Sri Guru Granth Sahib Ji

Ang: / 1430

Your last visited Ang:

इस ही मधे बसतु अपार ॥
Is hī maḏẖe basaṯ apār.
The infinite substance is within it.
ਇਸ ਦੇ ਅੰਦਰ ਲਾਸਾਨੀ ਵੱਖਰ ਹੈ।
ਇਸ ਹੀ ਮਧੇ = ਇਸ (ਮਨ) ਦੇ ਵਿਚ ਹੀ। ਬਸਤੁ = ਵਸਤੂ, ਨਾਮ-ਰਾਸਿ।ਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ।
 
इस ही भीतरि सुनीअत साहु ॥
Is hī bẖīṯar sunī▫aṯ sāhu.
Within it, the great merchant is said to dwell.
ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
ਸਾਹੁ = ਪ੍ਰਭੂ-ਸ਼ਾਹੂਕਾਰ।ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ।
 
कवनु बापारी जा का ऊहा विसाहु ॥१॥
Kavan bāpārī jā kā ūhā visāhu. ||1||
Who is the trader who deals there? ||1||
ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?
ਬਾਪਾਰੀ = ਨਾਮ-ਪੂੰਜੀ ਦਾ ਵਣਜ ਕਰਨ ਵਾਲਾ। ਵਿਸਾਹੁ = ਇਤਬਾਰ ॥੧॥ਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ ॥੧॥
 
नाम रतन को को बिउहारी ॥
Nām raṯan ko ko bi▫uhārī.
How rare is that trader who deals in the jewel of the Naam, the Name of the Lord.
ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।
ਕੋ = ਦਾ। ਕੋ = ਜੇਹੜਾ ਕੋਈ। ਬਿਉਹਾਰੀ = ਵਪਾਰੀ।ਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ,
 
अम्रित भोजनु करे आहारी ॥१॥ रहाउ ॥
Amriṯ bẖojan kare āhārī. ||1|| rahā▫o.
He takes the Ambrosial Nectar as his food. ||1||Pause||
ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।
ਆਹਾਰੀ = ਖ਼ੁਰਾਕ, ਜੀਵਨ ਦਾ ਆਸਰਾ ॥੧॥ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ ॥੧॥ ਰਹਾਉ॥
 
मनु तनु अरपी सेव करीजै ॥
Man ṯan arpī sev karījai.
He dedicates his mind and body to serving the Lord.
ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।
ਅਰਪੀ = ਅਰਪੀਂ, ਮੈਂ ਭੇਟਾ ਕਰਦਾ ਹਾਂ।ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ।
 
कवन सु जुगति जितु करि भीजै ॥
Kavan so jugaṯ jiṯ kar bẖījai.
How can we please the Lord?
ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।
ਜੁਗਤਿ = ਤਰੀਕਾ। ਜਿਤੁ = ਜਿਸ ਦੀ ਰਾਹੀਂ। ਭੀਜੈ = ਪ੍ਰਸੰਨ ਹੁੰਦਾ ਹੈ।ਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ?
 
पाइ लगउ तजि मेरा तेरै ॥
Pā▫e laga▫o ṯaj merā ṯerai.
I fall at His Feet, and I renounce all sense of 'mine and yours'.
ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।
ਪਾਇ ਲਗਉ = ਮੈਂ ਪੈਰੀਂ ਲੱਗਦਾ ਹਾਂ।ਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ।
 
कवनु सु जनु जो सउदा जोरै ॥२॥
Kavan so jan jo sa▫uḏā jorai. ||2||
Who can settle this bargain? ||2||
ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।
ਤਜਿ = ਤਜ ਕੇ। ਜੋਰੈ = ਜੋੜ ਦੇਵੇ, ਕਰਾ ਦੇਵੇ ॥੨॥(ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ ॥੨॥
 
महलु साह का किन बिधि पावै ॥
Mahal sāh kā kin biḏẖ pāvai.
How can I attain the Mansion of the Lord's Presence?
ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?
ਮਹਲੁ = ਟਿਕਾਣਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ?(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ?
 
कवन सु बिधि जितु भीतरि बुलावै ॥
Kavan so biḏẖ jiṯ bẖīṯar bulāvai.
How can I get Him to call me inside?
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
ਭੀਤਰਿ = ਅੰਦਰ, ਆਪਣੀ ਹਜ਼ੂਰੀ ਵਿਚ।ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ?
 
तूं वड साहु जा के कोटि वणजारे ॥
Ŧūʼn vad sāhu jā ke kot vaṇjāre.
You are the Great Merchant; You have millions of traders.
ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
ਜਾ ਕੇ = ਜਿਸ ਦੇ। ਕੋਟਿ = ਕ੍ਰੋੜਾਂ।ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ।
 
कवनु सु दाता ले संचारे ॥३॥
Kavan so ḏāṯā le sancẖāre. ||3||
Who is the benefactor? Who can take me to Him? ||3||
ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?
ਸੰਚਾਰੇ = ਅਪੜਾਵੇ ॥੩॥ਨਾਮ ਦੀ ਦਾਤ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ? ॥੩॥
 
खोजत खोजत निज घरु पाइआ ॥
Kẖojaṯ kẖojaṯ nij gẖar pā▫i▫ā.
Seeking and searching, I have found my own home, deep within my own being.
ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।
ਨਿਜ ਘਰੁ = ਆਪਣਾ ਅਸਲੀ ਘਰ।(ਜੀਵ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ।)
 
अमोल रतनु साचु दिखलाइआ ॥
Amol raṯan sācẖ ḏikẖlā▫i▫ā.
The True Lord has shown me the priceless jewel.
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
ਸਾਚੁ = ਸਦਾ ਕਾਇਮ ਰਹਿਣ ਵਾਲਾ।(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ।
 
करि किरपा जब मेले साहि ॥
Kar kirpā jab mele sāhi.
When the Great Merchant shows His Mercy, He blends us into Himself.
ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸਾਹਿ = ਸ਼ਾਹ ਨੇ।ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ,
 
कहु नानक गुर कै वेसाहि ॥४॥१६॥८५॥
Kaho Nānak gur kai vesāhi. ||4||16||85||
Says Nanak, place your faith in the Guru. ||4||16||85||
ਗੁਰੂ ਨਾਨਾਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।
ਵੇਸਾਹਿ = ਇਤਬਾਰ ਨਾਲ, ਹਾਮੀ ਨਾਲ ॥੪॥ਹੇ ਨਾਨਕ! ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ ॥੪॥੧੬॥੮੫॥
 
गउड़ी महला ५ गुआरेरी ॥
Ga▫oṛī mėhlā 5 gu▫ārerī.
Gauree, Fifth Mehl, Gwaarayree:
ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
xxxxxx
 
रैणि दिनसु रहै इक रंगा ॥
Raiṇ ḏinas rahai ik rangā.
Night and day, they remain in the Love of the One.
ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
ਰੈਣਿ = ਰਾਤ। ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ।(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ।
 
प्रभ कउ जाणै सद ही संगा ॥
Parabẖ ka▫o jāṇai saḏ hī sangā.
They know that God is always with them.
ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
ਕਉ = ਨੂੰ। ਸਦ = ਸਦਾ।ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ।
 
ठाकुर नामु कीओ उनि वरतनि ॥
Ŧẖākur nām kī▫o un varṯan.
They make the Name of their Lord and Master their way of life;
ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
ਉਨਿ = ਉਸ (ਮਨੁੱਖ) ਨੇ। ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ।(ਉਸ ਮਨੁੱਖ) ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ।
 
त्रिपति अघावनु हरि कै दरसनि ॥१॥
Ŧaripaṯ agẖāvan har kai ḏarsan. ||1||
they are satisfied and fulfilled with the Blessed Vision of the Lord's Darshan. ||1||
ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
ਅਘਾਵਨੁ = ਸੰਤੋਖ, ਸੰਤੁਸ਼ਟਤਾ। ਦਰਸਨਿ = ਦਰਸਨ ਨਾਲ ॥੧॥ਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ॥੧॥
 
हरि संगि राते मन तन हरे ॥
Har sang rāṯe man ṯan hare.
Imbued with the Love of the Lord, their minds and bodies are rejuvenated,
ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
ਰਾਤੇ = ਰੱਤੇ ਹੋਏ, ਮਸਤ।(ਉਹ ਮਨੁੱਖ) ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ,
 
गुर पूरे की सरनी परे ॥१॥ रहाउ ॥
Gur pūre kī sarnī pare. ||1|| rahā▫o.
entering the Sanctuary of the Perfect Guru. ||1||Pause||
ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
ਹਰੇ = ਪ੍ਰਫੁਲਤ ॥੧॥ਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ ॥੧॥ ਰਹਾਉ॥
 
चरण कमल आतम आधार ॥
Cẖaraṇ kamal āṯam āḏẖār.
The Lord's Lotus Feet are the Support of the soul.
ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ। ਆਧਾਰ = ਆਸਰਾ।(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ,
 
एकु निहारहि आगिआकार ॥
Ėk nihārahi āgi▫ākār.
They see only the One, and obey His Order.
ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
ਨਿਹਾਰਹਿ = ਵੇਖਦੇ ਹਨ। ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ।ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।
 
एको बनजु एको बिउहारी ॥
Ėko banaj eko bi▫uhārī.
There is only one trade, and one occupation.
ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
ਬਿਉਹਾਰੀ = ਵਪਾਰੀ।ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ।
 
अवरु न जानहि बिनु निरंकारी ॥२॥
Avar na jānėh bin nirankārī. ||2||
They know no other than the Formless Lord. ||2||
ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
xxx॥੨॥ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ॥੨॥
 
हरख सोग दुहहूं ते मुकते ॥
Harakẖ sog ḏuhhūʼn ṯe mukṯe.
They are free of both pleasure and pain.
ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
ਹਰਖ = ਖ਼ੁਸ਼ੀ। ਸੋਗ = ਚਿੰਤਾ। ਤੇ = ਤੋਂ। ਮੁਕਤੇ = ਆਜ਼ਾਦ।(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ।
 
सदा अलिपतु जोग अरु जुगते ॥
Saḏā alipaṯ jog ar jugṯe.
They remain unattached, joined to the Lord's Way.
ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
ਅਲਿਪਤੁ = ਨਿਰਲੇਪ। ਜੋਗ = ਪ੍ਰਭੂ ਨਾਲ ਜੁੜੇ ਹੋਏ। ਜੁਗਤੇ = ਚੰਗੀ ਜੀਵਨ-ਜੁਗਤਿ ਵਾਲੇ।ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ।
 
दीसहि सभ महि सभ ते रहते ॥
Ḏīsėh sabẖ mėh sabẖ ṯe rahṯe.
They are seen among all, and yet they are distinct from all.
ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
ਦੀਸਹਿ = ਦਿੱਸਦੇ ਹਨ। ਰਹਤੇ = ਵੱਖਰੇ।ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ।
 
पारब्रहम का ओइ धिआनु धरते ॥३॥
Pārbarahm kā o▫e ḏẖi▫ān ḏẖarṯe. ||3||
They focus their meditation on the Supreme Lord God. ||3||
ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੩॥ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦੇ ਹਨ ॥੩॥
 
संतन की महिमा कवन वखानउ ॥
Sanṯan kī mahimā kavan vakẖāna▫o.
How can I describe the Glories of the Saints?
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ।(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?
 
अगाधि बोधि किछु मिति नही जानउ ॥
Agāḏẖ boḏẖ kicẖẖ miṯ nahī jān▫o.
Their knowledge is unfathomable; their limits cannot be known.
ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
ਅਗਾਧਿ = ਅਥਾਹ। ਬੋਧਿ = ਸਮਝ ਤੋਂ। ਮਿਤਿ = ਅੰਦਾਜ਼ਾ।ਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ।
 
पारब्रहम मोहि किरपा कीजै ॥
Pārbarahm mohi kirpā kījai.
O Supreme Lord God, please shower Your Mercy upon me.
ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
ਮੋਹਿ = ਮੈਨੂੰ।ਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ,
 
धूरि संतन की नानक दीजै ॥४॥१७॥८६॥
Ḏẖūr sanṯan kī Nānak ḏījai. ||4||17||86||
Bless Nanak with the dust of the feet of the Saints. ||4||17||86||
ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
xxx॥੪॥ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
तूं मेरा सखा तूंही मेरा मीतु ॥
Ŧūʼn merā sakẖā ṯūʼnhī merā mīṯ.
You are my Companion; You are my Best Friend.
ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
ਸਖਾ = ਸਾਥੀ। ਹੀਤੁ = ਹਿਤੁ, ਪਿਆਰ।(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ।
 
तूं मेरा प्रीतमु तुम संगि हीतु ॥
Ŧūʼn merā parīṯam ṯum sang hīṯ.
You are my Beloved; I am in love with You.
ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
xxxਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ।
 
तूं मेरी पति तूहै मेरा गहणा ॥
Ŧūʼn merī paṯ ṯūhai merā gahṇā.
You are my honor; You are my decoration.
ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
ਪਤਿ = ਇੱਜ਼ਤ। ਗਹਣਾ = ਜ਼ੇਵਰ, ਆਤਮਕ ਸੁੰਦਰਤਾ ਵਧਾਣ ਦਾ ਵਸੀਲਾ।(ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ।
 
तुझ बिनु निमखु न जाई रहणा ॥१॥
Ŧujẖ bin nimakẖ na jā▫ī rahṇā. ||1||
Without You, I cannot survive, even for an instant. ||1||
ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
ਨਿਮਖੁ = ਅੱਖ ਝਮਕਣ ਜਿਤਨਾ ਸਮਾ। ਨ ਜਾਈ ਰਹਣਾ = ਰਿਹਾ ਨਹੀਂ ਜਾ ਸਕਦਾ ॥੧॥ਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ ॥੧॥
 
तूं मेरे लालन तूं मेरे प्रान ॥
Ŧūʼn mere lālan ṯūʼn mere parān.
You are my Intimate Beloved, You are my breath of life.
ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
ਲਾਲਨ = ਲਾਡਲਾ। ਪ੍ਰਾਨ = ਜਿੰਦ (ਦਾ ਸਹਾਰਾ)।(ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ।
 
तूं मेरे साहिब तूं मेरे खान ॥१॥ रहाउ ॥
Ŧūʼn mere sāhib ṯūʼn mere kẖān. ||1|| rahā▫o.
You are my Lord and Master; You are my Leader. ||1||Pause||
ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
ਸਾਹਿਬ = ਮਾਲਕ ॥੧॥ਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ ॥੧॥ ਰਹਾਉ॥
 
जिउ तुम राखहु तिव ही रहना ॥
Ji▫o ṯum rākẖo ṯiv hī rahnā.
As You keep me, so do I survive.
ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
xxx(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
 
जो तुम कहहु सोई मोहि करना ॥
Jo ṯum kahhu so▫ī mohi karnā.
Whatever You say, that is what I do.
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
ਮੋਹਿ ਕਰਨਾ = ਮੈਨੂੰ ਕਰਨਾ ਪੈਂਦਾ ਹੈ। ਜਹ = ਜਿੱਥੇ।ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।
 
जह पेखउ तहा तुम बसना ॥
Jah pekẖa▫o ṯahā ṯum basnā.
Wherever I look, there I see You dwelling.
ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
ਪੇਖਉ = ਪੇਖਉਂ, ਮੈਂ ਵੇਖਦਾ ਹਾਂ।ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ।
 
निरभउ नामु जपउ तेरा रसना ॥२॥
Nirbẖa▫o nām japa▫o ṯerā rasnā. ||2||
O my Fearless Lord, with my tongue, I chant Your Name. ||2||
ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
ਰਸਨਾ = ਜੀਭ (ਨਾਲ) ॥੨॥ਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ॥੨॥
 
तूं मेरी नव निधि तूं भंडारु ॥
Ŧūʼn merī nav niḏẖ ṯūʼn bẖandār.
You are my nine treasures, You are my storehouse.
ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਭੰਡਾਰੁ = ਖ਼ਜ਼ਾਨਾ।(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ।
 
रंग रसा तूं मनहि अधारु ॥
Rang rasā ṯūʼn manėh aḏẖār.
I am imbued with Your Love; You are the Support of my mind.
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
ਮਨਹਿ = ਮਨ ਦਾ। ਆਧਾਰੁ = ਆਸਰਾ।ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।
 
तूं मेरी सोभा तुम संगि रचीआ ॥
Ŧūʼn merī sobẖā ṯum sang racẖī▫ā.
You are my Glory; I am blended with You.
ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
ਸੰਗਿ = ਨਾਲ। ਰਚੀਆ = ਸੁਰਤ ਜੁੜੀ ਹੋਈ ਹੈ।ਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ।
 
तूं मेरी ओट तूं है मेरा तकीआ ॥३॥
Ŧūʼn merī ot ṯūʼn hai merā ṯakī▫ā. ||3||
You are my Shelter; You are my Anchoring Support. ||3||
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
ਤਕੀਆ = ਸਹਾਰਾ ॥੩॥ਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ ॥੩॥
 
मन तन अंतरि तुही धिआइआ ॥
Man ṯan anṯar ṯuhī ḏẖi▫ā▫i▫ā.
Deep within my mind and body, I meditate on You.
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
ਤੁਹੀ = ਤੈਨੂੰ ਹੀ।(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ।
 
मरमु तुमारा गुर ते पाइआ ॥
Maram ṯumārā gur ṯe pā▫i▫ā.
I have obtained Your secret from the Guru.
ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
ਮਰਮੁ = ਭੇਦ। ਤੇ = ਤੋਂ, ਪਾਸੋਂ।ਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ।
 
सतिगुर ते द्रिड़िआ इकु एकै ॥
Saṯgur ṯe ḏariṛi▫ā ik ekai.
Through the True Guru, the One and only Lord was implanted within me;
ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
xxxਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ,
 
नानक दास हरि हरि हरि टेकै ॥४॥१८॥८७॥
Nānak ḏās har har har tekai. ||4||18||87||
servant Nanak has taken to the Support of the Lord, Har, Har, Har. ||4||18||87||
ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
ਟੇਕ = ਆਸਰਾ ॥੪॥ਹੇ ਨਾਨਕ! ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ॥੪॥੧੮॥੮੭॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx