Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
तूं समरथु तूंहै मेरा सुआमी ॥
Ŧūʼn samrath ṯūʼnhai merā su▫āmī.
You are All-powerful, You are my Lord and Master.
ਤੂੰ ਸਰਬ-ਸ਼ਕਤੀਵਾਨ ਹੈ, ਤੇ ਕੇਵਲ ਤੂੰ ਹੀ ਮੇਰਾ ਮਾਲਕ ਹੈ।
ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ, ਸਭ ਕੁਝ ਕਰਨ ਜੋਗਾ। ਸੁਆਮੀ = ਮਾਲਕ।(ਹੇ ਪਾਰਬ੍ਰਹਮ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਮੇਰਾ ਮਾਲਕ ਹੈਂ (ਮੈਨੂੰ ਤੇਰਾ ਹੀ ਆਸਰਾ ਹੈ)।
 
सभु किछु तुम ते तूं अंतरजामी ॥१॥
Sabẖ kicẖẖ ṯum ṯe ṯūʼn anṯarjāmī. ||1||
Everything comes from You; You are the Inner-knower, the Searcher of hearts. ||1||
ਸਭ ਕੁਝ ਤੇਰੇ ਪਾਸੋਂ ਜਾਰੀ ਹੁੰਦਾ ਹੈ। ਤੂੰ ਅੰਦਰ ਦੀ ਜਾਨਣ ਵਾਲਾ ਹੈ।
ਤੁਮ ਤੇ = ਤੈਥੋਂ, ਤੇਰੀ ਮਰਜ਼ੀ ਨਾਲ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੧॥ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ ॥੧॥
 
पारब्रहम पूरन जन ओट ॥
Pārbarahm pūran jan ot.
The Perfect Supreme Lord God is the Support of His humble servant.
ਮੁਕੰਮਲ ਉਤਕ੍ਰਿਸ਼ਟਤ ਸਾਹਿਬ ਆਪਣੇ ਨਫ਼ਰ ਦਾ ਆਸਰਾ ਹੈ।
ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ! ਪੂਰਨ = ਹੇ ਸਰਬ-ਵਿਆਪਕ ਪ੍ਰਭੂ! ਜਨ = ਸੇਵਕ।ਹੇ ਸਰਬ-ਵਿਆਪਕ ਪਾਰਬ੍ਰਹਮ ਪ੍ਰਭੂ! ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ।
 
तेरी सरणि उधरहि जन कोटि ॥१॥ रहाउ ॥
Ŧerī saraṇ uḏẖrahi jan kot. ||1|| rahā▫o.
Millions are saved in Your Sanctuary. ||1||Pause||
ਤੇਰੀ ਸ਼ਰਣਾਗਤਿ ਸੰਭਾਲ ਕੇ ਕ੍ਰੋੜਾਂ ਹੀ ਪੁਰਸ਼ ਪਾਰ ਉਤਰ ਗਏ ਹਨ, (ਹੇ ਮਾਲਕ)। ਠਹਿਰਾਉ।
ਉਧਰਹਿ = (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ। ਕੋਟਿ = ਕ੍ਰੋੜਾਂ ॥੧॥ਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ ॥੧॥ ਰਹਾਉ॥
 
जेते जीअ तेते सभि तेरे ॥
Jeṯe jī▫a ṯeṯe sabẖ ṯere.
As many creatures as there are - they are all Yours.
ਜਿੰਨੇ ਭੀ ਜੀਵ-ਜੰਤੂ ਹਨ, ਉਹ ਸਮੂਹ ਤੇਰੇ ਹਨ।
ਜੇਤੇ ਤੇਤੇ = ਜਿਤਨੇ ਭੀ ਹਨ ਉਹ ਸਾਰੇ। ਤੇਤੇ = ਤਿਤਨੇ। ਸਭਿ = ਸਾਰੇ।(ਹੇ ਪਾਰਬ੍ਰਹਮ! ਜਗਤ ਵਿਚ) ਜਿਤਨੇ ਭੀ ਜੀਵ ਹਨ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ।
 
तुमरी क्रिपा ते सूख घनेरे ॥२॥
Ŧumrī kirpā ṯe sūkẖ gẖanere. ||2||
By Your Grace, all sorts of comforts are obtained. ||2||
ਤੇਰੀ ਮਿਹਰ ਤੋਂ ਬਹੁਤੇ ਆਰਾਮ ਪ੍ਰਾਪਤ ਪ੍ਰਾਪਤ ਹੁੰਦੇ ਹਨ।
ਘਨੇਰੇ = ਅਨੇਕਾਂ ॥੨॥ਤੇਰੀ ਮਿਹਰ ਨਾਲ ਹੀ (ਜੀਵਾਂ ਨੂੰ) ਅਨੇਕਾਂ ਸੁਖ ਮਿਲ ਰਹੇ ਹਨ ॥੨॥
 
जो किछु वरतै सभ तेरा भाणा ॥
Jo kicẖẖ varṯai sabẖ ṯerā bẖāṇā.
Whatever happens, is all according to Your Will.
ਜਿਹੜਾ ਕੁਝ ਭੀ ਵਾਪਰਦਾ ਹੈ, ਉਹ ਸਮੂਹ ਤੇਰੀ ਰਜ਼ਾ ਅੰਦਰ ਹੈ।
ਤੇਰਾ ਭਾਣਾ = ਤੇਰੀ ਰਜ਼ਾ, ਜੋ ਕੁਝ ਤੈਨੂੰ ਪਸੰਦ ਆਉਂਦਾ ਹੈ।(ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ।
 
हुकमु बूझै सो सचि समाणा ॥३॥
Hukam būjẖai so sacẖ samāṇā. ||3||
One who understands the Hukam of the Lord's Command, is absorbed in the True Lord. ||3||
ਜੋ ਉਸ ਦੇ ਫ਼ੁਰਮਾਨ ਨੂੰ ਸਮਝਦਾ ਹੈ, ਉਹ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
ਸਚਿ = ਸਦਾ-ਥਿਰ ਨਾਮ ਵਿਚ ॥੩॥ਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੩॥
 
करि किरपा दीजै प्रभ दानु ॥
Kar kirpā ḏījai parabẖ ḏān.
Please grant Your Grace, God, and bestow this gift
ਮੇਰੇ ਮਾਲਕ, ਮਿਹਰਬਾਨੀ ਕਰਕੇ ਦਾਤ ਬਖਸ਼,
ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼,
 
नानक सिमरै नामु निधानु ॥४॥६६॥१३५॥
Nānak simrai nām niḏẖān. ||4||66||135||
upon Nanak, that he may meditate on the treasure of the Naam. ||4||66||135||
ਤਾਂ ਕਿ ਨਾਨਕ ਤੇਰੇ ਨਾਮ ਦੇ ਖ਼ਜ਼ਾਨੇ ਦਾ ਆਰਾਧਨ ਕਰੇ!
ਨਾਨਕ = ਹੇ ਨਾਨਕ! ਨਿਧਾਨੁ = ਖ਼ਜ਼ਾਨਾ ॥੪॥ਤਾ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ (ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁਖਾਂ ਦਾ) ਖ਼ਜ਼ਾਨਾ ਹੈ ॥੪॥੬੬॥੧੩੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
ता का दरसु पाईऐ वडभागी ॥
Ŧā kā ḏaras pā▫ī▫ai vadbẖāgī.
By great good fortune, the Blessed Vision of His Darshan is obtained,
ਮਹਾਨ ਚੰਗੇ ਨਸੀਬਾਂ ਰਾਹੀਂ ਤੇਰਾ ਉਸ ਨੂੰ ਦੀਦਾਰ ਪਰਾਪਤ ਹੁੰਦਾ ਹੈ,
xxxਉਸ ਮਨੁੱਖ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ,
 
जा की राम नामि लिव लागी ॥१॥
Jā kī rām nām liv lāgī. ||1||
by those who are lovingly absorbed in the Lord's Name. ||1||
ਜਿਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਲਗੀ ਹੋਈ ਹੈ।
ਰਾਮ ਨਾਮਿ = ਰਾਮ ਦੇ ਨਾਮ ਵਿਚ। ਲਿਵ = ਲਗਨ ॥੧॥ਜਿਸ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੧॥
 
जा कै हरि वसिआ मन माही ॥
Jā kai har vasi▫ā man māhī.
Those whose minds are filled with the Lord,
ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ,
ਮਾਹੀ = ਮਾਹਿ, ਵਿਚ।ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ,
 
ता कउ दुखु सुपनै भी नाही ॥१॥ रहाउ ॥
Ŧā ka▫o ḏukẖ supnai bẖī nāhī. ||1|| rahā▫o.
do not suffer pain, even in dreams. ||1||Pause||
ਉਸ ਨੂੰ ਸੁਪਨੇ ਵਿੱਚ ਵੀ ਪੀੜ ਨਹੀਂ ਵਾਪਰਦੀ। ਠਹਿਰਾਉ।
ਤਾ ਕਉ = ਉਸ (ਮਨੁੱਖ) ਨੂੰ ॥੧॥ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ ॥੧॥ ਰਹਾਉ॥
 
सरब निधान राखे जन माहि ॥
Sarab niḏẖān rākẖe jan māhi.
All treasures have been placed within the minds of His humble servants.
ਚੰਗਿਆਈਆਂ ਦੇ ਸਮੂਹ ਖ਼ਜ਼ਾਨੇ ਪ੍ਰਭੂ ਨੇ ਆਪਣੇ ਗੋਲੇ ਦੇ ਚਿੱਤ ਅੰਦਰ ਟਿਕਾਏ ਹਨ।
ਨਿਧਾਨ = ਖ਼ਜ਼ਾਨੇ।(ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ।
 
ता कै संगि किलविख दुख जाहि ॥२॥
Ŧā kai sang kilvikẖ ḏukẖ jāhi. ||2||
In their company, sinful mistakes and sorrows are taken away. ||2||
ਉਸ ਦੀ ਸੰਗਤ ਅੰਦਰ ਪਾਪ ਤੇ ਸੰਤਾਪ ਦੂਰ ਹੋ ਜਾਂਦੇ ਹਨ।
ਕਿਲਵਿਖ = ਪਾਪ ॥੨॥ਅਜੇਹੇ ਸੇਵਕ ਦੀ ਸੰਗਤ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ ॥੨॥
 
जन की महिमा कथी न जाइ ॥
Jan kī mahimā kathī na jā▫e.
The Glories of the Lord's humble servants cannot be described.
ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।
ਮਹਿਮਾ = ਵਡਿਆਈ, ਆਤਮਕ ਉੱਚਤਾ।(ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
 
पारब्रहमु जनु रहिआ समाइ ॥३॥
Pārbarahm jan rahi▫ā samā▫e. ||3||
The servants of the Supreme Lord God remain absorbed in Him. ||3||
ਟਹਿਲੂਆਂ ਸ਼ਰੋਮਣੀ ਸਾਹਿਬ ਅੰਦਰ ਲੀਨ ਰਹਿੰਦਾ ਹੈ।
ਜਨੁ = ਸੇਵਕ ॥੩॥ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੩॥
 
करि किरपा प्रभ बिनउ सुनीजै ॥
Kar kirpā parabẖ bin▫o sunījai.
Grant Your Grace, God, and hear my prayer:
ਮਿਹਰ ਧਾਰ ਹੇ ਸਾਈਂ! ਅਤੇ ਮੇਰੀ ਪ੍ਰਾਰਥਨਾ ਸੁਣ।
ਪ੍ਰਭ = ਹੇ ਪ੍ਰਭੂ! ਬਿਨਉ = ਬੇਨਤੀ। ਸੁਨੀਐ = ਸੁਣ।ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ।
 
दास की धूरि नानक कउ दीजै ॥४॥६७॥१३६॥
Ḏās kī ḏẖūr Nānak ka▫o ḏījai. ||4||67||136||
please bless Nanak with the dust of the feet of Your slave. ||4||67||136||
੍ਰਨਾਨਕ ਨੂੰ ਆਪਣੇ ਗੋਲੇ ਦੇ ਚਰਨਾਂ ਦੀ ਧੂੜ ਦੀ ਦਾਤ ਦੇ।
ਕਉ = ਨੂੰ ॥੪॥ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ ॥੪॥੬੭॥੧੩੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हरि सिमरत तेरी जाइ बलाइ ॥
Har simraṯ ṯerī jā▫e balā▫e.
Remembering the Lord in meditation, your misfortune shall be taken away,
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,
ਜਾਇ = ਚਲੀ ਜਾਏਗੀ। ਬਲਾਇ = ਵੈਰਨ।ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।
 
सरब कलिआण वसै मनि आइ ॥१॥
Sarab kali▫āṇ vasai man ā▫e. ||1||
and all joy shall come to abide in your mind. ||1||
ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।
ਕਲਿਆਣ = ਸੁਖ। ਸਰਬ ਕਲਿਆਣ = ਸਾਰੇ ਹੀ ਸੁਖ ॥੧॥(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥
 
भजु मन मेरे एको नाम ॥
Bẖaj man mere eko nām.
Meditate, O my mind, on the One Name.
ਤੂੰ ਕੇਵਲ ਨਾਮ ਦਾ ਆਰਾਧਨ ਕਰ।
ਮਨ ਮੇਰੇ = ਹੇ ਮੇਰੇ ਮਨ!ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।
 
जीअ तेरे कै आवै काम ॥१॥ रहाउ ॥
Jī▫a ṯere kai āvai kām. ||1|| rahā▫o.
It alone shall be of use to your soul. ||1||Pause||
ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।
ਜੀਅ ਕੈ ਕਾਮਿ = ਜਿੰਦ ਦੇ ਕੰਮ ॥੧॥ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ॥
 
रैणि दिनसु गुण गाउ अनंता ॥
Raiṇ ḏinas guṇ gā▫o ananṯā.
Night and day, sing the Glorious Praises of the Infinite Lord,
ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,
ਰੈਣਿ = ਰਾਤ। ਗੁਣ ਅਨੰਤਾ = ਬੇਅੰਤ ਪ੍ਰਭੂ ਦੇ ਗੁਣ।ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,
 
गुर पूरे का निरमल मंता ॥२॥
Gur pūre kā nirmal mannṯā. ||2||
through the Pure Mantra of the Perfect Guru. ||2||
ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।
ਨਿਰਮਲ = ਪਵਿੱਤਰ। ਮੰਤਾ = ਉਪਦੇਸ਼ ॥੨॥ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥
 
छोडि उपाव एक टेक राखु ॥
Cẖẖod upāv ek tek rākẖ.
Give up other efforts, and place your faith in the Support of the One Lord.
ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।
ਉਪਾਵ = {ਲਫ਼ਜ਼, 'ਉਪਾਉ' ਤੋਂ ਬਹੁ-ਵਚਨ}। ਟੇਕ = ਆਸਰਾ।(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।
 
महा पदारथु अम्रित रसु चाखु ॥३॥
Mahā paḏārath amriṯ ras cẖākẖ. ||3||
Taste the Ambrosial Essence of this, the greatest treasure. ||3||
ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।
ਮਹਾ ਪਦਾਰਥੁ = ਸਭ ਤੋਂ ਸ੍ਰੇਸ਼ਟ ਪਦਾਰਥ ॥੩॥ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥
 
बिखम सागरु तेई जन तरे ॥
Bikẖam sāgar ṯe▫ī jan ṯare.
They alone cross over the treacherous world-ocean,
ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,
ਬਿਖਮ = ਔਖਾ। ਤੇਈ ਜਨ = ਉਹੀ ਬੰਦੇ।ਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,
 
नानक जा कउ नदरि करे ॥४॥६८॥१३७॥
Nānak jā ka▫o naḏar kare. ||4||68||137||
O Nanak, upon whom the Lord casts His Glance of Grace. ||4||68||137||
ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
ਨਦਰਿ = ਨਿਗਾਹ ॥੪॥ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हिरदै चरन कमल प्रभ धारे ॥
Hirḏai cẖaran kamal parabẖ ḏẖāre.
I have enshrined the Lotus Feet of God within my heart.
ਆਪਣੇ ਚਿੱਤ ਅੰਦਰ ਮੈਂ ਠਾਕੁਰ ਦੇ ਕੰਵਲ ਰੂਪੀ ਚਰਨ ਟਿਕਾਏ ਹਨ,
ਚਰਨ ਕਮਲ ਪ੍ਰਭ = ਪ੍ਰਭੂ ਦੇ ਕੌਲ-ਫੁੱਲਾਂ ਵਰਗੇ ਸੋਹਣੇ ਚਰਨ।(ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ,
 
पूरे सतिगुर मिलि निसतारे ॥१॥
Pūre saṯgur mil nisṯāre. ||1||
Meeting the Perfect True Guru, I am emancipated. ||1||
ਅਤੇ ਪੂਰਨ ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪਾਰ ਉਤਰ ਗਿਆ ਹਾਂ।
ਸਤਿਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੧॥ਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥
 
गोविंद गुण गावहु मेरे भाई ॥
Govinḏ guṇ gāvhu mere bẖā▫ī.
Sing the Glorious Praises of the Lord of the Universe, O my Siblings of Destiny.
ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ, ਹੇ ਮੇਰੇ ਵੀਰ!
ਭਾਈ = ਹੇ ਭਾਈ!ਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੋ।
 
मिलि साधू हरि नामु धिआई ॥१॥ रहाउ ॥
Mil sāḏẖū har nām ḏẖi▫ā▫ī. ||1|| rahā▫o.
Joining the Holy Saints, meditate on the Lord's Name. ||1||Pause||
ਸੰਤ ਨੂੰ ਮਿਲ ਕੇ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੋ। ਠਹਿਰਾਉ।
ਸਾਧੂ = ਗੁਰੂ। ਧਿਆਈ = ਧਿਆਇ, ਸਿਮਰ ॥੧॥ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ॥੧॥ ਰਹਾਉ॥
 
दुलभ देह होई परवानु ॥
Ḏulabẖ ḏeh ho▫ī parvān.
This human body, so difficult to obtain, is redeemed
ਉਦੋਂ ਮੁਸ਼ਕਲ ਨਾਲ ਮਿਲਣ ਵਾਲਾ ਸਰੀਰ ਕਬੂਲ ਪੈ ਜਾਂਦਾ ਹੈ,
ਦੇਹ = ਸਰੀਰ, ਮਨੁੱਖਾ ਸਰੀਰ। ਦੁਲਭ = ਜੇਹੜਾ ਬੜੀ ਮੁਸ਼ਕਲ ਨਾਲ ਮਿਲਦਾ ਹੈ। ਤੇ = ਤੋਂ।(ਹੇ ਮੇਰੇ ਭਾਈ!) ਉਹਨਾਂ ਦਾ ਮਨੁੱਖਾ ਸਰੀਰ-ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ-(ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ,
 
सतिगुर ते पाइआ नाम नीसानु ॥२॥
Saṯgur ṯe pā▫i▫ā nām nīsān. ||2||
when one receives the banner of the Naam from the True Guru. ||2||
ਜਦ ਪ੍ਰਾਨੀ ਨੂੰ ਸੱਚੇ ਗੁਰਾਂ ਪਾਸੋਂ ਨਾਮ ਦਾ ਪਰਵਾਨਾ ਮਿਲ ਜਾਂਦਾ ਹੈ।
ਨੀਸਾਨੁ = ਪਰਵਾਨਾ, ਰਾਹਦਾਰੀ ॥੨॥ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ ॥੨॥
 
हरि सिमरत पूरन पदु पाइआ ॥
Har simraṯ pūran paḏ pā▫i▫ā.
Meditating in remembrance on the Lord, the state of perfection is attained.
ਰੱਬ ਨੂੰ ਚੇਤੇ ਕਰਨ ਨਾਲ ਮੁਕੰਮਲ ਮਰਤਬਾ ਮਿਲ ਜਾਂਦਾ ਹੈ।
ਪੂਰਨ ਪਦੁ = ਉਹ ਆਤਮਕ ਦਰਜਾ ਜਿਥੇ ਉਕਾਈ ਦੀ ਗੁੰਜੈਸ਼ ਨਹੀਂ ਰਹਿੰਦੀ।(ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ।
 
साधसंगि भै भरम मिटाइआ ॥३॥
Sāḏẖsang bẖai bẖaram mitā▫i▫ā. ||3||
In the Saadh Sangat, the Company of the Holy, fear and doubt depart. ||3||
ਸਤਿ ਸੰਗਤ ਅੰਦਰ ਡਰ ਤੇ ਸੰਦੇਹ ਦੂਰ ਹੋ ਜਾਂਦੇ ਹਨ।
ਸੰਗਿ = ਸੰਗਤ ਵਿਚ ॥੩॥ਸਾਧ ਸੰਗਤ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ ॥੩॥
 
जत कत देखउ तत रहिआ समाइ ॥
Jaṯ kaṯ ḏekẖ▫a▫u ṯaṯ rahi▫ā samā▫e.
Wherever I look, there I see the Lord pervading.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਪ੍ਰਭੂ ਰਮ ਰਿਹਾ ਹੈ।
ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ (ਹੀ)।(ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ।
 
नानक दास हरि की सरणाइ ॥४॥६९॥१३८॥
Nānak ḏās har kī sarṇā▫e. ||4||69||138||
Slave Nanak has entered the Lord's Sanctuary. ||4||69||138||
ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ।
xxx॥੪॥ਹੇ ਨਾਨਕ! ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ ॥੪॥੬੯॥੧੩੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
गुर जी के दरसन कउ बलि जाउ ॥
Gur jī ke ḏarsan ka▫o bal jā▫o.
I am a sacrifice to the Blessed Vision of the Guru's Darshan.
ਮੈਂ ਪੂਜਯ ਗੁਰਾਂ ਦੇ ਦੀਦਾਰ ਉਤੇ ਕੁਰਬਾਨ ਜਾਂਦਾ ਹਾਂ।
ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ।ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ।
 
जपि जपि जीवा सतिगुर नाउ ॥१॥
Jap jap jīvā saṯgur nā▫o. ||1||
Chanting and meditating on the Name of the True Guru, I live. ||1||
ਸੱਚੇ ਗੁਰਾਂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਮੈਂ ਜੀਊਂਦਾ ਹਾਂ।
ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥ਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
 
पारब्रहम पूरन गुरदेव ॥
Pārbarahm pūran gurḏev.
O Supreme Lord God, O Perfect Divine Guru,
ਹੇ ਮੇਰੇ ਪ੍ਰਭੂ-ਸਰੂਪ, ਪੂਰੇ ਅਤੇ ਪ੍ਰਕਾਸ਼ਵਾਨ ਗੁਰੂ,
ਪਾਰਬ੍ਰਹਮ = ਹੇ ਪਾਰਬ੍ਰਹਮ!ਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ!
 
करि किरपा लागउ तेरी सेव ॥१॥ रहाउ ॥
Kar kirpā lāga▫o ṯerī sev. ||1|| rahā▫o.
show mercy to me, and commit me to Your service. ||1||Pause||
ਰਹਿਮਤ ਧਾਰ ਤਾਂ ਜੋ ਮੈਂ ਤੇਰੀ ਚਾਕਰੀ ਅੰਦਰ ਜੁਟ ਜਾਵਾਂ। ਠਹਿਰਾਉ।
ਲਾਗਉ = ਲਾਗਉਂ, ਮੈਂ ਲੱਗਾ ਰਹਾਂ ॥੧॥ਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ ॥੧॥ ਰਹਾਉ॥
 
चरन कमल हिरदै उर धारी ॥
Cẖaran kamal hirḏai ur ḏẖārī.
I enshrine His Lotus Feet within my heart.
ਗੁਰਾਂ ਦੇ ਕੇਵਲ ਰੂਪੀ ਚਰਨ ਮੈਂ ਆਪਣੇ ਮਨ ਤੇ ਦਿਲ ਨਾਲ ਲਾਈ ਰਖਦਾ ਹਾਂ।
ਉਰ = {उरस्} ਹਿਰਦਾ।(ਇਸ ਵਾਸਤੇ, ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ।
 
मन तन धन गुर प्रान अधारी ॥२॥
Man ṯan ḏẖan gur parān aḏẖārī. ||2||
I offer my mind, body and wealth to the Guru, the Support of the breath of life. ||2||
ਮੈਂ ਆਪਣੀ ਆਤਮਾ ਦੇਹਿ ਅਤੇ ਦੌਲਤ ਆਪਣੀ ਜਿੰਦ ਜਾਨ ਦੇ ਆਸਰੇ ਗੁਰਾਂ ਨੂੰ ਸਮਰਪਨ ਕਰਦਾ ਹਾਂ।
ਗੁਰ = ਗੁਰ (ਚਰਨ), ਗੁਰੂ ਦੇ ਚਰਨ। ਅਧਾਰੀ = ਆਸਰਾ ॥੨॥ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ ॥੨॥
 
सफल जनमु होवै परवाणु ॥
Safal janam hovai parvāṇ.
My life is prosperous, fruitful and approved;
ਮੇਰਾ ਜੀਵਨ ਲਾਭਦਾਇਕ ਅਤੇ ਮਕਬੂਲ ਹੋ ਗਿਆ ਹੈ,
ਪਰਵਾਣੁ = ਕਬੂਲ।(ਇਸ ਤਰ੍ਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ,
 
गुरु पारब्रहमु निकटि करि जाणु ॥३॥
Gur pārbarahm nikat kar jāṇ. ||3||
I know that the Guru, the Supreme Lord God, is near me. ||3||
ਪਰਮ ਪ੍ਰਭੂ, ਗੁਰਾਂ ਨੂੰ ਆਪਣੇ ਨੇੜੇ ਕਰ ਕੇ ਸਮਝਣ ਨਾਲ।
ਨਿਕਟਿ = ਨੇੜੇ ॥੩॥ਜੇ ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝੇਂ ॥੩॥
 
संत धूरि पाईऐ वडभागी ॥
Sanṯ ḏẖūr pā▫ī▫ai vadbẖāgī.
By great good fortune, I have obtained the dust of the feet of the Saints.
ਬਹੁਤ ਚੰਗੇ ਨਸੀਬਾਂ ਰਾਹੀਂ ਸਾਧੂਆਂ ਦੇ ਚਰਨਾਂ ਦੀ ਖਾਕ ਪਰਾਪਤ ਹੁੰਦੀ ਹੈ।
ਸੰਤ ਧੂਰਿ = ਗੁਰੂ-ਸੰਤ ਦੇ ਚਰਨਾਂ ਦੀ ਧੂੜ।ਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ।
 
नानक गुर भेटत हरि सिउ लिव लागी ॥४॥७०॥१३९॥
Nānak gur bẖetaṯ har si▫o liv lāgī. ||4||70||139||
O Nanak, meeting the Guru, I have fallen in love with the Lord. ||4||70||139||
ਨਾਨਕ ਗੁਰਾਂ ਨੂੰ ਮਿਲ ਪੈਣ ਦੁਆਰਾ, ਵਾਹਿਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ।
ਗੁਰ ਭੇਟਤ = ਗੁਰੂ ਨੂੰ ਮਿਲਿਆਂ। ਲਿਵ = ਲਗਨ ॥੪॥ਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ ॥੪॥੭੦॥੧੩੯॥