Sri Guru Granth Sahib Ji

Ang: / 1430

Your last visited Ang:

संत प्रसादि जनम मरण ते छोट ॥१॥
Sanṯ parsāḏ janam maraṇ ṯe cẖẖot. ||1||
By the Grace of the Saints, one is released from birth and death. ||1||
ਸਾਧੂਆਂ ਦੀ ਦਇਆ ਦੁਆਰਾ ਜੰਮਣ ਮਰਣ ਤੋਂ ਖਲਾਸੀ ਹੋ ਜਾਂਦੀ ਹੈ।
ਪ੍ਰਸਾਦਿ = ਕਿਰਪਾ ਨਾਲ। ਛੋਟ = ਖ਼ਲਾਸੀ ॥੧॥ਗੁਰੂ-ਸੰਤ ਦੀ ਕਿਰਪਾ ਨਾਲ (ਮਨੁੱਖ ਨੂੰ) ਜਨਮ ਮਰਨ (ਦੇ ਚੱਕਰ) ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥
 
संत का दरसु पूरन इसनानु ॥
Sanṯ kā ḏaras pūran isnān.
The Blessed Vision of the Saints is the perfect cleansing bath.
ਸਾਧੂਆਂ ਦਾ ਦੀਦਾਰ ਪੂਰਾ ਮੱਜਨ ਹੈ।
xxxਗੁਰੂ-ਸੰਤ ਦਾ ਦਰਸਨ (ਹੀ) ਮੁਕੰਮਲ (ਤੀਰਥ-) ਇਸ਼ਨਾਨ ਹੈ।
 
संत क्रिपा ते जपीऐ नामु ॥१॥ रहाउ ॥
Sanṯ kirpā ṯe japī▫ai nām. ||1|| rahā▫o.
By the Grace of the Saints, one comes to chant the Naam, the Name of the Lord. ||1||Pause||
ਸਾਧੂਆਂ ਦੀ ਮਿਹਰ ਸਦਕਾ ਹਰੀ ਨਾਮ ਉਚਾਰਿਆਂ ਜਾਂਦਾ ਹੈ। ਠਹਿਰਾਓ।
ਜਪੀਐ = ਜਪੀਦਾ ਹੈ। ਤੇ = ਤੋਂ, ਨਾਲ ॥੧॥ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥ ਰਹਾਉ॥
 
संत कै संगि मिटिआ अहंकारु ॥
Sanṯ kai sang miti▫ā ahaʼnkār.
In the Society of the Saints, egotism is shed,
ਸਾਧੂਆਂ ਦੀ ਸੰਗਤ ਅੰਦਰ ਬੰਦੇ ਦੀ ਹੰਗਤਾ ਨਵਿਰਤਾ ਹੋ ਜਾਂਦੀ ਹੈ,
ਸੰਗਿ = ਸੰਗਤ ਵਿਚ।ਗੁਰੂ-ਸੰਤ ਦੀ ਸੰਗਤ ਵਿਚ (ਰਿਹਾਂ) ਅਹੰਕਾਰ ਦੂਰ ਹੋ ਜਾਂਦਾ ਹੈ,
 
द्रिसटि आवै सभु एकंकारु ॥२॥
Ḏarisat āvai sabẖ ekankār. ||2||
and the One Lord is seen everywhere. ||2||
ਅਤੇ ਉਹ ਹਰ ਥਾਂ ਇਕ ਸੁਆਮੀ ਨੂੰ ਹੀ ਤੱਕਦਾ ਹੈ।
ਦ੍ਰਿਸਟਿ ਆਵੈ = ਦਿੱਸਦਾ ਹੈ। ਸਭੁ = ਹਰ ਥਾਂ ॥੨॥(ਗੁਰੂ ਦੀ ਸੰਗਤ ਵਿਚ ਰਹਿਣ ਵਾਲੇ ਮਨੁੱਖ ਨੂੰ) ਹਰ ਥਾਂ ਇਕ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੨॥
 
संत सुप्रसंन आए वसि पंचा ॥
Sanṯ suparsan ā▫e vas pancẖā.
By the pleasure of the Saints, the five passions are overpowered,
ਸਾਧੂਆਂ ਦੀ ਪਰਮ ਪਰਸੰਨਤਾ ਦੁਆਰਾ, ਪੰਜ ਮੰਦੇ ਵਿਸ਼ੇ ਵੇਗੁ ਕਾਬੂ ਆ ਜਾਂਦੇ ਹਨ,
ਵਸਿ = ਵੱਸ ਵਿਚ। ਪੰਚਾ = (ਕਾਮਾਦਿਕ) ਪੰਜੇ।ਜਿਸ ਮਨੁੱਖ ਉਤੇ ਗੁਰੂ-ਸੰਤ ਮਿਹਰਬਾਨ ਹੋ ਜਾਏ, (ਕਾਮਾਦਿਕ) ਪੰਜੇ (ਦੂਤ) ਉਸ ਦੇ ਵੱਸ ਵਿਚ ਆ ਜਾਂਦੇ ਹਨ,
 
अम्रितु नामु रिदै लै संचा ॥३॥
Amriṯ nām riḏai lai sancẖā. ||3||
and the heart is irrigated with the Ambrosial Naam. ||3||
ਅਤੇ ਇਨਸਾਨ ਆਪਣੇ ਮਨ ਨੂੰ ਆਬਿ-ਹਿਯਾਤੀ ਨਾਮ ਨਾਲ ਸਿੰਚ ਲੈਂਦਾ ਹੈ।
ਰਿਦੈ = ਹਿਰਦੇ ਵਿਚ। ਸੰਚਾ = ਇਕੱਠਾ ਕੀਤਾ ॥੩॥ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਹੈ ॥੩॥
 
कहु नानक जा का पूरा करम ॥
Kaho Nānak jā kā pūrā karam.
Says Nanak, one whose karma is perfect,
ਗੁਰੂ ਜੀ ਆਖਦੇ ਹਨ, ਜਿਸ ਦੀ ਕਿਸਮਤ ਪੂਰਨ ਹੈ,
ਜਾ ਕਾ = ਜਿਸ (ਮਨੁੱਖ) ਦਾ। ਕਰਮ = ਭਾਗ।(ਪਰ) ਹੇ ਨਾਨਕ! ਜਿਸ ਦੀ ਵੱਡੀ (ਚੰਗੀ) ਕਿਸਮਤ ਹੋਵੇ,
 
तिसु भेटे साधू के चरन ॥४॥४६॥११५॥
Ŧis bẖete sāḏẖū ke cẖaran. ||4||46||115||
touches the feet of the Holy. ||4||46||115||
ਉਹੀ ਸਾਧੂਆਂ ਦੇ ਪੈਰਾਂ ਨੂੰ ਛੂੰਹਦਾ ਹੈ।
ਤਿਸੁ = ਉਸ ਨੂੰ। ਸਾਧੂ = ਗੁਰੂ ॥੪॥ਉਸ ਮਨੁੱਖ ਨੂੰ (ਹੀ) ਗੁਰੂ ਦੇ ਚਰਨ (ਪਰਸਣੇ) ਮਿਲਦੇ ਹਨ ॥੪॥੪੬॥੧੧੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हरि गुण जपत कमलु परगासै ॥
Har guṇ japaṯ kamal pargāsai.
Meditating on the Glories of the Lord, the heart-lotus blossoms radiantly.
ਵਾਹਿਗੁਰੂ ਦੀਆਂ ਖ਼ੂਬੀਆਂ ਦਾ ਧਿਆਨ ਧਾਰਨ ਦੁਆਰਾ ਦਿਲ-ਕੰਵਲ ਖਿੜ ਜਾਂਦਾ ਹੈ।
ਜਪਤ = ਜਪਦਿਆਂ। ਕਮਲੁ = ਹਿਰਦਾ ਕੌਲ-ਫੁੱਲ। ਪਰਗਾਸੈ = ਖਿੜ ਪੈਂਦਾ ਹੈ।ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ,
 
हरि सिमरत त्रास सभ नासै ॥१॥
Har simraṯ ṯarās sabẖ nāsai. ||1||
Remembering the Lord in meditation, all fears are dispelled. ||1||
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਸਾਰੇ ਡਰ ਦੂਰ ਹੋ ਜਾਂਦੇ ਹਨ।
ਤ੍ਰਾਸ = ਡਰ। ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ ॥੧॥ਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧॥
 
सा मति पूरी जितु हरि गुण गावै ॥
Sā maṯ pūrī jiṯ har guṇ gāvai.
Perfect is that intellect, by which the Glorious Praises of the Lord are sung.
ਮੁਕੰਮਲ ਹੈ ਉਹ ਅਕਲ ਜਿਸ ਦੀ ਬਰਕਤ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
ਸਾ = ਉਹੀ। ਮਤਿ = ਅਕਲ। ਪੂਰੀ = ਉਕਾਈ-ਹੀਣ। ਜਿਤੁ = ਜਿਸ (ਅਕਲ ਦੀ) ਰਾਹੀਂ।ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
 
वडै भागि साधू संगु पावै ॥१॥ रहाउ ॥
vadai bẖāg sāḏẖū sang pāvai. ||1|| rahā▫o.
By great good fortune, one finds the Saadh Sangat, the Company of the Holy. ||1||Pause||
ਪਰਮ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਪ੍ਰਾਪਤ ਹੁੰਦੀ ਹੈ। ਠਹਿਰਾਉ।
ਸਾਧੂ ਸੰਗੁ = ਗੁਰੂ ਦਾ ਸੰਗ ॥੧॥(ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤ ਨਾਲ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ॥
 
साधसंगि पाईऐ निधि नामा ॥
Sāḏẖsang pā▫ī▫ai niḏẖ nāmā.
In the Saadh Sangat, the treasure of the Name is obtained.
ਸਚਿਆਰਾ ਦੀ ਸਭਾ ਵਿੱਚ ਸੁਆਮੀ ਦੇ ਨਾਮ ਦਾ ਖ਼ਜਾਨਾ ਪ੍ਰਾਪਤ ਹੁੰਦਾ ਹੈ।
ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਨਿਧਿ = ਖ਼ਜ਼ਾਨਾ।ਗੁਰੂ ਦੀ ਸੰਗਤ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ,
 
साधसंगि पूरन सभि कामा ॥२॥
Sāḏẖsang pūran sabẖ kāmā. ||2||
In the Saadh Sangat, all one's works are brought to fruition. ||2||
ਜਗਿਆਸੂਆਂ ਦੇ ਸੰਮੇਲਨ ਅੰਦਰ ਸਾਰੇ ਕਾਰਜ ਰਾਸ ਆ ਜਾਂਦੇ ਹਨ।
ਸਭਿ = ਸਾਰੇ ॥੨॥ਤੇ, ਗੁਰੂ ਦੀ ਸੰਗਤ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥
 
हरि की भगति जनमु परवाणु ॥
Har kī bẖagaṯ janam parvāṇ.
Through devotion to the Lord, one's life is approved.
ਭਗਵਾਨ ਦੇ ਸਿਮਰਨ ਰਾਹੀਂ ਇਨਸਾਨ ਦੀ ਜਿੰਦਗੀ ਕਬੂਲ ਪੈ ਜਾਂਦੀ ਹੈ।
ਪਰਵਾਣੁ = ਕਬੂਲ।ਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,
 
गुर किरपा ते नामु वखाणु ॥३॥
Gur kirpā ṯe nām vakẖāṇ. ||3||
By Guru's Grace, one chants the Naam, the Name of the Lord. ||3||
ਗੁਰਾਂ ਦੀ ਦਇਆ ਦੁਆਰਾ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ।
ਤੇ = ਤੋਂ, ਨਾਲ। ਵਖਾਣੁ = ਉਚਾਰਨਾ ॥੩॥(ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ ॥੩॥
 
कहु नानक सो जनु परवानु ॥
Kaho Nānak so jan parvān.
Says Nanak, that humble being is accepted,
ਗੁਰੂ ਨਾਨਕ ਜੀ ਆਖਦੇ ਹਨ ਉਹ ਇਨਸਾਨ ਕਬੂਲ ਪੈ ਜਾਂਦਾ ਹੈ,
xxxਹੇ ਨਾਨਕ! (ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ,
 
जा कै रिदै वसै भगवानु ॥४॥४७॥११६॥
Jā kai riḏai vasai bẖagvān. ||4||47||116||
within whose heart the Lord God abides. ||4||47||116||
ਜਿਸ ਦੇ ਮਨ ਅੰਦਰ ਸੁਭਾਇਮਾਨ ਸੁਆਮੀ ਨਿਵਾਸ ਰਖਦਾ ਹੈ।
ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੪॥ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ ॥੪॥੪੭॥੧੧੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
एकसु सिउ जा का मनु राता ॥
Ėkas si▫o jā kā man rāṯā.
Those whose minds are imbued with the One Lord,
ਜਿਸ ਦੀ ਆਤਮਾ ਇਕ ਸਾਹਿਬ ਨਾਲ ਰੰਗੀਜੀ ਹੈ,
ਏਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਜਾ ਕਾ = ਜਿਸ (ਮਨੁੱਖ) ਦਾ।(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦਾ ਮਨ ਇਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ,
 
विसरी तिसै पराई ताता ॥१॥
visrī ṯisai parā▫ī ṯāṯā. ||1||
forget to feel jealous of others. ||1||
ਉਹ ਹੋਰਨਾ ਨਾਲ ਈਰਖਾ ਕਰਨੀ ਭੁਲ ਜਾਂਦਾ ਹੈ।
ਤਿਸੈ = ਉਸ (ਮਨੁੱਖ) ਨੂੰ। ਤਾਤਾ = ਈਰਖਾ, ਸਾੜਾ ॥੧॥ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ॥੧॥
 
बिनु गोबिंद न दीसै कोई ॥
Bin gobinḏ na ḏīsai ko▫ī.
They see none other than the Lord of the Universe.
ਸ਼੍ਰਿਟੀ ਦੇ ਸੁਆਮੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਦੇਖਦਾ।
ਕਰਨ ਕਰਾਵਨ = (ਸਭ ਕੁਝ) ਕਰਨ ਦੀ ਤਾਕਤ ਰੱਖਣ ਵਾਲਾ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ।(ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਭੀ) ਗੋਬਿੰਦ ਤੋਂ ਬਿਨਾਂ ਹੋਰ ਕੋਈ (ਦੂਜਾ) ਨਹੀਂ ਦਿੱਸਦਾ।
 
करन करावन करता सोई ॥१॥ रहाउ ॥
Karan karāvan karṯā so▫ī. ||1|| rahā▫o.
The Creator is the Doer, the Cause of causes. ||1||Pause||
(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
ਸੋਈ = ਉਹ (ਪਰਮਾਤਮਾ) ਹੀ ॥੧॥(ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ ॥੧॥ ਰਹਾਉ॥
 
मनहि कमावै मुखि हरि हरि बोलै ॥
Manėh kamāvai mukẖ har har bolai.
Those who work willingly, and chant the Name of the Lord, Har, Har -
ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,
ਮਨਹਿ = ਮਨ ਵਿਚ, ਮਨ ਲਾ ਕੇ। ਮੁਖਿ = ਮੂੰਹ ਨਾਲ।(ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ,
 
सो जनु इत उत कतहि न डोलै ॥२॥
So jan iṯ uṯ kaṯėh na dolai. ||2||
they do not waver, here or hereafter. ||2||
ਉਹ ਇਨਸਾਨ ਏਥੇ ਅਤੇ ੳਥੇ ਕਿਧਰੇ ਭੀ ਡਿੱਕੇ ਡੋਲੇ ਨਹੀਂ, ਖਾਂਦਾ।
ਇਤ = ਇਸ ਲੋਕ ਵਿਚ। ਉਤ = ਉਸ ਲੋਕ ਵਿਚ, ਪਰਲੋਕ ਵਿਚ। ਕਤਹਿ = ਕਿਤੇ ਭੀ ॥੨॥ਉਹ ਮਨੁੱਖ (ਸੁੱਚੇ ਆਤਮਕ ਜੀਵਨ ਦੀ ਪੱਧਰ ਤੋਂ) ਕਦੇ ਭੀ ਨਹੀਂ ਡੋਲਦਾ, ਨਾਹ ਇਸ ਲੋਕ ਵਿਚ ਤੇ ਨਾਹ ਹੀ ਪਰਲੋਕ ਵਿਚ ॥੨॥
 
जा कै हरि धनु सो सच साहु ॥
Jā kai har ḏẖan so sacẖ sāhu.
Those who possess the wealth of the Lord are the true bankers.
ਜਿਸ ਦੇ ਪੱਲੇ ਵਾਹਿਗੁਰੂ ਦਾ ਪਦਾਰਥ ਹੈ, ਉਹ ਸੱਚਾ ਸਾਹੂਕਾਰ ਹੈ।
ਜਾ ਕੈ = ਜਿਸ ਦੇ ਪਾਸੇ, ਜਿਸ ਦੇ ਹਿਰਦੇ ਵਿਚ। ਸਾਹੁ = ਸ਼ਾਹੁ, ਸ਼ਾਹੂਕਾਰ। ਸਚੁ = ਸਦਾ ਕਾਇਮ ਰਹਿਣ ਵਾਲਾ।(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਉਹ ਐਸਾ ਸ਼ਾਹੂਕਾਰ ਹੈ, ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ।
 
गुरि पूरै करि दीनो विसाहु ॥३॥
Gur pūrai kar ḏīno visāhu. ||3||
The Perfect Guru has established their line of credit. ||3||
ਪੂਰਨ ਗੁਰਾਂ ਨੇ ਉਸ ਦੀ ਸ਼ਾਖ਼ ਬਣਾ ਦਿੱਤੀ ਹੈ।
ਗੁਰਿ = ਗੁਰੂ ਨੇ। ਵਿਸਾਹੁ = ਇਤਬਾਰ, ਸਾਖ ॥੩॥ਪੂਰੇ ਗੁਰੂ ਨੇ (ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ) ਸਾਖ ਬਣਾ ਦਿੱਤੀ ਹੈ ॥੩॥
 
जीवन पुरखु मिलिआ हरि राइआ ॥
Jīvan purakẖ mili▫ā har rā▫i▫ā.
The Giver of life, the Sovereign Lord King meets them.
ਜਿੰਦਗੀ ਬਖਸ਼ਣਹਾਰ ਸੁਆਮੀ ਵਾਹਿਗੁਰੂ ਪਾਤਸ਼ਾਹ ਉਸਨੂੰ ਮਿਲ ਪੈਂਦਾ ਹੈ।
ਪੁਰਖੁ = ਸਰਬ-ਵਿਆਪਕ। ਜੀਵਨ-(ਸਭ ਜੀਵਾਂ ਦੀ) ਜ਼ਿੰਦਗੀ (ਦਾ ਆਸਰਾ)।(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ,
 
कहु नानक परम पदु पाइआ ॥४॥४८॥११७॥
Kaho Nānak param paḏ pā▫i▫ā. ||4||48||117||
Says Nanak, they attain the supreme status. ||4||48||117||
ਗੁਰੂ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਉਹ ਮਹਾਨ ਮਰਤਬੇ ਨੂੰ ਹਾਸਲ ਕਰ ਲੈਂਦਾ ਹੈ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੪॥ਹੇ ਨਾਨਕ! ਉਸਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ ॥੪॥੪੮॥੧੧੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
नामु भगत कै प्रान अधारु ॥
Nām bẖagaṯ kai parān aḏẖār.
The Naam, the Name of the Lord, is the Support of the breath of life of His devotees.
ਨਾਮ ਸਾਧੂ ਦੀ ਜਿੰਦ-ਜਾਨ ਦਾ ਆਸਰਾ ਹੈ।
ਭਗਤ ਕੈ = ਭਗਤ ਦੇ ਹਿਰਦੇ ਵਿਚ। ਪ੍ਰਾਨ ਅਧਾਰੁ = ਜਿੰਦ ਦਾ ਆਸਰਾ।ਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ,
 
नामो धनु नामो बिउहारु ॥१॥
Nāmo ḏẖan nāmo bi▫uhār. ||1||
The Naam is their wealth, the Naam is their occupation. ||1||
ਨਾਮ ਉਸ ਦੀ ਦੌਲਤ ਹੈ ਨਾਮ ਹੀ ਉਸਦਾ ਕਾਰ ਵਿਹਾਰ!
ਨਾਮੋ = ਨਾਮ ਹੀ ॥੧॥ਨਾਮ ਹੀ ਉਸ ਦੇ ਵਾਸਤੇ ਧਨ ਹੈ, ਤੇ ਨਾਮ ਹੀ ਉਸ ਦੇ ਵਾਸਤੇ (ਅਸਲੀ) ਵਣਜ-ਵਪਾਰ ਹੈ ॥੧॥
 
नाम वडाई जनु सोभा पाए ॥
Nām vadā▫ī jan sobẖā pā▫e.
By the greatness of the Naam, His humble servants are blessed with glory.
ਨਾਮ ਦੁਆਰਾ ਸਾਹਿਬ ਦਾ ਗੋਲਾ ਬਜੁਰਗੀ ਅਤੇ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।
xxx(ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ; ਸੋਭਾ ਖੱਟਦਾ ਹੈ,
 
करि किरपा जिसु आपि दिवाए ॥१॥ रहाउ ॥
Kar kirpā jis āp ḏivā▫e. ||1|| rahā▫o.
The Lord Himself bestows it, in His Mercy. ||1||Pause||
ਕੇਵਲ ਉਹੀ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸੁਆਮੀ ਖ਼ੁਦ ਦਇਆ ਧਾਰ ਕੇ ਦਿੰਦਾ ਹੈ। ਠਹਿਰਾਉ।
ਕਰਿ = ਕਰ ਕੇ ॥੧॥(ਪਰ ਇਹ ਹਰਿ-ਨਾਮ ਉਸੇ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਮਿਹਰ ਕਰ ਕੇ ਪਰਮਾਤਮਾ ਆਪ (ਗੁਰੂ ਪਾਸੋਂ) ਦਿਵਾਂਦਾ ਹੈ ॥੧॥ ਰਹਾਉ॥
 
नामु भगत कै सुख असथानु ॥
Nām bẖagaṯ kai sukẖ asthān.
The Naam is the home of peace of His devotees.
ਨਾਮ ਅਨੁਰਾਗੀ ਦੇ ਅਰਾਮ ਦਾ ਟਿਕਾਣਾ ਹੈ।
ਸੁਖ ਅਸਥਾਨੁ = ਆਤਮਕ ਆਨੰਦ (ਦੇਣ) ਦਾ ਵਸੀਲਾ।ਪਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿਚ ਆਤਮਕ ਆਨੰਦ ਦੇਣ ਦਾ ਵਸੀਲਾ ਹੈ।
 
नाम रतु सो भगतु परवानु ॥२॥
Nām raṯ so bẖagaṯ parvān. ||2||
Attuned to the Naam, His devotees are approved. ||2||
ਜੋ ਅਨੁਰਾਗੀ ਨਾਮ ਨਾਲ ਰੰਗਿਆ ਹੋਇਆ ਹੈ, ਕਬੂਲ ਪੈ ਜਾਂਦਾ ਹੈ।
ਰਤੁ = ਰੰਗਿਆ ਹੋਇਆ ॥੨॥ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਹੈ, ਉਹੀ ਭਗਤ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੨॥
 
हरि का नामु जन कउ धारै ॥
Har kā nām jan ka▫o ḏẖārai.
The Name of the Lord is the support of His humble servants.
ਰੱਬ ਦਾ ਨਾਮ ਉਸ ਦੇ ਨਫ਼ਰ ਨੂੰ ਆਸਰਾ ਦਿੰਦਾ ਹੈ,
ਜਨ ਕਉ = ਸੇਵਕ ਨੂੰ। ਧਾਰੈ = ਧਾਰਦਾ ਹੈ, ਧਰਵਾਸ ਦੇਂਦਾ ਹੈ, ਸਹਾਰਾ ਦੇਂਦਾ ਹੈ।ਪਰਮਾਤਮਾ ਦਾ ਨਾਮ (ਪਰਮਾਤਮਾ ਦੇ) ਸੇਵਕ ਨੂੰ ਸਹਾਰਾ ਦੇਂਦਾ ਹੈ,
 
सासि सासि जनु नामु समारै ॥३॥
Sās sās jan nām samārai. ||3||
With each and every breath, they remember the Naam. ||3||
ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ ॥੩॥ਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ ॥੩॥
 
कहु नानक जिसु पूरा भागु ॥
Kaho Nānak jis pūrā bẖāg.
Says Nanak, those who have perfect destiny -
ਗੁਰੂ ਨਾਨਕ ਜੀ ਆਖਦੇ ਹਨ ਜਿਸ ਦੀ ਪ੍ਰਾਲਬੰਧ ਪੂਰਨ ਹੈ,
xxxਹੇ ਨਾਨਕ! ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ,
 
नाम संगि ता का मनु लागु ॥४॥४९॥११८॥
Nām sang ṯā kā man lāg. ||4||49||118||
their minds are attached to the Naam. ||4||49||118||
ਉਸ ਦੀ ਆਤਮਾ ਨਾਮ ਦੇ ਨਾਲ ਜੁੜੀ ਰਹਿੰਦੀ ਹੈ।
ਸੰਗਿ = ਨਾਲ। ਤਾ ਕਾ = ਉਸ (ਮਨੁੱਖ) ਦਾ ॥੪॥ਉਸ ਦਾ (ਹੀ) ਮਨ ਪਰਮਾਤਮਾ ਦੇ ਨਾਮ ਨਾਲ ਪਰਚਦਾ ਹੈ ॥੪॥੪੯॥੧੧੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
संत प्रसादि हरि नामु धिआइआ ॥
Sanṯ parsāḏ har nām ḏẖi▫ā▫i▫ā.
By the Grace of the Saints, I meditated on the Name of the Lord.
ਸਾਧੂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ ਹੈ।
ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।(ਜਦੋਂ ਤੋਂ) ਗੁਰੂ-ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,
 
तब ते धावतु मनु त्रिपताइआ ॥१॥
Ŧab ṯe ḏẖāvaṯ man ṯaripṯā▫i▫ā. ||1||
Since then, my restless mind has been satisfied. ||1||
ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।
ਤਬ ਤੇ = ਤਦੋਂ ਤੋਂ। ਧਾਵਤੁ = ਭਟਕਦਾ। ਤ੍ਰਿਪਤਾਇਆ = ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ ॥੧॥ਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤ੍ਰਿਪਤ ਹੋ ਗਿਆ ਹੈ ॥੧॥
 
सुख बिस्रामु पाइआ गुण गाइ ॥
Sukẖ bisrām pā▫i▫ā guṇ gā▫e.
I have obtained the home of peace, singing His Glorious Praises.
ਵਾਹਿਗੁਰੂ ਦੀ ਜੱਸ ਗਾਇਨ ਕਰਨ ਦੁਆਰਾ ਮੈਨੂੰ ਆਰਾਮ ਦਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
ਸੁਖ ਬਿਸਰਾਮੁ = ਆਤਮਕ ਆਨੰਦ ਦੇਣ ਦਾ ਵਸੀਲਾ-ਪ੍ਰਭੂ। ਗਾਇ = ਗਾ ਕੇ।(ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣ ਗਾ ਕੇ ਮੈਂ (ਉਹ) ਆਤਮਕ ਆਨੰਦ ਦਾ ਦਾਤਾ (ਪਰਮਾਤਮਾ) ਲੱਭ ਲਿਆ ਹੈ।
 
स्रमु मिटिआ मेरी हती बलाइ ॥१॥ रहाउ ॥
Saram miti▫ā merī haṯī balā▫e. ||1|| rahā▫o.
My troubles have ended, and the demon has been destroyed. ||1||Pause||
ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।
ਸ੍ਰਮੁ = ਥਕਾਵਟ। ਹਤੀ = ਮਾਰੀ ਗਈ ॥੧॥(ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ ॥੧॥ ਰਹਾਉ॥
 
चरन कमल अराधि भगवंता ॥
Cẖaran kamal arāḏẖ bẖagvanṯā.
Worship and adore the Lotus Feet of the Lord God.
ਭਾਗਵਾਨ ਪ੍ਰਭੂ ਦੇ ਚਰਨ ਕੰਵਲਾਂ ਦਾ ਚਿੰਤਨ ਕਰ।
ਅਰਾਧਿ = ਧਿਆਨ ਧਰ ਕੇ।(ਗੁਰੂ ਦੀ ਕਿਰਪਾ ਨਾਲ) ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ,
 
हरि सिमरन ते मिटी मेरी चिंता ॥२॥
Har simran ṯe mitī merī cẖinṯā. ||2||
Meditating in remembrance on the Lord, my anxiety has come to an end. ||2||
ਵਾਹਿਗੁਰੂ ਦੀ ਬੰਦਗੀ ਰਾਹੀਂ ਮੇਰਾ ਫ਼ਿਕਰ-ਅੰਦੇਸਾ ਮੁਕ ਗਿਆ ਹੈ।
ਤੇ = ਤੋਂ, ਨਾਲ ॥੨॥ਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ ਹੈ ॥੨॥
 
सभ तजि अनाथु एक सरणि आइओ ॥
Sabẖ ṯaj anāth ek saraṇ ā▫i▫o.
I have renounced all - I am an orphan. I have come to the Sanctuary of the One Lord.
ਮੈਂ ਯਤੀਮ, ਨੇ ਸਾਰਿਆ ਨੂੰ ਛੱਡ ਦਿੱਤਾ ਹੈ, ਅਤੇ ਇਕ ਸੁਆਮੀ ਦੀ ਸ਼ਰਣਾਗਤ ਸੰਭਾਲੀ ਹੈ।
ਤਜਿ = ਛੱਡ ਕੇ। ਏਕ ਸਰਣਿ = ਇਕ ਪਰਮਾਤਮਾ ਦੀ ਸਰਨ।(ਜਦੋਂ) ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇਕ ਪਰਮਾਤਮਾ ਦੀ ਸਰਨ ਆ ਗਿਆ,
 
ऊच असथानु तब सहजे पाइओ ॥३॥
Ūcẖ asthān ṯab sėhje pā▫i▫o. ||3||
Since then, I have found the highest celestial home. ||3||
ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।
ਸਹਜੇ = ਆਤਮਕ ਅਡੋਲਤਾ ਵਿਚ ॥੩॥ਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ ॥੩॥
 
दूखु दरदु भरमु भउ नसिआ ॥
Ḏūkẖ ḏaraḏ bẖaram bẖa▫o nasi▫ā.
My pains, troubles, doubts and fears are gone.
ਮੇਰੀ ਤਕਲਫ਼ਿ, ਪੀੜ, ਵਹਿਮ ਅਤੇ ਡਰ ਦੌੜ ਗਏ ਹਨ।
ਭਰਮੁ = ਭਟਕਣਾ।(ਹੁਣ ਮੇਰਾ ਹਰੇਕ ਕਿਸਮ ਦਾ) ਦੁੱਖ-ਦਰਦ, ਭਟਕਣ ਤੇ ਡਰ ਦੂਰ ਹੋ ਗਿਆ ਹੈ,
 
करणहारु नानक मनि बसिआ ॥४॥५०॥११९॥
Karanhār Nānak man basi▫ā. ||4||50||119||
The Creator Lord abides in Nanak's mind. ||4||50||119||
ਸਿਰਜਣਹਾਰ ਨੇ ਨਾਨਕ ਦੇ ਚਿੱਤ ਅੰਦਰ ਨਿਵਾਸ ਕਰ ਲਿਆ ਹੈ।
ਮਨਿ = ਮਨ ਵਿਚ ॥੪॥ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿਚ ਵੱਸ ਗਿਆ ਹੈ ॥੪॥੫੦॥੧੧੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
कर करि टहल रसना गुण गावउ ॥
Kar kar tahal rasnā guṇ gāva▫o.
With my hands I do His work; with my tongue I sing His Glorious Praises.
ਹੱਥਾਂ ਨਾਲ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ ਅਤੇ ਜਬਾਨ ਨਾਲ ਉਸ ਦੀ ਕੀਰਤੀ ਆਲਾਪਦਾ ਹਾਂ।
ਕਰ = ਹੱਥਾਂ ਨਾਲ। ਕਰਿ = ਕਰ ਕੇ। ਰਸਨਾ = ਜੀਭ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।(ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ,