Sri Guru Granth Sahib Ji

Ang: / 1430

Your last visited Ang:

तीजै मुही गिराह भुख तिखा दुइ भउकीआ ॥
Ŧījai muhī girāh bẖukẖ ṯikẖā ḏu▫e bẖa▫ukī▫ā.
In the third watch, both hunger and thirst bark for attention, and food is put into the mouth.
ਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।
ਤੀਜੈ = ਤੀਜੇ ਪਹਿਰ। ਮੁਹੀ = ਮੂੰਹ ਵਿਚ। ਗਿਰਾਹ = ਗਾਹੀਆਂ, ਰੋਟੀ। ਭਉਕੀਆ = ਚਮਕੀਆਂ।ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,
 
खाधा होइ सुआह भी खाणे सिउ दोसती ॥
Kẖāḏẖā ho▫e su▫āh bẖī kẖāṇe si▫o ḏosṯī.
That which is eaten becomes dust, but they are still attached to eating.
ਜੋ ਖਾ ਲਿਆ ਹੈ, ਉਹ ਭਸਮ ਹੋ ਜਾਂਦਾ ਹੈ, ਪਰ ਤਾਂ ਭੀ ਆਦਮੀ ਦੀ ਖਾਣ ਨਾਲ ਯਾਰੀ ਹੈ।
xxx(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
 
चउथै आई ऊंघ अखी मीटि पवारि गइआ ॥
Cẖa▫uthai ā▫ī ūʼngẖ akẖī mīt pavār ga▫i▫ā.
In the fourth watch, they become drowsy. They close their eyes and begin to dream.
ਚੌਥੇ ਪਹਿਰ ਅੰਦਰ ਆਦਮੀ ਨੂੰ ਨੀਦਰ ਆ ਜਾਂਦੀ ਹੈ, ਉਅ ਆਪਣੀਆਂ ਅੱਖਾਂ ਮੀਚ ਲੈਂਦਾ ਹੈ ਅਤੇ ਸੁਪਨਿਆਂ ਦੇ ਮੰਡਲ ਵਿੰਚ ਚਲਿਆ ਜਾਂਦਾ ਹੈ।
ਊਂਘ = ਨੀਂਦਰ। ਪਵਾਰਿ = ਪਰਲੋਕ ਵਿਚ, (ਭਾਵ,) ਡੂੰਘੀ ਨੀਂਦਰ ਵਿਚ। {ਇਹ ਆਮ ਪ੍ਰਚਲਤ ਹੈ ਕਿ ਕਈ ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ ਤੇ ਫਿਰ ਮੋੜ ਜਾਂਦੇ ਹਨ। ਇਤਨਾਂ ਸਮਾਂ ਉਸ ਬੰਦੇ ਨੂੰ 'ਪਵਾਰਿ ਗਿਆ' ਆਖੀਦਾ ਹੈ}।ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;
 
भी उठि रचिओनु वादु सै वर्हिआ की पिड़ बधी ॥
Bẖī uṯẖ racẖi▫on vāḏ sai varėh▫ā kī piṛ baḏẖī.
Rising up again, they engage in conflicts; they set the stage as if they will live for 100 years.
ਉਠ ਕੇ ਉਹ ਮੁੜ ਬਖੇੜਾ ਖੜਾ ਕਰ ਦਿੰਦਾ ਹੈ ਅਤੇ ਇਉਂ ਅਖਾੜਾ ਬੰਨ੍ਹਦਾ ਹੈ, ਜਿਸ ਤਰ੍ਹਾ ਉਸ ਨੇ ਸੈਕੜੇ ਸਾਲ ਜਿਊਣਾ ਹੈ।
ਵਾਦੁ = ਝਗੜਾ। ਪਿੜ = ਅਖਾੜਾ।ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।
 
सभे वेला वखत सभि जे अठी भउ होइ ॥
Sabẖe velā vakẖaṯ sabẖ je aṯẖī bẖa▫o ho▫e.
If at all times, at each and every moment, they live in the fear of God -
ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
xxx(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
 
नानक साहिबु मनि वसै सचा नावणु होइ ॥१॥
Nānak sāhib man vasai sacẖā nāvaṇ ho▫e. ||1||
O Nanak, the Lord dwells within their minds, and their cleansing bath is true. ||1||
ਹੇ ਨਾਨਕ! ਤਾਂ ਸੁਆਮੀ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।
xxx॥੧॥(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਸ਼ਾਹੀ।
xxxxxx
 
सेई पूरे साह जिनी पूरा पाइआ ॥
Se▫ī pūre sāh jinī pūrā pā▫i▫ā.
They are the perfect kings, who have found the Perfect Lord.
ਉਹੀ ਮੁਕੰਮਲ ਸ਼ਾਹੂਕਾਰ ਹਨ, ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।
xxxਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।
 
अठी वेपरवाह रहनि इकतै रंगि ॥
Aṯẖī veparvāh rahan ikṯai rang.
Twenty-four hours a day, they remain unconcerned, imbued with the Love of the One Lord.
ਦਿਨ ਦੇ ਅਠੇ ਪਹਿਰ ਉਹ ਬੇਮੁਹਤਾਜ ਅਤੇ ਇੱਕ ਵਾਹਿਗੁਰੂ ਦੀ ਪ੍ਰੀਤ ਅੰਦਰ ਰਹਿੰਦੇ ਹਨ।
ਅਠੀ = ਅੱਠੇ ਪਹਰ।ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ)।
 
दरसनि रूपि अथाह विरले पाईअहि ॥
Ḏarsan rūp athāh virle pā▫ī▫ah.
Only a few obtain the Darshan, the Blessed Vision of the Unimaginably Beauteous Lord.
ਕੋਈ ਵਿਰਲਾ ਹੀ ਬੇਅੰਤ ਸੁੰਦਰ ਸੁਆਮੀ ਦਾ ਦੀਦਾਰ ਪਾ ਸਕਦਾ ਹੈ।
ਪਾਈਅਹਿ = ਲੱਭਦੇ ਹਨ।(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।
 
करमि पूरै पूरा गुरू पूरा जा का बोलु ॥
Karam pūrai pūrā gurū pūrā jā kā bol.
Through the perfect karma of good deeds, one meets the Perfect Guru, whose speech is perfect.
ਪੂਰਨ ਚੰਗੇ ਭਾਗਾਂ ਰਾਹੀਂ ਇਨਸਾਨ ਪੂਰਨ ਗੁਰਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਬਚਨ ਬਿਲਾਸ ਪੂਰਨ ਹਨ।
ਅਥਾਹ ਦਰਸਨਿ ਰੂਪਿ = ਅਤ ਡੂੰਘੇ ਪ੍ਰਭੂ ਦੇ ਦਰਸਨ ਵਿਚ ਤੇ ਸਰੂਪ ਵਿਚ (ਜੁੜੇ ਹੋਏ)। ਕਰਮਿ = ਬਖ਼ਸ਼ਸ਼ ਨਾਲ।ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ,
 
नानक पूरा जे करे घटै नाही तोलु ॥२॥
Nānak pūrā je kare gẖatai nāhī ṯol. ||2||
O Nanak, when the Guru makes one perfect, one's weight does not decrease. ||2||
ਨਾਨਕ, ਜੇਕਰ ਗੁਰੂ ਜੀ ਮਨੁੱਖ ਨੂੰ ਮੁਕੰਮਲ ਬਣਾ ਦੇਣ ਤਾਂ ਉਸ ਦਾ ਵਜਨ ਘੱਟ ਨਹੀਂ ਹੁੰਦਾ।
xxx॥੨॥ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
जा तूं ता किआ होरि मै सचु सुणाईऐ ॥
Jā ṯūʼn ṯā ki▫ā hor mai sacẖ suṇā▫ī▫ai.
When You are with me, what more could I want? I speak only the Truth.
ਜਦ ਤੂੰ ਮੇਰਾ ਹੈਂ, ਮੈਨੂੰ ਬਾਕੀ ਹੋਰ ਕੀ ਚਾਹੀਦਾ ਹੈ? ਮੈਂ ਸੱਚ ਆਖਦਾ ਹਾਂ, ਹੇ ਮੇਰੇ ਸਾਈਂ।
ਕਿਆ ਹੋਰਿ = ਹੋਰ ਜੀਵ ਕੀਹ ਹਨ? ਮੈਨੂੰ ਕਿਸੇ ਦੀ ਮੁਥਾਜੀ ਨਹੀਂ।(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।
 
मुठी धंधै चोरि महलु न पाईऐ ॥
Muṯẖī ḏẖanḏẖai cẖor mahal na pā▫ī▫ai.
Plundered by the thieves of worldly affairs, she does not obtain the Mansion of His Presence.
ਜਿਸ ਨੂੰ ਚੋਰਟੇ ਸੰਸਾਰੀ ਕਾਰਾਂ ਵਿਹਾਰਾਂ ਨੇ ਠੱਗ ਲਿਆ ਹੈ, ਉਹ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
ਧੰਧੈ ਚੋਰਿ = ਧੰਧੇ-ਰੂਪ ਚੋਰ ਨੇ।ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।
 
एनै चिति कठोरि सेव गवाईऐ ॥
Ėnai cẖiṯ kaṯẖor sev gavā▫ī▫ai.
Being so stone-hearted, she has lost her chance to serve the Lord.
ਉਸ ਦਾ ਮਨ ਇਤਨਾ ਪੱਥਰ ਦਿਲ ਹੈ ਕਿ ਉਹ ਉਸ ਦੀ ਚਾਕਰੀ ਦਾ ਅਵੁਸਰ ਗੁਆ ਲੈਂ ਦੀ ਹੈ।
ੲੈਨੇ = ਏਸ ਨੇ। ਚਿਤਿ ਕਠੋਰਿ = ਕਠੋਰ ਚਿੱਤ ਦੇ ਕਾਰਨ।ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।
 
जितु घटि सचु न पाइ सु भंनि घड़ाईऐ ॥
Jiṯ gẖat sacẖ na pā▫e so bẖann gẖaṛā▫ī▫ai.
That heart, in which the True Lord is not found, should be torn down and re-built.
ਜਿਸ ਦਿਲ ਅੰਦਰ ਸੱਚਾ ਸਾਹਿਬ ਪਾਇਆ ਨਹੀਂ ਜਾਂਦਾ ਉਸ ਨੂੰ ਭੰਨ ਕੇ ਨਵੇਂ ਸਿਰਿਓਂ, ਬਨਾਉਣਾ ਉਚਿੱਤ ਹੈ।
ਜਿਤੁ ਘਟਿ = ਜਿਸ ਸਰੀਰ ਵਿਚ। ਭੰਨਿ ਘੜਾਈਐ = ਭੱਜਦਾ ਘੜੀਦਾ ਰਹਿੰਦਾ ਹੈ।ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।
 
किउ करि पूरै वटि तोलि तुलाईऐ ॥
Ki▫o kar pūrai vat ṯol ṯulā▫ī▫ai.
How can she be weighed accurately, upon the scale of perfection?
ਜਦ ਉਹ ਪੂਰੇ ਵੱਟਿਆਂ ਨਾਲ ਜੋਖੀ ਜਾਂਦੀ ਹੈ, ਉਸ ਦਾ ਵਜਨ ਕਿਸ ਤਰ੍ਹਾਂ ਠੀਕ ਪਾਇਆ ਜਾ ਸਕਦਾ ਹੈ?
ਪੂਰੈ ਵਟਿ = ਪੂਰੇ ਵੱਟੇ ਨਾਲ। ਤੁਲਾਈਐ = ਤੁਲ ਸਕੇ, ਪੂਰਾ ਉਤਰ ਸਕੇ।(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?
 
कोइ न आखै घटि हउमै जाईऐ ॥
Ko▫e na ākẖai gẖat ha▫umai jā▫ī▫ai.
No one will say that her weight has been shorted, if she rids herself of egotism.
ਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।
ਜਾਈਐ = ਜੇ ਚਲੀ ਜਾਏ।ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।
 
लईअनि खरे परखि दरि बीनाईऐ ॥
La▫ī▫an kẖare parakẖ ḏar bīnā▫ī▫ai.
The genuine are assayed, and accepted in the Court of the All-knowing Lord.
ਸਭ ਕੁਛ ਵੇਖਣਹਾਰ ਸੁਆਮੀ ਦੇ ਦਰਬਾਰ ਅੰਦਰ ਅਸਲੀ ਜਾਂਚੇ ਪੜਤਾਲੇ ਅਤੇ ਕਬੂਲ ਪੈ ਜਾਂਦੇ ਹਨ।
ਲਈਅਨਿ ਪਰਖਿ = ਪਰਖ ਲਏ ਜਾਂਦੇ ਹਨ। ਦਰਿ ਬੀਨਾਈਐ = ਬੀਨਾਈ ਵਾਲੇ ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ।ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।
 
सउदा इकतु हटि पूरै गुरि पाईऐ ॥१७॥
Sa▫uḏā ikaṯ hat pūrai gur pā▫ī▫ai. ||17||
The genuine merchandise is found only in one shop-it is obtained from the Perfect Guru. ||17||
ਸੱਚਾ ਸੌਦਾ ਸੂਤ ਕੇਵਲ ਇੱਕ ਹੀ ਦੁਕਾਨ ਵਿੰਚ ਹੈ। ਇਹ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
xxx॥੧੭॥(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥
 
सलोक मः २ ॥
Salok mėhlā 2.
Shalok, Second Mehl:
ਸਲੋਕ ਦੂਜੀ ਪਾਤਸ਼ਾਹੀ।
xxxxxx
 
अठी पहरी अठ खंड नावा खंडु सरीरु ॥
Aṯẖī pahrī aṯẖ kẖand nāvā kẖand sarīr.
Twenty-four hours a day, destroy the eight things, and in the ninth place, conquer the body.
ਦਿਹੁੰ ਰੈਣ ਦੇ ਅੱਠਾਂ ਪਹਿਰਾਂ, ਅੰਦਰ, ਹੇ ਜੀਵ! ਤੂੰ ਅੱਠ ਚੀਜਾਂ ਨੂੰ ਨਾਸ ਕਰ। ਪੰਜ ਪ੍ਰਾਣ-ਨਾਸਕ ਪਾਪ ਅਤੇ ਤਿੰਨ ਗੁਣ। ਨੌਵੀਂ ਥਾਂ ਤੇ ਤੂੰ ਆਪਣੀ ਦੇਹਿ ਨੂੰ ਕਾਬੂ ਕਰ।
ਅਠੀ ਪਹਰੀ = ਦਿਨ ਦੇ ਅੱਠੇ ਪਹਰਾਂ ਵਿਚ। ਅਠ ਖੰਡ = ਧਰਤੀ ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ (ਭਾਵ, ਜੇ ਧਰਤੀ ਨੂੰ ੯ ਖੰਡਾਂ ਵਿਚ ਵੰਡਣ ਦੇ ਥਾਂ ੧ ਖੰਡ ਮਨੁੱਖਾ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਬਾਕੀ ੮ ਖੰਡ ਧਰਤੀ ਦੇ ਸਾਰੇ ਪਦਾਰਥਾਂ ਵਿਚ)।ਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ।
 
तिसु विचि नउ निधि नामु एकु भालहि गुणी गहीरु ॥
Ŧis vicẖ na▫o niḏẖ nām ek bẖālėh guṇī gahīr.
Within the body are the nine treasures of the Name of the Lord-seek the depths of these virtues.
ਉਸ ਦੇਹਿ ਅੰਦਰ ਅਦੁਤੀ ਸਾਹਿਬ ਦੇ ਨਾਮ ਦੇ ਨੌਂ ਖਜਾਨੇ ਹਨ। ਨੇਕ ਅਤੇ ਗੰਭੀਰ ਪੁਰਸ਼ ਉਹਨਾ ਖਜਾਨਿਆਂ ਨੂੰ ਲੱਭਦੇ ਹਨ।
ਗੁਣੀ ਗਹੀਰੁ = ਗੁਣਾਂ ਕਰਕੇ ਗਹੀਰ ਪ੍ਰਭੂ ਨੂੰ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ।(ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।
 
करमवंती सालाहिआ नानक करि गुरु पीरु ॥
Karamvanṯī salāhi▫ā Nānak kar gur pīr.
Those blessed with the karma of good actions praise the Lord. O Nanak, they make the Guru their spiritual teacher.
ਗੁਰਾਂ ਨੂੰ ਆਪਣਾ ਰੂਹਾਨੀ ਰਹਿਬਰ ਬਣਾ ਕੇ ਭਾਗਾਂ ਵਾਲੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
ਕਰਮਵੰਤੀ-ਭਾਗਾਂ ਵਾਲਿਆਂ ਨੇ। ਕਰਿ = ਕਰ ਕੇ, ਧਾਰ ਕੇ।ਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ (ਪ੍ਰਭੂ ਮਿਲਾਪ ਦਾ ਉਪਰਾਲਾ ਕਰਦੇ ਹਨ)।
 
चउथै पहरि सबाह कै सुरतिआ उपजै चाउ ॥
Cẖa▫uthai pahar sabāh kai surṯi▫ā upjai cẖā▫o.
In the fourth watch of the early morning hours, a longing arises in their higher consciousness.
ਅੰਮ੍ਰਿਤ ਵੇਲੇ ਦੇ ਚੌਥੇ ਪਹਿਰ ਅੰਦਰ ਉਤਕ੍ਰਿਸ਼ਟਤ ਸਮਝ ਵਾਲੇ ਬੰਦਿਆਂ ਦੇ ਮਨ ਵਿੰਚ ਉਮਾਹ ਪੈਦਾ ਹੁੰਦਾ ਹੈ।
ਸੁਰਤਿਆ = ਉੱਕੀ ਸੁਰਤ ਵਾਲਿਆਂ ਨੂੰ।ਸਵੇਰ ਦੇ ਚਉਥੇ ਪਹਰ (ਭਾਵ, ਅੰਮ੍ਰਿਤ ਵੇਲੇ) ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ,
 
तिना दरीआवा सिउ दोसती मनि मुखि सचा नाउ ॥
Ŧinā ḏarī▫āvā si▫o ḏosṯī man mukẖ sacẖā nā▫o.
They are attuned to the river of life; the True Name is in their minds and on their lips.
ਉਨ੍ਹਾਂ ਦੀ ਯਾਰੀ ਦਰਿਆਵਾਂ ਨਾਲ ਹੈ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਸੱਚਾ ਨਾਮ ਹੈ।
ਦਰਿਆਵਾ ਸਿਉ = ਦਰਿਆਵਾਂ ਨਾਲਿ, ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਮਨਿ = ਮਨ ਵਿਚ।(ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ।
 
ओथै अम्रितु वंडीऐ करमी होइ पसाउ ॥
Othai amriṯ vandī▫ai karmī ho▫e pasā▫o.
The Ambrosial Nectar is distributed, and those with good karma receive this gift.
ਉਥੇ ਸੁਧਾ-ਰਸ ਵਰਤਾਇਆ ਜਾਂਦਾ ਹੈ ਅਤੇ ਭਾਗਾਂ ਵਾਲਿਆਂ ਨੂੰ ਨਾਮ ਦੀ ਦਾਤ ਮਿਲਦੀ ਹੈ।
ਪਸਾਉ = ਬਖਸ਼ਸ਼।ਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।
 
कंचन काइआ कसीऐ वंनी चड़ै चड़ाउ ॥
Kancẖan kā▫i▫ā kasī▫ai vannī cẖaṛai cẖaṛā▫o.
Their bodies become golden, and take on the color of spirituality.
ਸਰੀਰ ਸੋਨੇ ਦੀ ਤਰ੍ਹਾਂ ਪਰਖਿਆ ਜਾਂਦਾ ਹੈ ਅਤੇ ਉਹ ਆਤਮਿਕ ਉਨਤੀ ਦਾ ਰੰਗ ਧਾਰਨ ਕਰ ਲੈਂਦਾ ਹੈ।
ਕੰਚਨ = ਸੋਨਾ। ਕਸੀਐ = ਕੱਸ ਲਾਈ ਜਾਂਦੀ ਹੈ।, ਪਰਖ ਕੀਤੀ ਜਾਂਦੀ ਹੈ। ਵੰਨੀ ਚੜਾਉ ਚੜੈ = ਸੋਹਣਾ ਰੰਗ ਚੜ੍ਹਦਾ ਹੈ।(ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ।
 
जे होवै नदरि सराफ की बहुड़ि न पाई ताउ ॥
Je hovai naḏar sarāf kī bahuṛ na pā▫ī ṯā▫o.
If the Jeweler casts His Glance of Grace, they are not placed in the fire again.
ਜੇਕਰ ਜਵਾਹਰੀ ਆਪਣੀ ਮਿਹਰ ਦੀ ਨਜਰ ਕਰੇ ਤਾਂ ਇਹ ਮੁੜ ਕੇ ਅੱਗ ਵਿੱਚ ਨਹੀਂ ਪਾਇਆ ਜਾਂਦਾ।
xxxਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।
 
सती पहरी सतु भला बहीऐ पड़िआ पासि ॥
Saṯī pahrī saṯ bẖalā bahī▫ai paṛi▫ā pās.
Throughout the other seven watches of the day, it is good to speak the Truth, and sit with the spiritually wise.
ਬਾਕੀ ਦਿਆਂ ਸੱਤਾਂ ਪਹਿਰਾਂ ਅੰਦਰ ਸੱਚ ਬੋਲਣਾ ਅਤੇ ਵਿਦਵਾਨ ਦੇ ਕੋਲ ਬੈਠਣਾ ਚੰਗਾ ਹੈ।
ਸਤੁ = ਉੱਚਾ ਆਚਰਨ।(ਅਠਵਾਂ ਪਹਰ ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।
 
ओथै पापु पुंनु बीचारीऐ कूड़ै घटै रासि ॥
Othai pāp punn bīcẖārī▫ai kūrhai gẖatai rās.
There, vice and virtue are distinguished, and the capital of falsehood is decreased.
ਉਥੇ ਬਦੀ ਤੇ ਨੇਕੀ ਦੀ ਪਹਿਚਾਨ ਹੁੰਦੀ ਹੈ ਅਤੇ ਝੂਠ ਦੀ ਪੂੰਜੀ ਕਮ ਹੁੰਦੀ ਹੈ।
xxxਉਹਨਾਂ ਦੀ ਸੰਗਤ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,
 
ओथै खोटे सटीअहि खरे कीचहि साबासि ॥
Othai kẖote satī▫ah kẖare kīcẖėh sābās.
There, the counterfeit are cast aside, and the genuine are cheered.
ਉਥੇ ਨਕਲੀ ਪਰੇ ਸੁੱਟੇ ਜਾਂਦੇ ਹਨ ਅਤੇ ਅਸਲੀਆਂ ਨੂੰ ਵਾਹ ਵਾਹ ਮਿਲਦੀ ਹੈ।
xxxਕਿਉਂਕਿ ਉਸ ਸੰਗਤ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
 
बोलणु फादलु नानका दुखु सुखु खसमै पासि ॥१॥
Bolaṇ fāḏal nānkā ḏukẖ sukẖ kẖasmai pās. ||1||
Speech is vain and useless. O Nanak, pain and pleasure are in the power of our Lord and Master. ||1||
ਬੇਫਾਇਦਾ ਹੈ ਇਨਸਾਨ ਦਾ ਬੋਲਣ ਚਨਣ ਹੇ ਨਾਨਕ! ਖੁਸ਼ੀ ਤੇ ਗਮੀ ਮਾਲਕ ਦੇ ਕੋਲ (ਵੱਸ ਵਿੱਚ) ਹਨ।
ਫਾਦਲੁ = ਫਜ਼ੂਲ। ਨੋਟ: ਅਰਬੀ ਦੇ ਅੱਖਰ 'ਜ਼' ਦਾ ਉਚਾਰਨ 'ਦ' ਭੀ ਹੋ ਸਕਦਾ ਹੈ; ਜਿਵੇਂ 'ਮਗ਼ਜ਼ੂਬ' ਅਤੇ 'ਮਗ਼ਦੂਬ'। ਸਤਿਗੁਰੂ ਜੀ ਨੇ ਭੀ ਇਸ 'ਜ਼' ਨੂੰ ਕਈ ਥਾਈਂ 'ਦ' ਕਰ ਕੇ ਉਚਾਰਿਆ ਹੈ, ਜਿਵੇਂ 'ਕਾਗ਼ਜ਼' ਤੇ 'ਕਾਗ਼ਦ', 'ਕਾਜ਼ੀਆ' ਤੇ 'ਕਾਦੀਆਂ' ਤੇ ਇਸੇ ਤਰ੍ਹਾਂ 'ਫਜ਼ੂਲ' ਤੇ 'ਫਾਦਲ' ॥੧॥ਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਸ਼ਾਹੀ।
xxxxxx
 
पउणु गुरू पाणी पिता माता धरति महतु ॥
Pa▫uṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
xxxਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
दिनसु राति दुइ दाई दाइआ खेलै सगल जगतु ॥
Ḏinas rāṯ ḏu▫e ḏā▫ī ḏā▫i▫ā kẖelai sagal jagaṯ.
Day and night are the two nurses, in whose lap all the world is at play.
ਅਤੇ ਦਿਹੁੰ ਤੇ ਰੈਣ ਦੋਵੇਂ ਉਪਪਿਤਾ ਤੇ ਉਪਮਾਤਾ ਹਨ ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
xxxਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
 
चंगिआईआ बुरिआईआ वाचे धरमु हदूरि ॥
Cẖang▫ā▫ī▫ā buri▫ā▫ī▫ā vācẖe ḏẖaram haḏūr.
Good deeds and bad deeds-the record is read out in the Presence of the Lord of Dharma.
ਨੇਕੀਆਂ ਅਤੇ ਬਦੀਆਂ ਧਰਮ ਰਾਜੇ ਦੀ ਹਜੂਰੀ ਵਿੱਚ ਪੜ੍ਹੀਆਂ ਜਾਣਗੀਆਂ।
ਹਦੂਰਿ = ਆਪਣੇ ਸਾਹਮਣੇ, (ਭਾਵ, ਬੜੇ ਗਹੁ ਨਾਲ)।ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।
 
करमी आपो आपणी के नेड़ै के दूरि ॥
Karmī āpo āpṇī ke neṛai ke ḏūr.
According to their own actions, some are drawn closer, and some are driven farther away.
ਆਪੋ ਆਪਣੇ ਅਮਲਾਂ ਅਨੁਸਾਰ, ਕਈ ਸੁਆਮੀ ਦੇ ਨਜਦੀਕ ਅਤੇ ਕਈ ਦੁਰੇਡੇ ਹੋਣਗੇ।
xxxਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।
 
जिनी नामु धिआइआ गए मसकति घालि ॥
Jinī nām ḏẖi▫ā▫i▫ā ga▫e maskaṯ gẖāl.
Those who have meditated on the Naam, the Name of the Lord, and departed after having worked by the sweat of their brow -
ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਜੋ ਕਰੜੀਆਂ ਘਾਲਾਂ ਕਮਾ ਕੇ ਤੁਰੇ ਹਨ।
xxxਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
 
नानक ते मुख उजले होर केती छुटी नालि ॥२॥
Nānak ṯe mukẖ ujle hor keṯī cẖẖutī nāl. ||2||
O Nanak, their faces are radiant in the Court of the Lord, and many others are saved along with them! ||2||
ਨਾਨਕ ਉਨ੍ਹਾਂ ਦੇ ਚਿਹਰੇ ਰੌਸ਼ਨ ਹੋਣਗੇ ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਸੰਗ ਵਾਲੇ ਖਲਾਸੀ ਪਾ ਜਾਣਗੇ।
xxx॥੨॥(ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
सचा भोजनु भाउ सतिगुरि दसिआ ॥
Sacẖā bẖojan bẖā▫o saṯgur ḏasi▫ā.
The True Food is the Love of the Lord; the True Guru has spoken.
ਸੱਚੀ ਖੁਰਾਕ ਪ੍ਰਭੂ ਦੀ ਪ੍ਰੀਤ ਹੈ। ਸੱਚੇ ਗੁਰੂ ਇਸ ਤਰ੍ਹਾਂ ਦਸਦੇ ਹਨ।
ਭਾਉ = ਪ੍ਰੇਮ। ਸਤਿਗੁਰਿ = ਸਤਿਗੁਰੂ ਨੇ।(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,
 
सचे ही पतीआइ सचि विगसिआ ॥
Sacẖe hī paṯī▫ā▫e sacẖ vigsi▫ā.
With this True Food, I am satisfied, and with the Truth, I am delighted.
ਸੱਚੇ ਖਾਣੇ ਨਾਲ ਮੈਂ ਤ੍ਰਿਪਤ ਹੋ ਗਿਆ ਹਾਂ ਅਤੇ ਸੱਚ ਨਾਲ ਮੈਂ ਪ੍ਰਸੰਨ ਹੋਇਆ ਹਾਂ।
ਪਤੀਆਇ = ਪਤੀਜ ਕੇ, ਪਰਚ ਕੇ। ਵਿਗਸਿਆ = ਖਿੜਿਆ, ਪ੍ਰਸੰਨ ਹੋਇਆ।ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।
 
सचै कोटि गिरांइ निज घरि वसिआ ॥
Sacẖai kot girāʼn▫e nij gẖar vasi▫ā.
True are the cities and the villages, where one abides in the True Home of the self.
ਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।
ਕੋਟਿ = ਕੋਟ ਵਿਚ, ਕਿਲ੍ਹੇ ਵਿਚ। ਗਿਰਾਂਇ = ਗਿਰਾਂ ਵਿਚ, ਪਿੰਡ ਵਿਚ।ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।
 
सतिगुरि तुठै नाउ प्रेमि रहसिआ ॥
Saṯgur ṯuṯẖai nā▫o parem rėhsi▫ā.
When the True Guru is pleased, one receives the Lord's Name, and blossoms forth in His Love.
ਜਦ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਇਨਸਾਨ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਸਾਈਂ ਦੇ ਸਨੇਹ ਅਦਰ ਪ੍ਰਫੁਲਤ ਹੁੰਦਾ ਹੈ।
ਰਹਸਿਆ = ਖਿੜ ਪਿਆ, ਖ਼ੁਸ਼ ਹੋਇਆ।ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।
 
सचै दै दीबाणि कूड़ि न जाईऐ ॥
Sacẖai ḏai ḏībāṇ kūṛ na jā▫ī▫ai.
No one enters the Court of the True Lord through falsehood.
ਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।
ਦੀਬਾਣਿ = ਦਰਬਾਰ ਵਿਚ। ਕੂੜਿ = ਕੂੜ ਦੀ ਰਾਹੀਂ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।
 
झूठो झूठु वखाणि सु महलु खुआईऐ ॥
Jẖūṯẖo jẖūṯẖ vakẖāṇ so mahal kẖu▫ā▫ī▫ai.
By uttering falsehood and only falsehood, the Mansion of the Lord's Presence is lost.
ਨਿਰੋਲ ਕੂੜ ਬੋਲਣ ਦੁਆਰਾ, ਬੰਦਾ ਸਾਹਿਬ ਦੇ ਉਸ ਮੰਦਰ ਤੋਂ ਵਾਂਝਿਆ ਰਹਿ ਜਾਂਦਾ ਹੈ।
ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।