Sri Guru Granth Sahib Ji

Ang: / 1430

Your last visited Ang:

दयि विगोए फिरहि विगुते फिटा वतै गला ॥
Ḏa▫yi vigo▫e firėh viguṯe fitā vaṯai galā.
Ruined by the Merciful Lord, they wander around in disgrace, and their entire troop is contaminated.
ਰੱਬ ਦੇ ਮਾਰੇ ਹੋਏ ਉਹ ਬੇਇਜਤ ਹੋਏ ਫਿਰਦੇ ਹਨ ਅਤੇ ਉਹਨਾਂ ਦਾ ਸਮੂਹ ਸਮੂਦਾਅ ਭਰਿਸ਼ਟ ਹੋ ਜਾਂਦਾ ਹੈ।
ਦਯਿ = ਰੱਬ ਵਲੋਂ {ਦਯੁ = ਪਿਆਰ ਕਰਨ ਵਾਲਾ ਪਰਮਾਤਮਾ}। ਵਿਗੋਏ = ਖੁੰਝੇ ਹੋਏ। ਵਿਗੁਤੇ = ਖ਼ੁਆਰ। ਫਿਟਾ = ਫਿਟਕਾਰਿਆ ਹੋਇਆ, ਊਤਿਆ ਹੋਇਆ। ਗਲਾ = ਗੱਲਾਂ, ਕੋੜਮਾ, ਸਾਰਾ ਹੀ ਟੋਲਾ।ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।
 
जीआ मारि जीवाले सोई अवरु न कोई रखै ॥
Jī▫ā mār jīvāle so▫ī avar na ko▫ī rakẖai.
The Lord alone kills and restores to life; no one else can protect anyone from Him.
ਪ੍ਰਾਣ ਧਾਰੀਆਂ ਨੂੰ ਕੇਵਲ ਓਹੀ ਸੁਆਮੀ ਮਾਰਦਾ ਹੈ ਤੇ ਸੁਰਜੀਤ ਕਰਦਾ ਹੈ। ਹੋਰ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਦਾ।
xxx(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
 
दानहु तै इसनानहु वंजे भसु पई सिरि खुथै ॥
Ḏānhu ṯai isnānhu vanje bẖas pa▫ī sir kẖuthai.
They go without giving alms or any cleansing baths; their shaven heads become covered with dust.
ਉਹ ਪੁੰਨ ਕਰਨੋਂ ਅਤੇ ਮੱਜਨ ਸਾਧਣੋਂ ਵਾਂਞੇ ਰਹਿ ਜਾਂਦੇ ਹਨ। ਉਨ੍ਹਾਂ ਦੇ ਨੋਚਿਆਂ ਮੂੰਡਾਂ ਉਤੇ ਖੇਹ ਪੈਦੀ ਹੈ।
ਵੰਜੇ = ਵਾਂਜੇ ਹੋਏ, ਖੁੰਝੇ ਹੋਏ। ਭਸੁ = ਸੁਆਹ।(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।
 
पाणी विचहु रतन उपंने मेरु कीआ माधाणी ॥
Pāṇī vicẖahu raṯan upanne mer kī▫ā māḏẖāṇī.
The jewel emerged from the water, when the mountain of gold was used to churn it.
ਜਦ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਗਿਆ ਤਾਂ ਜਲ ਵਿੱਚੋਂ ਜਵੇਹਰ ਨਿਕਲੇ।
ਮੇਰੁ = ਸੁਮੇਰ ਪਰਬਤ।(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।
 
अठसठि तीरथ देवी थापे पुरबी लगै बाणी ॥
Aṯẖsaṯẖ ṯirath ḏevī thāpe purbī lagai baṇī.
The gods established the sixty-eight sacred shrines of pilgrimage, where the festivals are celebrated and hymns are chanted.
ਦੇਵਤਿਆਂ ਨੇ ਅਠਾਹਟ ਯਾਤਰਾ ਅਸਥਾਨ ਮੁਕੱਰਰ ਕੀਤੇ ਹਨ, ਜਿਥੇ ਤਿਉਹਾਰ ਮਨਾਏ ਅਤੇ ਭਜਨ ਗਾਏ ਜਾਂਦੇ ਹਨ।
ਦੇਵੀ = ਦੇਵਤਿਆਂ। ਪੁਰਬੀ = ਧਾਰਮਿਕ ਮੇਲੇ। ਬਾਣੀ = ਕਥਾ-ਵਾਰਤਾ।(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।
 
नाइ निवाजा नातै पूजा नावनि सदा सुजाणी ॥
Nā▫e nivājā nāṯai pūjā nāvan saḏā sujāṇī.
After bathing, the Muslims recite their prayers, and after bathing, the Hindus perform their worship services. The wise always take cleansing baths.
ਗੁਸਲ ਮਗਰੋਂ ਮੁਸਲਮਾਨ ਨਿਮਾਜ ਪੜ੍ਹਦੇ ਹਨ, ਇਸ਼ਨਾਨ ਮਗਰੋਂ ਹਿੰਦੂ ਉਪਾਸ਼ਨਾਂ ਕਰਦੇ ਹਨ ਅਤੇ ਸਿਆਣੇ, ਸਦੀਵ ਹੀ ਨ੍ਹਾਉਂਦੇ ਹਨ।
ਨਾਇ = ਨ੍ਹਾ ਕੇ। ਸੁਜਾਣੀ = ਸੁਚੱਜੇ।ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।
 
मुइआ जीवदिआ गति होवै जां सिरि पाईऐ पाणी ॥
Mu▫i▫ā jīvḏi▫ā gaṯ hovai jāʼn sir pā▫ī▫ai pāṇī.
At the time of death, and at the time of birth, they are purified, when water is poured on their heads.
ਮਰੇ ਹੋਏ ਤੇ ਜੀਉਂਦੇ ਪਵਿੱਤਰ ਹੋ ਜਾਂਦੇ ਹਨ, ਜਦ ਉਹਨਾਂ ਦੇ ਸੀਸਾਂ ਉਤੇ ਜਲ ਪਾਇਆ ਜਾਂਦਾ ਹੈ।
ਮੁਇਆ ਜੀਵਦਿਆ = ਮਰਨ ਜੀਵਨ ਪ੍ਰਯੰਤ, ਸਾਰੀ ਉਮਰ, ਜੰਮਣ ਤੋਂ ਮਰਨ ਤਕ। ਗਤਿ = ਸੁਥਰੀ ਹਾਲਤ।ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।
 
नानक सिरखुथे सैतानी एना गल न भाणी ॥
Nānak sirkẖuṯe saiṯānī enā gal na bẖāṇī.
O Nanak, the shaven-headed ones are devils. They are not pleased to hear these words.
ਨਾਨਕ ਮੂੰਡ ਖੁਹਾਉਣ ਵਾਲੇ ਭੂਤਨੇ ਹਨ। ਮੱਤ ਦੀ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ।
xxxਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।
 
वुठै होइऐ होइ बिलावलु जीआ जुगति समाणी ॥
vuṯẖai ho▫i▫ai ho▫e bilāval jī▫ā jugaṯ samāṇī.
When it rains, there is happiness. Water is the key to all life.
ਜਦ ਪਾਣੀ ਵੱਸਦਾ ਹੈ, ਖੁਸ਼ੀ ਹੁੰਦੀ ਹੈ। ਜੀਵਾਂ ਦੀ ਜਿੰਦਗੀ ਦੀ ਕੁੰਜੀ ਪਾਣੀ ਵਿੱਚ ਸਮਾਈ ਹੋਈ ਹੈ।
ਵੁਠੇ = ਮੀਂਹ ਪਿਆਂ। ਸੁਰਹੀ = ਗਾਈਆਂ। ਬਿਲਾਵਲੁ = ਖ਼ੁਸ਼ੀ, ਚਾਉ।(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।
 
वुठै अंनु कमादु कपाहा सभसै पड़दा होवै ॥
vuṯẖai ann kamāḏ kapāhā sabẖsai paṛ▫ḏā hovai.
When it rains, the corn grows, and the sugar cane, and the cotton, which provides clothing for all.
ਜਦ ਪਾਣੀ ਵੱਸਦਾ ਹੈ, ਅਨਾਜ, ਗੰਨਾ ਅਤੇ ਕਪਾਸ ਹੁੰਦੀ ਹੈ, ਜੋ ਸਾਰਿਆਂ ਨੂੰ ਕੱਜਣ ਵਾਲੀ ਚਾਦਰ ਬਣਦੀ ਹੈ।
xxxਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
 
वुठै घाहु चरहि निति सुरही सा धन दही विलोवै ॥
vuṯẖai gẖāhu cẖarėh niṯ surhī sā ḏẖan ḏahī vilovai.
When it rains, the cows always have grass to graze upon, and housewives can churn the milk into butter.
ਜਦ ਮੀਹ ਵਰ੍ਹਦਾ ਹੈ, ਗਾਈਆਂ ਸਦਾ ਘਾਸ ਚਰਦੀਆਂ ਹਨ ਅਤੇ ਸੁਆਣੀਆਂ ਉਨ੍ਹਾਂ ਦੇ ਦੁੱਧ ਦਾ ਖੱਟਾ ਰਿੜਕਦੀਆਂ ਹਨ।
ਸਾ ਧਨ = ਇਸਤ੍ਰੀ। ਵਿਲੋਵੈ = ਰਿੜਕਦੀ ਹੈ।ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।
 
तितु घिइ होम जग सद पूजा पइऐ कारजु सोहै ॥
Ŧiṯ gẖi▫e hom jag saḏ pūjā pa▫i▫ai kāraj sohai.
With that ghee, sacred feasts and worship services are performed; all these efforts are blessed.
ਉਸ ਘਿਓ ਦੇ ਪਾਣ ਦੁਆਰਾ ਹਵਨ ਪਵਿੱਤਰ ਭੰਡਾਰੇ ਅਤੇ ਉਪ੍ਰਾਸ਼ਨਾਵਾ ਨਿੱਤ ਹੀ ਸਰੰਜਾਮ ਦਿੱਤੇ ਜਾਂਦੇ ਹਨ ਤੇ ਹੋਰ ਸੰਸਕਾਰ ਸੁਸ਼ੋਭਤ ਹੁੰਦੇ ਹਨ।
ਤਿਤੁ ਘਿਇ = ਉਸ ਘਿਉ ਨਾਲ।ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।
 
गुरू समुंदु नदी सभि सिखी नातै जितु वडिआई ॥
Gurū samunḏ naḏī sabẖ sikẖī nāṯai jiṯ vadi▫ā▫ī.
The Guru is the ocean, and all His Teachings are the river. Bathing within it, glorious greatness is obtained.
ਗੁਰੂ ਸਮੁੰਦਰ ਹੈ ਅਤੇ ਉਸ ਦੀਆਂ ਸਾਰੀਆਂ ਸਿਖਸ਼ਾਵਾਂ ਦਰਿਆ ਹਨ, ਜਿਨ੍ਹਾਂ ਵਿੱਚ ਨ੍ਹਾਉਣ ਦੁਆਰਾ ਬਜੁਰਗੀ ਪ੍ਰਾਪਤ ਹੁੰਦੀ ਹੈ।
ਪਇਐ = (ਘਿਉ) ਪਿਆਂ, ਘਿਉ ਵਰਤਿਆਂ। ਨਦੀ ਸਭਿ = ਸਾਰੇ ਦਰੀਆ। ਸਿਖੀ = (ਗੁਰੂ ਦੀ) ਸਿੱਖਿਆ। ਜਿਤੁ = ਜਿਸ ਵਿਚ।(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।
 
नानक जे सिरखुथे नावनि नाही ता सत चटे सिरि छाई ॥१॥
Nānak je sirkẖuṯe nāvan nāhī ṯā saṯ cẖate sir cẖẖā▫ī. ||1||
O Nanak, if the shaven-headed ones do not bathe, then seven handfuls of ashes are upon their heads. ||1||
ਨਾਨਕ ਜੇਕਰ ਮੂੰਡ ਨੁਚਵਾਉਣ ਵਾਲੇ ਇਸ਼ਨਾਨ ਨਾਂ ਕਰਨ, ਤਦ ਸਤ ਬੁੱਕ ਸੁਆਹ ਦੇ ਉਹਨਾਂ ਦੇ ਝਾਟੇ ਉਤੇ ਪੈਣ।
ਚਟੇ = ਚੱਟੇ, ਮੁੱਠਾਂ। ਛਾਈ = ਸੁਆਹ ॥੧॥ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ 'ਨਾਮ'-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਸ਼ਾਹੀ।
xxxxxx
 
अगी पाला कि करे सूरज केही राति ॥
Agī pālā kė kare sūraj kehī rāṯ.
What can the cold do to the fire? How can the night affect the sun?
ਠੰਢ ਅੱਗ ਨੂੰ ਕੀ ਕਰ ਸਕਦੀ ਹੈ ਅਤੇ ਰੈਣ ਸੂਰਜ ਤੇ ਕਿਸ ਤਰ੍ਹਾਂ ਅਸਰ ਕਰ ਸਕਦੀ ਹੈ?
ਕਿ = ਕੀਹ? ਕਿ ਕਰੇ = ਕੀਹ ਵਿਗਾੜ ਸਕਦਾ ਹੈ? ਸੂਰਜ = ਸੂਰਜ ਨੂੰ (ਸੰਪ੍ਰਦਾਨ ਕਾਰਕ ਹੈ)।ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,
 
चंद अनेरा कि करे पउण पाणी किआ जाति ॥
Cẖanḏ anerā kė kare pa▫uṇ pāṇī ki▫ā jāṯ.
What can the darkness do to the moon? What can social status do to air and water?
ਅੰਧੇਰਾ ਚੰਨ ਤੇ ਕੀ ਅਸਰ ਕਰ ਸਕਦਾ ਹੈ? ਜਾਤੀ ਦਾ ਹਵਾ ਅਤੇ ਜਲ ਤੇ ਕੀ ਅਸਰ ਹੈ?
ਪਉਣ = ਪਉਣ ਨੂੰ।ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।
 
धरती चीजी कि करे जिसु विचि सभु किछु होइ ॥
Ḏẖarṯī cẖījī kė kare jis vicẖ sabẖ kicẖẖ ho▫e.
What are personal possessions to the earth, from which all things are produced?
ਜਮੀਨ ਵਸਤੂਆਂ ਨੂੰ ਕੀ ਕਰੇ, ਜੀਹਦੇ ਅੰਦਰ ਸਾਰਾ ਕੁਝ ਪੈਦਾ ਹੁੰਦਾ ਹੈ?
ਚੀਜੀ = ਚੀਜ਼ਾਂ।ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)
 
नानक ता पति जाणीऐ जा पति रखै सोइ ॥२॥
Nānak ṯā paṯ jāṇī▫ai jā paṯ rakẖai so▫e. ||2||
O Nanak, he alone is known as honorable, whose honor the Lord preserves. ||2||
ਨਾਨਕ, ਪ੍ਰਾਣੀ ਕੇਵਲ ਤਦ ਹੀ ਪਤਵੰਤਾ ਸਮਝਿਆ ਜਾਂਦਾ ਹੈ, ਜਦ ਉਹ ਸਾਹਿਬ ਊਸ ਦੀ ਇਜਤ ਆਬਰੂ ਬਰਕਰਾਰ ਰੱਖੇ।
xxx॥੨॥(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
तुधु सचे सुबहानु सदा कलाणिआ ॥
Ŧuḏẖ sacẖe sub▫hān saḏā kalāṇi▫ā.
It is of You, O my True and Wondrous Lord, that I sing forever.
ਤੇਰੀ, ਹੇ ਮੇਰੇ ਅਸਚਰਜ ਸੱਚੇ ਸੁਆਮੀ! ਮੈਂ ਹਮੇਸ਼ਾਂ ਕੀਰਤੀ ਗਾਇਨ ਕੀਤੀ ਹੈ।
ਸੁਬਹਾਨੁ = ਅਚਰਜ-ਰੂਪ। ਕਲਾਣਿਆ = ਮੈਂ ਵਡਿਆਈ ਕੀਤੀ ਹੈ।ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ 'ਸੁਬਹਾਨੁ' (ਆਖ ਆਖ ਕੇ) ਵਡਿਆਉਂਦਾ ਹਾਂ।
 
तूं सचा दीबाणु होरि आवण जाणिआ ॥
Ŧūʼn sacẖā ḏībāṇ hor āvaṇ jāṇi▫ā.
Yours is the True Court. All others are subject to coming and going.
ਤੇਰਾ ਸਦੀਵੀ ਸਥਿਰ ਦਰਬਾਰ ਹੈ। ਹੋਰ ਸਾਰੇ ਆਉਣ ਤੇ ਜਾਣ ਦੇ ਅਧੀਨ ਹਨ।
ਦੀਬਾਣੁ = ਹਾਕਮ, ਦੀਵਾਨ। ਹੋਰਿ = ਹੋਰ ਸਾਰੇ ਜੀਵ {ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}।ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।
 
सचु जि मंगहि दानु सि तुधै जेहिआ ॥
Sacẖ jė mangėh ḏān sė ṯuḏẖai jehi▫ā.
Those who ask for the gift of the True Name are like You.
ਜੋ ਸਤਿਨਾਮ ਦੀ ਦਾਤ ਦੀ ਯਾਚਨਾ ਕਰਦੇ ਹਨ, ਊਹ ਤੇਰੇ ਵਰਗੇ ਹੀ ਹਨ।
ਜਿ = ਜੋ ਜੀਵ।(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।
 
सचु तेरा फुरमानु सबदे सोहिआ ॥
Sacẖ ṯerā furmān sabḏe sohi▫ā.
Your Command is True; we are adorned with the Word of Your Shabad.
ਸਤਿ ਹੈ ਤੇਰਾ ਹੁਕਮ। ਤੇਰੇ ਨਾਮ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ ਹੈ।
ਸੋਹਿਆ = ਸੋਹਣਾ ਲੱਗਾ ਹੈ।ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।
 
मंनिऐ गिआनु धिआनु तुधै ते पाइआ ॥
Mani▫ai gi▫ān ḏẖi▫ān ṯuḏẖai ṯe pā▫i▫ā.
Through faith and trust, we receive spiritual wisdom and meditation from You.
ਤੇਰੇ ਤੇ ਭਰੋਸਾ ਲਿਆਉਣ ਦੁਆਰਾ, ਹੇ ਸਾਈਂ! ਬੰਦਾ ਤੇਰੇ ਪਾਸੋਂ ਬ੍ਰਹਿਮ ਬੋਧ ਅਤੇ ਤੇਰਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ।
ਮੰਨਿਐ = (ਤੇਰਾ ਫ਼ੁਰਮਾਨ) ਮੰਨਣ ਨਾਲ। ਗਿਆਨੁ = ਅਸਲੀਅਤ ਦੀ ਸਮਝ। ਧਿਆਨੁ = ਉੱਚੀ ਟਿਕੀ ਸੁਰਤ।ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।
 
करमि पवै नीसानु न चलै चलाइआ ॥
Karam pavai nīsān na cẖalai cẖalā▫i▫ā.
By Your Grace, the banner of honor is obtained. It cannot be taken away or lost.
ਤੇਰੀ ਦਇਆ ਦੁਆਰਾ, ਆਦਮੀ ਤੇ ਇਜਤ ਆਬਰੂ ਦਾ ਚਿੰਨ੍ਹ ਪੈ ਜਾਂਦਾ ਹੈ, ਜਿਹੜਾ ਮਿਟਾਉਣ ਦੁਆਰਾ ਮਿਟਦਾ ਨਹੀਂ।
ਕਰਮਿ = ਤੇਰੀ ਮਿਹਰ ਨਾਲ। ਨੀਸਾਨੁ = ਮੱਥੇ ਤੇ ਲੇਖ।ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।
 
तूं सचा दातारु नित देवहि चड़हि सवाइआ ॥
Ŧūʼn sacẖā ḏāṯār niṯ ḏevėh cẖaṛėh savā▫i▫ā.
You are the True Giver; You give continually. Your Gifts continue to increase.
ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।
xxxਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
 
नानकु मंगै दानु जो तुधु भाइआ ॥२६॥
Nānak mangai ḏān jo ṯuḏẖ bẖā▫i▫ā. ||26||
Nanak begs for that gift which is pleasing to You. ||26||
ਨਾਨਕ ਤੇਰੇ ਪਾਸੋਂ ਇੱਕ ਦਾਤ ਦੀ ਯਾਚਨਾ ਕਰਦਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!
xxx॥੨੬॥ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥
 
सलोकु मः २ ॥
Salok mėhlā 2.
Shalok, Second Mehl:
ਸਲੋਕ, ਦੂਜੀ ਪਾਤਸ਼ਾਹੀ।
xxxxxx
 
दीखिआ आखि बुझाइआ सिफती सचि समेउ ॥
Ḏīkẖi▫ā ākẖ bujẖā▫i▫ā sifṯī sacẖ same▫o.
Those who have accepted the Guru's Teachings, and who have found the path, remain absorbed in the Praises of the True Lord.
ਜਿਨ੍ਹਾਂ ਨੂੰ (ਗੁਰੂ ਨਾਨਕ ਦੀ) ਸਿੱਖਿਆ ਨੇ ਪੜ੍ਹਾਇਆ ਅਤੇ ਠੀਕ ਰਸਤੇ ਪਾਇਆ ਹੈ, ਉਹ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਅੰਦਰ ਲੀਨ ਰਹਿੰਦੇ ਹਨ।
ਦੀਖਿਆ = ਸਿੱਖਿਆ। ਆਖਿ = ਆਖ ਕੇ, ਸੁਣਾ ਕੇ। ਬੁਝਾਇਆ = ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ। ਸਿਫਤੀ = ਸਿਫ਼ਤ-ਸਾਲਾਹ ਦੀ ਰਾਹੀਂ। ਸਚਿ = ਸੱਚ ਵਿਚ। ਸਮੇਉ = ਸਮਾਈ ਦਿੱਤੀ ਹੈ, ਜੋੜਿਆ ਹੈ।ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,
 
तिन कउ किआ उपदेसीऐ जिन गुरु नानक देउ ॥१॥
Ŧin ka▫o ki▫ā upḏesī▫ai jin gur Nānak ḏe▫o. ||1||
What teachings can be imparted to those who have the Divine Guru Nanak as their Guru? ||1||
ਉਨ੍ਹਾਂ ਨੂੰ ਕਿਹੜੀ ਸਿੱਖ-ਮਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਗੁਰੂ ਰਬ-ਰੂਪ ਨਾਨਕ ਹੈ।
ਕਿਆ = ਹੋਰ ਕੀਹ? ॥੧॥ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
आपि बुझाए सोई बूझै ॥
Āp bujẖā▫e so▫ī būjẖai.
We understand the Lord only when He Himself inspires us to understand Him.
ਜਿਸ ਨੂੰ ਉਹ ਖੁਦ ਸਮਝਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ।
xxxਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ, ਉਸ ਨੂੰ ਹੀ ਮੱਤ ਆਉਂਦੀ ਹੈ।
 
जिसु आपि सुझाए तिसु सभु किछु सूझै ॥
Jis āp sujẖā▫e ṯis sabẖ kicẖẖ sūjẖai.
He alone knows everything, unto whom the Lord Himself gives knowledge.
ਜਿਸ ਨੂੰ ਸਾਹਿਬ ਆਪੇ ਗਿਆਤ ਦਿੰਦੇ ਹਨ, ਉਹ ਸਾਰਾ ਕੁਝ ਜਾਣ ਲੈਂਦਾ ਹੈ।
xxxਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।
 
कहि कहि कथना माइआ लूझै ॥
Kahi kahi kathnā mā▫i▫ā lūjẖai.
One may talk and preach and give sermons but still yearn after Maya.
ਪ੍ਰਚਾਰਕ ਬਰਾਬਰ ਉਪਦੇਸ਼ ਕਰਦਾ ਤੇ ਧਰਮ ਪ੍ਰਚਾਰਦਾ ਹੈ, ਪ੍ਰੰਤੂ ਧੰਨ ਦੋਲਤ ਨੂੰ ਤਰਸਦਾ ਹੈ।
ਲੂਝੈ = ਸੜਦਾ ਹੈ, ਦੁਖੀ ਰਹਿੰਦਾ ਹੈ।(ਜੇ ਇਹ ਮੱਤ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।
 
हुकमी सगल करे आकार ॥
Hukmī sagal kare ākār.
The Lord, by the Hukam of His Command, has created the entire creation.
ਹਾਕਮ ਨੂੰ ਸਮੁਹ ਰਚਨਾ ਰਚੀ ਹੈ।
ਆਕਾਰ = ਸਰੂਪ, ਜੀਅ ਜੰਤ।ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।
 
आपे जाणै सरब वीचार ॥
Āpe jāṇai sarab vīcẖār.
He Himself knows the inner nature of all.
ਉਹ ਖੁਦ ਹੀ ਸਰਿਆਂ ਦੇ ਆਤਮਕ ਨੁਕਤਾ-ਨਿਗਾਹ ਨੂੰ ਸਮਝਦਾ ਹੈ।
ਸਰਬ ਵੀਚਾਰ = ਸਭ ਜੀਵਾਂ ਬਾਰੇ ਵਿਚਾਰਾਂ।ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।
 
अखर नानक अखिओ आपि ॥
Akẖar Nānak akẖi▫o āp.
O Nanak, He Himself uttered the Word.
ਨਾਨਕ, ਪ੍ਰਭੂ ਨੇ ਆਪੇ ਹੀ ਬਾਣੀ ਦਾ ਉਚਾਰਣ ਕੀਤਾ ਹੈ।
ਅਖਰ = (ਸੰ. अक्ष्र) ਨਾ ਨਾਸ ਹੋਣ ਵਾਲਾ। ਅਖਿਓ = 'ਅਖਿਉ' ਤੋਂ {ਜੋ ਫ਼ਰਕ (ੁ) ਤੇ (ੋ) ਵਿਚ ਹੈ, ਉਹੀ ਫ਼ਰਕ (ਉ) ਅਤੇ (ਓ) ਵਿਚ ਹੈ}। {ਲਫ਼ਜ਼ 'ਲਖਿਉ' ਲਫ਼ਜ਼ 'ਅਖ੍ਯਯ' ਦਾ ਪ੍ਰਾਕ੍ਰਿਤ ਰੂਪ ਹੈ। 'ਖ੍ਯਯ' ਦਾ ਅਰਥ ਹੈ 'ਨਾਸ'। ਪੰਜਾਬੀ ਰੂਪ ਹੈ 'ਖਉ'। 'ਅਖਿਉ' ਦਾ ਅਰਥ ਹੈ 'ਜਿਸ ਦਾ ਖੈ ਨਾ ਹੋ ਸਕੇ'। ਲਫ਼ਜ਼ 'ਅਖਿਓ' ਦਾ ਅਰਥ ਕਰਨਾ 'ਆਖਿਆ' = ਇਹ ਗ਼ਲਤ ਹੈ; ਗੁਰਬਾਣੀ ਵਿਚ ਕਿਸੇ ਹੋਰ ਥਾਂ ਤੋਂ ਇਹ ਸਹਾਇਤਾ ਨਹੀਂ ਮਿਲਦੀ। 'ਪਾਇਆ' ਤੋਂ 'ਪਾਇਓ' ਹੋ ਸਕਦਾ ਹੈ, 'ਪਇਓ' ਨਹੀਂ ਹੋ ਸਕਦਾ, ਤਿਵੇਂ ਹੀ 'ਆਖਿਆ' ਤੋਂ 'ਅਖਿਓ' ਹੋ ਸਕਦਾ ਹੈ 'ਆਖਿਓ' ਨਹੀਂ}।ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ('ਸੂਝ ਬੂਝ' ਦੀ) ਦਾਤ ਮਿਲਦੀ ਹੈ,
 
लहै भराति होवै जिसु दाति ॥२॥
Lahai bẖarāṯ hovai jis ḏāṯ. ||2||
Doubt departs from one who receives this gift. ||2||
ਜਿਸ ਨੂੰ ਬਖਸ਼ੀਸ਼ ਪਰਾਪਤ ਹੁੰਦੀ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ।
ਲਹੈ = ਲਹਿ ਜਾਂਦੀ ਹੈ। ਭਰਾਤਿ = ਮਨ ਦੀ ਭਟਕਣਾ ॥੨॥ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हउ ढाढी वेकारु कारै लाइआ ॥
Ha▫o dẖādẖī vekār kārai lā▫i▫ā.
I was a minstrel, out of work, when the Lord took me into His service.
ਮੈਂ ਨਿੰਕਮੇ ਭੱਟ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਹੈ।
ਢਾਢੀ = 'ਵਾਰ' ਗਾਵਣ ਵਾਲਾ। ਵੇਕਾਰੁ = ਬੇਕਾਰ, ਵੇਹਲਾ {ਨਿਰੇ ਦੁਨੀਆ ਵਾਲੇ ਕੰਮ ਅੰਤ ਨੂੰ ਕੰਮ ਨਹੀਂ ਆਉਂਦੇ ਹਨ, ਨਿਰਾ ਇਹਨਾਂ ਵਿਚ ਰੁੱਝੇ ਰਹਿਣਾ ਜੀਵਨ-ਸਫ਼ਰ ਵਿਚ ਵੇਹਲੇ ਰਹਿਣ ਦੇ ਬਰਾਬਰ ਹੈ}।ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।
 
राति दिहै कै वार धुरहु फुरमाइआ ॥
Rāṯ ḏihai kai vār ḏẖarahu furmā▫i▫ā.
To sing His Praises day and night, He gave me His Order, right from the start.
ਐਨ ਆੰਰਭ ਵਿੱਚ ਉਸ ਨੇ ਰੈਣ ਦਿਨ ਆਪਣਾ ਜੱਸ ਗਾਹਿਨ ਕਰਨ ਦਾ ਹੁਕਮ ਮੈਨੂੰ ਦੇ ਦਿੱਤਾ।
ਕੈ = ਭਾਵੈਂ। ਵਾਰ = ਜਸ ਦੀ ਬਾਣੀ।ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।
 
ढाढी सचै महलि खसमि बुलाइआ ॥
Dẖādẖī sacẖai mahal kẖasam bulā▫i▫ā.
My Lord and Master has summoned me, His minstrel, to the True Mansion of His Presence.
ਮਾਲਕ ਨੇ ਭੱਟ ਨੂੰ ਆਪਣੇ ਸੱਚੇ ਦਰਬਾਰ ਅੰਦਰ ਸੱਦ ਘਲਿਆ।
xxxਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।
 
सची सिफति सालाह कपड़ा पाइआ ॥
Sacẖī sifaṯ sālāh kapṛā pā▫i▫ā.
He has dressed me in the robes of His True Praise and Glory.
ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਵਾ ਦਿੱਤੀ ਹੈ।
ਕਪੜਾ = ਸਿਰੋਪਾਉ।(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।
 
सचा अम्रित नामु भोजनु आइआ ॥
Sacẖā amriṯ nām bẖojan ā▫i▫ā.
The Ambrosial Nectar of the True Name has become my food.
ਤਦ ਤੋਂ ਸਤਿਨਾਮ ਮੇਰਾ ਸੁਧਾ ਸਰੁਪ ਖਾਣਾ ਬਣ ਗਿਆ ਹੈ।
xxxਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।
 
गुरमती खाधा रजि तिनि सुखु पाइआ ॥
Gurmaṯī kẖāḏẖā raj ṯin sukẖ pā▫i▫ā.
Those who follow the Guru's Teachings, who eat this food and are satisfied, find peace.
ਜੋ ਗੁਰਾਂ ਦੇ ਉਪਦੇਸ਼ ਤਾਬੇ ਇਸ ਖਾਣੇ ਨੂੰ ਰੱਜ ਕੇ ਛਕਦੇ ਹਨ ਉਹ ਆਰਾਮ ਪਾਉਂਦੇ ਹਨ।
xxxਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ') ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।
 
ढाढी करे पसाउ सबदु वजाइआ ॥
Dẖādẖī kare pasā▫o sabaḏ vajā▫i▫ā.
His minstrel spreads His Glory, singing and vibrating the Word of His Shabad.
ਗੁਰਬਾਣੀ ਗਾਹਿਨ ਕਰਨ ਦੁਆਰਾ, ਮੈਂ ਜੱਸ ਗਾਉਂਦ ਵਾਲਾ ਸਾਹਿਬ ਦੀ ਵਡਿਆਈ ਵਿਸਤਾਰਦਾ ਹਾਂ।
ਪਸਾਉ = {ਸੰ. ਪ੍ਰਸਾਦੁ} ਖਾਣ ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ, ਜਿਵੇਂ ਕੜਾਹ ਪ੍ਰਸ਼ਾਦ, ਗੁਰੂ-ਦਰ ਤੋਂ ਮਿਲਿਆ ਪਦਾਰਥ, ਪ੍ਰਭੂ-ਦਰ ਤੋਂ ਮਿਲੀ ਦਾਤਿ। ਪਸਾਉ ਕਰੇ = ਪ੍ਰਭੂ-ਦਰ ਤੋਂ ਮਿਲਿਆ ਭੋਜਨ ਪਾਂਦਾ ਹੈ ਛਕਦਾ ਹੈ। ਵਜਾਇਆ = ਗਾਂਵਿਆ।ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।
 
नानक सचु सालाहि पूरा पाइआ ॥२७॥ सुधु
Nānak sacẖ sālāhi pūrā pā▫i▫ā. ||27|| suḏẖu
O Nanak, praising the True Lord, I have obtained His Perfection. ||27||Sudh||
ਨਾਨਕ, ਸੱਚੇ ਨਾਮ ਦੀ ਉਸਤਤੀ ਕਰਨ ਦੁਆਰਾ ਮੈਂ ਮੁਕੰਮਲ ਮਾਲਕ ਨੂੰ ਪਰਾਪਤ ਕਰ ਲਿਆ ਹੈ।
xxx॥੨੭॥ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।