Sri Guru Granth Sahib Ji

Ang: / 1430

Your last visited Ang:

जिसु सिमरत डूबत पाहन तरे ॥३॥
Jis simraṯ dūbaṯ pāhan ṯare. ||3||
Remembering Him in meditation, sinking stones are made to float. ||3||
ਜਿਸ ਦਾ ਆਰਾਧਨ ਕਰਨ ਦੁਆਰਾ, ਡੁਬਦੇ ਹੋਏ ਪਥਰ ਪਾਰ ਉਤਰ ਜਾਂਦੇ ਹਨ।
ਪਾਹਨ = ਪੱਥਰ ॥੩॥ਜਿਸਦਾ ਨਾਮ ਸਿਮਰਿਆਂ ਪੱਥਰ-ਦਿਲ ਮਨੁੱਖ (ਕਠੋਰਤਾ ਦੇ ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ, (ਤੂੰ ਭੀ ਗੁਰੂ ਦੀ ਸਰਨ ਪੈ ਕੇ ਉਸਦਾ ਨਾਮ ਸਿਮਰ) ॥੩॥
 
संत सभा कउ सदा जैकारु ॥
Sanṯ sabẖā ka▫o saḏā jaikār.
I salute and applaud the Society of the Saints.
ਸਾਧ ਸੰਗਤ ਨੂੰ ਮੈਂ ਹਮੇਸ਼ਾਂ ਹੀ ਨਮਸਕਾਰ ਕਰਦਾ ਹਾਂ।
ਸੰਤ ਸਭਾ = ਸਾਧ ਸੰਗਤ। ਜੈਕਾਰੁ = ਨਮਸਕਾਰ।ਸਾਧ ਸੰਗਤ ਅੱਗੇ ਸਦਾ ਸਿਰ ਨਿਵਾਉ,
 
हरि हरि नामु जन प्रान अधारु ॥
Har har nām jan parān aḏẖār.
The Name of the Lord, Har, Har, is the Support of the breath of life of His servant.
ਸੁਆਮੀ ਮਾਲਕ ਦਾ ਨਾਮ ਉਸ ਦੇ ਗੋਲਿਆਂ ਦੀ ਜਿੰਦ ਜਾਨ ਦਾ ਆਸਰਾ ਹੈ।
xxxਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤ ਵਿਚ ਤੈਨੂੰ ਭੀ ਹਰਿ-ਨਾਮ ਦੀ ਪ੍ਰਾਪਤੀ ਹੋਵੇਗੀ)।
 
कहु नानक मेरी सुणी अरदासि ॥
Kaho Nānak merī suṇī arḏās.
Says Nanak, the Lord has heard my prayer;
ਗੁਰੂ ਜੀ ਆਖਦੇ ਹਨ, ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
xxxਨਾਨਕ ਆਖਦਾ ਹੈ ਕਿ (ਕਰਤਾਰ ਨੇ) ਉਸ ਦੀ ਬੇਨਤੀ ਸੁਣ ਲਈ,
 
संत प्रसादि मो कउ नाम निवासि ॥४॥२१॥९०॥
Sanṯ parsāḏ mo ka▫o nām nivās. ||4||21||90||
by the Grace of the Saints, I dwell in the Naam, the Name of the Lord. ||4||21||90||
ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸਾਹਿਬ ਦੇ ਨਾਮ ਵਿੱਚ ਵਸੇਬਾ ਮਿਲ ਗਿਆ ਹੈ।
ਨਿਵਾਸਿ = ਨਿਵਾਸ ਵਿਚ, ਘਰ ਵਿਚ ॥੪॥ਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ॥੪॥੨੧॥੯੦॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
सतिगुर दरसनि अगनि निवारी ॥
Saṯgur ḏarsan agan nivārī.
By the Blessed Vision of the True Guru's Darshan, the fire of desire is quenched.
ਸੱਚੇ ਗੁਰਾਂ ਦੇ ਦੀਦਾਰ ਦੁਆਰਾ (ਖਾਹਿਸ਼ ਦੀ) ਅੱਗ ਬੁਝ ਗਈ ਹੈ।
ਸਤਿਗੁਰ ਦਰਸਨਿ = ਗੁਰੂ ਦੇ ਦਰਸ਼ਨ ਦੀ ਬਰਕਤਿ ਨਾਲ। ਅਗਨਿ = ਤ੍ਰਿਸ਼ਨਾ-ਅੱਗ। ਨਿਵਾਰੀ = ਦੂਰ ਕਰ ਲਈ।ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ,
 
सतिगुर भेटत हउमै मारी ॥
Saṯgur bẖetaṯ ha▫umai mārī.
Meeting the True Guru, egotism is subdued.
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹੰਕਾਰ ਮਿਟ ਗਿਆ ਹੈ।
ਭੇਟਤ = ਮਿਲਿਆਂ।ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ।
 
सतिगुर संगि नाही मनु डोलै ॥
Saṯgur sang nāhī man dolai.
In the Company of the True Guru, the mind does not waver.
ਸੱਚੇ ਗੁਰਾਂ ਦੀ ਸੰਗਤ ਅੰਦਰ ਚਿੱਤ ਡਿਕੋਡੋਲੇ ਨਹੀਂ ਖਾਦਾ।
ਸੰਗਿ = ਸੰਗਤ ਵਿਚ।ਗੁਰੂ ਦੀ ਸੰਗਤ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ,
 
अम्रित बाणी गुरमुखि बोलै ॥१॥
Amriṯ baṇī gurmukẖ bolai. ||1||
The Gurmukh speaks the Ambrosial Word of Gurbani. ||1||
ਗੁਰਾਂ ਦੇ ਜਰੀਏ, ਪ੍ਰਾਣੀ ਸੁਧਾ-ਸਰੂਪ ਗੁਰਬਾਣੀ ਦਾ ਉਚਾਰਣ ਕਰਦਾ ਹੈ।
ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥(ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ ॥੧॥
 
सभु जगु साचा जा सच महि राते ॥
Sabẖ jag sācẖā jā sacẖ mėh rāṯe.
He sees the True One pervading the whole world; he is imbued with the True One.
ਜੇਕਰ ਬੰਦਾ ਸਤਿਨਾਮ ਅੰਦਰ ਰੰਗਿਆ ਹੋਇਆ ਹੋਵੇ, ਤਾਂ ਉਹ ਸਤਿਪੁਰਖ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹੈ।
ਸਾਚਾ = ਸਦਾ-ਥਿਰ (ਪ੍ਰਭੂ ਦਾ ਰੂਪ)। ਜਾ = ਜਦੋਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ,
 
सीतल साति गुर ते प्रभ जाते ॥१॥ रहाउ ॥
Sīṯal sāṯ gur ṯe parabẖ jāṯe. ||1|| rahā▫o.
I have become cool and tranquil, knowing God, through the Guru. ||1||Pause||
ਗੁਰਾਂ ਦੇ ਰਾਹੀਂ ਸਾਹਿਬ ਨੂੰ ਜਾਣ ਕੇ, ਮੈਂ ਸਥਿਰ ਤੇ ਸ਼ਾਤ ਹੋ ਗਿਆ ਹਾਂ। ਠਹਿਰਾਉ।
ਸੀਤਲ = ਠੰਡੇ। ਸਾਤਿ = ਸ਼ਾਂਤੀ, ਠੰਢ। ਤੇ = ਤੋਂ, ਦੀ ਰਾਹੀਂ। ਜਾਤੇ = ਜਾਣ-ਪਛਾਣ ਪਾਈ ॥੧॥ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ ॥੧॥ ਰਹਾਉ॥
 
संत प्रसादि जपै हरि नाउ ॥
Sanṯ parsāḏ japai har nā▫o.
By the Grace of the Saints, one chants the Lord's Name.
ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਨਾਮ ਜਪਦਾ ਹੈ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
 
संत प्रसादि हरि कीरतनु गाउ ॥
Sanṯ parsāḏ har kīrṯan gā▫o.
By the Grace of the Saints, one sings the Kirtan of the Lord's Praises.
ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਜੱਸ ਅਲਾਪਦਾ ਹੈ।
xxxਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ।
 
संत प्रसादि सगल दुख मिटे ॥
Sanṯ parsāḏ sagal ḏukẖ mite.
By the Grace of the Saints, all pains are erased.
ਸਾਧੂਆਂ ਦੀ ਦਇਆ ਦੁਆਰਾ ਸਾਰੀ ਪੀੜ ਰਫ਼ਾ ਹੋ ਜਾਂਦੀ ਹੈ।
xxx(ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ,
 
संत प्रसादि बंधन ते छुटे ॥२॥
Sanṯ parsāḏ banḏẖan ṯe cẖẖute. ||2||
By the Grace of the Saints, one is released from bondage. ||2||
ਸਾਧੂਆਂ ਦੀ ਦਇਆ ਦੁਆਰਾ ਪ੍ਰਾਣੀ ਬੰਦੀ ਤੋਂ ਖਲਾਸੀ ਪਾ ਜਾਂਦਾ ਹੈ।
ਬੰਧਨ ਤੇ = ਬੰਧਨਾਂ ਤੋਂ ॥੨॥(ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੨॥
 
संत क्रिपा ते मिटे मोह भरम ॥
Sanṯ kirpā ṯe mite moh bẖaram.
By the kind Mercy of the Saints, emotional attachment and doubt are removed.
ਸਾਧੂਆਂ ਦੀ ਮਿਹਰਬਾਨੀ ਦੇ ਜਰੀਏ, ਅਪਣਤ ਤੇ ਸ਼ੱਕ-ਸ਼ੁਭੇ ਦੂਰ ਹੋ ਗਏ ਹਨ।
ਤੇ = ਤੋਂ, ਨਾਲ।ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ।
 
साध रेण मजन सभि धरम ॥
Sāḏẖ reṇ majan sabẖ ḏẖaram.
Taking a bath in the dust of the feet of the Holy - this is true Dharmic faith.
ਸਾਰਾ ਈਮਾਨ ਸੰਤ ਗੁਰਾਂ ਦੇ ਚਰਨਾ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।
ਸਾਧ ਰੇਣ = ਗੁਰੂ ਦੇ ਚਰਨਾਂ ਦੀ ਧੂੜ। ਮਜਨ = ਮੱਜਨ, ਇਸ਼ਨਾਨ। ਸਭ = ਸਾਰੇ।ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ।
 
साध क्रिपाल दइआल गोविंदु ॥
Sāḏẖ kirpāl ḏa▫i▫āl govinḏ.
By the kindness of the Holy, the Lord of the Universe becomes merciful.
ਜਦ ਸੰਤ ਦਇਆਲੂ ਹੈ ਤਾਂ ਸੰਸਾਰ ਦਾ ਮਾਲਕ ਮਿਹਰਬਾਨ ਹੋ ਜਾਂਦਾ ਹੈ।
xxx(ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ।
 
साधा महि इह हमरी जिंदु ॥३॥
Sāḏẖā mėh ih hamrī jinḏ. ||3||
The life of my soul is with the Holy. ||3||
ਮੇਰੀ ਇਹ ਜਿੰਦ ਜਾਨ ਸੰਤਾ ਅੰਦਰ ਵਸਦੀ ਹੈ।
xxx॥੩॥ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ ॥੩॥
 
किरपा निधि किरपाल धिआवउ ॥
Kirpā niḏẖ kirpāl ḏẖi▫āva▫o.
Meditating on the Merciful Lord, the Treasure of Mercy,
ਜੇਕਰ ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦਾ ਸਿਮਰਨ ਕਰਾਂ,
ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਧਿਆਵਉ = ਮੈਂ ਧਿਆਉਂਦਾ ਹਾਂ।ਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ,
 
साधसंगि ता बैठणु पावउ ॥
Sāḏẖsang ṯā baiṯẖaṇ pāva▫o.
I have obtained a seat in the Saadh Sangat.
ਕੇਵਲ ਤਦ ਹੀ, ਮੈਨੂੰ ਸਤਿਸੰਗਤ ਅੰਦਰ ਟਿਕਾਣਾ ਮਿਲਦਾ ਹੈ।
ਤਾ = ਤਦੋਂ। ਬੈਠਣ ਪਾਵਉ = ਮੈਂ ਬੈਠਣਾ ਪ੍ਰਾਪਤ ਕਰਦਾ ਹਾਂ, ਮੇਰਾ ਜੀਅ ਲੱਗਦਾ ਹੈ।ਸਾਧ-ਸੰਗਤ ਵਿਚ ਮੇਰਾ ਜੀਅ ਪਰਚਦਾ ਹੈ।
 
मोहि निरगुण कउ प्रभि कीनी दइआ ॥
Mohi nirguṇ ka▫o parabẖ kīnī ḏa▫i▫ā.
I am worthless, but God has been kind to me.
ਮੈਂ ਗੁਣ-ਹੀਣ ਨਾਨਕ, ਉਤੇ ਸਾਹਿਬ ਨੇ ਆਪਣੀ ਰਹਿਮਤ ਧਾਰੀ ਹੈ।
ਮੋਹਿ = ਮੈਨੂੰ। ਪ੍ਰਭਿ = ਪ੍ਰਭੂ ਨੇ।ਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ,
 
साधसंगि नानक नामु लइआ ॥४॥२२॥९१॥
Sāḏẖsang Nānak nām la▫i▫ā. ||4||22||91||
In the Saadh Sangat, Nanak has taken to the Naam, the Name of the Lord. ||4||22||91||
ਸਚਿਆਰਾ ਦੀ ਸਭਾ ਅੰਦਰ, ਨਾਨਕ ਨੇ ਸਾਹਿਬ ਦਾ ਨਾਮ ਲਿਆ ਹੈ।
xxx॥੪॥ਤਾਂ, ਹੇ ਨਾਨਕ! ਸਾਧ ਸੰਗਤ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ ॥੪॥੨੨॥੯੧॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
साधसंगि जपिओ भगवंतु ॥
Sāḏẖsang japi▫o bẖagvanṯ.
In the Saadh Sangat, the Company of the Holy, I meditate on the Lord God.
ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।
ਸਾਧ ਸੰਗਿ = ਸਾਧ ਸੰਗਤ ਵਿਚ।(ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ,
 
केवल नामु दीओ गुरि मंतु ॥
Keval nām ḏī▫o gur manṯ.
The Guru has given me the Mantra of the Naam, the Name of the Lord.
ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।
ਗੁਰਿ = ਗੁਰੂ ਨੇ। ਕੇਵਲ = ਸਿਰਫ਼। ਮੰਤੁ = ਮੰਤਰ।ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,
 
तजि अभिमान भए निरवैर ॥
Ŧaj abẖimān bẖa▫e nirvair.
Shedding my ego, I have become free of hate.
ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।
ਤਜਿ = ਛੱਡ ਕੇ।(ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ,
 
आठ पहर पूजहु गुर पैर ॥१॥
Āṯẖ pahar pūjahu gur pair. ||1||
Twenty-four hours a day, I worship the Guru's Feet. ||1||
ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।
xxx॥੧॥ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ॥੧॥
 
अब मति बिनसी दुसट बिगानी ॥
Ab maṯ binsī ḏusat bigānī.
Now, my evil sense of alienation is eliminated,
ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,
ਦੁਸਟ = ਭੈੜੀ। ਬਿਗਾਨੀ = ਬੇਗਿਆਨੀ, ਬੇਸਮਝੀ ਵਾਲੀ।ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮੱਤ ਦੂਰ ਹੋ ਗਈ ਹੈ,
 
जब ते सुणिआ हरि जसु कानी ॥१॥ रहाउ ॥
Jab ṯe suṇi▫ā har jas kānī. ||1|| rahā▫o.
since I have heard the Praises of the Lord with my ears. ||1||Pause||
ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।
ਜਬ ਤੇ = ਤਦੋਂ ਤੋਂ। ਕਾਨੀ = ਕੰਨਾਂ ਨਾਲ ॥੧॥ਜਦੋਂ ਤੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਮੈਂ ਕੰਨੀਂ ਸੁਣੀ ਹੈ ॥੧॥ ਰਹਾਉ॥
 
सहज सूख आनंद निधान ॥
Sahj sūkẖ ānanḏ niḏẖān.
The Savior Lord is the treasure of intuitive peace, poise and bliss.
ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,
ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ।(ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ-
 
राखनहार रखि लेइ निदान ॥
Rākẖanhār rakẖ le▫e niḏān.
He shall save me in the end.
ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।
ਰਖਿ ਲੇਇ = ਬਚਾ ਲੈਂਦਾ ਹੈ।ਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ।
 
दूख दरद बिनसे भै भरम ॥
Ḏūkẖ ḏaraḏ binse bẖai bẖaram.
My pains, sufferings, fears and doubts have been erased.
ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।ਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ।
 
आवण जाण रखे करि करम ॥२॥
Āvaṇ jāṇ rakẖe kar karam. ||2||
He has mercifully saved me from coming and going in reincarnation. ||2||
ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।
ਰਖੇ = ਰੋਕ ਲੈਂਦਾ ਹੈ। ਕਰਮ = ਬਖ਼ਸ਼ਸ਼। ਕਰਿ = ਕਰ ਕੇ ॥੨॥ਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ ॥੨॥
 
पेखै बोलै सुणै सभु आपि ॥
Pekẖai bolai suṇai sabẖ āp.
He Himself beholds, speaks and hears all.
ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।
ਸਭੁ = ਹਰ ਥਾਂ।ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ,
 
सदा संगि ता कउ मन जापि ॥
Saḏā sang ṯā ka▫o man jāp.
O my mind, meditate on the One who is always with you.
ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।
ਤਾ ਕਉ = ਉਸ ਪ੍ਰਭੂ ਨੂੰ।ਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ।
 
संत प्रसादि भइओ परगासु ॥
Sanṯ parsāḏ bẖa▫i▫o pargās.
By the Grace of the Saints, the Light has dawned.
ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।
ਪਰਗਾਸ = ਚਾਨਣ।ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ,
 
पूरि रहे एकै गुणतासु ॥३॥
Pūr rahe ekai guṇṯās. ||3||
The One Lord, the Treasure of Excellence, is perfectly pervading everywhere. ||3||
ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥ਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ ॥੩॥
 
कहत पवित्र सुणत पुनीत ॥
Kahaṯ paviṯar suṇaṯ punīṯ.
Pure are those who speak, and sanctified are those who hear,
ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ,
ਪੁਨੀਤ = ਪਵਿੱਤ੍ਰ।(ਉਹ ਮਨੁੱਖ) ਸਿਫ਼ਤ-ਸਾਲਾਹ ਕਰਨ ਵਾਲੇ ਤੇ ਸਿਫ਼ਤ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ,
 
गुण गोविंद गावहि नित नीत ॥
Guṇ govinḏ gāvahi niṯ nīṯ.
and sing forever and ever, the Glorious Praises of the Lord of the Universe.
ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।
xxxਜੇਹੜੇ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ
 
कहु नानक जा कउ होहु क्रिपाल ॥
Kaho Nānak jā ka▫o hohu kirpāl.
Says Nanak, when the Lord bestows His Mercy,
ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,
ਹੋਹੁ = ਤੁਸੀਂ ਹੁੰਦੇ ਹੋ।ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ,
 
तिसु जन की सभ पूरन घाल ॥४॥२३॥९२॥
Ŧis jan kī sabẖ pūran gẖāl. ||4||23||92||
all one's efforts are fulfilled. ||4||23||92||
ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।
ਘਾਲ = ਮਿਹਨਤ। ਪੂਰਨ = ਸਫਲ ॥੪॥(ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ॥੪॥੨੩॥੯੨॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
बंधन तोड़ि बोलावै रामु ॥
Banḏẖan ṯoṛ bolāvai rām.
He breaks our bonds, and inspires us to chant the Lord's Name.
ਜੋ ਬੇੜੀਆਂ ਕੱਟ ਦਿੰਦਾ ਹੈ ਅਤੇ ਬੰਦੇ ਪਾਸੋਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਵਾਉਂਦਾ ਹੈ।
ਬੋਲਾਵੈ ਰਾਮੁ = ਰਾਮ-ਨਾਮ ਮੂੰਹੋਂ ਕਢਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।
 
मन महि लागै साचु धिआनु ॥
Man mėh lāgai sācẖ ḏẖi▫ān.
With the mind centered in meditation on the True Lord,
ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,
ਸਾਚੁ = ਅਟੱਲ। ਮਿਟਹਿ = ਮਿਟ ਜਾਂਦੇ ਹਨ।(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤ ਬੱਝ ਜਾਂਦੀ ਹੈ।
 
मिटहि कलेस सुखी होइ रहीऐ ॥
Mitėh kales sukẖī ho▫e rahī▫ai.
anguish is eradicated, and one comes to dwell in peace.
ਪੀੜ ਨਵਿਰਤ ਹੋ ਬੰਦਾ ਆਰਾਮ ਅੰਦਰ ਵਸਦਾ ਹੈ।
ਰਹੀਐ = ਜੀਵੀਦਾ ਹੈ।(ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ।
 
ऐसा दाता सतिगुरु कहीऐ ॥१॥
Aisā ḏāṯā saṯgur kahī▫ai. ||1||
Such is the True Guru, the Great Giver. ||1||
ਐਹੋ ਜੇਹਾ ਦਾਤਾਰ ਸੱਚਾ ਗੁਰੂ ਆਖਿਆ ਜਾਂਦਾ ਹੈ।
ਕਹੀਐ = ਕਿਹਾ ਜਾਂਦਾ ਹੈ ॥੧॥ਸੋ, ਗੁਰੂ ਇਹੋ ਜਿਹਾ ਉੱਚੀ ਦਾਤ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ ॥੧॥
 
सो सुखदाता जि नामु जपावै ॥
So sukẖ▫ḏāṯa jė nām japāvai.
He alone is the Giver of peace, who inspires us to chant the Naam, the Name of the Lord.
ਕੇਵਲ ਓਹੀ ਆਰਾਮ ਦੇਣ ਵਾਲਾ ਹੈ, ਜਿਹੜਾ ਇਨਸਾਨ ਪਾਸੋਂ ਰੱਬ ਦਾ ਨਾਮ ਦਾ ਜਾਪ ਕਰਵਾਉਂਦਾ ਹੈ।
ਸੁਖ ਦਾਤਾ = ਆਤਮਕ ਆਨੰਦ ਦੇਣ ਵਾਲਾ। ਜਿ = ਜੇਹੜਾ (ਗੁਰੂ), ਕਿਉਂਕਿ ਉਹ (ਗੁਰੂ)।ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ,
 
करि किरपा तिसु संगि मिलावै ॥१॥ रहाउ ॥
Kar kirpā ṯis sang milāvai. ||1|| rahā▫o.
By His Grace, He leads us to merge with Him. ||1||Pause||
ਅਤੇ ਮਿਹਰ ਕਰ ਕੇ ਉਸਦੇ ਨਾਲ ਮਿਲਾ ਦੇਂਦਾ ਹੈ। ਠਹਿਰਾਉ।
ਤਿਸੁ ਸੰਗਿ = ਉਸ (ਪਰਮਾਤਮਾ) ਦੇ ਨਾਲ ॥੧॥ਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ॥੧॥ ਰਹਾਉ॥
 
जिसु होइ दइआलु तिसु आपि मिलावै ॥
Jis ho▫e ḏa▫i▫āl ṯis āp milāvai.
He unites with Himself those unto whom He has shown His Mercy.
ਜੀਹਦੇ ਉਤੇ ਸਾਹਿਬ ਦਇਆਵਾਨ ਹੈ, ਉਸਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
xxx(ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ,
 
सरब निधान गुरू ते पावै ॥
Sarab niḏẖān gurū ṯe pāvai.
All treasures are received from the Guru.
ਸਾਰੇ ਖਜਾਨੇ ਉਹ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
ਨਿਧਾਨ = ਖ਼ਜ਼ਾਨੇ। ਤੇ = ਪਾਸੋਂ, ਤੋਂ।ਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ।
 
आपु तिआगि मिटै आवण जाणा ॥
Āp ṯi▫āg mitai āvaṇ jāṇā.
Renouncing selfishness and conceit, coming and going come to an end.
ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।
ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
 
साध कै संगि पारब्रहमु पछाणा ॥२॥
Sāḏẖ kai sang pārbarahm pacẖẖāṇā. ||2||
In the Saadh Sangat, the Company of the Holy, the Supreme Lord God is recognized. ||2||
ਸਤਿ ਸੰਗਤ ਅੰਦਰ ਸ਼੍ਰੋਮਣੀ ਸਾਹਿਬ ਸਿੰਞਾਣਿਆ ਜਾਂਦਾ ਹੈ।
ਸਾਧ ਕੈ ਸੰਗਿ = ਗੁਰੂ ਦੀ ਸੰਗਤ ਵਿਚ ॥੨॥ਗੁਰੂ ਦੀ ਸੰਗਤ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੨॥
 
जन ऊपरि प्रभ भए दइआल ॥
Jan ūpar parabẖ bẖa▫e ḏa▫i▫āl.
God has become merciful to His humble servant.
ਆਪਣੇ ਨਫ਼ਰ ਉਤੇ ਸਾਈਂ ਮਿਹਰਬਾਨ ਹੋ ਗਿਆ ਹੈ।
xxx(ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ,