Sri Guru Granth Sahib

Ang: / 1430

Your last visited Ang:

सचा सबदु बीचारि कालु विधउसिआ ॥
Sacẖā sabaḏ bīcẖār kāl viḏẖ▫usi▫ā.
Reflecting on the True Word of the Shabad, death is overcome.
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਮੌਤ ਦਾ ਡਰ ਮਿਟ ਜਾਂਦਾ ਹੈ।
ਵਿਧਉਸਿਆ = ਨਾਸ ਕੀਤਾ।ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।
 
ढाढी कथे अकथु सबदि सवारिआ ॥
Dẖādẖī kathe akath sabaḏ savāri▫ā.
Speaking the Unspoken Speech of the Lord, one is adorned with the Word of His Shabad.
ਜੱਸ ਕਰਨ ਵਾਲਾ ਅਕਹਿ ਸੁਆਮੀ ਦਾ ਉਚਾਰਣ ਕਰਦਾ ਹੈ ਅਤੇ ਉਸ ਦੇ ਨਾਮ ਨਾਲ ਸ਼ਿਗਾਰਿਆ ਗਿਆ ਹੈ।
xxxਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
 
नानक गुण गहि रासि हरि जीउ मिले पिआरिआ ॥२३॥
Nānak guṇ gėh rās har jī▫o mile pi▫āri▫ā. ||23||
Nanak holds tight to the Treasure of Virtue, and meets with the Dear, Beloved Lord. ||23||
ਨੇਕੀ ਦੀ ਪੂੰਜੀ ਨੂੰ ਘੁੱਟ ਕੇ ਫੜ ਰੱਖਣ ਦੁਆਰਾ ਨਾਨਕ ਨੇ ਪੂਜਯ ਪ੍ਰੀਤਮ ਪ੍ਰਭੂ ਨੂੰ ਭੇਟ ਲਿਆ ਹੈ।
ਗੁਣਾਂ ਰਾਸਿ = ਗੁਣ ਦੀ ਪੂੰਜੀ। ਗਹਿ = ਗ੍ਰਹਿਣ ਕਰ ਕੇ, ਲੈ ਕੇ ॥੨੩॥(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
खतिअहु जमे खते करनि त खतिआ विचि पाहि ॥
Kẖaṯi▫ahu jamme kẖaṯe karan ṯa kẖaṯi▫ā vicẖ pāhi.
Born because of the karma of their past mistakes, they make more mistakes, and fall into mistakes.
ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾਂ ਪਾਪਾਂ ਵਿੱਚ ਪੈਦਾ ਹੈ।
ਖਤਿਅਹੁ = ਖ਼ਤਾ ਤੋਂ, ਪਾਪ ਤੋਂ। ਖਤੇ = ਪਾਪ। ਕਰਨਿ = {ਨੋਟ: ਪਦ-ਛੇਦ 'ਕਰ ਨਿਤ' ਗਲਤ ਹੈ, ਲਫ਼ਜ਼ 'ਕਰਨਿ' ਕ੍ਰਿਆ ਹੈ 'ਵਰਤਮਾਨ', ਅੰਨ ਪੁਰਖ, ਬਹੁ-ਵਚਨ} ਕਰਦੇ ਹਨ।ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।
 
धोते मूलि न उतरहि जे सउ धोवण पाहि ॥
Ḏẖoṯe mūl na uṯrėh je sa▫o ḏẖovaṇ pāhi.
By washing, their pollution is not removed, even though they may wash hundreds of times.
ਧੋਣ ਦੁਆਰਾ, ਪਾਪ ਕਦਾਚਿੱਤ ਦੂਰ ਨਹੀਂ ਹੁੰਦੇ, ਭਾਵੇਂ ਸੈਕੜੇ ਧੋਆਂ ਪਾਈਆਂ ਜਾਣ।
ਮੂਲਿ = ਉੱਕਾ ਹੀ।ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।
 
नानक बखसे बखसीअहि नाहि त पाही पाहि ॥१॥
Nānak bakẖse bakẖsī▫ahi nāhi ṯa pāhī pāhi. ||1||
O Nanak, if God forgives, they are forgiven; otherwise, they are kicked and beaten. ||1||
ਨਾਨਕ, ਜੇਕਰ ਮਾਲਕ ਮਾਫੀ ਦੇਵੇ, ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਜੁੱਤੀਆਂ ਪੈਦੀਆਂ ਹਨ।
ਪਾਹੀ = (ਸੰ. ਉਪਾਨਹ) ਜੁੱਤਿਆਂ ॥੧॥ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
नानक बोलणु झखणा दुख छडि मंगीअहि सुख ॥
Nānak bolaṇ jẖakẖ▫ṇā ḏukẖ cẖẖad mangī▫ah sukẖ.
O Nanak, it is absurd to ask to be spared from pain by begging for comfort.
ਤਕਲੀਫ ਤਿਆਗ ਕੇ, ਆਰਾਮ ਦੀ ਯਾਚਨਾ ਕਰਨ ਦੀ ਪ੍ਰਾਰਥਨਾ ਫਜੂਲ ਹੈ, ਹੇ ਨਾਨਕ!
ਝਖਣਾ = ਵਿਅਰਥ ਬੋਲਣਾ, ਸਿਰ-ਖਪਾਈ। ਮੰਗੀਅਹਿ = ਮੰਗੇ ਜਾਂਦੇ ਹਨ।ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।
 
सुखु दुखु दुइ दरि कपड़े पहिरहि जाइ मनुख ॥
Sukẖ ḏukẖ ḏu▫e ḏar kapṛe pahirahi jā▫e manukẖ.
Pleasure and pain are the two garments given, to be worn in the Court of the Lord.
ਖੁਸ਼ੀ ਤੇ ਗਮੀ ਦੋ ਪੁਸ਼ਾਕਾਂ ਸਾਈਂ ਦੇ ਦਰਬਾਰ ਤੋਂ ਪ੍ਰਾਣੀ ਨੂੰ ਪਹਿਨਣ ਲਈ ਮਿਲੀਆਂ ਹਨ।
ਦਰਿ = ਪ੍ਰਭੂ ਦੇ ਦਰ ਤੋਂ। ਪਹਿਰਹਿ = ਪਹਿਨਦੇ ਹਨ। ਜਾਇ = ਜਨਮ ਲੈ ਕੇ।ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।
 
जिथै बोलणि हारीऐ तिथै चंगी चुप ॥२॥
Jithai bolaṇ hārī▫ai ṯithai cẖangī cẖup. ||2||
Where you are bound to lose by speaking, there, you ought to remain silent. ||2||
ਜਿਥੇ ਇਨਸਾਨ ਨੇ ਆਖਣ ਦੁਆਰਾ ਸ਼ਿਕਸਤ ਹੀ ਖਾਣੀ ਹੈ ਉਥੇ ਖਾਮੋਸ਼ ਰਹਿਣਾ ਹੀ ਭਲਾ ਹੈ।
ਬੋਲਣਿ = ਬੋਲਣ ਨਾਲ, (ਦੁੱਖਾਂ ਤੋਂ) ਗਿਲਾ ਕਰਨ ਨਾਲ। ਹਾਰੀਐ = ਹਾਰ ਹੀ ਮੰਨਣੀ ਪੈਂਦੀ ਹੈ ॥੨॥ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
चारे कुंडा देखि अंदरु भालिआ ॥
Cẖāre kundā ḏekẖ anḏar bẖāli▫ā.
After looking around in the four directions, I looked within my own self.
ਚਾਰਾਂ ਹੀ ਪਾਸਿਆਂ ਵੱਲ ਵੇਖ ਕੇ ਮੈਂ ਆਪਣੇ ਅੰਤ੍ਰੀਵ ਦੀ ਖੋਜ ਭਾਲ ਕੀਤੀ।
ਅੰਦਰੁ = ਅੰਦਰਲਾ ਮਨ {ਨੋਟ: ਲਫ਼ਜ਼ 'ਅੰਦਰੁ' ਵਿਆਕਰਣ ਅਨੁਸਾਰ 'ਨਾਂਵ' ਹੈ, ਪਰ ਲਫ਼ਜ਼ 'ਅੰਦਰਿ' ਸੰਬੰਧਕ ਹੈ; ਜਿਵੇ 'ਖੁੰਢਾ ਅੰਦਰਿ ਰਖਿ ਕੈ'। ਦੋਹਾਂ ਲਫ਼ਜ਼ਾਂ ਦਾ ਜੋੜ ਧਿਆਨ-ਯੋਗ ਹੈ}।ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,
 
सचै पुरखि अलखि सिरजि निहालिआ ॥
Sacẖai purakẖ alakẖ siraj nihāli▫ā.
There, I saw the True, Invisible Lord Creator.
ਉਥੇ ਮੈਂ ਅਦ੍ਰਿਸ਼ਟ ਸੱਚਾ ਸਾਹਿਬ ਸਿਰਜਣਹਾਰ ਤੱਕ ਲਿਆ।
ਅਲਖਿ = ਅੱਲਖ ਨੇ, ਅਦ੍ਰਿਸ਼ਟ ਪ੍ਰਭੂ ਨੇ। ਸਿਰਜਿ = (ਜਗਤ) ਪੈਦਾ ਕਰ ਕੇ।(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।
 
उझड़ि भुले राह गुरि वेखालिआ ॥
Ujẖaṛ bẖule rāh gur vekẖāli▫ā.
I was wandering in the wilderness, but now the Guru has shown me the Way.
ਮੈਂ ਬੀਆਬਾਨ ਵਿੱਚ ਕੁਰਾਹੇ ਪੈ ਗਿਆ ਸਾਂ। ਗੁਰਾਂ ਨੇ ਮੈਨੂੰ ਮਾਰਗ ਦਿਖਾ ਦਿੱਤਾ ਹੈ।
ਉਝੜਿ = ਔਝੜ ਵਿਚ, ਕੁਰਾਹ ਵਿਚ। ਗੁਰਿ = ਗੁਰੂ ਨੇ।ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।
 
सतिगुर सचे वाहु सचु समालिआ ॥
Saṯgur sacẖe vāhu sacẖ samāli▫ā.
Hail to the True, True Guru, through whom we merge in the Truth.
ਸ਼ਾਬਾਸ਼ ਹੈ, ਸੱਚੇ ਸਤਿਗੁਰਾਂ ਨੂੰ, ਜਿਨ੍ਹਾਂ ਦੇ ਰਾਹੀਂ ਮੈਂ ਸੱਚੇ ਸਾਹਿਬ ਦਾ ਸਿਮਰਨ ਕੀਤਾ ਹੈ।
ਵਾਹੁ = ਸਾਬਾਸ਼ੇ। ਸਤਿਗੁਰ ਵਾਹੁ = ਗੁਰੂ ਨੂੰ ਸ਼ਾਬਾਸ਼ੇ।ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।
 
पाइआ रतनु घराहु दीवा बालिआ ॥
Pā▫i▫ā raṯan gẖarāhu ḏīvā bāli▫ā.
I have found the jewel within the home of my own self; the lamp within has been lit.
ਗੁਰਾਂ ਨੇ ਦੀਪ ਜਗਾ ਦਿੱਤਾ ਹੈ ਅਤੇ ਆਪਣੇ ਘਰ ਵਿੱਚ ਹੀ ਮੈਂ ਮਾਣਕ ਲੱਭ ਲਿਆ ਹੈ।
ਘਰਾਹੁ = ਘਰੋਂ ਹੀ।(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।
 
सचै सबदि सलाहि सुखीए सच वालिआ ॥
Sacẖai sabaḏ salāhi sukẖī▫e sacẖ vāli▫ā.
Those who praise the True Word of the Shabad, abide in the peace of Truth.
ਸੱਚੇ ਪੁਰਸ਼ ਜੋ ਸੱਚੇ ਨਾਮ ਦੀ ਮਹਿਮਾਂ ਕਰਦੇ ਹਨ, ਆਰਾਮ ਵਿੱਚ ਰਹਿੰਦੇ ਹਨ।
xxx(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।
 
निडरिआ डरु लगि गरबि सि गालिआ ॥
Nidri▫ā dar lag garab sė gāli▫ā.
But those who do not have the Fear of God, are overtaken by fear. They are destroyed by their own pride.
ਜਿਹੜੇ ਪ੍ਰਭੂ ਦੇ ਭੈਅ ਤੋਂ ਬਿਨਾਂ ਹਨ ਉਹਨਾਂ ਨੂੰ ਭੈਅ ਚਿਮੜਦਾ ਹੈ। ਉਹਨਾ ਨੂੰ ਸਵੈ-ਹੰਗਤਾ ਨੇ ਬਰਬਾਦ ਕਰ ਦਿੱਤਾ ਹੈ।
ਗਰਬਿ = ਅਹੰਕਾਰ ਵਿਚ।(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।
 
नावहु भुला जगु फिरै बेतालिआ ॥२४॥
Nāvhu bẖulā jag firai beṯāli▫ā. ||24||
Having forgotten the Name, the world is roaming around like a wild demon. ||24||
ਨਾਮ ਨੂੰ ਵਿਸਾਰ ਕੇ ਦੁਨੀਆਂ ਭੂਤਨੇ ਦੀ ਮਾਨਿੰਦ ਭਟਕਦੀ ਫਿਰਦੀ ਹੈ।
ਲਫ਼ਜ਼ 'ਭਾਲਿਆ', 'ਨਿਹਾਲਿਆ' ਆਦਿਕ 'ਭੂਤ-ਕਾਲ' ਵਿਚ ਹਨ, ਇਹਨਾਂ ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ ॥੨॥੧੧॥ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥
 
सलोकु मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਦਸ਼ਾਹੀ।
xxxxxx
 
भै विचि जमै भै मरै भी भउ मन महि होइ ॥
Bẖai vicẖ jammai bẖai marai bẖī bẖa▫o man mėh ho▫e.
In fear we are born, and in fear we die. Fear is always present in the mind.
ਡਰ ਵਿੱਚ ਆਦਮੀ ਜੰਮਦਾ ਹੈ, ਡਰ ਵਿੱਚ ਮਰਦਾ ਹੈ ਅਤੇ ਡਰ ਸਦਾ ਉਸ ਦੇ ਚਿੱਤ ਅੰਦਰ ਵੱਸਦਾ ਹੈ।
ਭੈ ਵਿਚਿ = ਸਹਮ ਵਿਚ। ਭਉ = ਸਹਮ।ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।
 
नानक भै विचि जे मरै सहिला आइआ सोइ ॥१॥
Nānak bẖai vicẖ je marai sahilā ā▫i▫ā so▫e. ||1||
O Nanak, if one dies in the fear of God, his coming into the world is blessed and approved. ||1||
ਨਾਨਕ ਜੇਕਰ ਬੰਦਾ ਪ੍ਰਭੂ ਦੇ ਡਰ ਅੰਦਰ ਫੌਤ ਹੋ ਜਾਏ, ਉਸ ਦਾ ਆਗਮਨ ਸਫਲ ਹੋ ਜਾਂਦਾ ਹੈ।
ਭੈ ਵਿਚਿ = ਪ੍ਰਭੂ ਦੇ ਡਰ ਵਿਚ। ਸਹਿਲਾ = ਸਫਲਾ। ਮਰੈ = ਅਪਣੱਤ ਗਵਾਂਦਾ ਹੈ ॥੧॥(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
भै विणु जीवै बहुतु बहुतु खुसीआ खुसी कमाइ ॥
Bẖai viṇ jīvai bahuṯ bahuṯ kẖusī▫ā kẖusī kamā▫e.
Without the fear of God, you may live very, very long, and savor the most enjoyable pleasures.
ਵਾਹਿਗੁਰੂ ਦੇ ਡਰ ਦੇ ਬਗੈਰ ਜੀਵ ਬਹੁਤ ਜਿਆਦਾ ਚਿਰ ਜਿਉਂਦਾ ਹੈ ਅਤੇ ਮੌਜਾਂ ਹੀ ਮੌਜਾਂ ਮਾਣਦਾ ਹੈ।
xxxਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,
 
नानक भै विणु जे मरै मुहि कालै उठि जाइ ॥२॥
Nānak bẖai viṇ je marai muhi kālai uṯẖ jā▫e. ||2||
O Nanak, if you die without the fear of God, you will arise and depart with a blackened face. ||2||
ਨਾਨਕ ਜੇਕਰ ਉਹ ਵਾਹਿਗੁਰੂ ਦੇ ਡਰ ਦੇ ਬਗੈਰ ਮਰ ਜਾਵੇ ਉਹ ਸਿਆਹ ਚਿਹਰੇ ਨਾਲ ਖੜਾ ਹੋ ਟੁਰ ਜਾਏਗਾ।
ਮੁਹਿ ਕਾਲੈ = ਕਾਲੇ ਮੂੰਹ ਨਾਲ, (ਭਾਵ), ਬਦਨਾਮੀ ਖੱਟ ਕੇ ॥੨॥ਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
सतिगुरु होइ दइआलु त सरधा पूरीऐ ॥
Saṯgur ho▫e ḏa▫i▫āl ṯa sarḏẖā pūrī▫ai.
When the True Guru is merciful, then your desires will be fulfilled.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਾਂ ਸਧਰ ਪੂਰੀ ਹੋ ਜਾਂਦੀ ਹੈ।
ਸਰਧਾ = ਸਿਧਕ, ਭਰੋਸਾ। ਦਇਆਲੁ = ਮਿਹਰਬਾਨ। ਪੂਰੀਐ = ਪੂਰਾ, ਪੱਕਾ।ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।
 
सतिगुरु होइ दइआलु न कबहूं झूरीऐ ॥
Saṯgur ho▫e ḏa▫i▫āl na kabahūʼn jẖūrī▫ai.
When the True Guru is merciful, you will never grieve.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਬੰਦਾ ਕਦਾਚਿੱਤ ਪਛਤਾਉਂਦਾ ਨਹੀਂ।
xxxਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
 
सतिगुरु होइ दइआलु ता दुखु न जाणीऐ ॥
Saṯgur ho▫e ḏa▫i▫āl ṯā ḏukẖ na jāṇī▫ai.
When the True Guru is merciful, you will know no pain.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ ਤਦ ਬੰਦਾ ਤਕਲੀਫ ਨੂੰ ਜਾਣਦਾ ਹੀ ਨਹੀਂ।
xxx(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
 
सतिगुरु होइ दइआलु ता हरि रंगु माणीऐ ॥
Saṯgur ho▫e ḏa▫i▫āl ṯā har rang māṇī▫ai.
When the True Guru is merciful, you will enjoy the Lord's Love.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦੋਂ ਆਦਮੀ ਰੱਬ ਦੀ ਪ੍ਰੀਤ ਦਾ ਆਨੰਦ ਲੈਂਦਾ ਹੈ।
xxxਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
 
सतिगुरु होइ दइआलु ता जम का डरु केहा ॥
Saṯgur ho▫e ḏa▫i▫āl ṯā jam kā dar kehā.
When the True Guru is merciful, then why should you fear death?
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਆਦਮੀ ਨੂੰ ਮੌਤ ਦਾ ਤ੍ਰਾਹ ਕਾਹਦਾ ਹੈ?
xxx(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
 
सतिगुरु होइ दइआलु ता सद ही सुखु देहा ॥
Saṯgur ho▫e ḏa▫i▫āl ṯā saḏ hī sukẖ ḏehā.
When the True Guru is merciful, the body is always at peace.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਸਰੀਰ ਨੂੰ ਹਮੇਸ਼ਾਂ ਆਰਾਮ ਹੁੰਦਾ ਹੈ।
xxx(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
 
सतिगुरु होइ दइआलु ता नव निधि पाईऐ ॥
Saṯgur ho▫e ḏa▫i▫āl ṯā nav niḏẖ pā▫ī▫ai.
When the True Guru is merciful, the nine treasures are obtained.
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਨੌਂ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
xxxਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
 
सतिगुरु होइ दइआलु त सचि समाईऐ ॥२५॥
Saṯgur ho▫e ḏa▫i▫āl ṯa sacẖ samā▫ī▫ai. ||25||
When the True Guru is merciful, you shall be absorbed in the True Lord. ||25||
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਇਨਸਾਨ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
xxx॥੨੫॥(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥
 
सलोकु मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
सिरु खोहाइ पीअहि मलवाणी जूठा मंगि मंगि खाही ॥
Sir kẖohā▫e pī▫ah malvāṇī jūṯẖā mang mang kẖāhī.
They pluck the hair out of their heads, and drink in filthy water; they beg endlessly and eat the garbage which others have thrown away.
ਉਹ ਆਪਣੇ ਮੂੰਡ ਪੁਟਵਾਉਂਦੇ, ਮੈਲਾ ਪਾਣੀ ਪੀਦੇ ਅਤੇ ਉਹ ਹੋਰਨਾਂ ਦੀ ਜੂਠ ਬਾਰ ਬਾਰ ਮੰਗਦੇ ਅਤੇ ਖਾਂਦੇ ਹਨ।
ਮਲਵਾਣੀ = ਮੈਲਾ ਪਾਣੀ, ਧੋਣ-ਧਾਣ।(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;
 
फोलि फदीहति मुहि लैनि भड़ासा पाणी देखि सगाही ॥
Fol faḏīhaṯ muhi lain bẖaṛāsā pāṇī ḏekẖ sagāhī.
They spread manure, they suck in rotting smells, and they are afraid of clean water.
ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।
ਫਦੀਹਤਿ = {ਅਰਬੀ, ਫਜ਼ੀਅਤਿ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਫ਼ਜੂਲ = ਫਾਦਲ; ਕਾਜ਼ੀ = ਕਾਦੀ} ਪਖਾਨਾ। ਭੜਾਸਾ = ਹਵਾੜ। ਸਗਾਹੀ = ਸੰਗਦੇ ਹਨ।(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
 
भेडा वागी सिरु खोहाइनि भरीअनि हथ सुआही ॥
Bẖedā vāgī sir kẖohā▫in bẖarī▫an hath su▫āhī.
Their hands are smeared with ashes, and the hair on their heads is plucked out-they are like sheep!
ਰਾਖ ਨਾਲ ਲਿਬੜੇ ਹੋਏ ਹੱਥਾਂ ਨਾਲ ਭੇਡਾਂ ਦੀ ਮਾਨਿੰਦ ਊਹ ਆਪਣੇ ਮੂੰਡ ਪੁਟਵਾਉਂਦੇ ਹਨ।
ਭਰਿਅਨਿ = ਭਰੇ ਜਾਂਦੇ ਹਨ।ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।
 
माऊ पीऊ किरतु गवाइनि टबर रोवनि धाही ॥
Mā▫ū pī▫ū kiraṯ gavā▫in tabar rovan ḏẖāhī.
They have renounced the lifestyle of their mothers and fathers, and their families and relatives cry out in distress.
ਆਪਣੀਆਂ ਅੰਮੜੀਆਂ ਤੇ ਬਾਬਲਾਂ ਦੀ ਨਿਤ ਦੀ ਮਰਿਆਦਾ ਉਹ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਸਾਕ ਸੈਨ ਭੁੱਬਾਂ ਮਾਰ ਕੇ ਰੋਂਦੇ ਹਨ।
ਮਾਉ ਪੀਉ ਕਿਰਤੁ = ਮਾਪਿਆਂ ਵਾਲਾ ਕੰਮ-ਕਾਰ, ਰੋਜ਼ੀ ਕਮਾਣ ਦਾ ਕੰਮ। ਧਾਹੀ = ਢਾਹਾਂ ਮਾਰ ਕੇ।ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।
 
ओना पिंडु न पतलि किरिआ न दीवा मुए किथाऊ पाही ॥
Onā pind na paṯal kiri▫ā na ḏīvā mu▫e kithā▫ū pāhī.
No one offers the rice dishes at their last rites, and no one lights the lamps for them. After their death, where will they be sent?
ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?
ਕਿਥਾਉ = ਪਤਾ ਨਹੀਂ ਕਿਥੇ।(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।
 
अठसठि तीरथ देनि न ढोई ब्रहमण अंनु न खाही ॥
Aṯẖsaṯẖ ṯirath ḏen na dẖo▫ī barahmaṇ ann na kẖāhī.
The sixty-eight sacred shrines of pilgrimage give them no place of protection, and no Brahmin will eat their food.
ਅਠਾਹਟ ਯਾਤਰਾ ਦੇ ਅਸਥਾਨ ਉਨ੍ਹਾਂ ਨੂੰ ਪਨਾਹ ਨਹੀਂ ਦਿੰਦੇ, ਅਤੇ ਪੰਡਤ ਉਹਨਾਂ ਦਾ ਭੋਜਨ ਨਹੀਂ ਖਾਂਦੇ।
xxx(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
 
सदा कुचील रहहि दिनु राती मथै टिके नाही ॥
Saḏā kucẖīl rahėh ḏin rāṯī mathai tike nāhī.
They remain polluted forever, day and night; they do not apply the ceremonial tilak mark to their foreheads.
ਉਹ ਹਮੇਸ਼ਾਂ ਦਿਹੁੰ ਰੈਣ ਮਲੀਨ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਸਤਕ ਊਤੇ ਤਿਲਕ ਨਹੀਂ।
ਕੁਚੀਲ = ਗੰਦੇ। ਟਿਕੇ = ਟਿੱਕੇ, ਤਿਲਕ।ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।
 
झुंडी पाइ बहनि निति मरणै दड़ि दीबाणि न जाही ॥
Jẖundī pā▫e bahan niṯ marṇai ḏaṛ ḏībāṇ na jāhī.
They sit together in silence, as if in mourning; they do not go to the Lord's Court.
ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।
ਝੁੰਡੀ ਪਾਇ = ਉਂਧੀ ਪਾ ਕੇ, ਧੌਣ ਸੁਟ ਕੇ। ਦੜਿ ਦੀਬਾਣਿ = ਕਿਸੇ ਦੜੇ-ਦੀਵਾਨ ਵਿਚ, ਕਿਸੇ ਸਭਾ-ਦੀਵਾਨ ਵਿਚ।ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
 
लकी कासे हथी फुमण अगो पिछी जाही ॥
Lakī kāse hathī fummaṇ ago picẖẖī jāhī.
With their begging bowls hanging from their waists, and their fly-brushes in their hands, they walk along in single file.
ਮੰਗਣ ਵਾਲੇ ਠੂਠੇ ਕਮਰਾਂ ਨਾਲ ਲਟਕਦੇ ਹੋਏ ਤੇ ਹੱਥਾਂ ਵਿੱਚ ਧਾਗਿਆਂ ਦੇ ਗੁੱਛਿਆਂ ਨਾਲ ਉਹ ਅੱਗੜ ਪਿੱਛੜ ਤੁਰਦੇ ਹਨ।
ਕਾਸੇ = ਪਿਆਲੇ। ਅਗੋ ਪਿਛੀ = ਇੱਕ ਕਤਾਰ ਵਿਚ।ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।
 
ना ओइ जोगी ना ओइ जंगम ना ओइ काजी मुंला ॥
Nā o▫e jogī nā o▫e jangam nā o▫e kājī muʼnlā.
They are not Yogis, and they are not Jangams, followers of Shiva. They are not Qazis or Mullahs.
ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।
ਜੰਗਮ = ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ।ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।