Sri Guru Granth Sahib

Ang: / 1430

Your last visited Ang:

सचै सबदि नीसाणि ठाक न पाईऐ ॥
Sacẖai sabaḏ nīsāṇ ṯẖāk na pā▫ī▫ai.
No one blocks the way of those who are blessed with the Banner of the True Word of the Shabad.
ਜੋ ਸੱਚੇ ਨਾਮ ਦੇ ਝੰਡੇ ਨਾਲ ਜਾਂਦਾ ਹੈ ਉਸ ਦੇ ਮਾਰਗ ਵਿੱਚ ਕੋਈ ਜਣਾ ਰੁਕਾਵਟ ਨਹੀਂ ਪਾਉਂਦਾ।
ਠਾਕ = ਰੋਕ।ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।
 
सचु सुणि बुझि वखाणि महलि बुलाईऐ ॥१८॥
Sacẖ suṇ bujẖ vakẖāṇ mahal bulā▫ī▫ai. ||18||
Hearing, understanding and speaking Truth, one is called to the Mansion of the Lord's Presence. ||18||
ਸੱਚੇ ਨਾਮ ਨੂੰ ਸਰਵਣ ਅਨੁਭਵ ਅਤੇ ਉਚਾਰਣ ਕਰਨ ਦੁਆਰਾ ਇਨਸਾਨ ਸਾਈਂ ਦੇਹ ਮੰਦਰ ਅੰਦਰ ਬੁਲਾ ਲਿਆ ਜਾਂਦਾ ਹੈ।
xxx॥੧੮॥ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
पहिरा अगनि हिवै घरु बाधा भोजनु सारु कराई ॥
Pahirā agan hivai gẖar bāḏẖā bẖojan sār karā▫ī.
If I dressed myself in fire, and built my house of snow, and made iron my food;
ਜੇਕਰ ਮੈਂ ਅੱਗ ਦੀ ਪੁਸ਼ਾਕ ਪਾ ਲਵਾਂ, ਬਰਫ ਅੰਦਰ ਗ੍ਰਹਿ ਬੰਨ੍ਹ ਲਵਾਂ ਅਤੇ ਲੋਹੇ ਨੂੰ ਆਪਣਾ ਖਾਣਾ ਬਣਾ ਲਵਾਂ।
ਹਿਵੈ = ਹਿਮ, ਬਰਫ਼ ਵਿਚ। ਬਾਧਾ = ਬਾਧਾਂ, ਬੰਨ੍ਹ ਲਵਾਂ, ਬਣਾ ਲਵਾਂ। ਸਾਰੁ = ਲੋਹਾ।ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),
 
सगले दूख पाणी करि पीवा धरती हाक चलाई ॥
Sagle ḏūkẖ pāṇī kar pīvā ḏẖarṯī hāk cẖalā▫ī.
and if I were to drink in all pain like water, and drive the entire earth before me;
ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।
ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ)। {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ = ਨੱਥ ਕੇ, ਆਖਿ = ਆਖ ਕੇ}।ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
 
धरि ताराजी अम्बरु तोली पिछै टंकु चड़ाई ॥
Ḏẖar ṯārājī ambar ṯolī picẖẖai tank cẖaṛā▫ī.
and if I were to place the earth upon a scale and balance it with a single copper coin;
ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿੱਚ ਧਰ ਕੇ ਜੇਕਰ ਮੈਂ ਇਸ ਨੂੰ ਪਿਛਲੇ ਪੱਲੜੇ ਵਿੰਚ ਰੱਖੇ ਹੋਏ ਚਾਰ ਮਾਸੇ ਦੇ ਵੱਟੇ ਨਾਲ ਜੋਖ ਲਵਾਂ।
ਤਾਰਾਜੀ = ਤਰਾਜੂ। ਅੰਬਰੁ = ਆਕਾਸ਼। ਟੰਕੁ = ਚਾਰ ਮਾਸੇ ਦਾ ਤੋਲ।ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
 
एवडु वधा मावा नाही सभसै नथि चलाई ॥
Ėvad vaḏẖā māvā nāhī sabẖsai nath cẖalā▫ī.
and if I were to become so great that I could not be contained, and if I were to control and lead all;
ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਜੇਕਰ ਮੈਂ ਸਾਰਿਆਂ ਨੂੰ ਨਕੇਲ ਪਾ ਨੱਕ ਤੋਂ ਫੜ ਕੇ ਟੋਰੀ ਫਿਰਾਂ।
ਮਾਵਾ = ਮਾਵਾਂ, ਸਮਾ ਸਕਾਂ।ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)
 
एता ताणु होवै मन अंदरि करी भि आखि कराई ॥
Ėṯā ṯāṇ hovai man anḏar karī bẖė ākẖ karā▫ī.
and if I were to possess so much power within my mind that I could cause others to do my bidding-so what?
ਜੇਕਰ ਮੇਰੇ ਚਿੱਤ ਅੰਦਰ ਐਨਾ ਬਲ ਹੋਵੇ ਕਿ ਇਹੋ ਜੇਹੀਆਂ ਗੱਲਾਂ ਮੈਂ ਕਰਾਂ ਅਤੇ ਆਪਣੇ ਕਹਿਣ ਦੁਆਰਾ ਹੋਰਨਾਂ ਤੋਂ ਭੀ ਕਰਾਵਾਂ, ਪਰ ਇਹ ਸਾਰਾ ਕੁਝ ਬੇਫਾਇਦਾ ਹੈ।
xxxਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।
 
जेवडु साहिबु तेवड दाती दे दे करे रजाई ॥
Jevad sāhib ṯevad ḏāṯī ḏe ḏe kare rajā▫ī.
As Great as our Lord and Master is, so great are His gifts. He bestows them according to His Will.
ਜਿੱਡਾ ਵੱਡਾ ਸੁਆਮੀ ਹੈ, ਓਡੀਆਂ ਵੱਡੀਆਂ ਹੀ ਹਨ ਉਸ ਦੀਆਂ ਬਖਸ਼ਸ਼ਾਂ। ਉਹ ਆਪਣੀ ਰਜਾ ਅਨੁਸਾਰ ਦਾਤਾਂ ਦਿੰਦਾ ਹੈ।
ਰਜਾਈ = ਰਜ਼ਾ ਦਾ ਮਾਲਕ ਪ੍ਰਭੂ।ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।
 
नानक नदरि करे जिसु उपरि सचि नामि वडिआई ॥१॥
Nānak naḏar kare jis upar sacẖ nām vadi▫ā▫ī. ||1||
O Nanak, those upon whom the Lord casts His Glance of Grace, obtain the glorious greatness of the True Name. ||1||
ਨਾਨਕ ਜਿਸ ਉਤੇ ਸਾਈਂ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਦੇ ਦੇ ਕਰੇ = ਦਾਤਾਂ ਦੇ ਦੇ ਕੇ ਹੋਰ ਦਾਤਾਂ ਦੇਵੇ ॥੧॥(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥
 
मः २ ॥
Mėhlā 2.
Second Mehl:
ਦੂਜੀ ਪਾਤਸ਼ਾਹੀ।
xxxxxx
 
आखणु आखि न रजिआ सुनणि न रजे कंन ॥
Ākẖaṇ ākẖ na raji▫ā sunaṇ na raje kann.
The mouth is not satisfied by speaking, and the ears are not satisfied by hearing.
ਮੂੰਹ ਬਚਨ ਬਿਲਾਸ ਕਰਦਾ ਨਹੀਂ ਧ੍ਰਾਪਦਾ ਅਤੇ ਕੰਨ ਸਰਵਨ ਕਰਨ ਨਾਲ ਨਹੀਂ ਰੱਜਦੇ।
ਆਖਣੁ = ਮੂੰਹ।ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ,
 
अखी देखि न रजीआ गुण गाहक इक वंन ॥
Akẖī ḏekẖ na rajī▫ā guṇ gāhak ik vann.
The eyes are not satisfied by seeing-each organ seeks out one sensory quality.
ਨੇਤ੍ਰ ਵੇਖਣ ਨਾਲ ਤ੍ਰਿਪਤ ਨਹੀਂ ਹੁੰਦੇ। ਹਰ ਅੰਗ ਇੱਕ ਕਿਸਮ ਦੀ ਖੂਬੀ ਦਾ ਖ੍ਰੀਦਦਾਰ ਹੈ।
ਇਕ ਵੰਨ = ਇਕ ਰੰਗ ਦੇ, ਇਕ ਇਕ ਕਿਸਮ ਦੇ।ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)।
 
भुखिआ भुख न उतरै गली भुख न जाइ ॥
Bẖukẖi▫ā bẖukẖ na uṯrai galī bẖukẖ na jā▫e.
The hunger of the hungry is not appeased; by mere words, hunger is not relieved.
ਖੁਦਿਆਵੰਤਾਂ ਦੀ ਖੁਦਿਆ ਦੂਰ ਨਹੀਂ ਹੁੰਦੀ। ਮੂੰਹ-ਜਬਾਨੀ ਗੱਲਾਂ ਦੁਆਰਾ ਖੁਦਿਆ ਨਹੀਂ ਜਾਂਦੀ।
ਭੁਖਿਆ = ਭੁੱਖ ਦੇ ਅਧੀਨ ਹੋਇਆਂ ਦੀ। ਗਲੀ = ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ।ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।
 
नानक भुखा ता रजै जा गुण कहि गुणी समाइ ॥२॥
Nānak bẖukẖā ṯā rajai jā guṇ kahi guṇī samā▫e. ||2||
O Nanak, hunger is relieved only when one utters the Glorious Praises of the Praiseworthy Lord. ||2||
ਹੇ ਨਾਨਕ! ਕੇਵਲ ਤਦ ਹੀ ਭੁੱਖਾ ਆਦਮੀ ਰੱਜਦਾ ਹੈ ਜਦ ਉਸ ਦੀਆਂ ਸਿਫਤਾਂ ਨੂੰ ਆਖਣ ਦੁਆਰਾ ਉਹ ਸਿਫਤਾਂ ਵਾਲੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੨॥ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
विणु सचे सभु कूड़ु कूड़ु कमाईऐ ॥
viṇ sacẖe sabẖ kūṛ kūṛ kamā▫ī▫ai.
Without the True One, all are false, and all practice falsehood.
ਸਬੱਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।
ਵਿਣੁ ਸਚੇ = ਸਦਾ-ਥਿਰ ਰਹਿਣ ਵਾਲੇ ਤੋਂ ਬਿਨਾ, ਜੇ ਪ੍ਰਭੂ ਨੂੰ ਵਿਸਾਰ ਦੇਈਏ, ਪ੍ਰਭੂ ਨੂੰ ਵਿਸਾਰਿਆਂ।ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।
 
विणु सचे कूड़िआरु बंनि चलाईऐ ॥
viṇ sacẖe kūṛi▫ār bann cẖalā▫ī▫ai.
Without the True One, the false ones are bound and gagged and driven off.
ਸਤਿਪੁਰਖ ਦੇ ਬਗੈਰ ਝੂਠੇ ਨਰੜ ਕੇ ਅੱਗੇ ਨੂੰ ਧਕੇ ਜਾਂਦੇ ਹਨ।
ਕੂੜਿਆਰ = ਕੂੜ ਦਾ ਵਪਾਰੀ। ਬੰਨਿ = ਬੰਨ੍ਹ ਕੇ, ਜਕੜ ਕੇ।(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।
 
विणु सचे तनु छारु छारु रलाईऐ ॥
viṇ sacẖe ṯan cẖẖār cẖẖār ralā▫ī▫ai.
Without the True One, the body is just ashes, and it mingles again with ashes.
ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।
ਛਾਰੁ = ਮਿੱਟੀ, ਸੁਆਹ। ਛਾਰੁ ਰਲਾਈਐ = ਮਿੱਟੀ ਵਿਚ ਰਲ ਜਾਂਦਾ ਹੈ, {ਲਫ਼ਜ਼ 'ਛਾਰੁ' ਸਦਾ ੁ = ਅੰਤ ਹੁੰਦਾ ਹੈ, ਅਧਿਕਰਣ ਆਦਿਕ ਕਾਰਕਾਂ ਵਿਚ ਭੀ ਇਹੀ ਰੂਪ ਰਹਿੰਦਾ ਹੈ}।(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।
 
विणु सचे सभ भुख जि पैझै खाईऐ ॥
viṇ sacẖe sabẖ bẖukẖ jė paijẖai kẖā▫ī▫ai.
Without the True One, all food and clothes are unsatisfying.
ਸੱਚੇ ਮਾਲਕ ਦੇ ਬਗੈਰ ਪੁਸ਼ਾਕ ਤੇ ਖੁਰਾਕ ਸਮੂਹ ਭੁੱਖ ਹੀ ਹੈ।
xxxਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
 
विणु सचे दरबारु कूड़ि न पाईऐ ॥
viṇ sacẖe ḏarbār kūṛ na pā▫ī▫ai.
Without the True One, the false ones do not attain the Lord's Court.
ਸੱਚੇ ਸੁਆਮੀ ਦੇ ਬਗੈਰ ਕੂੜਿਆਰ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਨਹੀਂ ਹੁੰਦੇ।
xxxਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।
 
कूड़ै लालचि लगि महलु खुआईऐ ॥
Kūrhai lālacẖ lag mahal kẖu▫ā▫ī▫ai.
Attached to false attachments, the Mansion of the Lord's Presence is lost.
ਝੂਠੇ ਲੋਭ ਨਾਲ ਜੁੜ ਕੇ, ਇਨਸਾਨ ਮਾਲਕ ਦੇ ਮੰਦਰ ਨੂੰ ਗੁਆ ਲੈਂ ਦਾ ਹੈ।
ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ। ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,
 
सभु जगु ठगिओ ठगि आईऐ जाईऐ ॥
Sabẖ jag ṯẖagi▫o ṯẖag ā▫ī▫ai jā▫ī▫ai.
The whole world is deceived by deception, coming and going in reincarnation.
ਸਾਰਾ ਸੰਸਾਰ ਛਲਣੀ ਮਾਇਆ ਨੇ ਛਲ ਲਿਆ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਠਗਿ = ਠੱਗ ਨੇ, ਕੂੜ-ਰੂਪ ਠੱਗ ਨੇ।(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।
 
तन महि त्रिसना अगि सबदि बुझाईऐ ॥१९॥
Ŧan mėh ṯarisnā ag sabaḏ bujẖā▫ī▫ai. ||19||
Within the body is the fire of desire; through the Word of the Shabad, it is quenched. ||19||
ਸਰੀਰ ਖਾਹਿਸ਼ ਦੀ ਅਗਨੀ ਹੈ। ਇਹ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ।
ਅਗਿ = ਅੱਗ {ਇਸ ਲਫ਼ਜ਼ ਦਾ ਜੋੜ ਸਦਾ ਬਿ-ਅੰਤ ਹੈ} ॥੧੯॥(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥
 
सलोक मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
नानक गुरु संतोखु रुखु धरमु फुलु फल गिआनु ॥
Nānak gur sanṯokẖ rukẖ ḏẖaram ful fal gi▫ān.
O Nanak, the Guru is the tree of contentment, with flowers of faith, and fruits of spiritual wisdom.
ਨਾਨਕ, ਗੁਰੂ ਸੰਤੁਸ਼ਟਤਾ ਦਾ ਬਿਰਛ ਹੈ, ਜਿਸ ਦਾ ਪੁਸ਼ਪ ਈਮਾਨ ਹੈ, ਅਤੇ ਮੇਵਾ ਬ੍ਰਹਿਮ-ਗਿਆਨ।
ਗੁਰੁ ਸੰਤੋਖੁ = ਸੰਤੋਖ-ਸਰੂਪ ਗੁਰੂ।ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ।
 
रसि रसिआ हरिआ सदा पकै करमि धिआनि ॥
Ras rasi▫ā hari▫ā saḏā pakai karam ḏẖi▫ān.
Watered with the Lord's Love, it remains forever green; through the karma of good deeds and meditation, it ripens.
ਪ੍ਰਭੂ ਦੀ ਪ੍ਰੀਤ ਨਾਲ ਸਿੰਚਰਿਆ ਹੋਇਆ, ਇਹ ਸਦੀਵ ਹੀ ਸਰ-ਸਬਜ ਰਹਿੰਦਾ ਹੈ ਅਤੇ ਨੇਕ ਅਮਲਾਂ ਤੇ ਸਿਮਰਨ ਦੁਆਰਾ ਪੱਕਦਾ ਹੈ।
ਰਸਿ = (ਪ੍ਰੇਮ-ਰੂਪ) ਰਸ ਨਾਲ। ਰਸਿਆ = ਪੂਰਨ ਤੌਰ ਤੇ ਭਰਿਆ ਹੋਇਆ। ਪਕੈ = ਪੱਕਦਾ ਹੈ, (ਗਿਆਨ-ਫਲ) ਪੱਕਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਧਿਆਨਿ = ਧਿਆਨ ਦੀ ਰਾਹੀਂ, ਧਿਆਨ ਜੋੜਿਆਂ।(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)।
 
पति के साद खादा लहै दाना कै सिरि दानु ॥१॥
Paṯ ke sāḏ kẖāḏā lahai ḏānā kai sir ḏān. ||1||
Honor is obtained by eating this tasty dish; of all gifts, this is the greatest gift. ||1||
ਜਿਸ ਦਾ ਸੁਆਦ ਭੁੰਚਣ ਦੁਆਰਾ ਇੱਜਤ ਆਬਰੂ ਮਿਲਦੀ ਹੈ। ਸਾਰੀਆਂ ਦਾਤਾਂ ਵਿੱਚੋਂ ਇਹ ਸ਼ਰੋਮਣੀ ਦਾਤ ਹੈ।
ਖਾਦਾ = ਖਾਣ ਵਾਲਾ, ਗਿਆਨ-ਫਲ ਨੂੰ ਖਾਣ ਵਾਲਾ। ਪਤਿ ਕੇ ਸਾਦ ਲਹੈ = (ਪ੍ਰਭੂ) ਪਤੀ ਦੇ (ਮੇਲ ਦੇ) ਆਨੰਦ ਮਾਣਦਾ ਹੈ। ਲਹੈ = ਲੈਂਦਾ ਹੈ, ਮਾਣਦਾ ਹੈ,। ਦਾਨਾ ਕੈ ਸਿਰਿ = ਦਾਨੁ ਸਭ ਤੋਂ ਸ੍ਰੇਸ਼ਟ ਬਖ਼ਸ਼ਸ਼ ॥੧॥(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
सुइने का बिरखु पत परवाला फुल जवेहर लाल ॥
Su▫ine kā birakẖ paṯ parvālā ful javehar lāl.
The Guru is the tree of gold, with leaves of coral, and blossoms of jewels and rubies.
ਗੁਰੂ ਸੋਨੇ ਦਾ ਦਰੱਖਤ ਹੈ, ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।
ਬਿਰਖੁ = ਰੁੱਖ। ਪਤ = ਪੱਤਰ। ਪਰਵਾਲਾ = ਮੂੰਗਾ (ਗੁਰੂ ਦੇ ਬਚਨ)।(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।
 
तितु फल रतन लगहि मुखि भाखित हिरदै रिदै निहालु ॥
Ŧiṯ fal raṯan lagėh mukẖ bẖākẖiṯ hirḏai riḏai nihāl.
The Words from His Mouth are fruits of jewels. Within His Heart, He beholds the Lord.
ਉਸ ਪੌਦੇ ਨੂੰ ਗੁਰੂ ਦੇ ਮੁਖਾਰਬਿੰਦ ਦੇ ਕਥਨ ਦੀ ਮਣੀ ਦਾ ਮੇਵਾ ਲੱਗਾ ਹੋਇਆ ਹੈ, ਆਪਣੇ ਦਿਲ ਦੇ ਦਿਲਾਂ ਅੰਦਰ ਗੁਰੂ ਸੁਆਮੀ ਨੂੰ ਵੇਖਦਾ ਹੈ।
ਤਿਤੁ = ਉਸ (ਗੁਰੂ-ਰੂਪ) ਰੁੱਖ ਨੂੰ। ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ = ਪ੍ਰਸੰਨ।ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।
 
नानक करमु होवै मुखि मसतकि लिखिआ होवै लेखु ॥
Nānak karam hovai mukẖ masṯak likẖi▫ā hovai lekẖ.
O Nanak, He is obtained by those, upon whose faces and foreheads such pre-recorded destiny is written.
ਨਾਨਕ ਇਹ ਉਸ ਨੂੰ ਪਰਾਪਤ ਹੁੰਦਾ ਹੈ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੇ ਭਾਗਾਂ ਦੀ ਲਿਖਤਾਕਾਰ ਲਿਖੀ ਹੋਈ ਹੈ।
ਕਰਮੁ = ਬਖ਼ਸ਼ਸ਼। ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ।ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,
 
अठिसठि तीरथ गुर की चरणी पूजै सदा विसेखु ॥
Aṯẖisaṯẖ ṯirath gur kī cẖarṇī pūjai saḏā visekẖ.
The sixty-eight sacred shrines of pilgrimage are contained in the constant worship of the feet of the Exalted Guru.
ਅਠਾਹਟ ਯਾਤਰਾ-ਅਸਥਾਨ ਪਰਮ ਸ੍ਰੇਸ਼ਟ ਗੁਰਾਂ ਦੇ ਪੈਰਾਂ ਦੀ ਪਨਾਹ ਲੋੜਦੇ ਹਨ, ਜਿਨ੍ਹਾਂ ਦੀ ਉਹ ਸਦੀਵ ਹੀ ਉਪਾਸ਼ਨਾ ਕਰਦੇ ਹਨ।
ਅਠਸਠਿ = ਅਠਾਹਠ। ਵਿਸੇਖੁ = ਵਿਸ਼ੇਸ਼, ਵਧੀਆ।ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।
 
हंसु हेतु लोभु कोपु चारे नदीआ अगि ॥
Hans heṯ lobẖ kop cẖāre naḏī▫ā ag.
Cruelty, material attachment, greed and anger are the four rivers of fire.
ਨਿਰਦਈਪੁਣਾ, ਸੰਸਾਰੀ ਮੋਹ, ਲਾਲਚ ਤੇ ਗੁੱਸਾ ਚਾਰੇ ਅਗਨੀ ਦੇ ਦਰਿਆ ਹਨ।
ਹੰਸੁ = ਨਿਰਦਇਤਾ। ਹੇਤੁ = ਮੋਹੁ। ਕੋਪੁ = ਗੁੱਸਾ।ਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,
 
पवहि दझहि नानका तरीऐ करमी लगि ॥२॥
Pavėh ḏajẖėh nānkā ṯarī▫ai karmī lag. ||2||
Falling into them, one is burned, O Nanak! One is saved only by holding tight to good deeds. ||2||
ਉਨੱਾਂ ਵਿੱਚ ਡਿੱਗ ਪੈਣ ਦੁਆਰਾ ਪ੍ਰਾਣੀ ਸੜ ਬਲ ਜਾਂਦਾ ਹੈ। ਹੇ ਨਾਨਕ! ਚੰਗੇ ਅਮਲਾਂ ਦੇ ਨਾਲ ਜੁੜਣ ਦੁਆਰਾ ਕਲਿਆਣ ਹੁੰਦੀ ਹੈ।
ਦਝਹਿ = ਸੜਦੇ ਹਨ। ਕਰਮੀ = ਬਖ਼ਸ਼ਸ਼ ਦੁਆਰਾ। ਲਗਿ = (ਚਰਨੀਂ) ਲੱਗ ਕੇ ॥੨॥ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
जीवदिआ मरु मारि न पछोताईऐ ॥
Jīvḏi▫ā mar mār na pacẖẖoṯā▫ī▫ai.
While you are alive, conquer death, and you shall have no regrets in the end.
ਜੀਉਂਦੇ ਜੀ ਮੌਤ ਤੇ ਕਾਬੂ ਪਾ ਲੈ ਅਤੇ ਤੈਨੂੰ ਅਖੀਰ ਨੂੰ ਝੋਰਾ ਨਹੀਂ ਹੋਵੇਗਾ।
ਮਾਰਿ = ਮਾਰ ਕੇ, (ਤ੍ਰਿਸ਼ਨਾ ਨੂੰ) ਮਾਰ ਕੇ {ਨੋਟ: ਇਸੇ ਤ੍ਰਿਸ਼ਨਾ ਦਾ ਜ਼ਿਕਰ ਪਉੜੀ ਨੰ: ੧੮ ਤੇ ੧੯ ਵਿਚ ਹੈ}।(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ।
 
झूठा इहु संसारु किनि समझाईऐ ॥
Jẖūṯẖā ih sansār kin samjā▫ī▫ai.
This world is false, but only a few understand this.
ਕੂੜੀ ਹੈ ਇਹ ਦੁਨੀਆਂ ਪ੍ਰੰਤੂ ਕਿਸੇ ਨੂੰ ਹੀ ਇਹ ਸਮਝ ਆਈ ਹੈ।
ਕਿਨਿ = ਕਿਸ ਨੇ? ਕਿਸੇ ਵਿਰਲੇ ਨੇ।ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।
 
सचि न धरे पिआरु धंधै धाईऐ ॥
Sacẖ na ḏẖare pi▫ār ḏẖanḏẖai ḏẖā▫ī▫ai.
People do not enshrine love for the Truth; they chase after worldly affairs instead.
ਇਨਸਾਨ ਸੱਚ ਨਾਲ ਪ੍ਰੀਤ ਨਹੀਂ ਕਰਦਾ ਅਤੇ ਸੰਸਾਰੀ ਕਾਰ-ਵਿਹਾਰਾਂ ਮਗਰ ਨਸਿਆ ਫਿਰਦਾ ਹੈ।
ਧਾਈਐ = ਧਾਉਂਦਾ ਹੈ, ਭਟਕਦਾ ਹੈ।(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।
 
कालु बुरा खै कालु सिरि दुनीआईऐ ॥
Kāl burā kẖai kāl sir ḏunī▫ā▫ī▫ai.
The terrible time of death and annihilation hovers over the heads of the world.
ਸਤਿਆਨਾਸ ਕਰ ਦੇਣ ਵਾਲੀ ਮੌਤ ਦਾ ਚੰਦਰਾ ਸਮਾਂ ਸੰਸਾਰ ਦੇ ਮੂੰਡ ਉਤੇ ਖੜਾ ਹੈ।
ਬੁਰਾ = ਭੈੜਾ। ਖੈ = ਨਾਸ ਕਰਨ ਵਾਲਾ।(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।
 
हुकमी सिरि जंदारु मारे दाईऐ ॥
Hukmī sir janḏār māre ḏā▫ī▫ai.
By the Hukam of the Lord's Command, the Messenger of Death smashes his club over their heads.
ਸਾਹਿਬ ਦੇ ਫੁਰਮਾਨ ਤਾਬੇ, ਮੌਤ ਦਾ ਫਰਿਸ਼ਤਾ, ਦਾਅ ਲਾ ਕੇ ਇਨਸਾਨ ਦੇ ਮੂੰਡ ਉਤੇ ਡੰਡਾ ਮਾਰਦਾ ਹੈ।
ਜੰਦਾਰੁ = {ਫ਼ਾਰਸੀ: ਜੰਦਾਲ, ਗਵਾਰ, ਅਵੈੜਾ। ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ 'ਜਮ' ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ 'ਜਮ' ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ। ਦਾਈਐ = ਦਾਉ ਲਾ ਕੇ।ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।
 
आपे देइ पिआरु मंनि वसाईऐ ॥
Āpe ḏe▫e pi▫ār man vasā▫ī▫ai.
The Lord Himself gives His Love, and enshrines it within their minds.
ਸਾਹਿਬ ਖੁਦ ਹੀ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾਉਂਦਾ ਹੈ।
ਮੰਨਿ = ਮਨ ਵਿਚ।(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।
 
मुहतु न चसा विलमु भरीऐ पाईऐ ॥
Muhaṯ na cẖasā vilamm bẖarī▫ai pā▫ī▫ai.
Not a moment or an instant's delay is permitted, when one's measure of life is full.
ਜਦ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਤਾਂ ਕੂਚ ਕਰਨ ਨੂੰ ਇੱਕ ਲਮ੍ਹੇ ਜਾਂ ਪਲ ਜਿੰਨੀ ਦੇਰ ਭੀ ਨਹੀਂ ਲੱਗਦੀ।
ਮੁਹਤੁ = ਮੁਹੂਰਤ, ਪਲ-ਮਾਤ੍ਰ। ਚਸਾ = ਨਿਮਖ-ਮਾਤ੍ਰ। ਵਿਲੰਮੁ = ਢਿੱਲ। ਭਰੀਐ ਪਾਈਐ = ਜਦੋਂ ਪਾਈ ਭਰ ਜਾਂਦੀ ਹੈ। ਪਾਈ = ਚਾਰ ਟੋਪੇ ਦਾ ਮਾਪ; (ਭਾਵ) ਜੀਵ ਨੂੰ ਮਿਲੇ ਹੋਏ ਸਾਰੇ ਸੁਆਸਾਂ ਦਾ ਅੰਦਾਜ਼ਾ।ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।
 
गुर परसादी बुझि सचि समाईऐ ॥२०॥
Gur parsādī bujẖ sacẖ samā▫ī▫ai. ||20||
By Guru's Grace, one comes to know the True One, and is absorbed into Him. ||20||
ਗੁਰਾਂ ਦੀ ਦਇਆ ਰਾਹੀਂ ਸੱਚੇ ਸਾਹਿਬ ਨੂੰ ਜਾਨਣ ਦੁਆਰਾ ਜੀਵ ਉਸ ਅੰਦਰ ਲੀਨ ਹੋ ਜਾਂਦਾ ਹੈ।
xxx॥੨੦॥(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
तुमी तुमा विसु अकु धतूरा निमु फलु ॥
Ŧumī ṯumā vis ak ḏẖaṯūrā nim fal.
Bitter melon, swallow-wort, thorn-apple and nim fruit -
ਤੂੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ,
xxxਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮ ਰੂਪ ਫਲ (ਆਦਿ ਕੁੜੱਤਣ ਵਾਲੇ ਪਦਾਰਥ)
 
मनि मुखि वसहि तिसु जिसु तूं चिति न आवही ॥
Man mukẖ vasėh ṯis jis ṯūʼn cẖiṯ na āvhī.
these bitter poisons lodge in the minds and mouths of those who do not remember You.
ਉਸ ਦੇ ਚਿੱਤ ਤੇ ਮੂੰਹ ਵਿੱਚ ਰਹਿੰਦੀ ਹੈ, ਜਿਸ ਨੂੰ ਤੂੰ ਯਾਦ ਨਹੀਂ ਆਉਂਦਾ, ਹੇ ਮੇਰੇ ਸੁਆਮੀ!
ਤਿਸੁ = ਉਸ ਮਨੁੱਖ ਦੇ। ਚਿਤਿ = ਚਿੱਤ ਵਿਚ।(ਹੇ ਪ੍ਰਭੂ!) ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।
 
नानक कहीऐ किसु हंढनि करमा बाहरे ॥१॥
Nānak kahī▫ai kis handẖan karmā bāhre. ||1||
O Nanak, how shall I tell them this? Without the karma of good deeds, they are only destroying themselves. ||1||
ਨਾਨਕ ਮੈਂ ਕਿਸ ਨੂੰ ਆਖਾਂ ਕਿ ਜੋ ਚੰਗੀ ਕਿਸਮਤ ਦੇ ਬਗੈਰ ਹਨ, ਉਹ ਮਲੀਆਮੇਟ ਹੋ ਜਾਂਦੇ ਹਨ।
ਹੰਢਨਿ = ਭਟਕਦੇ ਹਨ। ਕਰਮਾ ਬਾਹਰੇ = ਕਰਮ-ਹੀਨ ॥੧॥ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
मति पंखेरू किरतु साथि कब उतम कब नीच ॥
Maṯ pankẖerū kiraṯ sāth kab uṯam kab nīcẖ.
The intellect is a bird; on account of its actions, it is sometimes high, and sometimes low.
ਭੌਰ ਪੰਛੀ ਆਪਣੇ ਅਮਲਾਂ ਦੇ ਨਾਲ (ਸਬੱਬ) ਕਦੇ ਸਰੇਸ਼ਟ ਤੇ ਕਦੇ ਅਧਮ ਹੁੰਦਾ ਹੈ।
ਪੰਖੇਰੂ = ਪੰਛੀ। ਕਿਰਤੁ = ਕੀਤਾ ਹੋਇਆ ਕੰਮ, (ਭਾਵ, ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦਾ ਇਕੱਠ, ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ।(ਮਨੁੱਖ ਦੀ) ਮੱਤ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ 'ਮਤ') ਕਦੇ ਚੰਗੀ ਹੈ ਕਦੇ ਨੀਵੀਂ;