Sri Guru Granth Sahib Ji

Ang: / 1430

Your last visited Ang:

आपे ही प्रभु देहि मति हरि नामु धिआईऐ ॥
Āpe hī parabẖ ḏėh maṯ har nām ḏẖi▫ā▫ī▫ai.
God Himself bestows wisdom; meditate on the Name of the Lord.
ਸੁਆਮੀ ਆਪ ਹੀ ਸਿਆਣਪ ਬਖਸ਼ਦਾ ਹੈ ਅਤੇ ਬੰਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਦੇਹਿ = ਤੂੰ ਦੇਂਦਾ ਹੈਂ {ਦੇਇ = ਦੇਂਦਾ ਹੈ}।(ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮੱਤ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
 
वडभागी सतिगुरु मिलै मुखि अम्रितु पाईऐ ॥
vadbẖāgī saṯgur milai mukẖ amriṯ pā▫ī▫ai.
By great good fortune, one meets the True Guru, who places the Ambrosial Nectar in the mouth.
ਬੁਹੁਤ ਚੰਗੇ ਭਾਗਾਂ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ, ਜੋ ਉਸ ਦੇ ਮੂੰਹ ਵਿੱਚ ਸੁਧਾਰਸ ਪਾਉਂਦੇ ਹਨ।
ਮੁਖਿ = ਮੂੰਹ ਵਿਚ।ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ।
 
हउमै दुबिधा बिनसि जाइ सहजे सुखि समाईऐ ॥
Ha▫umai ḏubiḏẖā binas jā▫e sėhje sukẖ samā▫ī▫ai.
When egotism and duality are eradicated, one intuitively merges in peace.
ਜਦ ਹੰਕਾਰ ਤੇ ਦੁਨੀਆਂਦਾਰੀ ਦੂਰ ਹੋ ਜਾਂਦੇ ਹਨ ਉਹ ਸੁਖੈਨ ਹੀ ਆਰਾਮ ਅੰਦਰ ਰਮ ਜਾਂਦਾ ਹੈ।
ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਮਾਨਸਕ ਦਸ਼ਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ।ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ।
 
सभु आपे आपि वरतदा आपे नाइ लाईऐ ॥२॥
Sabẖ āpe āp varaṯḏā āpe nā▫e lā▫ī▫ai. ||2||
He Himself is All-pervading; He Himself links us to His Name. ||2||
ਉਹ ਆਪਣੇ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
ਨਾਇ = ਨਾਮ ਵਿਚ ॥੨॥ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ ॥੨॥
 
मनमुखि गरबि न पाइओ अगिआन इआणे ॥
Manmukẖ garab na pā▫i▫o agi▫ān i▫āṇe.
The self-willed manmukhs, in their arrogant pride, do not find God; they are so ignorant and foolish!
ਅਧਰਮੀ ਹੰਕਾਰ ਕਾਰਨ, ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦੇ, ਉਹ ਬੇ-ਸਮਝ ਤੇ ਨਾਦਾਨ ਹਨ।
ਗਰਬਿ = ਅਹੰਕਾਰ ਦੇ ਕਾਰਨ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ।
 
सतिगुर सेवा ना करहि फिरि फिरि पछुताणे ॥
Saṯgur sevā nā karahi fir fir pacẖẖuṯāṇe.
They do not serve the True Guru, and in the end, they regret and repent, over and over again.
ਉਹ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਅਤੇ ਮੁੜ ਮੁੜ ਕੇ, ਅਫਸੋਸ ਕਰਦੇ ਹਨ।
xxxਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ।
 
गरभ जोनी वासु पाइदे गरभे गलि जाणे ॥
Garabẖ jonī vās pā▫iḏe garbẖe gal jāṇe.
They are cast into the womb to be reincarnated, and within the womb, they rot.
ਬੱਚੇਦਾਨੀ ਦੀਆਂ ਜੂਨੀਆਂ ਅੰਦਰ ਉਨ੍ਹਾਂ ਨੂੰ ਵਸੇਬਾ ਮਿਲਦਾ ਹੈ, ਅਤੇ ਪੇਟ ਅੰਦਰ ਹੀ ਗਲ-ਸੜ ਜਾਂਦੇ ਹਨ।
ਗਰਭ = ਗਰਭ ਵਿਚ ਹੀ।ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ।
 
मेरे करते एवै भावदा मनमुख भरमाणे ॥३॥
Mere karṯe evai bẖāvḏā manmukẖ bẖarmāṇe. ||3||
As it pleases my Creator Lord, the self-willed manmukhs wander around lost. ||3||
ਮੇਰੇ ਸਿਰਜਣਹਾਰ ਨੂੰ ਇਸੇ ਤਰੁਾਂ ਚੰਗਾ ਲਗਦਾ ਹੈ ਕਿ ਆਪ-ਹੁਦਰੇ ਭਟਕਦੇ ਫਿਰਨ।
ਏਵੈ = ਇਸੇ ਤਰ੍ਹਾਂ ॥੩॥ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ॥੩॥
 
मेरै हरि प्रभि लेखु लिखाइआ धुरि मसतकि पूरा ॥
Merai har parabẖ lekẖ likẖā▫i▫ā ḏẖur masṯak pūrā.
My Lord God inscribed the full pre-ordained destiny upon the forehead.
ਮੇਰੇ ਵਾਹਿਗੁਰੂ ਸੁਆਮੀ ਨੇ ਐਨ ਆਰੰਭ ਤੋਂ ਹੀ ਪ੍ਰਾਣੀ ਦੇ ਮੱਥੇ ਉਤੇ ਉਸ ਦੀ ਪੂਰਨ ਕਿਸਮਤ ਲਿਖ ਛਡੀ ਸੀ।
ਪ੍ਰਭਿ = ਪ੍ਰਭੂ ਨੇ। ਧੁਰਿ = ਧੁਰ ਤੋਂ, ਆਪਣੀ ਹਜ਼ੂਰੀ ਤੋਂ। ਮਸਤਕਿ = ਮੱਥੇ ਉੱਤੇ।(ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ।
 
हरि हरि नामु धिआइआ भेटिआ गुरु सूरा ॥
Har har nām ḏẖi▫ā▫i▫ā bẖeti▫ā gur sūrā.
When one meets the Great and Courageous Guru, one meditates on the Name of the Lord, Har, Har.
ਜਦ ਆਦਮੀ ਸੂਰਮੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਸੂਰਾ = ਸੂਰਮਾ।ਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।
 
मेरा पिता माता हरि नामु है हरि बंधपु बीरा ॥
Merā piṯā māṯā har nām hai har banḏẖap bīrā.
The Lord's Name is my mother and father; the Lord is my relative and brother.
ਰੱਬ ਦਾ ਨਾਮ ਮੇਰਾ ਬਾਬਲ ਤੇ ਅੰਮੜੀ ਹੈ। ਵਾਹਿਗੁਰੂ ਹੀ ਮੇਰਾ ਸਨਬੰਧੀ ਤੇ ਵੀਰ ਹੈ।
ਬੰਧਪੁ = ਰਿਸ਼ਤੇਦਾਰ। ਬੀਰਾ = ਵੀਰ, ਭਰਾ।ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ।
 
हरि हरि बखसि मिलाइ प्रभ जनु नानकु कीरा ॥४॥३॥१७॥३७॥
Har har bakẖas milā▫e parabẖ jan Nānak kīrā. ||4||3||17||37||
O Lord, Har, Har, please forgive me and unite me with Yourself. Servant Nanak is a lowly worm. ||4||3||17||37||
ਮੇਰੇ ਵਾਹਿਗੁਰੂ ਸੁਆਮੀ ਮਾਲਕ, ਕੀੜੇ ਗੋਲੇ ਨਾਨਕ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈ।
ਪ੍ਰਭ = ਹੇ ਪ੍ਰਭੂ! ਕੀਰਾ = ਕੀੜਾ, ਨਾ-ਚੀਜ਼, ਨਿਮਾਣਾ ॥੪॥(ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥੩॥੧੭॥੩੭॥
 
गउड़ी बैरागणि महला ३ ॥
Ga▫oṛī bairāgaṇ mėhlā 3.
Gauree Bairaagan, Third Mehl:
ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
xxxxxx
 
सतिगुर ते गिआनु पाइआ हरि ततु बीचारा ॥
Saṯgur ṯe gi▫ān pā▫i▫ā har ṯaṯ bīcẖārā.
From the True Guru, I obtained spiritual wisdom; I contemplate the Lord's essence.
ਸੱਚੇ ਗੁਰਾਂ ਪਾਸੋਂ ਬ੍ਰਹਮ ਬੋਧ ਪ੍ਰਾਪਤ ਕਰਕੇ ਮੈਂ ਵਾਹਿਗੁਰੂ ਦੇ ਜੋਹਰ ਨੂੰ ਸੋਚਿਆ ਸਮਝਿਆ ਹੈ।
ਤੇ = ਤੋਂ, ਪਾਸੋਂ। ਗਿਆਨੁ = ਪਰਮਾਤਮਾ ਦੀ ਜਾਣ-ਪਛਾਣ, ਡੂੰਘੀ ਸਾਂਝ। ਤਤੁ = ਅਸਲੀਅਤ। ਬੀਚਾਰਾ = ਵਿਚਾਰੁ।ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ),
 
मति मलीण परगटु भई जपि नामु मुरारा ॥
Maṯ malīṇ pargat bẖa▫ī jap nām murārā.
My polluted intellect was enlightened by chanting the Naam, the Name of the Lord.
ਮੇਰੀ ਗੰਦੀ ਬੁਧੀ ਹੰਕਾਰ ਦੇ ਵੇਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਰੋਸ਼ਨ ਹੋ ਗਈ ਹੈ।
ਪਰਗਟੁ ਭਈ = ਉੱਘੜ ਪਈ, ਨਿਖਰ ਪਈ। ਮੁਰਾਰਾ = ਮੁਰਾਰਿ, {ਮੁਰ ਦੈਂਤ ਦਾ ਵੈਰੀ। ਮੁਰ-ਅਰਿ} ਪਰਮਾਤਮਾ।ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮੱਤ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ।
 
सिवि सकति मिटाईआ चूका अंधिआरा ॥
Siv sakaṯ mitā▫ī▫ā cẖūkā anḏẖi▫ārā.
The distinction between Shiva and Shakti - mind and matter - has been destroyed, and the darkness has been dispelled.
ਸੁਆਮੀ ਨੇ ਮਾਇਆ ਨੂੰ ਨਾਸ ਕਰ ਦਿਤਾ ਹੈ ਅਤੇ ਮੇਰਾ ਹਨ੍ਹੇਰਾ ਦੂਰ ਹੋ ਗਿਆ ਹੈ।
ਸਿਵਿ = ਸ਼ਿਵ ਨੇ, ਕਲਿਆਣ-ਸਰੂਪ ਪ੍ਰਭੂ ਨੇ। ਸਕਤਿ = ਸ਼ਕਤਿ, ਮਾਇਆ।ਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।
 
धुरि मसतकि जिन कउ लिखिआ तिन हरि नामु पिआरा ॥१॥
Ḏẖur masṯak jin ka▫o likẖi▫ā ṯin har nām pi▫ārā. ||1||
The Lord's Name is loved by those, upon whose foreheads such pre-ordained destiny was written. ||1||
ਜਿਨ੍ਹਾਂ ਦੇ ਮਥੇ ਉਤੇ ਐਨ ਆਰੰਭ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਰਬ ਦਾ ਨਾਮ ਲਾਡਲਾ ਲਗਦਾ ਹੈ।
ਧੁਰਿ = ਧੁਰੋਂ ॥੧॥(ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਾ ਲੇਖ) ਲਿਖ ਦਿੱਤਾ ॥੧॥
 
हरि कितु बिधि पाईऐ संत जनहु जिसु देखि हउ जीवा ॥
Har kiṯ biḏẖ pā▫ī▫ai sanṯ janhu jis ḏekẖ ha▫o jīvā.
How can the Lord be obtained, O Saints? Seeing Him, my life is sustained.
ਕਿਹੜੇ ਸਾਧਨਾ ਨਾਲ ਹੇ ਪਵਿਤ੍ਰ ਪੁਰਸ਼ੋ! ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋਵਾਂ, ਜਿਸ ਨੂੰ ਵੇਖ ਕੇ ਮੈਂ ਜੀਉਂਦੀ ਹਾਂ?
ਕਿਤੁ = ਕਿਸ ਦੀ ਰਾਹੀਂ? ਕਿਤੁ ਬਿਧਿ = ਕਿਸ ਤਰੀਕੇ ਨਾਲ? ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।ਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ।
 
हरि बिनु चसा न जीवती गुर मेलिहु हरि रसु पीवा ॥१॥ रहाउ ॥
Har bin cẖasā na jīvṯī gur melihu har ras pīvā. ||1|| rahā▫o.
Without the Lord, I cannot live, even for an instant. Unite me with the Guru, so that I may drink in the sublime essence of the Lord. ||1||Pause||
ਵਾਹਿਗੁਰੂ ਦੇ ਬਾਝੋਂ ਮੈਂ ਇਕ ਮੁਹਤ ਲਈ ਜਿਊਂਦੀ ਨਹੀਂ ਰਹਿ ਸਕਦੀ। ਮੈਨੂੰ ਗੁਰਾਂ ਦੇ ਨਾਲ ਮਿਲਾ ਦਿਓ ਤਾਂ ਜੋ ਮੈਂ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਾਂ! ਠਹਿਰਾਉ।
ਚਸਾ = ਪਲ ਦਾ ਤੀਹਵਾਂ ਹਿੱਸਾ, ਸਮਾ, ਰਤਾ ਭਰ ਭੀ। ਗੁਰ ਮੇਲਿਹੁ = ਗੁਰੂ (ਨਾਲ) ਮਿਲਾ ਦਿਹੋ ॥੧॥ਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ। (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ ॥੧॥ ਰਹਾਉ॥
 
हउ हरि गुण गावा नित हरि सुणी हरि हरि गति कीनी ॥
Ha▫o har guṇ gāvā niṯ har suṇī har har gaṯ kīnī.
I sing the Glorious Praises of the Lord, and I listen to them daily; the Lord, Har, Har, has emancipated me.
ਮੈਂ ਵਾਹਿਗੁਰੂ ਦਾ ਜੱਸ ਗਾਇਣ ਕਰਦੀ ਹਾਂ ਅਤੇ ਨਿਤਾਪ੍ਰਤੀ ਵਾਹਿਗੁਰੂ ਦੀਆਂ ਵਡਿਆਈਆਂ ਸੁਣਦੀ ਹਾਂ। ਮੈਨੂੰ ਵਾਹਿਗੁਰੂ ਸੁਆਮੀ ਨੇ ਮੁਕਤ ਕਰ ਦਿਤਾ ਹੈ।
ਗਾਵਾ = ਗਾਵਾਂ, ਮੈਂ ਗਾਵਾਂ। ਸੁਣੀ = ਸੁਣੀਂ, ਮੈਂ ਸੁਣਾਂ। ਗਤਿ = ਉੱਚੀ ਆਤਮਕ ਅਵਸਥਾ।(ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ।
 
हरि रसु गुर ते पाइआ मेरा मनु तनु लीनी ॥
Har ras gur ṯe pā▫i▫ā merā man ṯan līnī.
I have obtained the Lord's essence from the Guru; my mind and body are drenched with it.
ਵਾਹਿਗੁਰੂ ਦਾ ਅੰਮ੍ਰਿਤ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ। ਮੇਰੀ ਆਤਮਾ ਤੇ ਦੇਹਿ ਉਸ ਅੰਦਰ ਸਮਾ ਗਏ ਹਨ।
ਤੇ = ਪਾਸੋਂ। ਲੀਨੀ = ਲੀਨ ਹੋ ਗਿਆ ਹੈ।ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ।
 
धनु धनु गुरु सत पुरखु है जिनि भगति हरि दीनी ॥
Ḏẖan ḏẖan gur saṯ purakẖ hai jin bẖagaṯ har ḏīnī.
Blessed, blessed is the Guru, the True Being, who has blessed me with devotional worship of the Lord.
ਮੁਬਾਰਕ, ਮੁਬਾਰਕ ਹੈ ਗੁਰਾਂ ਦੀ, ਸੱਚੀ ਵਿਅਕਤੀ ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਦੀ ਬੰਦਗੀ ਪ੍ਰਦਾਨ ਕੀਤੀ ਹੈ।
ਧਨੁ ਧਨੁ = ਸਲਾਹੁਣ-ਯੋਗ {धन्य}। ਜਿਨਿ = ਜਿਸ ਨੇ।(ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ।
 
जिसु गुर ते हरि पाइआ सो गुरु हम कीनी ॥२॥
Jis gur ṯe har pā▫i▫ā so gur ham kīnī. ||2||
From the Guru, I have obtained the Lord; I have made Him my Guru. ||2||
ਉਸ ਨੂੰ ਮੈਂ ਆਪਣਾ ਗੁਰੂ ਧਾਰਨ ਕੀਤਾ ਹੈ, ਜਿਹੜੇ ਗੁਰਾਂ ਦੀ ਰਾਹੀਂ ਮੈਂ ਵਾਹਿਗੁਰੂ ਨੂੰ ਪਾਪਤ ਕੀਤਾ ਹੈ।
xxx॥੨॥ਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ ॥੨॥
 
गुणदाता हरि राइ है हम अवगणिआरे ॥
Guṇḏāṯā har rā▫e hai ham avgaṇi▫āre.
The Sovereign Lord is the Giver of virtue. I am worthless and without virtue.
ਖੂਬੀਆਂ ਪ੍ਰਦਾਨ ਕਰਨ ਵਾਲਾ ਪ੍ਰਭੂ ਪਾਤਸ਼ਾਹ ਹੈ। ਮੈਂ ਗੁਨਹਿਗਾਰ ਹਾਂ।
xxx(ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ।
 
पापी पाथर डूबदे गुरमति हरि तारे ॥
Pāpī pāthar dūbḏe gurmaṯ har ṯāre.
The sinners sink like stones; through the Guru's Teachings, the Lord carries us across.
ਗੁਨਾਹੀ ਪਾਹਨ ਦੀ ਤਰ੍ਹਾਂ ਡੁਬ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਉਨ੍ਹਾਂ ਨੂੰ ਪਾਰ ਕਰ ਦਿੰਦਾ ਹੈ।
xxx(ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮੱਤ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ।
 
तूं गुणदाता निरमला हम अवगणिआरे ॥
Ŧūʼn guṇḏāṯā nirmalā ham avgaṇi▫āre.
You are the Giver of virtue, O Immaculate Lord; I am worthless and without virtue.
ਤੂੰ ਹੈ ਪਵਿਤ੍ਰ ਪ੍ਰਭੂ! ਨੇਕੀਆਂ ਬਖਸ਼ਣਹਾਰ ਹੈ ਮੈਂ ਅਪਰਾਧੀ ਹਾਂ।
xxxਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ।
 
हरि सरणागति राखि लेहु मूड़ मुगध निसतारे ॥३॥
Har sarṇāgaṯ rākẖ leho mūṛ mugaḏẖ nisṯāre. ||3||
I have entered Your Sanctuary, Lord; please save me, as You have saved the idiots and fools. ||3||
ਮੇਰੇ ਵਾਹਿਗੁਰੂ ਮੈਂ ਤੇਰੀ ਪਨਾਹ ਲਈ ਹੈ ਮੇਰੀ ਰਖਿਆ ਕਰ। ਬੇਵਕੂਫ ਅਤੇ ਬੁਧੂ ਤੂੰ ਪਾਰ ਕਰ ਦਿਤੇ ਹਨ।
ਮੂੜ ਮੁਗਧ = ਮੂਰਖ, ਮਹਾ ਮੂਰਖ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ॥੩॥ਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ ॥੩॥
 
सहजु अनंदु सदा गुरमती हरि हरि मनि धिआइआ ॥
Sahj anand saḏā gurmaṯī har har man ḏẖi▫ā▫i▫ā.
Eternal celestial bliss comes through the Guru's Teachings, by meditating continually on the Lord, Har, Har.
ਗੁਰਾਂ ਦੇ ਉਪਦੇਸ਼ ਤਾਬੇ, ਚਿੱਤ ਅੰਦਰ ਸਦੀਵਾਂ ਹੀ ਸੁਆਮੀ ਮਾਲਕ ਨੂੰ ਚੇਤੇ ਕਰਨ ਦੁਆਰਾ ਬੈਕੁੰਨੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ।
ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ।ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮੱਤ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ।
 
सजणु हरि प्रभु पाइआ घरि सोहिला गाइआ ॥
Sajaṇ har parabẖ pā▫i▫ā gẖar sohilā gā▫i▫ā.
I have obtained the Lord God as my Best Friend, within the home of my own self. I sing the Songs of Joy.
ਆਪਣੇ ਗ੍ਰਹਿ ਅੰਦਰ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਪ੍ਰਾਪਤ ਕਰਕੇ, ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ ਹਨ।
ਘਰਿ = ਹਿਰਦੇ-ਘਰ ਵਿਚ। ਸੋਹਿਲਾ = ਸਿਫ਼ਤ-ਸਾਲਾਹ ਦਾ ਗੀਤ, ਖ਼ੁਸ਼ੀ ਦਾ ਗੀਤ।ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।
 
हरि दइआ धारि प्रभ बेनती हरि हरि चेताइआ ॥
Har ḏa▫i▫ā ḏẖār parabẖ benṯī har har cẖeṯā▫i▫ā.
Please shower me with Your Mercy, O Lord God, that I may meditate on Your Name, Har, Har.
ਹੈ ਸੁਆਮੀ ਮਾਲਕ! ਮੇਰੀ ਪ੍ਰਾਰਥਨਾ ਹੈ ਮੇਰੇ ਉਤੇ ਕਿਰਪਾ ਕਰ, ਤਾਂ ਜੋ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਾਂ।
ਪ੍ਰਭੁ = ਹੇ ਪ੍ਰਭੂ!ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ), (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ।
 
जन नानकु मंगै धूड़ि तिन जिन सतिगुरु पाइआ ॥४॥४॥१८॥३८॥
Jan Nānak mangai ḏẖūṛ ṯin jin saṯgur pā▫i▫ā. ||4||4||18||38||
Servant Nanak begs for the dust of the feet of those who have found the True Guru. ||4||4||18||38||
ਗੁਲਾਮ ਨਾਨਕ ਉਹਨਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ, ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ ਹੈ।
ਨਾਨਕੁ ਮੰਗੈ = ਨਾਨਕ ਮੰਗਦਾ ਹੈ {ਨਾਨਕ = ਹੇ ਨਾਨਕ}। ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਲਫ਼ਜ਼ 'ਜਿਨਿ' ਇਕ-ਵਚਨ ਹੈ} ॥੪॥(ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ ॥੪॥੪॥੧੮॥੩੮॥
 
गउड़ी गुआरेरी महला ४ चउथा चउपदे
Ga▫oṛī gu▫ārerī mėhlā 4 cẖa▫uthā cẖa▫upḏe
Gauree Gwaarayree, Fourth Mehl, Chau-Padas:
ਗਊੜੀ ਗੁਆਰੇਰੀ ਪਾਤਸ਼ਾਹੀ ਚੋਥੀ, ਚਊਪਦੇ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮੇਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
पंडितु सासत सिम्रिति पड़िआ ॥
Pandiṯ sāsaṯ simriṯ paṛi▫ā.
The Pandit - the religious scholar - recites the Shaastras and the Simritees;
ਬ੍ਰਹਿਮਣ, ਸ਼ਾਸਤਰਾਂ (ਭਾਵ ਫਲਸਫੇ ਦੇ ਛੇ ਗ੍ਰੰਥਾਂ) ਅਤੇ ਸਿਮ੍ਰਿਤੀਆ (ਭਾਵ ਸਤਾਈ ਹਿੰਦੂ ਕਰਮਕਾਡੀ ਪੁਸਤਕਾਂ) ਦਾ ਪਾਠ ਕਰਦਾ ਹੈ।
xxxਪੰਡਿਤ ਸ਼ਾਸਤਰ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕ) ਪੜ੍ਹਦਾ ਹੈ (ਤੇ ਇਸ ਵਿਦਵਤਾ ਦਾ ਫ਼ਖ਼ਰ ਕਰਦਾ ਹੈ),
 
जोगी गोरखु गोरखु करिआ ॥
Jogī gorakẖ gorakẖ kari▫ā.
the Yogi cries out, "Gorakh, Gorakh".
ਜੋਗੀ ਆਪਣੇ ਗੁਰੂ ਦਾ ਨਾਮ "ਗੋਰਖ ਗੋਰਖ" ਪੁਕਾਰਦਾ ਹੈ, ਪਰ
ਗੋਰਖੁ = ਜੋਗੀ ਮਤ ਦਾ ਗੁਰੂ।ਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ),
 
मै मूरख हरि हरि जपु पड़िआ ॥१॥
Mai mūrakẖ har har jap paṛi▫ā. ||1||
But I am just a fool - I just chant the Name of the Lord, Har, Har. ||1||
ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਜਪੁ ਪੜਿਆ = ਜਪ ਕਰਨਾ ਹੀ ਸਿੱਖਿਆ ਹੈ ॥੧॥ਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ ॥੧॥
 
ना जाना किआ गति राम हमारी ॥
Nā jānā ki▫ā gaṯ rām hamārī.
I do not know what my condition shall be, Lord.
ਹੇ ਸਰਬ-ਵਿਆਪਕ ਸੁਆਮੀ! ਮੈਂ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ।
ਨਾ ਜਾਨਾ = ਮੈਂ ਨਹੀਂ ਜਾਣਦਾ। ਗਤਿ = ਹਾਲਤ। ਰਾਮ = ਹੇ ਰਾਮ! ਹਮਾਰੀ = ਮੇਰੀ।ਹੇ ਮੇਰੇ ਰਾਮ! (ਕਿਸੇ ਨੂੰ ਧਰਮ-ਪੁਸਤਕਾਂ ਦੀ ਵਿੱਦਿਆ ਦਾ ਫ਼ਖ਼ਰ, ਕਿਸੇ ਨੂੰ ਸਮਾਧੀਆਂ ਦਾ ਸਹਾਰਾ, ਪਰ) ਮੈਨੂੰ ਸਮਝ ਨਹੀਂ ਆਉਂਦੀ (ਕਿ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ) ਮੇਰੀ ਕਿਹੋ ਜਿਹੀ ਆਤਮਕ ਦਸ਼ਾ ਹੋ ਜਾਇਗੀ।
 
हरि भजु मन मेरे तरु भउजलु तू तारी ॥१॥ रहाउ ॥
Har bẖaj man mere ṯar bẖa▫ojal ṯū ṯārī. ||1|| rahā▫o.
O my mind, vibrate and meditate on the Name of the Lord. You shall cross over the terrifying world-ocean. ||1||Pause||
ਵਾਹਿਗੁਰੂ ਦਾ ਸਿਮਰਨ ਕਰ ਹੇ ਮੇਰੀ ਜਿੰਦੜੀਏ! ਇੰਜ ਤੂੰ ਡਰਾਉਣੇ ਸਮੁੰਦਰ ਤੋਂ ਪਾਰ ਹੋ, ਬੰਨੇ ਜਾ ਲੱਗੇਗੀ। ਠਹਿਰਾਉ।
ਮਨ = ਹੇ ਮਨ! ਤਰੁ = ਪਾਰ ਲੰਘ। ਭਉਜਲੁ = ਸੰਸਾਰ-ਸਮੁੰਦਰ। ਤਾਰੀ = ਬੇੜੀ, ਜਹਾਜ਼ (तरि) ॥੧॥(ਹੇ ਰਾਮ! ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਂਦਾ ਹਾਂ-) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ (ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾ, (ਪਰਮਾਤਮਾ ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ॥੧॥ ਰਹਾਉ॥