Sri Guru Granth Sahib Ji

Ang: / 1430

Your last visited Ang:

इसु कलिजुग महि करम धरमु न कोई ॥
Is kalijug mėh karam ḏẖaram na ko▫ī.
In this Dark Age of Kali Yuga, no one is interested in good karma, or Dharmic faith.
ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।
xxxਇਸ ਕਲਿਜੁਗ (ਭਾਵ, ਕੁਕਰਮ-ਦਸ਼ਾ ਵਿੱਚ) ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ।
 
कली का जनमु चंडाल कै घरि होई ॥
Kalī kā janam cẖandāl kai gẖar ho▫ī.
This Dark Age was born in the house of evil.
ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।
ਚੰਡਾਲ = ਕੁਕਰਮੀ ਮਨੁੱਖ। ਘਰਿ = ਹਿਰਦੇ ਵਿਚ।ਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ।
 
नानक नाम बिना को मुकति न होई ॥४॥१०॥३०॥
Nānak nām binā ko mukaṯ na ho▫ī. ||4||10||30||
O Nanak, without the Naam, the Name of the Lord, no one is liberated. ||4||10||30||
ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।
xxx॥੪॥ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ॥੪॥੧੦॥੩੦॥
 
गउड़ी महला ३ गुआरेरी ॥
Ga▫oṛī mėhlā 3 gu▫ārerī.
Gauree, Third Mehl, Gwaarayree:
ਗਊੜੀ ਪਾਤਸ਼ਾਹੀ ਤੀਜੀ, ਗੁਆਰੇਰੀ।
xxxxxx
 
सचा अमरु सचा पातिसाहु ॥
Sacẖā amar sacẖā pāṯisāhu.
True is the Lord King, True is His Royal Command.
ਸੱਚਾ ਹੈ ਬਾਦਸ਼ਾਹ ਅਤੇ ਸੱਚਾ ਉਸ ਦਾ ਹੁਕਮ।
ਸਚਾ = ਸਦਾ-ਥਿਰ ਕਾਇਮ ਰਹਿਣ ਵਾਲਾ, ਅਟੱਲ। ਅਮਰੁ = ਹੁਕਮ।ਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ।
 
मनि साचै राते हरि वेपरवाहु ॥
Man sācẖai rāṯe har veparvāhu.
Those whose minds are attuned to the True, Carefree Lord,
ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,
ਮਨਿ = ਮਨ ਦੀ ਰਾਹੀਂ।ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ।
 
सचै महलि सचि नामि समाहु ॥१॥
Sacẖai mahal sacẖ nām samāhu. ||1||
enter the True Mansion of His Presence, and merge in the True Name. ||1||
ਉਹ ਸੱਚੇ ਮੰਦਰ ਅੰਦਰ ਪ੍ਰਵੇਸ਼ ਕਰਦੇ ਤੇ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਨ।
ਸਚੈ = ਸਦਾ-ਥਿਰ ਪ੍ਰਭੂ ਵਿਚ। ਮਹਲਿ = ਮਹਲ ਵਿਚ। ਸਮਾਹੁ = ਸਮਾਈ, ਲੀਨਤਾ ॥੧॥ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ ॥੧॥
 
सुणि मन मेरे सबदु वीचारि ॥
Suṇ man mere sabaḏ vīcẖār.
Listen, O my mind: contemplate the Word of the Shabad.
ਸ੍ਰਵਣ ਕਰ ਤੂੰ ਹੇ ਮੇਰੀ ਆਤਮਾ! ਸਾਹਿਬ ਦਾ ਚਿੰਤਨ ਕਰ।
ਮਨ = ਹੇ ਮਨ! ਵੀਚਾਰਿ = ਸੋਚ ਮੰਡਲ ਵਿਚ ਟਿਕਾ ਰੱਖ।ਹੇ ਮੇਰੇ ਮਨ! (ਗੁਰੂ ਦੀ ਸਿੱਖਿਆ) ਸੁਣ, ਗੁਰੂ ਦੇ ਸ਼ਬਦ ਨੂੰ (ਆਪਣੇ) ਸੋਚ-ਮੰਡਲ ਵਿਚ ਵਸਾ ਰੱਖ।
 
राम जपहु भवजलु उतरहु पारि ॥१॥ रहाउ ॥
Rām japahu bẖavjal uṯarahu pār. ||1|| rahā▫o.
Chant the Lord's Name, and cross over the terrifying world-ocean. ||1||Pause||
ਵਿਆਪਕ ਵਾਹਿਗੁਰੂ ਦਾ ਆਰਾਧਨ ਕਰ ਅਤੇ ਇੰਜ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
xxx॥੧॥ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥ ਰਹਾਉ॥
 
भरमे आवै भरमे जाइ ॥
Bẖarme āvai bẖarme jā▫e.
In doubt he comes, and in doubt he goes.
ਵਹਿਮ ਅੰਦਰ ਜੀਵ ਆਉਂਦਾ ਹੈ ਤੇ ਵਹਿਮ ਵਿੱਚ ਹੀ ਚਲਿਆ ਜਾਂਦਾ ਹੈ।
ਭਰਮੇ = ਭਟਕਣਾ ਵਿਚ ਹੀ। ਆਵੈ = ਜੰਮਦਾ ਹੈ। ਜਾਇ = ਮਰਦਾ ਹੈ।ਪਰ ਇਹ ਜਗਤ (ਆਪਣੇ ਮਨ ਦੇ ਪਿੱਛੇ ਤੁਰ ਕੇ) ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
 
इहु जगु जनमिआ दूजै भाइ ॥
Ih jag janmi▫ā ḏūjai bẖā▫e.
This world is born out of the love of duality.
ਇਹ ਜਹਾਨ ਮਾਇਆ ਦੀ ਮਮਤਾ ਵਿਚੋਂ ਪੈਦਾ ਹੋਇਆ ਹੈ।
ਦੂਜੈ ਭਾਇ = ਹੋਰ ਹੋਰ ਪਿਆਰ ਵਿਚ।ਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ।
 
मनमुखि न चेतै आवै जाइ ॥२॥
Manmukẖ na cẖeṯai āvai jā▫e. ||2||
The self-willed manmukh does not remember the Lord; he continues coming and going in reincarnation. ||2||
ਆਪ-ਹੁਦਰਾ ਪੁਰਸ਼ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
xxx॥੨॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ ॥੨॥
 
आपि भुला कि प्रभि आपि भुलाइआ ॥
Āp bẖulā kė parabẖ āp bẖulā▫i▫ā.
Does he himself go astray, or does God lead him astray?
ਕੀ ਆਦਮੀ ਖੁਦ ਕੁਰਾਹੇ ਪੈਦਾ ਹੈ ਜਾਂ ਕਿ ਸੁਆਮੀ ਖੁਦ ਉਸ ਨੂੰ ਕੁਰਾਹੇ ਪਾਉਂਦਾ ਹੈ?
ਕਿ = ਜਾਂ, ਭਾਵੇਂ। ਪ੍ਰਭਿ = ਪ੍ਰਭੂ ਨੇ।ਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੂੰ ਕੁਰਾਹੇ ਪਾ ਰੱਖਿਆ ਹੈ।
 
इहु जीउ विडाणी चाकरी लाइआ ॥
Ih jī▫o vidāṇī cẖākrī lā▫i▫ā.
This soul is enjoined to the service of someone else.
ਇਹ ਆਤਮਾ ਹੋਰਸੁ ਦੀ ਸੇਵਾ ਅੰਦਰ ਜੁੜੀ ਹੋਈ ਹੈ।
ਵਿਡਾਣੀ = ਬਿਗਾਨੀ।(ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ) ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ,
 
महा दुखु खटे बिरथा जनमु गवाइआ ॥३॥
Mahā ḏukẖ kẖate birthā janam gavā▫i▫ā. ||3||
It earns only terrible pain, and this life is lost in vain. ||3||
ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।
xxx॥੩॥(ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ॥੩॥
 
किरपा करि सतिगुरू मिलाए ॥
Kirpā kar saṯgurū milā▫e.
Granting His Grace, He leads us to meet the True Guru.
ਆਪਣੀ ਰਹਿਮਤ ਨਿਛਾਵਰ ਕਰਕੇ ਸਾਹਿਬ, ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
xxxਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
 
एको नामु चेते विचहु भरमु चुकाए ॥
Ėko nām cẖeṯe vicẖahu bẖaram cẖukā▫e.
Remembering the One Name, doubt is cast out from within.
ਉਹ ਤਦ, ਕੇਵਲ ਨਾਮ ਦਾ ਹੀ ਸਿਮਰਨ ਕਰਦਾ ਹੈ ਅਤੇ ਆਪਣੇ ਸੰਦੇਹ ਨੂੰ ਆਪਣੇ ਅੰਦਰੋਂ ਪਰੇ ਸੁਟ ਪਾਉਂਦਾ ਹੈ।
xxxਉਹ ਮਨੁੱਖ (ਮਾਇਆ ਦਾ ਮੋਹ ਛੱਡ ਕੇ) ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
 
नानक नामु जपे नाउ नउ निधि पाए ॥४॥११॥३१॥
Nānak nām jape nā▫o na▫o niḏẖ pā▫e. ||4||11||31||
O Nanak, chanting the Naam, the Name of the Lord, the nine treasures of the Name are obtained. ||4||11||31||
ਨਾਨਕ ਉਹ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਹਿਬ ਦੇ ਨਾਮ ਦੇ ਨੌ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
ਨਉਨਿਧਿ = (ਜਗਤ ਦੇ ਸਾਰੇ) ਨੌ ਖ਼ਜ਼ਾਨੇ ॥੪॥ਹੇ ਨਾਨਕ! ਉਹ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਤੇ ਹਰਿ-ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ਜੋ (ਉਸ ਦੇ ਵਾਸਤੇ, ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ ਹੈ ॥੪॥੧੧॥੩੧॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
जिना गुरमुखि धिआइआ तिन पूछउ जाइ ॥
Jinā gurmukẖ ḏẖi▫ā▫i▫ā ṯin pūcẖẖa▫o jā▫e.
Go and ask the Gurmukhs, who meditate on the Lord.
ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੂਛਉ = ਮੈਂ ਪੁੱਛਦਾ ਹਾਂ। ਜਾਇ = ਜਾ ਕੇ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ,
 
गुर सेवा ते मनु पतीआइ ॥
Gur sevā ṯe man paṯī▫ā▫e.
Serving the Guru, the mind is satisfied.
ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।
ਪਤੀਆਇ = ਪਤੀਜਦਾ ਹੈ।(ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ।
 
से धनवंत हरि नामु कमाइ ॥
Se ḏẖanvanṯ har nām kamā▫e.
Those who earn the Lord's Name are wealthy.
ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।
xxx(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ।
 
पूरे गुर ते सोझी पाइ ॥१॥
Pūre gur ṯe sojẖī pā▫e. ||1||
Through the Perfect Guru, understanding is obtained. ||1||
ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।
ਤੇ = ਤੋਂ ॥੧॥ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ॥੧॥
 
हरि हरि नामु जपहु मेरे भाई ॥
Har har nām japahu mere bẖā▫ī.
Chant the Name of the Lord, Har, Har, O my Siblings of Destiny.
ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!
xxxਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
 
गुरमुखि सेवा हरि घाल थाइ पाई ॥१॥ रहाउ ॥
Gurmukẖ sevā har gẖāl thā▫e pā▫ī. ||1|| rahā▫o.
The Gurmukhs serve the Lord, and so they are accepted. ||1||Pause||
ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।
ਘਾਲ = ਮਿਹਨਤ। ਥਾਇ ਪਾਈ = ਕਬੂਲ ਕਰਦਾ ਹੈ ॥੧॥ਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ॥੧॥ ਰਹਾਉ॥
 
आपु पछाणै मनु निरमलु होइ ॥
Āp pacẖẖāṇai man nirmal ho▫e.
Those who recognize the self - their minds become pure.
ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।
ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ।(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
 
जीवन मुकति हरि पावै सोइ ॥
Jīvan mukaṯ har pāvai so▫e.
They become Jivan-mukta, liberated while yet alive, and they find the Lord.
ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।
xxxਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
 
हरि गुण गावै मति ऊतम होइ ॥
Har guṇ gāvai maṯ ūṯam ho▫e.
Singing the Glorious Praises of the Lord, the intellect becomes pure and sublime,
ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
xxxਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ,
 
सहजे सहजि समावै सोइ ॥२॥
Sėhje sahj samāvai so▫e. ||2||
and they are easily and intuitively absorbed in the Lord. ||2||
ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ ॥੨॥ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੨॥
 
दूजै भाइ न सेविआ जाइ ॥
Ḏūjai bẖā▫e na sevi▫ā jā▫e.
In the love of duality, no one can serve the Lord.
ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ।(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ।
 
हउमै माइआ महा बिखु खाइ ॥
Ha▫umai mā▫i▫ā mahā bikẖ kẖā▫e.
In egotism and Maya, they are eating toxic poison.
ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।
ਮਹਾ ਬਿਖੁ = ਵੱਡਾ ਜ਼ਹਰ। ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ।ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।
 
पुति कुट्मबि ग्रिहि मोहिआ माइ ॥
Puṯ kutamb garihi mohi▫ā mā▫e.
They are emotionally attached to their children, family and home.
ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।
ਪੁਤਿ = ਪੁੱਤਰ (ਦੇ ਮੋਹ) ਦੀ ਰਾਹੀਂ। ਕੁਟੰਬਿ = ਪਰਵਾਰ (ਦੇ ਮੋਹ) ਦੀ ਰਾਹੀਂ। ਗ੍ਰਿਹਿ = ਘਰ (ਦੇ ਮੋਹ) ਦੀ ਰਾਹੀਂ। ਮਾਇ = ਮਾਇਆ।ਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ।
 
मनमुखि अंधा आवै जाइ ॥३॥
Manmukẖ anḏẖā āvai jā▫e. ||3||
The blind, self-willed manmukhs come and go in reincarnation. ||3||
ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।
xxx॥੩॥(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
 
हरि हरि नामु देवै जनु सोइ ॥
Har har nām ḏevai jan so▫e.
Those, unto whom the Lord bestows His Name,
ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,
ਜਨੁ = ਸੇਵਕ।ਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ।
 
अनदिनु भगति गुर सबदी होइ ॥
An▫ḏin bẖagaṯ gur sabḏī ho▫e.
worship Him night and day, through the Word of the Guru's Shabad.
ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।
ਅਨਦਿਨੁ = ਹਰ ਰੋਜ਼।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।
 
गुरमति विरला बूझै कोइ ॥
Gurmaṯ virlā būjẖai ko▫e.
How rare are those who understand the Guru's Teachings!
ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।
xxxਗੁਰੂ ਦੀ ਮੱਤ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ।
 
नानक नामि समावै सोइ ॥४॥१२॥३२॥
Nānak nām samāvai so▫e. ||4||12||32||
O Nanak, they are absorbed in the Naam, the Name of the Lord. ||4||12||32||
ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।
xxx॥੪॥ਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੧੨॥੩੨॥
 
गउड़ी गुआरेरी महला ३ ॥
Ga▫oṛī gu▫ārerī mėhlā 3.
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
xxxxxx
 
गुर सेवा जुग चारे होई ॥
Gur sevā jug cẖāre ho▫ī.
The Guru's service has been performed throughout the four ages.
ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।
ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ-ਭਗਤੀ।ਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ)।
 
पूरा जनु कार कमावै कोई ॥
Pūrā jan kār kamāvai ko▫ī.
Very few are those perfect ones who do this good deed.
ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।
xxxਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ।
 
अखुटु नाम धनु हरि तोटि न होई ॥
Akẖut nām ḏẖan har ṯot na ho▫ī.
The wealth of the Lord's Name is inexhaustible; it shall never be exhausted.
ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।
xxx(ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ।
 
ऐथै सदा सुखु दरि सोभा होई ॥१॥
Aithai saḏā sukẖ ḏar sobẖā ho▫ī. ||1||
In this world, it brings a constant peace, and at the Lord's Gate, it brings honor. ||1||
ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।
ਐਥੈ = ਇਸ ਲੋਕ ਵਿਚ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥(ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ ॥੧॥
 
ए मन मेरे भरमु न कीजै ॥
Ė man mere bẖaram na kījai.
O my mind, have no doubt about this.
ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।
ਭਰਮੁ = ਸ਼ੱਕ।ਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ।
 
गुरमुखि सेवा अम्रित रसु पीजै ॥१॥ रहाउ ॥
Gurmukẖ sevā amriṯ ras pījai. ||1|| rahā▫o.
Those Gurmukhs who serve, drink in the Ambrosial Nectar. ||1||Pause||
ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।
ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥ਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ ॥੧॥ ਰਹਾਉ॥
 
सतिगुरु सेवहि से महापुरख संसारे ॥
Saṯgur sevėh se mahā purakẖ sansāre.
Those who serve the True Guru are the greatest people of the world.
ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।
ਸੰਸਾਰੇ = ਸੰਸਾਰਿ, ਸੰਸਾਰ ਵਿਚ।ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ।
 
आपि उधरे कुल सगल निसतारे ॥
Āp uḏẖre kul sagal nisṯāre.
They save themselves, and they redeem all their generations as well.
ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।
xxxਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ।
 
हरि का नामु रखहि उर धारे ॥
Har kā nām rakẖėh ur ḏẖāre.
They keep the Name of the Lord clasped tightly to their hearts.
ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।
ਉਰ = ਹਿਰਦਾ {उरस्}।ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ।
 
नामि रते भउजल उतरहि पारे ॥२॥
Nām raṯe bẖa▫ojal uṯrėh pāre. ||2||
Attuned to the Naam, they cross over the terrifying world-ocean. ||2||
ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਭਉਜਲ = ਸੰਸਾਰ-ਸਮੁੰਦਰ ॥੨॥ਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
 
सतिगुरु सेवहि सदा मनि दासा ॥
Saṯgur sevėh saḏā man ḏāsā.
Serving the True Guru, the mind becomes humble forever.
ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,
ਮਨਿ = ਮਨ ਵਿਚ।ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ।
 
हउमै मारि कमलु परगासा ॥
Ha▫umai mār kamal pargāsā.
Egotism is subdued, and the heart-lotus blossoms forth.
ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
ਕਮਲੁ = ਹਿਰਦਾ-ਕਮਲ।ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ।
 
अनहदु वाजै निज घरि वासा ॥
Anhaḏ vājai nij gẖar vāsā.
The Unstruck Melody vibrates, as they dwell within the home of the self.
ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
ਅਨਹਦੁ = ਇਕ-ਰਸ {अनाहत = ਬਿਨਾ ਵਜਾਏ}।ਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ।
 
नामि रते घर माहि उदासा ॥३॥
Nām raṯe gẖar māhi uḏāsā. ||3||
Attuned to the Naam, they remain detached within their own home. ||3||
ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।
xxx॥੩॥ਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ॥੩॥
 
सतिगुरु सेवहि तिन की सची बाणी ॥
Saṯgur sevėh ṯin kī sacẖī baṇī.
Serving the True Guru, their words are true.
ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।
ਸਚੀ = ਸਦਾ-ਥਿਰ।ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ।
 
जुगु जुगु भगती आखि वखाणी ॥
Jug jug bẖagṯī ākẖ vakẖāṇī.
Throughout the ages, the devotees chant and repeat these words.
ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।
ਭਗਤੀ = ਭਗਤਾਂ ਨੇ। ਆਖਿ = ਆਖ ਕੇ, ਉਚਾਰ ਕੇ।ਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦੇ ਹਨ।
 
अनदिनु जपहि हरि सारंगपाणी ॥
An▫ḏin jāpėh har sārangpāṇī.
Night and day, they meditate on the Lord, the Sustainer of the Earth.
ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ।
ਸਾਰੰਗਪਾਣੀ = ਪਰਮਾਤਮਾ {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ}।ਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।