Sri Guru Granth Sahib Ji

Ang: / 1430

Your last visited Ang:

हरि हरि नामु जीअ प्रान अधारु ॥
Har har nām jī▫a parān aḏẖār.
are all in the Name of the Lord, Har, Har, the Support of the soul and the breath of life.
ਸਮੂਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਹਨ, ਜੋ ਮੇਰੀ ਆਤਮਾ ਤੇ ਜਿੰਦ-ਜਾਨ ਦਾ ਆਸਰਾ ਹੈ।
ਜੀਅ ਅਧਾਰੁ = ਜਿੰਦ ਦਾ ਆਸਰਾ।ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ।
 
साचा धनु पाइओ हरि रंगि ॥
Sācẖā ḏẖan pā▫i▫o har rang.
I have obtained the true wealth of the Lord's Love.
ਮੈਂ ਵਾਹਿਗੁਰੂ ਦੀ ਪ੍ਰੀਤ ਦੀ ਸੱਚੀ ਦੌਲਤ ਹਾਸਲ ਕੀਤੀ ਹੈ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਰੰਗਿ = ਪ੍ਰੇਮ ਵਿਚ।ਉਹ ਮਨੁੱਖ ਹਰੀ ਦੇ ਪ੍ਰੇਮ-ਰੰਗ ਵਿਚ (ਮਸਤ ਹੋ ਕੇ) ਸਦਾ ਨਾਲ ਨਿਭਣ ਵਾਲਾ ਨਾਮ-ਧਨ ਹਾਸਲ ਕਰ ਲੈਂਦਾ ਹੈ।
 
दुतरु तरे साध कै संगि ॥३॥
Ḏuṯar ṯare sāḏẖ kai sang. ||3||
I have crossed over the treacherous world-ocean in the Saadh Sangat, the Company of the Holy. ||3||
ਸਤਿਸੰਗਤ ਦੁਆਰਾ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
ਦੁਤਰੁ = {दुस्तर} ਜਿਸ ਨੂੰ ਤਰਨਾ ਕਠਨ ਹੈ ॥੩॥ਜੇਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ, ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
 
सुखि बैसहु संत सजन परवारु ॥
Sukẖ baishu sanṯ sajan parvār.
Sit in peace, O Saints, with the family of friends.
ਹੇ ਸਾਧੂਓ! ਮ੍ਰਿਤਾਂ ਦੇ ਸਮੁਦਾਇ ਸਣੇ ਆਰਾਮ ਵਿੱਚ ਬੈਠੋ।
ਸੁਖਿ = ਸੁਖ ਵਿਚ। ਸੰਤ ਸਜਨ = ਹੇ ਸੰਤ ਸਜਨ!ਹੇ ਸੰਤ ਜਨੋ! ਪਰਵਾਰ ਬਣ ਕੇ (ਮੇਰ-ਤੇਰ ਦੂਰ ਕਰ ਕੇ, ਪੂਰਨ ਪ੍ਰੇਮ ਨਾਲ) ਆਤਮਕ ਆਨੰਦ ਵਿਚ ਮਿਲ ਬੈਠੋ।
 
हरि धनु खटिओ जा का नाहि सुमारु ॥
Har ḏẖan kẖati▫o jā kā nāhi sumār.
Earn the wealth of the Lord, which is beyond estimation.
ਮੈਂ ਹਰੀ ਨਾਮ ਦੀ ਦੌਲਤ ਕਮਾਈ ਹੈ ਜਿਹੜੀ ਗਿਣਤੀ ਤੋਂ ਬਾਹਰ ਹੈ।
ਖਟਿਓ = ਖੱਟਿਆ, ਖੱਟ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਅੰਦਾਜ਼ਾ, ਮਾਪ।(ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਬੈਠਦਾ ਹੈ ਉਸ ਨੇ) ਉਹ ਹਰਿ-ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ।
 
जिसहि परापति तिसु गुरु देइ ॥
Jisahi parāpaṯ ṯis gur ḏe▫e.
He alone obtains it, unto whom the Guru has bestowed it.
ਗੁਰੂ ਜੀ ਉਸ ਨੂੰ ਇਹ ਦੋਲਤ ਦਿੰਦੇ ਹਨ, ਜਿਸ ਨੂੰ ਇਸਦਾ ਮਿਲਣਾ ਨਿਯਤ ਹੋਇਆ ਹੋਇਆ ਹੈ।
ਪਰਾਪਤਿ = ਭਾਗਾਂ ਵਿਚ ਲਿਖਿਆ ਹੋਇਆ।(ਪ੍ਰਭੂ ਦੀ ਮਿਹਰ ਨਾਲ) ਜਿਸ ਦੇ ਭਾਗਾਂ ਵਿਚ (ਨਾਮ-ਧਨ) ਲਿਖਿਆ ਹੋਇਆ ਹੈ, ਉਸ ਨੂੰ ਗੁਰੂ (ਨਾਮ-ਧਨ) ਦੇਂਦਾ ਹੈ।
 
नानक बिरथा कोइ न हेइ ॥४॥२७॥९६॥
Nānak birthā ko▫e na he▫e. ||4||27||96||
O Nanak, no one shall go away empty-handed. ||4||27||96||
ਨਾਨਕ, ਗੁਰਾਂ ਦੇ ਦੁਆਰੇ ਉਤੋਂ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।
ਬਿਰਥਾ = ਖ਼ਾਲੀ। ਹੇਇ = ਹੈ ॥੪॥ਹੇ ਨਾਨਕ! (ਗੁਰੂ ਦੇ ਦਰ ਤੇ ਆ ਕੇ) ਕੋਈ ਮਨੁੱਖ ਖ਼ਾਲੀ ਨਹੀਂ ਰਹਿ ਜਾਂਦਾ ॥੪॥੨੭॥੯੬॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
हसत पुनीत होहि ततकाल ॥
Hasaṯ punīṯ hohi ṯaṯkāl.
The hands are sanctified instantly,
ਹੱਥ ਝਟ ਪਟ ਹੀ ਪਵਿੱਤ੍ਰ ਹੋ ਜਾਂਦੇ ਹਨ,
ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਹੋਹਿ = ਹੋ ਜਾਂਦੇ ਹਨ। {ਹੋਇ = ਹੋ ਜਾਂਦਾ ਹੈ}। ਤਤਕਾਲ = ਤੁਰਤ।(ਪ੍ਰਭੂ ਦੀ ਸਿਫ਼ਤ ਲਿਖ ਕੇ) ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ।
 
बिनसि जाहि माइआ जंजाल ॥
Binas jāhi mā▫i▫ā janjāl.
and the entanglements of Maya are dispelled.
ਮੋਹਣੀ ਦੇ ਅਲਸੇਟੇ ਮੁਕ ਜਾਂਦੇ ਹਨ,
ਜੰਜਾਲ = ਫਾਹੇ।ਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ।
 
रसना रमहु राम गुण नीत ॥
Rasnā ramhu rām guṇ nīṯ.
Repeat constantly with your tongue the Glorious Praises of the Lord,
ਜੇਕਰ ਜੀਭ ਦੇ ਨਾਲ ਹਮੇਸ਼ਾਂ ਹੀ ਵਿਆਪਕ ਵਾਹਿਗੁਰੂ ਦਾ ਜੱਸ ਉਚਾਰਣ ਕੀਤਾ ਜਾਵੇ।
ਰਸਨਾ = ਜੀਭ (ਨਾਲ)। ਰਮਹੁ = ਸਿਮਰੋ, ਜਪੋ। ਨੀਤ = ਨਿੱਤ, ਸਦਾ।ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਰਹੁ,
 
सुखु पावहु मेरे भाई मीत ॥१॥
Sukẖ pāvhu mere bẖā▫ī mīṯ. ||1||
and you shall find peace, O my friends, O Siblings of Destiny. ||1||
ਐਸ ਤਰ੍ਹਾਂ ਤੂੰ ਠੰਢ ਚੈਨ ਨੂੰ ਪ੍ਰਾਪਤ ਹੋ ਜਾਵੇਗਾ, ਹੇ ਮੇਰੇ ਭਰਾ ਤੇ ਮਿੱਤ੍ਰ।
ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਤੂੰ ਆਤਮਕ ਆਨੰਦ ਮਾਣੇਂਗਾ ॥੧॥
 
लिखु लेखणि कागदि मसवाणी ॥
Likẖ lekẖaṇ kāgaḏ masvāṇī.
With pen and ink, write upon your paper
ਆਪਣੀ ਕਲਮ ਤੇ ਦਵਾਤ ਨਾਲ ਤੂੰ ਕਾਗਜ ਉਤੇ ਲਿਖਾਈ ਕਰ,
ਲੇਖਣਿ = ਕਲਮ (ਭਾਵ, ਸੁਰਤ)। ਕਾਗਦਿ = ਕਾਗ਼ਜ਼ ਉਤੇ ('ਕਰਣੀ' ਦੇ ਕਾਗ਼ਜ਼ ਉਤੇ)। ਮਸਵਾਣੀ = ਦਵਾਤ ('ਮਨ' ਦੀ ਦਵਾਤ ਲੈ ਕੇ)।(ਹੇ ਮੇਰ ਵੀਰ! ਆਪਣੀ 'ਸੁਰਤ' ਦੀ) ਕਲਮ (ਲੈ ਕੇ ਆਪਣੀ 'ਕਰਣੀ' ਦੇ) ਕਾਗ਼ਜ਼ ਉਤੇ ('ਮਨ' ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ,
 
राम नाम हरि अम्रित बाणी ॥१॥ रहाउ ॥
Rām nām har amriṯ baṇī. ||1|| rahā▫o.
the Name of the Lord, the Ambrosial Word of the Lord's Bani. ||1||Pause||
ਉਸ ਵਿਆਪਕ ਵਾਹਿਗੁਰੂ ਦਾ ਨਾਮ ਤੇ ਰੱਬੀ ਅੰਮ੍ਰਿਤਮਈ ਗੁਰਬਾਣੀ। ਠਹਿਰਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੧॥ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਲਿਖ ॥੧॥ ਰਹਾਉ॥
 
इह कारजि तेरे जाहि बिकार ॥
Ih kāraj ṯere jāhi bikār.
By this act, your sins shall be washed away.
ਏਸ ਕਰਮ ਨਾਲ ਤੇਰੇ ਪਾਪ ਧੋਤੇ ਜਾਣਗੇ।
ਇਹ ਕਾਰਜਿ = ਇਸ ਕੰਮ ਨਾਲ।(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ।
 
सिमरत राम नाही जम मार ॥
Simraṯ rām nāhī jam mār.
Remembering the Lord in meditation, you shall not be punished by the Messenger of Death.
ਵਿਆਪਕ ਸਾਹਿਬ ਦਾ ਭਜਨ ਕਰਨ ਦੁਆਰਾ, ਮੌਤ ਦਾ ਫ਼ਰਿਸ਼ਤਾ ਤੈਨੂੰ ਸਜ਼ਾ ਨਹੀਂ ਦੇਵੇਗਾ।
ਜਮ ਮਾਰ = ਜਮਾਂ ਦੀ ਮਾਰ, ਆਤਮਕ ਮੌਤ।ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ।
 
धरम राइ के दूत न जोहै ॥
Ḏẖaram rā▫e ke ḏūṯ na johai.
The couriers of the Righteous Judge of Dharma shall not touch you.
ਪਰਮ ਰਾਜੇ ਦੇ ਕਾਸਦ ਤੈਨੂੰ ਤਕਾਉਣਗੇ ਨਹੀਂ,
ਜੋਹੈ = ਜੋਹੈਂ, ਤੱਕਦੇ। ਧਰਮ ਰਾਇ ਕੇ ਦੂਤ = (ਭਾਵ, ਕਾਮ ਆਦਿਕ ਵਿਕਾਰ ਜੋ ਜੀਵ ਨੂੰ ਆਪਣੇ ਪੰਜੇ ਵਿਚ ਫਸਾ ਕੇ ਧਰਮਰਾਜ ਦੇ ਵੱਸ ਪਾਂਦੇ ਹਨ)।(ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ,
 
माइआ मगन न कछूऐ मोहै ॥२॥
Mā▫i▫ā magan na kacẖẖū▫ai mohai. ||2||
The intoxication of Maya shall not entice you at all. ||2||
ਮੋਹਨੀ ਦਾ ਸਰੂਰ ਤੈਨੂੰ ਭੋਰਾ ਭਰ ਭੀ ਫ਼ਰੇਫ਼ਤਾ ਨਹੀਂ ਕਰੇਗਾ।
ਮਗਨ = ਮਸਤ। ਕਛੂਐ = ਕੋਈ ਭੀ ਚੀਜ਼ ॥੨॥ਤੂੰ ਮਾਇਆ (ਦੇ ਮੋਹ) ਵਿਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ ॥੨॥
 
उधरहि आपि तरै संसारु ॥
Uḏẖrahi āp ṯarai sansār.
You shall be redeemed, and through you, the whole world shall be saved,
ਤੂੰ ਆਪ ਪਾਰ ਉਤਰ ਜਾਵੇਗਾ ਅਤੇ ਤੇਰੇ ਰਾਹੀਂ ਜਗਤ ਪਾਰ ਉਤਰ ਜਾਵੇਗਾ,
ਉਧਰਹਿ = ਤੂੰ ਬਚ ਜਾਏਂਗਾ।(ਰਾਮ ਨਾਮ ਜਪ ਕੇ) ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ।
 
राम नाम जपि एकंकारु ॥
Rām nām jap ekankār.
if you chant the Name of the One and Only Lord.
ਜੇਕਰ ਤੂੰ ਕੇਵਲ ਇਕ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰੇਂਗਾ।
xxxਪਰਮਾਤਮਾ ਦਾ ਨਾਮ ਜਪ, ਇਕ ਓਅੰਕਾਰ ਨੂੰ ਸਿਮਰਦਾ ਰਹੁ।
 
आपि कमाउ अवरा उपदेस ॥
Āp kamā▫o avrā upḏes.
Practice this yourself, and teach others;
ਨਾਮ ਸਿਮਰਨ ਦੀ ਖੁਦ ਕਮਾਈ ਕਰ ਅਤੇ ਹੋਰਨਾ ਨੂੰ ਸਿੱਖ-ਮਤ ਦੇ।
ਕਮਾਉ = ਨਾਮ ਸਿਮਰਨ ਦੀ ਕਮਾਈ ਕਰ।(ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ,
 
राम नाम हिरदै परवेस ॥३॥
Rām nām hirḏai parves. ||3||
instill the Lord's Name in your heart. ||3||
ਰੱਬ ਦੇ ਨਾਮ ਨੂੰ ਆਪਣੇ ਦਿਲ ਅੰਦਰ ਬਿਠਾ।
ਹਿਰਦੈ = ਹਿਰਦੇ ਵਿਚ ॥੩॥ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ॥੩॥
 
जा कै माथै एहु निधानु ॥
Jā kai māthai ehu niḏẖān.
That person, who has this treasure upon his forehead -
ਜਿਸ ਦੇ ਮੱਥੇ ਉਤੇ ਇਸ ਖਜਾਨੇ ਦੀ ਪ੍ਰਾਪਤੀ ਲਿਖੀ ਹੋਈ ਹੈ,
ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ। ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ}।ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ,
 
सोई पुरखु जपै भगवानु ॥
So▫ī purakẖ japai bẖagvān.
that person meditates on God.
ਉਹ ਪੁਰਸ਼ ਸਾਈਂ ਨੂੰ ਅਰਾਧਦਾ ਹੈ।
xxxਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ,
 
आठ पहर हरि हरि गुण गाउ ॥
Āṯẖ pahar har har guṇ gā▫o.
Twenty-four hours a day, chant the Glorious Praises of the Lord, Har, Har.
ਸਾਰੀ ਦਿਹਾੜੀ ਹੀ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
xxxਤੇ ਹਰ ਵਕਤ ਪ੍ਰਭੂ ਦੇ ਗੁਣ ਗਾਉਂਦਾ ਹੈ।
 
कहु नानक हउ तिसु बलि जाउ ॥४॥२८॥९७॥
Kaho Nānak ha▫o ṯis bal jā▫o. ||4||28||97||
Says Nanak, I am a sacrifice to Him. ||4||28||97||
ਗੁਰੂ ਜੀ ਆਖਦੇ ਹਨ, ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
ਬਲਿ = ਸਦਕੇ ॥੪॥ਨਾਨਕ ਉਸ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੯੭॥
 
रागु गउड़ी गुआरेरी महला ५ चउपदे दुपदे
Rāg ga▫oṛī gu▫ārerī mėhlā 5 cẖa▫upḏe ḏupḏe
Raag Gauree Gwaarayree, Fifth Mehl, Chau-Padas, Du-Padas:
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ। ਚਉਪਦੇ ਦੁਪਦੇ।
xxxਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਦੋ-ਪਦਿਆਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जो पराइओ सोई अपना ॥
Jo parā▫i▫o so▫ī apnā.
That which belongs to another - he claims as his own.
ਜਿਹੜਾ ਦੂਜੇ ਦੀ ਮਲਕੀਅਤ ਹੈ, ਉਸ ਨੂੰ ਬੰਦਾ ਆਪਣਾ ਨਿੱਜ ਦਾ ਸਮਝਦਾ ਹੈ।
xxx(ਮਾਲ-ਧਨ ਆਦਿਕ) ਜੋ (ਆਖ਼ਿਰ) ਬਿਗਾਨਾ ਹੋ ਜਾਣਾ ਹੈ, ਉਸ ਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ,
 
जो तजि छोडन तिसु सिउ मनु रचना ॥१॥
Jo ṯaj cẖẖodan ṯis si▫o man racẖnā. ||1||
That which he must abandon - to that, his mind is attracted. ||1||
ਜਿਹੜਾ ਕੁਝ ਛੱਡ ਜਾਣਾ ਹੈ, ਉਸ ਨਾਲ ਉਸ ਦਾ ਮਨੂਆਂ ਜੁੜਿਆ ਹੋਇਆ ਹੈ।
ਤਜਿ = ਤਿਆਗ ਕੇ। ਸਿਉ = ਨਾਲ ॥੧॥ਸਾਡਾ ਮਨ ਉਸ (ਮਾਲ-ਧਨ) ਨਾਲ ਮਸਤ ਰਹਿੰਦਾ ਹੈ, ਜਿਸ ਨੂੰ (ਆਖ਼ਿਰ) ਛੱਡ ਜਾਣਾ ਹੈ ॥੧॥
 
कहहु गुसाई मिलीऐ केह ॥
Kahhu gusā▫ī milī▫ai keh.
Tell me, how can he meet the Lord of the World?
ਦਸੋਂ ਧਰਤੀ ਦਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਕਹਹੁ = ਦੱਸੋ। ਕੇਹੁ = ਕਿਸ ਤਰ੍ਹਾਂ?ਦੱਸੋ, ਅਸੀਂ ਖਸਮ-ਪ੍ਰਭੂ ਨੂੰ ਕਿਵੇਂ ਮਿਲ ਸਕਦੇ ਹਾਂ,
 
जो बिबरजत तिस सिउ नेह ॥१॥ रहाउ ॥
Jo bibarjaṯ ṯis si▫o neh. ||1|| rahā▫o.
That which is forbidden - with that, he is in love. ||1||Pause||
ਜਿਹੜਾ ਕੁਛ ਮਨ੍ਹਾਂ ਕੀਤਾ ਹੋਇਆ ਹੈ, ਉਸ ਨਾਲ ਉਸ ਦਾ ਪਿਆਰ ਹੈ। ਠਹਿਰਾਉ।
ਬਿਬਰਜਤ = ਮਨਹ। ਨੇਹ = ਪਿਆਰ ॥੧॥ਜੇ ਸਾਡਾ (ਸਦਾ) ਉਸ ਮਾਇਆ ਨਾਲ ਪਿਆਰ ਹੈ, ਜਿਸ ਵਲੋਂ ਸਾਨੂੰ ਵਰਜਿਆ ਹੋਇਆ ਹੈ? ॥੧॥ ਰਹਾਉ॥
 
झूठु बात सा सचु करि जाती ॥
Jẖūṯẖ bāṯ sā sacẖ kar jāṯī.
That which is false - he deems as true.
ਕੂੜੀ ਗੱਲ ਉਸ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
ਜਾਤੀ = ਜਾਣੀ ਹੈ।(ਇਹ ਖ਼ਿਆਲ ਝੂਠਾ ਹੈ ਕਿ ਅਸਾਂ ਇਥੇ ਸਦਾ ਬਹਿ ਰਹਿਣਾ ਹੈ, ਪਰ ਇਹ) ਜੋ ਝੂਠੀ ਗੱਲ ਹੈ ਇਸ ਨੂੰ ਅਸਾਂ ਠੀਕ ਸਮਝਿਆ ਹੋਇਆ ਹੈ,
 
सति होवनु मनि लगै न राती ॥२॥
Saṯ hovan man lagai na rāṯī. ||2||
That which is true - his mind is not attached to that at all. ||2||
ਭੋਰਾ ਭਰ ਭੀ ਦਿਲ ਉਸ ਨਾਲ ਨਹੀਂ ਜੁੜਿਆ ਜੋ ਸਦਾ ਸੱਚਾ ਹੈ।
ਸਤਿ = ਸੱਚ। ਮਨਿ = ਮਨ ਵਿਚ। ਰਾਤੀ = ਰਤਾ ਭੀ ॥੨॥(ਮੌਤ) ਜੋ ਜ਼ਰੂਰ ਵਾਪਰਨੀ ਹੈ ਉਹ ਸਾਡੇ ਮਨ ਵਿਚ ਰਤਾ ਭਰ ਭੀ ਨਹੀਂ ਜਚਦੀ ॥੨॥
 
बावै मारगु टेढा चलना ॥
Bāvai mārag tedẖā cẖalnā.
He takes the crooked path of the unrighteous way;
ਉਹ ਖਬੇ ਰਾਹੇ ਵਿੰਗਾ ਤੜਿੰਗਾ ਹੋ ਟੁਰਦਾ ਹੈ।
ਬਾਵੈ = ਬਾਏਂ, ਖੱਬੇ ਪਾਸੇ, ਉਲਟੇ ਪਾਸੇ। ਮਾਰਗੁ = ਰਸਤਾ।(ਮੰਦੇ ਪਾਸੇ ਪਿਆਰ ਪਾਣ ਦੇ ਕਾਰਨ) ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ, ਅਸੀਂ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ।
 
सीधा छोडि अपूठा बुनना ॥३॥
Sīḏẖā cẖẖod apūṯẖā bunnā. ||3||
leaving the straight and narrow path, he weaves his way backwards. ||3||
ਸਿੱਧੇ ਸਤੇਲ ਰਸਤੇ ਨੂੰ ਤਿਆਗ ਕੇ, ਉਹ ਪਿਛੇ ਨੂੰ ਉਣਦਾ ਹੈ।
ਛੋਡਿ = ਛੱਡ ਕੇ। ਅਪੂਠਾ = ਪੁੱਠਾ ॥੩॥ਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀਂ ਜੀਵਨ-ਤਾਣੀ ਦੀ ਪੁੱਠੀ ਬੁਣਤ ਬੁਣ ਰਹੇ ਹਾਂ ॥੩॥
 
दुहा सिरिआ का खसमु प्रभु सोई ॥
Ḏuhā siri▫ā kā kẖasam parabẖ so▫ī.
God is the Lord and Master of both worlds.
ਉਹ ਸਾਹਿਬ ਦੌਨਾ ਜਹਾਨਾਂ (ਕਿਨਾਰਿਆਂ) ਦਾ ਮਾਲਕ ਹੈ।
ਦੁਹਾ ਸਿਰਿਆ ਕਾ = ਦੋਹਾਂ ਪਾਸਿਆਂ ਦਾ (ਉਲਟੇ ਮਾਰਗ ਅਤੇ ਸਿੱਧੇ ਮਾਰਗ ਦਾ)।(ਜੀਵਾਂ ਦੇ ਭੀ ਕੀਹ ਵੱਸ?) (ਜੀਵਨ ਦੇ ਚੰਗੇ ਤੇ ਮੰਦੇ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ।
 
जिसु मेले नानक सो मुकता होई ॥४॥२९॥९८॥
Jis mele Nānak so mukṯā ho▫ī. ||4||29||98||
He, whom the Lord unites with Himself, O Nanak, is liberated. ||4||29||98||
ਜਿਸ ਨੂੰ ਸੁਆਮੀ ਆਪਣੇ ਨਾਲ ਜੋੜ ਲੈਂਦਾ ਹੈ, ਹੇ ਨਾਨਕ! ਉਹ ਮੁਕਤ ਹੋ ਜਾਂਦਾ ਹੈ।
ਮੁਕਤਾ = ਵਿਕਾਰਾਂ ਤੋਂ ਅਜ਼ਾਦ ॥੪॥(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮੰਦੇ ਪਾਸੇ ਵਲੋਂ ਬਚ ਜਾਂਦਾ ਹੈ ॥੪॥੨੯॥੯੮॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
कलिजुग महि मिलि आए संजोग ॥
Kalijug mėh mil ā▫e sanjog.
In the Dark Age of Kali Yuga, they come together through destiny.
ਕਾਲੇ ਸਮੇਂ ਅੰਦਰ ਪਤੀ ਤੇ ਪਤਨੀ ਪ੍ਰਾਲਬੰਧ ਰਾਹੀਂ ਆ ਇਕੱਠੇ ਹੋਏ ਹਨ।
ਕਲਿਜੁਗ ਮਹਿ = ਜਗਤ ਵਿਚ, ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ। ਮਿਲਿ = ਮਿਲ ਕੇ। ਸੰਜੋਗ = (ਪਿਛਲੇ) ਸੰਬੰਧਾਂ ਦੇ ਕਾਰਨ। ਆਏ = ਆ ਇਕੱਠੇ ਹੁੰਦੇ ਹਨ।ਇਸ ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ (ਇਸਤਰੀ ਤੇ ਪਤੀ) ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ।
 
जिचरु आगिआ तिचरु भोगहि भोग ॥१॥
Jicẖar āgi▫ā ṯicẖar bẖogėh bẖog. ||1||
As long as the Lord commands, they enjoy their pleasures. ||1||
ਜਦ ਤਾਈ ਸਾਹਿਬ ਦਾ ਫੁਰਮਾਨ ਹੈ, ਉਦੋਂ ਤਾਈ ਉਹ ਆਨੰਦ ਮਾਣਦੇ ਹਨ।
ਜਿਚਰੁ = ਜਿਤਨਾ ਚਿਰ। ਭੋਗਹਿ = ਭੋਗਦੇ ਹਨ ॥੧॥ਜਿਤਨਾ ਚਿਰ (ਪਰਮਾਤਮਾ ਵਲੋਂ) ਹੁਕਮ ਮਿਲਦਾ ਹੈ ਉਤਨਾ ਚਿਰ (ਦੋਵੇਂ ਮਿਲ ਕੇ ਜਗਤ ਦੇ) ਪਦਾਰਥ ਮਾਣਦੇ ਹਨ ॥੧॥
 
जलै न पाईऐ राम सनेही ॥
Jalai na pā▫ī▫ai rām sanehī.
By burning oneself, the Beloved Lord is not obtained.
ਸੜ ਜਾਣ ਦੁਆਰਾ ਪਿਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
ਜਲੈ = ਅੱਗ ਵਿਚ ਸੜਿਆਂ। ਸਨੇਹੀ = ਪਿਆਰਾ, ਪਿਆਰ ਕਰਨ ਵਾਲਾ।(ਅੱਗ ਵਿਚ) ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ,
 
किरति संजोगि सती उठि होई ॥१॥ रहाउ ॥
Kiraṯ sanjog saṯī uṯẖ ho▫ī. ||1|| rahā▫o.
Only by the actions of destiny does she rise up and burn herself, as a 'satee'. ||1||Pause||
ਕੀਤੇ ਹੋਏ ਕਰਮਾਂ ਦੇ ਰਾਹੀਂ ਉਹ ਉਠ ਕੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਂਦੀ ਹੈ। ਠਹਿਰਾਉ।
ਕਿਰਤਿ = {कृत्य} ਕਰਨ-ਯੋਗ, ਜਿਸ ਦੇ ਕਰਨ ਦੀ ਤਾਂਘ ਹੈ। ਸੰਜੋਗ = ਮਿਲਾਪ ਦੀ ਖ਼ਾਤਰ। ਉਠਿ = ਉੱਠ ਕੇ ॥੧॥(ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ (ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿਚ ਫ਼ਜ਼ੂਲ ਹੀ ਸੜ ਮਰਦੀ ਹੈ) ॥੧॥ ਰਹਾਉ॥
 
देखा देखी मनहठि जलि जाईऐ ॥
Ḏekẖā ḏekẖī manhaṯẖ jal jā▫ī▫ai.
Imitating what she sees, with her stubborn mind-set, she goes into the fire.
ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।
ਦੇਖਾ ਦੇਖੀ = ਵਿਖਾਵੇ ਦੀ ਖ਼ਾਤਰ, ਲੋਕ-ਲਾਜ ਦੀ ਖ਼ਾਤਰ। ਹਠਿ = ਹਠ ਨਾਲ। ਜਲਿ ਜਾਈਐ = ਸੜ ਜਾਈਦਾ ਹੈ।ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ।
 
प्रिअ संगु न पावै बहु जोनि भवाईऐ ॥२॥
Pari▫a sang na pāvai baho jon bẖavā▫ī▫ai. ||2||
She does not obtain the Company of her Beloved Lord, and she wanders through countless incarnations. ||2||
ਉਹ ਆਪਣੇ ਪਤੀ ਦੀ ਸੰਗਤ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਅਨੇਕਾ ਜੂਨੀਆਂ ਅੰਦਰ ਭਟਕਾਈ ਜਾਂਦੀ ਹੈ।
ਪ੍ਰਿਅ ਸੰਗੁ = ਪਿਆਰੇ (ਪਤੀ) ਦਾ ਸਾਥ ॥੨॥(ਇਸ ਤਰ੍ਹਾਂ ਸਗੋਂ) ਕਈ ਜੂਨਾਂ ਵਿਚ ਹੀ ਭਟਕੀਦਾ ਹੈ ॥੨॥
 
सील संजमि प्रिअ आगिआ मानै ॥
Sīl sanjam pari▫a āgi▫ā mānai.
With pure conduct and self-restraint, she surrenders to her Husband Lord's Will;
ਜਿਸ ਦੇ ਪੱਲੇ ਸ਼ਰਾਫਤ ਤੇ ਸਵੈ-ਕਾਬੂ ਹੈ, ਅਤੇ ਜੋ ਆਪਣੇ ਸਿਰ ਦੇ ਸਾਈਂ ਦੇ ਹੁਕਮ ਮੰਨਦੀ ਹੈ,
ਸੀਲ = ਮਿੱਠਾ ਸੁਭਾਉ। ਸੰਜਮਿ = ਸੰਜਮ ਵਿਚ, ਮਰਯਾਦਾ ਵਿਚ, ਜੁਗਤਿ ਵਿਚ। ਪ੍ਰਿਅ = ਪਿਆਰੇ ਦੀ।ਜੇਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤਿ ਵਿਚ ਰਹਿ ਕੇ (ਆਪਣੇ) ਪਿਆਰੇ (ਪਤੀ) ਦਾ ਹੁਕਮ ਮੰਨਦੀ ਰਹਿੰਦੀ ਹੈ,
 
तिसु नारी कउ दुखु न जमानै ॥३॥
Ŧis nārī ka▫o ḏukẖ na jamānai. ||3||
that woman shall not suffer pain at the hands of the Messenger of Death. ||3||
ਉਹ ਇਸਤਰੀ ਮੌਤ ਦੇ ਦੂਤਾਂ ਦੇ ਹੱਥੋ ਤਕਲੀਫ ਨਹੀਂ ਉਠਾਉਂਦੀ।
ਜਮਾਨੈ ਦੁਖੁ = ਜਮਾਂ ਦਾ ਦੁੱਖ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੩॥ਉਸ ਇਸਤ੍ਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ ॥੩॥
 
कहु नानक जिनि प्रिउ परमेसरु करि जानिआ ॥
Kaho Nānak jin pari▫o parmesar kar jāni▫ā.
Says Nanak, she who looks upon the Transcendent Lord as her Husband,
ਗੁਰੂ ਜੀ ਫੁਰਮਾਉਂਦੇ ਹਨ, ਜੋ ਸ਼ਰੋਮਣੀ ਸਾਹਿਬ ਨੂੰ ਆਪਣਾ ਕੰਤ ਕਰਕੇ ਜਾਣਦੀ ਹੈ,
ਜਿਨਿ = ਜਿਸ (ਇਸਤਰੀ) ਨੇ। ਪ੍ਰਿਉ = ਪਤੀ। ਕਰਿ = ਕਰ ਕੇ।ਹੇ ਨਾਨਕ! ਜਿਸ (ਇਸਤ੍ਰੀ) ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰ ਕੇ ਸਮਝਿਆ ਹੈ (ਭਾਵ, ਸਿਰਫ਼ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ) ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ,
 
धंनु सती दरगह परवानिआ ॥४॥३०॥९९॥
Ḏẖan saṯī ḏargėh parvāni▫ā. ||4||30||99||
is the blessed 'satee'; she is received with honor in the Court of the Lord. ||4||30||99||
ਉਹ ਪਾਕ ਦਾਮਨ ਪਤਨੀ ਮੁਬਾਰਕ ਹੈ ਤੇ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦੀ ਹੈ।
ਧੰਨੁ = ਸਲਾਹੁਣ-ਯੋਗ ॥੪॥ਉਹ ਇਸਤ੍ਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੪॥੩੦॥੯੯॥
 
गउड़ी गुआरेरी महला ५ ॥
Ga▫oṛī gu▫ārerī mėhlā 5.
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
xxxxxx
 
हम धनवंत भागठ सच नाइ ॥
Ham ḏẖanvanṯ bẖāgaṯẖ sacẖ nā▫e.
I am prosperous and fortunate, for I have received the True Name.
ਮੈਂ ਦੋਲਤ-ਮੰਦ ਤੇ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸੱਚਾ ਨਾਮ ਪ੍ਰਾਪਤ ਹੋਇਆ ਹੈ।
ਧਨਵੰਤ = ਧਨ ਵਾਲੇ, ਧਨਾਢ। ਭਾਗਠ = ਭਾਗਾਂ ਵਾਲੇ। ਨਾਇ = ਨਾਮ ਦੀ ਰਾਹੀਂ। ਸਚ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ।ਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀਂ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ,
 
हरि गुण गावह सहजि सुभाइ ॥१॥ रहाउ ॥
Har guṇ gāvah sahj subẖā▫e. ||1|| rahā▫o.
I sing the Glorious Praises of the Lord, with natural, intuitive ease. ||1||Pause||
ਵਾਹਿਗੁਰੂ ਦਾ ਜੱਸ ਮੈਂ ਕੁਦਰਤੀ ਟਿਕਾਉ ਨਾਲ ਗਾਇਨ ਕਰਦਾ ਹਾਂ। ਠਹਿਰਾਉ।
ਗਾਵਹ = ਅਸੀਂ ਗਾਂਦੇ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਸ੍ਰੇਸ਼ਟ ਪ੍ਰੇਮ ਵਿਚ ॥੧॥(ਜਿਉਂ ਜਿਉਂ) ਅਸੀਂ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ ॥੧॥ ਰਹਾਉ॥