ ਧਰਮ ਰਾਜੇ ਕੋਲ ਜਾਂਦੇ ਹਨ।
ਜੋ = ਜਿਹੜਾ ਭੀ (ਕਰਮ-ਬੀਜ)। ਧਰਮਰਾਇ ਕੈ = ਧਰਮਰਾਜ ਦੇ ਪਾਸ। ਸਭ = ਸਾਰੀ (ਘਾਲ-ਕਮਾਈ), ਸਾਰੀ ਮਿਹਨਤ।ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ)।
 
बिनु सतिगुरू जमकालु न छोडई दूजै भाइ खुआई ॥
Bin saṯgurū jamkāl na cẖẖod▫ī ḏūjai bẖā▫e kẖu▫ā▫ī.
Without the True Guru, the Messenger of Death does not leave the mortal alone; he is ruined by the love of duality.
ਸੱਚੇ ਗੁਰਾਂ ਦੇ ਬਗੈਰ ਮੌਤ ਦਾ ਦੂਤ ਆਦਮੀ ਨੂੰ ਛੱਡਦਾ ਨਹੀਂ ਅਤੇ ਦਵੈਤ-ਭਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।
ਜਮਕਾਲੁ = ਮੌਤ, ਮੌਤ ਦਾ ਗੇੜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖ਼ੁਆਰ ਹੁੰਦਾ ਹੈ।ਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ।
 
जोबनु जांदा नदरि न आवई जरु पहुचै मरि जाई ॥
Joban jāʼnḏā naḏar na āvī jar pahucẖai mar jā▫ī.
Youth slips away imperceptibly, old age comes, and then he dies.
ਜੁਆਨੀ ਲੰਘਦੀ ਜਾਂਦੀ ਦਿਸਦੀ ਨਹੀਂ ਅਤੇ ਜਦ ਬੁਢੇਪਾ ਆ ਜਾਂਦਾ ਹੈ, ਪ੍ਰਾਣੀ ਮਰ ਜਾਂਦਾ ਹੈ।
ਨਦਰਿ ਨ ਆਵਈ = ਦਿੱਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲਾ ਗਿਆ। ਜੋਬਨੁ = ਜੁਆਨੀ। ਜਰੁ = ਬੁਢੇਪਾ।(ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ।
 
पुतु कलतु मोहु हेतु है अंति बेली को न सखाई ॥
Puṯ kalaṯ moh heṯ hai anṯ belī ko na sakẖā▫ī.
The mortal is caught in love and emotional attachment to children and spouse, but none of them will be his helper and support in the end.
ਆਦਮੀ ਆਪਣੇ ਬੱਚਿਆ ਅਤੇ ਵਹੁਟੀ ਦੇ ਪਿਆਰ ਅਤੇ ਪ੍ਰੇਮ ਅੰਦਰ ਫਾਬਾ ਹੋਇਆ ਹੈ, ਪ੍ਰੰਤੂ ਅਖੀਰ ਨੂੰ ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਯਾਰ ਅਤੇ ਸਹਾਇਕ ਨਹੀਂ ਬਣਦਾ।
ਕਲਤੁ = ਇਸਤ੍ਰੀ। ਮੋਹੁ = ਮਾਇਆ ਦਾ ਮੋਹ। ਹੇਤੁ = ਮਾਇਆ ਦਾ ਪਿਆਰ। ਅੰਤਿ = ਅਖ਼ੀਰ ਵੇਲੇ। ਕੋ = ਕੋਈ ਭੀ। ਬੇਲੀ = ਸਾਥੀ। ਸਖਾਈ = ਮਿੱਤਰ।ਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ-(ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ।
 
सतिगुरु सेवे सो सुखु पाए नाउ वसै मनि आई ॥
Saṯgur seve so sukẖ pā▫e nā▫o vasai man ā▫ī.
Whoever serves the True Guru finds peace; the Name comes to abide in the mind.
ਜੋ ਕੋਈ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
ਸੇਵੇ = ਸਰਨ ਪੈਂਦਾ ਹੈ। ਮਨਿ = ਮਨ ਵਿਚ। ਆਈ = ਆਇ, ਆ ਕੇ।ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ।
 
नानक से वडे वडभागी जि गुरमुखि नामि समाई ॥१९॥
Nānak se vade vadbẖāgī jė gurmukẖ nām samā▫ī. ||19||
O Nanak, great and very fortunate are those who, as Gurmukh, are absorbed in the Naam. ||19||
ਨਾਨਕ, ਵਿਸ਼ਾਲ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਗੁਰਾਂ ਦੀ ਦਹਿਆ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਜਿ = ਜਿਹੜਾ। ਗੁਰਮੁਖਿ = ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸਮਾਈ = ਲੀਨ ਹੁੰਦਾ ਹੈ ॥੧੯॥ਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ ॥੧੯॥
 
मनमुख नामु न चेतनी बिनु नावै दुख रोइ ॥
Manmukẖ nām na cẖeṯnī bin nāvai ḏukẖ ro▫e.
The self-willed manmukhs do not even think of the Name; without the Name, they cry in pain.
ਮਨਮਤੀਏ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ, ਤਕਲੀਫ ਅੰਦਰ ਵਿਰਲਾਪ ਕਰਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਚੇਤਨੀ = ਚੇਤਨਿ (ਬਹੁ-ਵਚਨ)। ਰੋਇ = ਰੋਂਦਾ ਹੈ।ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।