Sri Guru Granth Sahib Ji

Ang: / 1430

Your last visited Ang:

हरि हरि निकटि वसै सभ जग कै अपर्मपर पुरखु अतोली ॥
Har har nikat vasai sabẖ jag kai aprampar purakẖ aṯolī.
The Lord, Har, Har, dwells close by, all over the world. He is Infinite, All-powerful and Immeasurable.
ਬੇ-ਹਦ ਸਰਬ ਸ਼ਕਤੀਵਾਨ ਅਤੇ ਅਮਾਪ ਸੁਆਮੀ ਮਾਲਕ ਸਾਰੀ ਦੁਨੀਆਂ ਦੇ ਲਾਗੇ ਰਹਿੰਦਾ ਹੈ।
ਅਪਰੰਪਰ = ਪਰੇ ਤੋਂ ਪਰੇ।ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ।
 
हरि हरि प्रगटु कीओ गुरि पूरै सिरु वेचिओ गुर पहि मोली ॥३॥
Har har pargat kī▫o gur pūrai sir vecẖi▫o gur pėh molī. ||3||
The Perfect Guru has revealed the Lord, Har, Har, to me. I have sold my head to the Guru. ||3||
ਪੂਰਨ ਗੁਰੂ ਨੇ ਜਿਸ ਕੋਲ ਮੈਂ ਆਪਣਾ ਸੀਸ ਮੁੱਲ ਵੇਚ ਦਿਤਾ ਹੈ, ਸੁਆਮੀ ਮਾਲਕ ਮੈਨੂੰ ਪਰਤੱਖ ਵਿਖਾਲ ਦਿਤਾ ਹੈ।
ਗੁਰਿ = ਗੁਰੂ ਨੇ। ਮੋਲੀ = ਮੁੱਲ ਤੋਂ ॥੩॥ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥
 
हरि जी अंतरि बाहरि तुम सरणागति तुम वड पुरख वडोली ॥
Har jī anṯar bāhar ṯum sarṇāgaṯ ṯum vad purakẖ vadolī.
O Dear Lord, inside and outside, I am in the protection of Your Sanctuary; You are the Greatest of the Great, All-powerful Lord.
ਹੇ ਪੂਜਨੀਯ ਵਾਹਿਗੁਰੂ ਅੰਦਰਿ ਤੇ ਬਾਹਿਰ ਮੈਂ ਤੇਰੀ ਪਨਾਹ ਤਾਬੇ ਹਾਂ, ਤੂੰ ਵਿਸ਼ਾਲਾ ਦਾ ਪ੍ਰੇਮ ਵਿਸ਼ਾਲ ਸੁਆਮੀ ਹੈ।
ਤੁਮ ਸਰਣਾਗਤਿ = ਤੇਰੀ ਸਰਨ ਆਇਆ ਹਾਂ। ਵਡੋਲੀ = ਵੱਡਾ।ਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ।
 
जनु नानकु अनदिनु हरि गुण गावै मिलि सतिगुर गुर वेचोली ॥४॥१॥१५॥५३॥
Jan Nānak an▫ḏin har guṇ gāvai mil saṯgur gur vecẖolī. ||4||1||15||53||
Servant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||
ਵਿਚੌਲੇ ਉਤਕ੍ਰਿਸਟਤ ਸੱਚੇ ਗੁਰਾਂ ਨੂੰ ਭੇਟ ਕੇ ਨਫਰ ਨਾਨਕ ਰੋਣ ਦਿਹੁੰ ਵਾਹਿਗੁਰੂ ਦੇ ਗੁਣਾ ਦਾ ਗਾਇਨ ਕਰਦਾ ਹੈ।
ਅਨਦਿਨੁ = ਹਰ ਰੋਜ਼। ਵੇਚੋਲੀ = ਵਕੀਲ, ਵਿਛੋਲਾ ॥੪॥ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
xxxxxx
 
जगजीवन अपर्मपर सुआमी जगदीसुर पुरख बिधाते ॥
Jagjīvan aprampar su▫āmī jagḏīsur purakẖ biḏẖāṯe.
Life of the World, Infinite Lord and Master, Master of the Universe, All-powerful Architect of Destiny.
ਤੂੰ ਹੈ ਸਾਹਿਬ, ਜਗਤ ਦੀ ਜਿੰਦ ਜਾਨ, ਪਰੇਡੇ ਤੋਂ ਪਰਮ ਪਰੇਡੇ, ਆਲਮ ਦਾ ਮਾਲਕ, ਸ੍ਰਬ ਸ਼ਕਤੀਵਾਨ ਅਤੇ ਕਿਸਮਤ ਦਾ ਲਿਖਾਰੀ ਹੈ।
ਜਗਜੀਵਨ = ਹੇ ਜਗਤ ਦੇ ਜੀਵਨ! ਅਪਰੰਪਰ = ਪਰੇ ਤੋਂ ਪਰੇ। ਜਗਦੀਸੁਰ = (जगत् ईश्वर) ਹੇ ਜਗਤ ਦੇ ਈਸ਼ਵਰ! ਬਿਧਾਤੇ = ਹੇ ਸਿਰਜਣਹਾਰ!ਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!
 
जितु मारगि तुम प्रेरहु सुआमी तितु मारगि हम जाते ॥१॥
Jiṯ mārag ṯum parerhu su▫āmī ṯiṯ mārag ham jāṯe. ||1||
Whichever way You turn me, O my Lord and Master, that is the way I shall go. ||1||
ਜਿਹੜੇ ਭੀ ਰਸਤੇ ਦੀ ਤੂੰ ਮੇਨੂੰ ਪ੍ਰੇਰਣਾ ਕਰਦਾ ਹੈ, ਉਸੇ ਹੀ ਰਸਤੇ ਮੈਂ ਜਾਂਦਾ ਹਾਂ, ਹੈ ਮੇਰੇ ਮਾਲਕ।
ਜਿਤੁ = ਜਿਸ ਵਿਚ। ਮਾਰਗਿ = ਰਸਤੇ ਵਿਚ। ਜਿਤੁ ਮਾਰਗਿ = ਜਿਸ ਰਾਹ ਉੱਤੇ ॥੧॥ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ ॥੧॥
 
राम मेरा मनु हरि सेती राते ॥
Rām merā man har seṯī rāṯe.
O Lord, my mind is attuned to the Lord's Love.
ਹੈ ਵਿਆਪਕ ਵਾਹਿਗੁਰੂ ਮੇਰਾ ਹਿਰਦਾ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ।
ਸੇਤੀ = ਨਾਲ। ਰਾਤੇ = ਰੰਗਿਆ ਹੋਇਆ।ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ।
 
सतसंगति मिलि राम रसु पाइआ हरि रामै नामि समाते ॥१॥ रहाउ ॥
Saṯsangaṯ mil rām ras pā▫i▫ā har rāmai nām samāṯe. ||1|| rahā▫o.
Joining the Sat Sangat, the True Congregation, I have obtained the sublime essence of the Lord. I am absorbed in the Name of the Lord. ||1||Pause||
ਸਾਧ ਸੰਗਤ ਅੰਦਰ ਜੁੜ ਕੇ ਮੈਂ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
ਮਿਲਿ = ਮਿਲ ਕੇ। ਨਾਮਿ = ਨਾਮ ਵਿਚ ॥੧॥(ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਰਹਾਉ॥
 
हरि हरि नामु हरि हरि जगि अवखधु हरि हरि नामु हरि साते ॥
Har har nām har har jag avkẖaḏẖ har har nām har sāṯe.
The Lord, Har, Har, and the Name of the Lord, Har, Har, is the panacea, the medicine for the world. The Lord, and the Name of the Lord, Har, Har, bring peace and tranquility.
ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਸੁਆਮੀ ਬੀਮਾਰ ਦੁਨੀਆਂ ਲਈ ਦਵਾਈ ਹਨ। ਵਾਹਿਗੁਰੂ ਤੇ ਵਾਹਿਗੁਰੂ ਸੁਆਮੀ ਦਾ ਨਾਮ ਸਦਾ ਸੱਚੇ ਹਨ।
ਜਗਿ = ਜਗਤ ਵਿਚ। ਅਵਖਧੁ = ਦਵਾਈ। ਸਾਤਿ = ਸ਼ਾਂਤਿ (ਦੇਣ ਵਾਲਾ)।ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ।
 
तिन के पाप दोख सभि बिनसे जो गुरमति राम रसु खाते ॥२॥
Ŧin ke pāp ḏokẖ sabẖ binse jo gurmaṯ rām ras kẖāṯe. ||2||
Those who partake of the Lord's sublime essence, through the Guru's Teachings - their sins and sufferings are all eliminated. ||2||
ਉਨ੍ਹਾਂ ਦੇ ਗੁਨਾਹ ਅਤੇ ਅਉਗਣ ਸਮੂਹ ਨਾਸ ਹੋ ਜਾਂਦੇ ਹਨ, ਜਿਹੜੇ, ਗੁਰਾਂ ਦੇ ਉਪਦੇਸ਼ ਤਾਂਬੇ ਪ੍ਰਭੂ ਦੇ ਜੋਹਰ ਨੂੰ ਭੁੰਚਦੇ ਹਨ।
ਦੋਖ = ਐਬ ॥੨॥ਜੇਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ॥੨॥
 
जिन कउ लिखतु लिखे धुरि मसतकि ते गुर संतोख सरि नाते ॥
Jin ka▫o likẖaṯ likẖe ḏẖur masṯak ṯe gur sanṯokẖ sar nāṯe.
Those who have such pre-ordained destiny inscribed on their foreheads, bathe in the pool of contentment of the Guru.
ਜਿਨ੍ਹਾਂ ਦੇ ਮਥੇ ਉਤੇ ਮੁਢ ਦੀ-ਲਿਖੀ ਹੋਈ ਐਸੀ ਲਿਖਤਾਕਾਰ ਹੈ, ਉਹ ਗੁਰੂ ਜੀ ਦੇ ਸੰਤੁਸ਼ਟਤਾ ਦੇ ਤਾਲਾਬ ਅੰਦਰ ਨ੍ਹਾਉਂਦੇ ਹਨ।
ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਸਰਿ = ਸਰ ਵਿਚ। ਸੰਤੋਖ ਸਰਿ = ਸੰਤੋਖ ਦੇ ਸਰ ਵਿਚ।ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ)।
 
दुरमति मैलु गई सभ तिन की जो राम नाम रंगि राते ॥३॥
Ḏurmaṯ mail ga▫ī sabẖ ṯin kī jo rām nām rang rāṯe. ||3||
The filth of evil-mindedness is totally washed away, from those who are imbued with the Love of the Lord's Name. ||3||
ਜਿਹੜੇ ਸਾਹਿਬ ਦੇ ਨਾਮ ਦੇ ਪ੍ਰੇਮ ਨਾਲ ਰੰਗੀਜੇ ਹਨ ਉਹਨਾਂ ਦੀ ਮੰਦੀ ਅਕਲ ਦੀ ਸਾਰੀ ਮਲੀਨਤਾ ਧੌਤੀ ਜਾਂਦੀ ਹੈ।
xxx॥੩॥ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮੱਤ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੩॥
 
राम तुम आपे आपि आपि प्रभु ठाकुर तुम जेवड अवरु न दाते ॥
Rām ṯum āpe āp āp parabẖ ṯẖākur ṯum jevad avar na ḏāṯe.
O Lord, You Yourself are Your Own Master, O God. There is no other Giver as Great as You.
ਹੇ ਵਾਹਿਗੁਰੂ! ਮੇਰੇ ਸੁਆਮੀ ਮਾਲਕ ਤੂੰ ਆਪ ਹੀ ਸਾਰਾ ਕੁਛ ਖੁਦ-ਬ-ਖੁਦ ਹੈ। ਤੇਰੇ ਜਿੱਡਾ ਵਡਾ ਦਾਤਾਰ ਹੋਰ ਕੋਈ ਨਹੀਂ।
ਠਾਕੁਰ = ਹੇ ਠਾਕੁਰ!ਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ।
 
जनु नानकु नामु लए तां जीवै हरि जपीऐ हरि किरपा ते ॥४॥२॥१६॥५४॥
Jan Nānak nām la▫e ṯāʼn jīvai har japī▫ai har kirpā ṯe. ||4||2||16||54||
Servant Nanak lives by the Naam, the Name of the Lord; by the Lord's Mercy, he chants the Lord's Name. ||4||2||16||54||
ਗੋਲਾ ਨਾਨਕ ਕੇਵਲ ਸਾਈਂ ਦਾ ਨਾਮ ਲੈਣ ਨਾਲ ਹੀ ਜੀਊਂਦਾ ਹੈ। ਵਾਹਿਗੁਰੂ ਦੀ ਦਇਆ ਦੁਆਰਾ ਹੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ।
ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਤੇ = ਤੋਂ, ਨਾਲ ॥੪॥ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ॥੪॥੨॥੧੬॥੫੪॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
xxxxxx
 
करहु क्रिपा जगजीवन दाते मेरा मनु हरि सेती राचे ॥
Karahu kirpā jagjīvan ḏāṯe merā man har seṯī rācẖe.
Show Mercy to me, O Life of the World, O Great Giver, so that my mind may merge with the Lord.
ਮੇਰੇ ਉਤੇ ਤਰਸ ਕਰ ਹੇ ਜਹਾਨ ਨੂੰ ਜਿੰਦ ਜਾਨ ਦੇਣ ਵਾਲੇ! ਤਾਂ ਜੋ ਮੇਰੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹੇ।
ਰਾਚੇ = ਰਚਿਆ ਰਹੇ, ਮਸਤ ਰਹੇ।ਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ।
 
सतिगुरि बचनु दीओ अति निरमलु जपि हरि हरि हरि मनु माचे ॥१॥
Saṯgur bacẖan ḏī▫o aṯ nirmal jap har har har man mācẖe. ||1||
The True Guru has bestowed His most pure and sacred Teachings. Chanting the Name of the Lord, Har, Har, Har, my mind is transfixed and enraptured. ||1||
ਸੱਚੇ ਗੁਰਾਂ ਨੇ ਮੈਨੂੰ ਪਰਮ ਪਵਿੱਤਰ ਸਿਖਿਆ ਦਿੱਤੀ ਹੈ ਅਤੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰਾ ਚਿੱਤ ਪਰਮ ਪਰਸੰਨ ਹੋ ਗਿਆ ਹੈ।
ਸਤਿਗੁਰਿ = ਗੁਰੂ ਨੇ। ਬਚਨੁ = ਉਪਦੇਸ਼। ਮਾਚੇ = ਮੱਚਦਾ ਹੈ, ਖ਼ੁਸ਼ ਹੁੰਦਾ ਹੈ ॥੧॥(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ॥੧॥
 
राम मेरा मनु तनु बेधि लीओ हरि साचे ॥
Rām merā man ṯan beḏẖ lī▫o har sācẖe.
O Lord, my mind and body have been pierced through by the True Lord.
ਹੇ ਸਰਬ-ਵਿਆਪਕ ਸੁਆਮੀ! ਮੇਰਾ ਮਨ ਤੇ ਦੇਹਿ, ਸੱਚੇ ਵਾਹਿਗੁਰੂ ਨੇ ਵਿੱਨ੍ਹ ਸੁਟੇ ਹਨ।
ਬੇਧਿ ਲੀਓ = ਵਿੰਨ੍ਹ ਲਿਆ। ਸਾਚੇ = ਸਦਾ ਕਾਇਮ ਰਹਿਣ ਵਾਲੇ ਨੇ।ਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ।
 
जिह काल कै मुखि जगतु सभु ग्रसिआ गुर सतिगुर कै बचनि हरि हम बाचे ॥१॥ रहाउ ॥
Jih kāl kai mukẖ jagaṯ sabẖ garsi▫ā gur saṯgur kai bacẖan har ham bācẖe. ||1|| rahā▫o.
The whole world is caught and held in the mouth of Death. Through the Teachings of the Guru, the True Guru, O Lord, I am saved. ||1||Pause||
ਮੇਰੇ ਵਾਹਿਗੁਰੂ, ਵਿਸ਼ਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਉਸ ਮੌਤ ਤੋਂ ਬਚ ਗਿਆ ਹਾਂ, ਜਿਸ ਦੇ ਮੂੰਹ (ਪੰਜੇ) ਵਿੱਚ ਸਾਰਾ ਜਹਾਨ ਫਸਿਆ ਹੋਇਆ ਹੈ। ਠਹਿਰਾਉ।
ਕਾਲ = ਆਤਮਕ ਮੌਤ। ਮੁਖਿ = ਮੂੰਹ ਵਿਚ। ਗ੍ਰਸਿਆ = ਨਿਗਲਿਆ ਹੋਇਆ। ਬਾਚੇ = ਬਚ ਗਏ ਹਾਂ ॥੧॥ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ॥੧॥ ਰਹਾਉ॥
 
जिन कउ प्रीति नाही हरि सेती ते साकत मूड़ नर काचे ॥
Jin ka▫o parīṯ nāhī har seṯī ṯe sākaṯ mūṛ nar kācẖe.
Those who are not in love with the Lord are foolish and false - they are faithless cynics.
ਜਿਨ੍ਹਾਂ ਦੀ ਪਿਰਹੜੀ ਵਾਹਿਗੁਰੂ ਨਾਲ ਨਹੀਂ, ਉਹ ਅਧਰਮੀ, ਮੂਰਖ ਅਤੇ ਕੂੜੇ ਪੁਰਸ਼ ਹਨ।
ਸੇਤੀ = ਨਾਲ। ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਕਾਚੇ = ਕਮਜ਼ੋਰ ਜੀਵਨ ਵਾਲੇ।ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ।
 
तिन कउ जनमु मरणु अति भारी विचि विसटा मरि मरि पाचे ॥२॥
Ŧin ka▫o janam maraṇ aṯ bẖārī vicẖ vistā mar mar pācẖe. ||2||
They suffer the most extreme agonies of birth and death; they die over and over again, and they rot away in manure. ||2||
ਉਹ ਜੰਮਣ ਤੇ ਮਰਣ ਦਾ ਮਹਾਨ ਜਿਆਦਾ ਦੁਖ ਉਠਾਉਂਦੇ ਹਨ ਅਤੇ ਬਾਰੰਬਾਰ ਮਰਦੇ ਅਤੇ ਗੰਦਗੀ ਅੰਦਰ ਗਲਦੇ ਸੜਦੇ ਹਨ।
ਵਿਸਟਾ = ਵਿਕਾਰਾਂ ਦਾ ਗੰਦ। ਮਰਿ = ਆਤਮਕ ਮੌਤ ਸਹੇੜ ਕੇ। ਪਾਚੇ = ਦੁਖੀ ਹੁੰਦੇ ਹਨ ॥੨॥ਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ॥੨॥
 
तुम दइआल सरणि प्रतिपालक मो कउ दीजै दानु हरि हम जाचे ॥
Ŧum ḏa▫i▫āl saraṇ parṯipālak mo ka▫o ḏījai ḏān har ham jācẖe.
You are the Merciful Cherisher of those who seek Your Sanctuary. I beg of You: please grant me Your gift, Lord.
ਤੂੰ ਮਿਹਰਬਾਨ ਅਤੇ ਸ਼ਰਨਾਰਥੀਆਂ ਦਾ ਪਾਲਣ-ਪੋਸ਼ਣਹਾਰ ਹੈ। ਮੈਂ ਯਾਚਨਾ ਕਰਦਾ ਹਾਂ ਕਿ ਮੈਨੂ ਆਪਣੀ ਪ੍ਰੀਤ ਦੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ!
ਸਰਣਿ ਪ੍ਰਤਿਪਾਲਕ = ਸਰਨ ਆਏ ਦੀ ਰੱਖਿਆ ਕਰਨ ਵਾਲਾ। ਕਉ = ਨੂੰ। ਮੋ ਕਉ = ਮੈਨੂੰ। ਜਾਚੇ = ਮੰਗਦਾ ਹਾਂ।ਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖ਼ਸ਼।
 
हरि के दास दास हम कीजै मनु निरति करे करि नाचे ॥३॥
Har ke ḏās ḏās ham kījai man niraṯ kare kar nācẖe. ||3||
Make me the slave of the Lord's slaves, so that my mind might dance in Your Love. ||3||
ਮੈਨੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੇਰੀ ਆਤਮਾ ਪਰਮ ਪ੍ਰੀਤ ਧਾਰਨ ਕਰ ਕੇ ਨਿਰਤਕਾਰੀ ਕਰੇ।
ਨਿਰਤਿ = ਨਾਚ ॥੩॥ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ॥੩॥
 
आपे साह वडे प्रभ सुआमी हम वणजारे हहि ता चे ॥
Āpe sāh vade parabẖ su▫āmī ham vaṇjāre hėh ṯā cẖe.
He Himself is the Great Banker; God is our Lord and Master. I am His petty merchant.
ਆਪ ਹੀ ਸਾਹਿਬ ਮਾਲਕ ਭਾਰਾ ਸ਼ਾਹੂਕਾਰ ਹੈ। ਮੈਂ ਉਸ ਦਾ ਪਰਚੂਨ ਵਪਾਰੀ ਹਾਂ।
ਤਾ ਚੇ = ਉਸ ਦੇ। ਚੇ = ਦੇ।ਪ੍ਰਭੂ ਜੀ ਆਪ ਹੀ (ਨਾਮ ਦੀ ਰਾਸ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ)।
 
मेरा मनु तनु जीउ रासि सभ तेरी जन नानक के साह प्रभ साचे ॥४॥३॥१७॥५५॥
Merā man ṯan jī▫o rās sabẖ ṯerī jan Nānak ke sāh parabẖ sācẖe. ||4||3||17||55||
My mind, body and soul are all Your capital assets. You, O God, are the True Banker of servant Nanak. ||4||3||17||55||
ਮੇਰੀ ਆਤਮਾ ਦੇਹਿ ਤੇ ਜਿੰਦਗੀ ਸਮੂਹ ਤੇਰੀ ਪੂੰਜੀ ਹੈ। ਤੂੰ ਹੇ ਸੱਚੇ ਸਾਹਿਬ! ਨੌਕਰ ਨਾਨਕ ਦਾ ਸ਼ਾਹੂਕਾਰ ਹੈ।
ਰਾਸਿ = ਪੂੰਜੀ, ਸਰਮਾਇਆ ॥੪॥ਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ-ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤ ਭੀ ਬਖ਼ਸ਼) ॥੪॥੩॥੧੭॥੫੫॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
xxxxxx
 
तुम दइआल सरब दुख भंजन इक बिनउ सुनहु दे काने ॥
Ŧum ḏa▫i▫āl sarab ḏukẖ bẖanjan ik bin▫o sunhu ḏe kāne.
You are Merciful, the Destroyer of all pain. Please give me Your Ear and listen to my prayer.
ਤੂੰ ਦਇਆਵਾਨ ਅਤੇ ਸਮੂਹ ਮੁਸੀਬਤਾ ਨੂੰ ਨਾਸ ਕਰਨ ਵਾਲਾ ਹੈ। ਮੇਰੀ ਇਕ ਬੇਨਤੀ ਨੂੰ ਕੰਨ ਦੇ ਕੇ ਸੁਣ।
ਦਇਆਲ = (ਦਇਆ-ਆਲਯ) ਦਇਆ ਦਾ ਘਰ। ਸਰਬ = ਸਾਰੇ। ਭੰਜਨ = ਨਾਸ ਕਰਨਾ। ਬਿਨਉ = ਬੇਨਤੀ (विनय)। ਦੇ ਕਾਨੇ = ਕੰਨ ਦੇ ਕੇ, ਧਿਆਨ ਨਾਲ।ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ।
 
जिस ते तुम हरि जाने सुआमी सो सतिगुरु मेलि मेरा प्राने ॥१॥
Jis ṯe ṯum har jāne su▫āmī so saṯgur mel merā parāne. ||1||
Please unite me with the True Guru, my breath of life; through Him, O my Lord and Master, You are known. ||1||
ਮੈਨੂੰ ਉਸ ਸੱਚੇ ਗੁਰੂ ਮੇਰੀ ਜਿੰਦ ਜਾਨ ਨਾਲ ਮਿਲਾ ਹੇ ਵਾਹਿਗੁਰੂ ਸੁਆਮੀ! ਜਿਸ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।
ਜਿਸ ਤੇ = ਜਿਸ (ਗੁਰੂ) ਪਾਸੋਂ। ਜਾਨੇ = ਜਾਣ-ਪਛਾਣ ਹੁੰਦੀ ਹੈ। ਪ੍ਰਾਨੇ = ਪ੍ਰਾਣ, ਜਿੰਦ ॥੧॥ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ॥੧॥
 
राम हम सतिगुर पारब्रहम करि माने ॥
Rām ham saṯgur pārbarahm kar māne.
O Lord, I acknowledge the True Guru as the Supreme Lord God.
ਹੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਨੂੰ ਉੱਚਾ ਸੁਆਮੀ ਕਹਿ ਕੇ ਤਸਲੀਮ ਕਰਦਾ ਹਾਂ।
ਕਰਿ = ਕਰ ਕੇ, (ਬਰਾਬਰ ਦਾ) ਕਰ ਕੇ। ਮਾਨੇ = ਮੰਨਿਆ ਹੈ।ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ।
 
हम मूड़ मुगध असुध मति होते गुर सतिगुर कै बचनि हरि हम जाने ॥१॥ रहाउ ॥
Ham mūṛ mugaḏẖ asuḏẖ maṯ hoṯe gur saṯgur kai bacẖan har ham jāne. ||1|| rahā▫o.
I am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||
ਮੈਂ ਮੂਰਖ ਜੜ੍ਹ ਅਤੇ ਅਪਵਿਤ੍ਰ ਸਮਝ ਵਾਲਾ ਹਾਂ। ਮੈਂ ਤੈਨੂੰ ਜਾਣਿਆ ਹੈ, ਹੇ ਵਾਹਿਗੁਰੂ! ਠਹਿਰਾਉ।
ਅਸੁਧ = ਮੈਲੀ। ਮੁਗਧ = ਮੂਰਖ ॥੧॥ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮੱਤ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ॥੧॥ ਰਹਾਉ॥
 
जितने रस अन रस हम देखे सभ तितने फीक फीकाने ॥
Jiṯne ras an ras ham ḏekẖe sabẖ ṯiṯne fīk fīkāne.
All the pleasures and enjoyments which I have seen - I have found them all to be bland and insipid.
ਜਿੰਨੇ ਅਨੰਦ ਅਤੇ ਹੋਰ ਸੁਆਦ ਜੋ ਮੈਂ ਵੇਖੇ ਹਨ, ਸਾਰੇ ਦੇ ਸਾਰੇ ਹੀ ਮੈਂ ਬਿਲਕੁਲ ਫਿਕਲੇ ਪਾਏ ਹਨ।
ਅਨ = (अन्य) ਹੋਰ ਹੋਰ।ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ।