Sri Guru Granth Sahib Ji

Ang: / 1430

Your last visited Ang:

नाम संजोगी गोइलि थाटु ॥
Nām sanjogī go▫il thāt.
Those who are committed to the Naam, see the world as merely a temporary pasture.
ਜੋ ਨਾਮ ਨਾਲ ਸੰਬਧਤ ਹਨ ਉਹ ਸੰਸਾਰ ਨੂੰ ਚਰਾਗਾਹ ਵਿੱਚ ਇਕ ਆਰਜੀ ਝੁੱਗੀ ਸਮਝਦੇ ਹਨ।
ਨਾਮ ਸੰਜੋਗੀ = ਨਾਮ ਦੀ ਸਾਂਝ ਬਣਾਣ ਵਾਲੇ। ਗੋਇਲਿ = ਗੋਇਲ ਵਿਚ। ਥਾਟੁ = ਥਾਂ। ਗੋਇਲ = ਔੜ ਸਮੇ ਲੋਕ ਦਰਿਆਵਾਂ ਕੰਢੇ ਆਪਣਾ ਮਾਲ-ਡੰਗਰ ਹਰਾ ਘਾਹ ਚਾਰਨ ਲਈ ਲੈ ਆਉਂਦੇ ਹਨ; ਉਸ ਹਰਿਆਵਲ ਵਾਲੇ ਥਾਂ ਨੂੰ ਗੋਇਲ ਕਹਿੰਦੇ ਹਨ; ਇਹ ਪ੍ਰਬੰਧ ਆਰਜ਼ੀ ਹੀ ਹੁੰਦਾ ਹੈ; ਜਦੋਂ ਮੀਂਹ ਪੈਂਦਾ ਹੈ ਲੋਕ ਆਪੋ ਆਪਣੇ ਵਤਨ ਵਾਪਸ ਚਲੇ ਜਾਂਦੇ ਹਨ।ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ।
 
काम क्रोध फूटै बिखु माटु ॥
Kām kroḏẖ fūtai bikẖ māt.
Sexual desire and anger are broken, like a jar of poison.
ਭੋਗ ਵਿਲਾਸ ਅਤੇ ਰੋਹ ਦਾ ਜਹਿਰੀਲਾ ਮੱਟ ਆਖਰਕਾਰ ਫੁੱਟ ਜਾਂਦਾ ਹੈ।
ਬਿਖੁ ਮਾਟੁ = ਵਿਹੁਲਾ ਮਟਕਾ। ਫੂਟੈ = ਫੁਟ ਜਾਂਦਾ ਹੈ।ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ)।
 
बिनु वखर सूनो घरु हाटु ॥
Bin vakẖar sūno gẖar hāt.
Without the merchandise of the Name, the house of the body and the store of the mind are empty.
ਨਾਮ ਦੇ ਸੌਦੇ ਸੂਤ ਦੇ ਬਾਝੋਂ ਦੇਹਿ ਰੂਪੀ ਗ੍ਰਹਿ ਅਤੇ ਮਨ ਦੀ ਹੱਟੀ ਖਾਲੀ ਹਨ।
ਸੂਨੋ = ਸੁੰਞਾ। ਹਾਟੁ = ਹੱਟ, ਹਿਰਦਾ।ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ)।
 
गुर मिलि खोले बजर कपाट ॥४॥
Gur mil kẖole bajar kapāt. ||4||
Meeting the Guru, the hard and heavy doors are opened. ||4||
ਗੁਰਾਂ ਨੂੰ ਭੇਟਣ ਦੁਆਰਾ ਕਰੜੇ ਤਖਤੇ ਖੁਲ੍ਹ ਜਾਂਦੇ ਹਨ।
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਬਜਰ = ਕਰੜੇ। ਕਪਾਟ = ਕਵਾੜ, ਭਿੱਤ ॥੪॥ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੪॥
 
साधु मिलै पूरब संजोग ॥
Sāḏẖ milai pūrab sanjog.
One meets the Holy Saint only through perfect destiny.
ਪੂਰਬਲੀ ਪ੍ਰਾਲਬਧ ਰਾਹੀਂ ਸੰਤ ਮਿਲਦਾ ਹੈ।
ਸਾਧੁ = ਗੁਰੂ। ਪੂਰਬ ਸੰਜੋਗ = ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਨਾਲ।ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ,
 
सचि रहसे पूरे हरि लोग ॥
Sacẖ rahse pūre har log.
The Lord's perfect people rejoice in the Truth.
ਸਾਈਂ ਦੇ ਪੂਰਨ ਪੁਰਸ਼ ਸੱਚ ਅੰਦਰ ਪ੍ਰਸੰਨ ਹੁੰਦੇ ਹਨ।
ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਰਹਸੇ = ਖਿੜੇ ਹੋਏ, ਪ੍ਰਸੰਨ। ਦੇ = ਦੇ ਕੇ, ਅਰਪਨ ਕਰ ਕੇ।ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ।
 
मनु तनु दे लै सहजि सुभाइ ॥
Man ṯan ḏe lai sahj subẖā▫e.
Surrendering their minds and bodies, they find the Lord with intuitive ease.
ਜੋ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਨ ਦੁਆਰਾ ਨਿਰਯਤਨ ਹੀ, ਆਪਣੇ ਪ੍ਰਭੂ ਨੂੰ ਪਾ ਲੈਂਦੇ ਹਨ,
ਲੈ = (ਜੋ) ਲੈਂਦੇ ਹਨ (ਨਾਮ)। ਸਹਜਿ = ਸਹਿਜ ਵਿਚ, ਅਡੋਲਤਾ ਵਿਚ (ਟਿਕ ਕੇ)। ਸੁਭਾਇ = ਪ੍ਰੇਮ ਵਿਚ (ਟਿਕ ਕੇ)।ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤ ਗੁਰੂ ਤੋਂ) ਲੈਂਦੇ ਹਨ,
 
नानक तिन कै लागउ पाइ ॥५॥६॥
Nānak ṯin kai lāga▫o pā▫e. ||5||6||
Nanak falls at their feet. ||5||6||
ਨਾਨਕ ਉਨ੍ਹਾਂ ਦੇ ਪੈਰਾਂ ਉਤੇ ਡਿਗਦਾ ਹੈ।
ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੫॥ਹੇ ਨਾਨਕ! ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ॥੫॥੬॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxxxxx
 
कामु क्रोधु माइआ महि चीतु ॥
Kām kroḏẖ mā▫i▫ā mėh cẖīṯ.
The conscious mind is engrossed in sexual desire, anger and Maya.
ਵਿਸ਼ੇ ਭੋਗ, ਗੁੱਸੇ ਅਤੇ ਧਨ-ਦੌਲਤ ਅੰਦਰ ਤੇਰਾ ਮਲ ਖਚਤ ਹੋਇਆ ਹੋਇਆ ਹੈ।
xxx(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ।
 
झूठ विकारि जागै हित चीतु ॥
Jẖūṯẖ vikār jāgai hiṯ cẖīṯ.
The conscious mind is awake only to falsehood, corruption and attachment.
ਆਪਣੇ ਮਨ ਅੰਦਰ ਸੰਸਾਰੀ ਮਮਤਾ ਹੋਣ ਦੇ ਸਬਬ ਤੂੰ ਕੂੜ ਤੇ ਪਾਪ ਅੰਦਰ ਸਾਵਧਾਨ ਹੈ।
ਝੂਠ ਵਿਕਾਰਿ = ਝੂਠ ਬੋਲਣ ਦੇ ਭੈੜ ਵਿਚ। ਜਾਗੈ = ਤਤਪਰ ਹੋ ਜਾਂਦਾ ਹੈ। ਹਿਤ = ਮੋਹ, ਖਿੱਚ। ਜਾਗੈ ਹਿਤ = ਪ੍ਰੇਰਨਾ ਹੁੰਦੀ ਹੈ, ਖਿੱਚ ਪੈਂਦੀ ਹੈ।ਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ।
 
पूंजी पाप लोभ की कीतु ॥
Pūnjī pāp lobẖ kī kīṯ.
It gathers in the assets of sin and greed.
ਤੂੰ ਗੁਨਾਹ ਤੇ ਲਾਲਚ ਦੀ ਰਾਸ ਇਕੱਠੀ ਕੀਤੀ ਹੋਈ ਹੈ।
xxxਮੈਂ ਪਾਪ ਤੇ ਲੋਭ ਦੀ ਰਾਸ-ਪੂੰਜੀ ਇਕੱਠੀ ਕੀਤੀ ਹੋਈ ਹੈ।
 
तरु तारी मनि नामु सुचीतु ॥१॥
Ŧar ṯārī man nām sucẖīṯ. ||1||
So swim across the river of life, O my mind, with the Sacred Naam, the Name of the Lord. ||1||
ਪਵਿੱਤ੍ਰ ਨਾਮ ਦੇ ਨਾਲ ਹੇ ਮੇਰੀ ਆਤਮਾ! ਤੂੰ ਜੀਵਨ ਦੀ ਨਦੀ ਤੋਂ ਪਾਰ ਹੋ ਜਾ।
ਤਰੁ = {तरस् = a raft} ਤੁਲਹਾ। ਤਾਰੀ = {तरि = a boat} ਬੇੜੀ। ਸੁਚੀਤੁ = ਚਿੱਤ ਨੂੰ ਪਵਿਤ੍ਰ ਕਰਨ ਵਾਲਾ ॥੧॥(ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ ॥੧॥
 
वाहु वाहु साचे मै तेरी टेक ॥
vāhu vāhu sācẖe mai ṯerī tek.
Waaho! Waaho! - Great! Great is my True Lord! I seek Your All-powerful Support.
ਅਸਚਰਜ ਹੈਂ ਧੰਨ ਹੈਂ, ਤੂੰ ਮੇਰੇ ਸੱਚੇ ਸੁਆਮੀ! ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।
ਵਾਹੁ = ਅਸਚਰਜ।ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਅਚਰਜ ਹੈਂ ਤੂੰ ਅਚਰਜ ਹੈਂ। (ਤੇਰੇ ਵਰਗਾ ਹੋਰ ਕੋਈ ਨਹੀਂ); (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ।
 
हउ पापी तूं निरमलु एक ॥१॥ रहाउ ॥
Ha▫o pāpī ṯūʼn nirmal ek. ||1|| rahā▫o.
I am a sinner - You alone are pure. ||1||Pause||
ਮੈਂ ਗੁਨਹਗਾਰ ਹਾਂ, ਕੇਵਲ ਤੂੰ ਹੀ ਪਵਿੱਤ੍ਰ ਹੈਂ। ਠਹਿਰਾਉ।
ਨਿਰਮਲੁ = ਪਵਿਤ੍ਰ। ਤੂੰ ਏਕ = ਸਿਰਫ਼ ਤੂੰ ਹੀ ॥੧॥ਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ ॥੧॥ ਰਹਾਉ॥
 
अगनि पाणी बोलै भड़वाउ ॥
Agan pāṇī bolai bẖaṛvā▫o.
Fire and water join together, and the breath roars in its fury!
ਅੱਗ ਤੇ ਜਲ ਦੇ ਕਾਰਨ ਸੁਆਸ ਉੱਚੀ ਉੱਚੀ ਗੂੰਜਦਾ ਹੈ।
ਭੜਵਾਉ = ਭੈੜਾ ਵਾਕ, ਤੱਤਾ-ਠੰਢਾ ਬੋਲ।(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ।
 
जिहवा इंद्री एकु सुआउ ॥
Jihvā inḏrī ek su▫ā▫o.
The tongue and the sex organs each seek to taste.
ਜੀਭ ਦੇ ਵਿਸੇ-ਭੋਗ ਅੰਗ ਇਕ ਇਕ ਸੁਆਦ ਮਾਣਦੇ ਹਨ।
ਏਕ ਸੁਆਉ = ਇਕ ਇਕ ਚਸਕਾ।ਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ।
 
दिसटि विकारी नाही भउ भाउ ॥
Ḏisat vikārī nāhī bẖa▫o bẖā▫o.
The eyes which look upon corruption do not know the Love and the Fear of God.
ਮੰਦੀ-ਨਿੰਗ੍ਹਾ ਵਾਲਿਆਂ ਦੇ ਪੱਲੇ ਵਾਹਿਗੁਰੂ ਦਾ ਡਰ ਤੇ ਪਿਆਰ ਨਹੀਂ।
ਦਿਸਟਿ = ਨਜ਼ਰ, ਧਿਆਨ, ਰੁਚੀ। ਵਿਕਾਰੀ = ਵਿਕਾਰੀਂ, ਵਿਕਾਰਾਂ ਵਲ।ਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ?)।
 
आपु मारे ता पाए नाउ ॥२॥
Āp māre ṯā pā▫e nā▫o. ||2||
Conquering self-conceit, one obtains the Name. ||2||
ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਤਦ ਉਹ ਨਾਮ ਨੂੰ ਪਾ ਲੈਂਦਾ ਹੈ।
ਆਪੁ = ਆਪਾ-ਭਾਵ ॥੨॥ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ॥੨॥
 
सबदि मरै फिरि मरणु न होइ ॥
Sabaḏ marai fir maraṇ na ho▫e.
One who dies in the Word of the Shabad, shall never again have to die.
ਜੋ ਗੁਰਬਾਣੀ ਦੁਆਰਾ ਮਰਦਾ ਹੈ ਅਤੇ ਮੁੜਾ ਕੇ ਨਹੀਂ ਮਰਦਾ।
ਮਰੈ = ਆਪਾ-ਭਾਵ ਵਲੋਂ ਮਰੇ। ਮਰਣੁ = ਆਤਮਕ ਮੌਤ।ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ।
 
बिनु मूए किउ पूरा होइ ॥
Bin mū▫e ki▫o pūrā ho▫e.
Without such a death, how can one attain perfection?
ਐਸੀ ਮੌਤ ਦੇ ਬਾਝੋਂ ਬੰਦਾ ਪੂਰਣਤਾ ਨੂੰ ਕਿਵੇਂ ਪੁਜ ਸਕਦਾ ਹੈ?
ਪੂਰਾ = ਪੂਰਨ, ਮੁਕੰਮਲ ਉਕਾਈ-ਰਹਿਤ।ਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ,
 
परपंचि विआपि रहिआ मनु दोइ ॥
Parpancẖ vi▫āp rahi▫ā man ḏo▫e.
The mind is engrossed in deception, treachery and duality.
ਮਨ ਪਸਾਰੇ ਅਤੇ ਦਵੈਤ ਭਾਵ ਅੰਦਰ ਖਚਤ ਹੋ ਰਿਹਾ ਹੈ।
ਪਰਪੰਚਿ = ਪਰਪੰਚ ਵਿਚ, ਜਗਤ-ਖੇਡ ਵਿਚ। ਦੋਇ = ਦ੍ਵੈਤ ਵਿਚ, ਮੇਰ-ਤੇਰ ਵਿਚ।ਸਗੋਂ) ਮਨ ਮਾਇਆ ਦੇ ਛਲ ਵਿਚ ਦ੍ਵੈਤ ਵਿਚ ਫਸਿਆ ਰਹਿੰਦਾ ਹੈ।
 
थिरु नाराइणु करे सु होइ ॥३॥
Thir nārā▫iṇ kare so ho▫e. ||3||
Whatever the Immortal Lord does, comes to pass. ||3||
ਜੋ ਕੁਝ ਅਮਰ ਸੁਆਮੀ ਕਰਦਾ ਹੈ, ਉਹੀ ਹੋ ਆਉਂਦਾ ਹੈ।
ਥਿਰੁ = ਅਡੋਲ-ਚਿੱਤ। ਸੁ = ਉਹ ਮਨੁੱਖ ॥੩॥(ਜੀਵ ਦੇ ਭੀ ਕੀਹ ਵੱਸ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ ॥੩॥
 
बोहिथि चड़उ जा आवै वारु ॥
Bohith cẖaṛa▫o jā āvai vār.
So get aboard that boat when your turn comes.
ਮੈਂ ਜਹਾਜ਼ ਤੇ ਚੜ੍ਹ ਜਾਵਾਂਗਾ, ਜਦ ਮੇਰੀ ਵਾਰੀ ਆਈ।
ਬੋਹਿਥਿ = ਜਹਾਜ਼ ਵਿਚ, ਨਾਮ-ਜਹਾਜ਼ ਵਿਚ। ਵਾਰ = ਵਾਰੀ, ਅਵਸਰ।ਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ।
 
ठाके बोहिथ दरगह मार ॥
Ŧẖāke bohith ḏargėh mār.
Those who fail to embark upon that boat shall be beaten in the Court of the Lord.
ਜੋ ਜਹਾਜ਼ ਉਤੇ ਸਵਾਰ ਹੋਣੋ ਰੋਕੇ ਗਏ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰਬਾਰ ਅੰਦਰ ਕੁਟ ਪਏਗੀ।
ਠਾਕੇ = ਰੋਕੇ ਹੋਏ।ਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ)।
 
सचु सालाही धंनु गुरदुआरु ॥
Sacẖ sālāhī ḏẖan gurḏu▫ār.
Blessed is that Gurdwara, the Guru's Gate, where the Praises of the True Lord are sung.
ਮੁਬਾਰਕ ਹੈ, ਗੁਰਾਂ ਦਾ ਦਰਬਾਰ, ਜਿਥੇ ਸੱਚੇ ਸਾਹਿਬ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ।
ਸਾਲਾਹੀ = ਮੈਂ ਸਾਲਾਹ ਸਕਦਾ ਹਾਂ। ਧੰਨੁ = {धन्य = excellent} ਸ੍ਰੇਸ਼ਟ।(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
 
नानक दरि घरि एकंकारु ॥४॥७॥
Nānak ḏar gẖar ekankār. ||4||7||
O Nanak, the One Creator Lord is pervading hearth and home. ||4||7||
ਨਾਨਕ ਅਦੁੱਤੀ ਸਾਹਿਬ ਘਰਬਾਰ ਅੰਦਰ ਵਿਆਪਕ ਹੋ ਰਿਹਾ ਹੈ।
ਦਰਿ = (ਗੁਰੂ ਦੇ) ਦਰ ਤੇ (ਡਿੱਗਿਆਂ)। ਘਰਿ = ਹਿਰਦੇ ਵਿਚ ॥੪॥ਹੇ ਨਾਨਕ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ ॥੪॥੭॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
उलटिओ कमलु ब्रहमु बीचारि ॥
Ulti▫o kamal barahm bīcẖār.
The inverted heart-lotus has been turned upright, through reflective meditation on God.
ਸੁਆਮੀ ਦੇ ਸਿਮਰਨ ਰਾਹੀਂ ਮੂਧਾ ਕੰਵਲ ਸਿੱਧਾ ਹੋ ਗਿਆ ਹੈ।
ਉਲਟਿਓ = ਪਰਤਿਆ ਹੈ, ਮਾਇਆ ਦੇ ਮੋਹ ਵਲੋਂ ਹਟਿਆ ਹੈ। ਕਮਲੁ = ਹਿਰਦਾ-ਕਮਲ। ਬ੍ਰਹਮੁ ਬੀਚਾਰਿ = ਬ੍ਰਹਮ ਨੂੰ ਵਿਚਾਰ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ।ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ,
 
अम्रित धार गगनि दस दुआरि ॥
Amriṯ ḏẖār gagan ḏas ḏu▫ār.
From the Sky of the Tenth Gate, the Ambrosial Nectar trickles down.
ਦਸਵੇਂ ਦੁਆਰੇ ਦੇ ਆਕਾਸ਼ ਤੋਂ ਸੁਧਾਰਸ ਦੀ ਨਦੀ ਟਪਕਣੀ ਆਰੰਭ ਹੋ ਗਈ।
ਅੰਮ੍ਰਿਤ ਧਾਰ = ਅੰਮ੍ਰਿਤ ਦੀ ਧਾਰ, ਨਾਮ-ਅੰਮ੍ਰਿਤ ਦੀ ਵਰਖਾ। ਗਗਨਿ = ਗਗਨ ਵਿਚ, ਆਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਚਿਦਾਕਾਸ਼ ਵਿਚ। ਦਸ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ। ਅੰਮ੍ਰਿਤਧਾਰ ਦਸ ਦੁਆਰਿ = ਦਿਮਾਗ਼ ਵਿਚ ਨਾਮ ਦੀ ਵਰਖਾ ਹੁੰਦੀ ਹੈ, ਦਿਮਾਗ਼ ਵਿਚ ਠੰਢ ਪੈਂਦੀ ਹੈ (ਭਾਵ, ਦਿਮਾਗ਼ ਵਿਚ ਪਹਿਲਾਂ ਦੁਨੀਆ ਦੇ ਝੰਮੇਲਿਆਂ ਦੀ ਤੇਜ਼ੀ ਸੀ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਸ਼ਾਂਤੀ ਹੋ ਗਈ)।ਦਿਮਾਗ਼ ਵਿਚ ਭੀ (ਸਿਫ਼ਤ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ)।
 
त्रिभवणु बेधिआ आपि मुरारि ॥१॥
Ŧaribẖavaṇ beḏẖi▫ā āp murār. ||1||
The Lord Himself is pervading the three worlds. ||1||
ਹੰਕਾਰ ਦਾ ਵੈਰੀ, ਵਾਹਿਗੁਰੂ, ਤਿੰਨਾਂ ਜਹਾਨਾਂ ਅੰਦਰ ਆਪੇ ਹੀ ਵਿਆਪਕ ਹੋ ਰਿਹਾ ਹੈ।
ਤ੍ਰਿਭਵਣੁ = ਤਿੰਨ ਭਵਨ, ਸਾਰਾ ਸੰਸਾਰ। ਬੇਧਿਆ = ਵਿੰਨ੍ਹ ਲਿਆ, ਵਿਆਪਕ। ਮੁਰਾਰਿ = {ਮੁਰ ਦਾ ਅਰੀ} ਪਰਮਾਤਮਾ ॥੧॥(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ॥੧॥
 
रे मन मेरे भरमु न कीजै ॥
Re man mere bẖaram na kījai.
O my mind, do not give in to doubt.
ਹੇ ਮੇਰੀ ਜਿੰਦੜੀਏ! ਕਿਸੇ ਸੰਸੇ ਵਿੱਚ ਨਾਂ ਪੈ।
ਭਰਮੁ = ਭਟਕਣਾ, ਮਾਇਆ ਦੀ ਦੌੜ-ਭੱਜ।ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜ)।
 
मनि मानिऐ अम्रित रसु पीजै ॥१॥ रहाउ ॥
Man mānī▫ai amriṯ ras pījai. ||1|| rahā▫o.
When the mind surrenders to the Name, it drinks in the essence of Ambrosial Nectar. ||1||Pause||
ਮਨੂਏ ਦੀ ਸੰਤੁਸ਼ਟਤਾ ਦੁਆਰਾ ਨਾਮ ਦਾ ਅਮਰ ਕਰ ਦੇਣ ਵਾਲਾ ਆਬਿ-ਹਿਯਾਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਨਾਮ-ਰਸ ਵਿਚ ਟਿਕ ਜਾਏ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਲਈਦਾ ਹੈ ॥੧॥ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ॥੧॥ ਰਹਾਉ॥
 
जनमु जीति मरणि मनु मानिआ ॥
Janam jīṯ maraṇ man māni▫ā.
So win the game of life; let your mind surrender and accept death.
ਆਪਣੀ ਜੀਵਣ ਖੇਡ ਨੂੰ ਜਿੱਤ ਹੇ ਬੰਦੇ! ਅਤੇ ਆਪਣੇ ਚਿੱਤ ਅੰਦਰ ਮੌਤ ਦੀ ਸੱਚਾਈ ਨੂੰ ਕਬੂਲ ਕਰ।
ਜੀਤਿ = ਜਿੱਤ ਕੇ। ਜਨਮੁ ਜੀਤਿ = ਜਨਮ ਜਿੱਤ ਕੇ, ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਕੇ। ਮਰਣਿ = ਮਰਨ ਵਿਚ, ਸੁਆਰਥ ਦੀ ਮੌਤ ਵਿਚ। ਮਨੁ ਮਾਨਿਆ = ਮਨ ਪਤੀਜ ਜਾਂਦਾ ਹੈ। ਮਰਣਿ ਮਨੁ ਮਾਨਿਆ = ਆਪਾ-ਭਾਵ ਵਲੋਂ ਮੌਤ ਵਿਚ ਮਨ ਪਤੀਜ ਜਾਂਦਾ ਹੈ, ਮਨ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਕਿ ਖ਼ੁਦਗ਼ਰਜ਼ੀ ਨਾਹ ਰਹੇ।(ਸਿਫ਼ਤ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ।
 
आपि मूआ मनु मन ते जानिआ ॥
Āp mū▫ā man man ṯe jāni▫ā.
When the self dies, the individual mind comes to know the Supreme Mind.
ਜਦ ਆਪਾ ਨਵਿਰਤੀ ਹੋ ਜਾਂਦਾ ਹੈ, ਤਾਂ ਉਸ ਪਰਮ-ਆਤਮਾ ਦੀ ਚਿੱਤ ਅੰਦਰ ਹੀ ਗਿਆਤ ਹੋ ਜਾਂਦੀ ਹੈ।
ਆਪਿ = ਆਪਾ-ਭਾਵ ਵਲੋਂ। ਮਨ ਤੇ = ਮਨ ਤੋਂ, ਅੰਦਰੋਂ ਹੀ। ਜਾਨਿਆ = ਸਮਝ ਆ ਜਾਂਦੀ ਹੈ।ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ।
 
नजरि भई घरु घर ते जानिआ ॥२॥
Najar bẖa▫ī gẖar gẖar ṯe jāni▫ā. ||2||
As the inner vision is awakened, one comes to know one's own home, deep within the self. ||2||
ਵਾਹਿਗੁਰੂ ਦੀ ਰਹਿਮਤ ਉਦੇ ਹੋਣ ਦੁਆਰਾ ਆਪਣੇ ਗ੍ਰ ਹਿ ਅੰਦਰ ਤੋਂ ਹੀ ਬੰਦਾ ਉਸ ਦੇ ਮਹਿਲ ਨੂੰ ਸਿੰਞਾਣ ਲੈਂਦਾ ਹੈ।
ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ ॥੨॥ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥
 
जतु सतु तीरथु मजनु नामि ॥
Jaṯ saṯ ṯirath majan nām.
The Naam, the Name of the Lord, is austerity, chastity and cleansing baths at sacred shrines of pilgrimage.
ਵਾਹਿਗੁਰੂ ਦਾ ਨਾਮ ਸੱਚਾ ਬ੍ਰਹਿਮਚਰਜ, ਪਾਕਦਾਮਨੀ ਅਤੇ ਯਾਤ੍ਰਾ ਅਸਥਾਨ ਤੇ ਇਸ਼ਨਾਨ ਹੈ।
ਜਤੁ = ਇੰਦ੍ਰਿਆਂ ਨੂੰ ਰੋਕਣਾ। ਸਤੁ = ਪਵਿਤ੍ਰ ਆਚਰਨ। ਮਜਨੁ = ਮੱਜਨੁ, ਚੁੱਭੀ, ਇਸ਼ਨਾਨ। ਨਾਮਿ = ਨਾਮ ਵਿਚ।ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ।
 
अधिक बिथारु करउ किसु कामि ॥
Aḏẖik bithār kara▫o kis kām.
What good are ostentatious displays?
ਘਣਾ ਅਡੰਬਰ ਰਚਨਾ ਕਿਹੜੇ ਕੰਮ ਹੈ?
ਅਧਿਕ = ਬਹੁਤਾ। ਕਰਾਉ = ਕਰਾਉਂ, ਮੈਂ ਕਰਾਂ। ਕਿਸੁ ਕਾਮਿ = ਕਿਸ ਕੰਮ ਲਈ? ਕਾਹਦੇ ਲਈ?ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ,
 
नर नाराइण अंतरजामि ॥३॥
Nar nārā▫iṇ anṯarjām. ||3||
The All-pervading Lord is the Inner-knower, the Searcher of hearts. ||3||
ਸਰਬ-ਵਿਆਪਕ ਸੁਆਮੀ ਇਨਸਾਨਾਂ ਦੇ ਦਿਲਾਂ ਦੀਆਂ ਜਾਨਣਹਾਰ ਹੈ।
ਨਰ ਨਾਰਾਇਣੁ = ਪਰਮਾਤਮਾ। ਅੰਤਰਜਾਮਿ = ਦਿਲਾਂ ਦੀ ਜਾਣਨ ਵਾਲਾ ॥੩॥(ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ॥੩॥
 
आन मनउ तउ पर घर जाउ ॥
Ān man▫o ṯa▫o par gẖar jā▫o.
If I had faith in someone else, then I would go to that one's house.
ਜੇਕਰ ਮੈਂ ਹੋਰਸ ਤੇ ਵਿਸ਼ਵਾਸ ਕਰਾਂ, ਤਾਂ ਮੈਂ ਹੋਰਸ ਦੇ ਗ੍ਰਹਿ ਜਾਵਾਂਗਾ।
ਆਨ = ਕੋਈ ਹੋਰ (ਆਸਰਾ)। ਮਨਉ = ਜੇ ਮੈਂ ਮੰਨਾਂ। ਪਰ ਘਰਿ = ਦੂਜੇ ਘਰ ਵਿਚ, ਕਿਸੇ ਹੋਰ ਥਾਂ। ਜਾਉ = ਜਾਉਂ, ਮੈਂ ਜਾਵਾਂ।(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ।
 
किसु जाचउ नाही को थाउ ॥
Kis jācẖa▫o nāhī ko thā▫o.
But where should I go, to beg? There is no other place for me.
ਮੈਂ ਹੋਰ ਕੀਹਦੇ ਕੋਲੋ ਮੰਗਾਂ? ਮੇਰੇ ਲਈ ਹੋਰ ਕੋਈ ਥਾਂ ਨਹੀਂ।
ਜਾਚਉ = ਮੈਂ ਮੰਗਾਂ।ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ)?
 
नानक गुरमति सहजि समाउ ॥४॥८॥
Nānak gurmaṯ sahj samā▫o. ||4||8||
O Nanak, through the Guru's Teachings, I am intuitively absorbed in the Lord. ||4||8||
ਨਾਨਕ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਾਰਬ੍ਰਹਮ ਅੰਦਰ ਲੀਨ ਹੋ ਗਿਆ ਹਾਂ।
ਸਹਜਿ = ਸਹਜ ਵਿਚ, ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਹੁੰਦਾ ਹਾਂ ॥੪॥ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ॥੪॥੮॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
सतिगुरु मिलै सु मरणु दिखाए ॥
Saṯgur milai so maraṇ ḏikẖā▫e.
Meeting the True Guru, we are shown the way to die.
ਜਦ ਸੱਚਾ ਗੁਰੂ ਮਿਲ ਪੈਦਾ ਹੈ, ਉਹ ਜੀਉਂਦੇ ਜੀ ਮਰਣ ਦਾ ਮਾਰਗ ਵਿਖਾਲ ਦਿੰਦਾ ਹੈ।
ਸੁ ਮਰਣੁ = ਉਹ ਮੌਤ, (ਵਿਕਾਰਾਂ ਵਲੋਂ) ਉਹ ਮੌਤ। ਮਰਣੁ ਦਿਖਾਏ = ਵਿਕਾਰਾਂ ਵਲੋਂ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਮੌਤ ਜ਼ਿੰਦਗੀ ਦੇ ਤਜਰਬੇ ਵਿਚ ਲਿਆ ਦੇਂਦਾ ਹੈ।ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ),
 
मरण रहण रसु अंतरि भाए ॥
Maraṇ rahaṇ ras anṯar bẖā▫e.
Remaining alive in this death brings joy deep within.
ਇਹੋ ਜੇਹੀ ਮੌਤ ਦੇ ਮਗਰੋਂ ਜੀਉਂਦੇ ਰਹਿਣ ਦੀ ਖੁਸ਼ੀ ਮੇਰੇ ਮਨ ਨੂੰ ਚੰਗੀ ਲਗਦੀ ਹੈ।
ਮਰਣੁ ਰਸੁ = (ਜਿਸ) ਮੌਤ ਦਾ ਆਨੰਦ, ਵਿਕਾਰਾਂ ਵਲੋਂ ਜਿਸ ਮੌਤ ਦਾ ਆਨੰਦ। ਅੰਤਰਿ = ਹਿਰਦੇ ਵਿਚ। ਭਾਏ = ਪਿਆਰਾ ਲਗਦਾ ਹੈ।ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ।
 
गरबु निवारि गगन पुरु पाए ॥१॥
Garab nivār gagan pur pā▫e. ||1||
Overcoming egotistical pride, the Tenth Gate is found. ||1||
ਆਪਣਾ ਹੰਕਾਰ ਮਿਟਾ ਕੇ ਮੈਂ ਦਸਮ ਦੁਆਰ ਨੂੰ ਅਪੜ ਗਿਆ ਹਾਂ।
ਗਰਬੁ = ਅਹੰਕਾਰ, (ਧਰਤੀ ਦੇ ਪਦਾਰਥਾਂ ਦਾ) ਅਹੰਕਾਰ। ਗਗਨ ਪੁਰੁ = ਆਕਾਸ਼ ਦਾ ਸ਼ਹਰ, ਉਹ ਸ਼ਹਰ ਜਿੱਥੇ ਸੁਰਤ ਆਕਾਸ਼ ਵਿਚ ਚੜ੍ਹੀ ਰਹੇ, ਉਹ ਆਤਮਕ ਅਵਸਥਾ ਜਿਥੇ ਸੁਰਤ ਉੱਚੀਆਂ ਆਤਮਕ ਉਡਾਰੀਆਂ ਲਾਂਦੀ ਰਹੇ ॥੧॥ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ॥੧॥
 
मरणु लिखाइ आए नही रहणा ॥
Maraṇ likẖā▫e ā▫e nahī rahṇā.
Death is pre-ordained - no one who comes can remain here.
ਮੌਤ ਦਾ ਵੇਲਾ ਲਿਖਵਾ ਕੇ ਬੰਦੇ ਜਹਾਨ ਵਿੱਚ ਆਏ ਹਨ ਅਤੇ ਵਧੇਰਾ ਚਿਰ ਠਹਿਰ ਨਹੀਂ ਸਕਦੇ।
ਮਰਣੁ = ਮੌਤ, ਸਰੀਰ ਦੀ ਮੌਤ। ਨਹੀ ਰਹਣਾ = ਸਰੀਰਕ ਤੌਰ ਤੇ ਸਦਾ ਨਹੀਂ ਟਿਕੇ ਰਹਿਣਾ।(ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ)। ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ।
 
हरि जपि जापि रहणु हरि सरणा ॥१॥ रहाउ ॥
Har jap jāp rahaṇ har sarṇā. ||1|| rahā▫o.
So chant and meditate on the Lord, and remain in the Sanctuary of the Lord. ||1||Pause||
ਇਸ ਲਈ ਉਨ੍ਹਾਂ ਨੂੰ ਰੱਬ ਦਾ ਸਿਮਰਨ ਕਰਨਾ ਅਤੇ ਰੱਬ ਦੀ ਸ਼ਰਣਾਗਤਿ ਤਾਬੇ ਵਸਣਾ ਉਚਿਤ ਹੈ। ਠਹਿਰਾਉ।
ਜਪਿ = ਜਪ ਕੇ, ਸਿਮਰ ਕੇ। ਜਾਪਿ = ਜਾਪ ਕੇ, ਜਾਪ ਕਰ ਕੇ। ਰਹਣੁ = ਰਿਹਾਇਸ਼, ਸਦਾ ਦੀ ਰਿਹਾਇਸ਼, ਸਦੀਵੀ ਆਤਮਕ ਜੀਵਨ ॥੧॥(ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ॥੧॥ ਰਹਾਉ॥
 
सतिगुरु मिलै त दुबिधा भागै ॥
Saṯgur milai ṯa ḏubiḏẖā bẖāgai.
Meeting the True Guru, duality is dispelled.
ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਤਦ ਦਵੈਤ-ਭਾਵ ਦੌੜ ਜਾਂਦਾ ਹੈ।
ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ।ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ।
 
कमलु बिगासि मनु हरि प्रभ लागै ॥
Kamal bigās man har parabẖ lāgai.
The heart-lotus blossoms forth, and the mind is attached to the Lord God.
ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਮਨੂਆ ਵਾਹਿਗੁਰੂ ਸੁਆਮੀ ਨਾਲ ਜੁੜ ਜਾਂਦਾ ਹੈ।
ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਾਸਿ = ਖਿੜ ਕੇ।ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
 
जीवतु मरै महा रसु आगै ॥२॥
Jīvaṯ marai mahā ras āgai. ||2||
One who remains dead while yet alive obtains the greatest happiness hereafter. ||2||
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਉਹ ਅੱਗੇ ਪਰਮ ਅਨੰਦ ਨੂੰ ਪ੍ਰਾਪਤ ਹੁੰਦਾ ਹੈ।
ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ। ਮਰੈ = ਮਾਇਆ ਦੇ ਮੋਹ ਵਲੋਂ ਮਰੇ। ਆਗੈ = ਸਾਹਮਣੇ, ਪਰਤੱਖ ॥੨॥ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥
 
सतिगुरि मिलिऐ सच संजमि सूचा ॥
Saṯgur mili▫ai sacẖ sanjam sūcẖā.
Meeting the True Guru, one becomes truthful, chaste and pure.
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਇਨਸਾਨ ਸਤਿਵਾਦੀ ਤਿਆਗੀ ਅਤੇ ਪਵਿੱਤਰ ਹੋ ਜਾਂਦਾ ਹੈ।
ਸਤਿਗੁਰਿ ਮਿਲਿਐ = ਜੇ ਸਤਿਗੁਰੂ ਮਿਲ ਪਏ। ਸਚ ਸੰਜਮਿ = ਸੱਚ ਦੇ ਸੰਜਮ ਵਿਚ (ਰਹਿ ਕੇ), ਸਿਮਰਨ ਦੀ ਜੁਗਤਿ ਵਿਚ ਰਹਿ ਕੇ। ਸੂਚਾ = ਪਵਿਤ੍ਰ।ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ।
 
गुर की पउड़ी ऊचो ऊचा ॥
Gur kī pa▫oṛī ūcẖo ūcẖā.
Climbing up the steps of the Guru's Path, one becomes the highest of the high.
ਗੁਰਾਂ ਦੇ ਰਾਹੇ ਟੁਰਣ ਦੁਆਰਾ ਆਦਮੀ ਬੁੰਲਦਾਂ ਦਾ ਪਰਮ-ਬੁਲੰਦ ਹੋ ਜਾਂਦਾ ਹੈ।
ਪਉੜੀ = ਸਿਮਰਨ-ਰੂਪ ਪੌੜੀ। ਊਚੋ ਊਚਾ = ਉੱਚਾ ਹੀ ਉੱਚਾ।ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ।
 
करमि मिलै जम का भउ मूचा ॥३॥
Karam milai jam kā bẖa▫o mūcẖā. ||3||
When the Lord grants His Mercy, the fear of death is conquered. ||3||
ਪ੍ਰਭੂ ਦੀ ਰਹਿਮਤ ਦੀ ਦਾਤ ਪ੍ਰਾਪਤ ਹੋਣ ਦੁਆਰਾ ਮੌਤ ਦਾ ਡਰ ਨਾਸ ਹੋ ਜਾਂਦਾ ਹੈ।
ਕਰਮਿ = ਪ੍ਰਭੂ ਦੀ ਮਿਹਰ ਨਾਲ। ਮੂਚਾ = ਮੁੱਕ ਜਾਂਦਾ ਹੈ ॥੩॥(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ॥੩॥
 
गुरि मिलिऐ मिलि अंकि समाइआ ॥
Gur mili▫ai mil ank samā▫i▫ā.
Uniting in Guru's Union, we are absorbed in His Loving Embrace.
ਗੁਰਾਂ ਦੇ ਮਿਲਾਪ ਅੰਦਰ ਮਿਲਣ ਦੁਆਰਾ ਪ੍ਰਾਣੀ ਸਾਹਿਬ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
ਮਿਲਿ = (ਪ੍ਰਭੂ ਦੀ ਯਾਦ ਵਿਚ) ਜੁੜ ਕੇ। ਅੰਕਿ = ਪ੍ਰਭੂ ਦੇ ਅੰਕ ਵਿਚ, ਪ੍ਰਭੂ ਦੇ ਚਰਨਾਂ ਵਿਚ।ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ।
 
करि किरपा घरु महलु दिखाइआ ॥
Kar kirpā gẖar mahal ḏikẖā▫i▫ā.
Granting His Grace, He reveals the Mansion of His Presence, within the home of the self.
ਆਪਣੀ ਮਿਹਰ ਧਾਰ ਕੇ ਗੁਰੂ ਜੀ, ਪ੍ਰਭੂ ਦਾ ਮੰਦਰ ਬੰਦੇ ਨੂੰ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਵਿਖਾਲ ਦਿੰਦੇ ਹਨ।
ਮਹਲੁ = ਪ੍ਰਭੂ ਦਾ ਨਿਵਾਸ-ਥਾਂ, ਉਹ ਅਵਸਥਾ ਜਿਥੇ ਪ੍ਰਭੂ ਦਾ ਮਿਲਾਪ ਹੋ ਜਾਏ।ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ।
 
नानक हउमै मारि मिलाइआ ॥४॥९॥
Nānak ha▫umai mār milā▫i▫ā. ||4||9||
O Nanak, conquering egotism, we are absorbed into the Lord. ||4||9||
ਨਾਨਕ ਉਸ ਦਾ ਹੰਕਾਰ ਨੂੰ ਮੇਟ ਕੇ ਗੁਰੂ ਜੀ ਇਨਸਾਨ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।
ਮਾਰਿ = ਮਾਰ ਕੇ ॥੪॥ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ॥੪॥੯॥