Sri Guru Granth Sahib Ji

Ang: / 1430

Your last visited Ang:

गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
किरतु पइआ नह मेटै कोइ ॥
Kiraṯ pa▫i▫ā nah metai ko▫e.
Past actions cannot be erased.
ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ।
ਕਿਰਤੁ = ਕੀਤਾ ਹੋਇਆ ਕੰਮ, ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ। ਪਇਆ = ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ।ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।
 
किआ जाणा किआ आगै होइ ॥
Ki▫ā jāṇā ki▫ā āgai ho▫e.
What do we know of what will happen hereafter?
ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ?
ਕਿਆ ਜਾਣਾ = ਮੈਂ ਕੀਹ ਸਮਝ ਸਕਦਾ ਹਾਂ? (ਕੋਈ ਨਹੀਂ ਸਮਝ ਸਕਦਾ)। ਆਗੈ = ਆਉਣ ਵਾਲੇ ਜੀਵਨ-ਸਮੇ ਵਿਚ। ਕਿਆ ਹੋਇ = ਕੀਹ ਵਾਪਰੇਗਾ?(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।
 
जो तिसु भाणा सोई हूआ ॥
Jo ṯis bẖāṇā so▫ī hū▫ā.
Whatever pleases Him shall come to pass.
ਜੋ ਤੁਛ ਉਸ ਦੀ ਰਜਾ ਹੈ ਉਹੀ ਹੁੰਦਾ ਹੈ।
xxx(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,
 
अवरु न करणै वाला दूआ ॥१॥
Avar na karṇai vālā ḏū▫ā. ||1||
There is no other Doer except Him. ||1||
ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ।
xxx॥੧॥ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥
 
ना जाणा करम केवड तेरी दाति ॥
Nā jāṇā karam kevad ṯerī ḏāṯ.
I do not know about karma, or how great Your gifts are.
ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ।
ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ)। ਨਾ ਜਾਣਾ ਕੇਵਡ ਤੇਰੀ ਦਾਤਿ = ਹੇ ਪ੍ਰਭੂ! ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ।ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।
 
करमु धरमु तेरे नाम की जाति ॥१॥ रहाउ ॥
Karam ḏẖaram ṯere nām kī jāṯ. ||1|| rahā▫o.
The karma of actions, the Dharma of righteousness, social class and status, are contained within Your Name. ||1||Pause||
ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ।
xxx॥੧॥ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ॥
 
तू एवडु दाता देवणहारु ॥
Ŧū evad ḏāṯā ḏevaṇhār.
You are So Great, O Giver, O Great Giver!
ਤੂੰ ਐਡਾ ਵਡਾ ਦਾਤਾਰ ਤੇ ਦੇਣ ਵਾਲਾ ਹੈਂ,
ਏਵਡੁ = ਇਤਨਾ ਵੱਡਾ।ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),
 
तोटि नाही तुधु भगति भंडार ॥
Ŧot nāhī ṯuḏẖ bẖagaṯ bẖandār.
The treasure of Your devotional worship is never exhausted.
ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ।
ਭੰਡਾਰ = ਖ਼ਜਾਨੇ।ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।
 
कीआ गरबु न आवै रासि ॥
Kī▫ā garab na āvai rās.
One who takes pride in himself shall never be right.
ਹੰਕਾਰ ਕਰਨਾ ਕਦੇ ਭੀ ਠੀਕ ਨਹੀਂ ਹੁੰਦਾ।
ਨ ਆਵੈ ਰਾਸਿ = ਫਬਦਾ ਨਹੀਂ, ਕੁਝ ਸਵਾਰ ਨਹੀਂ ਸਕਦਾ।(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।
 
जीउ पिंडु सभु तेरै पासि ॥२॥
Jī▫o pind sabẖ ṯerai pās. ||2||
The soul and body are all at Your disposal. ||2||
ਬੰਦੇ ਦੀ ਜਿੰਦਗੀ ਤੇ ਸਰੀਰ ਸਭ ਤੇਰੇ ਅਧਿਕਾਰ ਵਿੱਚ ਹਨ।
ਪਿੰਡੁ = ਸਰੀਰ। ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ ॥੨॥(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥
 
तू मारि जीवालहि बखसि मिलाइ ॥
Ŧū mār jīvālėh bakẖas milā▫e.
You kill and rejuvenate. You forgive and merge us into Yourself.
ਤੂੰ ਜਿੰਦ ਜਾਨ ਲੈਂਦਾ ਅਤੇ ਦਿੰਦਾ ਹੈ ਅਤੇ ਮਾਫ ਕਰ ਕੇ ਪ੍ਰਾਣੀ ਨੂੰ ਆਪਣੇ ਨਾਲ ਰਲਾ ਲੈਂਦਾ ਹੈ।
ਮਾਰਿ = ਮੇਰਾ ਆਪਾ-ਭਾਵ ਮਾਰ ਕੇ। ਜੀਵਾਲਹਿ = ਤੂੰ ਆਤਮਕ ਜੀਵਨ ਦੇਂਦਾ ਹੈਂ। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਮਿਲਾਇ = (ਆਪਣੇ ਚਰਨਾਂ ਵਿਚ) ਜੋੜ ਕੇ।(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮੱਤ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,
 
जिउ भावी तिउ नामु जपाइ ॥
Ji▫o bẖāvī ṯi▫o nām japā▫e.
As it pleases You, You inspire us to chant Your Name.
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ।
ਜਿਉ ਭਾਵੀ = ਜਿਵੇਂ ਤੈਨੂੰ ਭਾਉਂਦਾ ਹੈ। ਜਪਾਇ = ਜਪਾ ਕੇ।ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।
 
तूं दाना बीना साचा सिरि मेरै ॥
Ŧūʼn ḏānā bīnā sācẖā sir merai.
You are All-knowing, All-seeing and True, O my Supreme Lord.
ਤੂੰ ਸਮੂਹ-ਸਿਆਣਾ ਸਮੂਹ-ਦੇਖਣਹਾਰ, ਅਤੇ ਸਮੂਹ ਸੱਚਾ ਹੈਂ ਹੇ ਮੇਰੇ ਸ਼੍ਰੋਮਣੀ ਸਾਹਿਬ!
ਦਾਨਾ = (ਮੇਰੇ ਦਿਲ ਦੀ) ਜਾਣਨ ਵਾਲਾ। ਬੀਨਾ = (ਮੇਰੇ ਕੰਮਾਂ ਨੂੰ) ਵੇਖਣ ਵਾਲਾ। ਸਿਰਿ = ਸਿਰ ਉਤੇ।ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।
 
गुरमति देइ भरोसै तेरै ॥३॥
Gurmaṯ ḏe▫e bẖarosai ṯerai. ||3||
Please, bless me with the Guru's Teachings; my faith is in You alone. ||3||
ਮੈਨੂੰ ਗੁਰਾਂ ਦੀ ਸਿੱਖਿਆ ਪਰਦਾਨ ਕਰ, ਮੇਰਾ ਯਕੀਨ ਤੇਰੇ ਵਿੱਚ ਹੈ।
ਦੇਇ = ਦੇ ਕੇ ॥੩॥ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥
 
तन महि मैलु नाही मनु राता ॥
Ŧan mėh mail nāhī man rāṯā.
One whose mind is attuned to the Lord, has no pollution in his body.
ਜਿਸ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੈ ਉਸ ਦੀ ਦੇਹਿ ਵਿੱਚ ਕੋਈ ਮਲੀਨਤਾ ਨਹੀਂ।
ਰਾਤਾ = ਰੰਗਿਆ ਹੋਇਆ।(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।
 
गुर बचनी सचु सबदि पछाता ॥
Gur bacẖnī sacẖ sabaḏ pacẖẖāṯā.
Through the Guru's Word, the True Shabad is realized.
ਗੁਰਬਾਣੀ ਦੁਆਰਾ ਸੱਚਾ ਸੁਆਮੀ ਸਿਞਾਣਿਆ ਜਾਂਦਾ ਹੈ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।
 
तेरा ताणु नाम की वडिआई ॥
Ŧerā ṯāṇ nām kī vadi▫ā▫ī.
All Power is Yours, through the greatness of Your Name.
ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ।
ਤਾਣੁ = ਤਾਕਤ, ਆਸਰਾ।(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।
 
नानक रहणा भगति सरणाई ॥४॥१०॥
Nānak rahṇā bẖagaṯ sarṇā▫ī. ||4||10||
Nanak abides in the Sanctuary of Your devotees. ||4||10||
ਨਾਨਕ ਤੇਰੇ ਸ਼ਰਧਾਲੂਆਂ ਦੀ ਸ਼ਰਣਾਗਤ ਅੰਦਰ ਵਸਦਾ ਹੈ।
xxx॥੪॥ਹੇ ਨਾਨਕ! ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
जिनि अकथु कहाइआ अपिओ पीआइआ ॥
Jin akath kahā▫i▫ā api▫o pī▫ā▫i▫ā.
Those who speak the Unspoken, drink in the Nectar.
ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ,
ਜਿਨਿ = ਜਿਸ (ਜੀਵ) ਨੇ। ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ। ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ। ਅਪਿਓ = ਅੰਮ੍ਰਿਤ-ਨਾਮ। ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ।(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।
 
अन भै विसरे नामि समाइआ ॥१॥
An bẖai visre nām samā▫i▫ā. ||1||
Other fears are forgotten, and they are absorbed into the Naam, the Name of the Lord. ||1||
ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ ॥੧॥ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥
 
किआ डरीऐ डरु डरहि समाना ॥
Ki▫ā darī▫ai dar darėh samānā.
Why should we fear, when fear is dispelled by the Fear of God?
ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ।
ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ। ਡਰੁ = (ਦੁਨੀਆ ਵਾਲਾ) ਡਰ। ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ।ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,
 
पूरे गुर कै सबदि पछाना ॥१॥ रहाउ ॥
Pūre gur kai sabaḏ pacẖẖānā. ||1|| rahā▫o.
Through the Shabad, the Word of the Perfect Guru, I recognize God. ||1||Pause||
ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਞਾਣ ਲਿਆ ਹੈ। ਠਹਿਰਾਉ।
ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ॥੧॥ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ॥
 
जिसु नर रामु रिदै हरि रासि ॥
Jis nar rām riḏai har rās.
Those whose hearts are filled with the Lord's essence,
ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ,
ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,
 
सहजि सुभाइ मिले साबासि ॥२॥
Sahj subẖā▫e mile sābās. ||2||
are blessed and acclaimed, and intuitively absorbed into the Lord. ||2||
ਉਸ ਨੂੰ ਨਿਰਯਤਨ ਹੀ ਵਡਿਆਈ ਮਿਲਦੀ ਹੈ।
ਸਹਜਿ = ਸਹਜ ਵਿਚ (ਟਿਕੇ ਰਹਿ ਕੇ), ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ)। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ॥੨॥ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥
 
जाहि सवारै साझ बिआल ॥
Jāhi savārai sājẖ bi▫āl.
Those whom the Lord puts to sleep, evening and morning -
ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,
ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ।(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,
 
इत उत मनमुख बाधे काल ॥३॥
Iṯ uṯ manmukẖ bāḏẖe kāl. ||3||
those self-willed manmukhs are bound and gagged by Death, here and hereafter. ||3||
ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ।
ਇਤ = ਇਥੇ, ਇਸ ਲੋਕ ਵਿਚ। ਉਤੇ = ਉੱਥੇ, ਪਰਲੋਕ ਵਿਚ। ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ ॥੩॥ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥
 
अहिनिसि रामु रिदै से पूरे ॥
Ahinis rām riḏai se pūre.
Those whose hearts are filled with the Lord, day and night, are perfect.
ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ।
ਅਹਿ = ਦਿਨ। ਨਿਸਿ = ਰਾਤ। ਰਿਦੈ = ਹਿਰਦੇ ਵਿਚ। ਪੂਰੇ = ਪੂਰਨ।ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।
 
नानक राम मिले भ्रम दूरे ॥४॥११॥
Nānak rām mile bẖaram ḏūre. ||4||11||
O Nanak, they merge into the Lord, and their doubts are cast away. ||4||11||
ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।
ਭ੍ਰਮ = ਭਟਕਣਾ ॥੪॥ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥
 
गउड़ी महला १ ॥
Ga▫oṛī mėhlā 1.
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
xxxxxx
 
जनमि मरै त्रै गुण हितकारु ॥
Janam marai ṯarai guṇ hiṯkār.
One who loves the three qualities is subject to birth and death.
ਜੋ ਤਿੰਨਾਂ ਖ਼ਸਲਤਾਂ ਨੂੰ ਪਿਆਰ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਜਨਮਿ ਮਰੈ = ਜੰਮ ਕੇ ਮਰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਤ੍ਰੈ ਗੁਣ ਹਿਤਕਾਰੁ = ਤ੍ਰੈਗੁਣੀ ਸੰਸਾਰ ਨਾਲ ਹਿਤ ਕਰਨ ਵਾਲਾ।ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,
 
चारे बेद कथहि आकारु ॥
Cẖāre beḏ kathėh ākār.
The four Vedas speak only of the visible forms.
ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ।
ਕਥਹਿ = ਜ਼ਿਕਰ ਕਰਦੇ ਹਨ। ਆਕਾਰੁ = ਤ੍ਰੈਗੁਣੀ ਦਿੱਸਦਾ ਸੰਸਾਰ।ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।
 
तीनि अवसथा कहहि वखिआनु ॥
Ŧīn avasthā kahėh vakẖi▫ān.
They describe and explain the three states of mind,
ਉਹ ਤਿੰਨ ਮਾਨਸਕ ਹਾਲਤਾਂ ਨੂੰ ਦਸਦੇ ਅਤੇ ਵਰਨਣ ਕਰਦੇ ਹਨ।
ਤੀਨਿ ਅਵਸਥਾ = (ਮਨ ਦੀਆਂ) ਤਿੰਨ ਹਾਲਤਾਂ। ਕਹਹਿ ਵਖਿਆਨੁ = ਵਖਿਆਨ ਕਹਿੰਦੇ ਹਨ, ਜ਼ਿਕਰ ਕਰਦੇ ਹਨ।(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।
 
तुरीआवसथा सतिगुर ते हरि जानु ॥१॥
Ŧurī▫āvasthā saṯgur ṯe har jān. ||1||
but the fourth state, union with the Lord, is known only through the True Guru. ||1||
ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਰੱਬ-ਰੂਪ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ।
ਤੁਰੀਆਵਸਥਾ = ਤੁਰੀਯ ਅਵਸਥਾ, ਉਹ ਹਾਲਤ ਜਦੋਂ ਜੀਵਾਤਮਾ ਤੇ ਪਰਮਾਤਮਾ ਇੱਕ-ਰੂਪ ਹੋ ਜਾਂਦੇ ਹਨ, ਜਦੋਂ ਜਿੰਦ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ। ਤੇ = ਤੋਂ। ਸਤਿਗੁਰੂ ਤੇ = ਗੁਰੂ ਤੋਂ, ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਡੂੰਘੀ ਸਾਂਝ ਪਾ ਲਵੋ ॥੧॥(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥
 
राम भगति गुर सेवा तरणा ॥
Rām bẖagaṯ gur sevā ṯarṇā.
Through devotional worship of the Lord, and service to the Guru, one swims across.
ਸੁਆਮੀ ਦੇ ਸਿਮਰਨ ਅਤੇ ਗੁਰਾਂ ਦੀ ਟਹਿਲ ਸੇਵਾ ਦੇ ਜਰੀਏ ਪ੍ਰਾਣੀ ਪਾਰ ਉਤਰ ਜਾਂਦਾ ਹੈ।
ਤਰਣਾ = ਤਰ ਸਕੀਦਾ ਹੈ (ਜਨਮ-ਮਰਨ ਦੇ ਗੇੜ-ਰੂਪ ਸਮੁੰਦਰ ਵਿਚੋਂ)।(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,
 
बाहुड़ि जनमु न होइ है मरणा ॥१॥ रहाउ ॥
Bāhuṛ janam na ho▫e hai marṇā. ||1|| rahā▫o.
Then, one is not born again, and is not subject to death. ||1||Pause||
ਮੁੜ ਕੇ ਉਸ ਦਾ ਜਨਮ ਨਹੀਂ, ਹੁੰਦਾ ਤੇ ਉਹ ਮਰਦਾ ਨਹੀਂ। ਠਹਿਰਾਉ।
xxx॥੧॥(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ॥
 
चारि पदारथ कहै सभु कोई ॥
Cẖār paḏārath kahai sabẖ ko▫ī.
Everyone speaks of the four great blessings;
ਹਰਿ ਕੋਈ ਚਾਰ ਉਤਮ ਦਾਤਾਂ ਦਾ ਜਿਕਰ ਕਰਦਾ ਹੈ।
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਸਭੁ ਕੋਈ = ਹਰੇਕ (ਵਿਚਾਰਵਾਨ) ਮਨੁੱਖ।ਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,
 
सिम्रिति सासत पंडित मुखि सोई ॥
Simriṯ sāsaṯ pandiṯ mukẖ so▫ī.
the Simritees, the Shaastras and the Pandits speak of them as well.
ਸਤਾਈ ਸਿੰਮ੍ਰਤੀਆ ਛੇ ਸਾਸ਼ਤਰ ਅਤੇ ਮੁਖੀ ਪੰਡਤ ਭੀ ਉਨ੍ਹਾਂ ਬਾਰੇ ਹੀ ਆਖਦੇ ਹਨ।
ਮੁਖਿ = ਮੂੰਹ ਵਿਚ।ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,
 
बिनु गुर अरथु बीचारु न पाइआ ॥
Bin gur arath bīcẖār na pā▫i▫ā.
But without the Guru, they do not understand their true significance.
ਗੁਰਾਂ ਦੇ ਬਗੈਰ ਕੋਈ ਭੀ ਉਨ੍ਹਾਂ ਦੇ ਮਤਲਬ ਤੇ ਅਸਲ ਤਾਤਪਰਜ ਨੂੰ ਪਰਾਪਤ ਨਹੀਂ ਹੁੰਦਾ।
ਅਰਥੁ ਬੀਚਾਰੁ = ਅਨੁਭਵੀ ਗਿਆਨ, (ਮੁਕਤਿ ਪਦਾਰਥ ਦਾ) ਅਰਥ ਤੇ ਵਿਚਾਰ।ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।
 
मुकति पदारथु भगति हरि पाइआ ॥२॥
Mukaṯ paḏārath bẖagaṯ har pā▫i▫ā. ||2||
The treasure of liberation is obtained through devotional worship of the Lord. ||2||
ਮੋਖਸ ਸਦੀ ਦੌਲਤ, ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦੁਆਰਾ ਹੁੰਦੀ ਹੈ।
ਮੁਕਤਿ = ਖ਼ਲਾਸੀ, ਮਨ ਦੀਆਂ ਤਿੰਨਾਂ ਹੀ ਹਾਲਤਾਂ ਤੋਂ ਸੁਤੰਤਰਤਾ ॥੨॥ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥
 
जा कै हिरदै वसिआ हरि सोई ॥
Jā kai hirḏai vasi▫ā har so▫ī.
Those, within whose hearts the Lord dwells,
ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
 
गुरमुखि भगति परापति होई ॥
Gurmukẖ bẖagaṯ parāpaṯ ho▫ī.
become Gurmukh; they receive the blessings of devotional worship.
ਗੁਰਾਂ ਦੇ ਰਾਹੀਂ ਉਹ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
xxxਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।
 
हरि की भगति मुकति आनंदु ॥
Har kī bẖagaṯ mukaṯ ānanḏ.
Through devotional worship of the Lord, liberation and bliss are obtained.
ਵਾਹਿਗੁਰੂ ਦੀ ਉਪਾਸਨਾ ਦੁਆਰਾ ਕਲਿਆਣ ਅਤੇ ਬੈਕੁੰਠੀ ਪਰਸੰਨਤਾ ਹਾਸਲ ਹੁੰਦੇ ਹਨ।
ਮੁਕਤਿ ਆਨੰਦੁ = ਆਤਮਕ ਸੁਤੰਤ੍ਰ ਅਵਸਥਾ ਦਾ ਆਨੰਦ।ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,
 
गुरमति पाए परमानंदु ॥३॥
Gurmaṯ pā▫e parmānanḏ. ||3||
Through the Guru's Teachings, supreme ecstasy is obtained. ||3||
ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
xxx॥੩॥ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥
 
जिनि पाइआ गुरि देखि दिखाइआ ॥
Jin pā▫i▫ā gur ḏekẖ ḏikẖā▫i▫ā.
One who meets the Guru, beholds Him, and inspires others to behold Him as well.
ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ।
ਜਿਨਿ = ਜਿਸ (ਮਨੁੱਖ) ਨੇ। ਗੁਰਿ ਦਿਖਾਇਆ = ਜਿਸ ਨੂੰ ਗੁਰੂ ਨੇ ਵਿਖਾ ਦਿੱਤਾ।ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,
 
आसा माहि निरासु बुझाइआ ॥
Āsā māhi nirās bujẖā▫i▫ā.
In the midst of hope, the Guru teaches us to live above hope and desire.
ਉਮੈਦਾਂ ਅੰਦਰ ਗੁਰੂ ਨੇ ਉਸ ਨੂੰ ਉਮੈਦ-ਰਹਿਤ ਰਹਿਣਾ ਦਰਸਾ ਦਿਤਾ ਹੈ।
ਨਿਰਾਸੁ = ਆਸਾਂ ਤੋਂ ਸੁਤੰਤ੍ਰ ਰਹਿਣਾ।ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।
 
दीना नाथु सरब सुखदाता ॥
Ḏīnā nāth sarab sukẖ▫ḏāṯa.
He is the Master of the meek, the Giver of peace to all.
ਉਹ ਮਸਕੀਨਾਂ ਦਾ ਮਾਲਕ ਅਤੇ ਸਾਰਿਆਂ ਨੂੰ ਆਰਾਮ ਦੇਣ ਵਾਲਾ ਹੈ।
xxxਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)
 
नानक हरि चरणी मनु राता ॥४॥१२॥
Nānak har cẖarṇī man rāṯā. ||4||12||
Nanak's mind is imbued with the Lotus Feet of the Lord. ||4||12||
ਨਾਨਕ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
xxx॥੪॥ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥
 
गउड़ी चेती महला १ ॥
Ga▫oṛī cẖeṯī mėhlā 1.
Gauree Chaytee, First Mehl:
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
xxxxxx
 
अम्रित काइआ रहै सुखाली बाजी इहु संसारो ॥
Amriṯ kā▫i▫ā rahai sukẖālī bājī ih sansāro.
With your nectar-like body, you live in comfort, but this world is just a passing drama.
ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ।ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।
 
लबु लोभु मुचु कूड़ु कमावहि बहुतु उठावहि भारो ॥
Lab lobẖ mucẖ kūṛ kamāvėh bahuṯ uṯẖāvėh bẖāro.
You practice greed, avarice and great falsehood, and you carry such a heavy burden.
ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ।ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।
 
तूं काइआ मै रुलदी देखी जिउ धर उपरि छारो ॥१॥
Ŧūʼn kā▫i▫ā mai rulḏī ḏekẖī ji▫o ḏẖar upar cẖẖāro. ||1||
O body, I have seen you blowing away like dust on the earth. ||1||
ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ।
ਤੂੰ = ਤੈਨੂੰ। ਕਾਇਆ = ਹੇ ਕਾਇਆਂ! ਧਰ = ਧਰਤੀ। ਛਾਰੋ = ਛਾਰ, ਸੁਆਹ ॥੧॥ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥
 
सुणि सुणि सिख हमारी ॥
Suṇ suṇ sikẖ hamārī.
Listen - listen to my advice!
ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ।
ਸਿਖ = ਸਿੱਖਿਆ।ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।
 
सुक्रितु कीता रहसी मेरे जीअड़े बहुड़ि न आवै वारी ॥१॥ रहाउ ॥
Sukariṯ kīṯā rahsī mere jī▫aṛe bahuṛ na āvai vārī. ||1|| rahā▫o.
Only the good deeds which you have done shall remain with you, O my soul. This opportunity shall not come again! ||1||Pause||
ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ।
ਸੁਕ੍ਰਿਤੁ = ਨੇਕ ਕਮਾਈ। ਰਹਸੀ = ਨਾਲ ਨਿਭੇਗੀ। ਬਹੁੜਿ = ਮੁੜ ॥੧॥ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ॥