Sri Guru Granth Sahib

Ang: / 1430

Your last visited Ang:

सरम सुरति दुइ ससुर भए ॥
Saram suraṯ ḏu▫e sasur bẖa▫e.
Modesty, humility and intuitive understanding are my mother-in-law and father-in-law;
ਲੱਜਿਆ ਤੇ ਗਿਆਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।
ਸਰਮ = ਮਿਹਨਤ, ਉੱਦਮ। ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤ)। ਸਸੁਰ = ਸਹੁਰਾ ਅਤੇ ਸੱਸ।ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
 
करणी कामणि करि मन लए ॥२॥
Karṇī kāmaṇ kar man la▫e. ||2||
I have made good deeds my spouse. ||2||
ਚੰਗੇ ਅਮਲਾ ਨੂੰ ਮੈਂ ਆਪਣੀ ਪਤਨੀ ਬਣਾਇਆ ਤੇ ਮੰਨ ਲਿਆ ਹੈ।
ਕਰਣੀ = ਸੁਚੱਜੀ ਜ਼ਿੰਦਗੀ। ਕਾਮਣਿ = ਇਸਤ੍ਰੀ। ਮਨ = ਹੇ ਮਨ! ਕਰਿ ਲਏ = (ਜੀਵ) ਬਣਾ ਲਏ ॥੨॥ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥
 
साहा संजोगु वीआहु विजोगु ॥
Sāhā sanjog vī▫āhu vijog.
Union with the Holy is my wedding date, and separation from the world is my marriage.
ਸੰਤਾਂ ਦਾ ਮਿਲਾਪ ਮੇਰਾ ਸ਼ਾਦੀ ਦਾ ਵੇਲ ਹੈ ਅਤੇ ਦੁਨੀਆਂ ਨਾਲੋਂ ਟੁਟ ਜਾਣਾ ਮੇਰਾ ਅਨੰਦ ਕਾਰਜ।
ਸਾਹਾ = ਵਿਆਹ ਵਾਸਤੇ ਸੋਧਿਆ ਹੋਇਆ ਮੁਹੂਰਤ। ਸੰਜੋਗੁ = ਮਿਲਾਪ, ਸਤ-ਸੰਗ। ਵਿਜੋਗੁ = ਦੁਨੀਆ ਵਲੋਂ ਵਿਛੋੜਾ, ਨਿਰਮੋਹਤਾ।ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ),
 
सचु संतति कहु नानक जोगु ॥३॥३॥
Sacẖ sanṯaṯ kaho Nānak jog. ||3||3||
Says Nanak, Truth is the child born of this Union. ||3||3||
ਗੁਰੂ ਜੀ ਆਖਦੇ ਹਨ ਐਸੇ ਮਿਲਾਪ ਤੋਂ ਸੱਚ ਦੀ ਸੰਤਾਨ ਮੇਰੇ ਪੈਦਾ ਹੋਈ ਹੈ।
ਸੰਤਤਿ = ਸੰਤਾਨ। ਜੋਗੁ = ਮਿਲਾਪ, ਪ੍ਰਭੂ-ਮਿਲਾਪ ॥੩॥ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਹੇ ਨਾਨਕ! ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
पउणै पाणी अगनी का मेलु ॥
Pa▫uṇai pāṇī agnī kā mel.
The union of air, water and fire -
ਦੇਹਿ ਹਵਾ, ਜਲ ਅਤੇ ਅੱਗ ਦਾ ਮਿਲਾਪ ਹੈ।
ਪਉਣੈ ਕਾ = ਹਵਾ ਦਾ। ਮੇਲੁ = ਇਕੱਠ।ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ,
 
चंचल चपल बुधि का खेलु ॥
Cẖancẖal cẖapal buḏẖ kā kẖel.
the body is the play-thing of the fickle and unsteady intellect.
ਇਹ ਚੁਲਬੁਲੇ ਅਤੇ ਅਨਿਸਥਿਰ ਮਨ ਦਾ ਇਕ ਖਿਡੌਣਾ ਹੈ।
ਚਪਲ = ਕਿਸੇ ਇੱਕ ਥਾਂ ਨਾਹ ਟਿਕਣ ਵਾਲੀ। ਖੇਲੁ = ਖੇਡ, ਦੌੜ-ਭੱਜ।ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)।
 
नउ दरवाजे दसवा दुआरु ॥
Na▫o ḏarvāje ḏasvā ḏu▫ār.
It has nine doors, and then there is the Tenth Gate.
ਇਸ ਦੇ ਨੌ ਬੂਹੇ ਹਨ ਅਤੇ ਦਸਵਾ ਦੁਆਰਾ,
ਨਉ ਦਰਵਾਜ਼ੇ = ਅੱਖਾਂ, ਕੰਨ, ਨੱਕ, ਮੂੰਹ ਆਦਿਕ ਨੌ ਗੌਲਕਾਂ। ਦੁਆਰੁ = ਦਰਵਾਜ਼ਾ। ਦਸਵਾ ਦੁਆਰੁ = ਦਸਵਾਂ ਦਰਵਾਜ਼ਾ (ਜਿਸ ਰਾਹੀਂ ਬਾਹਰਲੇ ਜਗਤ ਨਾਲ ਮਨੁੱਖ ਦੇ ਅੰਦਰਲੇ ਦੀ ਜਾਣ-ਪਛਾਣ ਬਣੀ ਰਹਿੰਦੀ ਹੈ), ਦਿਮਾਗ਼।(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,
 
बुझु रे गिआनी एहु बीचारु ॥१॥
Bujẖ re gi▫ānī ehu bīcẖār. ||1||
Reflect upon this and understand it, O wise one. ||1||
ਇਸ ਨੂੰ ਸਮਝਾ ਤੇ ਸੋਚ ਵਿਚਾਰ, ਹੇ ਬ੍ਰਹਮ ਬੇਤੇ!
ਰੇ ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਬੁਝੁ = ਸਮਝ ਲੈ ॥੧॥ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥
 
कथता बकता सुनता सोई ॥
Kathṯā bakṯā sunṯā so▫ī.
The Lord is the One who speaks, teaches and listens.
ਉਹ ਸੁਆਮੀ ਬੋਲਣ ਵਾਲਾ, ਕਹਿਣ ਵਾਲਾ ਅਤੇ ਸ੍ਰੋਤਾ ਹੈ।
ਕਥਤਾ ਬਕਤਾ = (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ। ਸੁਨਤਾ = ਸੁਣਨ ਵਾਲਾ। ਸੋਈ = ਉਹ (ਪਰਮਾਤਮਾ) ਹੀ।(ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
 
आपु बीचारे सु गिआनी होई ॥१॥ रहाउ ॥
Āp bīcẖāre so gi▫ānī ho▫ī. ||1|| rahā▫o.
One who contemplates his own self is truly wise. ||1||Pause||
ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਵਾਹਿਗੁਰੂ ਨੂੰ ਜਾਨਣ ਵਾਲਾ ਹੈ। ਠਹਿਰਾਉ।
ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ, ਆਪਣੇ ਅਸਲੇ ਨੂੰ। ਬੀਚਾਰੇ = ਵਿਚਾਰਦਾ ਹੈ, ਚੇਤੇ ਰੱਖਦਾ ਹੈ, ਪੜਤਾਲਤਾ ਰਹਿੰਦਾ ਹੈ। ਸੁ = ਉਹ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ ॥੧॥ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥
 
देही माटी बोलै पउणु ॥
Ḏehī mātī bolai pa▫uṇ.
The body is dust; the wind speaks through it.
ਦੇਹਿ ਮਿੱਟੀ ਹੈ ਅਤੇ ਹਵਾ ਉਸ ਅੰਦਰ ਬੋਲਦੀ ਹੈ।
ਦੇਹੀ ਮਾਟੀ = ਮਿੱਟੀ ਆਦਿਕ ਤੱਤਾਂ ਦਾ ਬਣਿਆ ਸਰੀਰ। ਬੋਲੈ ਪਉਣੁ = ਸੁਆਸ ਚੱਲ ਰਿਹਾ ਹੈ।ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।
 
बुझु रे गिआनी मूआ है कउणु ॥
Bujẖ re gi▫ānī mū▫ā hai ka▫uṇ.
Understand, O wise one, who has died.
ਸੋਚ ਕਰ, ਹੇ ਸਿਆਣੇ ਬੰਦੇ! ਉਹ ਕੌਣ ਹੈ ਜੋ ਮਰ ਗਿਆ ਹੈ।
ਮੂਆ ਕਉਣੁ = (ਗੁਰੂ ਨੂੰ ਮਿਲਿਆਂ) ਕੌਣ ਮਰਦਾ ਹੈ?ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ।
 
मूई सुरति बादु अहंकारु ॥
Mū▫ī suraṯ bāḏ ahaʼnkār.
Awareness, conflict and ego have died,
ਇਹ ਅੰਤ੍ਰੀਵੀ ਗਿਆਤ, ਲੜਾਈ ਝਗੜਾ ਤੇ ਹੰਕਾਰ ਹੈ, ਜੋ ਮਰ ਗਏ ਹਨ।
ਸੁਰਤਿ = ਮਾਇਆ ਵਾਲੇ ਪਾਸੇ ਦੀ ਖਿੱਚ। ਬਾਦੁ = (ਮਾਇਆ ਦੀ ਖ਼ਾਤਰ ਮਨ ਦਾ) ਝਗੜਾ।(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ।
 
ओहु न मूआ जो देखणहारु ॥२॥
Oh na mū▫ā jo ḏekẖaṇhār. ||2||
but the One who sees does not die. ||2||
ਜੋ ਵੇਖਣ ਵਾਲਾ ਹੈ, ਉਹ ਫੌਤ ਨਹੀਂ ਹੁੰਦਾ।
ਓਹੁ = ਉਹ (ਜੀਵਾਤਮਾ) ॥੨॥ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥
 
जै कारणि तटि तीरथ जाही ॥
Jai kāraṇ ṯat ṯirath jāhī.
For the sake of it, you journey to sacred shrines and holy rivers;
ਜਿਸ ਦੀ ਖਾਤਰ ਤੂੰ ਪਵਿੱਤ੍ਰ ਨਦੀਆਂ ਦੇ ਕਿਨਾਰਿਆਂ ਤੇ ਜਾਂਦਾ ਹੈਂ,
ਜੈ ਕਾਰਣਿ = ਜਿਸ (ਰਤਨ ਪਦਾਰਥ) ਦੀ ਖ਼ਾਤਰ। ਤਟਿ = ਕੰਢੇ ਉੱਤੇ। ਤਟਿ ਤੀਰਥ = ਤੀਰਥਾਂ ਦੇ ਕੰਢੇ ਤੇ। ਜਾਹੀ = ਜਾਹਿ, ਜਾਂਦੇ ਹਨ।ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
 
रतन पदारथ घट ही माही ॥
Raṯan paḏārath gẖat hī māhī.
but this priceless jewel is within your own heart.
ਉਹ ਅਮੋਲਕ ਜਵੇਹਰ ਤੇਰੇ ਮਨਾਂ ਵਿੱਚ ਹੀ ਹੈ।
ਘਟ ਹੀ ਮਾਹੀ = ਹਿਰਦੇ ਵਿਚ ਹੀ। ਪੜਿ = ਪੜ੍ਹ ਕੇ।ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
 
पड़ि पड़ि पंडितु बादु वखाणै ॥
Paṛ paṛ pandiṯ bāḏ vakẖāṇai.
The Pandits, the religious scholars, read and read endlessly; they stir up arguments and controversies,
ਬ੍ਰਹਿਮਨ ਇਕ ਰਸ ਵਾਚਦੇ ਅਤੇ ਬਹਿਸ ਮੁਬਾਹਿਸੇ ਉਚਾਰਦੇ (ਕਰਦੇ) ਹਨ,
ਬਾਦੁ = ਚਰਚਾ, ਬਹਸ। ਵਖਾਣੈ = ਉਚਾਰਦਾ ਹੈ।(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ।
 
भीतरि होदी वसतु न जाणै ॥३॥
Bẖīṯar hoḏī vasaṯ na jāṇai. ||3||
but they do not know the secret deep within. ||3||
ਪਰ ਉਹ ਉਸ ਚੀਜ ਨੂੰ ਨਹੀਂ ਜਾਣਦੇ, ਜਿਹੜੀ ਅੰਦਰ ਹੀ ਹੈ।
ਭੀਤਰਿ = ਹਿਰਦੇ ਵਿਚ ਹੀ, ਅੰਦਰ ਹੀ ॥੩॥ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥
 
हउ न मूआ मेरी मुई बलाइ ॥
Ha▫o na mū▫ā merī mu▫ī balā▫e.
I have not died - that evil nature within me has died.
ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਮਰ ਗਈ ਹੈ।
ਹਉ = ਮੈਂ, ਜੀਵਾਤਮਾ। ਬਲਾਇ = ਮਮਤਾ-ਰੂਪ ਚੁੜੇਲ।(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।
 
ओहु न मूआ जो रहिआ समाइ ॥
Oh na mū▫ā jo rahi▫ā samā▫e.
The One who is pervading everywhere does not die.
ਜੋ ਹਰ ਥਾਂ ਵਿਆਪਕ ਹੋ ਰਿਹਾ ਹੈ, ਉਹ ਨਹੀਂ ਮਰਦਾ।
xxxਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
 
कहु नानक गुरि ब्रहमु दिखाइआ ॥
Kaho Nānak gur barahm ḏikẖā▫i▫ā.
Says Nanak, the Guru has revealed God to me,
ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਮੇਨੂੰ ਵਿਅਪਕ ਸੁਆਮੀ ਵਿਖਾਲ ਦਿੱਤਾ ਹੈ,
ਗੁਰਿ = ਗੁਰੂ ਨੇ।ਹੇ ਨਾਨਕ! (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
 
मरता जाता नदरि न आइआ ॥४॥४॥
Marṯā jāṯā naḏar na ā▫i▫ā. ||4||4||
and now I see that there is no such thing as birth or death. ||4||4||
ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।
ਜਾਤਾ = ਜੰਮਦਾ ॥੪॥ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥
 
गउड़ी महला १ दखणी ॥
Ga▫oṛī mėhlā 1 ḏakẖ▫ṇī.
Gauree, First Mehl, Dakhanee:
ਗਊੜੀ ਪਹਿਲੀ ਪਾਤਸ਼ਾਹੀ ਦਖਣੀ।
xxxxxx
 
सुणि सुणि बूझै मानै नाउ ॥
Suṇ suṇ būjẖai mānai nā▫o.
The one who listens and hears, who understands and believes in the Name,
ਜੋ ਰੱਬ ਦੇ ਨਾਮ ਨੂੰ ਲਗਾਤਾਰ ਸੁਣਦਾ, ਸਮਝਦਾ ਤੇ ਉਸ ਉਤੇ ਭਰੋਸਾ ਧਾਰਦਾ ਹੈ,
ਸੁਣਿ ਸੁਣਿ = ("ਸਾਚੇ ਗੁਰ ਦੀ ਸਾਚੀ ਸੀਖ") ਸੁਣ ਸੁਣ ਕੇ। ਬੂਝੈ = (ਜੋ ਮਨੁੱਖ ਉਸ "ਸੀਖ" ਨੂੰ) ਸਮਝਦਾ ਹੈ। ਮਾਨੈ = ਮੰਨ ਲੈਂਦਾ ਹੈ, ਯਕੀਨ ਕਰ ਲੈਂਦਾ ਹੈ (ਕਿ 'ਨਾਉ' ਹੀ ਸੱਚਾ ਵਣਜ ਹੈ)।ਜੋ ਮਨੁੱਖ ("ਸਾਚੇ ਗੁਰ ਕੀ ਸਾਚੀ ਸੀਖ") ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ,
 
ता कै सद बलिहारै जाउ ॥
Ŧā kai saḏ balihārai jā▫o.
I am forever a sacrifice to him.
ਹਮੇਸ਼ਾਂ ਹੀ ਮੈਂ ਉਸ ਉਤੋਂ ਕੁਰਬਾਨ ਹਾਂ।
xxxਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
 
आपि भुलाए ठउर न ठाउ ॥
Āp bẖulā▫e ṯẖa▫ur na ṯẖā▫o.
When the Lord Himself leads us astray, there is no other place of rest for us to find.
ਜਦ ਪ੍ਰਭੂ ਖੁਦ ਗੁਮਰਾਹ ਕਰਦਾ ਹੈ, ਪ੍ਰਾਣੀ ਨੂੰ ਕੋਈ ਥਾਂ ਜਾ ਵਸੇਬਾ ਨਹੀਂ ਮਿਲਦਾ।
xxxਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
 
तूं समझावहि मेलि मिलाउ ॥१॥
Ŧūʼn samjẖāvahi mel milā▫o. ||1||
You impart understanding, and You unite us in Your Union. ||1||
ਤੂੰ ਹੀ ਜਣਾਉਂਦਾ ਅਤੇ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
ਮੇਲਿ = ("ਸਾਚੇ ਗੁਰ ਕੀ ਸਾਚੀ ਸੀਖ" ਵਿਚ) ਜੋੜ ਕੇ। ਮਿਲਾਉ = ਮਿਲਾਪ ॥੧॥ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ॥੧॥
 
नामु मिलै चलै मै नालि ॥
Nām milai cẖalai mai nāl.
I obtain the Naam, which shall go along with me in the end.
ਮੈਨੂੰ ਨਾਮ ਪ੍ਰਾਪਤ ਹੋਵੇ, ਜਿਹੜਾ ਮੇਰੇ ਸਾਥ ਜਾਏਗਾ।
ਮੈ ਨਾਲਿ = (ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ (ਜਦੋਂ ਹੋਰ ਸਭ ਕੁਝ ਇਥੇ ਹੀ ਰਹਿ ਜਾਏਗਾ)।ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ।
 
बिनु नावै बाधी सभ कालि ॥१॥ रहाउ ॥
Bin nāvai bāḏẖī sabẖ kāl. ||1|| rahā▫o.
Without the Name, all are held in the grip of Death. ||1||Pause||
ਵਾਹਿਗੁਰੂ ਦੇ ਨਾਮ ਦੇ ਬਗੈਰ ਸਾਰੇ ਮੌਤ ਨੇ ਨਰੜੇ ਹੋਏ ਹਨ। ਠਹਿਰਾਉ।
ਬਾਧੀ = ਬੱਝੀ ਹੋਈ, ਜਕੜੀ ਹੋਈ। ਕਾਲਿ = ਕਾਲ ਵਿਚ, ਮੌਤ ਦੇ ਡਰ ਵਿਚ ॥੧॥ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ॥੧॥ ਰਹਾਉ॥
 
खेती वणजु नावै की ओट ॥
Kẖeṯī vaṇaj nāvai kī ot.
My farming and my trading are by the Support of the Name.
ਮੇਰੀ ਵਾਹੀ ਤੇ ਸੁਦਾਗਰੀ ਸਾਹਿਬ ਦੇ ਨਾਮ ਦੇ ਆਸਰੇ ਵਿੱਚ ਹੀ ਹੈ।
xxxਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
 
पापु पुंनु बीज की पोट ॥
Pāp punn bīj kī pot.
The seeds of sin and virtue are bound together.
ਬਦੀ ਅਤੇ ਨੇਕੀ ਦੇ ਬੀ ਦਾ ਪ੍ਰਾਣੀ ਇਕ ਗਠੜੀ ਹੈ।
ਬੀਜ ਕੀ ਪੋਟ = ਬੀਜ ਦੀ ਪੋਟਲੀ।(ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ। (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ)।
 
कामु क्रोधु जीअ महि चोट ॥
Kām kroḏẖ jī▫a mėh cẖot.
Sexual desire and anger are the wounds of the soul.
ਮਿਥਨ ਵੇਗ ਤੇ ਰੋਹੁ ਅੰਤਸ਼ਕਰਣ ਅੰਦਰ ਜਖਮ ਹਨ।
ਜੀਅ ਮਹਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ।ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ),
 
नामु विसारि चले मनि खोट ॥२॥
Nām visār cẖale man kẖot. ||2||
The evil-minded ones forget the Naam, and then depart. ||2||
ਮੰਦੇ ਚਿੱਤ ਵਾਲੇ ਰਬ ਦੇ ਨਾਮ ਨੂੰ ਭੁਲਾ ਕੇ ਤੁਰ ਜਾਂਦੇ ਹਨ।
ਚਲੇ = (ਜਗਤ ਵਿਚੋਂ) ਜਾਂਦੇ ਹਨ। ਮਨਿ = ਮਨ ਵਿਚ (ਖੋਟ ਵਿਕਾਰ) ॥੨॥ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ ॥੨॥
 
साचे गुर की साची सीख ॥
Sācẖe gur kī sācẖī sīkẖ.
True are the Teachings of the True Guru.
ਸੱਚੀ ਹੈ ਸਿਖਿਆ ਸੱਚੇ ਗੁਰਾਂ ਦੀ।
xxxਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ,
 
तनु मनु सीतलु साचु परीख ॥
Ŧan man sīṯal sācẖ parīkẖ.
The body and mind are cooled and soothed, by the touchstone of Truth.
ਸੱਚੇ ਨਾਮ ਦੀ ਅਸਲੀ ਕਦਰ ਜਾਨਣ ਦੁਆਰਾ ਦੇਹਿ ਤੇ ਦਿਲ ਠੰਢੇ ਹੋ ਜਾਂਦੇ ਹਨ।
ਪਰੀਖ = ਪਰਖ, ਪਛਾਣ।ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ)।
 
जल पुराइनि रस कमल परीख ॥
Jal purā▫in ras kamal parīkẖ.
This is the true mark of wisdom: that one remains detached, like the water-lily, or the lotus upon the water.
ਗੁਰਮੁਖ ਦੀ ਪ੍ਰੀਖਿਆ ਇਹ ਹੈ, ਕਿ ਉਹ ਚੁੱਪਤੀ ਦੇ ਪਾਣੀ ਵਿੱਚ ਜਾ ਕੰਵਲ ਦੇ ਪਾਣੀ ਵਿੱਚ ਦੀ ਮਾਨਿੰਦ, ਜਗ ਵਿੱਚ ਅਟੰਕ ਰਹਿੰਦਾ ਹੈ।
ਪੁਰਾਇਨਿ = ਚੌਪੱਤੀ। ਰਸ ਕਮਲ = ਜਲ ਦਾ ਕੌਲ ਫੁੱਲ।ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)।
 
सबदि रते मीठे रस ईख ॥३॥
Sabaḏ raṯe mīṯẖe ras īkẖ. ||3||
Attuned to the Word of the Shabad, one becomes sweet, like the juice of the sugar cane. ||3||
ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ, ਉਹ ਕਮਾਦ ਦੇ ਰਹੁ ਦੀ ਤਰ੍ਹਾਂ ਮਿੱਠਾ ਹੈ।
ਰਸ ਈਖ = ਈਖ ਰਸ, ਗੰਨੇ ਦਾ ਰਸ, ਗੰਨੇ ਦੀ ਰਹੁ ॥੩॥ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ॥੩॥
 
हुकमि संजोगी गड़ि दस दुआर ॥
Hukam sanjogī gaṛ ḏas ḏu▫ār.
By the Hukam of the Lord's Command, the castle of the body has ten gates.
ਵਾਹਿਗੁਰੂ ਦੇ ਫੁਰਮਾਨ ਦੇ ਪਹੁੰਚਣ ਉਤੇ ਦਸਾਂ ਦਰਵਾਜਿਆਂ ਵਾਲਾ ਸਰੀਰ ਕਿਲ੍ਹਾ ਵਜੂਦ ਵਿੱਚ ਆਇਆ।
ਹੁਕਮਿ = ਪ੍ਰਭੂ ਦੇ ਹੁਕਮ ਵਿਚ। ਸੰਜੋਗੀ = ਸੰਜੋਗਾਂ ਅਨੁਸਾਰ, ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਗੜਿ = ਗੜ ਵਿਚ, ਸਰੀਰ-ਕਿਲ੍ਹੇ ਵਿਚ। ਦਸ ਦੁਆਰ ਗੜਿ = ਦਸਾਂ ਦਰਾਂ ਵਾਲੇ ਸਰੀਰ-ਗੜ੍ਹ ਵਿਚ।ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ...
 
पंच वसहि मिलि जोति अपार ॥
Pancẖ vasėh mil joṯ apār.
The five passions dwell there, together with the Divine Light of the Infinite.
ਉਸ ਵਿੱਚ ਪੰਜ ਮੰਦ-ਵਿਸ਼ੇ ਵੇਗ, ਅਨੰਤ ਰਬੀ ਨੂਰ ਦੇ ਨਾਲ ਹੀ ਰਹਿੰਦੇ ਹਨ!
ਪੰਚ = ਸੰਤ ਜਨ। ਮਿਲਿ = ਮਿਲ ਕੇ। ਤੁਲੈ = ਤੁਲਦਾ ਹੈ, ਵਣਜੀਦਾ ਹੈ।ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
 
आपि तुलै आपे वणजार ॥
Āp ṯulai āpe vaṇjār.
The Lord Himself is the merchandise, and He Himself is the trader.
ਪ੍ਰਭੂ ਖੁਦ ਜੋਖੇ ਜਾਣ ਵਾਲਾ ਸੌਦਾ ਸੂਤ ਹੈ, ਅਤੇ ਖੁਦ ਹੀ ਸੁਦਾਗਰ।
ਆਪੇ = ਆਪ ਹੀ। ਵਣਜਾਰ = ਵਣਜ ਕਰਨ ਵਾਲਾ। ਨਾਮਿ = ਨਾਮ ਵਿਚ (ਜੋੜ ਕੇ) 'ਬੀਜ ਕੀ ਪੋਟ' ਬਾਰੇ ਨੋਟ: ਜਿਹੜਾ ਭੀ ਚੰਗਾ ਮੰਦਾ ਕਰਮ ਮਨੁੱਖ ਕਰਦਾ ਹੈ, ਉਸ ਦਾ ਸੰਸਕਾਰ ਮਨ ਵਿਚ ਟਿਕ ਜਾਂਦਾ ਹੈ। ਉਹ ਸੰਸਕਾਰ ਅਗਾਂਹ ਨੂੰ ਉਹੋ ਜਿਹੇ ਹੋਰ ਕਰਮ ਕਰਨ ਲਈ ਪ੍ਰੇਰਨਾ ਕਰਦਾ ਹੈ। ਸੋ, ਉਹ ਕੀਤਾ ਹੋਇਆ ਚੰਗਾ ਮੰਦਾ ਕਰਮ ਬੀਜ ਦਾ ਕੰਮ ਦੇਂਦਾ ਹੈ। ਜਿਹੋ ਜਿਹਾ ਬੀਜ ਬੀਜੀਏ, ਉਹੋ ਜਿਹਾ ਫਲ ਤਿਆਰ ਹੋ ਜਾਂਦਾ ਹੈ।(ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
 
नानक नामि सवारणहार ॥४॥५॥
Nānak nām savāraṇhār. ||4||5||
O Nanak, through the Naam, the Name of the Lord, we are adorned and rejuvenated. ||4||5||
ਨਾਨਕ ਹਰੀ ਦਾ ਨਾਮ ਬੰਦੇ ਨੂੰ ਈਸ਼ਵਰ-ਪਰਾਇਣ ਕਰਨ ਵਾਲਾ ਹੈ।
xxx॥੪॥ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ॥੪॥੫॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
जातो जाइ कहा ते आवै ॥
Jāṯo jā▫e kahā ṯe āvai.
How can we know where we came from?
ਕੀ ਇਹ ਜਾਣਿਆ ਜਾ ਸਕਦਾ ਹੈ ਕਿ ਆਦਮੀ ਕਿਥੋਂ ਆਇਆ ਹੈ?
ਜਾਤੋ ਜਾਇ = (ਕਿਵੇਂ) ਜਾਤੋ ਜਾਇ, ਕਿਵੇਂ ਸਮਝਿਆ ਜਾਏ? {"ਤੇਰਾ ਕੀਤਾ ਜਾਤੋ ਨਾਹੀ"}।(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,
 
कह उपजै कह जाइ समावै ॥
Kah upjai kah jā▫e samāvai.
Where did we originate, and where will we go and merge?
ਉਹ ਕਿਥੋਂ ਪੈਦਾ ਹੋਇਆ ਹੈ, ਅਤੇ ਉਹ ਕਿਥੇ ਜਾ ਕੇ ਲੀਨ ਹੋ ਜਾਂਦਾ ਹੈ?
ਕਹ ਉਪਜੈ = ਕਿਥੋਂ ਪੈਦਾ ਹੁੰਦੀ ਹੈ (ਕਾਮਨਾ)?(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ?
 
किउ बाधिओ किउ मुकती पावै ॥
Ki▫o bāḏẖi▫o ki▫o mukṯī pāvai.
How are we bound, and how do we obtain liberation?
ਉਹ ਕਿਸ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਕਲਿਆਨ ਨੂੰ ਪ੍ਰਾਪਤ ਹੁੰਦਾ ਹੈ?
ਕਿਉ ਬਾਧਿਓ = ਕਿਵੇਂ (ਕਾਮਨਾ ਵਿਚ) ਬੱਝ ਜਾਂਦਾ ਹੈ? ਮੁਕਤੀ = ਖ਼ਲਾਸੀ, ਆਜ਼ਾਦੀ।ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ?
 
किउ अबिनासी सहजि समावै ॥१॥
Ki▫o abẖināsī sahj samāvai. ||1||
How do we merge with intuitive ease into the Eternal, Imperishable Lord? ||1||
ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?
ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ ॥੧॥(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥
 
नामु रिदै अम्रितु मुखि नामु ॥
Nām riḏai amriṯ mukẖ nām.
With the Naam in the heart and the Ambrosial Naam on our lips,
ਜਿਸ ਦੇ ਦਿਲ ਵਿੱਚ ਨਾਮ ਤੇ ਮੂੰਹ ਵਿੱਚ ਨਾਮ ਸੁਧਾਰਸ ਹੈ, ਅਤੇ ਜੋ ਮਨੁਸ਼ ਸ਼ੇਰ ਸਰੂਪ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ,
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
 
नरहर नामु नरहर निहकामु ॥१॥ रहाउ ॥
Narhar nām narhar nihkām. ||1|| rahā▫o.
through the Name of the Lord, we rise above desire, like the Lord. ||1||Pause||
ਉਹ ਪ੍ਰਾਣੀਆਂ ਨੂੰ ਸਰਸਬਜ਼ ਕਰਨ ਵਾਲੇ ਵਾਹਿਗੁਰੂ ਦੀ ਤਰ੍ਹਾਂ ਇਛਿਆ-ਰਹਿਤ ਹੋ ਜਾਂਦਾ ਹੈ। ਠਹਿਰਾਉ।
ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਹਕਾਮੁ = ਕਾਮਨਾ-ਰਹਿਤ, ਵਾਸਨਾ-ਰਹਿਤ ॥੧॥ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ॥
 
सहजे आवै सहजे जाइ ॥
Sėhje āvai sėhje jā▫e.
With intuitive ease we come, and with intuitive ease we depart.
ਕਾਨੂਨ-ਕੁਦਰਤ ਦੇ ਅਨੀਨ ਆਦਮੀ ਆਉਂਦਾ ਹੈ ਅਤੇ ਕਾਨੂਨ-ਕੁਦਰਤ ਦੇ ਅਧੀਨ ਹੀ ਉਹ ਟੁਰ ਜਾਂਦਾ ਹੈ।
ਸਹਜੇ = ਕੁਦਰਤੀ ਨਿਯਮ ਅਨੁਸਾਰ। ਆਵੈ = (ਵਾਸਨਾ) ਪੈਦਾ ਹੁੰਦੀ ਹੈ।(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ।
 
मन ते उपजै मन माहि समाइ ॥
Man ṯe upjai man māhi samā▫e.
From the mind we originate, and into the mind we are absorbed.
ਮਨੁਏ ਦੀਆਂ ਖਾਹਿਸ਼ਾਂ ਤੋਂ ਉਹ ਪੈਦਾ ਹੋਇਆ ਹੈ ਅਤੇ ਮਨੁਏ ਦੀਆਂ ਖਾਹਿਸ਼ਾਂ ਅੰਦਰ ਹੀ ਉਹ ਲੀਨ ਹੋ ਜਾਂਦਾ ਹੈ।
ਮਨ ਤੇ = ਮਨ ਤੋਂ।(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ।
 
गुरमुखि मुकतो बंधु न पाइ ॥
Gurmukẖ mukṯo banḏẖ na pā▫e.
As Gurmukh, we are liberated, and are not bound.
ਗੁਰੂ ਸਮਰਪਣ ਬੰਦਖਲਾਸ ਹੋ ਜਾਂਦਾ ਹੈ ਅਤੇ ਜੰਜਾਲਾ ਵਿੱਚ ਨਹੀਂ ਪੈਂਦਾ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਮੁਕਤੋ = ਵਾਸਨਾ ਤੋਂ ਮੁਕਤ। ਬੰਧੁ = ਵਾਸਨਾ ਦੀ ਕੈਦ।ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
 
सबदु बीचारि छुटै हरि नाइ ॥२॥
Sabaḏ bīcẖār cẖẖutai har nā▫e. ||2||
Contemplating the Word of the Shabad, we are emancipated through the Name of the Lord. ||2||
ਉਹ ਰੱਬੀ ਕਲਾਮ ਨੂੰ ਸੋਚਦਾ, ਸਮਝਦਾ ਹੈ ਅਤੇ ਰੰਬ ਦੇ ਨਾਮ ਦੇ ਰਾਹੀਂ ਛੁਟਕਾਰਾ ਪਾ ਜਾਂਦਾ ਹੈ।
ਬੀਚਾਰਿ = ਵਿਚਾਰ ਕੇ। ਨਾਇ = ਨਾਮ ਦੀ ਰਾਹੀਂ ॥੨॥ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥
 
तरवर पंखी बहु निसि बासु ॥
Ŧarvar pankẖī baho nis bās.
At night, lots of birds settle on the tree.
ਬਹੁਤ ਸਾਰੇ ਪੰਛੀ ਰਾਤ ਨੂੰ ਰੁਖ ਤੇ ਆ ਟਿਕਦੇ ਹਨ।
ਤਰਵਰ ਪੰਖੀ ਬਹੁ = ਰੁੱਖਾਂ ਉੱਤੇ ਅਨੇਕਾਂ ਪੰਛੀ। ਨਿਸਿ = ਰਾਤ ਵੇਲੇ।(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),
 
सुख दुखीआ मनि मोह विणासु ॥
Sukẖ ḏukẖī▫ā man moh viṇās.
Some are happy, and some are sad. Caught in the desires of the mind, they perish.
ਕਈ ਖੁਸ਼ ਹਨ ਤੇ ਕਈ ਨਾਂ-ਖੁਸ਼ ਮਨੂਏ ਦੀ ਲਗਨ ਦੇ ਰਾਹੀਂ ਉਹ ਸਾਰੇ ਨਾਸ ਹੋ ਜਾਂਦੇ ਹਨ।
ਵਿਣਾਸੁ = ਆਤਮਕ ਮੌਤ।ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
 
साझ बिहाग तकहि आगासु ॥
Sājẖ bihāg ṯakėh āgās.
And when the life-night comes to its end, then they look to the sky.
ਜਦ ਰਾਤ ਬੀਤ ਜਾਂਦੀ ਹੈ ਉਹ ਅਸਮਾਨ ਵੱਲ ਵੇਖਦੇ ਹਨ।
ਸਾਝ = ਸ਼ਾਮ। ਬਿਹਾਗ = ਸਵੇਰ। ਤਕਹਿ = ਤੱਕਦੇ ਹਨ।ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
 
दह दिसि धावहि करमि लिखिआसु ॥३॥
Ḏah ḏis ḏẖāvėh karam likẖi▫ās. ||3||
They fly away in all ten directions, according to their pre-ordained destiny. ||3||
ਲਿੱਖੀ ਹੋਈ ਕਿਸਮਤ ਦੇ ਅਨੁਸਾਰ ਉਹ ਦਸਾਂ ਪਸਿਆਂ ਨੂੰ ਉਡ ਜਾਂਦੇ ਹਨ।
ਦਹਦਿਸਿ = ਦਸੀਂ ਪਾਸੀਂ। ਕਰਮਿ = ਕੀਤੇ ਕਰਮ ਅਨੁਸਾਰ। ਕਰਮਿ ਲਿਖਿਆਸੁ = ਕੀਤੇ ਕਰਮ ਅਨੁਸਾਰ ਜੋ ਸੰਸਕਾਰ ਮਨ ਵਿਚ ਉੱਕਰਿਆ ਹੁੰਦਾ ਹੈ ॥੩॥ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥