Sri Guru Granth Sahib Ji

Ang: / 1430

Your last visited Ang:

पीऊ दादे का खोलि डिठा खजाना ॥
Pī▫ū ḏāḏe kā kẖol diṯẖā kẖajānā.
When I opened it up and gazed upon the treasures of my father and grandfather,
ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,
ਖੋਲਿ = ਖੋਲ੍ਹ ਕੇ।ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,
 
ता मेरै मनि भइआ निधाना ॥१॥
Ŧā merai man bẖa▫i▫ā niḏẖānā. ||1||
then my mind became very happy. ||1||
ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।
ਤਾ = ਤਦੋਂ। ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ ॥੧॥ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥
 
रतन लाल जा का कछू न मोलु ॥
Raṯan lāl jā kā kacẖẖū na mol.
Overflowing with priceless jewels and rubies,
ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,
ਜਾ ਕਾ = ਜਿਨ੍ਹਾਂ ਦਾ।ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-
 
भरे भंडार अखूट अतोल ॥२॥
Bẖare bẖandār akẖūt aṯol. ||2||
the storehouse is inexhaustible and immeasurable. ||2||
ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।
ਅਖੂਟ = ਨਾਹ ਮੁੱਕਣ ਵਾਲੇ ॥੨॥ਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥
 
खावहि खरचहि रलि मिलि भाई ॥
Kẖāvėh kẖarcẖėh ral mil bẖā▫ī.
The Siblings of Destiny meet together, and eat and spend,
ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।
ਰਲਿ ਮਿਲਿ = ਇਕੱਠੇ ਹੋ ਕੇ।ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,
 
तोटि न आवै वधदो जाई ॥३॥
Ŧot na āvai vaḏẖ▫ḏo jā▫ī. ||3||
but these resources do not diminish; they continue to increase. ||3||
ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।
xxx॥੩॥ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
 
कहु नानक जिसु मसतकि लेखु लिखाइ ॥
Kaho Nānak jis masṯak lekẖ likẖā▫e.
Says Nanak, one who has such destiny written on his forehead,
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,
ਮਸਤਕਿ = ਮੱਥੇ ਉਤੇ।(ਪਰ) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,
 
सु एतु खजानै लइआ रलाइ ॥४॥३१॥१००॥
So eṯ kẖajānai la▫i▫ā ralā▫e. ||4||31||100||
becomes a partner in these treasures. ||4||31||100||
ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।
ਏਤੁ = ਇਸ ਵਿਚ। ਏਤੁ ਖਜਾਨੈ = ਇਸ ਖ਼ਜ਼ਾਨੇ ਵਿਚ ॥੪॥ਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
डरि डरि मरते जब जानीऐ दूरि ॥
Dar dar marṯe jab jānī▫ai ḏūr.
I was scared, scared to death, when I thought that He was far away.
ਜਦ ਮੈਂ ਪ੍ਰਭੂ ਨੂੰ ਦੁਰੇਡੇ ਸਮਝਦਾ ਸਾਂ ਤਾਂ ਮੈਂ ਤ੍ਰਾਹਿ ਅਤੇ ਭੈ ਨਾਲ ਨਿਰ-ਜਿੰਦ ਹੋਇਆ ਹੋਇਆ ਸਾਂ।
ਡਰਿ = ਡਰਿ ਕੇ, ਸਹਮ ਕੇ। ਮਰਤੇ = ਆਤਮਕ ਮੌਤ ਸਹੇੜਦੇ।ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ।
 
डरु चूका देखिआ भरपूरि ॥१॥
Dar cẖūkā ḏekẖi▫ā bẖarpūr. ||1||
But my fear was removed, when I saw that He is pervading everywhere. ||1||
ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।
ਚੂਕਾ = ਮੁੱਕ ਗਿਆ। ਭਰਪੂਰਿ = ਹਰ ਥਾਂ ਵਿਆਪਕ ॥੧॥ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ॥੧॥
 
सतिगुर अपने कउ बलिहारै ॥
Saṯgur apune ka▫o balihārai.
I am a sacrifice to my True Guru.
ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
ਬਲਿਹਾਰੈ = ਕੁਰਬਾਨ।ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
 
छोडि न जाई सरपर तारै ॥१॥ रहाउ ॥
Cẖẖod na jā▫ī sarpar ṯārai. ||1|| rahā▫o.
He shall not abandon me; He shall surely carry me across. ||1||Pause||
ਮੈਨੂੰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਅਤੇ ਨਿਸਚਿੱਤ ਹੀ ਮੇਰਾ ਉਤਾਰਾ ਕਰ ਦੇਵੇਗਾ। ਠਹਿਰਾਉ।
ਸਰਪਰ = ਜ਼ਰੂਰ। ਤਾਰੈ = ਪਾਰ ਲੰਘਾਂਦਾ ਹੈ ॥੧॥ਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ ॥੧॥ ਰਹਾਉ॥
 
दूखु रोगु सोगु बिसरै जब नामु ॥
Ḏūkẖ rog sog bisrai jab nām.
Pain, disease and sorrow come when one forgets the Naam, the Name of the Lord.
ਅਪਦਾ, ਬੀਮਾਰੀ ਅਤੇ ਅਫਸੋਸ ਆਦਮੀ ਨੂੰ ਆ ਲਗਦੇ ਹਨ ਜਦੋਂ ਉਹ ਰੱਬ ਦੇ ਨਾਮ ਨੂੰ ਭੁਲਾ ਦਿੰਦਾ ਹੈ।
ਸੋਗੁ = ਫ਼ਿਕਰ।(ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ।
 
सदा अनंदु जा हरि गुण गामु ॥२॥
Saḏā anand jā har guṇ gām. ||2||
Eternal bliss comes when one sings the Glorious Praises of the Lord. ||2||
ਜਦ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।
ਗਾਮੁ = ਗਾਉਣਾ ॥੨॥ਜਦੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ ॥੨॥
 
बुरा भला कोई न कहीजै ॥
Burā bẖalā ko▫ī na kahījai.
Do not say that anyone is good or bad.
ਕਿਸੇ ਦੀ ਭੀ ਨਿੰਦਿਆਂ ਜਾ ਉਸਤਤੀ ਨ ਕਰ।
ਨ ਕਹੀਜੈ = ਨਹੀਂ ਕਹਿਣਾ ਚਾਹੀਦਾ।ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ।
 
छोडि मानु हरि चरन गहीजै ॥३॥
Cẖẖod mān har cẖaran gahījai. ||3||
Renounce your arrogant pride, and grasp the Feet of the Lord. ||3||
ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ ਅਤੇ ਵਾਹਿਗੁਰੂ ਦੇ ਚਰਨ ਪਕੜ।
ਗਹੀਜੈ = ਫੜਨੇ ਚਾਹੀਦੇ ਹਨ ॥੩॥(ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ ॥੩॥
 
कहु नानक गुर मंत्रु चितारि ॥
Kaho Nānak gur manṯar cẖiṯār.
Says Nanak, remember the GurMantra;
ਤੂੰ ਗੁਰਾਂ ਦੇ ਉਪਦੇਸ਼ ਨੂੰ ਚੇਤੇ ਕਰ, ਹੇ ਬੰਦੇ!
ਮੰਤ੍ਰੁ = ਉਪਦੇਸ਼। ਚਿਤਾਰਿ = ਚੇਤੇ ਰੱਖ।ਹੇ ਨਾਨਕ! ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ,
 
सुखु पावहि साचै दरबारि ॥४॥३२॥१०१॥
Sukẖ pāvahi sācẖai ḏarbār. ||4||32||101||
you shall find peace at the True Court. ||4||32||101||
ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।
ਦਰਬਾਰਿ = ਦਰਬਾਰ ਵਿਚ ॥੪॥ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ॥੪॥੩੨॥੧੦੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
जा का मीतु साजनु है समीआ ॥
Jā kā mīṯ sājan hai samī▫ā.
Those who have the Lord as their Friend and Companion -
ਜਿਸ ਦਾ ਦੋਸਤ ਅਤੇ ਯਾਰ ਵਿਆਪਕ ਪ੍ਰਭੂ ਹੈ,
ਸਮੀਆ = ਸਮਾਨ, ਵਿਆਪਕ।ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ,
 
तिसु जन कउ कहु का की कमीआ ॥१॥
Ŧis jan ka▫o kaho kā kī kamī▫ā. ||1||
tell me, what else do they need? ||1||
ਦਸੋ ਉਸ ਪੁਰਸ਼ ਨੂੰ ਕਿਸ ਚੀਜ ਦਾ ਘਾਟਾ ਹੈ?
ਕਹੁ = ਦੱਸ। ਕਾ ਕੀ = ਕਿਸ ਚੀਜ਼ ਦੀ? ਕਮੀਆ = ਥੁੜ ॥੧॥ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥
 
जा की प्रीति गोबिंद सिउ लागी ॥
Jā kī parīṯ gobinḏ si▫o lāgī.
Those who are in love with the Lord of the Universe -
ਜਿਸ ਦੀ ਪਿਰਹੜੀ ਆਮਲ ਦੇ ਸੁਆਮੀ ਨਾਲ ਹੈ,
ਸਿਉ = ਨਾਲ।ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ,
 
दूखु दरदु भ्रमु ता का भागी ॥१॥ रहाउ ॥
Ḏūkẖ ḏaraḏ bẖaram ṯā kā bẖāgī. ||1|| rahā▫o.
pain, suffering and doubt run away from them. ||1||Pause||
ਉਸ ਦੀ ਬੀਮਾਰੀ, ਪੀੜਾ ਅਤੇ ਵਹਿਮ ਦੌੜ ਜਾਂਦੇ ਹਨ। ਠਹਿਰਾਉ।
xxx॥੧॥ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
जा कउ रसु हरि रसु है आइओ ॥
Jā ka▫o ras har ras hai ā▫i▫o.
Those who have enjoyed the flavor of the Lord's sublime essence
ਜਿਸ ਨੇ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਮਾਣਿਆ ਹੈ,
ਕਉ = ਨੂੰ।ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ,
 
सो अन रस नाही लपटाइओ ॥२॥
So an ras nāhī laptā▫i▫o. ||2||
are not attracted to any other pleasures. ||2||
ਉਹ ਹੋਰਨਾ ਭੋਗ-ਬਿਲਾਸਾ ਨੂੰ ਨਹੀਂ ਚਿਮੜਦਾ।
ਅਨ = ਹੋਰ ਹੋਰ {अन्य}। ਲਪਟਾਇਓ = ਚੰਬੜਦਾ ॥੨॥ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥
 
जा का कहिआ दरगह चलै ॥
Jā kā kahi▫ā ḏargėh cẖalai.
Those whose speech is accepted in the Court of the Lord -
ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,
xxxਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
 
सो किस कउ नदरि लै आवै तलै ॥३॥
So kis ka▫o naḏar lai āvai ṯalai. ||3||
what do they care about anything else? ||3||
ਉਹ ਹੋਰ ਕੀਹਦੀ ਪਰਵਾਹ ਕਰਦਾ ਹੈ?
ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ} ਕਿਸ ਨੂੰ? ਤਲੈ = ਹੇਠ ॥੩॥ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
 
जा का सभु किछु ता का होइ ॥
Jā kā sabẖ kicẖẖ ṯā kā ho▫e.
Those who belong to the One, unto whom all things belong -
ਜਿਸ ਦੀ ਮਲਕੀਅਤ ਹਰ ਸ਼ੈ ਹੈ ਉਸ ਦਾ ਹੋਣ ਨਾਲ,
ਜਾ ਕਾ = ਜਿਸ (ਪਰਮਾਤਮਾ) ਦਾ। ਤਾ ਕਾ = ਉਸ (ਪਰਮਾਤਮਾ) ਦਾ।ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ,
 
नानक ता कउ सदा सुखु होइ ॥४॥३३॥१०२॥
Nānak ṯā ka▫o saḏā sukẖ ho▫e. ||4||33||102||
O Nanak, they find a lasting peace. ||4||33||102||
ਸਦੀਵੀ ਆਨੰਦ ਮਿਲ ਜਾਂਦਾ ਹੈ, ਹੇ ਨਾਨਕ।
xxx॥੪॥ਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जा कै दुखु सुखु सम करि जापै ॥
Jā kai ḏukẖ sukẖ sam kar jāpai.
Those who look alike upon pleasure and pain -
ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,
ਜਾ ਕੈ = ਜਾ ਕੇ (ਹਿਰਦੇ), ਜਿਸ ਮਨੁੱਖ ਦੇ ਹਿਰਦੇ ਵਿਚ। ਸਮ = ਬਰਾਬਰ, ਇਕੋ ਜਿਹਾ। ਜਾਪੈ = ਪ੍ਰਤੀਤ ਹੁੰਦਾ ਹੈ।(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,
 
ता कउ काड़ा कहा बिआपै ॥१॥
Ŧā ka▫o kāṛā kahā bi▫āpai. ||1||
how can anxiety touch them? ||1||
ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਕਾੜਾ = ਝੋਰਾ, ਚਿੰਤਾ। ਬਿਆਪੈ = ਪ੍ਰਭਾਵ ਪਾਂਦਾ ਹੈ ॥੧॥ਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥
 
सहज अनंद हरि साधू माहि ॥
Sahj anand har sāḏẖū māhi.
The Lord's Holy Saints abide in celestial bliss.
ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।
ਸਹਜ = ਆਤਮਕ ਅਡੋਲਤਾ। ਹਰਿ ਸਾਧੂ = ਪਰਮਾਤਮਾ ਦਾ ਭਗਤ।ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,
 
आगिआकारी हरि हरि राइ ॥१॥ रहाउ ॥
Āgi▫ākārī har har rā▫e. ||1|| rahā▫o.
They remain obedient to the Lord, the Sovereign Lord King. ||1||Pause||
ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।
xxx॥੧॥(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ॥
 
जा कै अचिंतु वसै मनि आइ ॥
Jā kai acẖinṯ vasai man ā▫e.
Those who have the Carefree Lord abiding in their minds -
ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,
ਅਚਿੰਤੁ = ਚਿੰਤਾ-ਰਹਿਤ ਪ੍ਰਭੂ। ਮਨਿ = ਮਨ ਵਿਚ।ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
 
ता कउ चिंता कतहूं नाहि ॥२॥
Ŧā ka▫o cẖinṯā kaṯahūʼn nāhi. ||2||
no cares will ever bother them. ||2||
ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।
ਕਤਹੂੰ = ਕਦੇ ਭੀ ॥੨॥ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥
 
जा कै बिनसिओ मन ते भरमा ॥
Jā kai binsi▫o man ṯe bẖarmā.
Those who have banished doubt from their minds
ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,
ਮਨ ਤੇ = ਮਨ ਤੋਂ। ਭਰਮਾ = ਭਟਕਣਾ।ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,
 
ता कै कछू नाही डरु जमा ॥३॥
Ŧā kai kacẖẖū nāhī dar jamā. ||3||
are not afraid of death at all. ||3||
ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।
ਤਾ ਕੈ = ਤਾ ਕੈ ਹਿਰਦੈ ॥੩॥ਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥
 
जा कै हिरदै दीओ गुरि नामा ॥
Jā kai hirḏai ḏī▫o gur nāmā.
Those whose hearts are filled with the Lord's Name by the Guru, -
ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,
ਗੁਰਿ = ਗੁਰੂ ਨੇ।ਹੇ ਨਾਨਕ! ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,
 
कहु नानक ता कै सगल निधाना ॥४॥३४॥१०३॥
Kaho Nānak ṯā kai sagal niḏẖānā. ||4||34||103||
says Nanak, all treasures come to them. ||4||34||103||
ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।
ਸਗਲ = ਸਾਰੇ। ਨਿਧਾਨਾ = ਖ਼ਜ਼ਾਨੇ ॥੪॥ਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
अगम रूप का मन महि थाना ॥
Agam rūp kā man mėh thānā.
The Lord of Unfathomable Form has His Place in the mind.
ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।
ਅਗਮ = ਅਪਹੁੰਚ।(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
 
गुर प्रसादि किनै विरलै जाना ॥१॥
Gur parsāḏ kinai virlai jānā. ||1||
By Guru's Grace, a rare few come to understand this. ||1||
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।
ਪ੍ਰਸਾਦਿ = ਕਿਰਪਾ ਨਾਲ ॥੧॥(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥
 
सहज कथा के अम्रित कुंटा ॥
Sahj kathā ke amriṯ kuntā.
The Ambrosial Pools of the celestial sermon -
ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।
ਸਹਜ = ਆਤਮਕ ਅਡੋਲਤਾ। ਕਥਾ = ਸਿਫ਼ਤ-ਸਾਲਾਹ। ਕੁੰਟ = ਚਸ਼ਮੇ।ਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -
 
जिसहि परापति तिसु लै भुंचा ॥१॥ रहाउ ॥
Jisahi parāpaṯ ṯis lai bẖuncẖā. ||1|| rahā▫o.
those who find them, drink them in. ||1||Pause||
ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।
ਭੁੰਚਾ = ਰਸ ਮਾਣਿਆ ॥੧॥(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ॥
 
अनहत बाणी थानु निराला ॥
Anhaṯ baṇī thān nirālā.
The unstruck melody of the Guru's Bani vibrates in that most special place.
(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।
ਅਨਹਤ = ਇਕ-ਰਸ।(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।
 
ता की धुनि मोहे गोपाला ॥२॥
Ŧā kī ḏẖun mohe gopālā. ||2||
The Lord of the World is fascinated with this melody. ||2||
ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।
ਧੁਨਿ = ਸੁਰ, ਆਵਾਜ਼ ॥੨॥ਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥
 
तह सहज अखारे अनेक अनंता ॥
Ŧah sahj akẖāre anek ananṯā.
The numerous, countless places of celestial peace -
ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।
ਅਖਾਰੇ = ਇਕੱਠ।(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-
 
पारब्रहम के संगी संता ॥३॥
Pārbarahm ke sangī sanṯā. ||3||
there, the Saints dwell, in the Company of the Supreme Lord God. ||3||
ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।
xxx॥੩॥(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
 
हरख अनंत सोग नही बीआ ॥
Harakẖ ananṯ sog nahī bī▫ā.
There is infinite joy, and no sorrow or duality.
ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।
ਹਰਖ = ਖ਼ੁਸ਼ੀ। ਬੀਆ = ਹੋਰ, ਦੂਜਾ।(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।
 
सो घरु गुरि नानक कउ दीआ ॥४॥३५॥१०४॥
So gẖar gur Nānak ka▫o ḏī▫ā. ||4||35||104||
The Guru has blessed Nanak with this home. ||4||35||104||
ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।
ਗੁਰਿ = ਗੁਰੂ ਨੇ ॥੪॥ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥
 
गउड़ी मः ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
कवन रूपु तेरा आराधउ ॥
Kavan rūp ṯerā ārāḏẖa▫o.
What form of Yours should I worship and adore?
ਮੈਂ ਤੇਰੇ ਕਿਹੜੇ ਸਰੂਪ ਦੀ ਉਪਾਸ਼ਨਾ ਕਰਾਂ?
ਕਵਨ ਰੂਪੁ = ਕੇਹੜੀ ਸ਼ਕਲ?(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ।
 
कवन जोग काइआ ले साधउ ॥१॥
Kavan jog kā▫i▫ā le sāḏẖa▫o. ||1||
What Yoga should I practice to control my body? ||1||
ਯੋਗ ਦੇ ਕਿਹੜੇ ਤਰੀਕੇ ਨਾਲ ਮੈਂ ਆਪਣੀ ਦੇਹਿ ਨੂੰ ਨਿਯਮ-ਬੱਧ ਕਰਾਂ?
ਜੋਗ = ਯੋਗ ਦਾ ਸਾਧਨ। ਕਾਇਆ = ਸਰੀਰ। ਸਾਧਉ = ਸਾਧਉਂ, ਮੈਂ ਵੱਸ ਵਿਚ ਕਰਾਂ ॥੧॥(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ॥੧॥