Sri Guru Granth Sahib Ji

Ang: / 1430

Your last visited Ang:

तिन तूं विसरहि जि दूजै भाए ॥
Ŧin ṯūʼn visrahi jė ḏūjai bẖā▫e.
Those who are in love with duality forget You.
ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ।
ਦੂਜੈ ਭਾਏ = ਮਾਇਆ ਦੇ ਮੋਹ ਵਿਚ।ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ।
 
मनमुख अगिआनी जोनी पाए ॥२॥
Manmukẖ agi▫ānī jonī pā▫e. ||2||
The ignorant, self-willed manmukhs are consigned to reincarnation. ||2||
ਬੇ-ਸਮਝ ਪ੍ਰਤੀਕੂਲ ਪੁਰਸ਼ ਜੂਨੀਆਂ ਅੰਦਰ ਪਾਏ ਜਾਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ॥੨॥ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ ॥੨॥
 
जिन इक मनि तुठा से सतिगुर सेवा लाए ॥
Jin ik man ṯuṯẖā se saṯgur sevā lā▫e.
Those who are pleasing to the One Lord are assigned to His service.
ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਨ੍ਹਾ ਨੂੰ ਸਚੇ ਗੁਰਾਂ ਦੀ ਟਹਿਲ ਸੇਵਾ ਵਿੱਚ ਲਾਉਂਦਾ ਹੈ।
ਇਕ ਮਨਿ = ਖ਼ਾਸ ਗਿਆਨ ਨਾਲ। ਤੁਠਾ = ਪ੍ਰਸੰਨ ਹੋਇਆ।ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
 
जिन इक मनि तुठा तिन हरि मंनि वसाए ॥
Jin ik man ṯuṯẖā ṯin har man vasā▫e.
Those who are pleasing to the One Lord enshrine Him within their minds.
ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਸ ਨੂੰ ਆਪਦੇ ਦਿਲ ਅੰਦਰ ਵਸਾਉਂਦੇ ਹਨ।
ਤਿਨ ਮੰਨਿ = ਤਿਨ ਮਨਿ, ਉਹਨਾਂ ਦੇ ਮਨ ਵਿਚ।ਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ।
 
गुरमती हरि नामि समाए ॥३॥
Gurmaṯī har nām samā▫e. ||3||
Through the Guru's Teachings, they are absorbed in the Lord's Name. ||3||
ਗੁਰਾਂ ਦੇ ਉਪਦੇਸ਼ ਦੁਆਰਾ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
ਨਾਮਿ = ਨਾਮ ਵਿਚ ॥੩॥ਉਹ ਮਨੁੱਖ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ ॥੩॥
 
जिना पोतै पुंनु से गिआन बीचारी ॥
Jinā poṯai punn se gi▫ān bīcẖārī.
Those who have virtue as their treasure, contemplate spiritual wisdom.
ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਬ੍ਰਹਮ ਬੀਚਾਰ ਵਲ ਧਿਆਨ ਦਿੰਦੇ ਹਨ।
ਪੋਤੈ = ਪੱਲੇ, ਖ਼ਜ਼ਾਨੇ ਵਿਚ। ਪੁੰਨ = ਭਲਾਈ, ਚੰਗੇ ਭਾਗ।ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ।
 
जिना पोतै पुंनु तिन हउमै मारी ॥
Jinā poṯai punn ṯin ha▫umai mārī.
Those who have virtue as their treasure, subdue egotism.
ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਆਪਣੇ ਹੰਕਾਰ ਨੂੰ ਮੇਸ ਸੁਟਦੇ ਹਨ।
xxxਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ।
 
नानक जो नामि रते तिन कउ बलिहारी ॥४॥७॥२७॥
Nānak jo nām raṯe ṯin ka▫o balihārī. ||4||7||27||
Nanak is a sacrifice to those who are attuned to the Naam, the Name of the Lord. ||4||7||27||
ਨਾਨਕ ਉਹਨਾਂ ਉਤੋਂ ਕੁਰਬਾਨ ਜਾਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
xxx॥੪॥ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੭॥੨੭॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸਾਹੀ ਤੀਜੀ।
xxxxxx
 
तूं अकथु किउ कथिआ जाहि ॥
Ŧūʼn akath ki▫o kathi▫ā jāhi.
You are Indescribable; how can I describe You?
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ।ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
गुर सबदु मारणु मन माहि समाहि ॥
Gur sabaḏ māraṇ man māhi samāhi.
Those who subdue their minds, through the Word of the Guru's Shabad, are absorbed in You.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!
ਮਾਰਣੁ = ਮਸਾਲਾ।ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ।
 
तेरे गुण अनेक कीमति नह पाहि ॥१॥
Ŧere guṇ anek kīmaṯ nah pāhi. ||1||
Your Glorious Virtues are countless; their value cannot be estimated. ||1||
ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
xxx॥੧॥ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ ॥੧॥
 
जिस की बाणी तिसु माहि समाणी ॥
Jis kī baṇī ṯis māhi samāṇī.
The Word of His Bani belongs to Him; in Him, it is diffused.
ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।
ਜਿਸ ਕੀ = ਜਿਸ (ਪਰਮਾਤਮਾ) ਦੀ। ਬਾਣੀ = ਸਿਫ਼ਤ-ਸਾਲਾਹ ਦੀ ਬਾਣੀ, ਸਿਫ਼ਤ-ਸਾਲਾਹ। ਤਿਸੁ ਮਾਹਿ = ਉਸ (ਪਰਮਾਤਮਾ) ਵਿਚ {ਨੋਟ: ਸੰਬੰਧਕ 'ਕੀ' ਦੇ ਕਾਰਨ 'ਜਿਸੁ' ਦਾ ੁ ਲੋਪ ਹੋ ਗਿਆ ਹੈ, ਪਰ ਸੰਬੰਧਕ 'ਮਾਹਿ' ਇਹ ਅਸਰ ਨਹੀਂ ਪਾ ਸਕਦਾ}।ਇਹ ਸਿਫ਼ਤ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ)।
 
तेरी अकथ कथा गुर सबदि वखाणी ॥१॥ रहाउ ॥
Ŧerī akath kathā gur sabaḏ vakẖāṇī. ||1|| rahā▫o.
Your Speech cannot be spoken; through the Word of the Guru's Shabad, it is chanted. ||1||Pause||
ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।
ਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੧॥ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ॥੧॥ ਰਹਾਉ॥
 
जह सतिगुरु तह सतसंगति बणाई ॥
Jah saṯgur ṯah saṯsangaṯ baṇā▫ī.
Where the True Guru is - there is the Sat Sangat, the True Congregation.
ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।
ਜਹ = ਜਿੱਥੇ, ਜਿਸ ਹਿਰਦੇ ਵਿਚ।ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤ ਬਣ ਜਾਂਦੀ ਹੈ,
 
जह सतिगुरु सहजे हरि गुण गाई ॥
Jah saṯgur sėhje har guṇ gā▫ī.
Where the True Guru is - there, the Glorious Praises of the Lord are intuitively sung.
ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।(ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ।
 
जह सतिगुरु तहा हउमै सबदि जलाई ॥२॥
Jah saṯgur ṯahā ha▫umai sabaḏ jalā▫ī. ||2||
Where the True Guru is - there egotism is burnt away, through the Word of the Shabad. ||2||
ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।
xxx॥੨॥ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ॥੨॥
 
गुरमुखि सेवा महली थाउ पाए ॥
Gurmukẖ sevā mahlī thā▫o pā▫e.
The Gurmukhs serve Him; they obtain a place in the Mansion of His Presence.
ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।
 
गुरमुखि अंतरि हरि नामु वसाए ॥
Gurmukẖ anṯar har nām vasā▫e.
The Gurmukhs enshrine the Naam within the mind.
ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
xxxਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ।
 
गुरमुखि भगति हरि नामि समाए ॥३॥
Gurmukẖ bẖagaṯ har nām samā▫e. ||3||
The Gurmukhs worship the Lord, and are absorbed in the Naam. ||3||
ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਨਾਮਿ = ਨਾਮ ਵਿਚ ॥੩॥ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ॥੩॥
 
आपे दाति करे दातारु ॥
Āpe ḏāṯ kare ḏāṯār.
The Giver Himself gives His Gifts,
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ।ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,
 
पूरे सतिगुर सिउ लगै पिआरु ॥
Pūre saṯgur si▫o lagai pi▫ār.
as we enshrine love for the True Guru.
ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।
ਸਿਉ = ਨਾਲ।ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।
 
नानक नामि रते तिन कउ जैकारु ॥४॥८॥२८॥
Nānak nām raṯe ṯin ka▫o jaikār. ||4||8||28||
Nanak celebrates those who are attuned to the Naam, the Name of the Lord. ||4||8||28||
ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।
ਜੈਕਾਰੁ = ਵਡਿਆਈ ॥੪॥ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੪॥੮॥੨੮॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
एकसु ते सभि रूप हहि रंगा ॥
Ėkas ṯe sabẖ rūp hėh rangā.
All forms and colors come from the One Lord.
ਅਦੁਤੀ ਸਾਈਂ ਤੋਂ ਹੀ ਸਮੁਹ ਸਰੂਪ ਤੇ ਰੰਗ ਹਨ।
ਤੇ = ਤੋਂ। ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ। ਸਭਿ = ਸਾਰੇ। ਬੈਸੰਤਰੁ = ਅੱਗ।(ਸੰਸਾਰ ਵਿਚ ਦਿੱਸਦੇ ਇਹ) ਸਾਰੇ (ਵਖ ਵਖ) ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ।
 
पउणु पाणी बैसंतरु सभि सहलंगा ॥
Pa▫uṇ pāṇī baisanṯar sabẖ sahlangā.
Air, water and fire are all kept together.
ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ।
ਸਹਲੰਗਾ = {सह-लग्न} ਮਿਲੇ ਹੋਏ, ਜੁੜੇ ਹੋਏ।ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ।
 
भिंन भिंन वेखै हरि प्रभु रंगा ॥१॥
Bẖinn bẖinn vekẖai har parabẖ rangā. ||1||
The Lord God beholds the many and various colors. ||1||
ਵਾਹਿਗੁਰੂ ਸੁਆਮੀ ਅਡ ਅਡ ਕਿਸਮਾਂ ਦੇ ਰੰਗ ਨੂੰ ਦੇਖਦਾ ਹੈ।
ਭਿੰਨ = ਵੱਖਰਾ ॥੧॥ਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ ॥੧॥
 
एकु अचरजु एको है सोई ॥
Ėk acẖraj eko hai so▫ī.
The One Lord is wondrous and amazing! He is the One, the One and Only.
ਉਹ ਸਾਹਿਬ ਇਕ ਅਚੰਭਾ ਹੈ। ਉਹ ਕੇਵਲ ਇਕ ਹੀ ਹੈ।
ਸੋਈ = ਉਹ (ਪਰਮਾਤਮਾ) ਹੀ।ਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ (ਇਸ ਬਹੁ-ਰੰਗੀ ਸੰਸਾਰ ਵਿਚ ਹਰ ਥਾਂ) ਮੌਜੂਦ ਹੈ।
 
गुरमुखि वीचारे विरला कोई ॥१॥ रहाउ ॥
Gurmukẖ vīcẖāre virlā ko▫ī. ||1|| rahā▫o.
How rare is that Gurmukh who meditates on the Lord. ||1||Pause||
ਕੋਈ ਟਾਵਾਂ ਹੀ ਗੁਰੂ ਅਨੁਸਾਰੀ ਹੈ, ਜੋ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੧॥ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ ॥੧॥ ਰਹਾਉ॥
 
सहजि भवै प्रभु सभनी थाई ॥
Sahj bẖavai parabẖ sabẖnī thā▫ī.
God is naturally pervading all places.
ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ।
ਸਹਜਿ = ਆਤਮਕ ਅਡੋਲਤਾ ਵਿਚ।(ਆਪਣੀ) ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ ਹੀ ਉਹ) ਪਰਮਾਤਮਾ ਸਭਨਾਂ ਥਾਵਾਂ ਵਿਚ ਵਿਆਪਕ ਹੋ ਰਿਹਾ ਹੈ।
 
कहा गुपतु प्रगटु प्रभि बणत बणाई ॥
Kahā gupaṯ pargat parabẖ baṇaṯ baṇā▫ī.
Sometimes He is hidden, and sometimes He is revealed; thus God has made the world of His making.
ਸੁਆਮੀ ਨੇ ਐਸੀ ਹਿਕਮਤ ਰਚੀ ਹੈ, ਕਿ ਕਿਸੇ ਥਾਂ ਤੇ ਉਹ ਅਲੋਪ ਹੈ ਤੇ ਕਿਤੇ ਜ਼ਾਹਰ।
ਕਹਾ = ਕਿਤੇ। ਪ੍ਰਭਿ = ਪ੍ਰਭੂ ਨੇ।ਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ। ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ।
 
आपे सुतिआ देइ जगाई ॥२॥
Āpe suṯi▫ā ḏe▫e jagā▫ī. ||2||
He Himself wakes us from sleep. ||2||
ਆਪ ਹੀ ਹਰੀ ਕਈਆਂ ਨੂੰ ਨੀਂਦਰ ਤੋਂ ਜਗਾ ਦਿੰਦਾ ਹੈ।
ਦੇਇ = ਦੇਂਦਾ ਹੈ ॥੨॥(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ ॥੨॥
 
तिस की कीमति किनै न होई ॥
Ŧis kī kīmaṯ kinai na ho▫ī.
No one can estimate His value,
ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ,
ਕਿਨੈ = ਕਿਸੇ (ਜੀਵ) ਪਾਸੋਂ।ਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ,
 
कहि कहि कथनु कहै सभु कोई ॥
Kahi kahi kathan kahai sabẖ ko▫ī.
although everyone has tried, over and over again, to describe Him.
ਭਾਵੇਂ ਸਾਰਿਆਂ ਨੇ ਇਸ ਪਰਕਰਨ ਨੂੰ ਇਕ ਰਸ ਬਿਆਨ ਕੀਤਾ ਹੈ ਅਤੇ ਮੁੜ ਬਿਆਨ ਪਏ ਕਰਨ।
ਕਹਿ ਕਹਿ = ਆਖ ਆਖ ਕੇ। ਸਭੁ ਕੋਈ = ਹਰੇਕ ਜੀਵ।ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।
 
गुर सबदि समावै बूझै हरि सोई ॥३॥
Gur sabaḏ samāvai būjẖai har so▫ī. ||3||
Those who merge in the Word of the Guru's Shabad, come to understand the Lord. ||3||
ਜੋ ਗੁਰਬਾਣੀ ਅੰਦਰ ਲੀਨ ਹੁੰਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
xxx॥੩॥(ਹਾਂ) ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੩॥
 
सुणि सुणि वेखै सबदि मिलाए ॥
Suṇ suṇ vekẖai sabaḏ milā▫e.
They listen to the Shabad continually; beholding Him, they merge into Him.
ਉਹ ਸਾਈਂ ਦੇ ਬਾਰੇ ਲਗਾਤਾਰ ਸੁਣਦਾ, ਉਸ ਨੂੰ ਦੇਖਦਾ ਤੇ ਭੇਟਦਾ ਹੈ।
ਸੁਣਿ = ਸੁਣ ਕੇ। ਵੇਖੈ = ਸੰਭਾਲ ਕਰਦਾ ਹੈ।(ਇਸ ਬਹੁ-ਰੰਗੀ ਸੰਸਾਰ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ) ਸੁਣ ਸੁਣ ਕੇ (ਹਰੇਕ ਦੀ) ਸੰਭਾਲ ਕਰਦਾ ਹੈ, (ਤੇ ਅਰਦਾਸ ਸੁਣ ਕੇ ਹੀ ਜੀਵ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।
 
वडी वडिआई गुर सेवा ते पाए ॥
vadī vadi▫ā▫ī gur sevā ṯe pā▫e.
They obtain glorious greatness by serving the Guru.
ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ।
ਤੇ = ਤੋਂ।(ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ।
 
नानक नामि रते हरि नामि समाए ॥४॥९॥२९॥
Nānak nām raṯe har nām samā▫e. ||4||9||29||
O Nanak, those who are attuned to the Name are absorbed in the Lord's Name. ||4||9||29||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਨਾਮਿ = ਨਾਮ ਵਿਚ ॥੪॥ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਅਨੇਕਾਂ ਜੀਵ) ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੪॥੯॥੨੯॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
मनमुखि सूता माइआ मोहि पिआरि ॥
Manmukẖ sūṯā mā▫i▫ā mohi pi▫ār.
The self-willed manmukhs are asleep, in love and attachment to Maya.
ਅਧਰਮੀ ਧਨ-ਦੌਲਤ ਦੀ ਲਗਨ ਅਤੇ ਪ੍ਰੀਤ ਅੰਦਰ ਸੁੱਤਾ ਪਿਆ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੋਹਿ = ਮੋਹ ਵਿਚ। ਪਿਆਰਿ = ਪਿਆਰ ਵਿਚ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ।
 
गुरमुखि जागे गुण गिआन बीचारि ॥
Gurmukẖ jāge guṇ gi▫ān bīcẖār.
The Gurmukhs are awake, contemplating spiritual wisdom and the Glory of God.
ਜਗਿਆਸੂ ਜਾਗਦੇ ਹਨ ਅਤੇ ਸਾਈਂ ਦੀਆਂ ਖੂਬੀਆਂ ਤੇ ਬ੍ਰਹਮਬੋਧ ਦਾ ਧਿਆਨ ਧਾਰਦੇ ਹਨ।
ਬੀਚਾਰਿ = ਵਿਚਾਰ ਵਿਚ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ।
 
से जन जागे जिन नाम पिआरि ॥१॥
Se jan jāge jin nām pi▫ār. ||1||
Those humble beings who love the Naam, are awake and aware. ||1||
ਜਿਹੜੇ ਪੁਰਸ਼ ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਦੇ ਹਨ ਉਹ ਖਬਰਦਾਰ ਰਹਿੰਦੇ ਹਨ।
ਨਾਮਿ = ਨਾਮ ਵਿਚ ॥੧॥ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ ॥੧॥
 
सहजे जागै सवै न कोइ ॥
Sėhje jāgai savai na ko▫e.
One who is awake to this intuitive wisdom does not fall asleep.
ਕੋਈ ਜਣਾ, ਜੋ ਵਾਹਿਗੁਰੂ ਦੀ ਵੀਚਾਰ ਵਲ ਜਾਗਦਾ ਹੈ, ਸੌਦਾ ਨਹੀਂ।
ਸਹਜੇ = ਆਤਮਕ ਅਡੋਲਤਾ ਵਿਚ।ਉਹ (ਵਡਭਾਗੀ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ,
 
पूरे गुर ते बूझै जनु कोइ ॥१॥ रहाउ ॥
Pūre gur ṯe būjẖai jan ko▫e. ||1|| rahā▫o.
How rare are those humble beings who understand this through the Perfect Guru. ||1||Pause||
ਕੋਈ ਵਿਰਲਾ ਜਣਾ ਹੀ ਪੂਰਨ ਗੁਰਾਂ ਦੇ ਰਾਹੀਂ ਅਕਾਲਪੁਰਖ ਨੂੰ ਸਮਝਦਾ ਹੈ। ਠਹਿਰਾਉ।
ਕੋਇ = ਕੋਈ ਵਿਰਲਾ ॥੧॥ਜੇਹੜਾ ਕੋਈ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ॥੧॥ ਰਹਾਉ॥
 
असंतु अनाड़ी कदे न बूझै ॥
Asanṯ anāṛī kaḏe na būjẖai.
The unsaintly blockhead shall never understand.
ਅਪਵਿਤ੍ਰ ਲਪਟੀ ਕਦਾਚਿੱਤ ਮਾਲਕ ਨੂੰ ਅਨੁਭਵ ਨਹੀਂ ਕਰਦਾ।
ਅਸੰਤੁ = ਵਿਕਾਰੀ ਮਨੁੱਖ। ਅਨਾੜੀ = ਅਮੋੜ, ਵਿਕਾਰਾਂ ਵਲੋਂ ਨਾਹ ਪਰਤਣ ਵਾਲਾ।ਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ।
 
कथनी करे तै माइआ नालि लूझै ॥
Kathnī kare ṯai mā▫i▫ā nāl lūjẖai.
He babbles on and on, but he is infatuated with Maya.
ਉਹ (ਬੇਫਾਇਦਾ) ਗਲਾਂ ਕਰਦਾ ਹੈ ਅਤੇ ਧਨ ਦੌਲਤ ਦੇ ਨਾਲ ਘਿਉ-ਖਿਚੜੀ ਹੋਇਆ ਹੋਇਆ ਹੈ।
ਤੈ = ਅਤੇ। ਲੂਝੈ = ਝਗੜਦਾ ਹੈ, ਖਚਿਤ ਹੁੰਦਾ ਹੈ।ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ।
 
अंधु अगिआनी कदे न सीझै ॥२॥
Anḏẖ agi▫ānī kaḏe na sījẖai. ||2||
Blind and ignorant, he shall never be reformed. ||2||
ਅੰਨ੍ਹੇ ਤੇ ਬੇਸਮਝ ਦਾ ਕਦਾਚਿੱਤ ਸੁਧਾਰ ਨਹੀਂ ਹੁੰਦਾ।
ਸੀਝੈ = ਕਾਮਯਾਬ ਹੁੰਦਾ ਹੈ ॥੨॥(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ ॥੨॥
 
इसु जुग महि राम नामि निसतारा ॥
Is jug mėh rām nām nisṯārā.
In this age, salvation comes only from the Lord's Name.
ਇਸ ਯੁਗ ਅੰਦਰ ਕਲਿਆਣ ਪ੍ਰਭੂ ਦੇ ਨਾਮ ਰਾਹੀਂ ਹੈ।
ਇਸੁ ਜੁਗ ਮਹਿ = ਇਸ ਮਨੁੱਖਾ ਜਨਮ ਵਿਚ। ਨਾਮਿ = ਨਾਮ ਦੀ ਰਾਹੀਂ।ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ।
 
विरला को पाए गुर सबदि वीचारा ॥
virlā ko pā▫e gur sabaḏ vīcẖārā.
How rare are those who contemplate the Word of the Guru's Shabad.
ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜ੍ਹੇ ਮਾਲਕ ਦੀ ਬੰਦਗੀ ਨੂੰ ਪ੍ਰਾਪਤ ਹੁੰਦੇ ਹਨ।
xxxਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ।
 
आपि तरै सगले कुल उधारा ॥३॥
Āp ṯarai sagle kul uḏẖārā. ||3||
They save themselves, and save all their family and ancestors as well. ||3||
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਮੂਹ ਵੰਸ਼ ਨੂੰ ਬਚਾ ਲੈਂਦਾ ਹੈ।
xxx॥੩॥ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥