Sri Guru Granth Sahib Ji

Ang: / 1430

Your last visited Ang:

रागु गउड़ी गुआरेरी महला १ चउपदे दुपदे
Rāg ga▫oṛī gu▫ārerī mėhlā 1 cẖa▫upḏe ḏupḏe
Raag Gauree Gwaarayree, First Mehl, Chau-Padas & Du-Padas:
ਰਾਗੁ ਗਊੜੀ ਗੁਆਰੇਰੀ,ਪਹਿਲੀ ਪਾਤਸ਼ਾਹੀ, ਚਉਪਦੇ ਦੁਪਦੇ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ।
 
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਬੇ-ਖੋਫ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
भउ मुचु भारा वडा तोलु ॥
Bẖa▫o mucẖ bẖārā vadā ṯol.
The Fear of God is overpowering, and so very heavy,
ਸਾਹਿਬ ਦਾ ਡਰ ਬਹੁਤ ਵਡਾ ਅਤੇ ਬਹੁਤ ਵਜਨਦਾਰ ਹੈ।
ਭਉ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਤੇ ਸਭ ਵਿਚ ਵੱਸਦਾ ਹੈ। ਮੁਚੁ = ਬਹੁਤ।ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)।
 
मन मति हउली बोले बोलु ॥
Man maṯ ha▫ulī bole bol.
while the intellect is lightweight, as is the speech one speaks.
ਤੁਛ ਹੈ ਆਦਮੀ ਦੀ ਅਕਲ ਤੇ ਬਚਨ ਬਿਲਾਸ ਜੋ ਉਹ ਉਚਾਰਦਾ ਹੈ।
ਮਨ ਮਤਿ = ਮਨ ਦੇ ਪਿੱਛੇ ਤੁਰਨ ਵਾਲੀ ਮੱਤ। ਹਉਲੀ = ਹੋਛੀ। ਬੋਲੁ = ਹੋਛਾ ਬੋਲ।ਜਿਸ ਦੀ ਮੱਤ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ।
 
सिरि धरि चलीऐ सहीऐ भारु ॥
Sir ḏẖar cẖalī▫ai sahī▫ai bẖār.
So place the Fear of God upon your head, and bear that weight;
ਸਾਹਿਬ ਦਾ ਡਰ ਆਪਣੇ ਸੀਸ ਤੇ ਰਖ ਕੇ ਟੁਰ ਅਤੇ ਉਸ ਦਾ ਬੋਝ ਸਹਾਰ।
ਸਿਰਿ = ਸਿਰ ਉਤੇ। ਧਰਿ = ਧਰ ਕੇ। ਚਲੀਐ = ਜੀਵਨ ਗੁਜ਼ਾਰੀਏ। ਭਾਰੁ = ਪ੍ਰਭੂ ਦੇ ਡਰ ਦਾ ਭਾਰ।ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)
 
नदरी करमी गुर बीचारु ॥१॥
Naḏrī karmī gur bīcẖār. ||1||
by the Grace of the Merciful Lord, contemplate the Guru. ||1||
ਜਿਸ ਉਤੇ ਮਿਹਰਬਾਨ ਪੁਰਖ ਦੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਉਸ ਦਾ ਸਿਮਰਨ ਕਰਦਾ ਹੈ।
ਨਦਰੀ = ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ। ਕਰਮੀ = ਪ੍ਰਭੂ ਦੀ ਬਖ਼ਸ਼ਸ਼ ਨਾਲ ॥੧॥ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥
 
भै बिनु कोइ न लंघसि पारि ॥
Bẖai bin ko▫e na langẖas pār.
Without the Fear of God, no one crosses over the world-ocean.
ਸਾਹਿਬ ਦੇ ਡਰ ਬਗੈਰ ਕੋਈ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ।
ਭੈ ਬਿਨੁ = ਪ੍ਰਭੂ ਦਾ ਡਰ (ਹਿਰਦੇ ਵਿਚ ਰੱਖਣ) ਤੋਂ ਬਿਨਾ।(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ।
 
भै भउ राखिआ भाइ सवारि ॥१॥ रहाउ ॥
Bẖai bẖa▫o rākẖi▫ā bẖā▫e savār. ||1|| rahā▫o.
This Fear of God adorns the Love of the Lord. ||1||Pause||
ਸਾਹਿਬ ਦਾ ਡਰ ਤੇ ਤ੍ਰਾਹ ਇਨਸਾਨ ਦੀ ਉਸ ਨਾਲ ਪ੍ਰੀਤ ਨੂੰ ਸ਼ਿੰਗਾਰ ਦਿੰਦਾ ਹੈ। ਠਹਿਰਾਉ।
ਭੈ = ਪ੍ਰਭੂ ਦੇ ਡਰ ਵਿਚ (ਰਹਿ ਕੇ)। ਭਾਇ = ਪ੍ਰੇਮ ਨਾਲ। ਸਵਾਰਿ = ਸਵਾਰ ਕੇ, ਸਜਾ ਕੇ, ਸੋਹਣਾ ਬਣਾ ਕੇ ॥੧॥(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ॥
 
भै तनि अगनि भखै भै नालि ॥
Bẖai ṯan agan bẖakẖai bẖai nāl.
The fire of fear within the body is burnt away by the Fear of God.
ਸ਼੍ਰੀਰ ਦੀ ਡਰ ਦੀ ਅੱਗ, ਵਾਹਿਗੁਰੂ ਦੇ ਤ੍ਰਾਸ ਨਾਲ ਸੜ ਜਾਂਦੀ ਹੈ।
ਤਨਿ = ਤਨ ਵਿਚ, ਸਰੀਰ ਵਿਚ। ਅਗਨਿ = ਪ੍ਰਭੂ ਨੂੰ ਮਿਲਣ ਦੀ ਅੱਗ, ਤਾਂਘ। ਭਖੈ = ਭਖਦੀ ਹੈ, ਹੋਰ ਤੇਜ਼ ਹੁੰਦੀ ਹੈ। ਭੈ ਨਾਲਿ = ਪ੍ਰਭੂ ਦਾ ਡਰ ਰੱਖਣ ਨਾਲ, ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਉਹ ਸਾਡੇ ਅੰਦਰ ਤੇ ਸਭ ਦੇ ਅੰਦਰ ਵੱਸਦਾ ਹੈ।ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ।
 
भै भउ घड़ीऐ सबदि सवारि ॥
Bẖai bẖa▫o gẖaṛī▫ai sabaḏ savār.
Through this Fear of God, we are adorned with the Word of the Shabad.
ਸੁਆਮੀ ਦੇ ਡਰ ਅਤੇ ਤ੍ਰਾਹ ਨਾਲ ਬੰਦੇ ਦੀ ਬੋਲਚਾਲ ਢਾਲੀ ਅਤੇ ਸ਼ਿੰਗਾਰੀ ਜਾਂਦੀ ਹੈ।
ਭਉ ਘੜੀਐ = ਭਉ-ਰੂਪ ਘਾੜਤ ਘੜੀ ਜਾਂਦੀ ਹੈ, ਪ੍ਰਭੂ ਦੇ ਡਰ ਵਿਚ ਰਹਿਣ ਦਾ ਸੁਭਾਉ ਬਣਦਾ ਜਾਂਦਾ ਹੈ। ਸਵਾਰਿ = ਸਵਾਰ ਕੇ।ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ।
 
भै बिनु घाड़त कचु निकच ॥
Bẖai bin gẖāṛaṯ kacẖ nikacẖ.
Without the Fear of God, all that is fashioned is false.
ਜੋ ਕੁਝ ਸਾਹਿਬ ਦੇ ਡਰਦੇ ਬਗੈਰ ਬਣਾਇਆ ਜਾਂਦਾ ਹੈ ਉਹ ਬਿਲਕੁਲ ਹੀ ਨਿਕੰਮਾ ਹੁੰਦਾ ਹੈ।
ਘਾੜਤ = ਜੀਵਨ ਦੀ ਘਾੜਤ। ਕਚ = ਹੋਛੀ, ਬੇ-ਰਸੀ। ਨਿਕਚ = ਬਿਲਕੁਲ ਹੋਛੀ।ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ,
 
अंधा सचा अंधी सट ॥२॥
Anḏẖā sacẖā anḏẖī sat. ||2||
Useless is the mold, and useless are the hammer-strokes on the mold. ||2||
ਫਜੂਲ ਹੈ ਸੰਚਾ ਤੇ ਫਜੂਲ ਹੈ ਉਸ ਦੇ ਉਤੇ ਲਾਈ ਟਕੋਰ।
ਸਚਾ = ਸਾਂਚਾ, ਕਲਬੂਤ ਜਿਸ ਵਿਚ ਕੋਈ ਨਵੀਂ ਚੀਜ਼ ਢਾਲੀ ਜਾਂਦੀ ਹੈ। ਸਟ = ਸੱਟ, ਚੋਟ, ਉੱਦਮ। ਅੰਧਾ = ਅੰਨ੍ਹਾ, ਗਿਆਨ-ਹੀਣ, ਹੋਛਾ-ਪਨ ਪੈਦਾ ਕਰਨ ਵਾਲਾ ॥੨॥(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥
 
बुधी बाजी उपजै चाउ ॥
Buḏẖī bājī upjai cẖā▫o.
The desire for the worldly drama arises in the intellect,
ਸੰਸਾਰੀ ਖੇਡਾਂ ਦੀ ਖਾਹਿਸ਼ ਇਨਸਾਨ ਦੀ ਅਕਲ ਅੰਦਰ ਪੈਦਾ ਹੁੰਦੀ ਹੈ।
ਬਾਜੀ = ਸੰਸਾਰ-ਖੇਡ। ਚਾਉ = ਸੰਸਾਰਕ ਚਾਉ।ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ।
 
सहस सिआणप पवै न ताउ ॥
Sahas si▫āṇap pavai na ṯā▫o.
but even with thousands of clever mental tricks, the heat of the Fear of God does not come into play.
ਹਜ਼ਾਰਾਂ ਹੀ ਅਕਲਮੰਦੀਆਂ ਦੇ ਬਾਵਜੂਦ, ਸਾਹਿਬ ਦੇ ਡਰ ਦਾ ਸੇਕ ਨਹੀਂ ਲਗਦਾ।
ਸਹਸ = ਹਜ਼ਾਰਾਂ। ਪਵੈ ਨ ਤਾਉ = ਸੇਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ, ਮਨ ਢਲਦਾ ਨਹੀਂ।ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ।
 
नानक मनमुखि बोलणु वाउ ॥
Nānak manmukẖ bolaṇ vā▫o.
O Nanak, the speech of the self-willed manmukh is just wind.
ਨਾਨਕ ਅਧਰਮੀ ਦੀ ਗਲਬਾਤ ਬੇਹੁਦਾ ਹੁੰਦੀ ਹੈ।
ਵਾਉ = ਹਵਾ ਵਰਗਾ।ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ,
 
अंधा अखरु वाउ दुआउ ॥३॥१॥
Anḏẖā akẖar vā▫o ḏu▫ā▫o. ||3||1||
His words are worthless and empty, like the wind. ||3||1||
ਨਿਕੰਮਾ ਅਤੇ ਫਜੂਲ ਹੈ ਉਸ ਦਾ ਉਪਦੇਸ਼।
ਵਾਉ ਦੁਆਉ = ਵਿਅਰਥ, ਫ਼ਜ਼ੂਲ ॥੩॥ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
डरि घरु घरि डरु डरि डरु जाइ ॥
Dar gẖar gẖar dar dar dar jā▫e.
Place the Fear of God within the home of your heart; with this Fear of God in your heart, all other fears shall be frightened away.
ਰੱਬ ਦੇ ਭੈ ਨੂੰ ਆਪਣੇ ਦਿਲ ਅੰਦਰ ਧਾਰ ਅਤੇ ਤੇਰਾ ਗ੍ਰਹਿ ਉਸ ਦੇ ਤ੍ਰਾਸ ਅੰਦਰ ਰਹੇ ਤਦ, ਤੇਰਾ ਮੌਤ ਦਾ ਭੈ, ਭੈਭੀਤ ਹੋ ਟੁਰ ਜਾਵੇਗਾ।
ਡਰਿ = ਡਰ ਨਾਲ, ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ। ਘਰੁ = ਪ੍ਰਭੂ ਦਾ ਡਰ, ਉਹ ਆਤਮਕ ਅਵਸਥਾ ਜਿਥੇ ਮਨ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਘਰਿ = ਘਰ ਵਿਚ, ਹਿਰਦੇ ਵਿਚ। ਡਰੁ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਹੈ ਤੇ ਸਭ ਵਿਚ ਵੱਸਦਾ ਹੈ। ਡਰੁ ਜਾਇ = (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।(ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।
 
सो डरु केहा जितु डरि डरु पाइ ॥
So dar kehā jiṯ dar dar pā▫e.
What sort of fear is that, which frightens other fears?
ਉਹ ਭੈ ਕਿਸ ਕਿਸਮ ਦਾ ਹੈ ਜਿਸ ਦੁਆਰਾ ਮੌਤ ਦਾ ਭਉੈ ਭੀਤ ਹੋ ਜਾਂਦਾ ਹੈ?
ਸੋ ਡਰੁ ਕੇਹਾ = ਪ੍ਰਭੂ ਦਾ ਡਰ ਐਸਾ ਨਹੀਂ ਹੁੰਦਾ ਕਿ। ਜਿਤੁ ਡਰਿ = ਕਿ ਉਸ ਡਰ ਵਿਚ ਰਿਹਾਂ। ਡਰੁ ਪਾਇ = ਦੁਨੀਆ ਵਾਲਾ ਸਹਮ ਟਿਕਿਆ ਰਹੇ।ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।
 
तुधु बिनु दूजी नाही जाइ ॥
Ŧuḏẖ bin ḏūjī nāhī jā▫e.
Without You, I have no other place of rest at all.
ਤੇਰੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।
ਜਾਇ = ਥਾਂ।(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ।
 
जो किछु वरतै सभ तेरी रजाइ ॥१॥
Jo kicẖẖ varṯai sabẖ ṯerī rajā▫e. ||1||
Whatever happens is all according to Your Will. ||1||
ਜੋ ਕੁਝ ਭੀ ਹੁੰਦਾ ਹੈ, ਸਮੂਹ ਤੇਰੇ ਭਾਣੇ ਅਨੁਸਾਰ ਹੈ।
ਰਜਾਇ = ਹੁਕਮ, ਮਰਜ਼ੀ ॥੧॥ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ॥੧॥
 
डरीऐ जे डरु होवै होरु ॥
Darī▫ai je dar hovai hor.
Be afraid, if you have any fear, other than the Fear of God.
ਅਸੀਂ ਖੌਫ ਖਾ, ਜੇਕਰ ਸਾਨੂੰ ਪ੍ਰਭੂ ਦੇ ਬਾਝੋਂ ਕਿਸੇ ਹੋਰਸ ਦਾ ਖੌਫ ਹੋਵੇ।
ਡਰੀਐ = ਸਹਮੇ ਰਹੀਏ। ਹੋਰੁ = ਓਪਰਾ, ਕਿਸੇ ਓਪਰੇ ਦਾ।(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ।
 
डरि डरि डरणा मन का सोरु ॥१॥ रहाउ ॥
Dar dar darṇā man kā sor. ||1|| rahā▫o.
Afraid of fear, and living in fear, the mind is held in tumult. ||1||Pause||
ਰੱਬ ਦੇ ਭਊ ਬਗੈਰ ਹੋਰਸ ਦੇ ਭਉ ਨਾਲ ਸਹਿਮ ਜਾਣਾ ਨਿਰਾਪੁਰਾ ਚਿੱਤ ਦਾ ਸ਼ੋਰ ਸ਼ਰਾਬਾ ਹੀ ਹੈ। ਠਹਿਰਾਉ।
ਡਰਿ ਡਰਿ ਡਰਣਾ = ਸਦਾ ਡਰਦੇ ਰਹਿਣਾ। ਸੋਰੁ = ਰੌਲਾ, ਘਬਰਾਹਟ, ਡੋਲਣ ਦੀ ਨਿਸ਼ਾਨੀ ॥੧॥ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ ॥੧॥ ਰਹਾਉ॥
 
ना जीउ मरै न डूबै तरै ॥
Nā jī▫o marai na dūbai ṯarai.
The soul does not die; it does not drown, and it does not swim across.
ਆਪਣੇ ਆਪ ਨਾਂ ਆਤਮਾ ਮਰਦੀ ਹੈ, ਨਾਂ ਡੁਬਦੀ ਹੈ ਅਤੇ ਨਾਂ ਹੀ ਪਾਰ ਉਤਰਦੀ ਹੈ।
ਜੀਉ = ਜੀਵਾਤਮਾ।(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ)।
 
जिनि किछु कीआ सो किछु करै ॥
Jin kicẖẖ kī▫ā so kicẖẖ karai.
The One who created everything does everything.
ਜਿਸ ਨੇ ਰਚਨਾ ਰਚੀ ਹੈ, ਉਹੀ ਸਭ ਕੁਝ ਕਰਦਾ ਹੈ।
ਜਿਨਿ = ਜਿਸ ਪ੍ਰਭੂ ਨੇ। ਕਿਛੁ = ਇਹ ਜਗਤ-ਰਚਨਾ। ਸੋ = ਉਹੀ ਪ੍ਰਭੂ। ਕਿਛੁ = ਸਭ ਕੁਝ।(ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ।
 
हुकमे आवै हुकमे जाइ ॥
Hukme āvai hukme jā▫e.
By the Hukam of His Command we come, and by the Hukam of His Command we go.
ਸਾਈਂ ਦੇ ਅਮਰ ਦੁਆਰਾ ਬੰਦਾ ਆਉਂਦਾ ਹੈ, ਅਤੇ ਉਸ ਦੀ ਆਗਿਆ ਦੁਆਰਾ ਉਹ ਚਲਿਆ ਜਾਂਦਾ ਹੈ।
ਆਵੈ = ਜੰਮਦਾ ਹੈ। ਜਾਇ = ਮਰਦਾ ਹੈ।ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ।
 
आगै पाछै हुकमि समाइ ॥२॥
Āgai pācẖẖai hukam samā▫e. ||2||
Before and after, His Command is pervading. ||2||
ਇਸ ਜਨਮ ਦੇ ਅਗਾੜੀ ਤੇ ਪਿਛਾੜੀ ਭੀ ਪ੍ਰਾਣੀ ਉਸ ਦੇ ਫੁਰਮਾਨ ਅੰਦਰ ਲੀਨ ਰਹਿੰਦਾ ਹੈ।
ਆਗੈ ਪਾਛੈ = ਲੋਕ ਪਰਲੋਕ ਵਿਚ। ਸਮਾਇ = ਟਿਕਿਆ ਰਹਿੰਦਾ ਹੈ, ਟਿਕਿਆ ਰਹਿਣਾ ਪੈਂਦਾ ਹੈ ॥੨॥ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥
 
हंसु हेतु आसा असमानु ॥
Hans heṯ āsā asmān.
Cruelty, attachment, desire and egotism -
ਜਿਨ੍ਹਾਂ ਵਿੱਚ ਨਿਰਦਈਪੁਣਾ, ਸੰਸਾਰੀ ਮੋਹ, ਖਾਹਿਸ਼ ਅਤੇ ਹੰਕਾਰਾਂ ਹਨ,
ਹੰਸੁ = ਹਿੰਸਾ, ਨਿਰਦਇਤਾ। ਹੇਤੁ = ਮੋਹ। ਅਸਮਾਨੁ = ਸ੍ਵਮਾਨ (ਜਿਵੇਂ ਸ੍ਵਰੂਪ ਤੋਂ ਅਸਰੂਪ) ਅਹੰਕਾਰ।(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ,
 
तिसु विचि भूख बहुतु नै सानु ॥
Ŧis vicẖ bẖūkẖ bahuṯ nai sān.
there is great hunger in these, like the raging torrent of a wild stream.
ਉਨ੍ਹਾਂ ਵਿੱਚ ਨਦੀ ਦੇ ਪਾਣੀ ਮਾਨਿੰਦ ਬੜੀ ਭੁਖ ਹੈ।
ਭੂਖ = ਤ੍ਰਿਸ਼ਨਾ। ਨੈ = ਨਦੀ। ਸਾਨੁ = ਵਾਂਗ।ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ।
 
भउ खाणा पीणा आधारु ॥
Bẖa▫o kẖāṇā pīṇā āḏẖār.
Let the Fear of God be your food, drink and support.
ਗੁਰਮੁਖਾਂ ਲਈ ਸੁਆਮੀ ਦਾ ਡਰ ਹੀ ਖਾਣ, ਪੀਣ ਅਤੇ ਆਸਰਾ ਹੈ।
ਆਧਾਰੁ = (ਆਤਮਕ ਜੀਵਨ ਦਾ) ਆਸਰਾ।ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ;
 
विणु खाधे मरि होहि गवार ॥३॥
viṇ kẖāḏẖe mar hohi gavār. ||3||
Without doing this, the fools simply die. ||3||
ਸਾਹਿਬ ਦਾ ਡਰ ਧਾਰਨ ਕਰਨ ਦੇ ਬਾਝੋਂ ਮੂਰਖ ਨਾਸ ਹੋ ਜਾਂਦੇ ਹਨ।
ਮਰਿ = ਮਰ ਕੇ, ਡਰ ਵਿਚ ਖਪ ਕੇ, ਡਰ ਡਰ ਕੇ। ਗਵਾਰ ਹੋਹਿ = ਝੱਲੇ ਹੁੰਦੇ ਜਾ ਰਹੇ ਹਨ ॥੩॥ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥
 
जिस का कोइ कोई कोइ कोइ ॥
Jis kā ko▫e ko▫ī ko▫e ko▫e.
If anyone really has anyone else - how rare is that person!
ਜੇਕਰ ਪ੍ਰਾਣੀ ਦਾ ਕੋਈ ਜਣਾ ਆਪਣਾ ਨਿੱਜ ਦਾ ਹੈ ਤਾਂ ਉਹ ਕੋਈ ਜਣਾ ਬਹੁਤ ਹੀ ਵਿਰਲਾ ਹੈ।
ਜਿਸ ਕਾ = ਜਿਸ ਕਿਸੇ ਦਾ। ਜਿਸ ਕਾ ਕੋਇ = ਜਿਸ ਕਿਸੇ ਦਾ ਕੋਈ (ਸਹਾਰਾ) ਬਣਦਾ ਹੈ। ਕੋਈ ਕੋਇ ਕੋਇ = ਕੋਈ ਵਿਰਲਾ ਹੀ ਬਣਦਾ ਹੈ।(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ),
 
सभु को तेरा तूं सभना का सोइ ॥
Sabẖ ko ṯerā ṯūʼn sabẖnā kā so▫e.
All are Yours - You are the Lord of all.
ਸਾਰੇ ਤੇਰੇ ਹਨ, ਅਤੇ ਤੂੰ ਹੇ ਸ਼੍ਰੇਸ਼ਟ ਸੁਆਮੀ ਸਾਰਿਆਂ ਦਾ ਹੈ।
ਸਭੁ ਕੋ = ਹਰੇਕ ਜੀਵ। ਸੋਇ = ਸਾਰ ਲੈਣ ਵਾਲਾ।ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।
 
जा के जीअ जंत धनु मालु ॥
Jā ke jī▫a janṯ ḏẖan māl.
All beings and creatures, wealth and property belong to Him.
ਜਿਸ (ਪ੍ਰਭੂ) ਦੇ ਸਾਰੇ ਜੀਵ-ਜੰਤ, ਸਭ ਦੌਲਤ ਅਤੇ ਜਾਇਦਾਦ ਹਨ,
xxxਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ, (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ।
 
नानक आखणु बिखमु बीचारु ॥४॥२॥
Nānak ākẖaṇ bikẖam bīcẖār. ||4||2||
O Nanak, it is so difficult to describe and contemplate Him. ||4||2||
ਨਾਨਕ, ਔਖਾ ਹੈ, ਉਸ ਦਾ ਵਰਨਣ ਅਤੇ ਵਿੱਚਾਰ ਕਰਨਾ।
xxx॥੪॥੨॥ਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
माता मति पिता संतोखु ॥
Māṯā maṯ piṯā sanṯokẖ.
Let wisdom be your mother, and contentment your father.
ਮੈਂ ਸਿਆਣਪ ਨੂੰ ਆਪਣੀ ਅਮੜੀ, ਸਤੁੰਸ਼ਟਤਾ ਨੂੰ ਆਪਣਾ ਬਾਬਲ,
ਮਤਿ = ਉੱਚੀ ਮੱਤ।ਜੇ ਕੋਈ ਜੀਵ-ਇਸਤ੍ਰੀ ਉੱਚੀ ਮੱਤ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮੱਤ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),
 
सतु भाई करि एहु विसेखु ॥१॥
Saṯ bẖā▫ī kar ehu visekẖ. ||1||
Let Truth be your brother - these are your best relatives. ||1||
ਅਤੇ ਸਚਾਈ ਨੂੰ ਆਪਣਾ ਭਰਾ ਬਣਾ ਲਿਆ ਹੈ। ਇਹ ਹਨ ਮੇਰੇ ਚੰਗੇ ਸਨਬੰਧੀ।
ਸਤੁ = ਦਾਨ, ਖ਼ਲਕਤ ਦੀ ਸੇਵਾ। ਵਿਸੇਖੁ = ਉਚੇਚਾ। ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ = ਸੇਵਾ) ਨੂੰ ਉਚੇਚਾ ਭਰਾ। ਕਰਿ = ਕਰੇ, ਬਣਾਏ ॥੧॥ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥
 
कहणा है किछु कहणु न जाइ ॥
Kahṇā hai kicẖẖ kahaṇ na jā▫e.
He has been described, but He cannot be described at all.
ਲੋਕ ਉਸ ਦਾ ਬਿਆਨ ਕਰਦੇ ਹਨ, ਪ੍ਰੰਤੂ ਉਹ ਕੁਝ ਭੀ ਬਿਆਨ ਨਹੀਂ ਕੀਤਾ ਜਾ ਸਕਦਾ।
ਕਹਣਾ ਹੈ = (ਰਤਾ-ਮਾਤ੍ਰ) ਬਿਆਨ ਹੈ।ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ,
 
तउ कुदरति कीमति नही पाइ ॥१॥ रहाउ ॥
Ŧa▫o kuḏraṯ kīmaṯ nahī pā▫e. ||1|| rahā▫o.
Your All-pervading creative nature cannot be estimated. ||1||Pause||
ਤੇਰੀ ਅਪਾਰ ਸ਼ਕਤੀ ਦਾ, ਹੇ ਮਾਲਕ! ਮੁੱਲ ਪਾਇਆ ਨਹੀਂ ਜਾ ਸਕਦਾ। ਠਹਿਰਾਉ।
ਤਉ = ਤੇਰੀ ॥੧॥(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ॥