Sri Guru Granth Sahib Ji

Ang: / 1430

Your last visited Ang:

बिआपत हरख सोग बिसथार ॥
Bi▫āpaṯ harakẖ sog bisthār.
It torments us with the expression of pleasure and pain.
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
ਬਿਆਪਤ = ਪ੍ਰਭਾਵ ਪਾਈ ਰੱਖਦੀ ਹੈ {व्याप् = to pervade}।ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ,
 
बिआपत सुरग नरक अवतार ॥
Bi▫āpaṯ surag narak avṯār.
It torments us through incarnations in heaven and hell.
ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
ਅਵਤਾਰ = ਜਨਮ।ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ,
 
बिआपत धन निरधन पेखि सोभा ॥
Bi▫āpaṯ ḏẖan nirḏẖan pekẖ sobẖā.
It is seen to afflict the rich, the poor and the glorious.
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
ਨਿਰਧਨ = ਗ਼ਰੀਬ। ਪੇਖਿ = ਵੇਖ ਕੇ।ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।
 
मूलु बिआधी बिआपसि लोभा ॥१॥
Mūl bi▫āḏẖī bi▫āpas lobẖā. ||1||
The source of this illness which torments us is greed. ||1||
ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
ਬਿਆਧੀ = ਵਿਕਾਰ ॥੧॥ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੧॥
 
माइआ बिआपत बहु परकारी ॥
Mā▫i▫ā bi▫āpaṯ baho parkārī.
Maya torments us in so many ways.
ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
ਬਹੁ ਪਰਕਾਰੀ = ਕਈ ਤਰੀਕਿਆਂ ਨਾਲ।ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ, (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)।
 
संत जीवहि प्रभ ओट तुमारी ॥१॥ रहाउ ॥
Sanṯ jīvėh parabẖ ot ṯumārī. ||1|| rahā▫o.
But the Saints live under Your Protection, God. ||1||Pause||
ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
xxx॥੧॥ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ॥੧॥ ਰਹਾਉ॥
 
बिआपत अह्मबुधि का माता ॥
Bi▫āpaṯ ahaʼn▫buḏẖ kā māṯā.
It torments us through intoxication with intellectual pride.
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
ਅਹੰਬੁਧਿ = ਹਉਮੈ। ਮਾਤਾ = ਮੱਤਾ ਹੋਇਆ।ਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ।
 
बिआपत पुत्र कलत्र संगि राता ॥
Bi▫āpaṯ puṯar kalṯar sang rāṯā.
It torments us through the love of children and spouse.
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
ਕਲਤ੍ਰ = ਇਸਤ੍ਰੀ।ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ।
 
बिआपत हसति घोड़े अरु बसता ॥
Bi▫āpaṯ hasaṯ gẖoṛe ar basṯā.
It torments us through elephants, horses and beautiful clothes.
ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
ਹਸਤਿ = ਹਾਥੀ। ਬਸਤਾ = ਬਸਤ੍ਰ, ਕੱਪੜੇ।ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ),
 
बिआपत रूप जोबन मद मसता ॥२॥
Bi▫āpaṯ rūp joban maḏ masṯā. ||2||
It torments us through the intoxication of wine and the beauty of youth. ||2||
ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
ਮਦ = ਨਸ਼ਾ ॥੨॥ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੨॥
 
बिआपत भूमि रंक अरु रंगा ॥
Bi▫āpaṯ bẖūm rank ar rangā.
It torments landlords, paupers and lovers of pleasure.
ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਭੂਮਿ = ਧਰਤੀ। ਰੰਕ = ਕੰਗਾਲ। ਰੰਗ = ਅਮੀਰ।ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ,
 
बिआपत गीत नाद सुणि संगा ॥
Bi▫āpaṯ gīṯ nāḏ suṇ sangā.
It torments us through the sweet sounds of music and parties.
ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਸੰਗਾ = ਟੋਲਾ, ਮੰਡਲੀ।ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ),
 
बिआपत सेज महल सीगार ॥
Bi▫āpaṯ sej mahal sīgār.
It torments us through beautiful beds, palaces and decorations.
ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
xxxਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ।
 
पंच दूत बिआपत अंधिआर ॥३॥
Pancẖ ḏūṯ bi▫āpaṯ anḏẖi▫ār. ||3||
It torments us through the darkness of the five evil passions. ||3||
ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
xxx॥੩॥ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ॥੩॥
 
बिआपत करम करै हउ फासा ॥
Bi▫āpaṯ karam karai ha▫o fāsā.
It torments those who act, entangled in ego.
ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
xxxਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ,
 
बिआपति गिरसत बिआपत उदासा ॥
Bi▫āpaṯ girsaṯ bi▫āpaṯ uḏāsā.
It torments us through household affairs, and it torments us in renunciation.
ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
ਆਚਾਰ ਬਿਉਹਾਰ = ਕਰਮ-ਕਾਂਡ।ਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ,
 
आचार बिउहार बिआपत इह जाति ॥
Ācẖār bi▫uhār bi▫āpaṯ ih jāṯ.
It torments us through character, lifestyle and social status.
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
ਜਾਤਿ = ਜਾਤਿ (ਅਭਿਮਾਨ)।ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;
 
सभ किछु बिआपत बिनु हरि रंग रात ॥४॥
Sabẖ kicẖẖ bi▫āpaṯ bin har rang rāṯ. ||4||
It torments us through everything, except for those who are imbued with the Love of the Lord. ||4||
ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
xxx॥੪॥ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ॥੪॥
 
संतन के बंधन काटे हरि राइ ॥
Sanṯan ke banḏẖan kāte har rā▫e.
The Sovereign Lord King has cut away the bonds of His Saints.
ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
xxxਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।
 
ता कउ कहा बिआपै माइ ॥
Ŧā ka▫o kahā bi▫āpai mā▫e.
How can Maya torment them?
ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਤਾ ਕਉ = ਉਹਨਾਂ ਨੂੰ। ਮਾਇ = ਮਾਇਆ।ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
 
कहु नानक जिनि धूरि संत पाई ॥
Kaho Nānak jin ḏẖūr sanṯ pā▫ī.
Says Nanak, who have obtained the dust of the feet of the Saints,
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ,
ਜਿਨਿ = ਜਿਸ ਨੇ।ਹੇ ਨਾਨਕ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ,
 
ता कै निकटि न आवै माई ॥५॥१९॥८८॥
Ŧā kai nikat na āvai mā▫ī. ||5||19||88||
Maya does not draw near them. ||5||19||88||
ਮਾਇਆ ਉਸ ਦੇ ਲਾਗੇ ਨਹੀਂ ਲਗਦੀ।
ਮਾਈ = ਮਾਇਆ ॥੫॥ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ॥੪॥੧੯॥੮੮॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
नैनहु नीद पर द्रिसटि विकार ॥
Nainhu nīḏ par ḏarisat vikār.
The eyes are asleep in corruption, gazing upon the beauty of another.
ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
ਨੈਨਹੁ = ਅੱਖਾਂ ਵਿਚ। ਦ੍ਰਿਸ਼ਟ = ਨਜ਼ਰ, ਨਿਗਾਹ।ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ-ਇਹ ਅੱਖਾਂ ਵਿਚ ਨੀਂਦ ਆ ਰਹੀ ਹੈ।
 
स्रवण सोए सुणि निंद वीचार ॥
Sarvaṇ so▫e suṇ ninḏ vīcẖār.
The ears are asleep, listening to slanderous stories.
ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
ਸ੍ਰਵਣ = ਕੰਨ। ਸੁਣਿ = ਸੁਣ ਕੇ।ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।
 
रसना सोई लोभि मीठै सादि ॥
Rasnā so▫ī lobẖ mīṯẖai sāḏ.
The tongue is asleep, in its desire for sweet flavors.
ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
ਰਸਨਾ = ਜੀਭ। ਲੋਭਿ = ਲੋਭ ਵਿਚ। ਸਾਦਿ = ਸੁਆਦ ਵਿਚ।ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ।
 
मनु सोइआ माइआ बिसमादि ॥१॥
Man so▫i▫ā mā▫i▫ā bismāḏ. ||1||
The mind is asleep, fascinated by Maya. ||1||
ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
ਬਿਸਮਾਦਿ = ਅਸਚਰਜ ਤਮਾਸ਼ੇ ਵਿਚ ॥੧॥ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ ॥੧॥
 
इसु ग्रिह महि कोई जागतु रहै ॥
Is garih mėh ko▫ī jāgaṯ rahai.
Those who remain awake in this house are very rare;
ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
ਗ੍ਰਿਹ ਮਹਿ = ਸਰੀਰ-ਘਰ ਵਿਚ। ਕੋਈ = ਕੋਈ ਵਿਰਲਾ।ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ।
 
साबतु वसतु ओहु अपनी लहै ॥१॥ रहाउ ॥
Sābaṯ vasaṯ oh apnī lahai. ||1|| rahā▫o.
by doing so, they receive the whole thing. ||1||Pause||
ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
ਸਾਬਤੁ = ਸਾਰੀ ਦੀ ਸਾਰੀ। ਵਸਤੁ = ਆਤਮਕ ਜੀਵਨ ਦੀ ਪੂੰਜੀ। ਲਹੈ = ਲੱਭ ਲੈਂਦਾ ਹੈ ॥੧॥(ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸ-ਪੂੰਜੀ ਸਾਂਭ ਲੈਂਦਾ ਹੈ ॥੧॥ ਰਹਾਉ॥
 
सगल सहेली अपनै रस माती ॥
Sagal sahelī apnai ras māṯī.
All of my companions are intoxicated with their sensory pleasures;
ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
ਸਹੇਲੀ = ਗਿਆਨ-ਇੰਦ੍ਰੇ। ਮਾਤੀ = ਮਸਤ।ਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ.
 
ग्रिह अपुने की खबरि न जाती ॥
Garih apune kī kẖabar na jāṯī.
they do not know how to guard their own home.
ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
ਜਾਤੀ = ਜਾਣੀ, ਸਮਝੀ।ਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ।
 
मुसनहार पंच बटवारे ॥
Musanhār pancẖ batvāre.
The five thieves have plundered them;
ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
ਮੁਸਨਹਾਰ = ਠੱਗਣ ਵਾਲੇ। ਬਟਵਾਰੇ = ਡਾਕੂ।ਠੱਗਣ ਵਾਲੇ ਪੰਜੇ ਡਾਕੂ-
 
सूने नगरि परे ठगहारे ॥२॥
Sūne nagar pare ṯẖag▫hāre. ||2||
the thugs descend upon the unguarded village. ||2||
ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
ਸੂਨੇ ਨਗਰਿ = ਸੁੰਞੇ ਸ਼ਹਰ ਵਿਚ। ਪਰੇ = ਹੱਲਾ ਕਰ ਕੇ ਆ ਪਏ ॥੨॥ਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ ॥੨॥
 
उन ते राखै बापु न माई ॥
Un ṯe rākẖai bāp na mā▫ī.
Our mothers and fathers cannot save us from them;
ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
ਤੇ = ਤੋਂ। ਰਾਖੈ = ਬਚਾ ਸਕਦਾ।ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ।
 
उन ते राखै मीतु न भाई ॥
Un ṯe rākẖai mīṯ na bẖā▫ī.
friends and brothers cannot protect us from them -
ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
xxxਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ।
 
दरबि सिआणप ना ओइ रहते ॥
Ḏarab si▫āṇap nā o▫e rahṯe.
they cannot be restrained by wealth or cleverness.
ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
ਦਰਬਿ = ਧਨ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।ਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ।
 
साधसंगि ओइ दुसट वसि होते ॥३॥
Sāḏẖsang o▫e ḏusat vas hoṯe. ||3||
Only through the Saadh Sangat, the Company of the Holy, can those villains be brought under control. ||3||
ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
ਵਸਿ = ਕਾਬੂ ਵਿਚ ॥੩॥ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ॥੩॥
 
करि किरपा मोहि सारिंगपाणि ॥
Kar kirpā mohi sāringpāṇ.
Have Mercy upon me, O Lord, Sustainer of the world.
ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
ਮੋਹਿ = ਮੈਨੂੰ, ਮੇਰੇ ਉਤੇ। ਸਾਰਿੰਗ = ਧਨੁਖ। ਪਾਣਿ = ਹੱਥ। ਸਾਰਿੰਗਪਾਣਿ = ਹੇ ਧਨੁਖ-ਧਾਰੀ ਪ੍ਰਭੂ!ਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ।
 
संतन धूरि सरब निधान ॥
Sanṯan ḏẖūr sarab niḏẖān.
The dust of the feet of the Saints is all the treasure I need.
ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
ਨਿਧਾਨ = ਖ਼ਜ਼ਾਨੇ।ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।
 
साबतु पूंजी सतिगुर संगि ॥
Sābaṯ pūnjī saṯgur sang.
In the Company of the True Guru, one's investment remains intact.
ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
ਪੂੰਜੀ = ਆਤਮਕ ਜੀਵਨ ਦੀ ਰਾਸਿ।ਗੁਰੂ ਦੀ ਸੰਗਤ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ।
 
नानकु जागै पारब्रहम कै रंगि ॥४॥
Nānak jāgai pārbarahm kai rang. ||4||
Nanak is awake to the Love of the Supreme Lord. ||4||
ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
ਰੰਗਿ = ਪ੍ਰੇਮ ਵਿਚ ॥੪॥(ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ॥੪॥
 
सो जागै जिसु प्रभु किरपालु ॥
So jāgai jis parabẖ kirpāl.
He alone is awake, unto whom God shows His Mercy.
ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
xxx(ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
 
इह पूंजी साबतु धनु मालु ॥१॥ रहाउ दूजा ॥२०॥८९॥
Ih pūnjī sābaṯ ḏẖan māl. ||1|| rahā▫o ḏūjā. ||20||89||
This investment, wealth and property shall remain intact. ||1||Second. Pause||20||89||
ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
xxx॥੧॥ਰਹਾਉ ਦੂਜਾ॥੨੦॥੮੯॥ਉਸਦੀ ਆਤਮਕ ਜੀਵਨ ਦੀ ਇਹ ਰਾਸ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ ॥੧॥ਰਹਾਉ ਦੂਜਾ॥੨੦॥੮੯॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
जा कै वसि खान सुलतान ॥
Jā kai vas kẖān sulṯān.
Kings and emperors are under His Power.
ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।(ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ,
 
जा कै वसि है सगल जहान ॥
Jā kai vas hai sagal jahān.
The whole world is under His Power.
ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
ਸਗਲ = ਸਾਰਾ।ਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ,
 
जा का कीआ सभु किछु होइ ॥
Jā kā kī▫ā sabẖ kicẖẖ ho▫e.
Everything is done by His doing;
ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
xxxਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ,
 
तिस ते बाहरि नाही कोइ ॥१॥
Ŧis ṯe bāhar nāhī ko▫e. ||1||
other than Him, there is nothing at all. ||1||
ਉਸ ਤੋਂ ਬਾਹਰ ਕੁਝ ਭੀ ਨਹੀਂ।
ਤਿਸ ਤੇ = ਉਸ (ਪਰਮਾਤਮਾ) ਤੋਂ। ਬਾਹਰਿ = ਆਕੀ ॥੧॥ਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ ॥੧॥
 
कहु बेनंती अपुने सतिगुर पाहि ॥
Kaho benanṯī apune saṯgur pāhi.
Offer your prayers to your True Guru;
ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
ਪਾਹਿ = ਪਾਸ।ਆਪਣੇ ਗੁਰੂ ਪਾਸ ਬੇਨਤੀ ਕਰ।
 
काज तुमारे देइ निबाहि ॥१॥ रहाउ ॥
Kāj ṯumāre ḏe▫e nibāhi. ||1|| rahā▫o.
He will resolve your affairs. ||1||Pause||
ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
ਦੇਇ = ਦੇਂਦਾ ਹੈ, ਦੇਵੇਗਾ। ਦੇਹਿ ਨਿਬਾਹਿ = ਸਿਰੇ ਚਾੜ੍ਹ ਦੇਵੇਗਾ ॥੧॥ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ॥
 
सभ ते ऊच जा का दरबारु ॥
Sabẖ ṯe ūcẖ jā kā ḏarbār.
The Darbaar of His Court is the most exalted of all.
ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
xxxਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ,
 
सगल भगत जा का नामु अधारु ॥
Sagal bẖagaṯ jā kā nām aḏẖār.
His Name is the Support of all His devotees.
ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
ਅਧਾਰੁ = ਆਸਰਾ।ਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ,
 
सरब बिआपित पूरन धनी ॥
Sarab bi▫āpaṯ pūran ḏẖanī.
The Perfect Master is pervading everywhere.
ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
ਬਿਆਪਤਿ = ਵਿਆਪਕ। ਧਨੀ = ਮਾਲਕ-ਪ੍ਰਭੂ।ਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ,
 
जा की सोभा घटि घटि बनी ॥२॥
Jā kī sobẖā gẖat gẖat banī. ||2||
His Glory is manifest in each and every heart. ||2||
ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
ਘਟਿ ਘਟਿ = ਹਰੇਕ ਘਟ ਵਿਚ ॥੨॥ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ॥੨॥
 
जिसु सिमरत दुख डेरा ढहै ॥
Jis simraṯ ḏukẖ derā dẖahai.
Remembering Him in meditation, the home of sorrow is abolished.
ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
ਦੁਖ ਡੇਰਾ = ਦੁੱਖਾਂ ਦਾ ਡੇਰਾ, ਸਾਰੇ ਦੁੱਖ।ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ,
 
जिसु सिमरत जमु किछू न कहै ॥
Jis simraṯ jam kicẖẖū na kahai.
Remembering Him in meditation, the Messenger of Death shall not touch you.
ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
ਜਮੁ = ਮੌਤ, ਮੌਤ ਦਾ ਡਰ।ਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ,
 
जिसु सिमरत होत सूके हरे ॥
Jis simraṯ hoṯ sūke hare.
Remembering Him in meditation, the dry branches become green again.
ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
ਸੂਕੇ = ਨਿਰਦਈ, ਖੁਸ਼ਕ-ਦਿਲ। ਹਰੇ = ਨਰਮ-ਦਿਲ।ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,