Sri Guru Granth Sahib Ji

Ang: / 1430

Your last visited Ang:

मानु महतु नानक प्रभु तेरे ॥४॥४०॥१०९॥
Mān mahaṯ Nānak parabẖ ṯere. ||4||40||109||
Nanak: my honor and glory are Yours, God. ||4||40||109||
ਮੇਰੀ ਇੱਜ਼ਤ ਤੇ ਪ੍ਰਭਤਾ ਤੇਰੀਆਂ-ਦਿੱਤੀਆਂ ਹੋਈਆਂ ਹਨ, ਹੇ ਸਾਹਿਬ।
ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ) ॥੪॥ਹੇ ਨਾਨਕ! ਪ੍ਰਭੂ ਦਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀਂ।
xxxxxx
 
जा कउ तुम भए समरथ अंगा ॥
Jā ka▫o ṯum bẖa▫e samrath angā.
Those who have You on their side, O All-powerful Lord -
ਜਿਸ ਦੇ ਪੱਖ ਤੇ ਤੂੰ ਹੋ ਜਾਂਦਾ ਹੈ, ਹੇ ਮੇਰੇ ਸਰਬ-ਸ਼ਕਤੀਵਾਨ ਮਾਲਕ!
ਜਾ ਕਉ = ਜਿਸ ਨੂੰ, ਜਿਸ ਉਤੇ! ਸਮਰਥ = ਹੇ ਸਮਰਥ ਪ੍ਰਭੂ! ਅੰਗਾ = ਪੱਖ, ਸਹਾਈ।ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,
 
ता कउ कछु नाही कालंगा ॥१॥
Ŧā ka▫o kacẖẖ nāhī kālangā. ||1||
no black stain can stick to them. ||1||
ਉਸ ਨੂੰ ਕੋਈ ਭੀ ਕਾਲਾ ਦਾਗ ਲਗ ਨਹੀਂ ਸਕਦਾ।
ਕਾਲੰਗਾ = ਕਲੰਕ, ਦਾਗ਼ ॥੧॥ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥
 
माधउ जा कउ है आस तुमारी ॥
Māḏẖa▫o jā ka▫o hai ās ṯumārī.
O Lord of wealth, those who place their hopes in You, -
ਹੇ ਮਾਇਆ ਦੇ ਸੁਆਮੀ! ਜਿਸ ਦੀ ਉਮੈਦ ਤੇਰੇ ਵਿੱਚ ਹੈ,
ਮਾਧਉ = {माया धव = ਮਾਇਆ ਦਾ ਪਤੀ} ਹੇ ਪ੍ਰਭੂ!ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,
 
ता कउ कछु नाही संसारी ॥१॥ रहाउ ॥
Ŧā ka▫o kacẖẖ nāhī sansārī. ||1|| rahā▫o.
nothing of the world can touch them at all. ||1||Pause||
ਉਸ ਨੂੰ ਜਗਤ ਦੀਆਂ ਖ਼ਾਹਿਸ਼ਾ ਭੋਰਾ ਭਰ ਭੀ, ਪੋਹਿ ਨਹੀਂ ਸਕਦੀਆਂ ਠਹਿਰਾਉ।
ਸੰਸਾਰੀ = ਦੁਨੀਆਵੀ (ਆਸ) ॥੧॥ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ॥
 
जा कै हिरदै ठाकुरु होइ ॥
Jā kai hirḏai ṯẖākur ho▫e.
Those whose hearts are filled with their Lord and Master -
ਜਿਸ ਦੇ ਦਿਲ ਅੰਦਰ ਪ੍ਰਭੂ ਵਸਦਾ ਹੈ,
xxxਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
 
ता कउ सहसा नाही कोइ ॥२॥
Ŧā ka▫o sahsā nāhī ko▫e. ||2||
no anxiety can affect them. ||2||
ਉਸ ਨੂੰ ਕੋਈ ਭੀ ਫ਼ਿਕਰ ਵਿਆਪ ਨਹੀਂ ਸਕਦਾ।
ਸਹਸਾ = ਸਹਮ ॥੨॥ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥
 
जा कउ तुम दीनी प्रभ धीर ॥
Jā ka▫o ṯum ḏīnī parabẖ ḏẖīr.
Those, unto whom You give Your consolation, God -
ਹੇ ਸੁਆਮੀ! ਜਿਸ ਨੂੰ ਤੂੰ ਆਪਣਾ ਦਿਲ ਦਿੰਦਾ ਹੈਂ,
ਪ੍ਰਭ = ਹੇ ਪ੍ਰਭੂ! ਧੀਰ = ਧੀਰਜ, ਸਹਾਰਾ।ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,
 
ता कै निकटि न आवै पीर ॥३॥
Ŧā kai nikat na āvai pīr. ||3||
pain does not even approach them. ||3||
ਉਸ ਦੇ ਨੇੜੇ ਪੀੜ ਨਹੀਂ ਲਗਦੀ,
ਨਿਕਟਿ = ਨੇੜੇ। ਪੀਰ = ਪੀੜ, ਦੁੱਖ-ਕਲੇਸ਼ ॥੩॥ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥
 
कहु नानक मै सो गुरु पाइआ ॥
Kaho Nānak mai so gur pā▫i▫ā.
Says Nanak, I have found that Guru,
ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਮੈਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ,
ਸੋ = ਉਹ। ਕਹੁ = ਆਖ। ਨਾਨਕ = ਹੇ ਨਾਨਕ!ਹੇ ਨਾਨਕ! ਮੈਂ ਉਹ ਗੁਰੂ ਲੱਭ ਲਿਆ ਹੈ,
 
पारब्रहम पूरन देखाइआ ॥४॥४१॥११०॥
Pārbarahm pūran ḏekẖā▫i▫ā. ||4||41||110||
who has shown me the Perfect, Supreme Lord God. ||4||41||110||
ਜਿਸ ਨੇ ਮੈਨੂੰ ਸਰਬ-ਵਿਆਪਕ ਉੱਚਾ ਪ੍ਰਭੂ ਵਿਖਾ ਦਿੱਤਾ ਹੈ।
xxx॥੪॥ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
दुलभ देह पाई वडभागी ॥
Ḏulabẖ ḏeh pā▫ī vadbẖāgī.
This human body is so difficult to obtain; it is only obtained by great good fortune.
ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖੀ ਸਰੀਰ ਪਰਮ ਚੰਗੇ ਨਸੀਬਾ ਰਾਹੀਂ ਪ੍ਰਾਪਤ ਹੋਇਆ ਹੈ।
ਦੇਹ = (ਮਨੁੱਖਾ) ਸਰੀਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ।ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ।
 
नामु न जपहि ते आतम घाती ॥१॥
Nām na jāpėh ṯe āṯam gẖāṯī. ||1||
Those who do not meditate on the Naam, the Name of the Lord, are murderers of the soul. ||1||
ਜੋ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਆਪਣੇ ਆਪ ਦੇ ਕਾਤਲ ਹਨ।
ਤੇ = ਉਹ ਬੰਦੇ। ਆਤਮ ਘਾਤੀ = ਆਪਣੇ ਆਤਮਾ ਦਾ ਨਾਸ ਕਰਨ ਵਾਲੇ ॥੧॥(ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ ॥੧॥
 
मरि न जाही जिना बिसरत राम ॥
Mar na jāhī jinā bisraṯ rām.
Those who forget the Lord might just as well die.
ਜੋ ਵਿਆਪਕ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਫ਼ੌਤ ਕਿਉਂ ਨਹੀਂ ਹੋ ਜਾਂਦੇ?
ਮਰਿ ਨ ਜਾਹੀ = ਕੀ ਉਹ ਮਰ ਨਹੀਂ ਜਾਂਦੇ? ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ।ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ,
 
नाम बिहून जीवन कउन काम ॥१॥ रहाउ ॥
Nām bihūn jīvan ka▫un kām. ||1|| rahā▫o.
Without the Naam, of what use are their lives? ||1||Pause||
ਨਾਮ ਦੇ ਬਗੈਰ ਜਿੰਦਗੀ ਕਿਹੜੇ ਕੰਮ ਦੀ ਹੈ? ਠਹਿਰਾਉ।
ਬਿਹੂਨ = ਸੱਖਣੇ ॥੧॥(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ ॥੧॥ ਰਹਾਉ॥
 
खात पीत खेलत हसत बिसथार ॥
Kẖāṯ pīṯ kẖelaṯ hasaṯ bisthār.
Eating, drinking, playing, laughing and showing off -
ਖਾਣਾ, ਪੀਣਾ, ਖੇਲਣਾ, ਹਸਣਾ ਅਤੇ ਅਡੰਬਰ ਰਚਣਾ।
ਹਸਤ = ਹੱਸਦੇ। ਬਿਸਥਾਰ = ਖਿਲਾਰਾ।(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ,
 
कवन अरथ मिरतक सीगार ॥२॥
Kavan arath mirṯak sīgār. ||2||
what use are the ostentatious displays of the dead? ||2||
ਮੁਰਦੇ ਦੇ ਹਾਰ ਸ਼ਿੰਗਾਰ ਕਿਹੜੇ ਫ਼ਾਇਦੇ ਦੇ ਹਨ?
ਮਿਰਤਕ = ਮੁਰਦਾ ॥੨॥ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ ॥੨॥
 
जो न सुनहि जसु परमानंदा ॥
Jo na sunėh jas parmānanḏā.
Those who do not listen to the Praises of the Lord of supreme bliss,
ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,
ਜਸੁ = ਸਿਫ਼ਤ-ਸਾਲਾਹ। ਪਰਮਾਨੰਦਾ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ।ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,
 
पसु पंखी त्रिगद जोनि ते मंदा ॥३॥
Pas pankẖī ṯarigaḏ jon ṯe manḏā. ||3||
are worse off than beasts, birds or creeping creatures. ||3||
ਉਹ ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਆਂ ਦੀ ਜੂਨੀਆਂ ਨਾਲੋਂ ਭੀ ਭੈੜੇ ਹਨ।
ਪੰਖੀ = ਪੰਛੀ। ਤ੍ਰਿਗਦ ਜੋਨਿ = ਟੇਢੀਆਂ ਜੂਨਾਂ ਵਾਲੇ, ਟੇਢੇ ਹੋ ਕੇ ਤੁਰਨ ਵਾਲੀਆਂ ਜੂਨਾਂ। ਤੇ = ਤੋਂ ॥੩॥ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ ॥੩॥
 
कहु नानक गुरि मंत्रु द्रिड़ाइआ ॥
Kaho Nānak gur manṯar driṛ▫ā▫i▫ā.
Says Nanak, the GurMantra has been implanted within me;
ਨਾਨਕ ਜੀ ਫ਼ੁਰਮਾਉਂਦੇ ਹਨ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ।ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,
 
केवल नामु रिद माहि समाइआ ॥४॥४२॥१११॥
Keval nām riḏ māhi samā▫i▫ā. ||4||42||111||
the Name alone is contained within my heart. ||4||42||111||
ਸਿਰਫ਼ ਨਾਮ ਹੀ ਮੇਰੇ ਮਨ ਅੰਦਰ ਰਮਿਆ ਹੋਇਆ ਹੈ।
ਰਿਦ ਮਾਹਿ = ਹਿਰਦੇ ਵਿਚ ॥੪॥ਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ॥੪॥੪੨॥੧੧੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
का की माई का को बाप ॥
Kā kī mā▫ī kā ko bāp.
Whose mother is this? Whose father is this?
ਕਿਸ ਦੀ ਇਹ ਮਾਂ ਹੈ ਅਤੇ ਕਿਸ ਦਾ ਇਹ ਪਿਓ।
ਕਾ ਕੀ = ਕਿਸ ਦੀ? ਕਾ ਕੋ = ਕਿਸ ਦਾ?(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ।
 
नाम धारीक झूठे सभि साक ॥१॥
Nām ḏẖārīk jẖūṯẖe sabẖ sāk. ||1||
They are relatives in name only- they are all false. ||1||
ਸਾਰੇ ਰਿਸ਼ਤੇਦਾਰ ਕੇਵਲ ਨਾਮ-ਮਾਤ੍ਰ ਅਤੇ ਕੂੜੇ ਹਨ।
ਨਾਮ ਧਾਰੀਕ = ਨਾਮ-ਮਾਤ੍ਰ ਹੀ, ਸਿਰਫ਼ ਕਹਿਣ-ਮਾਤ੍ਰ ਹੀ। ਸਭਿ = ਸਾਰੇ ॥੧॥(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ॥੧॥
 
काहे कउ मूरख भखलाइआ ॥
Kāhe ka▫o mūrakẖ bẖakẖlā▫i▫ā.
Why are you screaming and shouting, you fool?
ਕਾਹਦੇ ਲਈ ਤੂੰ ਦੁਹਾਈ ਮਚਾਉਂਦਾ ਹੈ ਹੇ ਬੇਵਕੂਫਾ?
ਕਾਹੇ ਕਉ = ਕਿਉਂ? ਮੂਰਖ = ਹੇ ਮੂਰਖ! ਭਖਲਾਇਆ = ਬਰੜਾਉਂਦਾ ਹੈਂ, ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈਂ।ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?
 
मिलि संजोगि हुकमि तूं आइआ ॥१॥ रहाउ ॥
Mil sanjog hukam ṯūʼn ā▫i▫ā. ||1|| rahā▫o.
By good destiny and the Lord's Order, you have come into the world. ||1||Pause||
ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।
ਮਿਲਿ = ਮਿਲ ਕੇ। ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੁਕਮਿ = (ਪ੍ਰਭੂ ਦੇ) ਹੁਕਮ ਨਾਲ ॥੧॥(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ॥
 
एका माटी एका जोति ॥
Ėkā mātī ekā joṯ.
There is the one dust, the one light,
ਪ੍ਰਾਣੀ ਦੀ ਮਿੱਟੀ ਆਪਣੇ ਵਰਗੀ ਮਿੱਟੀ ਨਾਲ ਮਿਲ ਜਾਂਦੀ ਹੈ।
ਏਕਾ = (ਸਭ ਜੀਵਾਂ ਦੀ) ਇਕੋ ਹੀ {ਲਫ਼ਜ਼ 'ਏਕਾ' ਇਸਤ੍ਰੀ ਲਿੰਗ ਹੈ, ਲਫ਼ਜ਼ 'ਏਕੋ' ਪੁਲਿੰਗ}।ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,
 
एको पवनु कहा कउनु रोति ॥२॥
Ėko pavan kahā ka▫un roṯ. ||2||
the one praanic wind. Why are you crying? For whom do you cry? ||2||
ਨੂਰ ਇਕ ਨੂਰ ਨਾਲ ਅਤੇ ਸੁਆਸ ਆਪਣੇ ਜੇਹੀ ਹਵਾ ਨਾਲ ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?
ਕਹਾ = ਕਿਥੇ? ਕਿਉਂ? ਰੋਤਿ = ਰੋਵੇ ॥੨॥ਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ॥੨॥
 
मेरा मेरा करि बिललाही ॥
Merā merā kar billāhī.
People weep and cry out, "Mine, mine!
ਆਦਮੀ ਇਹ ਆਖ ਕੇ ਰੋਂਦਾ ਹੈ "ਉਹ ਮੇਰਾ ਸੀ, ਉਹ ਮੇਰਾ ਸੀ"।
ਕਰਿ = ਕਰ ਕੇ, ਆਖ ਕੇ। ਬਿਲਲਾਹੀ = (ਲੋਕ) ਵਿਲਕਦੇ ਹਨ।(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ,
 
मरणहारु इहु जीअरा नाही ॥३॥
Maraṇhār ih jī▫arā nāhī. ||3||
This soul is not perishable. ||3||
ਇਹ ਆਤਮਾ ਨਾਸਵੰਤ ਨਹੀਂ।
ਜੀਅਰਾ = ਜਿੰਦ ॥੩॥(ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ॥੩॥
 
कहु नानक गुरि खोले कपाट ॥
Kaho Nānak gur kẖole kapāt.
Says Nanak, the Guru has opened my shutters;
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।
ਗੁਰਿ = ਗੁਰੂ ਨੇ। ਕਪਾਟ = ਕਵਾੜ, ਭਰਮ ਦੇ ਪਰਦੇ।ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ,
 
मुकतु भए बिनसे भ्रम थाट ॥४॥४३॥११२॥
Mukaṯ bẖa▫e binse bẖaram thāt. ||4||43||112||
I am liberated, and my doubts have been dispelled. ||4||43||112||
ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।
ਭ੍ਰਮ = ਭਟਕਣਾ। ਥਾਟ = ਪਸਾਰੇ, ਬਣਾਵਟਾਂ ॥੪॥ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ॥੪॥੪੩॥੧੧੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
वडे वडे जो दीसहि लोग ॥
vade vade jo ḏīsėh log.
Those who seem to be great and powerful,
ਜਿਹੜੇ ਬਹੁਤ ਹੀ ਵਡੇ ਇਨਸਾਨ ਦਿਸਦੇ ਹਨ,
ਦੀਸਹਿ = ਦਿੱਸਦੇ ਹਨ।(ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,
 
तिन कउ बिआपै चिंता रोग ॥१॥
Ŧin ka▫o bi▫āpai cẖinṯā rog. ||1||
are afflicted by the disease of anxiety. ||1||
ਉਨ੍ਹਾਂ ਨੂੰ ਫਿਕਰ ਚਿੰਤਾ ਦੀ ਬੀਮਾਰੀ ਚਿਮੜ ਜਾਂਦੀ ਹੈ।
ਤਿਨ ਕਉ = ਉਹਨਾਂ ਨੂੰ। ਬਿਆਪੈ = ਦਬਾਈ ਰੱਖਦੀ ਹੈ ॥੧॥ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ॥੧॥
 
कउन वडा माइआ वडिआई ॥
Ka▫un vadā mā▫i▫ā vadi▫ā▫ī.
Who is great by the greatness of Maya?
ਧੰਨ ਪਦਾਰਥ ਦੀ ਉਚਤਾ ਦੇ ਕਾਰਨ ਕੋਈ ਉੰਚਾ ਹੈ?
ਕੋਉ = ਕੋਈ ਭੀ। ਮਾਇਆ ਵਡਿਆਈ = ਮਾਇਆ ਦੇ ਕਾਰਨ ਮਿਲੀ ਵਡਿਆਈ ਨਾਲ।ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ।
 
सो वडा जिनि राम लिव लाई ॥१॥ रहाउ ॥
So vadā jin rām liv lā▫ī. ||1|| rahā▫o.
They alone are great, who are lovingly attached to the Lord. ||1||Pause||
ਉਹ ਹੀ ਮਹਾਨ ਹੈ, ਜਿਸ ਨੇ ਵਿਆਪਕ ਵਾਹਿਗੁਰੂ ਨਾਲ ਪ੍ਰੇਮ ਪਾਇਆ ਹੈ। ਠਹਿਰਾਉ।
ਜਿਨਿ = ਜਿਸ ਨੇ ॥੧॥ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ॥੧॥ ਰਹਾਉ॥
 
भूमीआ भूमि ऊपरि नित लुझै ॥
Bẖūmī▫ā bẖūm ūpar niṯ lujẖai.
The landlord fights over his land each day.
ਜਿਸ ਦਾ ਮਾਲਕ, ਹਮੇਸ਼ਾ, ਆਪਣੀ ਜ਼ਿਮੀ ਲਈ ਝਗੜਾ-ਝਾਂਜਾ ਕਰਦਾ ਹੈ।
ਭੂਮੀਆ = ਜ਼ਮੀਨ ਦਾ ਮਾਲਕ। ਭੂਮਿ ਊਪਰਿ = ਜ਼ਮੀਨ ਦੀ ਖ਼ਾਤਰ। ਲੁਝੈ = ਲੜਦਾ ਝਗੜਦਾ ਹੈ।ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ।
 
छोडि चलै त्रिसना नही बुझै ॥२॥
Cẖẖod cẖalai ṯarisnā nahī bujẖai. ||2||
He shall have to leave it in the end, and yet his desire is still not satisfied. ||2||
ਇਸ ਨੂੰ ਤਿਆਗ ਕੇ ਉਸ ਨੂੰ ਜਾਣਾ ਪੈਣਾ ਹੈ, ਪ੍ਰੰਤੂ ਉਸ ਦੀ ਖ਼ਾਹਿਸ਼ ਨਹੀਂ ਬੁਝਦੀ।
xxx॥੨॥(ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ॥੨॥
 
कहु नानक इहु ततु बीचारा ॥
Kaho Nānak ih ṯaṯ bīcẖārā.
Says Nanak, this is the essence of Truth:
ਗੁਰੂ ਜੀ ਆਖਦੇ ਹਨ ਅਸਲੀ ਗੱਲ ਜੋ ਮੈਂ ਸੋਚੀ ਹੈ,
ਤਤੁ = ਨਚੋੜ, ਸਾਰ, ਅਸਲ ਕੰਮ ਦੀ ਗੱਲ।ਹੇ ਨਾਨਕ! ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,
 
बिनु हरि भजन नाही छुटकारा ॥३॥४४॥११३॥
Bin har bẖajan nāhī cẖẖutkārā. ||3||44||113||
without the Lord's meditation, there is no salvation. ||3||44||113||
ਇਹ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਬਾਝੋਂ ਕੋਈ ਬੰਦ-ਖਲਾਸੀ ਨਹੀਂ।
ਛੁਟਕਾਰਾ = ਮਾਇਆ ਦੇ ਮੋਹ ਤੋਂ ਖ਼ਲਾਸੀ ॥੩॥ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ॥੩॥੪੪॥੧੧੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
पूरा मारगु पूरा इसनानु ॥
Pūrā mārag pūrā isnān.
Perfect is the path; perfect is the cleansing bath.
ਪੂਰਨ ਹੈ ਰਾਹ, ਪੂਰਨ ਹੈ ਨਹਾਉਣ,
ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ। ਮਾਰਗੁ = (ਜ਼ਿੰਦਗੀ ਦਾ) ਰਸਤਾ।ਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।
 
सभु किछु पूरा हिरदै नामु ॥१॥
Sabẖ kicẖẖ pūrā hirḏai nām. ||1||
Everything is perfect, if the Naam is in the heart. ||1||
ਅਤੇ ਪੂਰਨ ਹੈ ਸਾਰਾ ਕੁਝ ਜੇਕਰ ਮਨ ਅੰਦਰ ਨਾਮ ਹੈ।
ਸਭੁ ਕਿਛੁ = ਹਰੇਕ ਉੱਦਮ ॥੧॥(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ ॥੧॥
 
पूरी रही जा पूरै राखी ॥
Pūrī rahī jā pūrai rākẖī.
One's honor remains perfect, when the Perfect Lord preserves it.
ਪੂਰਨ ਰਹਿੰਦੀ ਹੈ ਪਤਿ-ਆਬਰੂ, ਜਦ ਪੂਰਨ ਪੁਰਖ ਇਸ ਦੀ ਰਖਵਾਲੀ ਕਰਦਾ ਹੈ।
ਪੂਰੀ ਰਹੀ = ਸਦਾ ਇੱਜ਼ਤ ਬਣੀ ਰਹੀ। ਜਾ = ਜਦੋਂ। ਪੂਰੈ = ਅਭੁੱਲ (ਗੁਰੂ) ਨੇ।(ਪੂਰੇ ਗੁਰੂ ਦੀ ਮਿਹਰ ਨਾਲ) ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ,
 
पारब्रहम की सरणि जन ताकी ॥१॥ रहाउ ॥
Pārbarahm kī saraṇ jan ṯākī. ||1|| rahā▫o.
His servant takes to the Sanctuary of the Supreme Lord God. ||1||Pause||
ਉਸ ਦਾ ਗੋਲਾ ਸ਼ਰੋਮਣੀ ਸਾਹਿਬ ਦੀ ਪਨਾਹ ਤਕਦਾ ਹੈ। ਠਹਿਰਾਉ।
ਤਾਕੀ = ਤੱਕੀ। ਜਨ = (ਉਹਨਾਂ) ਜਨਾਂ ਨੇ ॥੧॥ਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ ॥੧॥ ਰਹਾਉ॥
 
पूरा सुखु पूरा संतोखु ॥
Pūrā sukẖ pūrā sanṯokẖ.
Perfect is the peace; perfect is the contentment.
ਪੂਰਨ ਹੈ ਠੰਢ ਚੈਨ ਤੇ ਪੂਰਨ ਹੀ ਸੰਤੁਸ਼ਟਤਾ।
xxx(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ।
 
पूरा तपु पूरन राजु जोगु ॥२॥
Pūrā ṯap pūran rāj jog. ||2||
Perfect is the penance; perfect is the Raja Yoga, the Yoga of meditation and success. ||2||
ਮੁੰਕਮਲ ਹੈ ਤਪੱਸਿਆ ਅਤੇ ਮੁਕੰਮਲ ਹੈ ਵਾਹਿਗੁਰੂ ਪਾਤਸ਼ਾਹ ਦਾ ਮਿਲਾਪ।
ਰਾਜੁ ਜੋਗੁ = ਦੁਨੀਆ ਦਾ ਰਾਜ ਭਾਗ ਭੀ ਤੇ ਪਰਮਾਤਮਾ ਨਾਲ ਮੇਲ ਭੀ ॥੨॥(ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ ॥੨॥
 
हरि कै मारगि पतित पुनीत ॥
Har kai mārag paṯiṯ punīṯ.
On the Lord's Path, sinners are purified.
ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ।
ਮਾਰਗਿ = ਰਸਤੇ ਉਤੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ।
 
पूरी सोभा पूरा लोकीक ॥३॥
Pūrī sobẖā pūrā lokīk. ||3||
Perfect is their glory; perfect is their humanity. ||3||
ਪੂਰਨ ਹੈ ਉਨ੍ਹਾਂ ਦੀ ਕੀਰਤੀ ਤੇ ਪੂਰਨ ਉਨ੍ਹਾਂ ਦੀ ਮਨੁੱਖਤਾ।
ਲੋਕੀਕ = ਲੋਕਾਂ ਨਾਲ ਵਰਤਣ-ਵਿਹਾਰ ॥੩॥(ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ ॥੩॥
 
करणहारु सद वसै हदूरा ॥
Karanhār saḏ vasai haḏūrā.
They dwell forever in the Presence of the Creator Lord.
ਸਿਰਜਣਹਾਰ ਸਦੀਵ ਹੀ ਉਨ੍ਹਾਂ ਦੇ ਲਾਗੇ ਵਸਦਾ ਹੈ।
ਹਦੂਰਾ = ਅੰਗ-ਸੰਗ।ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ,
 
कहु नानक मेरा सतिगुरु पूरा ॥४॥४५॥११४॥
Kaho Nānak merā saṯgur pūrā. ||4||45||114||
Says Nanak, my True Guru is Perfect. ||4||45||114||
ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੇਰਾ ਸੱਚਾ ਗੁਰੂ ਪੂਰਨ ਹੈ।
xxx॥੪॥ਹੇ ਨਾਨਕ! ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ॥੪॥੪੫॥੧੧੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
संत की धूरि मिटे अघ कोट ॥
Sanṯ kī ḏẖūr mite agẖ kot.
Millions of sins are wiped away by the dust of the feet of the Saints.
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਕ੍ਰੋੜੀ ਹੀ ਪਾਪ ਨਾਸ ਹੋ ਜਾਂਦੇ ਹਨ।
ਧੂਰਿ = ਪੈਰਾਂ ਦੀ ਖ਼ਾਕ। ਅਘ = ਪਾਪ। ਕੋਟਿ = ਕ੍ਰੋੜਾਂ {ਨੋਟ: ਲਫ਼ਜ਼ 'ਕੋਟਿ' = ਕ੍ਰੋੜ। ਲਫ਼ਜ਼ ਕੋਟੁ = ਕਿਲ੍ਹਾ। ਕੋਟ = ਕਿਲ੍ਹੇ}।ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।