Sri Guru Granth Sahib Ji

Ang: / 1430

Your last visited Ang:

हरि का नामु अम्रित रसु चाखिआ मिलि सतिगुर मीठ रस गाने ॥२॥
Har kā nām amriṯ ras cẖākẖi▫ā mil saṯgur mīṯẖ ras gāne. ||2||
I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
ਸਤਿਗੁਰਾਂ ਨੂੰ ਭੇਟਣ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਸੁਰਜੀਤ ਕਰਨ ਵਾਲਾ ਆਥਿ-ਹਿਯਾਤ ਪਾਨ ਕੀਤਾ ਹੈ, ਜੋ ਕਮਾਦ ਦੇ ਗੰਨੇ ਦੇ ਰੇਹੁ ਦੀ ਮਾਨੰਦ ਮਿੱਠਾ ਹੈ।
ਮਿਲਿ = ਮਿਲ ਕੇ। ਗਾਨੇ = ਗੰਨਾ ॥੨॥ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ॥੨॥
 
जिन कउ गुरु सतिगुरु नही भेटिआ ते साकत मूड़ दिवाने ॥
Jin ka▫o gur saṯgur nahī bẖeti▫ā ṯe sākaṯ mūṛ ḏivāne.
Those who have not met the Guru, the True Guru, are foolish and insane - they are faithless cynics.
ਜਿਹੜੇ ਵਡੇ ਸੱਚੇ ਗੁਰਾਂ ਨੂੰ ਨਹੀਂ ਮਿਲੇ, ਉਹ ਮੂਰਖ ਅਤੇ ਝੱਲੇ ਮਾਇਆ ਦੇ ਪੁਜਾਰੀ ਹਨ।
ਭੇਟਿਆ = ਮਿਲਿਆ। ਦਿਵਾਨੇ = ਝੱਲੇ, ਕਮਲੇ।ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ।
 
तिन के करमहीन धुरि पाए देखि दीपकु मोहि पचाने ॥३॥
Ŧin ke karamhīn ḏẖur pā▫e ḏekẖ ḏīpak mohi pacẖāne. ||3||
Those who were pre-ordained to have no good karma at all - gazing into the lamp of emotional attachment, they are burnt, like moths in a flame. ||3||
ਮੁੱਢ ਤੋਂ ਹੀ ਉਹ ਨੇਕ ਅਮਲਾ-ਰਹਿਤ ਹੋਣੇ ਨੀਅਤ ਹੋਏ ਹੋਏ ਹਨ! ਸੰਸਾਰੀ ਮਮਤਾ ਦੇ ਦੀਵੇ ਨੂੰ ਵੇਖ ਕੇ ਉਹ ਪਤੰਗੇ ਦੇ ਵਾਂਙੂ ਸੜ-ਬਲ ਜਾਂਦੇ ਹਨ।
ਹੀਨ = ਨੀਚ, ਨੀਵੇਂ। ਧੁਰਿ = ਧੁਰ ਤੋਂ। ਮੋਹਿ = ਮੋਹ ਵਿਚ। ਪਚਾਨੇ = ਸੜਦੇ ਹਨ ॥੩॥(ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ॥੩॥
 
जिन कउ तुम दइआ करि मेलहु ते हरि हरि सेव लगाने ॥
Jin ka▫o ṯum ḏa▫i▫ā kar melhu ṯe har har sev lagāne.
Those whom You, in Your Mercy, have met, Lord, are committed to Your Service.
ਜਿਨ੍ਹਾਂ ਨੂੰ ਤੂੰ ਹੇ ਸਾਈਂ ਮਾਲਕ! ਰਹਿਮ ਧਾਰ ਕੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਤੇਰੀ ਚਾਕਰੀ ਅੰਦਰ ਜੁਟਦੇ ਹਨ।
xxxਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ।
 
जन नानक हरि हरि हरि जपि प्रगटे मति गुरमति नामि समाने ॥४॥४॥१८॥५६॥
Jan Nānak har har har jap pargate maṯ gurmaṯ nām samāne. ||4||4||18||56||
Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
ਨਫਰ ਨਾਨਕ, ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਰਸਿਧ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਆਤਮਾ ਨਾਮ ਅੰਦਰ ਲੀਨ ਹੋ ਗਈ ਹੈ।
ਪ੍ਰਗਟੇ = ਪਰਗਟ ਹੋਏ, ਉੱਘੜ ਪਏ, ਚਮਕ ਪਏ। ਨਾਮਿ = ਨਾਮ ਵਿਚ ॥੪॥ਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮੱਤ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੪॥੪॥੧੮॥੫੬॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
xxxxxx
 
मेरे मन सो प्रभु सदा नालि है सुआमी कहु किथै हरि पहु नसीऐ ॥
Mere man so parabẖ saḏā nāl hai su▫āmī kaho kithai har pahu nasī▫ai.
O my mind, God is always with you; He is your Lord and Master. Tell me, where could you run to get away from the Lord?
ਮੇਰੀ ਜਿੰਦੜੀਏ, ਉਹ ਸਾਹਿਬ ਮਾਲਕ, ਸਦੀਵ ਹੀ ਤੇਰੇ ਸਾਥ ਹੈ। ਦਸ! ਵਾਹਿਗੁਰੂ ਪਾਸੋਂ ਭੱਜ ਕੇ ਤੂੰ ਕਿੱਥੇ ਜਾ ਸਕਦੀ ਹੈ?
ਕਹੁ = ਦੱਸ। ਪਹੁ = ਪਾਸੋਂ, ਤੋਂ।ਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ?
 
हरि आपे बखसि लए प्रभु साचा हरि आपि छडाए छुटीऐ ॥१॥
Har āpe bakẖas la▫e parabẖ sācẖā har āp cẖẖadā▫e cẖẖutī▫ai. ||1||
The True Lord God Himself grants forgiveness; we are emancipated only when the Lord Himself emancipates us. ||1||
ਸੱਚਾ ਵਾਹਿਗੁਰੂ ਸੁਆਮੀ ਖੁਦ ਹੀ ਮਾਫੀ ਬਖਸ਼ਦਾ ਹੈ। ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਤਾਂ ਉਹ ਰਿਹਾ ਹੁੰਦਾ ਹੈ।
ਸਾਚਾ = ਸਦਾ-ਥਿਰ ਰਹਿਣ ਵਾਲਾ ॥੧॥ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥
 
मेरे मन जपि हरि हरि हरि मनि जपीऐ ॥
Mere man jap har har har man japī▫ai.
O my mind, chant the Name of the Lord, Har, Har, Har - chant it in your mind.
ਹੇ ਮੇਰੀ ਜਿੰਦੜੀਏ! ਦਿਲ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।
ਮਨ = ਹੇ ਮਨ! ਮਨਿ = ਮਨ ਵਿਚ।ਹੇ ਮੇਰੇ ਮਨ! ਸਦਾ ਹਰਿ-ਨਾਮ ਜਪ। ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ।
 
सतिगुर की सरणाई भजि पउ मेरे मना गुर सतिगुर पीछै छुटीऐ ॥१॥ रहाउ ॥
Saṯgur kī sarṇā▫ī bẖaj pa▫o mere manā gur saṯgur pīcẖẖai cẖẖutī▫ai. ||1|| rahā▫o.
Quickly now, run to the Sanctuary of the True Guru, O my mind; following the Guru, the True Guru, you shall be saved. ||1||Pause||
ਦੌੜ ਕੇ ਸੱਚੇ ਗੁਰਾਂ ਦੀ ਸਰਣਾਗਤ ਸੰਭਾਲ, ਹੇ ਮੇਰੇ ਮਨੂਏ! ਵਡੇ ਸਤਿਗੁਰਾਂ ਦੇ ਮਗਰ ਟੁਰਨ ਦੁਆਰਾ ਤੇਰੀ ਰਿਹਾਈ ਹੋਵੇਗੀ। ਠਹਿਰਾਉ।
ਭਜਿ = ਦੌੜ ਕੇ। ਪਉ = ਪੈ ਜਾ। ਪੀਛੈ = ਪਿੱਛੇ ਤੁਰਿਆਂ ॥੧॥ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ॥੧॥ ਰਹਾਉ॥
 
मेरे मन सेवहु सो प्रभ स्रब सुखदाता जितु सेविऐ निज घरि वसीऐ ॥
Mere man sevhu so parabẖ sarab sukẖ▫ḏāṯa jiṯ sevi▫ai nij gẖar vasī▫ai.
O my mind, serve God, the Giver of all peace; serving Him, you shall come to dwell in your own home deep within.
ਮੇਰੀ ਜਿੰਦੇ! ਸਾਰੇ ਆਰਾਮ ਬਖਸ਼ਣਹਾਰ ਉਸ ਸਾਹਿਬ ਦੀ ਸੇਵਾ ਕਰ ਜਿਸ ਦੀ ਟਹਿਲ ਕਮਾਉਣ ਦੁਆਰਾ ਤੂੰ ਆਪਣੇ ਨਿੱਜ ਦੇ ਧਾਮ ਅੰਦਰ ਟਿਕ ਜਾਵੇਗੀ।
ਸ੍ਰਬ = ਸਰਬ, ਸਾਰੇ। ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਘਰਿ = ਘਰ ਵਿਚ।ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ)।
 
गुरमुखि जाइ लहहु घरु अपना घसि चंदनु हरि जसु घसीऐ ॥२॥
Gurmukẖ jā▫e lahhu gẖar apnā gẖas cẖanḏan har jas gẖasī▫ai. ||2||
As Gurmukh, go and enter your own home; anoint yourself with the sandalwood oil of the Lord's Praises. ||2||
ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।
ਲਹਹੁ = ਲੱਭ ਲਵੋ। ਘਸਿ = ਘਸ ਕੇ ॥੨॥(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥
 
मेरे मन हरि हरि हरि हरि हरि जसु ऊतमु लै लाहा हरि मनि हसीऐ ॥
Mere man har har har har har jas ūṯam lai lāhā har man hasī▫ai.
O my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।
ਲਾਹਾ = ਲਾਭ। ਮਨਿ = ਮਨ ਵਿਚ। ਹਸੀਐ = ਆਨੰਦ ਮਾਣ ਸਕੀਦਾ ਹੈ।ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।
 
हरि हरि आपि दइआ करि देवै ता अम्रितु हरि रसु चखीऐ ॥३॥
Har har āp ḏa▫i▫ā kar ḏevai ṯā amriṯ har ras cẖakẖī▫ai. ||3||
If the Lord, Har, Har, in His Mercy, bestows it, then we partake of the ambrosial essence of the Lord's Name. ||3||
ਜੇਕਰ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰ ਕੇ ਪਰਦਾਨ ਕਰੇ, ਕੇਵਲ ਤਦ ਹੀ ਇਨਸਾਨ ਸੁਰਜੀਤ ਕਰਨ ਵਾਲੇ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦਾ ਹੈ।
xxx॥੩॥ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ॥੩॥
 
मेरे मन नाम बिना जो दूजै लागे ते साकत नर जमि घुटीऐ ॥
Mere man nām binā jo ḏūjai lāge ṯe sākaṯ nar jam gẖutī▫ai.
O my mind, without the Naam, the Name of the Lord, and attached to duality, those faithless cynics are strangled by the Messenger of Death.
ਹੇ ਮੇਰੇ ਮਨੂਏ, ਜੋ ਰੱਬ ਦੇ ਨਾਮ ਦੇ ਬਾਝੋਂ ਹਨ, ਅਤੇ ਹੋਰਸੁ ਨਾਲ ਜੁੜੇ ਹਨ, ਉਨ੍ਹਾਂ ਮਾਦਾਪ੍ਰਸਤ ਪੁਰਸ਼ਾਂ ਨੂੰ ਮੌਤ ਦਾ ਦੂਤ ਗਲ ਘੁਟ ਕੇ ਮਾਰ ਦੇਵੇਗਾ।
ਜਮਿ = ਜਮ ਨੇ।ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)।
 
ते साकत चोर जिना नामु विसारिआ मन तिन कै निकटि न भिटीऐ ॥४॥
Ŧe sākaṯ cẖor jinā nām visāri▫ā man ṯin kai nikat na bẖitī▫ai. ||4||
Such faithless cynics, who have forgotten the Naam, are thieves. O my mind, do not even go near them. ||4||
ਐਸੇ ਮਾਦਾਪ੍ਰਸਤ ਜਿਨ੍ਹਾਂ ਨੇ ਸਾਹਿਬ ਦਾ ਨਾਮ ਭੁਲਾ ਦਿਤਾ ਹੈ, ਤਸਕਰ ਹਨ। ਮੇਰੀ ਜਿੰਦੜੀਏ ਉਨ੍ਹਾਂ ਦੇ ਲਾਗੇ ਨ ਲਗ।
ਸਾਕਤ = ਰਬ ਤੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਨਿਕਟਿ = ਨੇੜੇ। ਭਿਟੀਐ = ਛੁਹਣਾ ਚਾਹੀਏ ॥੪॥ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ॥੪॥
 
मेरे मन सेवहु अलख निरंजन नरहरि जितु सेविऐ लेखा छुटीऐ ॥
Mere man sevhu alakẖ niranjan narhar jiṯ sevi▫ai lekẖā cẖẖutī▫ai.
O my mind, serve the Unknowable and Immaculate Lord, the Man-lion; serving Him, your account will be cleared.
ਮੇਰੀ ਜਿੰਦੜੀਏ ਅਗਾਧ ਅਤੇ ਪਵਿਤ੍ਰ ਮਨੁੱਸ਼ ਸਿੰਘ ਦੀ ਟਹਿਲ ਕਮਾ, ਜਿਸ ਦੀ ਟਹਿਲ ਕਮਾਉਣ ਦੁਆਰਾ ਹਿਸਾਬ-ਕਿਤਾਬ ਬੇ-ਬਾਕ ਹੋ ਜਾਂਦਾ ਹੈ।
ਅਲਖ = ਅਦ੍ਰਿਸ਼ਟ। ਨਰਹਰਿ = ਪਰਮਾਤਮਾ।ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ)।
 
जन नानक हरि प्रभि पूरे कीए खिनु मासा तोलु न घटीऐ ॥५॥५॥१९॥५७॥
Jan Nānak har parabẖ pūre kī▫e kẖin māsā ṯol na gẖatī▫ai. ||5||5||19||57||
The Lord God has made servant Nanak perfect; he is not diminished by even the tiniest particle. ||5||5||19||57||
ਵਾਹਿਗੁਰੂ ਸੁਆਮੀ ਨੇ ਗੁਲਾਮ ਨਾਨਕ ਨੂੰ ਮੁਕੰਮਲ ਬਣਾ ਦਿਤਾ ਹੈ ਅਤੇ ਉਸ ਦਾ ਵਜਨ ਹੁਣ ਇਕ ਮਾਸੇ ਦੇ ਭੋਰਾ ਜਿੰਨਾ ਭੀ ਘਟ ਨਹੀਂ।
ਪ੍ਰਭਿ = ਪ੍ਰਭੂ ਨੇ। ਪੂਰੇ = ਮੁਕੰਮਲ ॥੫॥ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ॥੫॥੫॥੧੯॥੫੭॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
xxxxxx
 
हमरे प्रान वसगति प्रभ तुमरै मेरा जीउ पिंडु सभ तेरी ॥
Hamre parān vasgaṯ parabẖ ṯumrai merā jī▫o pind sabẖ ṯerī.
My breath of life is in Your Power, God; my soul and body are totally Yours.
ਮੇਰੀ ਜਿੰਦ ਜਾਨ ਤੇਰੇ ਵਸ ਵਿੱਚ ਹੈ, ਹੇ ਸਾਹਿਬ! ਮੇਰੀ ਆਤਮਾ ਤੇ ਦੇਹਿ ਸਮੂਹ ਤੇਰੇ ਹਨ।
ਤੁਮਰੈ ਵਸਗਤਿ = ਤੇਰੇ ਵੱਸ ਵਿਚ। ਪ੍ਰਭ = ਹੇ ਪ੍ਰਭੂ! ਜੀਉ = ਜੀਵਾਤਮਾ, ਜਿੰਦ। ਪਿੰਡੁ = ਸਰੀਰ। ਤੇਰੀ = ਤੇਰਾ (ਤੁਕਾਂਤ ਠੀਕ ਰੱਖਣ ਵਾਸਤੇ 'ਤੇਰਾ' ਦੇ ਥਾਂ 'ਤੇਰੀ')।ਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ।
 
दइआ करहु हरि दरसु दिखावहु मेरै मनि तनि लोच घणेरी ॥१॥
Ḏa▫i▫ā karahu har ḏaras ḏikẖāvhu merai man ṯan locẖ gẖaṇerī. ||1||
Be merciful to me, and show me the Blessed Vision of Your Darshan. There is such a great longing within my mind and body! ||1||
ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਵਿਖਾਲ, ਹੇ ਵਾਹਿਗੁਰੂ! ਮੇਰੀ ਆਤਮਾ ਤੇ ਦੇਹਿ ਅੰਦਰ ਭਾਰੀ ਸੱਧਰ ਹੈ।
ਲੋਚ = ਤਾਂਘ। ਘਣੇਰੀ = ਬਹੁਤ ॥੧॥ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ॥੧॥
 
राम मेरै मनि तनि लोच मिलण हरि केरी ॥
Rām merai man ṯan locẖ milaṇ har kerī.
O my Lord, there is such a great longing within my mind and body to meet the Lord.
ਮੇਰੇ ਮਾਲਕ, ਮੇਰੇ ਚਿੱਤ ਤੇ ਸਰੀਰ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਹੈ।
ਕੇਰੀ = ਦੀ। ਮਨਿ = ਮਨ ਵਿਚ। ਤਨਿ = ਤਨ ਵਿਚ।ਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ।
 
गुर क्रिपालि क्रिपा किंचत गुरि कीनी हरि मिलिआ आइ प्रभु मेरी ॥१॥ रहाउ ॥
Gur kirpāl kirpā kicẖanṯ gur kīnī har mili▫ā ā▫e parabẖ merī. ||1|| rahā▫o.
When the Guru, the Merciful Guru, showed just a little mercy to me, my Lord God came and met me. ||1||Pause||
ਜਦ ਵਿਸ਼ਾਲ ਅਤੇ ਮਿਹਰਬਾਨ ਗੁਰਾਂ ਨੇ ਭੋਰਾ ਜਿੰਨੀ ਭੀ ਮਿਹਰ ਕੀਤੀ, ਮੇਰਾ ਵਾਹਿਗੁਰੂ ਸੁਆਮੀ ਆ ਕੇ ਮੈਨੂੰ ਮਿਲ ਪਿਆ ਠਹਿਰਾਉ।
ਕ੍ਰਿਪਾਲਿ = ਕ੍ਰਿਪਾਲ ਨੇ। ਕਿੰਚਤੁ = ਥੋੜੀ ਕੁ। ਗੁਰਿ = ਗੁਰੂ ਨੇ ॥੧॥ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ॥੧॥ ਰਹਾਉ॥
 
जो हमरै मन चिति है सुआमी सा बिधि तुम हरि जानहु मेरी ॥
Jo hamrai man cẖiṯ hai su▫āmī sā biḏẖ ṯum har jānhu merī.
Whatever is in my conscious mind, O Lord and Master - that condition of mine is known only to You, Lord.
ਜੋ ਕੁਝ ਭੀ ਮੇਰੇ ਹਿਰਦੇ ਤੇ ਦਿਲ ਅੰਦਰ ਹੈ, ਹੇ ਵਾਹਿਗੁਰੂ ਸਾਈਂ! ਉਸ ਮੇਰੀ ਹਾਲਤ ਨੂੰ ਤੂੰ ਜਾਣਦਾ ਹੈ।
ਮਨ ਚਿਤਿ = ਮਨ ਵਿਚ ਚਿਤ ਵਿਚ। ਬਿਧਿ = ਹਾਲਤ।ਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
 
अनदिनु नामु जपी सुखु पाई नित जीवा आस हरि तेरी ॥२॥
An▫ḏin nām japī sukẖ pā▫ī niṯ jīvā ās har ṯerī. ||2||
Night and day, I chant Your Name, and I find peace. I live by placing my hopes in You, Lord. ||2||
ਰੈਣ ਦਿਹੁੰ ਮੈਂ ਤੇਰਾ ਨਾਮ ਦਾ ਉਚਾਰਨ ਕਰਦਾ ਅਤੇ ਆਰਾਮ ਪਾਉਂਦਾ ਹਾਂ। ਸਦਾ ਹੀ ਮੈਂ ਤੇਰੀ ਸੱਧਰ ਅੰਦਰ ਜਿਊਂਦਾ ਹਾਂ, ਹੇ ਵਾਹਿਗੁਰੂ!
ਅਨਦਿਨੁ = ਹਰ ਰੋਜ਼। ਜਪੀ = ਜਪੀਂ, ਮੈਂ ਜਪਾਂ। ਪਾਈ = ਪਾਈਂ, ਮੈਂ ਪਾਵਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ ॥੨॥ਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ॥੨॥
 
गुरि सतिगुरि दातै पंथु बताइआ हरि मिलिआ आइ प्रभु मेरी ॥
Gur saṯgur ḏāṯai panth baṯā▫i▫ā har mili▫ā ā▫e parabẖ merī.
The Guru, the True Guru, the Giver, has shown me the Way; my Lord God came and met me.
ਵਿਸ਼ਾਲ, ਦਾਤਾਰ ਸੱਚੇ ਗੁਰਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਤੇ ਮੈਂਡਾ ਵਾਹਿਗੁਰੂ ਸੁਆਮੀ ਆ ਕੇ ਮੇਰੇ ਤੇ ਨਾਜ਼ਲ ਹੋ ਗਿਆ।
ਦਾਤੈ = ਦਾਤੇ ਨੇ। ਪੰਥੁ = ਰਸਤਾ।(ਨਾਮ ਦੀ) ਦਾਤ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।
 
अनदिनु अनदु भइआ वडभागी सभ आस पुजी जन केरी ॥३॥
An▫ḏin anaḏ bẖa▫i▫ā vadbẖāgī sabẖ ās pujī jan kerī. ||3||
Night and day, I am filled with bliss; by great good fortune, all of the hopes of His humble servant have been fulfilled. ||3||
ਰੈਣ ਦਿਹੁੰ ਬੈਕੂੰਠੀ ਖੁਸ਼ੀ ਬਰਸਦੀ ਹੈ। ਮੈਂ ਭਾਰੇ ਨਸੀਬ ਵਾਲਾ ਹੋ ਗਿਆ ਹਾਂ ਅਤੇ ਰੱਬ ਦੇ ਗੋਲੇ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ।
ਕੇਰੀ = ਦੀ ॥੩॥ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ॥੩॥
 
जगंनाथ जगदीसुर करते सभ वसगति है हरि केरी ॥
Jagannāth jagḏīsur karṯe sabẖ vasgaṯ hai har kerī.
O Lord of the World, Master of the Universe, everything is under Your control.
ਹੇ ਸ੍ਰਿਸ਼ਟੀ ਦੇ ਸੁਆਮੀ ਤੇ ਆਲਮ ਦੇ ਮਾਲਕ ਵਾਹਿਗੁਰੂ, ਹਰ ਕੋਈ ਤੇਰੇ ਵੱਸ ਵਿੱਚ ਹੈ।
ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼ਵਰ!ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ।
 
जन नानक सरणागति आए हरि राखहु पैज जन केरी ॥४॥६॥२०॥५८॥
Jan Nānak sarṇāgaṯ ā▫e har rākẖo paij jan kerī. ||4||6||20||58||
Servant Nanak has come to Your Sanctuary, Lord; please, preserve the honor of Your humble servant. ||4||6||20||58||
ਨੌਕਰ ਨਾਨਕ ਨੇ ਤੇਰੀ ਸਰਣਿ ਲਈ ਹੈ, ਹੈ ਵਾਹਿਗੁਰੂ! ਆਪਣੇ ਨਫਰ ਦੀ ਇੱਜਤ ਦੀ ਰਖਵਾਲੀ ਕਰ।
ਪੈਜ = ਲਾਜ, ਇੱਜ਼ਤ ॥੪॥ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ॥੪॥੬॥੨੦॥੫੮॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
xxxxxx
 
इहु मनूआ खिनु न टिकै बहु रंगी दह दह दिसि चलि चलि हाढे ॥
Ih manū▫ā kẖin na tikai baho rangī ḏah ḏah ḏis cẖal cẖal hādẖe.
This mind does not hold still, even for an instant. Distracted by all sorts of distractions, it wanders around aimlessly in the ten directions.
ਘਣਿਆਂ ਤਰੰਗਾਂ ਵਾਲਾ ਇਹ ਮਨੂਆਂ ਇਕ ਮੁਹਤ ਲਈ ਭੀ ਨਹੀਂ ਠਹਿਰਦਾ। ਇਹ ਦਸਾਂ ਹੀ ਪਾਸਿਆਂ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ।
ਮਨੂਆ = ਅੰਞਾਣ ਮਨ। ਖਿਨੁ = ਰਤਾ ਭਰ ਭੀ। ਬਹੁ ਰੰਗੀ = ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ)। ਦਹ = ਦਸ। ਦਿਸਿ = ਪਾਸੇ ਵਲ। ਚਲਿ = ਚੱਲ ਕੇ, ਦੌੜ ਕੇ। ਹਾਢੇ = ਭਟਕਦਾ ਹੈ।(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ।