Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नदरि करहि जे आपणी तां आपे लैहि सवारि ॥
Naḏar karahi je āpṇī ṯāʼn āpe laihi savār.
But if the Lord casts His Glance of Grace, then He Himself embellishes us.
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਉਹ ਖੁਦ ਹੀਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦਾ ਹੈ।
ਨਦਰਿ = ਮਿਹਰ ਦੀ ਨਿਗਾਹ। ਕਰਹਿ = (ਹੇ ਪ੍ਰਭੂ!) ਤੂੰ ਕਰੇਂ। ਆਪੇ = ਆਪ ਹੀ।ਜੇ ਤੂੰ ਮਿਹਰ ਦੀ ਨਿਗਾਹ ਕਰੇਂ, ਤਾਂ ਤੂੰ ਆਪ ਹੀ (ਜੀਵਾਂ ਦੇ ਆਤਮਕ ਜੀਵਨ) ਸੋਹਣੇ ਬਣਾ ਲੈਂਦਾ ਹੈਂ।
 
नानक गुरमुखि जिन्ही धिआइआ आए से परवाणु ॥६३॥
Nānak gurmukẖ jinĥī ḏẖi▫ā▫i▫ā ā▫e se parvāṇ. ||63||
O Nanak, the Gurmukhs meditate on the Lord; blessed and approved is their coming into the world. ||63||
ਪ੍ਰਮਾਣੀਕ ਹੈ ਜਗ ਅੰਦਰ ਉਨ੍ਹਾਂ ਦਾ ਆਉਣਾ ਹੇ ਨਾਨਕ! ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਸਾਹਿਬ ਦਾ ਸਿਮਰਨ ਕਰਦੇ ਹਨ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ (ਬਹੁ-ਵਚਨ)। ਪਰਵਾਣੁ = ਕਬੂਲ ॥੬੩॥ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਜੰਮੇ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦੇ ਹਨ ॥੬੩॥
 
जोगु न भगवी कपड़ी जोगु न मैले वेसि ॥
Jog na bẖagvī kapṛī jog na maile ves.
Yoga is not obtained by wearing saffron robes; Yoga is not obtained by wearing dirty robes.
ਗੇਰੂ-ਰੰਗੇ ਬਸਤਰਾਂ ਰਾਹੀਂ, ਮਾਲਕ ਨਾਲ ਮਿਲਾਪ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਗੰਦੀ ਪੁਸ਼ਾਕ ਰਾਹੀਂ ਮਿਲਾਪ ਪ੍ਰਾਪਤ ਹੁੰਦਾ ਹੈ।
ਜੋਗੁ = (ਪਰਮਾਤਮਾ ਨਾਲ) ਮਿਲਾਪ। ਭਗਵੀ ਕਪੜੀ = ਭਗਵੀਂ ਕਪੜੀਂ, ਗੇਰੂਏ ਰੰਗ ਦੇ ਕੱਪੜਿਆਂ ਨਾਲ। ਵੇਸਿ = ਵੇਸਿ ਨਾਲ, ਪਹਿਰਾਵੇ ਨਾਲ।(ਗ੍ਰਿਹਸਤ ਤਿਆਗ ਕੇ) ਗੇਰੂਏ ਰੰਗ ਦੇ ਕੱਪੜਿਆਂ ਨਾਲ ਜਾਂ ਮੈਲੇ ਪਹਿਰਾਵੇ ਨਾਲ (ਪਰਮਾਤਮਾ ਦਾ) ਮਿਲਾਪ ਨਹੀਂ ਹੋ ਜਾਂਦਾ।
 
नानक घरि बैठिआ जोगु पाईऐ सतिगुर कै उपदेसि ॥६४॥
Nānak gẖar baiṯẖi▫ā jog pā▫ī▫ai saṯgur kai upḏes. ||64||
O Nanak, Yoga is obtained even while sitting in your own home, by following the Teachings of the True Guru. ||64||
ਨਾਨਕ, ਸਚੇ ਗੁਰਾਂ ਦੀ ਸਿਖਮਤ ਤਾਬੇ ਆਪਣੇ ਨਿਜ ਦੇ ਧਾਮ ਅੰਦਰ ਬੈਸਣ ਦੁਆਰਾ ਹੀ ਮਾਲਕ ਨਾਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ।
ਘਰਿ = ਘਰ ਵਿਚ, ਗ੍ਰਿਹਸਤ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ। ਕੈ ਉਪਦੇਸਿ = ਦੇ ਉਪਦੇਸ ਨਾਲ ॥੬੪॥ਪਰ, ਹਾਂ, ਹੇ ਨਾਨਕ! ਗੁਰੂ ਦੇ ਉਪਦੇਸ਼ ਦੀ ਰਾਹੀਂ ਗ੍ਰਿਹਸਤ ਵਿਚ ਰਹਿੰਦਿਆਂ ਹੀ (ਪਰਮਾਤਮਾ ਨਾਲ) ਮਿਲਾਪ ਹੋ ਸਕਦਾ ਹੈ ॥੬੪॥
 
चारे कुंडा जे भवहि बेद पड़हि जुग चारि ॥
Cẖāre kundā je bẖavėh beḏ paṛėh jug cẖār.
You may wander in all four directions, and read the Vedas throughout the four ages.
ਜੇਕਰ ਤੂੰ ਚਾਰੀ ਹੀ ਪਾਸੀ ਭਟਕਦਾ ਫਿਰੇ ਅਤੇ ਚਾਰੇ ਯੁਗ ਹੀ ਵੇਦ ਵਾਚਦਾ ਰਹੇ, ਇਹ ਸਮੂਹ ਬੇਫਾਇਦਾ ਹੀ ਹੈ।
ਚਾਰੇ ਕੁੰਡਾ = ਚੌਹੀਂ ਪਾਸੀਂ। ਭਵਹਿ = ਭਵਹਿਂ, ਤੂੰ ਭੌਂਦਾ ਫਿਰੇਂ। ਪੜਹਿ = ਤੂੰ ਪੜ੍ਹਦਾ ਰਹੇਂ, ਪੜਹਿਂ।(ਗ੍ਰਿਹਸਤ ਛੱਡ ਕੇ) ਜੇ ਤੂੰ (ਧਰਤੀ ਤੇ) ਚੌਹੀਂ ਪਾਸੀਂ ਤੁਰਿਆ ਫਿਰੇਂ, ਤੇ, ਜੇ ਤੂੰ ਸਦਾ ਹੀ ਵੇਦ (ਆਦਿਕ ਧਰਮ-ਪੁਸਤਕ) ਪੜ੍ਹਦਾ ਰਹੇਂ (ਤਾਂ ਭੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦਾ)।
 
नानक साचा भेटै हरि मनि वसै पावहि मोख दुआर ॥६५॥
Nānak sācẖā bẖetai har man vasai pāvahi mokẖ ḏu▫ār. ||65||
O Nanak, if you meet with the True Guru, the Lord shall come to dwell within your mind, and you shall find the door of salvation. ||65||
ਨਾਨਕ, ਜੇਕਰ ਤੂੰ ਸਚੇ ਗੁਰਾਂ ਨੂੰ ਮਿਲ ਪਵੇ ਤਾਂ ਸਾਈਂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾ।
ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਭੇਟੈ = ਮਿਲ ਪੈਂਦਾ ਹੈ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਪਾਵਹਿ = ਪਾਵਹਿਂ, ਤੂੰ ਪ੍ਰਾਪਤ ਕਰ ਲਏਂਗਾ। ਮੋਖ ਦੁਆਰ = ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ॥੬੫॥ਹੇ ਨਾਨਕ! (ਆਖ-ਹੇ ਭਾਈ!) ਤੂੰ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ (ਤਦੋਂ) ਲੱਭ ਲਏਂਗਾ, ਜਦੋਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੈਨੂੰ ਮਿਲ ਪਏਗਾ, ਜਦੋਂ ਹਰੀ (ਤੇਰੇ) ਮਨ ਵਿਚ ਆ ਵੱਸੇਗਾ ॥੬੫॥
 
नानक हुकमु वरतै खसम का मति भवी फिरहि चल चित ॥
Nānak hukam varṯai kẖasam kā maṯ bẖavī firėh cẖal cẖiṯ.
O Nanak, the Hukam, the Command of your Lord and Master, is prevailing. The intellectually confused person wanders around lost, misled by his fickle consciousness.
ਨਾਨਕ, ਪ੍ਰਭੂ ਦੀ ਰਜਾ ਐਸ ਤਰ੍ਹਾਂ ਵਰਤ ਰਹੀ ਹੈ, ਕਿ ਪੁੱਠੀ ਅਕਲ ਵਾਲਾ ਪੁਰਸ਼ ਆਪਣੇ ਚੁਲਬੁਲੇ ਮਨੂਏ ਦੇ ਕਹਿਣ ਅਨੁਸਾਰ ਭਟਕਦਾ ਫਿਰਦਾ ਹੈ।
ਨਾਨਕ = ਹੇ ਨਾਨਕ! ਵਰਤੈ = ਵਰਤ ਰਿਹਾ ਹੈ, ਚੱਲ ਰਿਹਾ ਹੈ। ਭਵੀ = ਉਲਟੀ ਹੋਈ ਹੈ, ਉਲਟੇ ਰਸਤੇ ਪਈ ਹੋਈ ਹੈ। ਫਿਰਹਿ = ਤੂੰ ਫਿਰਦਾ ਹੈਂ। ਚਲਚਿਤ = ਚੰਚਲਚਿਤ ਹੋ ਕੇ।ਹੇ ਨਾਨਕ! (ਜੀਵ ਦੇ ਭੀ ਕੀਹ ਵੱਸ? ਸਾਰੇ ਸੰਸਾਰ ਵਿਚ) ਮਾਲਕ-ਪ੍ਰਭੂ ਦਾ ਹੁਕਮ ਚੱਲ ਰਿਹਾ ਹੈ (ਉਸ ਹੁਕਮ ਵਿਚ ਹੀ) ਤੇਰੀ ਮੱਤ ਉਲਟੇ ਰਾਹ ਪਈ ਹੋਈ ਹੈ, ਤੇ ਤੂੰ ਚੰਚਲ-ਚਿੱਤ ਹੋ ਕੇ (ਧਰਤੀ ਉਤੇ) ਵਿਚਰ ਰਿਹਾ ਹੈਂ।
 
मनमुख सउ करि दोसती सुख कि पुछहि मित ॥
Manmukẖ sa▫o kar ḏosṯī sukẖ kė pucẖẖėh miṯ.
If you make friends with the self-willed manmukhs, O friend, who can you ask for peace?
ਪ੍ਰਤੀਕੂਲ ਪੁਰਸ਼ ਨਾਲ ਯਾਰੀ ਲਾ ਕੇ, ਹੇ ਮਿੱਤਰ! ਤੂੰ ਤਦ ਆਰਾਮ ਲਈ ਕਿਸ ਨੂੰ ਪੁਛਦਾ ਹੈ?
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਉ = ਸਿਉਂ ਨਾਲ। ਕਰਿ = ਕਰ ਕੇ, ਬਣਾ ਕੇ। ਕਿ = ਕਿਹੜੇ? ਮਿਤ = ਹੇ ਮਿੱਤਰ!ਪਰ, ਹੇ ਮਿੱਤਰ! (ਇਹ ਤਾਂ ਦੱਸ ਕਿ) ਆਪਣੇ ਮਨ ਦੇ ਪਿਛੇ ਤੁਰਨ ਵਾਲਿਆਂ ਨਾਲ ਦੋਸਤੀ ਪਾ ਕੇ ਤੂੰ ਆਤਮਕ ਆਨੰਦ ਦੀ ਆਸ ਕਿਵੇਂ ਕਰ ਸਕਦਾ ਹੈਂ?
 
गुरमुख सउ करि दोसती सतिगुर सउ लाइ चितु ॥
Gurmukẖ sa▫o kar ḏosṯī saṯgur sa▫o lā▫e cẖiṯ.
Make friends with the Gurmukhs, and focus your consciousness on the True Guru.
ਤੂੰ ਪਵਿੱਤਰ ਪੁਰਸ਼ ਨਾਲ ਯਾਰੀ ਪਾ ਅਤੇ ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ।
ਕਰਿ ਦੋਸਤੀ = ਦੋਸਤੀ ਪੈਦਾ ਕਰ। ਲਾਇ ਚਿਤੁ = ਚਿੱਤ ਜੋੜੀ ਰੱਖ।ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿਤ੍ਰਤਾ ਬਣਾ, ਗੁਰੂ (ਦੇ ਚਰਨਾਂ) ਨਾਲ ਚਿੱਤ ਜੋੜੀ ਰੱਖ।
 
जमण मरण का मूलु कटीऐ तां सुखु होवी मित ॥६६॥
Jamaṇ maraṇ kā mūl katī▫ai ṯāʼn sukẖ hovī miṯ. ||66||
The root of birth and death will be cut away, and then, you shall find peace, O friend. ||66||
ਇਸ ਤਰ੍ਹਾਂ ਤੇਰੀ ਜਨਮ ਤੇ ਮਰਨ ਦੀ ਜੜ੍ਹ ਵੱਢੀ ਜਾਊਗੀ ਅਤੇ ਤਦ ਤੂੰ ਆਰਾਮ ਨੂੰ ਪਰਾਪਤ ਹੋ ਜਾਵੇਗਾ ਹੇ ਮਿੱਤਰ!
ਮੂਲੁ = ਮੁੱਢ, ਜੜ੍ਹ। ਕਟੀਐ = ਵੱਢਿਆ ਜਾਂਦਾ ਹੈ। ਮਿਤ = ਹੇ ਮਿੱਤਰ ॥੬੬॥(ਇਸ ਤਰ੍ਹਾਂ ਜਦੋਂ) ਜਨਮ ਮਰਨ ਦੇ ਗੇੜ ਦੀ ਜੜ੍ਹ ਵੱਢੀ ਜਾਂਦੀ ਹੈ, ਤਦੋਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੬੬॥
 
भुलिआं आपि समझाइसी जा कउ नदरि करे ॥
Bẖuli▫āʼn āp samjẖā▫isī jā ka▫o naḏar kare.
The Lord Himself instructs those who are misguided, when He casts His Glance of Grace.
ਸੁਆਮੀ, ਆਪੇ ਹੀ ਉਨ੍ਹਾਂ ਭਟਕਿਆਂ ਹੋਇਆ ਨੂੰ ਸਿਖਮਤ ਦੇ ਦਿੰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
ਸਮਝਾਇਸੀ = ਸੂਝ ਬਖ਼ਸ਼ੇਗਾ। ਜਾ ਕਉ = ਜਿਸ (ਮਨੁੱਖ) ਉਤੇ। ਨਦਰਿ = ਮਿਹਰ ਦੀ ਨਿਗਾਹ।ਜ਼ਿੰਦਗੀ ਦੇ ਗ਼ਲਤ ਰਸਤੇ ਉੱਤੇ ਪਏ ਹੋਏ ਭੀ ਜਿਸ ਮਨੁੱਖ ਉਤੇ (ਪਰਮਾਤਮਾ) ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ (ਹੀ ਆਤਮਕ ਜੀਵਨ ਦੀ) ਸਮਝ ਬਖ਼ਸ਼ ਦੇਂਦਾ ਹੈ।
 
नानक नदरी बाहरी करण पलाह करे ॥६७॥
Nānak naḏrī bāhrī karaṇ palāh kare. ||67||
O Nanak, those who are not blessed by His Glance of Grace, cry and weep and wail. ||67||
ਨਾਨਕ ਜੋ ਸਾਈਂ ਦੀ ਦਇਆ ਦ੍ਰਿਸ਼ਟੀ ਤੋਂ ਸੱਖਣੇ ਹਨ। ਉਹ ਰੁਦਨ ਅਤੇ ਵਿਰਲਾਪ ਕਰਦੇ ਹਨ।
ਨਦਰੀ ਬਾਹਰੀ = ਮਿਹਰ ਦੀ ਨਿਗਾਹ ਤੋਂ ਵਿਰਵਾ ਰਹਿ ਕੇ। ਕਰਣ ਪਲਾਹ = (करुणा प्रलाप) ਕਰਣ-ਕਰੁਣਾ, ਤਰਸ। ਪਲਾਹ = ਪ੍ਰਲਾਪ, ਬੋਲ। ਕਰਣ ਪਲਾਹ = ਤਰਸ-ਭਰੇ ਬੋਲ, ਕੀਰਨੇ ॥੬੭॥ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਵਾਂਜਿਆ ਹੋਇਆ ਮਨੁੱਖ (ਸਦਾ) ਕੀਰਨੇ ਹੀ ਕਰਦਾ ਰਹਿੰਦਾ ਹੈ ॥੬੭॥
 
सलोक महला ४
Salok mėhlā 4
Shalok, Fourth Mehl:
ਸਲੋਕ ਚੋਥੀ ਪਾਤਿਸ਼ਾਹੀ।
xxxਗੁਰੂ ਰਾਮਦਾਸ ਜੀ ਦੇ ਸਲੋਕ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
वडभागीआ सोहागणी जिन्हा गुरमुखि मिलिआ हरि राइ ॥
vadbẖāgī▫ā sohāgaṇī jinĥā gurmukẖ mili▫ā har rā▫e.
Blessed and very fortunate are those happy soul-brides who, as Gurmukh, meet their Sovereign Lord King.
ਭਾਰੇ ਨਸੀਬਾਂ ਵਾਲੀਆਂ ਅਤੇ ਸਤਿਵੰਤੀਆ ਹਨ ਉਹ ਪਤਨੀਆਂ, ਜੋ ਗੁਰਾਂ ਦੇ ਰਾਹੀਂ, ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਮਿਲ ਪੈਦੀਆਂ ਹਨ।
ਸੋਹਾਗਣੀ = ਸੁਹਾਗ ਵਾਲੀਆਂ, ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ।
 
अंतरि जोति परगासीआ नानक नामि समाइ ॥१॥
Anṯar joṯ pargāsī▫ā Nānak nām samā▫e. ||1||
The Light of God shines within them; O Nanak, they are absorbed in the Naam, the Name of the Lord. ||1||
ਰੱਬੀ ਨੂਰ ਉਨ੍ਹਾਂ ਦੇ ਅੰਦਰ ਚਮਕਦਾ ਹੈ ਅਤੇ ਉਹ ਨਾਮ ਅੰਦਰ ਲੀਨ ਹੋ ਜਾਂਦੀਆਂ ਹਨ ਹੇ ਨਾਨਕ!
ਅੰਤਰਿ = (ਉਹਨਾਂ ਦੇ) ਅੰਦਰ। ਪਰਗਾਸੀਆ = ਚਮਕ ਪੈਂਦੀ ਹੈ। ਨਾਮਿ = ਨਾਮ ਵਿਚ। ਸਮਾਇ = ਲੀਨ ਰਹਿ ਕੇ ॥੧॥ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ ॥੧॥
 
वाहु वाहु सतिगुरु पुरखु है जिनि सचु जाता सोइ ॥
vāhu vāhu saṯgur purakẖ hai jin sacẖ jāṯā so▫e.
Waaho! Waaho! Blessed and Great is the True Guru, the Primal Being, who has realized the True Lord.
ਆਫਰੀਨ, ਆਫਰੀਨ ਹੈ ਸਰਵ-ਸ਼ਕਤੀਵਾਨ ਸਚੇ ਗੁਰਾਂ ਨੂੰ, ਜਿਨ੍ਹਾਂ ਨੇ ਉਸ ਸਚੇ ਸੁਆਮੀ ਨੂੰ ਅਨੁਭਵ ਕੀਤਾ ਹੈ,
ਵਾਹੁ = ਧੰਨ, ਸਲਾਹੁਣ-ਯੋਗ। ਵਾਹੁ ਵਾਹੁ = ਧੰਨ ਧੰਨ। ਜਿਨਿ = ਜਿਸ (ਗੁਰੂ) ਨੇ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਾਤਾ = ਸਾਂਝ ਪਾਈ।ਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ,
 
जितु मिलिऐ तिख उतरै तनु मनु सीतलु होइ ॥
Jiṯ mili▫ai ṯikẖ uṯrai ṯan man sīṯal ho▫e.
Meeting Him, thirst is quenched, and the body and mind are cooled and soothed.
ਅਤੇ ਜਿਨ੍ਹਾਂ ਨਾਲ ਮਿਲਣ ਦੁਆਰਾ ਤ੍ਰਿਹ ਬੁਝ ਜਾਂਦੀ ਹੈ ਅਤੇ ਜੀਵ ਦੀ ਦੇਹ ਅਤੇ ਰੂਹ ਠੰਢੇ ਠਾਰ ਥੀ ਵੰਞਦੇ ਹਨ।
ਜਿਤੁ ਮਿਲਿਐ = ਜਿਸ ਨੂੰ ਮਿਲਿਆਂ। ਤਿਖ = ਤ੍ਰਿਹ। ਸੀਤਲੁ = ਠੰਢਾ-ਠਾਰ।ਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ।
 
वाहु वाहु सतिगुरु सति पुरखु है जिस नो समतु सभ कोइ ॥
vāhu vāhu saṯgur saṯ purakẖ hai jis no samaṯ sabẖ ko▫e.
Waaho! Waaho! Blessed and Great is the True Guru, the True Primal Being, who looks upon all alike.
ਸ਼ਾਬਾਸ਼, ਸ਼ਾਬਾਸ਼! ਹੈ ਸੱਚ ਦੇ ਅਵਤਾਰ ਸਚੇ ਗੁਰਾਂ ਨੂੰ ਜਿਨ੍ਹਾਂ ਦਿਆ ਲੇਤ੍ਰਾਂ ਅੰਦਰ ਸਾਰੇ ਇਕ-ਸਮਾਨ ਹਨ।
ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਸਮਤੁ = ਇਕੋ ਜਿਹਾ। ਸਭ ਕੋਇ = ਹਰੇਕ ਜੀਵ।ਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ।
 
वाहु वाहु सतिगुरु निरवैरु है जिसु निंदा उसतति तुलि होइ ॥
vāhu vāhu saṯgur nirvair hai jis ninḏā usṯaṯ ṯul ho▫e.
Waaho! Waaho! Blessed and Great is the True Guru, who has no hatred; slander and praise are all the same to Him.
ਧੰਨ, ਧਨ ਹਨ ਦੁਸ਼ਮਨੀ ਰਹਿਤ ਸਚੇ ਗੁਰਦੇਵ ਜੀ ਜਿਨ੍ਹਾਂ ਲਈ ਬਦਖੋਈ ਅਤੇ ਉਪਮਾ ਇਕ ਬਰਾਬਰ ਹਨ।
ਤੁਲਿ = ਬਰਾਬਰ।ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ।
 
वाहु वाहु सतिगुरु सुजाणु है जिसु अंतरि ब्रहमु वीचारु ॥
vāhu vāhu saṯgur sujāṇ hai jis anṯar barahm vīcẖār.
Waaho! Waaho! Blessed and Great is the All-knowing True Guru, who has realized God within.
ਸ਼ਲਾਘਾ-ਯੋਗ, ਸ਼ਘਾਲਾ-ਯੋਗ ਹਨ ਸਰਵੱਗ ਸੱਚੇ ਗੁਰਦੇਵ ਜੀ, ਜਿਨ੍ਹਾਂ ਦੇ ਅੰਦਰ ਪਾਰਬ੍ਰਹਮ ਦੀ ਗਿਆਤ ਹੈ।
ਸੁਜਾਣੁ = ਸਿਆਣਾ। ਜਿਸੁ ਅੰਤਰਿ = ਜਿਸ (ਗੁਰੂ) ਦੇ ਅੰਦਰ।ਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ।
 
वाहु वाहु सतिगुरु निरंकारु है जिसु अंतु न पारावारु ॥
vāhu vāhu saṯgur nirankār hai jis anṯ na pārāvār.
Waaho! Waaho! Blessed and Great is the Formless True Guru, who has no end or limitation.
ਧੰਨ ਧੰਨ ਹਨ ਸਰੂਪ-ਰਹਿਤ ਸੁਆਮੀ ਸਚੇ ਗੁਰਦੇਵ ਜੀ, ਜਿਨ੍ਰਾਂ ਦਾ ਅਖੀਰ ਤੇ ਓੜਕ ਜਾਣਿਆ ਨਹੀਂ ਜਾ ਸਕਦਾ।
ਜਿਸੁ ਅੰਤੁ ਨ = ਜਿਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ (ਪੈ ਸਕਦਾ)।ਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
वाहु वाहु सतिगुरू है जि सचु द्रिड़ाए सोइ ॥
vāhu vāhu saṯgurū hai jė sacẖ driṛ▫ā▫e so▫e.
Waaho! Waaho! Blessed and Great is the True Guru, who implants the Truth within.
ਧੰਨ ਧੰਨ ਹਨ ਉਹ ਸੱਚੇ ਗੁਰਦੇਵ ਜੀ ਜੋ ਪ੍ਰਾਣੀਆਂ ਨੂੰ ਸਚ ਅੰਦਰ ਪੱਕਾ ਕਰ ਦਿੰਦੇ ਹਨ।
ਜਿ = ਜਿਹੜਾ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ।ਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ।
 
नानक सतिगुर वाहु वाहु जिस ते नामु परापति होइ ॥२॥
Nānak saṯgur vāhu vāhu jis ṯe nām parāpaṯ ho▫e. ||2||
O Nanak, Blessed and Great is the True Guru, through whom the Naam, the Name of the Lord, is received. ||2||
ਨਾਨਕ, ਧੰਨ, ਧੰਨ ਹਨ, ਸਚੇ ਗੁਰਦੇਵ ਜੀ ਜਿਨ੍ਹਾਂ ਦੀ ਰਾਹੀਂ ਨਾਮ ਦੀ ਦਾਤ ਮਿਲਦੀ ਹੈ।
ਸਤਿਗੁਰ ਵਾਹੁ ਵਾਹੁ = ਗੁਰੂ ਨੂੰ ਧੰਨ ਧੰਨ (ਆਖੋ)। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਗੁਰੂ) ਪਾਸੋਂ ॥੨॥ਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ ॥੨॥
 
हरि प्रभ सचा सोहिला गुरमुखि नामु गोविंदु ॥
Har parabẖ sacẖā sohilā gurmukẖ nām govinḏ.
For the Gurmukh, the true Song of Praise is to chant the Name of the Lord God.
ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਗੁਰੂ-ਅਨੁਸਾਰੀਆਂ ਦੀ ਸਚੀ ਖੁਸ਼ੀ ਹੈ।
ਹਰਿ ਪ੍ਰਭੂ ਗੋਬਿੰਦੁ ਨਾਮੁ = ਹਰੀ ਪ੍ਰਭੂ ਦਾ ਗੋਬਿੰਦ ਨਾਮ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਹਿਲਾ = ਖ਼ੁਸ਼ੀ ਦਾ ਗੀਤ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ।
 
अनदिनु नामु सलाहणा हरि जपिआ मनि आनंदु ॥
An▫ḏin nām salāhṇā har japi▫ā man ānanḏ.
Chanting the Praises of the Lord, their minds are in ecstasy.
ਰੈਣ ਤੇ ਦਿਹੁੰ ਨਾਮ ਦੀ ਕੀਰਤੀ ਕਰਨਾ ਅਤੇ ਆਪਦੇ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਚਿੱਤ ਪ੍ਰਸੰਨ ਥੀ ਵੰਞਦਾ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ। ਮਨਿ = ਮਨ ਵਿਚ।ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ।
 
वडभागी हरि पाइआ पूरन परमानंदु ॥
vadbẖāgī har pā▫i▫ā pūran parmānanḏ.
By great good fortune, they find the Lord, the Embodiment of perfect, supreme bliss.
ਭਾਰੇ ਚੰਗੇ ਨਸੀਬਾ ਦੁਆਰਾ ਉਹ ਸੰਪੂਰਨ ਅਤੇ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ।
ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਪਰਮਾਨੰਦੁ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ-ਪ੍ਰਭੂ।ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ।
 
जन नानक नामु सलाहिआ बहुड़ि न मनि तनि भंगु ॥३॥
Jan Nānak nām sahāli▫ā bahuṛ na man ṯan bẖang. ||3||
Servant Nanak praises the Naam, the Name of the Lord; no obstacle will block his mind or body. ||3||
ਨਫਰ ਨਾਨਕ, ਸਾਂਹੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਚਿੱਤ ਅਤੇ ਸਰੀਰ ਨੂੰ ਮੁੜ ਕੋਈ ਵਿਘਨ ਨਹੀਂ ਵਾਪਰੇਗਾ।
ਬਹੁੜਿ = ਮੁੜ। ਮਨਿ = ਮਨ ਵਿਚ। ਤਨਿ = ਤਨ ਵਿਚ। ਭੰਗੁ = ਤੋਟ, ਆਤਮਕ ਆਨੰਦ ਵਲੋਂ ਤੋਟ ॥੩॥ਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ ॥੩॥
 
मूं पिरीआ सउ नेहु किउ सजण मिलहि पिआरिआ ॥
Mūʼn pirī▫ā sa▫o nehu ki▫o sajaṇ milėh pi▫āri▫ā.
I am in love with my Beloved; how can I meet my Dear Friend?
ਮੇਰਾ ਆਪਣੇ ਪ੍ਰੀਤਮ ਨਾਲ ਪਿਆਰ ਹੈ। ਮੈਂ ਆਪਦੇ ਮਿਠੜੇ ਮ੍ਰਿਤ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?
ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ ਨਾਲ। ਮੂੰ ਨੇਹੁ = ਮੇਰਾ ਪਿਆਰ। ਕਿਉ = ਕਿਵੇਂ। ਮਿਲਹਿ = ਮਿਲ ਪੈਣ (ਬਹੁ-ਵਚਨ)।(ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ)।
 
हउ ढूढेदी तिन सजण सचि सवारिआ ॥
Ha▫o dẖūdẖeḏī ṯin sajaṇ sacẖ savāri▫ā.
I seek that friend, who is embellished with Truth.
ਮੈਂ ਉਸ ਮਿੱਤਰ ਨੂੰ ਖੋਜਦੀ ਹਾਂ, ਜੋ ਸੱਚ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।
ਹਉ = ਹਉਂ, ਮੈਂ। ਤਿਨ ਸਜਣ = ਉਹਨਾਂ ਸੱਜਣਾਂ ਨੂੰ। ਸਚਿ = ਸਦਾ-ਥਿਰ ਹਰਿ-ਨਾਮ ਨੇ। ਸਵਾਰਿਆ = ਸੋਹਣੇ ਜੀਵਨ ਵਾਲੇ ਬਣਾ ਦਿੱਤਾ ਹੈ।ਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ।
 
सतिगुरु मैडा मितु है जे मिलै त इहु मनु वारिआ ॥
Saṯgur maidā miṯ hai je milai ṯa ih man vāri▫ā.
The True Guru is my Friend; if I meet Him, I will offer this mind as a sacrifice to Him.
ਸਚੇ ਗੁਰਦੇਵ ਜੀ ਮੇਰੇ ਮਿੱਤਰ ਹਨ। ਜੇਕਰ ਮੈਂ ਉਨ੍ਹਾਂ ਨੂੰ ਮਿਲ ਪਵਾ, ਤਦ ਮੈਂ ਆਪਣੀ ਇਹ ਜਿੰਦੜੀ ਉਨ੍ਹਾਂ ਉਤੋਂ ਕੁਰਬਾਨ ਕਰ ਦਿਆਗੀ।
ਮੈਡਾ = ਮੇਰਾ। ਤ = ਤਾਂ। ਵਾਰਿਆ = ਸਦਕੇ ਕੀਤਾ।ਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ। ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ।
 
देंदा मूं पिरु दसि हरि सजणु सिरजणहारिआ ॥
Ḏeʼnḏā mūʼn pir ḏas har sajaṇ sirjaṇhāri▫ā.
He has shown me my Beloved Lord, my Friend, the Creator.
ਉਨ੍ਹਾਂ ਨੇ ਮੈਨੂੰ ਮੈਡੇ ਮਿੱਤਰ ਅਤੇ ਸਾਜਣਹਾਰ ਪਿਆਰੇ ਵਾਹਿਗੁਰੂ ਨੂੰ ਵਿਖਾਲ ਦਿੱਤਾ ਹੈ।
ਮੂੰ = ਮੈਨੂੰ। ਦੇਂਦਾ ਦਸਿ = ਦੱਸ ਦੇਂਦਾ ਹੈ। ਸਿਰਜਣਹਾਰਿਆ = (ਸ੍ਰਿਸ਼ਟੀ) ਪੈਦਾ ਕਰਨ ਵਾਲਾ।(ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ।
 
नानक हउ पिरु भाली आपणा सतिगुर नालि दिखालिआ ॥४॥
Nānak ha▫o pir bẖālī āpṇā saṯgur nāl ḏikẖāli▫ā. ||4||
O Nanak, I was searching for my Beloved; the True Guru has shown me that He has been with me all the time. ||4||
ਨਾਨਕ, ਮੈਂ ਆਪਣੇ ਪਿਆਰੇ ਪਤੀ ਨੂੰ ਢੂੰਡਦੀ ਫਿਰਦੀ ਸਾਂ, ਪ੍ਰੰਤੂ ਸਚੇ ਗੁਰਾਂ ਨੇ ਉਸ ਨੂੰ ਮੇਰੇ ਸਾਥ ਹੀ ਵਿਖਾਲ ਦਿੱਤਾ ਹੈ।
ਨਾਨਕ = ਹੇ ਨਾਨਕ! (ਆਖ-)। ਭਾਲੀ = ਭਾਲੀਂ, ਮੈਂ ਭਾਲਦੀ ਹਾਂ। ਸਤਿਗੁਰ = ਹੇ ਸਤਿਗੁਰੂ! ਨਾਲਿ = (ਮੇਰੇ) ਨਾਲ (ਵੱਸਦਾ) ॥੪॥ਹੇ ਨਾਨਕ! ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ ॥੪॥
 
हउ खड़ी निहाली पंधु मतु मूं सजणु आवए ॥
Ha▫o kẖaṛī nihālī panḏẖ maṯ mūʼn sajaṇ āv▫e.
I stand by the side of the road, waiting for You; O my Friend, I hope that You will come.
ਮੈਂ ਰਸਤੇ ਵਿੱਚ ਖਲੋ ਕੇ, ਤੇਰੀ ਇੰਤਜਾਰ ਕਰਦੀ ਹਾਂ, ਮੇਰੇ ਮਿੱਤਰ ਹੋ ਸਕਦਾ ਤੂੰ ਆ ਵੰਝੇ।
ਹਉ = ਹਉਂ, ਮੈਂ। ਖੜੀ = ਖਲੋਤੀ, ਤਾਂਘ ਨਾਲ। ਨਿਹਾਲੀ = ਨਿਹਾਲੀਂ, ਮੈਂ ਤੱਕ ਰਹੀ ਹਾਂ, ਮੈਂ ਵੇਖ ਰਹੀ ਹਾਂ। ਪੰਧੁ = ਰਸਤਾ। ਮਤੁ = ਸ਼ਾਇਦ। ਮੂੰ ਸਜਣੁ = ਮੇਰਾ ਸੱਜਣ। ਆਵਏ = ਆਵੈ, ਆ ਰਿਹਾ ਹੈ।ਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ,
 
को आणि मिलावै अजु मै पिरु मेलि मिलावए ॥
Ko āṇ milāvai aj mai pir mel milāva▫e.
If only someone would come today and unite me in Union with my Beloved.
ਕੋਈ ਜਣਾ ਆ ਕੇ ਮੈਨੂੰ ਇਸਰੋਜ਼ ਮੇਰੇ ਜਾਨੀ ਨਾਲ ਮਿਲਾ ਦੇਵੇ ਅਤੇ ਮੈਨੂੰ ਉਸ ਦੇ ਮਿਲਾਪ ਅੰਦਰ ਲੀਨ ਕਰ ਦੇਵੇ।
ਕੋ = ਕੋਈ। ਆਣਿ = ਲਿਆ ਕੇ। ਮੈ = ਮੈਨੂੰ। ਮੇਲਿ = ਮੇਲ ਕੇ। ਮਿਲਾਵਏ = ਮਿਲਾਵੈ, ਮਿਲਾ ਦੇਵੇ।ਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ।