Sri Guru Granth Sahib Ji

Ang: / 1430

Your last visited Ang:

अउखध मंत्र तंत सभि छारु ॥
A▫ukẖaḏẖ manṯar ṯanṯ sabẖ cẖẖār.
All medicines and remedies, mantras and tantras are nothing more than ashes.
ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!
ਅਉਖਧ = ਦਵਾਈਆਂ। ਤੰਤ = ਟੂਣੇ। ਸਭਿ = ਸਾਰੇ। ਛਾਰੁ = ਸੁਆਹ, ਤੁੱਛ।(ਨਾਮ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।
 
करणैहारु रिदे महि धारु ॥३॥
Karṇaihār riḏe mėh ḏẖār. ||3||
Enshrine the Creator Lord within your heart. ||3||
ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।
ਧਾਰੁ = ਟਿਕਾ ਰੱਖ ॥੩॥ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੩॥
 
तजि सभि भरम भजिओ पारब्रहमु ॥
Ŧaj sabẖ bẖaram bẖaji▫o pārbarahm.
Renounce all your doubts, and vibrate upon the Supreme Lord God.
ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।
ਤਜਿ = ਤਜ ਕੇ। ਭਜਿਓ = ਭਜਿਆ ਹੈ, ਸਿਮਰਿਆ ਹੈ।ਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ,
 
कहु नानक अटल इहु धरमु ॥४॥८०॥१४९॥
Kaho Nānak atal ih ḏẖaram. ||4||80||149||
Says Nanak, this path of Dharma is eternal and unchanging. ||4||80||149||
ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।
ਅਟਲ = ਅ-ਟਲ, ਕਦੇ ਨ ਟਲਣ ਵਾਲਾ ॥੪॥ਹੇ ਨਾਨਕ! (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ ॥੪॥੮੦॥੧੪੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
करि किरपा भेटे गुर सोई ॥
Kar kirpā bẖete gur so▫ī.
The Lord bestowed His Mercy, and led me to meet the Guru.
ਉਸ ਸਾਹਿਬ ਨੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲ ਦਿੱਤਾ ਹੈ।
ਕਰਿ = ਕਰੇ, ਕਰਦਾ ਹੈ। ਭੇਟੇ = ਮਿਲਦਾ ਹੈ। ਗੁਰ = ਗੁਰੂ ਨੂੰ। ਸੋਈ = ਉਹੀ।(ਪਰ) ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ।
 
तितु बलि रोगु न बिआपै कोई ॥१॥
Ŧiṯ bal rog na bi▫āpai ko▫ī. ||1||
By His power, no disease afflicts me. ||1||
ਉਸ ਦੀ ਤਾਕਤ ਦਾ ਸਦਕਾ ਮੈਨੂੰ ਕੋਈ ਬੀਮਾਰੀ ਨਹੀਂ ਚਿਮੜਦੀ।
ਤਿਤੁ = ਉਸ ਦੀ ਰਾਹੀਂ। ਤਿਤੁ ਬਲਿ = ਉਸ (ਆਤਮਕ) ਬਲ ਦੀ ਰਾਹੀਂ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ॥੧॥(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਬਲ ਪੈਦਾ ਹੁੰਦਾ ਹੈ) ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
 
राम रमण तरण भै सागर ॥
Rām ramaṇ ṯaraṇ bẖai sāgar.
Remembering the Lord, I cross over the terrifying world-ocean.
ਵਿਅਪਕ ਸੁਆਮੀ ਦਾ ਆਰਾਧਨ ਕਰਨ ਨਾਲ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
ਰਮਣ = ਸਿਮਰਨ। ਤਰਣ = ਪਾਰ ਲੰਘ ਜਾਣਾ। ਭੈ ਸਾਗਰ = ਸੰਸਾਰ-ਸਮੁੰਦਰ।ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
 
सरणि सूर फारे जम कागर ॥१॥ रहाउ ॥
Saraṇ sūr fāre jam kāgar. ||1|| rahā▫o.
In the Sanctuary of the spiritual warrior, the account books of the Messenger of Death are torn up. ||1||Pause||
ਸੂਰਮੇ ਗੁਰਾਂ ਦੀ ਸਰਪਰਸਤੀ ਰਾਹੀਂ ਮੌਤ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਠਹਿਰਾਉ।
ਸੂਰ = ਸੂਰਮਾ (ਗੁਰੂ)। ਫਾਰੇ = ਪਾੜੇ ਜਾਂਦੇ ਹਨ। ਜਮ ਕਾਗਰ = ਜਮਾਂ ਦੇ ਕਾਗ਼ਜ਼, ਜਮਾਂ ਦੇ ਲੇਖੇ, ਆਤਮਕ ਮੌਤ ਲਿਆਉਣ ਵਾਲੇ ਸੰਸਕਾਰ ॥੧॥ਸੂਰਮੇ ਗੁਰੂ ਦੀ ਸਰਨ ਪਿਆਂ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ, (ਆਤਮਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ) ॥੧॥ ਰਹਾਉ॥
 
सतिगुरि मंत्रु दीओ हरि नाम ॥
Saṯgur manṯar ḏī▫o har nām.
The True Guru has given me the Mantra of the Lord's Name.
ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ।
ਸਤਿਗੁਰਿ = ਸਤਿਗੁਰੂ ਨੇ।(ਜਿਸ ਮਨੁੱਖ ਨੂੰ) ਸਤਿਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ,
 
इह आसर पूरन भए काम ॥२॥
Ih āsar pūran bẖa▫e kām. ||2||
By this Support, my affairs have been resolved. ||2||
ਇਸ ਆਸਰੇ ਦੁਆਰਾ ਮੇਰੇ ਕਾਰਜ ਰਾਸ ਹੋ ਗਏ ਹਨ।
ਆਸਰ = ਆਸਰੇ ॥੨॥ਇਸ ਨਾਮ-ਮੰਤ੍ਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ ॥੨॥
 
जप तप संजम पूरी वडिआई ॥
Jap ṯap sanjam pūrī vadi▫ā▫ī.
Meditation, self-discipline, self-control and perfect greatness,
ਮੈਨੂੰ ਸਿਮਰਨ, ਕਰੜੀ ਘਾਲ, ਸਵੈ-ਰੋਕਥਾਮ ਅਤੇ ਪੂਰਨ ਪ੍ਰਭਤਾ ਪ੍ਰਾਪਤ ਹੋ ਗਏ,
ਸੰਜਮ = ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਯਤਨ।(ਜਿਸ ਮਨੁੱਖ ਉਤੇ) ਸਤਿਗੁਰੂ ਜੀ ਕਿਰਪਾਲ ਹੋਏ, ਜਿਸ ਦੇ ਮਦਦਗਾਰ ਪ੍ਰਭੂ ਜੀ ਬਣ ਗਏ,
 
गुर किरपाल हरि भए सहाई ॥३॥
Gur kirpāl har bẖa▫e sahā▫ī. ||3||
were obtained when the Merciful Lord, the Guru, became my Help and Support. ||3||
ਜਦ, ਸਹਾਇਕ, ਗੁਰੂ-ਵਾਹਿਗੁਰੂ ਮਿਹਰਬਾਨ ਹੋ ਗਏ।
ਸਹਾਈ = ਮਦਦ ਕਰਨ ਵਾਲੇ ॥੩॥ਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ॥੩॥
 
मान मोह खोए गुरि भरम ॥
Mān moh kẖo▫e gur bẖaram.
The Guru has dispelled pride, emotional attachment and superstition.
ਮੇਰਾ ਹੰਕਾਰ, ਸੰਸਾਰੀ ਮਮਤਾ ਅਤੇ ਸੰਦੇਹ ਗੁਰਾਂ ਨਵਿਰਤ ਕਰ ਦਿਤੇ ਹਨ।
ਗੁਰਿ = ਗੁਰੂ ਨੇ।ਉਸ ਨੂੰ ਪਾਰਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿੱਸ ਪਏ,
 
पेखु नानक पसरे पारब्रहम ॥४॥८१॥१५०॥
Pekẖ Nānak pasre pārbarahm. ||4||81||150||
Nanak sees the Supreme Lord God pervading everywhere. ||4||81||150||
ਨਾਨਕ ਪਰਮ-ਪ੍ਰਭੂ ਨੂੰ ਹਰ ਜਗ੍ਹਾ ਵਿਆਪਕ ਵੇਖਦਾ ਹੈ।
ਪੇਖੁ = ਵੇਖ। ਨਾਨਕ = ਹੇ ਨਾਨਕ! ਪਸਰੇ = ਵਿਆਪਕ ॥੪॥ਹੇ ਨਾਨਕ! ਵੇਖ, ਗੁਰੂ ਨੇ ਜਿਸ ਮਨੁੱਖ ਦੇ ਅਹੰਕਾਰ ਮੋਹ ਆਦਿਕ ਭਰਮ ਨਾਸ ਕਰ ਦਿੱਤੇ ॥੪॥੮੧॥੧੫੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
बिखै राज ते अंधुला भारी ॥
Bikẖai rāj ṯe anḏẖulā bẖārī.
The blind beggar is better off than the vicious king.
ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।
ਬਿਖੈ ਰਾਜ ਤੇ = ਵਿਸ਼ਿਆਂ ਦੇ ਪ੍ਰਭਾਵ ਨਾਲ। ਅੰਧੁਲਾ = (ਵਿਕਾਰਾਂ ਵਿਚ) ਅੰਨ੍ਹਾ।ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ)
 
दुखि लागै राम नामु चितारी ॥१॥
Ḏukẖ lāgai rām nām cẖiṯārī. ||1||
Overcome by pain, the blind man invokes the Lord's Name. ||1||
ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।
ਦੁਖਿ = ਦੁੱਖ ਵਿਚ। ਲਾਗੈ = ਲੱਗਦਾ ਹੈ, ਫਸਦਾ ਹੈ। ਚਿਤਾਰੀ = ਚਿਤਾਰਦਾ ਹੈ ॥੧॥(ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ ॥੧॥
 
तेरे दास कउ तुही वडिआई ॥
Ŧere ḏās ka▫o ṯuhī vadi▫ā▫ī.
You are the glorious greatness of Your slave.
ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।
ਕਉ = ਨੂੰ, ਵਾਸਤੇ। ਤੁਹੀ = ਤੂੰ ਹੀ, ਤੇਰਾ ਨਾਮ ਹੀ।(ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ।
 
माइआ मगनु नरकि लै जाई ॥१॥ रहाउ ॥
Mā▫i▫ā magan narak lai jā▫ī. ||1|| rahā▫o.
The intoxication of Maya leads the others to hell. ||1||Pause||
ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।
ਮਗਨੁ = ਮਸਤ। ਨਰਕਿ = ਨਰਕ ਵਿਚ ॥੧॥(ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ॥੧॥ ਰਹਾਉ॥
 
रोग गिरसत चितारे नाउ ॥
Rog girsaṯ cẖiṯāre nā▫o.
Gripped by disease, they invoke the Name.
ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
ਗਿਰਸਤ = ਘਿਰਿਆ ਹੋਇਆ।ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ,
 
बिखु माते का ठउर न ठाउ ॥२॥
Bikẖ māṯe kā ṯẖa▫ur na ṯẖā▫o. ||2||
But those who are intoxicated with vice shall find no home, no place of rest. ||2||
ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।
ਬਿਖੁ = (ਵਿਕਾਰਾਂ ਦੀ) ਜ਼ਹਰ। ਮਾਤੇ ਕਾ = ਮਸਤ ਹੋਏ ਹੋਏ ਦਾ। ਠਉਰ ਠਾਉ = ਥਾਂ-ਥਿੱਤਾ, ਨਾਮ-ਨਿਸ਼ਾਨ ॥੨॥ਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ॥੨॥
 
चरन कमल सिउ लागी प्रीति ॥
Cẖaran kamal si▫o lāgī parīṯ.
One who is in love with the Lord's Lotus Feet,
ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,
ਸਿਉ = ਨਾਲ। ਆਨ = {अन्य} ਹੋਰ ਹੋਰ।(ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ,
 
आन सुखा नही आवहि चीति ॥३॥
Ān sukẖā nahī āvahi cẖīṯ. ||3||
does not think of any other comforts. ||3||
ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
ਚੀਤਿ = ਚਿੱਤ ਵਿਚ ॥੩॥ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥
 
सदा सदा सिमरउ प्रभ सुआमी ॥
Saḏā saḏā simra▫o parabẖ su▫āmī.
Forever and ever, meditate on God, your Lord and Master.
ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।
ਸਿਮਰਉ = ਮੈ ਸਿਮਰਾਂ। ਪ੍ਰਭ = ਹੇ ਪ੍ਰਭੂ।ਸੁਆਮੀ! ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।
 
मिलु नानक हरि अंतरजामी ॥४॥८२॥१५१॥
Mil Nānak har anṯarjāmī. ||4||82||151||
O Nanak, meet with the Lord, the Inner-knower, the Searcher of hearts. ||4||82||151||
ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।
ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ॥੪॥ਹੇ ਨਾਨਕ! (ਅਰਦਾਸ ਕਰ ਤੇ ਆਖ)-ਹੇ ਪ੍ਰਭੂ! ਹੇ ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ ॥੪॥੮੨॥੧੫੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
आठ पहर संगी बटवारे ॥
Āṯẖ pahar sangī batvāre.
Twenty-four hours a day, the highway robbers are my companions.
ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।
ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ।(ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ।)
 
करि किरपा प्रभि लए निवारे ॥१॥
Kar kirpā parabẖ la▫e nivāre. ||1||
Granting His Grace, God has driven them away. ||1||
ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ ॥੧॥(ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ ॥੧॥
 
ऐसा हरि रसु रमहु सभु कोइ ॥
Aisā har ras ramhu sabẖ ko▫e.
Everyone should dwell on the Sweet Name of such a Lord.
ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।
ਰਮਹੁ = ਮਾਣੋ। ਸਭੁ ਕੋਇ = ਹਰੇਕ ਜੀਵ।ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ,
 
सरब कला पूरन प्रभु सोइ ॥१॥ रहाउ ॥
Sarab kalā pūran parabẖ so▫e. ||1|| rahā▫o.
God is overflowing with all power. ||1||Pause||
ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।
ਕਲਾ = ਤਾਕਤ। ਸੋਇ = ਉਹ ॥੧॥ਜਿਸ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) ॥੧॥ ਰਹਾਉ॥
 
महा तपति सागर संसार ॥
Mahā ṯapaṯ sāgar sansār.
The world-ocean is burning hot!
ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।
ਤਪਤਿ = ਤਪਸ਼, ਸੜਨ। ਸਾਗਰ = ਸਮੁੰਦਰ।(ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ। (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ)।
 
प्रभ खिन महि पारि उतारणहार ॥२॥
Parabẖ kẖin mėh pār uṯāraṇhār. ||2||
In an instant, God saves us, and carries us across. ||2||
ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।
ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ ॥੨॥ਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ ॥੨॥
 
अनिक बंधन तोरे नही जाहि ॥
Anik banḏẖan ṯore nahī jāhi.
There are so many bonds, they cannot be broken.
ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।
xxx(ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ।
 
सिमरत नाम मुकति फल पाहि ॥३॥
Simraṯ nām mukaṯ fal pāhi. ||3||
Remembering the Naam, the Name of the Lord, the fruit of liberation is obtained. ||3||
ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।
ਸਿਮਰਤ = ਸਿਮਰਦਿਆਂ। ਮੁਕਤਿ = ਖ਼ਲਾਸੀ। ਪਾਹਿ = ਪ੍ਰਾਪਤ ਕਰ ਲੈਂਦੇ ਹਨ ॥੩॥ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ ॥੩॥
 
उकति सिआनप इस ते कछु नाहि ॥
Ukaṯ si▫ānap is ṯe kacẖẖ nāhi.
By clever devices, nothing is accomplished.
ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।
ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}।ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ।
 
करि किरपा नानक गुण गाहि ॥४॥८३॥१५२॥
Kar kirpā Nānak guṇ gāhi. ||4||83||152||
Grant Your Grace to Nanak, that he may sing the Glories of God. ||4||83||152||
ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!
ਕਰਿ ਕਿਰਪਾ = ਮਿਹਰ ਕਰ। ਗਾਹਿ = ਗਾ ਸਕਦੇ ਹਨ ॥੪॥ਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ॥੪॥੮੩॥੧੫੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
थाती पाई हरि को नाम ॥
Thāṯī pā▫ī har ko nām.
Those who obtain the wealth of the Lord's Name
ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,
ਥਾਤੀ = ਧਨ ਦੀ ਥੈਲੀ। ਕੋ = ਦਾ।(ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ,
 
बिचरु संसार पूरन सभि काम ॥१॥
Bicẖar sansār pūran sabẖ kām. ||1||
move freely in the world; all their affairs are resolved. ||1||
ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਬਿਚਰੁ = ਫਿਰ ਤੁਰ। ਸਭਿ = ਸਾਰੇ ॥੧॥ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥
 
वडभागी हरि कीरतनु गाईऐ ॥
vadbẖāgī har kīrṯan gā▫ī▫ai.
By great good fortune, the Kirtan of the Lord's Praises are sung.
ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
ਵਡ ਭਾਗੀ = ਵੱਡੇ ਭਾਗਾਂ ਨਾਲ।ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ।
 
पारब्रहम तूं देहि त पाईऐ ॥१॥ रहाउ ॥
Pārbarahm ṯūʼn ḏėh ṯa pā▫ī▫ai. ||1|| rahā▫o.
O Supreme Lord God, as You give, so do I receive. ||1||Pause||
ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।
ਪਾਰਬ੍ਰਹਮ = ਹੇ ਪਾਰਬ੍ਰਹਮ! ਤ = ਤਾਂ ॥੧॥ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ॥
 
हरि के चरण हिरदै उरि धारि ॥
Har ke cẖaraṇ hirḏai ur ḏẖār.
Enshrine the Lord's Feet within your heart.
ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।
ਉਰਿ = ਹਿਰਦੇ ਵਿਚ {उरस्}।ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ।
 
भव सागरु चड़ि उतरहि पारि ॥२॥
Bẖav sāgar cẖaṛ uṯrėh pār. ||2||
Get aboard this boat, and cross over the terrifying world-ocean. ||2||
ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਭਵ ਸਾਗਰੁ = ਸੰਸਾਰ-ਸਮੁੰਦਰ। ਚੜਿ = (ਪ੍ਰਭੂ-ਚਰਨਾਂ ਦੇ ਜਹਾਜ਼ ਉਤੇ) ਚੜ੍ਹ ਕੇ ॥੨॥(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
 
साधू संगु करहु सभु कोइ ॥
Sāḏẖū sang karahu sabẖ ko▫e.
Everyone who joins the Saadh Sangat, the Company of the Holy,
ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,
ਸਾਧੂ ਸੰਗੁ = ਗੁਰੂ ਦੀ ਸੰਗਤ। ਸਭੁ ਕੋਇ = ਹਰੇਕ ਮਨੁੱਖ।ਹਰੇਕ ਪ੍ਰਾਣੀ ਗੁਰੂ ਦੀ ਸੰਗਤ ਕਰੋ।
 
सदा कलिआण फिरि दूखु न होइ ॥३॥
Saḏā kali▫āṇ fir ḏūkẖ na ho▫e. ||3||
obtains eternal peace; pain does not afflict them any longer. ||3||
ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।
ਕਲਿਆਣ = ਸੁਖ ॥੩॥(ਗੁਰੂ ਦੀ ਸੰਗਤ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥
 
प्रेम भगति भजु गुणी निधानु ॥
Parem bẖagaṯ bẖaj guṇī niḏẖān.
With loving devotional worship, meditate on the treasure of excellence.
ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।
ਗੁਣੀ ਨਿਧਾਨੁ = ਗੁਣਾਂ ਦਾ ਖ਼ਜਾਨਾ ਪ੍ਰਭੂ।ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ,
 
नानक दरगह पाईऐ मानु ॥४॥८४॥१५३॥
Nānak ḏargėh pā▫ī▫ai mān. ||4||84||153||
O Nanak, you shall be honored in the Court of the Lord. ||4||84||153||
ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
ਮਾਨੁ = ਆਦਰ ॥੪॥ਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जलि थलि महीअलि पूरन हरि मीत ॥
Jal thal mahī▫al pūran har mīṯ.
The Lord, our Friend, is totally pervading the water, the land and the skies.
ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।
ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ।ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ,
 
भ्रम बिनसे गाए गुण नीत ॥१॥
Bẖaram binse gā▫e guṇ nīṯ. ||1||
Doubts are dispelled by continually singing the Lord's Glorious Praises. ||1||
ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।
ਨੀਤ = ਸਦਾ। ਭ੍ਰਮ = ਭਟਕਣ ॥੧॥ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ॥੧॥
 
ऊठत सोवत हरि संगि पहरूआ ॥
Ūṯẖaṯ sovaṯ har sang pahrū▫ā.
While rising up, and while lying down in sleep, the Lord is always with you, watching over you.
ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।
ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ,
 
जा कै सिमरणि जम नही डरूआ ॥१॥ रहाउ ॥
Jā kai simraṇ jam nahī darū▫ā. ||1|| rahā▫o.
Remembering Him in meditation, the fear of Death departs. ||1||Pause||
ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।
xxx॥੧॥ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੧॥ ਰਹਾਉ॥
 
चरण कमल प्रभ रिदै निवासु ॥
Cẖaraṇ kamal parabẖ riḏai nivās.
With God's Lotus Feet abiding in the heart,
ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,
ਰਿਦੈ = ਹਿਰਦੈ ਵਿਚ।ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ,