Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जिस का दीआ पैनै खाइ ॥
Jis kā ḏī▫ā painai kẖā▫e.
They wear and eat the gifts from the Lord;
ਜਿਸ ਦੀਆਂ ਦਾਤਾ ਆਦਮੀ ਪਹਿਨਦਾ ਤੇ ਖਾਂਦਾ ਹੈ,
ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਪੈਨੈ = ਪਹਿਨਦਾ ਹੈ। ਖਾਇ = ਖਾਂਦਾ ਹੈ।ਹੇ ਮਾਂ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ, (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ,
 
तिसु सिउ आलसु किउ बनै माइ ॥१॥
Ŧis si▫o ālas ki▫o banai mā▫e. ||1||
how can laziness help them, O mother? ||1||
ਉਸ ਨਾਲ (ਉਹ ਦੀ ਸੇਵਾ ਵਿੱਚ) ਸੁਸਤੀ ਕਰਨੀ, ਕਿਸ ਤਰ੍ਹਾਂ ਆਦਮੀ ਲਈ ਵਾਜਬ ਹੈ, ਮੇਰੀ ਮਾਤਾ?
ਕਿਉ ਬਨੈ = ਕਿਵੇਂ ਫਬ ਸਕਦਾ ਹੈ? ਨਹੀਂ ਫਬਦਾ। ਮਾਇ = ਹੇ ਮਾਂ! ॥੧॥ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ ॥੧॥
 
खसमु बिसारि आन कमि लागहि ॥
Kẖasam bisār ān kamm lāgėh.
Forgetting her Husband Lord, and attaching herself to other affairs,
ਜੋ ਆਪਣੇ ਕੰਤ ਨੂੰ ਭੁਲਾ ਕੇ ਹੋਰਨਾ ਕਾਰਾ ਵਿਹਾਰਾ ਨਾਲ ਜੁੜਦੀ ਹੈ,
ਬਿਸਾਰਿ = ਭੁਲਾ ਕੇ। ਆਨ = {अन्य} ਹੋਰ। ਕੰਮਿ = ਕੰਮ ਵਿਚ। ਲਾਗਹਿ = ਲੱਗਦੇ ਹਨ ।(ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ,
 
कउडी बदले रतनु तिआगहि ॥१॥ रहाउ ॥
Ka▫udī baḏle raṯan ṯi▫āgėh. ||1|| rahā▫o.
the soul-bride throws away the precious jewel in exchange for a mere shell. ||1||Pause||
ਉਹ ਕੌਡੀ ਦੇ ਤਬਾਦਲੇ ਵਿੱਚ ਜਵੇਹਰ ਨੂੰ ਪਰੇ ਸੁਟ ਪਾਉਂਦੀ ਹੈ। ਠਹਿਰਾਉ।
xxx॥੧॥ਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ। (ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ॥੧॥ ਰਹਾਉ॥
 
प्रभू तिआगि लागत अन लोभा ॥
Parabẖū ṯi▫āg lāgaṯ an lobẖā.
Forsaking God, she is attached to other desires.
ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।
ਤਿਆਗਿ = ਤਿਆਗਿ ਕੇ।ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ,
 
दासि सलामु करत कत सोभा ॥२॥
Ḏās salām karaṯ kaṯ sobẖā. ||2||
But who has gained honor by saluting the slave? ||2||
ਪਰ ਮਾਲਕ ਦੀ ਬਜਾਏ ਉਸ ਦੇ ਗੋਲੇ ਨੂੰ ਬੰਦਨਾ ਕਰਨ ਦੁਆਰਾ ਕਿਸ ਨੇ ਮਾਣ ਪਾਇਆ ਹੈ।
ਦਾਸਿ = ਦਾਸੀ, ਮਾਇਆ। ਕਤ = ਕਿੱਥੇ? ॥੨॥ਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ ॥੨॥
 
अम्रित रसु खावहि खान पान ॥
Amriṯ ras kẖāvėh kẖān pān.
They consume food and drink, delicious and sublime as ambrosial nectar.
ਆਦਮੀ ਆਬਿ-ਹਿਯਾਤ ਵਰਗੇ ਸੁਆਦਲੇ ਖਾਣੇ ਤੇ ਪੀਣੇ ਭੁੰਚਦਾ ਹੈ।
ਖਾਵਹਿ = ਖਾਂਦੇ ਹਨ।(ਕੂਕਰ ਬ੍ਰਿਤੀ ਦੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ,
 
जिनि दीए तिसहि न जानहि सुआन ॥३॥
Jin ḏī▫e ṯisėh na jānėh su▫ān. ||3||
But the dog does not know the One who has bestowed these. ||3||
ਪਰ ਕੁਤਾ ਉਸ ਨੂੰ ਨਹੀਂ ਜਾਣਦਾ, ਜੋ (ਇਹ ਵਸਤੂਆਂ) ਬਖਸ਼ਸ਼ ਕਰਦਾ ਹੈ।
ਜਿਨਿ = ਜਿਸ (ਪ੍ਰਭੂ) ਨੇ। ਤਿਸਹਿ = ਉਸ (ਪ੍ਰਭੂ) ਨੂੰ। ਸੁਆਨ = {ਬੁਹ = ਵਚਨ} ਕੁੱਤੇ ॥੩॥ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ ॥੩॥
 
कहु नानक हम लूण हरामी ॥
Kaho Nānak ham lūṇ harāmī.
Says Nanak, I have been unfaithful to my own nature.
ਨਾਨਕ ਆਖਦਾ ਹੈ, ਮੈਂ ਤੇਰਾ ਲੂਣ ਖਾ ਕੇ ਬੁਰਾ ਕਰਨ ਵਾਲਾ ਹਾਂ।
ਲੂਣ ਹਰਾਮੀ = (ਖਾਧੇ) ਲੂਣ ਨੂੰ ਹਰਾਮ ਕਰਨ ਵਾਲੇ, ਨਾ-ਸ਼ੁਕਰੇ।ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਅਸੀਂ ਜੀਵ ਨਾ-ਸ਼ੁਕਰੇ ਹਾਂ।
 
बखसि लेहु प्रभ अंतरजामी ॥४॥७६॥१४५॥
Bakẖas leho parabẖ anṯarjāmī. ||4||76||145||
Please forgive me, O God, O Searcher of hearts. ||4||76||145||
ਹੈ ਅੰਦਰ ਦੀ ਜਾਨਣਹਾਰ! ਮੇਰੇ ਮਾਲਕ, ਤੂੰ ਮੇਨੂੰ ਮਾਫ ਕਰ ਦੇ।
ਪ੍ਰਭ = ਹੇ ਪ੍ਰਭੂ! ॥੪॥ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ ॥੪॥੭੬॥੧੪੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
प्रभ के चरन मन माहि धिआनु ॥
Parabẖ ke cẖaran man māhi ḏẖi▫ān.
I meditate on the Feet of God within my mind.
ਠਾਕੁਰ ਦੇ ਚਰਨਾ ਦਾ ਮੈਂ ਆਪਣੇ ਚਿੱਤ ਵਿੱਚ ਚਿੰਤਨ ਕਰਦਾ ਹਾਂ।
ਮਾਹਿ = ਵਿਚ।(ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
 
सगल तीरथ मजन इसनानु ॥१॥
Sagal ṯirath majan isnān. ||1||
This is my cleansing bath at all the sacred shrines of pilgrimage. ||1||
ਮੇਰੇ ਲਈ ਇਕ ਸਮੂਹ ਯਾਤ੍ਰਾ-ਅਸਥਾਨਾ ਤੇ ਗੁਸਲ ਤੇ ਨ੍ਹਾਉਣਾ ਹੈ।
ਮਜਨ = ਇਸ਼ਨਾਨ, ਚੁੱਭੀ ॥੧॥(ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ ॥੧॥
 
हरि दिनु हरि सिमरनु मेरे भाई ॥
Har ḏin har simran mere bẖā▫ī.
Meditate in remembrance on the Lord every day, O my Siblings of Destiny.
ਹਰ ਰੋਜ਼ ਵਾਹਿਗੁਰੂ ਦਾ ਆਰਾਧਨ ਕਰ, ਹੈ ਮੇਰੇ ਵੀਰ।
ਦਿਨੁ = (ਸਾਰਾ) ਦਿਨ। ਹਰਿ ਹਰਿ ਸਿਮਰਨੁ = ਸਦਾ ਹਰੀ ਦਾ ਸਿਮਰਨ (ਕਰ)। ਭਾਈ = ਹੇ ਭਾਈ!ਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।
 
कोटि जनम की मलु लहि जाई ॥१॥ रहाउ ॥
Kot janam kī mal lėh jā▫ī. ||1|| rahā▫o.
Thus, the filth of millions of incarnations shall be taken away. ||1||Pause||
ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।
ਕੋਟਿ = ਕ੍ਰੋੜਾਂ। ਮਲੁ = (ਵਿਕਾਰਾਂ ਦੀ) ਮੈਲ {ਲਫ਼ਜ਼ 'ਮਲੁ' ਸ਼ਕਲ ਵਿਚ ਪੁਲਿੰਗ ਵਾਂਗ ਹੈ, ਪਰ ਹੈ ਇਹ ਇਸਤ੍ਰੀ ਲਿੰਗ} ॥੧॥(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ॥੧॥ ਰਹਾਉ॥
 
हरि की कथा रिद माहि बसाई ॥
Har kī kathā riḏ māhi basā▫ī.
Enshrine the Lord's Sermon within your heart,
ਵਾਹਿਗੁਰੂ ਦਾ ਧਰਮ ਉਪਦੇਸ਼ ਆਪਦੇ ਮਲ ਅੰਦਰ ਟਿਕਾਉਣ ਦੁਆਰਾ,
ਕਥਾ = ਸਿਫ਼ਤ-ਸਾਲਾਹ।(ਹੇ ਮੇਰੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ,
 
मन बांछत सगले फल पाई ॥२॥
Man bāʼncẖẖaṯ sagle fal pā▫ī. ||2||
and you shall obtain all the desires of your mind. ||2||
ਤੂੰ ਆਪਦੇ ਚਿੱਤ ਚਾਹੁੰਦੀਆਂ ਸਾਰੀਆਂ ਮੁਰਾਦਾ ਹਾਸਲ ਕਰ ਲਵੇਗਾ।
ਮਨ ਬਾਂਛਤ = ਮਨ-ਲੋੜੀਂਦੇ, ਮਨ-ਇੱਛਿਤ ॥੨॥ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ ॥੨॥
 
जीवन मरणु जनमु परवानु ॥
Jīvan maraṇ janam parvān.
Redeemed is the life, death and birth of those,
ਸਵੀਕਾਰ ਯੋਗ ਹੈ ਉਸਦੀ ਜਿੰਦਗੀ, ਮੌਤ ਤੋਂ ਪੈਦਾਇਸ਼,
ਜੀਵਨ ਮਰਣੁ ਜਨਮੁ = ਜੰਮਣ ਤੋਂ ਮਰਨ ਤਕ ਸਾਰਾ ਜੀਵਨ।ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,
 
जा कै रिदै वसै भगवानु ॥३॥
Jā kai riḏai vasai bẖagvān. ||3||
within whose hearts the Lord God abides. ||3||
ਜਿਸ ਦੇ ਚਿੱਤ ਅੰਦਰ ਮੁਬਾਰਕ ਮਾਲਕ ਨਿਵਾਸ ਰਖਦਾ ਹੈ।
ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੩॥ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ ॥੩॥
 
कहु नानक सेई जन पूरे ॥
Kaho Nānak se▫ī jan pūre.
Says Nanak, those humble beings are perfect,
ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,
ਪੂਰੇ = ਸਾਰੇ ਗੁਣਾਂ ਵਾਲੇ।ਹੇ ਨਾਨਕ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ,
 
जिना परापति साधू धूरे ॥४॥७७॥१४६॥
Jinā parāpaṯ sāḏẖū ḏẖūre. ||4||77||146||
who are blessed with the dust of the feet of the Holy. ||4||77||146||
ਜਿਨ੍ਹਾਂ ਨੂੰ ਸੰਤਾ ਦੇ ਚਰਨਾ ਦੀ ਧੂੜੀ ਦੀ ਦਾਤ ਮਿਲੀ ਹੈ।
ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ॥੪॥ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ॥੪॥੭੭॥੧੪੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
खादा पैनदा मूकरि पाइ ॥
Kẖāḏā painḏā mūkar pā▫e.
They eat and wear what they are given, but still, they deny the Lord.
ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,
ਮੂਕਰਿ ਪਾਇ = {ਸੰਯੁਕਤ ਕ੍ਰਿਆ ਦਾ ਪਹਿਲਾ ਹਿੱਸਾ ਸਦਾ ਇਕਾਰਾਂਤ ਹੁੰਦਾ ਹੈ, ਅਖ਼ੀਰਲੇ ਅੱਖਰ ਨਾਲ ਿ ਹੁੰਦੀ ਹੈ। ਇਹ ਨਿਯਮ ਸਾਰੀ ਹੀ ਬਾਣੀ ਵਿਚ ਠੀਕ ਉਤਰਦਾ ਹੈ। ਪਰ 'ਜਪੁ' ਬਾਣੀ ਵਿਚ ਵੇਖੋ "ਕੇਤੇ ਲੈ ਲੈ ਮੁਕਰੁ ਪਾਹਿ"} ਮੁੱਕਰ ਪੈਂਦਾ ਹੈ।(ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ,
 
तिस नो जोहहि दूत धरमराइ ॥१॥
Ŧis no johėh ḏūṯ ḏẖaramrā▫e. ||1||
The messengers of the Righteous Judge of Dharma shall hunt them down. ||1||
ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।
ਜੋਹਹਿ = ਤੱਕ ਵਿਚ ਰੱਖਦੇ ਹਨ ॥੧॥ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ॥੧॥
 
तिसु सिउ बेमुखु जिनि जीउ पिंडु दीना ॥
Ŧis si▫o bemukẖ jin jī▫o pind ḏīnā.
They are unfaithful to the One, who has given them body and soul.
ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।
ਜਿਨਿ = ਜਿਸ (ਪਰਮਾਤਮਾ) ਨੇ। ਜੀਉ = ਜਿੰਦ। ਪਿੰਡੁ = ਸਰੀਰ।(ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ।
 
कोटि जनम भरमहि बहु जूना ॥१॥ रहाउ ॥
Kot janam bẖarmėh baho jūnā. ||1|| rahā▫o.
Through millions of incarnations, for so many lifetimes, they wander lost. ||1||Pause||
ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।
ਭਰਮਹਿ = ਤੂੰ ਭਟਕੇਂਗਾ ॥੧॥(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ॥
 
साकत की ऐसी है रीति ॥
Sākaṯ kī aisī hai rīṯ.
Such is the lifestyle of the faithless cynics;
ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,
ਸਾਕਤ = ਮਾਇਆ-ਵੇੜ੍ਹਿਆ ਜੀਵ, ਪ੍ਰਭੂ ਨਾਲੋਂ ਟੁੱਟਾ ਹੋਇਆ। ਰੀਤਿ = ਜੀਵਨ-ਮਰਯਾਦਾ।ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ,
 
जो किछु करै सगल बिपरीति ॥२॥
Jo kicẖẖ karai sagal biprīṯ. ||2||
everything they do is evil. ||2||
ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।
ਬਿਪਰੀਤਿ = ਉਲਟ ॥੨॥ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ॥੨॥
 
जीउ प्राण जिनि मनु तनु धारिआ ॥
Jī▫o parāṇ jin man ṯan ḏẖāri▫ā.
Who created the soul, breath of life, mind and body,
ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ,
ਜਿਨਿ = ਜਿਸ (ਪ੍ਰਭੂ) ਨੇ। ਧਾਰਿਆ = (ਆਪਣੀ ਜੋਤਿ ਨਾਲ) ਸਹਾਰਾ ਦਿੱਤਾ ਹੋਇਆ ਹੈ।ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ,
 
सोई ठाकुरु मनहु बिसारिआ ॥३॥
So▫ī ṯẖākur manhu bisāri▫ā. ||3||
within their minds, they have forgotten that Lord and Master. ||3||
ਆਪਦੇ ਚਿੱਤ ਅੰਦਰੋ ਇਨਸਾਨ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ।
ਮਨਹੁ = ਮਨ ਤੋਂ ॥੩॥ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ॥੩॥
 
बधे बिकार लिखे बहु कागर ॥
Baḏẖe bikār likẖe baho kāgar.
Their wickedness and corruption have increased - they are recorded in volumes of books.
ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।
ਬਧੇ = ਵਧੇ ਹੋਏ ਹਨ। ਕਾਗਰ = ਕਾਗ਼ਜ਼, ਦਫ਼ਤਰ।(ਇਸ ਤਰ੍ਹਾਂ, ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ।
 
नानक उधरु क्रिपा सुख सागर ॥४॥
Nānak uḏẖar kirpā sukẖ sāgar. ||4||
O Nanak, they are saved only by the Mercy of God, the Ocean of peace. ||4||
ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।
ਉਧਰੁ = ਬਚਾ ਲੈ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ ਪ੍ਰਭੂ! ॥੪॥ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ॥੪॥
 
पारब्रहम तेरी सरणाइ ॥
Pārbarahm ṯerī sarṇā▫e.
O Supreme Lord God, I have come to Your Sanctuary.
ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
ਪਾਰਬ੍ਰਹਮ = ਹੇ ਪਾਰਬ੍ਰਹਮ!ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ,
 
बंधन काटि तरै हरि नाइ ॥१॥ रहाउ दूजा ॥७८॥१४७॥
Banḏẖan kāt ṯarai har nā▫e. ||1|| rahā▫o ḏūjā. ||78||147||
Break my bonds, and carry me across, with the Lord's Name. ||1||Second. Pause||78||147||
ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।
ਨਾਇ = ਨਾਮ ਦੀ ਰਾਹੀਂ ॥੧॥ਰਹਾਉ ਦੂਜਾ॥ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ਰਹਾਉ ਦੂਜਾ॥੭੮॥੧੪੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
अपने लोभ कउ कीनो मीतु ॥
Apne lobẖ ka▫o kīno mīṯ.
For their own advantage, they make God their friend.
ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।
ਲੋਭ ਕਉ = ਲੋਭ ਦੀ ਖ਼ਾਤਰ। ਕੀਨੋ = ਕੀਤਾ, ਬਣਾਇਆ।(ਵੇਖੋ ਗੋਬਿੰਦ ਦੀ ਉਦਾਰਤਾ) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ,
 
सगल मनोरथ मुकति पदु दीतु ॥१॥
Sagal manorath mukaṯ paḏ ḏīṯ. ||1||
He fulfills all their desires, and blesses them with the state of liberation. ||1||
ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।
ਮੁਕਤਿ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥(ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥
 
ऐसा मीतु करहु सभु कोइ ॥
Aisā mīṯ karahu sabẖ ko▫e.
Everyone should make Him such a friend.
ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।
ਸਭੁ ਕੋਇ = ਹਰੇਕ ਜੀਵ।ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ,
 
जा ते बिरथा कोइ न होइ ॥१॥ रहाउ ॥
Jā ṯe birthā ko▫e na ho▫e. ||1|| rahā▫o.
No one goes away empty-handed from Him. ||1||Pause||
ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।
ਜਾ ਤੇ = ਜਿਸ ਤੋਂ। ਬਿਰਥਾ = ਖ਼ਾਲੀ ॥੧॥ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ॥੧॥ ਰਹਾਉ॥
 
अपुनै सुआइ रिदै लै धारिआ ॥
Apunai su▫ā▫e riḏai lai ḏẖāri▫ā.
For their own purposes, they enshrine the Lord in the heart;
ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,
ਸੁਆਇ = ਸੁਆਰਥ ਵਾਸਤੇ। ਰਿਦੈ = ਹਿਰਦੇ ਵਿਚ।ਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ,
 
दूख दरद रोग सगल बिदारिआ ॥२॥
Ḏūkẖ ḏaraḏ rog sagal biḏāri▫ā. ||2||
all pain, suffering and disease are taken away. ||2||
ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।
ਬਿਦਾਰਿਆ = ਨਾਸ ਕਰ ਦਿੱਤਾ ॥੨॥(ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ ॥੨॥
 
रसना गीधी बोलत राम ॥
Rasnā gīḏẖī bolaṯ rām.
Their tongues learn the habit of chanting the Lord's Name,
ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,
ਰਸਨਾ = ਜੀਭ। ਗੀਧੀ = {गृघ् = to covet, to desire} ਲਾਲਸਾ ਕਰਦੀ ਹੈ।ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ,
 
पूरन होए सगले काम ॥३॥
Pūran ho▫e sagle kām. ||3||
and all their works are brought to perfection. ||3||
ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
xxx॥੩॥ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
 
अनिक बार नानक बलिहारा ॥
Anik bār Nānak balihārā.
So many times, Nanak is a sacrifice to Him;
ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,
ਬਲਿਹਾਰਾ = ਕੁਰਬਾਨ।ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ,
 
सफल दरसनु गोबिंदु हमारा ॥४॥७९॥१४८॥
Safal ḏarsan gobinḏ hamārā. ||4||79||148||
fruitful is the Blessed Vision, the Darshan, of my Lord of the Universe. ||4||79||148||
ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।
ਸਫਲ ਦਰਸਨੁ = ਜਿਸ ਦਾ ਦਰਸਨ ਸਾਰੇ ਫਲ ਦੇਂਦਾ ਹੈ ॥੪॥ਹੇ ਨਾਨਕ! ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ ॥੪॥੭੯॥੧੪੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
कोटि बिघन हिरे खिन माहि ॥
Kot bigẖan hire kẖin māhi.
Millions of obstacles are removed in an instant,
ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,
ਕੋਟਿ = ਕ੍ਰੋੜਾਂ। ਹਿਰੇ = ਨਾਸ ਹੋ ਜਾਂਦੇ ਹਨ।ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ,
 
हरि हरि कथा साधसंगि सुनाहि ॥१॥
Har har kathā sāḏẖsang sunāhi. ||1||
for those who listen to the Sermon of the Lord, Har, Har, in the Saadh Sangat, the Company of the Holy. ||1||
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।
ਕਥਾ = ਸਿਫ਼ਤ-ਸਾਲਾਹ। ਸਾਧ ਸੰਗਿ = ਸਾਧ ਸੰਗਤ ਵਿਚ। ਸੁਨਾਹਿ = ਸੁਨਹਿ, (ਜੋ ਮਨੁੱਖ) ਸੁਣਦੇ ਹਨ ॥੧॥ਜੇਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦੇ ਹਨ ॥੧॥
 
पीवत राम रसु अम्रित गुण जासु ॥
Pīvaṯ rām ras amriṯ guṇ jās.
They drink in the sublime essence of the Lord's Name, the Ambrosial Elixir.
ਉਹ ਸਾਹਿਬ ਦੀ ਸੁਧਾਰਸ ਨੂੰ ਪਾਨ ਕਰਦਾ ਹੈ, ਜਿਸ ਦੀ ਸਿਫ਼ਤ ਸੁਰਜੀਤ ਕਰ ਦੇਣਹਾਰ ਹੈ।
ਪੀਵਤ = ਪੀਂਦਿਆਂ। ਰਾਮ ਰਸੁ = ਰਾਮ ਦੇ ਨਾਮ ਦਾ ਰਸ। ਅੰਮ੍ਰਿਤ ਗੁਣ = ਆਤਮਕ ਜੀਵਨ ਦੇਣ ਵਾਲੇ ਗੁਣ। ਅੰਮ੍ਰਿਤ ਜਾਸੁ = ਆਤਮਕ ਜੀਵਨ ਦੇਣ ਵਾਲਾ ਜਸ।ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ,
 
जपि हरि चरण मिटी खुधि तासु ॥१॥ रहाउ ॥
Jap har cẖaraṇ mitī kẖuḏẖ ṯās. ||1|| rahā▫o.
Meditating on the Lord's Feet, hunger is taken away. ||1||Pause||
ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਦੁਆਰਾ, ਉਸ ਦੀ ਭੁਖ ਨਵਿਰਤ ਹੋ ਜਾਂਦੀ ਹੈ। ਠਹਿਰਾਉ।
ਖੁਧਿਤਾਸੁ = ਭੁੱਖ ॥੧॥ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ॥
 
सरब कलिआण सुख सहज निधान ॥
Sarab kali▫āṇ sukẖ sahj niḏẖān.
The treasure of all happiness, celestial peace and poise,
ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਆਰਾਮ ਤੇ ਅਡੋਲਤਾ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,
ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ।ਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ,
 
जा कै रिदै वसहि भगवान ॥२॥
Jā kai riḏai vasėh bẖagvān. ||2||
are obtained by those, whose hearts are filled with the Lord God. ||2||
ਜਿਸ ਦੇ ਹਿਰਦੇ ਅੰਦਰ ਭਾਗਾਂ ਵਾਲਾ ਪ੍ਰਭੂ ਨਿਵਾਸ ਰਖਦਾ ਹੈ।
ਭਗਵਾਨ = ਹੇ ਭਗਵਾਨ! ॥੨॥ਹੇ ਭਗਵਾਨ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ ॥੨॥