Sri Guru Granth Sahib Ji

Ang: / 1430

Your last visited Ang:

जन की टेक एक गोपाल ॥
Jan kī tek ek gopāl.
The One Lord of the Universe is the Support of His humble servants.
ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
ਟੇਕ = ਆਸਰਾ। ਗੋਪਾਲ = ਧਰਤੀ ਦਾ ਰਾਖਾ ਪ੍ਰਭੂ।ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।
 
एका लिव एको मनि भाउ ॥
Ėkā liv eko man bẖā▫o.
They love the One Lord; their minds are filled with love for the Lord.
ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।
ਲਿਵ = ਲਗਨ। ਮਨਿ = ਮਨ ਵਿਚ। ਭਾਉ = ਪਿਆਰ।(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।
 
सरब निधान जन कै हरि नाउ ॥३॥
Sarab niḏẖān jan kai har nā▫o. ||3||
The Name of the Lord is all treasures for them. ||3||
ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।
ਜਨ ਕੈ = ਸੇਵਕ ਦੇ ਵਾਸਤੇ, ਸੇਵਕ ਦੇ ਹਿਰਦੇ ਵਿਚ ॥੩॥ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥
 
पारब्रहम सिउ लागी प्रीति ॥
Pārbarahm si▫o lāgī parīṯ.
They are in love with the Supreme Lord God;
ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,
ਸਿਉ = ਨਾਲ।ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,
 
निरमल करणी साची रीति ॥
Nirmal karṇī sācẖī rīṯ.
their actions are pure, and their lifestyle is true.
ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।
ਕਰਣੀ = ਆਚਰਨ। ਰੀਤਿ = ਜੀਵਨ-ਮਰਯਾਦਾ। ਸਾਚੀ = ਅਟੱਲ, ਅਡੋਲ, ਕਦੇ ਨਾਹ ਡੋਲਣ ਵਾਲੀ।ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,
 
गुरि पूरै मेटिआ अंधिआरा ॥
Gur pūrai meti▫ā anḏẖi▫ārā.
The Perfect Guru has dispelled the darkness.
ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।
ਗੁਰਿ = ਗੁਰੂ ਨੇ।(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।
 
नानक का प्रभु अपर अपारा ॥४॥२४॥९३॥
Nānak kā parabẖ apar apārā. ||4||24||93||
Nanak's God is Incomparable and Infinite. ||4||24||93||
ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।
ਅਪਰ = {नास्ति परो यस्मात्} ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ ॥੪॥(ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
जिसु मनि वसै तरै जनु सोइ ॥
Jis man vasai ṯarai jan so▫e.
Those whose minds are filled with the Lord, swim across.
ਜਿਸ ਪੁਰਸ਼ ਦੇ ਚਿੱਤ ਅੰਦਰ ਸਾਹਿਬ ਵਸਦਾ ਹੈ, ਉਹ (ਸੰਸਾਰ ਸਮੁੰਦਰੋਂ) ਪਾਰ ਉਤਰ ਜਾਂਦਾ ਹੈ।
ਮਨਿ = ਮਨ ਵਿਚ।ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
 
जा कै करमि परापति होइ ॥
Jā kai karam parāpaṯ ho▫e.
Those who have the blessing of good karma, meet with the Lord.
ਜਿਸ ਦੇ ਚੰਗੇ ਭਾਗ ਹਨ, ਉਹ ਸਾਹਿਬ ਨੂੰ ਪਾ ਲੈਂਦਾ ਹੈ।
ਜਾ ਕੈ ਕਰਮਿ = ਜਿਸ (ਪ੍ਰਭੂ) ਦੀ ਬਖ਼ਸ਼ਸ਼ ਨਾਲ।ਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਜਦੋਂ ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ,
 
दूखु रोगु कछु भउ न बिआपै ॥
Ḏūkẖ rog kacẖẖ bẖa▫o na bi▫āpai.
Pain, disease and fear do not affect them at all.
ਦਰਦ, ਬਿਮਾਰੀ ਤੇ ਡਰ ਉਸ ਨੂੰ ਭੋਰਾ ਭਰ ਭੀ ਅਸਰ ਨਹੀਂ ਕਰਦੇ,
ਬਿਆਪੈ = ਜ਼ੋਰ ਪਾ ਲੈਂਦਾ ਹੈ।ਤਾਂ (ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਮਨੁੱਖ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ,
 
अम्रित नामु रिदै हरि जापै ॥१॥
Amriṯ nām riḏai har jāpai. ||1||
They meditate on the Ambrosial Name of the Lord within their hearts. ||1||
ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।
ਰਿਦੈ = ਹਿਰਦੇ ਵਿਚ ॥੧॥(ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ॥੧॥
 
पारब्रहमु परमेसुरु धिआईऐ ॥
Pārbarahm parmesur ḏẖi▫ā▫ī▫ai.
Meditate on the Supreme Lord God, the Transcendent Lord.
ਹੇ ਬੰਦੇ! ਤੂੰ ਸ਼੍ਰੋਮਣੀ ਸਾਹਿਬ, ਉਚੇ ਮਾਲਕ ਦਾ ਆਰਾਧਨ ਕਰ।
xxxਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ।
 
गुर पूरे ते इह मति पाईऐ ॥१॥ रहाउ ॥
Gur pūre ṯe ih maṯ pā▫ī▫ai. ||1|| rahā▫o.
From the Perfect Guru, this understanding is obtained. ||1||Pause||
ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਠਹਿਰਾਉ।
ਤੇ = ਤੋਂ। ਮਤਿ = ਅਕਲ, ਸੂਝ ॥੧॥(ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ ॥੧॥ ਰਹਾਉ॥
 
करण करावनहार दइआल ॥
Karaṇ karāvanhār ḏa▫i▫āl.
The Merciful Lord is the Doer, the Cause of causes.
ਕਰਤਾ ਅਤੇ ਪ੍ਰੇਰਕ ਹੈ ਮਿਹਰਵਾਨ ਪ੍ਰਭੂ।
xxxਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ,
 
जीअ जंत सगले प्रतिपाल ॥
Jī▫a janṯ sagle parṯipāl.
He cherishes and nurtures all beings and creatures.
ਉਹ ਸਾਰਿਆਂ ਇਨਸਾਨਾਂ ਤੇ ਹੋਰ ਪ੍ਰਾਣਧਾਰੀਆਂ, ਦੀ ਪਰਵਰਸ਼ ਕਰਦਾ ਹੈ।
ਸਗਲੇ = ਸਾਰੇ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।ਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ,
 
अगम अगोचर सदा बेअंता ॥
Agam agocẖar saḏā be▫anṯā.
He is Inaccessible, Incomprehensible, Eternal and Infinite.
ਪ੍ਰਭੂ ਸਦੀਵ ਹੀ ਪਹੁੰਚ ਤੋਂ ਪਰੇ ਸਾਡੀ ਸੋਚ ਸਮਝ ਤੋਂ ਉਚੇਰਾ ਅਤੇ ਹੱਦਬੰਨਾ-ਰਹਿਤ ਹੈ।
ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮੰਤਾ = ਉਪਦੇਸ਼।ਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ,
 
सिमरि मना पूरे गुर मंता ॥२॥
Simar manā pūre gur mannṯā. ||2||
Meditate on Him, O my mind, through the Teachings of the Perfect Guru. ||2||
ਮੇਰੀ ਜਿੰਦੜੀਏ! ਪੂਰਨ ਗੁਰਾਂ ਦੇ ਉਪਦੇਸ਼ ਤਾਬੇ ਉਸ ਦਾ ਆਰਾਧਨ ਕਰ।
xxx॥੨॥ਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ ॥੨॥
 
जा की सेवा सरब निधानु ॥
Jā kī sevā sarab niḏẖān.
Serving Him, all treasures are obtained.
ਉਸ ਦੀ ਟਹਿਲ ਕਮਾ, ਜਿਸ ਦੀ ਚਾਕਰੀ ਵਿੱਚ ਸਾਰੇ ਖਜਾਨੇ ਹਨ।
ਨਿਧਾਨ = ਖ਼ਜ਼ਾਨੇ।ਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ,
 
प्रभ की पूजा पाईऐ मानु ॥
Parabẖ kī pūjā pā▫ī▫ai mān.
Worshipping God, honor is obtained.
ਸਾਈਂ ਦੀ ਉਪਾਸਨਾ ਦੁਆਰਾ ਇੱਜਤ ਪਾਈ ਦੀ ਹੈ।
xxxਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ,
 
जा की टहल न बिरथी जाइ ॥
Jā kī tahal na birthī jā▫e.
Working for Him is never in vain;
ਜਿਸ ਦੀ ਸੇਵਾ ਵਿਅਰਥ ਨਹੀਂ ਜਾਂਦੀ,
ਬਿਰਥੀ = ਵਿਅਰਥ, ਨਿਸਫਲ।ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ
 
सदा सदा हरि के गुण गाइ ॥३॥
Saḏā saḏā har ke guṇ gā▫e. ||3||
forever and ever, sing the Glorious Praises of the Lord. ||3||
ਉਸ ਸਦੀਵੀ ਵਾਹਿਗੁਰੂ ਦੀ ਮਹਿਮਾ ਗਾਇਨ ਕਰ।
xxx॥੩॥ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ ॥੩॥
 
करि किरपा प्रभ अंतरजामी ॥
Kar kirpā parabẖ anṯarjāmī.
Show Mercy to me, O God, O Searcher of hearts.
ਦਿਲਾਂ ਦੀਆਂ ਜਾਨਣਹਾਰ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ।
ਪ੍ਰਭ = ਹੇ ਪ੍ਰਭੂ!ਹੇ ਅੰਤਰਜਾਮੀ ਪ੍ਰਭੂ! ਮਿਹਰ ਕਰ,
 
सुख निधान हरि अलख सुआमी ॥
Sukẖ niḏẖān har alakẖ su▫āmī.
The Unseen Lord and Master is the Treasure of Peace.
ਅਦ੍ਰਿਸ਼ਟ ਵਾਹਿਗੁਰੂ ਮਾਲਕ ਆਰਾਮ ਦਾ ਖਜਾਨਾ ਹੈ।
ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਅਲਖ = ਹੇ ਅਦ੍ਰਿਸ਼ਟ!ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦ੍ਰਿਸ਼ਟ ਸੁਆਮੀ!
 
जीअ जंत तेरी सरणाई ॥
Jī▫a janṯ ṯerī sarṇā▫ī.
All beings and creatures seek Your Sanctuary;
ਬੰਦੇ ਤੇ ਹੋਰ ਜੀਵ ਤੇਰੀ ਪਨਾਹ ਲੋੜਦੇ ਹਨ ਹੇ ਵਾਹਿਗੁਰੂ!
xxxਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ।
 
नानक नामु मिलै वडिआई ॥४॥२५॥९४॥
Nānak nām milai vadi▫ā▫ī. ||4||25||94||
Nanak is blessed to receive the greatness of the Naam, the Name of the Lord. ||4||25||94||
ਨਾਨਕ ਨੂੰ ਸਾਹਿਬ ਦੇ ਨਾਮ ਦੀ ਮਹਾਨਤਾ ਪ੍ਰਾਪਤ ਹੋਵੇ।
xxx॥੪॥ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ) ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ ॥੪॥੨੫॥੯੪॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
जीअ जुगति जा कै है हाथ ॥
Jī▫a jugaṯ jā kai hai hāth.
Our way of life is in His Hands;
ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
ਜੀਅ ਜੁਗਤਿ = ਸਾਰੇ ਜੀਵਾਂ ਦੀ ਜੀਵਨ-ਮਰਯਾਦਾ।ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,
 
सो सिमरहु अनाथ को नाथु ॥
So simrahu anāth ko nāth.
remember Him, the Master of the masterless.
ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
ਨਾਥੁ = ਖਸਮ।ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।
 
प्रभ चिति आए सभु दुखु जाइ ॥
Parabẖ cẖiṯ ā▫e sabẖ ḏukẖ jā▫e.
When God comes to mind, all pains depart.
ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
ਚਿਤਿ = ਚਿੱਤ ਵਿਚ।ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।
 
भै सभ बिनसहि हरि कै नाइ ॥१॥
Bẖai sabẖ binsahi har kai nā▫e. ||1||
All fears are dispelled through the Name of the Lord. ||1||
ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਾਇ = ਨਾਮ ਦੀ ਰਾਹੀਂ ॥੧॥ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥
 
बिनु हरि भउ काहे का मानहि ॥
Bin har bẖa▫o kāhe kā mānėh.
Why do you fear any other than the Lord?
ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
ਕਾਹੇ ਕਾ = ਕਿਸ ਕਾ? ਮਾਨਹਿ = ਤੂੰ ਮੰਨਦਾ ਹੈਂ।ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?
 
हरि बिसरत काहे सुखु जानहि ॥१॥ रहाउ ॥
Har bisraṯ kāhe sukẖ jānėh. ||1|| rahā▫o.
Forgetting the Lord, why do you pretend to be at peace? ||1||Pause||
ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
ਕਾਹੇ = ਕੇਹੜਾ? ॥੧॥ਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ॥
 
जिनि धारे बहु धरणि अगास ॥
Jin ḏẖāre baho ḏẖaraṇ agās.
He established the many worlds and skies.
ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
ਜਿਨਿ = ਜਿਸ (ਪਰਮਾਤਮਾ) ਨੇ। ਧਰਣਿ = ਧਰਤੀ। ਅਗਾਸ = ਅਕਾਸ਼।ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,
 
जा की जोति जीअ परगास ॥
Jā kī joṯ jī▫a pargās.
The soul is illumined with His Light;
ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
ਜੀਅ = ਸਭ ਜੀਵਾਂ ਵਿਚ। ਪਰਗਾਸ = ਚਾਨਣ।ਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।
 
जा की बखस न मेटै कोइ ॥
Jā kī bakẖas na metai ko▫e.
no one can revoke His Blessing.
ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
ਬਖਸ = ਬਖ਼ਸ਼ਸ਼।ਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।
 
सिमरि सिमरि प्रभु निरभउ होइ ॥२॥
Simar simar parabẖ nirbẖa▫o ho▫e. ||2||
Meditate, meditate in remembrance on God, and become fearless. ||2||
ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
xxx॥੨॥(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
 
आठ पहर सिमरहु प्रभ नामु ॥
Āṯẖ pahar simrahu parabẖ nām.
Twenty-four hours a day, meditate in remembrance on God's Name.
ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
xxxਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
 
अनिक तीरथ मजनु इसनानु ॥
Anik ṯirath majan isnān.
In it are the many sacred shrines of pilgrimage and cleansing baths.
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
ਮਜਨੁ = {मज्जन = dip} ਚੁੱਭੀ, ਇਸ਼ਨਾਨ।(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।
 
पारब्रहम की सरणी पाहि ॥
Pārbarahm kī sarṇī pāhi.
Seek the Sanctuary of the Supreme Lord God.
ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
ਪਾਹਿ = ਜੇ ਤੂੰ ਪੈ ਜਾਏਂ।ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,
 
कोटि कलंक खिन महि मिटि जाहि ॥३॥
Kot kalank kẖin mėh mit jāhi. ||3||
Millions of mistakes shall be erased in an instant. ||3||
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
ਕਲੰਕ = ਬਦਨਾਮੀ ॥੩॥ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥
 
बेमुहताजु पूरा पातिसाहु ॥
Bemuhṯāj pūrā pāṯisāhu.
The Perfect King is self-sufficient.
ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
xxxਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
 
प्रभ सेवक साचा वेसाहु ॥
Parabẖ sevak sācẖā vesāhu.
God's servant has true faith in Him.
ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਵੇਸਾਹੁ = ਭਰੋਸਾ।ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।
 
गुरि पूरै राखे दे हाथ ॥
Gur pūrai rākẖe ḏe hāth.
Giving him His Hand, the Perfect Guru protects him.
ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।
 
नानक पारब्रहम समराथ ॥४॥२६॥९५॥
Nānak pārbarahm samrāth. ||4||26||95||
O Nanak, the Supreme Lord God is All-powerful. ||4||26||95||
ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
ਸਮਰਾਥ = ਸਭ ਤਾਕਤਾਂ ਦਾ ਮਾਲਕ ॥੪॥ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
गुर परसादि नामि मनु लागा ॥
Gur parsāḏ nām man lāgā.
By Guru's Grace, my mind is attached to the Naam, the Name of the Lord.
ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
ਪਰਸਾਦਿ = ਕਿਰਪਾ ਨਾਲ। ਨਾਮਿ = ਨਾਮ ਵਿਚ।ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
 
जनम जनम का सोइआ जागा ॥
Janam janam kā so▫i▫ā jāgā.
Asleep for so many incarnations, it is now awakened.
ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।
ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ।ਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ।
 
अम्रित गुण उचरै प्रभ बाणी ॥
Amriṯ guṇ ucẖrai parabẖ baṇī.
I chant the Ambrosial Bani, the Glorious Praises of God.
ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।
ਉਚਰੈ = ਉਚਾਰਦਾ ਹੈ।ਉਹ ਪ੍ਰਾਣੀ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਉਚਾਰਦਾ ਹੈ,
 
पूरे गुर की सुमति पराणी ॥१॥
Pūre gur kī sumaṯ parāṇī. ||1||
The Pure Teachings of the Perfect Guru have been revealed to me. ||1||
ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।
ਸੁਮਤਿ = ਸ੍ਰੇਸ਼ਟ ਮੱਤ। ਪਰਾਣੀ = ਪ੍ਰਾਣੀ, (ਜਿਸ) ਮਨੁੱਖ (ਨੂੰ) ॥੧॥ਜਿਸ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮੱਤ ਪ੍ਰਾਪਤ ਹੁੰਦੀ ਹੈ ॥੧॥
 
प्रभ सिमरत कुसल सभि पाए ॥
Parabẖ simraṯ kusal sabẖ pā▫e.
Meditating in remembrance on God, I have found total peace.
ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
ਕੁਸਲ = ਸੁਖ। ਸਭਿ = ਸਾਰੇ।(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ,
 
घरि बाहरि सुख सहज सबाए ॥१॥ रहाउ ॥
Gẖar bāhar sukẖ sahj sabā▫e. ||1|| rahā▫o.
Within my home, and outside as well, there is peace and poise all around. ||1||Pause||
ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।
ਘਰਿ = ਘਰ ਵਿਚ, ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਦਿਆਂ। ਸਹਜ = ਆਤਮਕ ਅਡੋਲਤਾ। ਸਬਾਏ = ਸਾਰੇ ॥੧॥ਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ (ਪ੍ਰਾਪਤ ਹੋ ਜਾਂਦੇ ਹਨ।) ॥੧॥ ਰਹਾਉ॥
 
सोई पछाता जिनहि उपाइआ ॥
So▫ī pacẖẖāṯā jinėh upā▫i▫ā.
I have recognized the One who created me.
ਮੈਂ ਉਸ ਨੂੰ ਸਿੰਞਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
ਜਿਨਹਿ = ਜਿਸ (ਪਰਮਾਤਮਾ) ਨੇ। ਉਪਾਇਆ = ਪੈਦਾ ਕੀਤਾ।ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ।
 
करि किरपा प्रभि आपि मिलाइआ ॥
Kar kirpā parabẖ āp milā▫i▫ā.
Showing His Mercy, God has blended me with Himself.
ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
ਪ੍ਰਭਿ = ਪ੍ਰਭੂ ਨੇ।ਪ੍ਰਭੂ ਨੇ ਮਿਹਰ ਕਰ ਕੇ ਉਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ।
 
बाह पकरि लीनो करि अपना ॥
Bāh pakar līno kar apnā.
Taking me by the arm, He has made me His Own.
ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਪਕਰਿ = ਫੜ ਕੇ। ਕਰਿ = ਕਰ ਕੇ, ਬਣਾ ਕੇ।ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ,
 
हरि हरि कथा सदा जपु जपना ॥२॥
Har har kathā saḏā jap japnā. ||2||
I continually chant and meditate on the Sermon of the Lord, Har, Har. ||2||
ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
xxx॥੨॥ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
 
मंत्रु तंत्रु अउखधु पुनहचारु ॥
Manṯar ṯanṯar a▫ukẖaḏẖ punahcẖār.
Mantras, tantras, all-curing medicines and acts of atonement,
ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,
ਤੰਤ੍ਰੁ = ਟੂਣਾ, ਜਾਦੂ। ਅਉਖਧੁ = ਦਵਾਈ। ਪੁਨਹ = ਮੁੜ, ਪਿਛੋਂ। ਪੁਨਹਚਾਰੁ = ਪਾਪ ਦੀ ਨਵਿਰਤੀ ਵਾਸਤੇ ਪਾਪ ਕਰਨ ਤੋਂ ਪਿਛੋਂ ਕੀਤਾ ਹੋਇਆ ਧਾਰਮਿਕ ਕਰਮ, ਪ੍ਰਾਸਚਿਤ।(ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ,