Sri Guru Granth Sahib Ji

Ang: / 1430

Your last visited Ang:

मन मेरे गहु हरि नाम का ओला ॥
Man mere gahu har nām kā olā.
O my mind, hold tight to the Support of the Lord's Name.
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।
ਗਹੁ = ਫੜ। ਓਲਾ = ਆਸਰਾ।ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ,
 
तुझै न लागै ताता झोला ॥१॥ रहाउ ॥
Ŧujẖai na lāgai ṯāṯā jẖolā. ||1|| rahā▫o.
The hot winds shall never even touch you. ||1||Pause||
ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।
ਤਾਤਾ = ਤੱਤਾ। ਝੋਲਾ = (ਹਵਾ ਦਾ) ਬੁੱਲਾ ॥੧॥ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ॥੧॥ ਰਹਾਉ॥
 
जिउ बोहिथु भै सागर माहि ॥
Ji▫o bohith bẖai sāgar māhi.
Like a boat in the ocean of fear;
ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,
ਬੋਹਿਥੁ = ਜਹਾਜ਼। ਭੈ ਸਾਗਰ = ਡਰਾਵਣਾ ਸਮੁੰਦਰ।ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ,
 
अंधकार दीपक दीपाहि ॥
Anḏẖkār ḏīpak ḏīpāhi.
like a lamp which illumines the darkness;
ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
ਦੀਪਕ = ਦੀਵੇ। ਦੀਪਾਹਿ = ਜਗਦੇ ਹਨ।ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ)।
 
अगनि सीत का लाहसि दूख ॥
Agan sīṯ kā lāhas ḏūkẖ.
like fire which takes away the pain of cold -
ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,
ਸੀਤ = ਠੰਡ। ਲਾਹਸਿ = ਲਾਹ ਦੇਂਦੀ ਹੈ।ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ,
 
नामु जपत मनि होवत सूख ॥२॥
Nām japaṯ man hovaṯ sūkẖ. ||2||
just so, chanting the Name, the mind becomes peaceful. ||2||
ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।
ਮਨਿ = ਮਨ ਵਿਚ ॥੨॥ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ॥੨॥
 
उतरि जाइ तेरे मन की पिआस ॥
Uṯar jā▫e ṯere man kī pi▫ās.
The thirst of your mind shall be quenched,
ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।
xxx(ਨਾਮ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ।
 
पूरन होवै सगली आस ॥
Pūran hovai saglī ās.
and all hopes shall be fulfilled.
ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।
ਸਗਲੀ = ਸਾਰੀ।ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ),
 
डोलै नाही तुमरा चीतु ॥
Dolai nāhī ṯumrā cẖīṯ.
Your consciousness shall not waver.
ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।
xxxਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ।
 
अम्रित नामु जपि गुरमुखि मीत ॥३॥
Amriṯ nām jap gurmukẖ mīṯ. ||3||
Meditate on the Ambrosial Naam as Gurmukh, O my friend. ||3||
ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੀਤ = ਹੇ ਮਿੱਤਰ! ॥੩॥(ਤਾਂ ਤੇ) ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ॥੩॥
 
नामु अउखधु सोई जनु पावै ॥
Nām a▫ukẖaḏẖ so▫ī jan pāvai.
He alone receives the panacea, the medicine of the Naam,
ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,
ਅਉਖਧੁ = ਦਵਾਈ।(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ,
 
करि किरपा जिसु आपि दिवावै ॥
Kar kirpā jis āp ḏivāvai.
unto whom the Lord, in His Grace, bestows it.
ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।
ਕਰਿ = ਕਰ ਕੇ।ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ।
 
हरि हरि नामु जा कै हिरदै वसै ॥
Har har nām jā kai hirḏai vasai.
One whose heart is filled with the Name of the Lord, Har, Har -
ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,
xxxਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
 
दूखु दरदु तिह नानक नसै ॥४॥१०॥७९॥
Ḏūkẖ ḏaraḏ ṯih Nānak nasai. ||4||10||79||
O Nanak, his pains and sorrows are eliminated. ||4||10||79||
ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।
ਤਿਹ = ਉਸ (ਮਨੁੱਖ) ਦਾ ॥੪॥ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ॥੪॥੧੦॥੭੯॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
बहुतु दरबु करि मनु न अघाना ॥
Bahuṯ ḏarab kar man na agẖānā.
Even with vast sums of wealth, the mind is not satisfied.
ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।
ਦਰਬੁ = {द्रव्य} ਧਨ। ਕਰਿ = (ਇਕੱਠਾ) ਕਰ ਕੇ। ਅਘਾਨਾ = ਰੱਜਦਾ {आघ्राण}।ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ।
 
अनिक रूप देखि नह पतीआना ॥
Anik rūp ḏekẖ nah paṯī▫ānā.
Gazing upon countless beauties, the man is not satisfied.
ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।
ਦੇਖਿ = ਵੇਖ ਕੇ। ਪਤੀਆਨਾ = ਪਤੀਜਦਾ।ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।
 
पुत्र कलत्र उरझिओ जानि मेरी ॥
Puṯar kalṯar urjẖi▫o jān merī.
He is so involved with his wife and sons - he believes that they belong to him.
ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।
ਕਲਤ੍ਰ = ਇਸਤ੍ਰੀ। ਜਾਨਿ = ਸਮਝ ਕੇ।ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
 
ओह बिनसै ओइ भसमै ढेरी ॥१॥
Oh binsai o▫e bẖasmai dẖerī. ||1||
That wealth shall pass away, and those relatives shall be reduced to ashes. ||1||
ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।
ਓਹ = ਉਹ ਸੁੰਦਰਤਾ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਇਸਤ੍ਰੀ ਪੁਤ੍ਰ ॥੧॥(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ॥੧॥
 
बिनु हरि भजन देखउ बिललाते ॥
Bin har bẖajan ḏekẖ▫a▫u billāṯe.
Without meditating and vibrating on the Lord, they are crying out in pain.
ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਬਿਲਲਾਤੇ = ਵਿਲਕਦੇ।ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ।
 
ध्रिगु तनु ध्रिगु धनु माइआ संगि राते ॥१॥ रहाउ ॥
Ḏẖarig ṯan ḏẖarig ḏẖan mā▫i▫ā sang rāṯe. ||1|| rahā▫o.
Their bodies are cursed, and their wealth is cursed - they are imbued with Maya. ||1||Pause||
ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।
ਧ੍ਰਿਗੁ = ਫਿਟਕਾਰ-ਯੋਗ। ਸੰਗਿ = ਨਾਲ ॥੧॥ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ॥੧॥ ਰਹਾਉ॥
 
जिउ बिगारी कै सिरि दीजहि दाम ॥
Ji▫o bigārī kai sir ḏījėh ḏām.
The servant carries the bags of money on his head,
ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,
ਸਿਰਿ = ਸਿਰ ਉਤੇ। ਦੀਜਹਿ = ਧਰੇ ਹੋਏ ਹੋਣ। ਦਾਮ = ਪੈਸੇ ਰੁਪਏ।ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,
 
ओइ खसमै कै ग्रिहि उन दूख सहाम ॥
O▫e kẖasmai kai garihi un ḏūkẖ sahām.
but it goes to his master's house, and he receives only pain.
ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।
ਗ੍ਰਿਹਿ = ਘਰ ਵਿਚ। ਉਨਿ = ਉਸ ਵਿਗਾਰੀ ਨੇ।ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ।
 
जिउ सुपनै होइ बैसत राजा ॥
Ji▫o supnai ho▫e baisaṯ rājā.
The man sits as a king in his dreams,
ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,
xxxਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
 
नेत्र पसारै ता निरारथ काजा ॥२॥
Neṯar pasārai ṯā nirārath kājā. ||2||
but when he opens his eyes, he sees that it was all in vain. ||2||
ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।
ਪਸਾਰੈ = ਖੋਲ੍ਹਦਾ ਹੈ। ਨਿਰਾਰਥ = ਵਿਅਰਥ ॥੨॥(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ॥੨॥
 
जिउ राखा खेत ऊपरि पराए ॥
Ji▫o rākẖā kẖeṯ ūpar parā▫e.
The watchman oversees the field of another,
ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,
xxxਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
 
खेतु खसम का राखा उठि जाए ॥
Kẖeṯ kẖasam kā rākẖā uṯẖ jā▫e.
but the field belongs to his master, while he must get up and depart.
ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,
ਉਠਿ = ਉਠ ਕੇ।(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ।
 
उसु खेत कारणि राखा कड़ै ॥
Us kẖeṯ kāraṇ rākẖā kaṛai.
He works so hard, and suffers for that field,
ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,
ਕਾਰਣਿ = ਵਾਸਤੇ। ਕੜੈ = ਦੁਖੀ ਹੁੰਦਾ ਹੈ।ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,
 
तिस कै पालै कछू न पड़ै ॥३॥
Ŧis kai pālai kacẖẖū na paṛai. ||3||
but still, nothing comes into his hands. ||3||
ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।
ਪਾਲੈ = ਪੱਲੇ ॥੩॥ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ॥੩॥
 
जिस का राजु तिसै का सुपना ॥
Jis kā rāj ṯisai kā supnā.
The dream is His, and the kingdom is His;
ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।
ਜਿਸ ਕਾ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ) ਜਿਸ (ਪਰਮਾਤਮਾ) ਦਾ।(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ।
 
जिनि माइआ दीनी तिनि लाई त्रिसना ॥
Jin mā▫i▫ā ḏīnī ṯin lā▫ī ṯarisnā.
He who has given the wealth of Maya, has infused the desire for it.
ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।
ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ ਨੇ।ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।
 
आपि बिनाहे आपि करे रासि ॥
Āp bināhe āp kare rās.
He Himself annihilates, and He Himself restores.
ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।
ਬਿਨਾਹੇ = ਨਾਸ ਕਰਦਾ ਹੈ, ਆਤਮਕ ਮੌਤ ਦੇਂਦਾ ਹੈ। ਕਰੇ ਰਾਸਿ = (ਜੀਵਨ-ਮਨੋਰਥ) ਸਫਲ ਕਰਦਾ ਹੈ।ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ।
 
नानक प्रभ आगै अरदासि ॥४॥११॥८०॥
Nānak parabẖ āgai arḏās. ||4||11||80||
Nanak offers this prayer to God. ||4||11||80||
ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।
xxx॥੪॥ਹੇ ਨਾਨਕ! ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ॥੪॥੧੧॥੮੦॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
बहु रंग माइआ बहु बिधि पेखी ॥
Baho rang mā▫i▫ā baho biḏẖ pekẖī.
I have gazed upon the many forms of Maya, in so many ways.
ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।
ਬਿਧਿ = ਤਰੀਕਾ, ਢੰਗ। ਪੇਖੀ = ਮੈਂ ਵੇਖੀ।ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ।
 
कलम कागद सिआनप लेखी ॥
Kalam kāgaḏ si▫ānap lekẖī.
With pen and paper, I have written clever things.
ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।
ਲੇਖੀ = ਲਿਖੀ।ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ)।
 
महर मलूक होइ देखिआ खान ॥
Mahar malūk ho▫e ḏekẖi▫ā kẖān.
I have seen what it is to be a chief, a king, and an emperor,
ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।
ਮਹਰ = ਚੌਧਰੀ। ਮਲੂਕ = ਬਾਦਸ਼ਾਹ। ਹੋਇ = ਬਣ ਕੇ।(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ।
 
ता ते नाही मनु त्रिपतान ॥१॥
Ŧā ṯe nāhī man ṯaripṯān. ||1||
but they do not satisfy the mind. ||1||
ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।
ਤਾ ਤੇ = ਉਸ ਨਾਲ ॥੧॥ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ॥੧॥
 
सो सुखु मो कउ संत बतावहु ॥
So sukẖ mo ka▫o sanṯ baṯāvhu.
Show me that peace, O Saints,
ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!
ਮੋ ਕਉ = ਮੈਨੂੰ। ਸੰਤ = ਹੇ ਸੰਤ!ਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ।
 
त्रिसना बूझै मनु त्रिपतावहु ॥१॥ रहाउ ॥
Ŧarisnā būjẖai man ṯaripṯāvho. ||1|| rahā▫o.
which will quench my thirst and satisfy my mind. ||1||Pause||
ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।
ਤ੍ਰਿਪਤਾਵਹੁ = ਤ੍ਰਿਪਤ ਕਰੋ, ਸੰਤੋਖੀ ਬਣਾਓ ॥੧॥ਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ॥੧॥ ਰਹਾਉ॥
 
असु पवन हसति असवारी ॥
As pavan hasaṯ asvārī.
You may have horses as fast as the wind, elephants to ride on,
ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।
ਅਸੁ = ਘੋੜੇ {अश्व}। ਅਸੁ ਪਵਨ = ਹਵਾ ਵਰਗੇ ਤੇਜ਼ ਘੋੜੇ {ਨੋਟ: ਲਫ਼ਜ਼ 'ਅਸੁ' ਦਾ ੁ ਸੰਸਕ੍ਰਿਤ ਲਫ਼ਜ਼ 'ਅਸ਼੍ਵ' ਦੇ 'ਵ' ਦਾ ਰੂਪਾਂਤਰ ਹੈ। ਸੋ, 'ਅਸੁ' ਇਕ-ਵਚਨ ਭੀ ਹੈ ਤੇ ਬਹੁ-ਵਚਨ ਭੀ)। ਹਸਤਿ = (हस्तिन्) ਹਾਥੀ।ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ),
 
चोआ चंदनु सेज सुंदरि नारी ॥
Cẖo▫ā cẖanḏan sej sunḏar nārī.
sandalwood oil, and beautiful women in bed,
ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,
ਚੋਆ = ਅਤਰ। ਸੁੰਦਰਿ = ਸੁੰਦਰੀ, ਸੋਹਣੀ।ਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ,
 
नट नाटिक आखारे गाइआ ॥
Nat nātik ākẖāre gā▫i▫ā.
actors in dramas, singing in theaters -
ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,
ਨਟ = ਤਮਾਸ਼ਾ ਕਰਨ ਵਾਲੇ। ਆਖਾਰੇ = ਰੰਗ-ਭੂਮੀ।ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ।
 
ता महि मनि संतोखु न पाइआ ॥२॥
Ŧā mėh man sanṯokẖ na pā▫i▫ā. ||2||
but even with them, the mind does not find contentment. ||2||
ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।
ਮਨਿ = ਮਨ ਨੇ ॥੨॥ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ॥੨॥
 
तखतु सभा मंडन दोलीचे ॥
Ŧakẖaṯ sabẖā mandan ḏolīcẖe.
You may have a throne at the royal court, with beautiful decorations and soft carpets,
ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,
ਮੰਡਨ = ਸਜਾਵਟ।ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ,
 
सगल मेवे सुंदर बागीचे ॥
Sagal meve sunḏar bāgīcẖe.
all sorts of luscious fruits and beautiful gardens,
ਸਮੂਹ ਫਲ ਸੁਹਣੇ, ਬਾਗ,
ਸਗਲ = ਸਾਰੇ।ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ,
 
आखेड़ बिरति राजन की लीला ॥
Ākẖeṛ biraṯ rājan kī līlā.
the excitement of the chase and princely pleasures -
ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,
ਆਖੇੜ = ਸ਼ਿਕਾਰ। ਬਿਰਤਿ = ਰੁਚੀ। ਲੀਲਾ = ਖੇਡ।ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ-
 
मनु न सुहेला परपंचु हीला ॥३॥
Man na suhelā parpancẖ hīlā. ||3||
but still, the mind is not made happy by such illusory diversions. ||3||
ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।
ਸੁਹੇਲਾ = ਸੌਖਾ। ਪਰਪੰਚੁ = ਛਲ। ਹੀਲਾ = ਉੱਦਮ, ਜਤਨ ॥੩॥(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ॥੩॥
 
करि किरपा संतन सचु कहिआ ॥
Kar kirpā sanṯan sacẖ kahi▫ā.
In their kindness, the Saints have told me of the True One,
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
xxx(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
 
सरब सूख इहु आनंदु लहिआ ॥
Sarab sūkẖ ih ānanḏ lahi▫ā.
and so I have obtained all comforts and joy.
ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।
xxxਕਿ ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਤਾਂ ਮਿਲਦਾ ਹੈ,
 
साधसंगि हरि कीरतनु गाईऐ ॥
Sāḏẖsang har kīrṯan gā▫ī▫ai.
In the Saadh Sangat, the Company of the Holy, I sing the Kirtan of the Lord's Praises.
ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
xxxਜੇ ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਜਾਣ।
 
कहु नानक वडभागी पाईऐ ॥४॥
Kaho Nānak vadbẖāgī pā▫ī▫ai. ||4||
Says Nanak, through great good fortune, I have found this. ||4||
੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।
xxx॥੪॥ਪਰ, ਹੇ ਨਾਨਕ! ਸਿਫ਼ਤ-ਸਾਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ ॥੪॥
 
जा कै हरि धनु सोई सुहेला ॥
Jā kai har ḏẖan so▫ī suhelā.
One who obtains the wealth of the Lord becomes happy.
ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।
ਜਾ ਕੈ = ਜਿਸ ਦੇ ਹਿਰਦੇ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ।
 
प्रभ किरपा ते साधसंगि मेला ॥१॥ रहाउ दूजा ॥१२॥८१॥
Parabẖ kirpā ṯe sāḏẖsang melā. ||1|| Rahā▫o ḏūjā. ||12||81||
By God's Grace, I have joined the Saadh Sangat. ||1||Second. Pause||12||81||
ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।
॥੧॥ਰਹਾਉ ਦੂਜਾ॥ ਨੋਟ: ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੈ, ਦੂਜੇ ਵਿਚ ਉਸ ਦਾ ਉੱਤਰ ਹੈ।ਸਾਧ ਸੰਗਤ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ॥੧॥ਰਹਾਉ ਦੂਜਾ॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।
xxxxxx