Sri Guru Granth Sahib Ji

Ang: / 1430

Your last visited Ang:

मेरे राम मै मूरख हरि राखु मेरे गुसईआ ॥
Mere rām mai mūrakẖ har rākẖ mere gus▫ī▫ā.
O my Lord, I am so foolish; save me, O my Lord God!
ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!
ਮੈ ਮੂਰਖ = ਮੈਨੂੰ ਮੂਰਖ ਨੂੰ। ਗੁਸਈਆ = ਹੇ ਗੁਸਾਈਂ! ਹੇ ਮਾਲਕ!ਹੇ ਮੇਰੇ ਰਾਮ! ਹੇ ਮੇਰੇ ਮਾਲਕ! ਹੇ ਹਰੀ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ।
 
जन की उपमा तुझहि वडईआ ॥१॥ रहाउ ॥
Jan kī upmā ṯujẖėh vad▫ī▫ā. ||1|| rahā▫o.
Your servant's praise is Your Own Glorious Greatness. ||1||Pause||
ਤੇਰੇ ਗੋਲੇ ਦੀ ਉਸਤਤੀ ਤੇਰੀ ਆਪਣੀ ਕੀਰਤੀ ਹੈ। ਠਹਿਰਾਉ।
ਉਪਮਾ = ਵਡਿਆਈ, ਇੱਜ਼ਤ ॥੧॥ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ ॥੧॥ ਰਹਾਉ॥
 
मंदरि घरि आनंदु हरि हरि जसु मनि भावै ॥
Manḏar gẖar ānanḏ har har jas man bẖāvai.
Those whose minds are pleased by the Praises of the Lord, Har, Har, are joyful in the palaces of their own homes.
ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।
ਮੰਦਰਿ = ਮੰਦਰ ਵਿਚ। ਘਰਿ = ਘਰ ਵਿਚ। ਮਨਿ = ਮਨ ਵਿਚ।ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।
 
सभ रस मीठे मुखि लगहि जा हरि गुण गावै ॥
Sabẖ ras mīṯẖe mukẖ lagėh jā har guṇ gāvai.
Their mouths savor all the sweet delicacies when they sing the Glorious Praises of the Lord.
ਜਦ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਤਾਂ ਉਸ ਦਾ ਮੂੰਹ ਸਮੂਹ ਮਿੱਠੀਆਂ ਨਿਆਮਤਾ ਚਖਦਾ ਹੈ।
ਮੁਖਿ = ਮੂੰਹ ਵਿਚ। ਜਾ = ਜਦੋਂ।ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ।
 
हरि जनु परवारु सधारु है इकीह कुली सभु जगतु छडावै ॥२॥
Har jan parvār saḏẖār hai ikīh kulī sabẖ jagaṯ cẖẖadāvai. ||2||
The Lord's humble servants are the saviors of their families; they save their families for twenty-one generations - they save the entire world! ||2||
ਰੱਬ ਦਾ ਗੋਲਾ ਆਪਣੇ ਟੱਬਰ ਕਬੀਲੇ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੀਆਂ ਇਕੀ ਪੀੜ੍ਹੀਆਂ (ਸਤ ਪਿਉ ਦੀਆਂ, ਸਤ ਮਾਂ ਦੀਆਂ ਤੇ ਸਤ ਸਹੁਰੇ ਦੀਆਂ) ਦੇ ਸਾਰੇ ਜੀਵਾ ਨੂੰ ਛੁਡਾ ਲੈਂਦਾ ਹੈ।
ਸਧਾਰੁ = {संधु = to support} ਸਹਾਰਾ। ਪਰਵਾਰੁ = {परि वार = a scabbard, a sheath} ਰਾਖਾ ॥੨॥ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨॥
 
जो किछु कीआ सो हरि कीआ हरि की वडिआई ॥
Jo kicẖẖ kī▫ā so har kī▫ā har kī vadi▫ā▫ī.
Whatever has been done, has been done by the Lord; it is the Glorious Greatness of the Lord.
ਜਿਹੜਾ ਕੁਝ ਹੋਇਆ ਹੈ, ਵਾਹਿਗੁਰੂ ਨੇ ਕੀਤਾ ਹੈ ਅਤੇ ਵਾਹਿਗੁਰੂ ਦੀ ਕੀਰਤੀ ਹੈ।
ਜੀਅ = ਸਾਰੇ ਜੀਵ।ਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ।
 
हरि जीअ तेरे तूं वरतदा हरि पूज कराई ॥
Har jī▫a ṯere ṯūʼn varaṯḏā har pūj karā▫ī.
O Lord, in Your creatures, You are pervading; You inspire them to worship You.
ਮੇਰੇ ਵਾਹਿਗੁਰੂ ਸੁਆਮੀ ਸਮੂਹ ਜੀਵ-ਜੰਤੂ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਆਪਣੀ ਉਪਾਸ਼ਨਾ ਕਰਾਉਂਦਾ ਹੈ।
xxxਹੇ ਹਰੀ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ। (ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ।
 
हरि भगति भंडार लहाइदा आपे वरताई ॥३॥
Har bẖagaṯ bẖandār lahā▫iḏā āpe varṯā▫ī. ||3||
The Lord leads us to the treasure of devotional worship; He Himself bestows it. ||3||
ਸੁਆਮੀ ਬੰਦਿਆਂ ਪਾਸੋਂ ਆਪਣੀ ਅਨੁਰਾਗੀ ਸੇਵਾ ਦਾ ਖਜਾਨਾ ਲਭਾਉਂਦਾ ਹੈ, ਅਤੇ ਆਪ ਹੀ ਇਸ ਨੂੰ ਵੰਡਦਾ ਹੈ।
ਭੰਡਾਰ = ਖ਼ਜ਼ਾਨੇ। ਲਹਾਇਦਾ = ਲਭਾਇੰਦਾ, ਦਿਵਾਂਦਾ। ਵਰਤਾਈ = ਵੰਡਦਾ ॥੩॥ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ ॥੩॥
 
लाला हाटि विहाझिआ किआ तिसु चतुराई ॥
Lālā hāt vihājẖi▫ā ki▫ā ṯis cẖaṯurā▫ī.
I am a slave, purchased in Your market; what clever tricks do I have?
ਮੈਂ ਤਾਂ ਦੁਕਾਨ ਤੋਂ ਖਰੀਦਿਆਂ ਹੋਇਆ ਤੇਰਾ ਗੁਲਾਮ ਹਾਂ, ਮੈਂ ਕੀ ਚਾਲਾਕੀ ਕਰ ਸਕਦਾ ਹਾਂ?
ਲਾਲਾ = ਗ਼ੁਲਾਮ। ਹਾਟਿ = ਹੱਟ ਤੇ, ਮੰਡੀ ਵਿਚੋਂ। ਵਿਹਾਝਿਆ = ਖ਼ਰੀਦਿਆ ਹੋਇਆ।ਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ।
 
जे राजि बहाले ता हरि गुलामु घासी कउ हरि नामु कढाई ॥
Je rāj bahāle ṯā har gulām gẖāsī ka▫o har nām kadẖā▫ī.
If the Lord were to set me upon a throne, I would still be His slave. If I were a grass-cutter, I would still chant the Lord's Name.
ਜੇਕਰ ਹੇ ਵਾਹਿਗੁਰੂ ਤੂੰ ਮੈਨੂੰ ਤਖਤ ਤੇ ਬਿਠਾਲ ਦੇਵੇ ਤਾਂ ਭੀ, ਮੈਂ ਤੇਰਾ ਹੀ ਗੁਮਾਸ਼ਤਾ ਰਹਾਂਗਾ ਇਕ ਘਾਹੀਏ ਦੀ ਹਾਲਤ ਵਿੱਚ ਭੀ ਤੂੰ ਮੇਰੇ ਕੋਲੋ ਆਪਣੇ ਨਾਮ ਦਾ ਹੀ ਉਚਾਰਨ ਕਰਵਾ।
ਰਾਜਿ = ਰਾਜ ਉਤੇ, ਤਖ਼ਤ ਉਤੇ। ਘਾਸੀ = ਘਾਹੀ, ਘਸਿਆਰਾ। ਕਢਾਈ = ਮੂੰਹੋਂ ਕਢਾਂਦਾ ਹੈ, ਜਪਾਂਦਾ ਹੈ।(ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ) ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ।
 
जनु नानकु हरि का दासु है हरि की वडिआई ॥४॥२॥८॥४६॥
Jan Nānak har kā ḏās hai har kī vadi▫ā▫ī. ||4||2||8||46||
Servant Nanak is the slave of the Lord; contemplate the Glorious Greatness of the Lord||4||2||8||46||
ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।
xxx॥੪॥ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ॥੪॥੨॥੮॥੪੬॥
 
गउड़ी गुआरेरी महला ४ ॥
Ga▫oṛī gu▫ārerī mėhlā 4.
Gauree Bairaagan, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
xxxxxx
 
किरसाणी किरसाणु करे लोचै जीउ लाइ ॥
Kirsāṇī kirsāṇ kare locẖai jī▫o lā▫e.
The farmers love to work their farms;
ਜ਼ਿਮੀਦਾਰ ਚਾਅ ਤੇ ਦਿਲ ਨਾਲ ਖੇਤੀ ਕਰਦਾ ਹੈ।
ਕਿਰਸਾਣੀ = ਖੇਤੀ ਦਾ ਕੰਮ। ਲੋਚੈ = ਤਾਂਘ ਕਰਦਾ ਹੈ। ਜੀਉ ਲਾਇ = ਜੀ ਲਾ ਕੇ, ਮਿਹਨਤ ਨਾਲ।ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ,
 
हलु जोतै उदमु करे मेरा पुतु धी खाइ ॥
Hal joṯai uḏam kare merā puṯ ḏẖī kẖā▫e.
they plow and work the fields, so that their sons and daughters may eat.
ਉਹ ਹਲ ਜੋੜਦਾ ਹੈ ਤੇ ਉਪਰਾਲਾ ਕਰਦਾ ਹੈ ਜੋ ਉਸ ਦੇ ਲੜਕੇ ਤੇ ਲੜਕੀਆਂ ਖਾਣ।
ਜੋਤੈ = ਜੋਂਦਾ ਹੈ।ਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ।
 
तिउ हरि जनु हरि हरि जपु करे हरि अंति छडाइ ॥१॥
Ŧi▫o har jan har har jap kare har anṯ cẖẖadā▫e. ||1||
In just the same way, the Lord's humble servants chant the Name of the Lord, Har, Har, and in the end, the Lord shall save them. ||1||
ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।
ਅੰਤਿ = ਅੰਤ ਵਿਚ ॥੧॥ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ॥੧॥
 
मै मूरख की गति कीजै मेरे राम ॥
Mai mūrakẖ kī gaṯ kījai mere rām.
I am foolish - save me, O my Lord!
ਮੈਂ ਬੇਸਮਝ ਹਾਂ, ਹੈ ਮੇਰੇ ਵਿਆਪਕ ਵਾਹਿਗੁਰੂ ਤੂੰ ਮੇਰਾ ਕਲਿਆਣ ਕਰ।
ਗਤਿ = ਮੁਕਤੀ, ਉੱਚੀ ਆਤਮਕ ਅਵਸਥਾ।ਹੇ ਮੇਰੇ ਰਾਮ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼,
 
गुर सतिगुर सेवा हरि लाइ हम काम ॥१॥ रहाउ ॥
Gur saṯgur sevā har lā▫e ham kām. ||1|| rahā▫o.
O Lord, enjoin me to work and serve the Guru, the True Guru. ||1||Pause||
ਹੈ ਵਾਹਿਗੁਰੂ! ਮੈਨੂੰ ਵਡੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੇ ਕੰਮ ਵਿੱਚ ਜੋੜ ਦੇ। ਠਹਿਰਾਉ।
xxx॥੧॥ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ ॥੧॥ ਰਹਾਉ॥
 
लै तुरे सउदागरी सउदागरु धावै ॥
Lai ṯure sa▫uḏāgrī sa▫uḏāgar ḏẖāvai.
The traders buy horses, planning to trade them.
ਵਣਜਾਰਾ ਜੋ ਘੋੜੇ ਲੈ ਕੇ ਉਨ੍ਹਾਂ ਦੇ ਵਪਾਰ ਲਈ ਤੁਰਦਾ ਹੈ ਉਹ ਪਦਾਰਥ ਕਮਾਉਂਦਾ ਹੈ,
ਤੁਰੇ = ਘੋੜੇ। ਧਾਵੈ = ਦੌੜਦਾ ਹੈ, ਜਾਂਦਾ ਹੈ।ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ।
 
धनु खटै आसा करै माइआ मोहु वधावै ॥
Ḏẖan kẖatai āsā karai mā▫i▫ā moh vaḏẖāvai.
They hope to earn wealth; their attachment to Maya increases.
ਉਮੈਦਾ ਬੰਨ੍ਹਦਾ ਹੈ ਅਤੇ ਧਨ-ਦੌਲਤ ਨਾਲ ਆਪਣੀ ਪ੍ਰੀਤ ਨੂੰ ਵਧੇਰੇ ਕਰਦਾ ਹੈ।
xxx(ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ।
 
तिउ हरि जनु हरि हरि बोलता हरि बोलि सुखु पावै ॥२॥
Ŧi▫o har jan har har bolṯā har bol sukẖ pāvai. ||2||
In just the same way, the Lord's humble servants chant the Name of the Lord, Har, Har; chanting the Lord's Name, they find peace. ||2||
ਏਸੇ ਤਰ੍ਹਾਂ ਰਬ ਦਾ ਗੋਲਾ ਹਰੀ ਦੇ ਨਾਮ ਨੂੰ ਉਚਾਰਦਾ ਹੈ ਅਤੇ ਨਾਮ ਨੂੰ ਉਚਾਰ ਕੇ ਆਰਾਮ ਪਾਉਂਦਾ ਹੈ।
ਬੋਲਿ = ਬੋਲ ਕੇ ॥੨॥ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ॥੨॥
 
बिखु संचै हटवाणीआ बहि हाटि कमाइ ॥
Bikẖ sancẖai hatvāṇī▫ā bahi hāt kamā▫e.
The shop-keepers collect poison, sitting in their shops, carrying on their business.
ਦੁਕਾਨਦਾਰ ਜ਼ਹਿਰ ਇਕੱਤਰ ਕਰਦਾ ਹੈ ਅਤੇ ਹੱਟੀ ਵਿੱਚ ਬੈਠ ਕੇ ਦੁਕਾਨਦਾਰੀ ਕਰਦਾ ਹੈ।
ਬਿਖੁ = (ਮਾਇਆ-) ਜ਼ਹਰ। ਸੰਚੈ = ਇਕੱਠਾ ਕਰਦਾ ਹੈ। ਹਾਟਿ = ਹੱਟੀ ਵਿਚ।ਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ,
 
मोह झूठु पसारा झूठ का झूठे लपटाइ ॥
Moh jẖūṯẖ pasārā jẖūṯẖ kā jẖūṯẖe laptā▫e.
Their love is false, their displays are false, and they are engrossed in falsehood.
ਉਸ ਦੀ ਮੁਹੱਬੁਤ ਕੂੜੀ ਹੈ, ਉਸ ਦਾ ਅਡੰਬਰ ਕੂੜਾ ਅਤੇ ਕੂੜ ਨਾਲ ਹੀ ਉਹ ਚਿਮੜਿਆ ਹੋਇਆ ਹੈ।
xxx(ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ।
 
तिउ हरि जनि हरि धनु संचिआ हरि खरचु लै जाइ ॥३॥
Ŧi▫o har jan har ḏẖan sancẖi▫ā har kẖaracẖ lai jā▫e. ||3||
In just the same way, the Lord's humble servants gather the wealth of the Lord's Name; they take the Lord's Name as their supplies. ||3||
ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।
ਹਰਿ ਜਨਿ = ਹਰਿ ਦੇ ਜਨ ਨੇ ॥੩॥ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ॥੩॥
 
इहु माइआ मोह कुट्मबु है भाइ दूजै फास ॥
Ih mā▫i▫ā moh kutamb hai bẖā▫e ḏūjai fās.
This emotional attachment to Maya and family, and the love of duality, is a noose around the neck.
ਧੰਨ ਦੌਲਤ ਅਤੇ ਟੱਬਰ ਕਬਰੀਲੇ ਦਾ ਇਹ ਪਿਆਰ ਅਤੇ ਦਵੈਤ-ਭਾਵ ਇਕ ਫਾਹੀ ਹੈ।
ਕੁਟੰਬੁ = ਪਰਵਾਰ, ਢੇਰ, ਖਿਲਾਰਾ। ਭਾਇ ਦੂਜੈ = ਮਾਇਆ ਦੇ ਮੋਹ ਵਿਚ, ਹੋਰ ਹੋਰ ਪਿਆਰ ਵਿਚ। ਫਾਸ = ਫਾਹੀ।ਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ।
 
गुरमती सो जनु तरै जो दासनि दास ॥
Gurmaṯī so jan ṯarai jo ḏāsan ḏās.
Following the Guru's Teachings, the humble servants are carried across; they become the slaves of the Lord's slaves.
ਗੁਰਾਂ ਦੇ ਉਪਦੇਸ਼ ਤਾਬੇ ਉਹ ਬੰਦਾ ਪਾਰ ਉਤਰਦਾ ਹੈ ਜਿਹੜਾ ਰਬ ਦੇ ਨਫਰਾਂ ਦਾ ਨਫ਼ਰ ਹੈੋ ਜਾਂਦਾ ਹੈ।
xxxਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ।
 
जनि नानकि नामु धिआइआ गुरमुखि परगास ॥४॥३॥९॥४७॥
Jan Nānak nām ḏẖi▫ā▫i▫ā gurmukẖ pargās. ||4||3||9||47||
Servant Nanak meditates on the Naam; the Gurmukh is enlightened. ||4||3||9||47||
ਨੌਕਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੀ ਆਤਮਾ ਰੋਸ਼ਨ ਹੋ ਗਈ ਹੈ।
ਜਨਿ ਨਾਨਕਿ = ਦਾਸ ਨਾਨਕ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸ = ਆਤਮਕ ਚਾਨਣ ॥੪॥ਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੩॥੯॥੪੭॥
 
गउड़ी बैरागणि महला ४ ॥
Ga▫oṛī bairāgaṇ mėhlā 4.
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
xxxxxx
 
नित दिनसु राति लालचु करे भरमै भरमाइआ ॥
Niṯ ḏinas rāṯ lālacẖ kare bẖarmai bẖarmā▫i▫ā.
Continuously, day and night, they are gripped by greed and deluded by doubt.
ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।
ਭਰਮੈ = ਭਟਕਦਾ ਹੈ।ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
 
वेगारि फिरै वेगारीआ सिरि भारु उठाइआ ॥
vegār firai vegārī▫ā sir bẖār uṯẖā▫i▫ā.
The slaves labor in slavery, carrying the loads upon their heads.
ਬਧੇਰੁਧੀ ਦਾ ਕਾਮਾ ਬਧੇਰੁਧੀ ਦਾ ਕੰਮ ਕਰਦਾ ਹੈ ਅਤੇ ਆਪਣੇ ਸਿਰ ਉਤੇ ਪਾਪਾ ਦਾ ਬੋਝ ਚੁਕਦਾ ਹੈ।
ਸਿਰਿ = ਸਿਰ ਉੱਤੇ।ਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ।
 
जो गुर की जनु सेवा करे सो घर कै कमि हरि लाइआ ॥१॥
Jo gur kī jan sevā kare so gẖar kai kamm har lā▫i▫ā. ||1||
That humble being who serves the Guru is put to work by the Lord in His Home. ||1||
ਜਿਹੜਾ ਪੁਰਸ਼ ਗੁਰਾਂ ਦੀ ਘਾਲ ਕਮਾਉਂਦਾ ਹੈ ਉਸ ਨੂੰ ਵਾਹਿਗੁਰੂ ਆਪਣੇ ਨਿੱਜ ਦੇ ਗ੍ਰਹਿ ਦੇ ਕੰਮ ਲਾ ਦਿੰਦਾ ਹੈ।
ਘਰ ਕੈ ਕੰਮਿ = ਘਰ ਦੇ ਕੰਮ ਵਿਚ, ਆਪਣੇ ਅਸਲੀ ਕੰਮ ਵਿਚ ॥੧॥ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ॥੧॥
 
मेरे राम तोड़ि बंधन माइआ घर कै कमि लाइ ॥
Mere rām ṯoṛ banḏẖan mā▫i▫ā gẖar kai kamm lā▫e.
O my Lord, please break these bonds of Maya, and put me to work in Your Home.
ਮੇਰੇ ਸਰਬ ਵਿਆਪਕ ਸੁਆਮੀ, ਧਨ-ਦੌਲਤ ਵਾਲੀਆਂ ਮੇਰੀਆਂ ਬੇੜੀਆਂ ਵਢ ਸੁਟ ਅਤੇ ਮੈਨੂੰ ਆਪਣੇ ਧਾਮ ਦੀ ਚਾਕਰੀ ਵਿੱਚ ਲਾ ਲੈ।
xxxਹੇ ਮੇਰੇ ਰਾਮ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ,
 
नित हरि गुण गावह हरि नामि समाइ ॥१॥ रहाउ ॥
Niṯ har guṇ gāvah har nām samā▫e. ||1|| rahā▫o.
I continuously sing the Glorious Praises of the Lord; I am absorbed in the Lord's Name. ||1||Pause||
ਸਦੀਵ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦਾ ਰਹਾਂ। ਠਹਿਰਾਉ।
ਗਾਵਹ = ਅਸੀਂ ਗਾਵੀਏ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਕੇ ॥੧॥ਅਸੀਂ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ॥੧॥ ਰਹਾਉ॥
 
नरु प्राणी चाकरी करे नरपति राजे अरथि सभ माइआ ॥
Nar parāṇī cẖākrī kare narpaṯ rāje arath sabẖ mā▫i▫ā.
Mortal men work for kings, all for the sake of wealth and Maya.
ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।
ਨਰਪਤਿ = ਰਾਜਾ। ਅਰਥਿ = ਖ਼ਾਤਰ, ਵਾਸਤੇ।ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ।
 
कै बंधै कै डानि लेइ कै नरपति मरि जाइआ ॥
Kai banḏẖai kai dān le▫e kai narpaṯ mar jā▫i▫ā.
But the king either imprisons them, or fines them, or else dies himself.
ਪਾਤਸ਼ਾਹ ਜਾ ਉਸ ਨੂੰ ਕੈਦ ਕਰ ਲੈਂਦਾ ਹੈ ਜਾ ਜੁਰਮਾਨਾ ਕਰ ਦਿੰਦਾ ਹੈ ਜਾ ਖੁਦ ਫੌਤ ਹੋ ਜਾਂਦਾ ਹੈ।
ਕੈ = ਜਾਂ। ਬੰਧੈ = ਬੰਨ੍ਹ ਲੈਂਦਾ ਹੈ। ਡਾਨਿ = ਡੰਨ, ਜੁਰਮਾਨਾ। ਲੇਇ = ਲੈਂਦਾ ਹੈ।ਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ)।
 
धंनु धनु सेवा सफल सतिगुरू की जितु हरि हरि नामु जपि हरि सुखु पाइआ ॥२॥
Ḏẖan ḏẖan sevā safal saṯgurū kī jiṯ har har nām jap har sukẖ pā▫i▫ā. ||2||
Blessed, rewarding and fruitful is the service of the True Guru; through it, I chant the Name of the Lord, Har, Har, and I have found peace. ||2||
ਮੁਬਾਰਕ, ਮੁਬਾਰਕ! ਅਤੇ ਫਲਦਾਇਕ ਹੈ ਚਾਕਰੀ ਸਚੇ ਗੁਰਾਂ ਦੀ ਜਿਸ ਦੀ ਬਦੌਲਤ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਈਸ਼ਵਰੀ ਆਰਾਮ ਪ੍ਰਾਪਤ ਕੀਤਾ ਹੈ।
ਜਿਤੁ = ਜਿਸ (ਸੇਵਾ) ਦੀ ਰਾਹੀਂ ॥੨॥ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ॥੨॥
 
नित सउदा सूदु कीचै बहु भाति करि माइआ कै ताई ॥
Niṯ sa▫uḏā sūḏ kīcẖai baho bẖāṯ kar mā▫i▫ā kai ṯā▫ī.
Everyday, people carry on their business, with all sorts of devices to earn interest, for the sake of Maya.
ਧੰਨ-ਦੌਲਤ ਦੀ ਖਾਤਰ ਆਦਮੀ ਹਰ ਰੋਜ਼ ਵਣਜ ਕਰਦਾ ਹੈ ਅਤੇ ਵਿਆਜ ਕਮਾਉਣ ਲਈ ਘਨੇਰੇ ਢੰਗ ਅਖਤਿਆਰ ਕਰਦਾ ਹੈ।
ਕੀਚੈ = ਕਰੀਦਾ ਹੈ। ਭਾਤਿ = ਕਿਸਮ। ਕੈ ਤਾਈ = ਵਾਸਤੇ, ਦੀ ਖ਼ਾਤਰ।ਮਾਇਆ ਕਮਾਣ ਦੀ ਖ਼ਾਤਰ ਕਈ ਤਰ੍ਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ,
 
जा लाहा देइ ता सुखु मने तोटै मरि जाई ॥
Jā lāhā ḏe▫e ṯā sukẖ mane ṯotai mar jā▫ī.
If they earn a profit, they are pleased, but their hearts are broken by losses.
ਜੇ ਨਫਾ ਹੋ ਜਾਏ ਤਦ ਉਹ ਠੰਢ ਚੈਨ ਮਹਿਸੂਸ ਕਰਦਾ ਹੈ। ਘਾਟੇ ਵਿੱਚ ਉਸ ਦਾ ਦਿਲ ਟੁਟ ਜਾਂਦਾ ਹੈ।
ਜਾ = ਜਦੋਂ। ਮਨੇ = ਮਨਿ, ਮਨ ਵਿਚ।ਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ।
 
जो गुण साझी गुर सिउ करे नित नित सुखु पाई ॥३॥
Jo guṇ sājẖī gur si▫o kare niṯ niṯ sukẖ pā▫ī. ||3||
One who is worthy, becomes a partner with the Guru, and finds a lasting peace forever. ||3||
ਜਿਹੜਾ ਗੁਰਾਂ ਦੇ ਨਾਲ ਨੇਕੀਆਂ ਵਿੱਚ ਭਾਈਵਾਲੀ ਕਰਦਾ ਹੈ ਉਹ ਸਦਾ ਤੇ ਹਮੇਸ਼ਾਂ ਲਈ ਖੁਸ਼ੀ ਪਾ ਲੈਂਦਾ ਹੈ।
xxx॥੩॥ਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੩॥