Sri Guru Granth Sahib Ji

Ang: / 1430

Your last visited Ang:

कलि कलेस गुर सबदि निवारे ॥
Kal kales gur sabaḏ nivāre.
The Word of the Guru's Shabad quiets worries and troubles.
ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
ਕਲਿ = ਦੁੱਖ, ਮਾਨਸਕ ਝਗੜੇ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ।(ਸਾਧ ਸੰਗਤ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,
 
आवण जाण रहे सुख सारे ॥१॥
Āvaṇ jāṇ rahe sukẖ sāre. ||1||
Coming and going ceases, and all comforts are obtained. ||1||
ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।
ਰਹੇ = ਮੁੱਕ ਗਏ ॥੧॥ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ॥੧॥
 
भै बिनसे निरभउ हरि धिआइआ ॥
Bẖai binse nirbẖa▫o har ḏẖi▫ā▫i▫ā.
Fear is dispelled, meditating on the Fearless Lord.
ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।
xxxਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।
 
साधसंगि हरि के गुण गाइआ ॥१॥ रहाउ ॥
Sāḏẖsang har ke guṇ gā▫i▫ā. ||1|| rahā▫o.
In the Saadh Sangat, the Company of the Holy, I chant the Glorious Praises of the Lord. ||1||Pause||
ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
ਬਿਨਸੇ = ਦੂਰ ਹੋ ਗਏ ॥੧॥ਸਾਧ ਸੰਗਤ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ॥
 
चरन कवल रिद अंतरि धारे ॥
Cẖaran kaval riḏ anṯar ḏẖāre.
I have enshrined the Lotus Feet of the Lord within my heart.
ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।
ਚਰਨ ਕਵਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਧਾਰੇ = ਟਿਕਾਏ।(ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
 
अगनि सागर गुरि पारि उतारे ॥२॥
Agan sāgar gur pār uṯāre. ||2||
The Guru has carried me across the ocean of fire. ||2||
ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
ਗੁਰਿ = ਗੁਰੂ ਨੇ ॥੨॥ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ॥੨॥
 
बूडत जात पूरै गुरि काढे ॥
Būdaṯ jāṯ pūrai gur kādẖe.
I was sinking down, and the Perfect Guru pulled me out.
ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
ਬੂਡਤ ਜਾਤ = ਡੁੱਬਦੇ ਜਾਂਦੇ।(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤ ਵਿਚ ਅੱਪੜ ਗਏ),
 
जनम जनम के टूटे गाढे ॥३॥
Janam janam ke tūte gādẖe. ||3||
I was cut off from the Lord for countless incarnations, and now the Guru united me with Him again. ||3||
ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।
ਗਾਢੇ = ਗੰਢ ਦਿੱਤੇ, ਜੋੜ ਦਿੱਤੇ ॥੩॥ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ॥੩॥
 
कहु नानक तिसु गुर बलिहारी ॥
Kaho Nānak ṯis gur balihārī.
Says Nanak, I am a sacrifice to the Guru;
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,
xxxਨਾਨਕ ਆਖਦਾ ਹੈ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
 
जिसु भेटत गति भई हमारी ॥४॥५६॥१२५॥
Jis bẖetaṯ gaṯ bẖa▫ī hamārī. ||4||56||125||
meeting Him, I have been saved. ||4||56||125||
ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
ਭੇਟਤ = ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
साधसंगि ता की सरनी परहु ॥
Sāḏẖsang ṯā kī sarnī parahu.
In the Saadh Sangat, the Company of the Holy, seek His Sanctuary.
ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।
ਸਾਧ ਸੰਗਿ = ਸਾਧ ਸੰਗਤ ਵਿਚ, ਗੁਰੂ ਦੀ ਸੰਗਤ ਵਿਚ। ਤਾ ਕੀ = ਉਸ (ਪਰਮਾਤਮਾ) ਦੀ(ਹੇ ਮੇਰੇ ਵੀਰ!) ਸਾਧ ਸੰਗਤ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ।
 
मनु तनु अपना आगै धरहु ॥१॥
Man ṯan apnā āgai ḏẖarahu. ||1||
Place your mind and body in offering before Him. ||1||
ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!
xxx॥੧॥ਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥
 
अम्रित नामु पीवहु मेरे भाई ॥
Amriṯ nām pīvhu mere bẖā▫ī.
Drink in the Ambrosial Nectar of the Name, O my Siblings of Destiny.
ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!
ਭਾਈ = ਹੇ ਵੀਰ!ਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ।
 
सिमरि सिमरि सभ तपति बुझाई ॥१॥ रहाउ ॥
Simar simar sabẖ ṯapaṯ bujẖā▫ī. ||1|| rahā▫o.
Meditating, meditating in remembrance on the Lord, the fire of desire is totally quenched. ||1||Pause||
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।
ਤਪਤਿ = ਸੜਨ ॥੧॥ਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ॥੧॥ ਰਹਾਉ॥
 
तजि अभिमानु जनम मरणु निवारहु ॥
Ŧaj abẖimān janam maraṇ nivārahu.
Renounce your arrogant pride, and end the cycle of birth and death.
ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।
ਤਜਿ = ਛੱਡ ਕੇ।(ਹੇ ਮੇਰੇ ਵੀਰ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।
 
हरि के दास के चरण नमसकारहु ॥२॥
Har ke ḏās ke cẖaraṇ namaskārahu. ||2||
Bow in humility to the feet of the Lord's slave. ||2||
ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।
ਨਮਸਕਾਰਹੁ = ਨਮਸਕਾਰ ਕਰੋ, ਆਪਣਾ ਸਿਰ ਨਿਵਾਓ ॥੨॥ਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ ॥੨॥
 
सासि सासि प्रभु मनहि समाले ॥
Sās sās parabẖ manėh samāle.
Remember God in your mind, with each and every breath.
ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ।(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।
 
सो धनु संचहु जो चालै नाले ॥३॥
So ḏẖan sancẖahu jo cẖālai nāle. ||3||
Gather only that wealth, which shall go with you. ||3||
ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!
ਸੰਚਹੁ = ਇਕੱਠਾ ਕਰੋ ॥੩॥ਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ॥੩॥
 
तिसहि परापति जिसु मसतकि भागु ॥
Ŧisėh parāpaṯ jis masṯak bẖāg.
He alone obtains it, upon whose forehead such destiny is written.
ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!
ਤਿਸਹਿ = ਉਸ (ਮਨੁੱਖ) ਨੂੰ। ਮਸਤਕਿ = ਮੱਥੇ ਉਤੇ।(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ।
 
कहु नानक ता की चरणी लागु ॥४॥५७॥१२६॥
Kaho Nānak ṯā kī cẖarṇī lāg. ||4||57||126||
Says Nanak, fall at the Feet of that Lord. ||4||57||126||
ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।
xxx॥੪॥ਨਾਨਕ ਆਖਦਾ ਹੈ ਕਿ ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ॥੪॥੫੭॥੧੨੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
सूके हरे कीए खिन माहे ॥
Sūke hare kī▫e kẖin māhe.
The dried branches are made green again in an instant.
ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।
ਸੂਕੇ = ਸੁੱਕੇ ਹੋਏ, ਜਿਨ੍ਹਾਂ ਦੇ ਅੰਦਰ ਆਤਮਕ ਜੀਵਨ ਵਾਲਾ ਰਸ ਨਹੀਂ ਰਿਹਾ। ਮਾਹੇ = ਮਾਹਿ। ਖਿਨ ਮਾਹਿ = ਖਿਨ ਵਿਚ।ਗੁਰੂ ਇਕ ਖਿਨ ਵਿਚ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।
 
अम्रित द्रिसटि संचि जीवाए ॥१॥
Amriṯ ḏarisat sancẖ jīvā▫e. ||1||
His Ambrosial Glance irrigates and revives them. ||1||
ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।
ਦ੍ਰਿਸਟਿ = ਨਿਗਾਹ, ਨਜ਼ਰ। ਸੰਚਿ = ਸਿੰਜ ਕੇ। ਜੀਵਾਏ = ਆਤਮਕ ਜਿੰਦ ਪਾ ਦਿੱਤੀ ॥੧॥ਗੁਰੂ ਨਾਮ-ਜਲ ਸਿੰਜ ਕੇ ਉਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ ॥੧॥
 
काटे कसट पूरे गुरदेव ॥
Kāte kasat pūre gurḏev.
The Perfect Divine Guru has removed my sorrow.
ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।
xxxਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ,
 
सेवक कउ दीनी अपुनी सेव ॥१॥ रहाउ ॥
Sevak ka▫o ḏīnī apunī sev. ||1|| rahā▫o.
He blesses His servant with His service. ||1||Pause||
ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।
ਕਉ = ਨੂੰ। ਦੀਨੀ = ਦਿੱਤੀ ॥੧॥ਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ ॥੧॥ ਰਹਾਉ॥
 
मिटि गई चिंत पुनी मन आसा ॥
Mit ga▫ī cẖinṯ punī man āsā.
Anxiety is removed, and the desires of the mind are fulfilled,
ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,
ਪੁਨੀ = ਪੂਰੀ ਹੋ ਗਈ।ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ,
 
करी दइआ सतिगुरि गुणतासा ॥२॥
Karī ḏa▫i▫ā saṯgur guṇṯāsā. ||2||
when the True Guru, the Treasure of Excellence, shows His Kindness. ||2||
ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।
ਸਤਿਗੁਰਿ ਗੁਣਤਾਸਾ = ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ॥੨॥ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ॥੨॥
 
दुख नाठे सुख आइ समाए ॥
Ḏukẖ nāṯẖe sukẖ ā▫e samā▫e.
Pain is driven far away, and peace comes in its place;
ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,
ਆਇ = ਆ ਕੇ। ਸਮਾਇ = ਰਚ ਗਏ।ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।
 
ढील न परी जा गुरि फुरमाए ॥३॥
Dẖīl na parī jā gur furmā▫e. ||3||
there is no delay, when the Guru gives the Order. ||3||
ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।
ਗੁਰਿ = ਗੁਰੂ ਨੇ ॥੩॥ਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ ॥੩॥
 
इछ पुनी पूरे गुर मिले ॥
Icẖẖ punī pūre gur mile.
Desires are fulfilled, when one meets the True Guru;
ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
ਗੁਰ ਮਿਲੇ = (ਜੇਹੜੇ) ਗੁਰੂ ਨੂੰ ਮਿਲੇ।ਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ,
 
नानक ते जन सुफल फले ॥४॥५८॥१२७॥
Nānak ṯe jan sufal fale. ||4||58||127||
O Nanak, His humble servant is fruitful and prosperous. ||4||58||127||
ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।
ਤੇ ਜਨ = ਉਹ ਬੰਦੇ। ਸੁਫਲ = ਚੰਗੇ ਫਲਾਂ ਵਾਲੇ ॥੪॥ਹੇ ਨਾਨਕ! ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ॥੪॥੫੮॥੧੨੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
ताप गए पाई प्रभि सांति ॥
Ŧāp ga▫e pā▫ī parabẖ sāʼnṯ.
The fever has departed; God has showered us with peace and tranquility.
ਬੁਖ਼ਾਰ ਉਤਰ ਗਿਆ ਹੈ ਅਤੇ ਸਾਈਂ ਨੇ ਠੰਢ-ਂਚੈਨ ਵਰਤਾ ਦਿੱਤੀ ਹੈ।
ਪ੍ਰਭਿ = ਪ੍ਰਭੂ ਨੇ। ਸਾਂਤਿ = ਠੰਡ, ਆਤਮਕ ਅਡੋਲਤਾ।ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ।
 
सीतल भए कीनी प्रभ दाति ॥१॥
Sīṯal bẖa▫e kīnī parabẖ ḏāṯ. ||1||
A cooling peace prevails; God has granted this gift. ||1||
ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।
ਸੀਤਲ = ਠੰਡੇ ॥੧॥ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ ॥੧॥
 
प्रभ किरपा ते भए सुहेले ॥
Parabẖ kirpā ṯe bẖa▫e suhele.
By God's Grace, we have become comfortable.
ਸੁਆਮੀ ਦੀ ਦਇਆ ਦੁਆਰਾ ਅਸੀਂ ਸੁਖਾਲੇ ਹੋ ਗਏ ਹਨ।
ਤੇ = ਤੋਂ, ਨਾਲ। ਸੁਹੇਲੇ = ਸੌਖੇ।(ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਮਨੁੱਖ) ਪਰਮਾਤਮਾ ਦੀ ਕਿਰਪਾ ਨਾਲ ਸੌਖੇ (ਜੀਵਨ ਵਾਲੇ) ਹੋ ਜਾਂਦੇ ਹਨ,
 
जनम जनम के बिछुरे मेले ॥१॥ रहाउ ॥
Janam janam ke bicẖẖure mele. ||1|| rahā▫o.
Separated from Him for countless incarnations, we are now reunited with Him. ||1||Pause||
ਅਨੇਕਾਂ ਜਨਮਾ ਦੇ ਵਿਛੁੜਿਆਂ ਹੋਇਆ ਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਠਹਿਰਾਉ।
xxx॥੧॥ਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿੱਛੁੜਿਆਂ ਨੂੰ ਪਰਮਾਤਮਾ (ਆਪਣੇ ਨਾਲ) ਮਿਲਾ ਲੈਂਦਾ ਹੈ ॥੧॥ ਰਹਾਉ॥
 
सिमरत सिमरत प्रभ का नाउ ॥
Simraṯ simraṯ parabẖ kā nā▫o.
Meditating, meditating in remembrance on God's Name,
ਸੁਆਮੀ ਦੇ ਨਾਮ ਦਾ ਇਸ ਰਸ ਆਰਾਧਨ ਕਰਨ ਦੁਆਰਾ,
xxx(ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਉਹਨਾਂ ਦੇ ਅੰਦਰੋਂ)
 
सगल रोग का बिनसिआ थाउ ॥२॥
Sagal rog kā binsi▫ā thā▫o. ||2||
the dwelling of all disease is destroyed. ||2||
ਸਮੂਹ ਬੀਮਾਰੀਆਂ ਦਾ ਡੇਰਾ ਪੁਟਿਆ ਗਿਆ ਹੈ।
ਸਗਲ = ਸਾਰੇ। ਥਾਉ = ਥਾਂ, ਨਿਸ਼ਾਨ ॥੨॥ਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੨॥
 
सहजि सुभाइ बोलै हरि बाणी ॥
Sahj subẖā▫e bolai har baṇī.
In intuitive peace and poise, chant the Word of the Lord's Bani.
ਧੀਰਜ ਅਤੇ ਸ਼੍ਰੇਸ਼ਟ ਪਿਆਰ ਨਾਲ ਵਾਹਿਗੁਰੂ ਦੇ ਸ਼ਬਦਾ ਦਾ ਉਚਾਰਨ ਕਰ।
ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ-ਪਿਆਰ ਵਿਚ।(ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤ ਦੇਂਦਾ ਹੈ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ-ਪਿਆਰ ਵਿਚ ਲੀਨ ਹੋ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।
 
आठ पहर प्रभ सिमरहु प्राणी ॥३॥
Āṯẖ pahar parabẖ simrahu parāṇī. ||3||
Twenty-four hours a day, O mortal, meditate on God. ||3||
ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!
ਪ੍ਰਾਣੀ = ਹੇ ਪ੍ਰਾਣੀ! ॥੩॥ਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ ॥੩॥
 
दूखु दरदु जमु नेड़ि न आवै ॥
Ḏūkẖ ḏaraḏ jam neṛ na āvai.
Pain, suffering and the Messenger of Death do not even approach that one,
ਪੀੜ ਤਸੀਹਾ ਅਤੇ ਮੌਤ ਦਾ ਦੂਤ ਉਸਦੇ ਨੇੜੇ ਨਹੀਂ ਆਉਂਦੇ,
xxxਕੋਈ ਦੁੱਖ-ਦਰਦ ਉਸ ਦੇ ਨੇੜੇ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਪੋਂਹਦਾ (ਆਤਮਕ ਮੌਤ ਦਾ ਉਸ ਨੂੰ ਖ਼ਤਰਾ ਨਹੀਂ ਰਹਿ ਜਾਂਦਾ),
 
कहु नानक जो हरि गुन गावै ॥४॥५९॥१२८॥
Kaho Nānak jo har gun gāvai. ||4||59||128||
says Nanak, who sings the Glorious Praises of the Lord. ||4||59||128||
ਗੁਰੂ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
ਕਹੁ = ਆਖ। ਨਾਨਕ = ਹੇ ਨਾਨਕ! ॥੪॥ਹੇ ਨਾਨਕ! (ਪਰਮਾਤਮਾ ਦੀ ਮਿਹਰ ਨਾਲ) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੫੯॥੧੨੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
भले दिनस भले संजोग ॥
Bẖale ḏinas bẖale sanjog.
Auspicious is the day, and auspicious is the chance,
ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,
ਦਿਨਸ = ਦਿਹਾੜੇ। ਸੰਜੋਗ = ਮਿਲਾਪ ਦੇ ਅਵਸਰ।ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ,
 
जितु भेटे पारब्रहम निरजोग ॥१॥
Jiṯ bẖete pārbarahm nirjog. ||1||
which brought me to the Supreme Lord God, the Unjoined, Unlimited One. ||1||
ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।
ਜਿਤੁ = ਜਿਸ ਦੀ ਰਾਹੀਂ। ਭੇਟੇ = ਮਿਲੇ। ਨਿਰਜੋਗ = ਨਿਰਲੇਪ ॥੧॥ਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ ॥੧॥
 
ओह बेला कउ हउ बलि जाउ ॥
Oh belā ka▫o ha▫o bal jā▫o.
I am a sacrifice to that time,
ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,
ਕਉ = ਨੂੰ, ਤੋਂ। ਬਲਿ ਜਾਉ = ਮੈਂ ਸਦਕੇ ਜਾਂਦਾ ਹਾਂਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ,
 
जितु मेरा मनु जपै हरि नाउ ॥१॥ रहाउ ॥
Jiṯ merā man japai har nā▫o. ||1|| rahā▫o.
when my mind chants the Name of the Lord. ||1||Pause||
ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।
xxx॥੧॥ਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ॥
 
सफल मूरतु सफल ओह घरी ॥
Safal mūraṯ safal oh gẖarī.
Blessed is that moment, and blessed is that time,
ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,
ਮੂਰਤੁ = ਮੁਹੂਰਤ, ਦੋ ਘੜੀ ਜਿਤਨਾ ਸਮਾ {ਲਫ਼ਜ਼ 'ਮੂਰਤਿ' ਅਤੇ 'ਮੂਰਤੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}।ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ,
 
जितु रसना उचरै हरि हरी ॥२॥
Jiṯ rasnā ucẖrai har harī. ||2||
when my tongue chants the Name of the Lord, Har, Haree. ||2||
ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।
ਰਸਨਾ = ਜੀਭ ॥੨॥ਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ॥੨॥
 
सफलु ओहु माथा संत नमसकारसि ॥
Safal oh māthā sanṯ namaskāras.
Blessed is that forehead, which bows in humility to the Saints.
ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।
ਪੁਨੀਤ = ਪਵਿੱਤਰ।ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ।
 
चरण पुनीत चलहि हरि मारगि ॥३॥
Cẖaraṇ punīṯ cẖalėh har mārag. ||3||
Sacred are those feet, which walk on the Lord's Path. ||3||
ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।
ਮਾਰਗਿ = ਰਸਤੇ ਉਤੇ ॥੩॥ਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ ॥੩॥
 
कहु नानक भला मेरा करम ॥
Kaho Nānak bẖalā merā karam.
Says Nanak, auspicious is my karma,
ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,
ਕਰਮ = ਭਾਗ, ਕਿਸਮਤ।ਹੇ ਨਾਨਕ! ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ)
 
जितु भेटे साधू के चरन ॥४॥६०॥१२९॥
Jiṯ bẖete sāḏẖū ke cẖaran. ||4||60||129||
which has led me to touch the Feet of the Holy. ||4||60||129||
ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ।
ਜਿਤੁ = ਜਿਸ ਦੀ ਬਰਕਤਿ ਨਾਲ ॥੪॥ਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ॥੪॥੬੦॥੧੨੮॥