Sri Guru Granth Sahib Ji

Ang: / 1430

Your last visited Ang:

घटि घटि रमईआ रमत राम राइ गुर सबदि गुरू लिव लागे ॥
Gẖat gẖat rama▫ī▫ā ramaṯ rām rā▫e gur sabaḏ gurū liv lāge.
The All-pervading Sovereign Lord King is contained in each and every heart. Through the Guru, and the Word of the Guru's Shabad, I am lovingly centered on the Lord.
ਹਰ ਦਿਲ ਅੰਦਰ ਪਾਤਸ਼ਾਹ ਵਿਆਪਕ ਪ੍ਰਭੂ ਰਮਿਆ ਹੋਇਆ ਹੈ। ਗੁਰਬਾਣੀ ਅਤੇ ਗੁਰਾਂ ਦੇ ਰਾਹੀਂ ਉਸ ਨਾਲ ਪਿਆਰ ਪੈ ਜਾਂਦਾ ਹੈ।
ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਰਮਤ = ਵਿਆਪਕ। ਸਬਦਿ = ਸ਼ਬਦ ਦੀ ਰਾਹੀਂ।(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ।
 
हउ मनु तनु देवउ काटि गुरू कउ मेरा भ्रमु भउ गुर बचनी भागे ॥२॥
Ha▫o man ṯan ḏeva▫o kāt gurū ka▫o merā bẖaram bẖa▫o gur bacẖnī bẖāge. ||2||
Cutting my mind and body into pieces, I offer them to my Guru. The Guru's Teachings have dispelled my doubt and fear. ||2||
ਆਪਣੇ ਜੀਅੜੇ ਤੇ ਦੇਹਿ ਦੇ ਟੋਟੇ ਕਰਕੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਦੇ ਅਰਪਨ ਕਰਦਾ ਹਾਂ। ਗੁਰਾਂ ਦੇ ਸ਼ਬਦ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਜਾਂਦੇ ਹਨ।
ਹਉ = ਮੈਂ। ਦੇਵਉ = ਦੇਵਉਂ, ਮੈਂ ਦੇਂਦਾ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਕਉ = ਨੂੰ। ਕਾਟਿ = ਕੱਟ ਕੇ ॥੨॥ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ॥੨॥
 
अंधिआरै दीपक आनि जलाए गुर गिआनि गुरू लिव लागे ॥
Anḏẖi▫ārai ḏīpak ān jalā▫e gur gi▫ān gurū liv lāge.
In the darkness, the Guru has lit the lamp of the Guru's wisdom; I am lovingly focused on the Lord.
ਜਦ ਗੁਰੂ ਜੀ ਆ ਕੇ, ਅੰਨ੍ਹੇਰੇ ਵਿੱਚ ਵਿਸ਼ਾਲ ਬ੍ਰਹਿਮ ਗਿਆਨ ਦਾ ਲੈਂਪ ਜਗਾਉਂਦੇ ਹਨ, ਪ੍ਰਾਣੀ ਦੀ ਬਿਰਤੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ।
ਅੰਧਿਆਰੈ = (ਮਾਇਆ ਦੇ ਮੋਹ ਦੇ) ਹਨੇਰੇ ਵਿਚ। ਦੀਪਕ = (ਗਿਆਨ ਦਾ) ਦੀਵਾ। ਆਨਿ = ਲਿਆ ਕੇ। ਗਿਆਨਿ = ਗਿਆਨ ਦੀ ਰਾਹੀਂ, ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ।(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,
 
अगिआनु अंधेरा बिनसि बिनासिओ घरि वसतु लही मन जागे ॥३॥
Agi▫ān anḏẖerā binas bināsi▫o gẖar vasaṯ lahī man jāge. ||3||
The darkness of ignorance has been dispelled, and my mind has been awakened; within the home of my inner being, I have found the genuine article. ||3||
ਬੇ-ਸਮਝੀ ਦਾ ਅਨ੍ਹੇਰਾ ਬਿਲਕੁਲ ਹੀ ਦੂਰ ਹੋ ਜਾਂਦਾ ਹੈ, ਮਨੂਆਂ ਜਾਗ ਉਠਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਵੱਖਰ ਨੂੰ ਪਾ ਲੈਂਦਾ ਹੈ।
ਘਰਿ = ਹਿਰਦੇ-ਘਰ ਵਿਚ। ਲਹੀ = ਲੱਭ ਲਈ ॥੩॥ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੩॥
 
साकत बधिक माइआधारी तिन जम जोहनि लागे ॥
Sākaṯ baḏẖik mā▫i▫āḏẖārī ṯin jam johan lāge.
The vicious hunters, the faithless cynics, are hunted down by the Messenger of Death.
ਜੋ ਮਾਦਾ-ਪ੍ਰਸਤ ਪਤਿਤ ਸ਼ਿਕਾਰੀ ਹਨ ਉਨ੍ਹਾਂ ਨੂੰ ਮੌਤ ਦਾ ਦੂਤ ਤਕਾਉਣ ਲਗ ਜਾਂਦਾ ਹੈ।
ਸਾਕਤ = ਰੱਬ ਨਾਲੋਂ ਟੁੱਟੇ ਹੋਏ। ਬਧਿਕ = ਸ਼ਿਕਾਰੀ, ਹੈਂਸਿਆਰੇ, ਨਿਰਦਈ। ਜਮ = ਮੌਤ, ਆਤਮਕ ਮੌਤ। ਜੋਹਨਿ ਲਾਗੇ = ਤੱਕ ਵਿਚ ਰੱਖਦੀ ਹੈ।ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ।
 
उन सतिगुर आगै सीसु न बेचिआ ओइ आवहि जाहि अभागे ॥४॥
Un saṯgur āgai sīs na becẖi▫ā o▫e āvahi jāhi abẖāge. ||4||
They have not sold their heads to the True Guru; those wretched, unfortunate ones continue coming and going in reincarnation. ||4||
ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥
 
हमरा बिनउ सुनहु प्रभ ठाकुर हम सरणि प्रभू हरि मागे ॥
Hamrā bin▫o sunhu parabẖ ṯẖākur ham saraṇ parabẖū har māge.
Hear my prayer, O God, my Lord and Master: I beg for the Sanctuary of the Lord God.
ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਸੁਆਮੀ ਮਾਲਕ! ਮੈਂ ਵਾਹਿਗੁਰੂ ਸੁਆਮੀ ਦੀ ਪਨਾਹ ਯਾਚਨਾ ਕਰਦਾ ਹਾਂ।
ਹਮਰਾ ਬਿਨਉ = ਮੇਰੀ ਬੇਨਤੀ। ਪ੍ਰਭ = ਹੇ ਪ੍ਰਭੂ! ਮਾਗੇ = ਮੰਗਦਾ ਹਾਂ।ਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ।
 
जन नानक की लज पाति गुरू है सिरु बेचिओ सतिगुर आगे ॥५॥१०॥२४॥६२॥
Jan Nānak kī laj pāṯ gurū hai sir becẖi▫o saṯgur āge. ||5||10||24||62||
Servant Nanak's honor and respect is the Guru; he has sold his head to the True Guru. ||5||10||24||62||
ਗੋਲੇ ਨਾਨਕ ਦੀ ਆਬਰੂ ਤੇ ਇੱਜਤ ਗੁਰੂ ਜੀ ਹਨ। ਉਸ ਨੇ ਆਪਣਾ ਸੀਸ ਸੱਚੇ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤਾ ਹੈ।
ਲਜ = ਲਾਜ। ਪਾਤਿ = ਪਤਿ, ਇੱਜ਼ਤ ॥੫॥ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ॥੫॥੧੦॥੨੪॥੬੨॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
xxxxxx
 
हम अहंकारी अहंकार अगिआन मति गुरि मिलिऐ आपु गवाइआ ॥
Ham ahaʼnkārī ahaʼnkār agi▫ān maṯ gur mili▫ai āp gavā▫i▫ā.
I am egotistical and conceited, and my intellect is ignorant. Meeting the Guru, my selfishness and conceit have been abolished.
ਮੈਂ ਮਗ਼ਰੂਰ ਹਾਂ ਅਤੇ ਆਕੜ ਖਾ ਹੇ ਮੇਰੀ ਕਾਲੀ ਹੋਈ ਹੋਈ ਅਕਲ। ਗੁਰਾਂ ਨੂੰ ਭੇਟ ਕੇ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸ ਛਡਿਆ ਹੈ।
ਹਮ = ਅਸੀਂ ਜੀਵ। ਗੁਰਿ ਮਿਲਿਐ = ਜਦੋਂ ਗੁਰੂ ਮਿਲ ਪਏ। ਆਪੁ = ਆਪਾ-ਭਾਵ।(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮੱਤ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ।
 
हउमै रोगु गइआ सुखु पाइआ धनु धंनु गुरू हरि राइआ ॥१॥
Ha▫umai rog ga▫i▫ā sukẖ pā▫i▫ā ḏẖan ḏẖan gurū har rā▫i▫ā. ||1||
The illness of egotism is gone, and I have found peace. Blessed, blessed is the Guru, the Sovereign Lord King. ||1||
ਗ਼ਰੂਰ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੈਨੂੰ ਅਰਾਮ ਪ੍ਰਾਪਤ ਹੋ ਗਿਆ ਹੈ। ਮੁਬਾਰਕ, ਮੁਬਾਰਕ! ਹਨ ਗੁਰੂ-ਵਾਹਿਗੁਰੂ ਪਾਤਸ਼ਾਹ!
ਸੁਖੁ = ਆਤਮਕ ਆਨੰਦ। ਧਨੁ ਧੰਨੁ = ਸਲਾਹੁਣ-ਯੋਗ ॥੧॥(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥
 
राम गुर कै बचनि हरि पाइआ ॥१॥ रहाउ ॥
Rām gur kai bacẖan har pā▫i▫ā. ||1|| rahā▫o.
I have found the Lord, through the Teachings of the Guru. ||1||Pause||
ਗੁਰਾਂ ਦੀ ਬਾਣੀ ਦੁਆਰਾ ਮੈਂ, ਵਿਆਪਕ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।
ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ ॥੧॥ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ॥
 
मेरै हीअरै प्रीति राम राइ की गुरि मारगु पंथु बताइआ ॥
Merai hī▫arai parīṯ rām rā▫e kī gur mārag panth baṯā▫i▫ā.
My heart is filled with love for the Sovereign Lord King; the Guru has shown me the path and the way to find Him.
ਮੇਰੇ ਮਨ ਅੰਦਰ ਪਾਤਸ਼ਾਹ ਪ੍ਰਭੂ ਦਾ ਪ੍ਰੇਮ ਹੈ। ਗੁਰਾਂ ਨੇ ਮੈਨੂੰ ਉਸ ਦਾ ਰਸਤਾ ਤੇ ਰਾਹ ਵਿਖਾਲ ਦਿਤਾ ਹੈ।
ਹੀਅਰੈ = ਹਿਰਦੇ ਵਿਚ। ਰਾਇ = ਪ੍ਰਕਾਸ਼-ਰੂਪ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪੰਥੁ = ਰਸਤਾ।(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।
 
मेरा जीउ पिंडु सभु सतिगुर आगै जिनि विछुड़िआ हरि गलि लाइआ ॥२॥
Merā jī▫o pind sabẖ saṯgur āgai jin vicẖẖuṛi▫ā har gal lā▫i▫ā. ||2||
My soul and body all belong to the Guru; I was separated, and He has led me into the Lord's Embrace. ||2||
ਮੇਰੀ ਆਤਮਾ ਅਤੇ ਦੇਹਿ ਸਮੂਹ ਸੱਚੇ ਗੁਰਾਂ ਦੇ ਹਵਾਲੇ ਹਨ, ਜਿਨ੍ਹਾਂ ਨੇ ਮੈਂ ਵਿਛੁੰਨੇ ਨੂੰ ਵਾਹਿਗੁਰੂ ਦੇ ਗਲੇ ਨਾਲ ਲਾ ਦਿੱਤਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ ਨੇ, ਕਿਉਂਕਿ ਉਸ ਨੇ। ਗਲਿ = ਗਲ ਨਾਲ ॥੨॥ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥
 
मेरै अंतरि प्रीति लगी देखन कउ गुरि हिरदे नालि दिखाइआ ॥
Merai anṯar parīṯ lagī ḏekẖan ka▫o gur hirḏe nāl ḏikẖā▫i▫ā.
Deep within myself, I would love to see the Lord; the Guru has inspired me to see Him within my heart.
ਮੇਰੇ ਅੰਦਰ ਸਾਹਿਬ ਨੂੰ ਵੇਖਣ ਦਾ ਪਿਆਰ ਹੈ। ਗੁਰਾਂ ਨੇ ਉਸ ਨੂੰ ਮੇਰੇ ਅੰਤਸ਼ਕਰਣ ਦੇ ਲਾਗੇ (ਵਿੱਚ) ਹੀ ਦਿਖਾ ਦਿੱਤਾ ਹੈ।
ਗੁਰਿ = ਗੁਰੂ ਨੇ।(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ।
 
सहज अनंदु भइआ मनि मोरै गुर आगै आपु वेचाइआ ॥३॥
Sahj anand bẖa▫i▫ā man morai gur āgai āp vecẖā▫i▫ā. ||3||
Within my mind, intuitive peace and bliss have arisen; I have sold myself to the Guru. ||3||
ਮੇਰੇ ਚਿੱਤ ਅੰਦਰ ਆਰਾਮ ਤੇ ਖੁਸ਼ੀ ਹੈ। ਮੈਂ ਖ਼ੁਦ ਗੁਰਾਂ ਦੇ ਮੂਹਰੇ ਵਿਕਿਆਂ ਹੋਇਆ ਹਾਂ।
ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ ਮੋਰੈ = ਮੇਰੇ ਮਨ ਵਿਚ ॥੩॥ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥
 
हम अपराध पाप बहु कीने करि दुसटी चोर चुराइआ ॥
Ham aprāḏẖ pāp baho kīne kar ḏustī cẖor cẖurā▫i▫ā.
I am a sinner - I have committed so many sins; I am a villainous, thieving thief.
ਮੈਂ ਬੜੇ ਮੰਦੇ ਕਰਮ ਅਤੇ ਗੁਨਾਹ ਕੀਤੇ ਹਨ। ਇਕ ਲੁੱਚੜ ਤਸਕਰ ਬਣ ਕੇ ਮੈਂ ਚੌਰੀਆਂ ਕੀਤੀਆਂ ਹਨ।
ਕੀਨੇ = ਕੀਤੇ, ਕਰਦੇ ਰਹੇ। ਦੁਸਟੀ = ਦੁਸ਼ਟਤਾਈ, ਵਿਕਾਰ। ਚੋਰ ਚੁਰਾਇਆ = ਚੋਰਾਂ ਵਾਂਗ ਚੋਰੀ ਕੀਤੀ।ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ।
 
अब नानक सरणागति आए हरि राखहु लाज हरि भाइआ ॥४॥११॥२५॥६३॥
Ab Nānak sarṇāgaṯ ā▫e har rākẖo lāj har bẖā▫i▫ā. ||4||11||25||63||
Now, Nanak has come to the Lord's Sanctuary; preserve my honor, Lord, as it pleases Your Will. ||4||11||25||63||
ਨਾਨਕ ਨੇ, ਹੁਣ ਵਾਹਿਗੁਰੂ ਦੀ ਪਨਾਹ ਲਈ ਹੈ। ਆਪਣੀ ਪ੍ਰਸੰਨਤਾ ਦੁਆਰਾ ਹੇ ਵਾਹਿਗੁਰੂ! ਮੇਰੀ ਇੱਜ਼ਤ ਰਖ!
ਹਰਿ ਭਾਇਆ = ਜੇ, ਹੇ ਹਰੀ! ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ ॥੪॥ਪਰ ਹੁਣ, ਨਾਨਾਕ ਆਖਦਾ ਹੈ ਕਿ ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥
 
गउड़ी पूरबी महला ४ ॥
Ga▫oṛī pūrbī mėhlā 4.
Gauree Poorbee, Fourth Mehl:
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
xxxxxx
 
गुरमति बाजै सबदु अनाहदु गुरमति मनूआ गावै ॥
Gurmaṯ bājai sabaḏ anāhaḏ gurmaṯ manū▫ā gāvai.
Through the Guru's Teachings, the unstruck music resounds; through the Guru's Teachings, the mind sings.
ਗੁਰਾਂ ਦੇ ਉਪਦੇਸ਼ ਦੁਆਰਾ ਸੁਤੇਸਿਧ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਸਾਈਂ ਦਾ ਜੱਸ ਅਲਾਪਦੀ ਹੈ।
ਬਾਜੈ = ਵੱਜਦਾ ਹੈ, ਪੂਰਾ ਪ੍ਰਭਾਵ ਪਾ ਲੈਂਦਾ ਹੈ (ਜਿਵੇਂ ਢੋਲ ਵੱਜਿਆਂ ਕੋਈ ਹੋਰ ਨਿੱਕਾ-ਮੋਟਾ ਖੜਾਕ ਸੁਣਿਆ ਨਹੀਂ ਜਾ ਸਕਦਾ)। ਅਨਾਹਦੁ = (अनाहत = ਬਿਨਾ ਵਜਾਏ) ਇੱਕ-ਰਸ।ਗੁਰੂ ਦੀ ਮੱਤ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
 
वडभागी गुर दरसनु पाइआ धनु धंनु गुरू लिव लावै ॥१॥
vadbẖāgī gur ḏarsan pā▫i▫ā ḏẖan ḏẖan gurū liv lāvai. ||1||
By great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||
ਭਾਰੀ ਚੰਗੀ ਕਿਸਮਤ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਨਸੀਬ ਹੋਇਆ। ਸਾਬਾਸ਼, ਸਾਬਾਸ਼! ਹੈ ਗੁਰਾਂ ਨੂੰ ਜਿਨ੍ਹਾਂ ਨੇ ਮੇਰਾ ਰੱਬ ਨਾਲ ਨੇਹੂੰ ਲਾ ਦਿੱਤਾ ਹੈ।
ਧਨੁ ਧੰਨੁ = ਸ਼ਾਬਾਸ਼-ਯੋਗ। ਲਿਵ = ਲਗਨ ॥੧॥ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ॥੧॥
 
गुरमुखि हरि लिव लावै ॥१॥ रहाउ ॥
Gurmukẖ har liv lāvai. ||1|| rahā▫o.
The Gurmukh is lovingly centered on the Lord. ||1||Pause||
ਪਵਿੱਤ੍ਰ ਪੁਰਸ਼ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੧॥ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ॥੧॥ ਰਹਾਉ॥
 
हमरा ठाकुरु सतिगुरु पूरा मनु गुर की कार कमावै ॥
Hamrā ṯẖākur saṯgur pūrā man gur kī kār kamāvai.
My Lord and Master is the Perfect True Guru. My mind works to serve the Guru.
ਮੇਰਾ ਮਾਲਕ, ਸੱਚਾ ਗੁਰੂ ਪੂਰਨ ਹੈ। ਮੇਰੀ ਆਤਮਾ ਗੁਰਾਂ ਦੀ ਚਾਕਰੀ ਕਮਾਉਂਦੀ ਹੈ।
ਹਮਰਾ = ਸਾਡਾ, ਮੇਰਾ।ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ।
 
हम मलि मलि धोवह पाव गुरू के जो हरि हरि कथा सुनावै ॥२॥
Ham mal mal ḏẖovah pāv gurū ke jo har har kathā sunāvai. ||2||
I massage and wash the Feet of the Guru, who recites the Sermon of the Lord. ||2||
ਮੈਂ ਗੁਰੂ ਦੇ ਚਰਨ ਮਲਦਾ ਘੁਟਦਾ ਅਤੇ ਧੋਂਦਾ ਹਾਂ, ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ।
ਮਲਿ ਮਲਿ = ਮਲ ਮਲ ਕੇ, ਬੜੇ ਪ੍ਰੇਮ ਨਾਲ। ਧੋਵਹ = ਅਸੀਂ ਧੋਂਦੇ ਹਾਂ, ਮੈਂ ਧੋਂਦਾ ਹਾਂ ॥੨॥ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ॥੨॥
 
हिरदै गुरमति राम रसाइणु जिहवा हरि गुण गावै ॥
Hirḏai gurmaṯ rām rasā▫iṇ jihvā har guṇ gāvai.
The Teachings of the Guru are in my heart; the Lord is the Source of nectar. My tongue sings the Glorious Praises of the Lord.
ਮੇਰੇ ਮਨ ਵਿੱਚ ਗੁਰਾਂ ਦਾ ਉਪਦੇਸ਼ ਤੇ ਅੰਮ੍ਰਿਤ ਦਾ ਘਰ ਸੁਆਮੀ ਹੈ। ਮੇਰੀ ਜੀਭ ਵਾਹਿਗੁਰੂ ਦਾ ਜੱਸ ਅਲਾਪਦੀ ਹੈ।
ਰਸਾਇਣੁ = (रस-अयन) ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਜਿਹਵਾ = ਜੀਭ।(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ।
 
मन रसकि रसकि हरि रसि आघाने फिरि बहुरि न भूख लगावै ॥३॥
Man rasak rasak har ras āgẖāne fir bahur na bẖūkẖ lagāvai. ||3||
My mind is immersed in, and drenched with the Lord's essence. Fulfilled with the Lord's Love, I shall never feel hunger again. ||3||
ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।
ਰਸਕਿ ਰਸਕਿ = ਮੁੜ ਮੁੜ ਰਸ ਲੈ ਕੇ, ਬੜੇ ਆਨੰਦ ਨਾਲ। ਰਸਿ = ਰਸ ਵਿਚ। ਆਘਾਨੇ = ਰੱਜੇ ਹੋਏ। ਭੂਖ = ਤ੍ਰਿਸ਼ਨਾ, ਮਾਇਆ ਦੀ ਭੁੱਖ ॥੩॥ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥
 
कोई करै उपाव अनेक बहुतेरे बिनु किरपा नामु न पावै ॥
Ko▫ī karai upāv anek bahuṯere bin kirpā nām na pāvai.
People try all sorts of things, but without the Lord's Mercy, His Name is not obtained.
ਭਾਵੇਂ ਕੋਈ ਅਨੇਕਾ ਅਤੇ ਘਣੇ ਉਪਰਾਲੇ ਕਰੇ, ਪਰ ਸੁਆਮੀ ਦੀ ਮਿਹਰ ਦੇ ਬਗੈਰ ਉਸ ਨੂੰ ਨਾਮ ਪ੍ਰਾਪਤ ਨਹੀਂ ਹੁੰਦਾ।
ਕਉ = ਨੂੰ।ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ।
 
जन नानक कउ हरि किरपा धारी मति गुरमति नामु द्रिड़ावै ॥४॥१२॥२६॥६४॥
Jan Nānak ka▫o har kirpā ḏẖārī maṯ gurmaṯ nām ḏariṛāvai. ||4||12||26||64||
The Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||
ਗੋਲੇ ਨਾਨਕ ਉਤੇ ਰੱਬ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਅਤੇ ਨਸੀਹਤ ਦੇ ਜ਼ਰੀਏ, ਉਸ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ।
ਦ੍ਰਿੜਾਵੈ = ਪੱਕਾ ਕਰ ਦੇਂਦਾ ਹੈ ॥੪॥ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮੱਤ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ॥੪॥੧੨॥੨੬॥੬੪॥
 
रागु गउड़ी माझ महला ४ ॥
Rāg ga▫oṛī mājẖ mėhlā 4.
Raag Gauree Maajh, Fourth Mehl:
ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।
xxxxxx
 
गुरमुखि जिंदू जपि नामु करमा ॥
Gurmukẖ jinḏū jap nām karammā.
O my soul, as Gurmukh, do this deed: chant the Naam, the Name of the Lord.
ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜਿੰਦੂ = ਹੇ ਜਿੰਦੇ! ਕਰੰਮਾ = ਭਾਗ (ਜਾਗ ਪਏ ਹਨ)।ਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ)।
 
मति माता मति जीउ नामु मुखि रामा ॥
Maṯ māṯā maṯ jī▫o nām mukẖ rāmā.
Make that teaching your mother, that it may teach you to keep the Lord's Name in your mouth.
ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।
ਮਤਿ = (ਗੁਰੂ ਦੀ ਦਿੱਤੀ ਹੋਈ) ਅਕਲ। ਜੀਉ = ਜੀਵਨ (ਦਾ ਆਸਰਾ)। ਮੁਖਿ = ਮੂੰਹ ਨਾਲ।(ਹੇ ਜਿੰਦੇ! ਗੁਰੂ ਦੀ ਦਿੱਤੀ) ਮੱਤ ਨੂੰ (ਆਪਣੀ) ਮਾਂ ਬਣਾ, ਤੇ ਮੱਤ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ।
 
संतोखु पिता करि गुरु पुरखु अजनमा ॥
Sanṯokẖ piṯā kar gur purakẖ ajnamā.
Let contentment be your father; the Guru is the Primal Being, beyond birth or incarnation.
ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ!
ਅਜਨਮਾ = ਜਨਮ-ਰਹਿਤ।(ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ।