Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
गुर का सबदु राखु मन माहि ॥
Gur kā sabaḏ rākẖ man māhi.
Keep the Word of the Guru's Shabad in your mind.
ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।
ਮਾਹਿ = ਵਿਚ।(ਜੇ ਉਸ ਭਗਵਾਨ ਦਾ ਆਸਰਾ ਮਨ ਵਿਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿਚ ਟਿਕਾਈ ਰੱਖ।
 
नामु सिमरि चिंता सभ जाहि ॥१॥
Nām simar cẖinṯā sabẖ jāhi. ||1||
Meditating in remembrance on the Naam, the Name of the Lord, all anxiety is removed. ||1||
ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ।
ਜਾਹਿ = ਦੂਰ ਹੋ ਜਾਂਦੀਆਂ ਹਨ ॥੧॥(ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ ॥੧॥
 
बिनु भगवंत नाही अन कोइ ॥
Bin bẖagvanṯ nāhī an ko▫e.
Without the Lord God, there is no one else at all.
ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
ਭਗਵੰਤ = ਭਗਵਾਨ, ਪਰਮਾਤਮਾ। ਅਨ = {अन्य} ਹੋਰ।ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ।
 
मारै राखै एको सोइ ॥१॥ रहाउ ॥
Mārai rākẖai eko so▫e. ||1|| rahā▫o.
He alone preserves and destroys. ||1||Pause||
ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।
ਸੋਇ = ਉਹੀ ॥੧॥ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ ॥੧॥ ਰਹਾਉ॥
 
गुर के चरण रिदै उरि धारि ॥
Gur ke cẖaraṇ riḏai ur ḏẖār.
Enshrine the Guru's Feet in your heart.
ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।
ਉਰਿ = ਦਿਲ ਵਿਚ {उरस्}। ਧਾਰਿ = ਰੱਖ।(ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿਚ ਦਿਲ ਵਿਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)।
 
अगनि सागरु जपि उतरहि पारि ॥२॥
Agan sāgar jap uṯrėh pār. ||2||
Meditate on Him and cross over the ocean of fire. ||2||
ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।
ਜਪਿ = ਜਪ ਕੇ ॥੨॥(ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
 
गुर मूरति सिउ लाइ धिआनु ॥
Gur mūraṯ si▫o lā▫e ḏẖi▫ān.
Focus your meditation on the Guru's Sublime Form.
ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।
ਗੁਰ ਮੂਰਤਿ = ਗੁਰੂ ਦਾ ਰੂਪ, ਗੁਰੂ ਦਾ ਸ਼ਬਦ। ਸਿਉ = ਨਾਲ।(ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ,
 
ईहा ऊहा पावहि मानु ॥३॥
Īhā ūhā pāvahi mān. ||3||
Here and hereafter, you shall be honored. ||3||
ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।
ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ ॥੩॥ਤੂੰ ਇਸ ਲੋਕ ਵਿਚ ਤੇ ਪਰਲੋਕ ਵਿਚ ਆਦਰ ਹਾਸਲ ਕਰੇਂਗਾ ॥੩॥
 
सगल तिआगि गुर सरणी आइआ ॥
Sagal ṯi▫āg gur sarṇī ā▫i▫ā.
Renouncing everything, I have come to the Guru's Sanctuary.
ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
ਸਗਲ = ਸਾਰੇ (ਆਸਰੇ)।ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ,
 
मिटे अंदेसे नानक सुखु पाइआ ॥४॥६१॥१३०॥
Mite anḏese Nānak sukẖ pā▫i▫ā. ||4||61||130||
My anxieties are over - O Nanak, I have found peace. ||4||61||130||
ਉਸ ਦੇ ਫ਼ਿਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
ਅੰਦੇਸੇ = ਫ਼ਿਕਰ ॥੪॥ਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ ॥੪॥੬੧॥੧੩੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
जिसु सिमरत दूखु सभु जाइ ॥
Jis simraṯ ḏūkẖ sabẖ jā▫e.
Remembering Him in meditation, all pains are gone.
ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।
xxx(ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ,
 
नामु रतनु वसै मनि आइ ॥१॥
Nām raṯan vasai man ā▫e. ||1||
The jewel of the Naam, the Name of the Lord, comes to dwell in the mind. ||1||
ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
ਮਨਿ = ਮਨ ਵਿਚ ॥੧॥(ਤੇ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ ॥੧॥
 
जपि मन मेरे गोविंद की बाणी ॥
Jap man mere govinḏ kī baṇī.
O my mind, chant the Bani, the Hymns of the Lord of the Universe.
ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ।
 
साधू जन रामु रसन वखाणी ॥१॥ रहाउ ॥
Sāḏẖū jan rām rasan vakẖāṇī. ||1|| rahā▫o.
The Holy People chant the Lord's Name with their tongues. ||1||Pause||
ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।
ਸਾਧੂ ਜਨ = ਗੁਰਮੁਖਾਂ ਨੇ। ਰਸਨ = ਜੀਭ ਨਾਲ ॥੧॥(ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ॥
 
इकसु बिनु नाही दूजा कोइ ॥
Ikas bin nāhī ḏūjā ko▫e.
Without the One Lord, there is no other at all.
ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।
xxxਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਉਸ ਗੋਬਿੰਦ ਦੀ ਸਿਫ਼ਤ-ਸਾਲਾਹ ਕਰਦਾ ਰਹੁ),
 
जा की द्रिसटि सदा सुखु होइ ॥२॥
Jā kī ḏarisat saḏā sukẖ ho▫e. ||2||
By His Glance of Grace, eternal peace is obtained. ||2||
ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
ਦ੍ਰਿਸ਼ਟਿ = ਨਿਗਾਹ ॥੨॥ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ ॥੨॥
 
साजनु मीतु सखा करि एकु ॥
Sājan mīṯ sakẖā kar ek.
Make the One Lord your friend, intimate and companion.
ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।
ਸਖਾ = ਮਿੱਤਰ। ਕਰਿ = ਬਣਾ।(ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ,
 
हरि हरि अखर मन महि लेखु ॥३॥
Har har akẖar man mėh lekẖ. ||3||
Write in your mind the Word of the Lord, Har, Har. ||3||
ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।
ਲੇਖੁ = ਲਿਖ, ਉੱਕਰ ਲੈ ॥੩॥ਤੇ ਉਸ ਹਰੀ ਦੀ ਸਿਫ਼ਤ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ ॥੩॥
 
रवि रहिआ सरबत सुआमी ॥
Rav rahi▫ā sarbaṯ su▫āmī.
The Lord Master is totally pervading everywhere.
ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
ਰਵਿ ਰਹਿਆ = ਵਿਆਪਕ ਹੈ। ਸਰਬਤ = {सर्वत्र} ਹਰ ਥਾਂ।(ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ,
 
गुण गावै नानकु अंतरजामी ॥४॥६२॥१३१॥
Guṇ gāvai Nānak anṯarjāmī. ||4||62||131||
Nanak sings the Praises of the Inner-knower, the Searcher of hearts. ||4||62||131||
ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ ॥੪॥੬੨॥੧੩੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
भै महि रचिओ सभु संसारा ॥
Bẖai mėh racẖi▫o sabẖ sansārā.
The whole world is engrossed in fear.
ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।
ਭੈ ਮਹਿ = ਡਰ ਵਿਚ {ਲਫ਼ਜ਼ 'ਭਉ' ਕਿਸੇ ਸੰਬੰਧਕ ਦੇ ਨਾਲ 'ਭੈ' ਬਣ ਜਾਂਦਾ ਹੈ}। ਰਚਿਓ = ਜਜ਼ਬ ਹੋਇਆ ਪਿਆ ਹੈ।ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ।
 
तिसु भउ नाही जिसु नामु अधारा ॥१॥
Ŧis bẖa▫o nāhī jis nām aḏẖārā. ||1||
Those who have the Naam, the Name of the Lord, as their Support, feel no fear. ||1||
ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।
ਤਿਸੁ = ਉਸ (ਮਨੁੱਖ) ਨੂੰ। ਅਧਾਰਾ = ਆਸਰਾ ॥੧॥ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ॥੧॥
 
भउ न विआपै तेरी सरणा ॥
Bẖa▫o na vi▫āpai ṯerī sarṇā.
Fear does not affect those who take to Your Sanctuary.
ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।
ਨ ਵਿਆਪੈ = ਜ਼ੋਰ ਨਹੀਂ ਪਾਂਦਾ।ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
 
जो तुधु भावै सोई करणा ॥१॥ रहाउ ॥
Jo ṯuḏẖ bẖāvai so▫ī karṇā. ||1|| rahā▫o.
You do whatever You please. ||1||Pause||
ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।
xxx॥੧॥(ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ॥੧॥ ਰਹਾਉ॥
 
सोग हरख महि आवण जाणा ॥
Sog harakẖ mėh āvaṇ jāṇā.
In pleasure and in pain, the world is coming and going in reincarnation.
ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸੋਗ = ਗ਼ਮ, ਦੁੱਖ। ਹਰਖ = ਖ਼ੁਸ਼ੀ। ਆਵਣ ਜਾਣਾ = (ਭਉ ਦਾ) ਆਉਣਾ ਜਾਣਾ।ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ।
 
तिनि सुखु पाइआ जो प्रभ भाणा ॥२॥
Ŧin sukẖ pā▫i▫ā jo parabẖ bẖāṇā. ||2||
Those who are pleasing to God, find peace. ||2||
ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।
ਪ੍ਰਭ ਭਾਣਾ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਤਿਨਿ = ਉਸ (ਮਨੁੱਖ) ਨੇ ॥੨॥ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ॥੨॥
 
अगनि सागरु महा विआपै माइआ ॥
Agan sāgar mahā vi▫āpai mā▫i▫ā.
Maya pervades the awesome ocean of fire.
ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।
ਅਗਨਿ ਸਾਗਰੁ = ਅੱਗ ਦਾ ਸਮੁੰਦਰ।(ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ।
 
से सीतल जिन सतिगुरु पाइआ ॥३॥
Se sīṯal jin saṯgur pā▫i▫ā. ||3||
Those who have found the True Guru are calm and cool. ||3||
ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।
ਸੇ = ਉਹ ਬੰਦੇ ॥੩॥ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ॥੩॥
 
राखि लेइ प्रभु राखनहारा ॥
Rākẖ le▫e parabẖ rākẖanhārā.
Please preserve me, O God, O Great Preserver!
ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।
ਰਾਖਿ ਲੇਇ = ਰੱਖ ਲੈਂਦਾ ਹੈ।ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ।
 
कहु नानक किआ जंत विचारा ॥४॥६३॥१३२॥
Kaho Nānak ki▫ā janṯ vicẖārā. ||4||63||132||
Says Nanak, what a helpless creature I am! ||4||63||132||
ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।
xxx॥੪॥(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? (ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ॥੪॥੬੩॥੧੩੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
तुमरी क्रिपा ते जपीऐ नाउ ॥
Ŧumrī kirpā ṯe japī▫ai nā▫o.
By Your Grace, I chant Your Name.
ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।
ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ।(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।
 
तुमरी क्रिपा ते दरगह थाउ ॥१॥
Ŧumrī kirpā ṯe ḏargėh thā▫o. ||1||
By Your Grace, I obtain a seat in Your Court. ||1||
ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।
ਦਰਗਹ = (ਤੇਰੀ) ਹਜ਼ੂਰੀ ਵਿਚ। ਥਾਉ = ਥਾਂ, ਇੱਜ਼ਤ ॥੧॥ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥
 
तुझ बिनु पारब्रहम नही कोइ ॥
Ŧujẖ bin pārbarahm nahī ko▫e.
Without You, O Supreme Lord God, there is no one.
ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।
ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ!ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।
 
तुमरी क्रिपा ते सदा सुखु होइ ॥१॥ रहाउ ॥
Ŧumrī kirpā ṯe saḏā sukẖ ho▫e. ||1|| rahā▫o.
By Your Grace, everlasting peace is obtained. ||1||Pause||
ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।
ਸੁਖੁ = ਆਤਮਕ ਆਨੰਦ ॥੧॥ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ॥
 
तुम मनि वसे तउ दूखु न लागै ॥
Ŧum man vase ṯa▫o ḏūkẖ na lāgai.
If You abide in the mind, we do not suffer in sorrow.
ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।
ਮਨਿ = ਮਨ ਵਿਚ। ਤਉ = ਤਾਂ। ਨ ਲਾਗੈ = ਪੋਹ ਨਹੀਂ ਸਕਦਾ।(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।
 
तुमरी क्रिपा ते भ्रमु भउ भागै ॥२॥
Ŧumrī kirpā ṯe bẖaram bẖa▫o bẖāgai. ||2||
By Your Grace, doubt and fear run away. ||2||
ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
ਭ੍ਰਮੁ = ਭਟਕਣਾ ॥੨॥ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥
 
पारब्रहम अपर्मपर सुआमी ॥
Pārbarahm aprampar su▫āmī.
O Supreme Lord God, Infinite Lord and Master,
ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!
ਅਪਰੰਪਰ = ਹੇ ਬੇਅੰਤ!ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!
 
सगल घटा के अंतरजामी ॥३॥
Sagal gẖatā ke anṯarjāmī. ||3||
You are the Inner-knower, the Searcher of all hearts. ||3||
ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।
ਘਟ = ਸਰੀਰ। ਅੰਤਰਜਾਮੀ = ਹੇ ਦਿਲ ਦੀ ਜਾਣਨ ਵਾਲੇ! ॥੩॥ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥
 
करउ अरदासि अपने सतिगुर पासि ॥
Kara▫o arḏās apne saṯgur pās.
I offer this prayer to the True Guru:
ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,
ਕਰਉ = ਕਰਉਂ, ਮੈਂ ਕਰਦਾ ਹਾਂ।(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,
 
नानक नामु मिलै सचु रासि ॥४॥६४॥१३३॥
Nānak nām milai sacẖ rās. ||4||64||133||
O Nanak, may I be blessed with the treasure of the True Name. ||4||64||133||
ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।
ਨਾਨਕ ਮਿਲੈ = ਨਾਨਕ ਨੂੰ ਮਿਲੇ। ਸਚੁ = ਸਦਾ ਕਾਇਮ ਰਹਿਣ ਵਾਲਾ। ਰਾਸਿ = ਸਰਮਾਇਆ ॥੪॥ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ!
xxxxxx
 
कण बिना जैसे थोथर तुखा ॥
Kaṇ binā jaise thothar ṯukẖā.
As the husk is empty without the grain,
ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,
ਕਣ = ਦਾਣੇ। ਥੋਥਰ = ਖ਼ਾਲੀ। ਤੁਖਾ = ਤੋਹ।ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ।)
 
नाम बिहून सूने से मुखा ॥१॥
Nām bihūn sūne se mukẖā. ||1||
so is the mouth empty without the Naam, the Name of the Lord. ||1||
ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।
ਬਿਹੂਨ = ਸੱਖਣੇ। ਸੂਨੇ = ਸੁੰਞੇ ॥੧॥(ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ॥੧॥
 
हरि हरि नामु जपहु नित प्राणी ॥
Har har nām japahu niṯ parāṇī.
O mortal, chant continually the Name of the Lord, Har, Har.
ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!
ਪ੍ਰਾਣੀ = ਹੇ ਪ੍ਰਾਣੀ!ਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
 
नाम बिहून ध्रिगु देह बिगानी ॥१॥ रहाउ ॥
Nām bihūn ḏẖarig ḏeh bigānī. ||1|| rahā▫o.
Without the Naam, cursed is the body, which shall be taken back by Death. ||1||Pause||
ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।
ਧ੍ਰਿਗੁ = ਫਿਟਕਾਰ-ਯੋਗ। ਦੇਹ = ਸਰੀਰ। ਬਿਗਾਨੀ = ਪਰਾਈ ॥੧॥ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ ॥੧॥ ਰਹਾਉ॥
 
नाम बिना नाही मुखि भागु ॥
Nām binā nāhī mukẖ bẖāg.
Without the Naam, no one's face shows good fortune.
ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।
ਮੁਖਿ = ਮੱਥੇ ਉਤੇ। ਭਾਗੁ = ਚੰਗੀ ਕਿਸਮਤ।ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ।
 
भरत बिहून कहा सोहागु ॥२॥
Bẖaraṯ bihūn kahā sohāg. ||2||
Without the Husband, where is the marriage? ||2||
ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?
ਭਰਤ = ਪਤੀ, ਭਰਤਾ। ਸੋਹਾਗੁ = {सौभाग्य} ॥੨॥ਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ ॥੨॥
 
नामु बिसारि लगै अन सुआइ ॥
Nām bisār lagai an su▫ā▫e.
Forgetting the Naam, and attached to other tastes,
ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,
ਬਿਸਾਰਿ = ਭੁਲਾ ਕੇ। ਅਨ = {अन्य} ਹੋਰ। ਸੁਆਇ = ਸੁਆਦ ਵਿਚ।ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ,
 
ता की आस न पूजै काइ ॥३॥
Ŧā kī ās na pūjai kā▫e. ||3||
no desires are fulfilled. ||3||
ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।
ਕਾਇ = ਕੋਈ ਭੀ। ਨ ਪੂਜੈ = ਸਿਰੇ ਨਹੀਂ ਚੜ੍ਹਦੀ ॥੩॥ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ ॥੩॥
 
करि किरपा प्रभ अपनी दाति ॥
Kar kirpā parabẖ apnī ḏāṯ.
O God, grant Your Grace, and give me this gift.
ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ,
 
नानक नामु जपै दिन राति ॥४॥६५॥१३४॥
Nānak nām japai ḏin rāṯ. ||4||65||134||
Please, let Nanak chant Your Name, day and night. ||4||65||134||
ਤਾਂ ਜੋ ਨਾਨਾਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।
ਨਾਨਕ = ਹੇ ਨਾਨਕ! ॥੪॥ਨਾਨਕ ਦਿਨ ਰਾਤ ਤੇਰਾ (ਪ੍ਰਭੂ ਦਾ) ਨਾਮ ਜਪਦਾ ਹੈ ॥੪॥੬੫॥੧੩੪॥