Sri Guru Granth Sahib Ji

Ang: / 1430

Your last visited Ang:

भगति करहि मूरख आपु जणावहि ॥
Bẖagaṯ karahi mūrakẖ āp jaṇāvėh.
The fools perform devotional worship by showing off;
ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।
ਆਪੁ = ਆਪਣੇ ਆਪ ਨੂੰ। ਆਪੁ ਜਣਾਵਹਿ = ਆਪਣੇ ਆਪ ਨੂੰ ਭਗਤ ਜ਼ਾਹਰ ਕਰਦੇ ਹਨ।ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ।
 
नचि नचि टपहि बहुतु दुखु पावहि ॥
Nacẖ nacẖ tapėh bahuṯ ḏukẖ pāvahi.
they dance and dance and jump all around, but they only suffer in terrible pain.
ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ।
xxx(ਉਹ ਮੂਰਖ ਰਾਸਾਂ ਪਾਣ ਵੇਲੇ) ਨੱਚ ਨੱਚ ਕੇ ਟੱਪਦੇ ਹਨ (ਪਰ ਅੰਤਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ) ਦੁਖ ਹੀ ਦੁਖ ਪਾਂਦੇ ਹਨ।
 
नचिऐ टपिऐ भगति न होइ ॥
Nacẖi▫ai tapi▫ai bẖagaṯ na ho▫e.
By dancing and jumping, devotional worship is not performed.
ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ।
xxxਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ।
 
सबदि मरै भगति पाए जनु सोइ ॥३॥
Sabaḏ marai bẖagaṯ pā▫e jan so▫e. ||3||
But one who dies in the Word of the Shabad, obtains devotional worship. ||3||
ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ।
ਮਰੈ = ਆਪਾ-ਭਾਵ ਵਲੋਂ ਮਰਦਾ ਹੈ। ਸੋਇ = ਉਹ ਹੀ ॥੩॥ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ, ਹਉਮੈ ਵਲੋਂ) ਮਰਦਾ ਹੈ ॥੩॥
 
भगति वछलु भगति कराए सोइ ॥
Bẖagaṯ vacẖẖal bẖagaṯ karā▫e so▫e.
The Lord is the Lover of His devotees; He inspires them to perform devotional worship.
ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ।
ਵਛਲੁ = {वत्सल} ਪਿਆਰ ਕਰਨ ਵਾਲਾ।ਭਗਤਾਂ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਹੀ ਜੀਵਾਂ ਪਾਸੋਂ ਭਗਤੀ ਕਰਵਾਉਂਦਾ ਹੈ।
 
सची भगति विचहु आपु खोइ ॥
Sacẖī bẖagaṯ vicẖahu āp kẖo▫e.
True devotional worship consists of eliminating selfishness and conceit from within.
ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ।
ਸਚੀ = ਸਦਾ-ਥਿਰ ਰਹਿਣ ਵਾਲੀ, ਪਰਵਾਨ।ਉਸ ਦੀ ਸਦਾ ਥਿਰ ਰਹਿਣ ਵਾਲੀ ਭਗਤੀ ਦੁਆਰਾ ਅੰਦਰੋਂ ਹਉਮੈ ਦੂਰ ਹੁੰਦੀ ਹੈ।
 
मेरा प्रभु साचा सभ बिधि जाणै ॥
Merā parabẖ sācẖā sabẖ biḏẖ jāṇai.
My True God knows all ways and means.
ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ।
ਸਭ ਬਿਧਿ = ਹਰੇਕ ਢੰਗ।(ਪਰ ਜੀਵਾਂ ਦੇ ਕੀਹ ਵੱਸ?) ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ (ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ)।
 
नानक बखसे नामु पछाणै ॥४॥४॥२४॥
Nānak bakẖse nām pacẖẖāṇai. ||4||4||24||
O Nanak, He forgives those who recognize the Naam. ||4||4||24||
ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।
xxx॥੪॥ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ (ਨਾਮ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ ॥੪॥੪॥੨੪॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
मनु मारे धातु मरि जाइ ॥
Man māre ḏẖāṯ mar jā▫e.
When someone kills and subdues his own mind, his wandering nature is also subdued.
ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।
ਮਾਰੇ = ਵੱਸ ਵਿਚ ਕਰ ਲੈਂਦਾ ਹੈ। ਧਾਤੁ = ਭਟਕਣਾ {संः धा}।(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ।
 
बिनु मूए कैसे हरि पाइ ॥
Bin mū▫e kaise har pā▫e.
Without such a death, how can one find the Lord?
ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ?
xxxਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
 
मनु मरै दारू जाणै कोइ ॥
Man marai ḏārū jāṇai ko▫e.
Only a few know the medicine to kill the mind.
ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ।
xxxਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜੇਹੜਾ ਇਸ ਨੂੰ ਵੱਸ ਲਿਆਉਣ ਦੀ ਦਵਾਈ ਜਾਣਦਾ ਹੈ,
 
मनु सबदि मरै बूझै जनु सोइ ॥१॥
Man sabaḏ marai būjẖai jan so▫e. ||1||
One whose mind dies in the Word of the Shabad, understands Him. ||1||
ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ।
xxx॥੧॥(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ ॥੧॥
 
जिस नो बखसे दे वडिआई ॥
Jis no bakẖse ḏe vadi▫ā▫ī.
He grants greatness to those whom He forgives.
ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ।
ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਲੋਪ ਹੋ ਗਿਆ ਹੈ}।ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,
 
गुर परसादि हरि वसै मनि आई ॥१॥ रहाउ ॥
Gur parsāḏ har vasai man ā▫ī. ||1|| rahā▫o.
By Guru's Grace, the Lord comes to dwell within the mind. ||1||Pause||
ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ।
ਪਰਸਾਦਿ = ਕਿਰਪਾ ਨਾਲ ॥੧॥ਉਸ ਨੂੰ (ਇਹ) ਵਡਿਆਈ ਦੇਂਦਾ ਹੈ (ਕਿ) ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ॥
 
गुरमुखि करणी कार कमावै ॥
Gurmukẖ karṇī kār kamāvai.
The Gurmukh practices doing good deeds;
ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ,
ਕਰਣੀ = {करणीय} ਕਰਤੱਬ, ਆਚਰਨ।ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਨ ਬਣਾਣ ਦੀ ਕਾਰ ਕਰਦਾ ਹੈ,
 
ता इसु मन की सोझी पावै ॥
Ŧā is man kī sojẖī pāvai.
thus he comes to understand this mind.
ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ।
xxxਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ,
 
मनु मै मतु मैगल मिकदारा ॥
Man mai maṯ maigal mikḏārā.
The mind is like an elephant, drunk with wine.
ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ।
ਮੈ ਮਤੁ = ਸ਼ਰਾਬ ਨਾਲ ਮਸਤ। ਮੈ = ਸ਼ਰਾਬ। ਮਿਕਦਾਰਾ = ਵਾਂਗ।(ਤਦੋਂ ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ।
 
गुरु अंकसु मारि जीवालणहारा ॥२॥
Gur ankas mār jīvālaṇhārā. ||2||
The Guru is the rod which controls it, and shows it the way. ||2||
ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ।
ਅੰਕਸੁ = ਕੁੰਡਾ (ਜਿਸ ਨਾਲ ਹਾਥੀ ਨੂੰ ਚਲਾਈਦਾ ਹੈ) ॥੨॥ਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ ਜੀਵਨ ਦੇਣ ਦੇ ਸਮਰੱਥ ਹੈ ॥੨॥
 
मनु असाधु साधै जनु कोइ ॥
Man asāḏẖ sāḏẖai jan ko▫e.
The mind is uncontrollable; how rare are those who subdue it.
ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ।
ਕੋਇ = ਕੋਈ ਵਿਰਲਾ।(ਇਹ) ਮਨ (ਸੌਖੇ ਤਰੀਕੇ ਨਾਲ) ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ ਇਸ ਨੂੰ) ਵੱਸ ਵਿਚ ਲਿਆਉਂਦਾ ਹੈ।
 
अचरु चरै ता निरमलु होइ ॥
Acẖar cẖarai ṯā nirmal ho▫e.
Those who move the immovable become pure.
ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ।
ਅਚਰੁ = {अचर = immoveable} ਅਮੋੜ-ਪਨ। ਚਰੈ = {चर् = to consume} ਮੁਕਾ ਲੈਂਦਾ ਹੈ।ਜਦੋਂ ਮਨੁੱਖ (ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ) ਅਮੋੜ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ।
 
गुरमुखि इहु मनु लइआ सवारि ॥
Gurmukẖ ih man la▫i▫ā savār.
The Gurmukhs embellish and beautify this mind.
ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ।
xxxਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ।
 
हउमै विचहु तजे विकार ॥३॥
Ha▫umai vicẖahu ṯaje vikār. ||3||
They eradicate egotism and corruption from within. ||3||
ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ।
xxx॥੩॥ਉਹ (ਆਪਣੇ ਅੰਦਰੋਂ) ਹਉਮੈ ਛੱਡ ਦੇਂਦਾ ਹੈ ਵਿਕਾਰ ਤਿਆਗ ਦੇਂਦਾ ਹੈ ॥੩॥
 
जो धुरि राखिअनु मेलि मिलाइ ॥
Jo ḏẖur rākẖi▫an mel milā▫e.
Those who, by pre-ordained destiny, are united in the Lord's Union,
ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ,
ਰਾਖਿਅਨੁ = ਰਾਖੇ ਉਨਿ, ਉਸ (ਪ੍ਰਭੂ) ਨੇ ਰੱਖ ਲਏ।ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ (ਵਿਕਾਰਾਂ ਵਲੋਂ) ਰੱਖ ਲਿਆ ਹੈ,
 
कदे न विछुड़हि सबदि समाइ ॥
Kaḏe na vicẖẖuṛėh sabaḏ samā▫e.
are never separated from Him again; they are absorbed in the Shabad.
ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ।
xxxਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ।
 
आपणी कला आपे ही जाणै ॥
Āpṇī kalā āpe hī jāṇai.
He Himself knows His Own Almighty Power.
ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ।
ਕਲਾ = ਤਾਕਤ, ਸ਼ਕਤੀ।ਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ।
 
नानक गुरमुखि नामु पछाणै ॥४॥५॥२५॥
Nānak gurmukẖ nām pacẖẖāṇai. ||4||5||25||
O Nanak, the Gurmukh realizes the Naam, the Name of the Lord. ||4||5||25||
ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਞਾਣਦਾ ਹੈ।
xxx॥੪॥ਹੇ ਨਾਨਕ! (ਇਕ ਗੱਲ ਪਰਤੱਖ ਹੈ ਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ॥੪॥੫॥੨੫॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ।
xxxxxx
 
हउमै विचि सभु जगु बउराना ॥
Ha▫umai vicẖ sabẖ jag ba▫urānā.
The entire world has gone insane in egotism.
ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ।
ਬਉਰਾਨਾ = ਝੱਲਾ ਹੋ ਰਿਹਾ ਹੈ।(ਪ੍ਰਭੂ-ਨਾਮ ਤੋਂ ਖੁੰਝ ਕੇ) ਹਉਮੈ ਵਿਚ (ਫਸ ਕੇ) ਸਾਰਾ ਜਗਤ ਝੱਲਾ ਹੋ ਰਿਹਾ ਹੈ,
 
दूजै भाइ भरमि भुलाना ॥
Ḏūjai bẖā▫e bẖaram bẖulānā.
In the love of duality, it wanders deluded by doubt.
ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ।
ਭਾਇ = ਭਾਉ ਦੇ ਕਾਰਨ। ਦੂਜੈ ਭਾਇ = ਮਾਇਆ ਦੇ ਪਿਆਰ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਨਾ = ਕੁਰਾਹੇ ਪੈ ਗਿਆ ਹੈ।ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਿਹਾ ਹੈ।
 
बहु चिंता चितवै आपु न पछाना ॥
Baho cẖinṯā cẖiṯvai āp na pacẖẖānā.
The mind is distracted by great anxiety; no one recognizes one's own self.
ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਞਾਣਦਾ।
ਚਿੰਤਾ ਚਿਤਵੈ = ਸੋਚਾਂ ਸੋਚਦਾ ਹੈ। ਆਪੁ = ਆਪਣੇ ਆਤਮਕ ਜੀਵਨ ਨੂੰ।ਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ,
 
धंधा करतिआ अनदिनु विहाना ॥१॥
Ḏẖanḏẖā karṯi▫ā an▫ḏin vihānā. ||1||
Occupied with their own affairs, their nights and days are passing away. ||1||
ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ।
ਅਨਦਿਨੁ = ਹਰੇਕ ਦਿਨ ॥੧॥(ਇਸ ਤਰ੍ਹਾਂ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ (ਮਾਇਆ-ਧਾਰੀ ਜੀਵ ਦਾ) ਹਰੇਕ ਦਿਨ ਬੀਤ ਰਿਹਾ ਹੈ ॥੧॥
 
हिरदै रामु रमहु मेरे भाई ॥
Hirḏai rām ramhu mere bẖā▫ī.
Meditate on the Lord in your hearts, O my Siblings of Destiny.
ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ!
ਰਮਹੁ = ਸਿਮਰੋ। ਭਾਈ = ਹੇ ਭਾਈ!ਹੇ ਮੇਰੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
 
गुरमुखि रसना हरि रसन रसाई ॥१॥ रहाउ ॥
Gurmukẖ rasnā har rasan rasā▫ī. ||1|| rahā▫o.
The Gurmukh's tongue savors the sublime essence of the Lord. ||1||Pause||
ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ।
ਰਸਨਾ = ਜੀਭ। ਰਸਾਈ = ਰਸਾਇ, ਰਸੀਲੀ ਬਣਾ ॥੧॥ਗੁਰੂ ਦੀ ਸਰਨ ਪੈ ਕੇ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ-ਰਸ ਨਾਲ ਰਸੀਲੀ ਬਣਾ ॥੧॥ ਰਹਾਉ॥
 
गुरमुखि हिरदै जिनि रामु पछाता ॥
Gurmukẖ hirḏai jin rām pacẖẖāṯā.
The Gurmukhs recognize the Lord in their own hearts;
ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ,
ਜਿਨਿ = ਜਿਸ ਨੇ।ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ,
 
जगजीवनु सेवि जुग चारे जाता ॥
Jagjīvan sev jug cẖāre jāṯā.
they serve the Lord, the Life of the World. They are famous throughout the four ages.
ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।
ਜਗਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਜਾਤਾ = ਪਰਗਟ ਹੋ ਗਿਆ।ਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ।
 
हउमै मारि गुर सबदि पछाता ॥
Ha▫umai mār gur sabaḏ pacẖẖāṯā.
They subdue egotism, and realize the Word of the Guru's Shabad.
ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ।
xxxਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਸਾਂਝ ਪਾ ਲੈਂਦਾ ਹੈ,
 
क्रिपा करे प्रभ करम बिधाता ॥२॥
Kirpā kare parabẖ karam biḏẖāṯā. ||2||
God, the Architect of Destiny, showers His Mercy upon them. ||2||
ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
ਕਰਮ ਬਿਧਾਤਾ = (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ॥੨॥ਜਿਸ ਮਨੁੱਖ ਉਤੇ (ਕੀਤੇ) ਕਰਮਾਂ ਅਨੁਸਾਰ (ਜੀਵਾਂ ਨੂੰ) ਪੈਦਾ ਕਰਨ ਵਾਲਾ ਪਰਮਾਤਮਾ ਕਿਰਪਾ ਕਰਦਾ ਹੈ ॥੨॥
 
से जन सचे जो गुर सबदि मिलाए ॥
Se jan sacẖe jo gur sabaḏ milā▫e.
True are those who merge into the Word of the Guru's Shabad;
ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ,
ਸਚੇ = ਸਦਾ-ਥਿਰ ਪ੍ਰਭੂ ਦਾ ਰੂਪ।ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ,
 
धावत वरजे ठाकि रहाए ॥
Ḏẖāvaṯ varje ṯẖāk rahā▫e.
they restrain their wandering mind and keep it steady.
ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ।
ਵਰਜੇ = ਰੋਕ ਲਏ। ਠਾਕਿ = ਰੋਕ ਕੇ।ਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।
 
नामु नव निधि गुर ते पाए ॥
Nām nav niḏẖ gur ṯe pā▫e.
The Naam, the Name of the Lord, is the nine treasures. It is obtained from the Guru.
ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ।
ਨਵ ਨਿਧਿ = ਨੌ ਖ਼ਜ਼ਾਨੇ।ਉਹ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹਨ।
 
हरि किरपा ते हरि वसै मनि आए ॥३॥
Har kirpā ṯe har vasai man ā▫e. ||3||
By the Lord's Grace, the Lord comes to dwell in the mind. ||3||
ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
xxx॥੩॥ਆਪਣੀ ਮਿਹਰ ਨਾਲ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ ॥੩॥
 
राम राम करतिआ सुखु सांति सरीर ॥
Rām rām karṯi▫ā sukẖ sāʼnṯ sarīr.
Chanting the Name of the Lord, Raam, Raam, the body becomes peaceful and tranquil.
ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
ਸੁਖੁ = ਆਤਮਕ ਆਨੰਦ।ਪਰਮਾਤਮਾ ਦਾ ਨਾਮ ਸਿਮਰਦਿਆਂ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ।
 
अंतरि वसै न लागै जम पीर ॥
Anṯar vasai na lāgai jam pīr.
He dwells deep within - the pain of death does not touch Him.
ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ।
ਨ ਲਾਗੈ = ਨਹੀਂ ਪੋਹ ਸਕਦਾ। ਜਮ ਪੀਰ = ਜਮ ਦਾ ਦੁੱਖ।ਜਿਸ ਮਨੁੱਖ ਦੇ ਅੰਦਰ (ਹਰਿ-ਨਾਮ) ਆ ਵੱਸਦਾ ਹੈ, ਉਸ ਨੂੰ ਜਮ ਦਾ ਦੁੱਖ ਪੋਹ ਨਹੀਂ ਸਕਦਾ।
 
आपे साहिबु आपि वजीर ॥
Āpe sāhib āp vajīr.
He Himself is our Lord and Master; He is His Own Advisor.
ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ।
xxxਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ।
 
नानक सेवि सदा हरि गुणी गहीर ॥४॥६॥२६॥
Nānak sev saḏā har guṇī gahīr. ||4||6||26||
O Nanak, serve the Lord forever; He is the treasure of glorious virtue. ||4||6||26||
ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ।
ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਜਿਗਰੇ ਵਾਲਾ ॥੪॥ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ ॥੪॥੬॥੨੬॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
सो किउ विसरै जिस के जीअ पराना ॥
So ki▫o visrai jis ke jī▫a parānā.
Why forget Him, unto whom the soul and the breath of life belong?
ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ?
ਸੋ = ਉਹ (ਪਰਮਾਤਮਾ)। ਜੀਅ ਪਰਾਨਾ = ਜਿੰਦ ਪ੍ਰਾਣ।(ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ।
 
सो किउ विसरै सभ माहि समाना ॥
So ki▫o visrai sabẖ māhi samānā.
Why forget Him, who is all-pervading?
ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ?
ਮਾਹਿ = ਵਿਚ।ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ।
 
जितु सेविऐ दरगह पति परवाना ॥१॥
Jiṯ sevi▫ai ḏargėh paṯ parvānā. ||1||
Serving Him, one is honored and accepted in the Court of the Lord. ||1||
ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ।
ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਕੀਤਿਆਂ। ਪਤਿ = ਇੱਜ਼ਤ। ਪਰਵਾਨਾ = ਕਬੂਲ ॥੧॥ਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ (ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ) ॥੧॥
 
हरि के नाम विटहु बलि जाउ ॥
Har ke nām vitahu bal jā▫o.
I am a sacrifice to the Name of the Lord.
ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ।
ਵਿਟਹੁ = ਤੋਂ। ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ।ਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ।
 
तूं विसरहि तदि ही मरि जाउ ॥१॥ रहाउ ॥
Ŧūʼn visrahi ṯaḏ hī mar jā▫o. ||1|| rahā▫o.
If I were to forget You, at that very instant, I would die. ||1||Pause||
ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
ਮਰਿ ਜਾਉ = ਮੈਂ ਮਰ ਜਾਂਦਾ ਹਾਂ ॥੧॥(ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ! ॥੧॥ ਰਹਾਉ॥
 
तिन तूं विसरहि जि तुधु आपि भुलाए ॥
Ŧin ṯūʼn visrahi jė ṯuḏẖ āp bẖulā▫e.
Those whom You Yourself have led astray, forget You.
ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ!
ਜਿ = ਜੇਹੜੇ ਬੰਦੇ। ਤੁਧੁ = ਤੂੰ।(ਹੇ ਪ੍ਰਭੂ!) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ, ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ।