Sri Guru Granth Sahib Ji

Ang: / 1430

Your last visited Ang:

जितनी भूख अन रस साद है तितनी भूख फिरि लागै ॥
Jiṯnī bẖūkẖ an ras sāḏ hai ṯiṯnī bẖūkẖ fir lāgai.
The more one feels hunger for other tastes and pleasures, the more this hunger persists.
ਜਿੰਨੀ ਜਿਆਦਾ ਭੁਖ ਹੋਰਸੁ ਖੁਸ਼ੀਆਂ ਤੇ ਸੁਆਦਾ ਲਈ ਹੈ ਉਨੀ ਹੀ ਜਿਆਦਾ ਭੁਖ ਉਨ੍ਹਾਂ ਲਈ ਬੰਦਾ ਮੁੜ ਮਹਿਸੂਸ ਕਰਦਾ ਹੈ।
ਭੂਖ ਅਨ ਰਸ ਸਾਦ = ਹੋਰ ਰਸਾਂ ਤੇ ਸੁਆਦਾਂ ਦੀ ਭੁੱਖ। ਰਸਿ = ਰਸ ਨਾਲ।ਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ (ਮਨੁੱਖ ਨੂੰ ਲੱਗਦੀ) ਹੈ, (ਜਿਉਂ ਜਿਉਂ ਰਸ ਸੁਆਦ ਮਾਣੀਦੇ ਹਨ) ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲੱਗਦੀ ਜਾਂਦੀ ਹੈ (ਮਾਇਕ ਰਸਾਂ ਵਲੋਂ ਮਨੁੱਖ ਕਦੇ ਭੀ ਰੱਜਦਾ ਨਹੀਂ)।
 
जिसु हरि आपि क्रिपा करे सो वेचे सिरु गुर आगै ॥
Jis har āp kirpā kare so vecẖe sir gur āgai.
Those unto whom the Lord Himself shows mercy, sell their head to the Guru.
ਜੀਹਦੇ ਉਤੇ ਵਾਹਿਗੁਰੂ ਖੁਦ ਰਹਿਮਤ ਧਾਰਦਾ ਹੈ, ਉਹ ਆਪਣਾ ਸੀਸ ਗੁਰਾਂ ਮੂਹਰੇ ਵੇਚ ਦਿੰਦਾ ਹੈ।
xxxਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅਗੇ (ਆਪਣਾ) ਸਿਰ ਵੇਚ ਦੇਂਦਾ ਹੈ (ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ)।
 
जन नानक हरि रसि त्रिपतिआ फिरि भूख न लागै ॥४॥४॥१०॥४८॥
Jan Nānak har ras ṯaripṯi▫ā fir bẖūkẖ na lāgai. ||4||4||10||48||
Servant Nanak is satisfied by the Name of the Lord, Har, Har. He shall never feel hungry again. ||4||4||10||48||
ਵਾਹਿਗੁਰੂ ਦੇ ਅੰਮ੍ਰਿਤ ਨਾਲ ਨਫਰ ਨਾਨਕ, ਰੱਜ ਗਿਆ ਹੈ ਅਤੇ ਮੁੜ ਕੇ ਉਸ ਨੂੰ ਭੁਖ ਨਹੀਂ ਲਗੇਗੀ।
xxx॥੪॥ਹੇ ਦਾਸ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ॥੪॥੪॥੧੦॥੪੮॥
 
गउड़ी बैरागणि महला ४ ॥
Ga▫oṛī bairāgaṇ mėhlā 4.
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
xxxxxx
 
हमरै मनि चिति हरि आस नित किउ देखा हरि दरसु तुमारा ॥
Hamrai man cẖiṯ har ās niṯ ki▫o ḏekẖā har ḏaras ṯumārā.
Within my conscious mind is the constant longing for the Lord. How can I behold the Blessed Vision of Your Darshan, Lord?
ਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?
ਮਨਿ = ਮਨ ਵਿਚ। ਚਿਤਿ = ਚਿਤ ਵਿਚ। ਹਰਿ = ਹੇ ਹਰੀ! ਦੇਖਾ = ਦੇਖਾਂ, ਮੈਂ ਵੇਖਾਂ।ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ।
 
जिनि प्रीति लाई सो जाणता हमरै मनि चिति हरि बहुतु पिआरा ॥
Jin parīṯ lā▫ī so jāṇṯā hamrai man cẖiṯ har bahuṯ pi▫ārā.
One who loves the Lord knows this; the Lord is very dear to my conscious mind.
ਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।
ਜਿਨਿ = ਜਿਸ (ਹਰੀ) ਨੇ।ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ।
 
हउ कुरबानी गुर आपणे जिनि विछुड़िआ मेलिआ मेरा सिरजनहारा ॥१॥
Ha▫o kurbānī gur āpṇe jin vicẖẖuṛi▫ā meli▫ā merā sirjanhārā. ||1||
I am a sacrifice to my Guru, who has re-united me with my Creator Lord; I was separated from Him for such a long time! ||1||
ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
xxx॥੧॥ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
 
मेरे राम हम पापी सरणि परे हरि दुआरि ॥
Mere rām ham pāpī saraṇ pare har ḏu▫ār.
O my Lord, I am a sinner; I have come to Your Sanctuary, and fallen at Your Door, Lord.
ਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!
ਦੁਆਰਿ = ਦਰ ਤੇ।ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ,
 
मतु निरगुण हम मेलै कबहूं अपुनी किरपा धारि ॥१॥ रहाउ ॥
Maṯ nirguṇ ham melai kabahūʼn apunī kirpā ḏẖār. ||1|| rahā▫o.
My intellect is worthless; I am filthy and polluted. Please shower me with Your Mercy sometime. ||1||Pause||
ਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।
ਮਤੁ = ਸ਼ਾਇਦ ॥੧॥ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ॥
 
हमरे अवगुण बहुतु बहुतु है बहु बार बार हरि गणत न आवै ॥
Hamre avguṇ bahuṯ bahuṯ hai baho bār bār har gaṇaṯ na āvai.
My demerits are so many and numerous. I have sinned so many times, over and over again. O Lord, they cannot be counted.
ਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!
ਗਣਤ ਨ ਆਵੈ = ਗਿਣਤੀ ਕੀਤੀ ਨਹੀਂ ਜਾ ਸਕਦੀ।ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ।
 
तूं गुणवंता हरि हरि दइआलु हरि आपे बखसि लैहि हरि भावै ॥
Ŧūʼn guṇvanṯā har har ḏa▫i▫āl har āpe bakẖas laihi har bẖāvai.
You, Lord, are the Merciful Treasure of Virtue. When it pleases You, Lord, You forgive me.
ਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।
xxxਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।
 
हम अपराधी राखे गुर संगती उपदेसु दीओ हरि नामु छडावै ॥२॥
Ham aprāḏẖī rākẖe gur sangṯī upḏes ḏī▫o har nām cẖẖadāvai. ||2||
I am a sinner, saved only by the Company of the Guru. He has bestowed the Teachings of the Lord's Name, which saves me. ||2||
ਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।
xxx॥੨॥ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥
 
तुमरे गुण किआ कहा मेरे सतिगुरा जब गुरु बोलह तब बिसमु होइ जाइ ॥
Ŧumre guṇ ki▫ā kahā mere saṯigurā jab gur bolah ṯab bisam ho▫e jā▫e.
What Glorious Virtues of Yours can I describe, O my True Guru? When the Guru speaks, I am transfixed with wonder.
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
ਕਹਾ = ਕਹਾਂ, ਮੈਂ ਆਖਾਂ। ਗੁਰੁ ਬੋਲਹ = ਅਸੀਂ 'ਗੁਰੂ ਗੁਰੂ' ਬੋਲਦੇ ਹਾਂ। ਬਿਸਮੁ = ਅਸਚਰਜ ਆਤਮਕ ਹਾਲਤ।ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।
 
हम जैसे अपराधी अवरु कोई राखै जैसे हम सतिगुरि राखि लीए छडाइ ॥
Ham jaise aprāḏẖī avar ko▫ī rākẖai jaise ham saṯgur rākẖ lī▫e cẖẖadā▫e.
Can anyone else save a sinner like me? The True Guru has protected and saved me.
ਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।
ਸਤਿਗੁਰਿ = ਸਤਿਗੁਰ ਨੇ।ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ?
 
तूं गुरु पिता तूंहै गुरु माता तूं गुरु बंधपु मेरा सखा सखाइ ॥३॥
Ŧūʼn gur piṯā ṯūʼnhai gur māṯā ṯūʼn gur banḏẖap merā sakẖā sakẖā▫e. ||3||
O Guru, You are my father. O Guru, You are my mother. O Guru, You are my relative, companion and friend. ||3||
ਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।
ਬੰਧਪੁ = ਰਿਸ਼ਤੇਦਾਰ। ਸਖਾ = ਮਿੱਤਰ ॥੩॥ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥
 
जो हमरी बिधि होती मेरे सतिगुरा सा बिधि तुम हरि जाणहु आपे ॥
Jo hamrī biḏẖ hoṯī mere saṯigurā sā biḏẖ ṯum har jāṇhu āpe.
My condition, O my True Guru - that condition, O Lord, is known only to You.
ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
ਬਿਧਿ = ਹਾਲਤ। ਸਾ ਬਿਧਿ = ਉਹ ਹਾਲਤ।ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
 
हम रुलते फिरते कोई बात न पूछता गुर सतिगुर संगि कीरे हम थापे ॥
Ham rulṯe firṯe ko▫ī bāṯ na pūcẖẖ▫ṯā gur saṯgur sang kīre ham thāpe.
I was rolling around in the dirt, and no one cared for me at all. In the Company of the Guru, the True Guru, I, the worm, have been raised up and exalted.
ਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।
ਕੀਰੇ = ਕੀੜੇ। ਥਾਪੇ = ਥਾਪਨਾ ਦਿੱਤੀ, ਵਡਿਆਈ ਦਿੱਤੀ।ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ।
 
धंनु धंनु गुरू नानक जन केरा जितु मिलिऐ चूके सभि सोग संतापे ॥४॥५॥११॥४९॥
Ḏẖan ḏẖan gurū Nānak jan kerā jiṯ mili▫ai cẖūke sabẖ sog sanṯāpe. ||4||5||11||49||
Blessed, blessed is the Guru of servant Nanak; meeting Him, all my sorrows and troubles have come to an end. ||4||5||11||49||
ਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।
ਕੇਰਾ = ਦਾ। ਸਭਿ = ਸਾਰੇ ॥੪॥ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥
 
गउड़ी बैरागणि महला ४ ॥
Ga▫oṛī bairāgaṇ mėhlā 4.
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੱਥੀ।
xxxxxx
 
कंचन नारी महि जीउ लुभतु है मोहु मीठा माइआ ॥
Kancẖan nārī mėh jī▫o lubẖaṯ hai moh mīṯẖā mā▫i▫ā.
The soul of the man is lured by gold and women; emotional attachment to Maya is so sweet to him.
ਸੋਨੇ ਤੇ ਇਸਤ੍ਰੀ ਵਿੱਚ ਆਦਮੀ ਫਰੇਫ਼ਤਾ ਹੋਇਆ ਹੋਇਆ ਹੈ ਤੇ ਸੰਸਾਰੀ ਪਦਾਰਥਾ ਦੀ ਪ੍ਰੀਤ ਉਸ ਨੂੰ ਮਿੱਠੀ ਲਗਦੀ ਹੈ।
ਕੰਚਨ = ਸੋਨਾ। ਜੀਉ = ਜਿੰਦ, ਮਨ।ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ।
 
घर मंदर घोड़े खुसी मनु अन रसि लाइआ ॥
Gẖar manḏar gẖoṛe kẖusī man an ras lā▫i▫ā.
The mind has become attached to the pleasures of houses, palaces, horses and other enjoyments.
ਉਸ ਨੇ ਆਪਣਾ ਚਿੱਤ ਮਕਾਨਾ, ਮਹਿਲਾ ਘੋੜਿਆਂ ਅਤੇ ਹੋਰਨਾ ਸੁਆਦਾ ਦੇ ਅਨੰਦ ਨਾਲ ਜੋੜਿਆ ਹੋਇਆ ਹੈ।
ਅਨ ਰਸਿ = ਹੋਰ ਹੋਰ (ਪਦਾਰਥਾਂ ਦੇ) ਰਸ ਵਿਚ।ਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ।
 
हरि प्रभु चिति न आवई किउ छूटा मेरे हरि राइआ ॥१॥
Har parabẖ cẖiṯ na āvī ki▫o cẖẖūtā mere har rā▫i▫ā. ||1||
The Lord God does not even enter his thoughts; how can he be saved, O my Lord King? ||1||
ਵਾਹਿਗੁਰੂ ਸੁਆਮੀ ਨੂੰ ਮੈਂ ਚੇਤੇ ਨਹੀਂ ਕਰਦਾ, ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂਗਾ, ਹੇ ਮੇਰੇ ਵਾਹਿਗੁਰੂ ਪਾਤਸ਼ਾਹ!
ਚਿਤਿ = ਚਿੱਤ ਵਿਚ। ਛੂਟਾ = ਛੂਟਾਂ, ਮੈਂ (ਇਸ ਮੋਹ ਵਿਚੋਂ) ਨਿਕਲਾਂ ॥੧॥ਹੇ ਮੇਰੇ ਹਰੀ! ਹੇ ਮੇਰੇ ਰਾਜਨ! (ਤੂੰ) ਪਰਮਾਤਮਾ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ? ॥੧॥
 
मेरे राम इह नीच करम हरि मेरे ॥
Mere rām ih nīcẖ karam har mere.
O my Lord, these are my lowly actions, O my Lord.
ਹੈ ਮੇਰੇ ਸਰਬ-ਵਿਆਪਕ ਸੁਆਮੀ ਵਾਹਿਗੁਰੂ ਇਹੋ ਜਿਹੇ ਹਨ, ਮੇਰੇ ਕਮੀਨੇ ਅਮਲ!
ਕਰਮ = ਕੰਮ।ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ।
 
गुणवंता हरि हरि दइआलु करि किरपा बखसि अवगण सभि मेरे ॥१॥ रहाउ ॥
Guṇvanṯā har har ḏa▫i▫āl kar kirpā bakẖas avgaṇ sabẖ mere. ||1|| rahā▫o.
O Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||
ਹੈ ਮੇਰੇ ਨੇਕੀ-ਨਿਪੁੰਨ ਅਤੇ ਮਿਹਰਬਾਨ ਸੁਆਮੀ ਮਾਲਕ! ਮੇਰੇ ਉਤੇ ਰਹਿਮਤ ਧਾਰ ਅਤੇ ਮੇਰੇ ਸਾਰੇ ਗੁਨਾਹ ਮਾਫ ਕਰ ਦੇ ਠਹਿਰਾਉ।
ਸਭਿ = ਸਾਰੇ ॥੧॥ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼ ॥੧॥ ਰਹਾਉ॥
 
किछु रूपु नही किछु जाति नाही किछु ढंगु न मेरा ॥
Kicẖẖ rūp nahī kicẖẖ jāṯ nāhī kicẖẖ dẖang na merā.
I have no beauty, no social status, no manners.
ਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।
ਢੰਗੁ = ਸੁਚੱਜ।ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ।
 
किआ मुहु लै बोलह गुण बिहून नामु जपिआ न तेरा ॥
Ki▫ā muhu lai bolah guṇ bihūn nām japi▫ā na ṯerā.
With what face am I to speak? I have no virtue at all; I have not chanted Your Name.
ਮੈਂ ਖੂਬੀ-ਰਹਿਤ ਕਿਸ ਮੁਖ ਨਾਲ ਤੇਰੀ ਹਜੂਰੀ ਵਿੱਚ ਬੋਲਣ ਦਾ ਹੀਆ ਕਰਾਂ, ਕਿਉਂਕਿ ਮੈਂ ਤੇਰੇ ਨਾਮ ਦਾ ਉਚਾਰਣ ਨਹੀਂ ਕੀਤਾ।
ਬੋਲਹ = ਅਸੀਂ ਬੋਲੀਏ। ਬਿਹੂਨ = ਸੱਖਣੇ।ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ?
 
हम पापी संगि गुर उबरे पुंनु सतिगुर केरा ॥२॥
Ham pāpī sang gur ubre punn saṯgur kerā. ||2||
I am a sinner, saved only by the Company of the Guru. This is the generous blessing of the True Guru. ||2||
ਮੈਂ ਅਪਰਾਧੀ ਗੁਰਾਂ ਦੀ ਸੰਗਤ ਨਾਲ ਬਚ ਗਿਆ ਹਾਂ। ਇਹ ਹੈ ਉਪਕਾਰ ਸੱਚੇ ਗੁਰਾਂ ਦਾ।
ਸੰਗਿ = ਸੰਗਤ ਵਿਚ। ਪੁੰਨੁ = ਨੇਕੀ। ਕੇਰਾ = ਦਾ ॥੨॥ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ ॥੨॥
 
सभु जीउ पिंडु मुखु नकु दीआ वरतण कउ पाणी ॥
Sabẖ jī▫o pind mukẖ nak ḏī▫ā varṯaṇ ka▫o pāṇī.
He gave all beings souls, bodies, mouths, noses and water to drink.
ਪ੍ਰਭੂ ਨੇ ਸਮੂਹ ਪ੍ਰਾਣੀਆਂ ਨੂੰ ਆਤਮਾਵਾਂ, ਦੇਹਾਂ ਮੂੰਹ, ਨੱਕ ਅਤੇ ਇਸਤਿਮਾਲ ਕਰਨ ਨੂੰ ਜਲ ਦਿਤਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਕਉ = ਵਾਸਤੇ।ਇਹ ਜਿੰਦ ਇਹ ਸਰੀਰ ਇਹ ਮੂੰਹ ਇਹ ਨੱਕ ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ।
 
अंनु खाणा कपड़ु पैनणु दीआ रस अनि भोगाणी ॥
Ann kẖāṇā kapaṛ painaṇ ḏī▫ā ras an bẖogāṇī.
He gave them corn to eat, clothes to wear, and other pleasures to enjoy.
ਉਸ ਨੇ ਉਨ੍ਹਾਂ ਨੂੰ ਖਾਣ ਲਈ ਅਨਾਜ, ਪਹਿਨਣ ਲਈ ਕਪੜੇ ਅਤੇ ਹੋਰ ਖੁਸ਼ੀਆਂ ਮਾਨਣ ਲਈ ਦਿੱਤੀਆਂ ਹਨ।
ਅਨਿ = ਅਨਿਕ, ਅਨੇਕਾਂ।ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ।
 
जिनि दीए सु चिति न आवई पसू हउ करि जाणी ॥३॥
Jin ḏī▫e so cẖiṯ na āvī pasū ha▫o kar jāṇī. ||3||
But they do not remember the One who gave them all this. The animals think that they made themselves! ||3||
ਜਿਸ ਨੇ (ਇਹ ਕੁਛ) ਦਿਤਾ ਹੈ, ਉਹ ਬੰਦੇ ਨੂੰ ਚੇਤੇ ਨਹੀਂ ਆਉਂਦਾ। ਡੰਗਰ (ਭਾਵ ਮੂਰਖ) ਖਿਆਲ ਕਰਦਾ ਹੈ ਕਿ ਉਸ ਨੇ ਆਪਣੇ ਆਪ ਹੀ ਉਨ੍ਹਾਂ ਨੂੰ ਬਣਾਇਆ ਹੈ।
ਜਿਨਿ = ਜਿਸ ਨੇ। ਹਉ = ਮੈਂ ॥੩॥ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ ॥੩॥
 
सभु कीता तेरा वरतदा तूं अंतरजामी ॥
Sabẖ kīṯā ṯerā varaṯḏā ṯūʼn anṯarjāmī.
You made them all; You are all-pervading. You are the Inner-knower, the Searcher of hearts.
ਤੂੰ ਸਾਰੇ ਸਾਜੇ ਹਨ ਅਤੇ ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ। ਤੂੰ ਮੇਰੇ ਮਾਲਕ, ਦਿਲਾਂ ਦਾ ਜਾਨਣਹਾਰ ਹੈ।
xxx(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ।
 
हम जंत विचारे किआ करह सभु खेलु तुम सुआमी ॥
Ham janṯ vicẖāre ki▫ā karah sabẖ kẖel ṯum su▫āmī.
What can these wretched creatures do? This whole drama is Yours, O Lord and Master.
ਅਸੀਂ ਗਰੀਬੜੇ ਜੀਵ ਕੀ ਕਰ ਸਕਦੇ ਹਾਂ? ਸਮੂਹ ਖੇਡ ਤੇਰੀ ਹੀ ਹੈ, ਹੇ ਸਾਹਿਬ!
ਕਰਹ = ਕਰੀਏ। ਤੁਮ = ਤੁਮਾਰਾ, ਤੇਰਾ।ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ।
 
जन नानकु हाटि विहाझिआ हरि गुलम गुलामी ॥४॥६॥१२॥५०॥
Jan Nānak hāt vihājẖi▫ā har gulam gulāmī. ||4||6||12||50||
Servant Nanak was purchased in the slave-market. He is the slave of the Lord's slaves. ||4||6||12||50||
ਮੰਡੀ ਵਿਚੋਂ ਮੁੱਲ ਲਿਆ ਹੋਇਆ ਮਸਕੀਨ ਨਾਨਕ! ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੈ।
ਹਾਟਿ = ਹੱਟੀ ਵਿਚੋਂ, ਮੰਡੀ ਵਿਚ। ਗੁਲਮ ਗੁਲਾਮੀ = ਗ਼ੁਲਾਮਾਂ ਦਾ ਗ਼ੁਲਾਮ ॥੪॥(ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ ॥੪॥੬॥੧੨॥੫੦॥