Sri Guru Granth Sahib Ji

Ang: / 1430

Your last visited Ang:

सगल दूख का होइआ नासु ॥२॥
Sagal ḏūkẖ kā ho▫i▫ā nās. ||2||
all suffering comes to an end. ||2||
ਸਾਰੇ ਦੁਖੜੇ ਮੁਕ ਜਾਂਦੇ ਹਨ।
xxx॥੨॥ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥
 
आसा माणु ताणु धनु एक ॥
Āsā māṇ ṯāṇ ḏẖan ek.
The One Lord is my hope, honor, power and wealth.
ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।
ਏਕ = ਇਕ ਪਰਮਾਤਮਾ ਦੀ।ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ।
 
साचे साह की मन महि टेक ॥३॥
Sācẖe sāh kī man mėh tek. ||3||
Within my mind is the Support of the True Banker. ||3||
ਮੇਰੇ ਚਿੱਤ ਅੰਦਰ ਸੱਚੇ ਸਾਹੂਕਾਰ ਦਾ ਹੀ ਆਸਰਾ ਹੈ।
ਟੇਕ = ਸਹਾਰਾ ॥੩॥ਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ॥੩॥
 
महा गरीब जन साध अनाथ ॥
Mahā garīb jan sāḏẖ anāth.
I am the poorest and most helpless servant of the Holy.
ਸੁਆਮੀ ਦੇ ਸੰਤਾਂ ਵਿਚੋਂ ਮੈਂ ਇਕ ਪਰਮ ਗਰੀਬੜਾ ਤੇ ਮਿੱਤ੍ਰ-ਬਿਹੁਨ ਪੁਰਸ਼ ਹਾਂ।
ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ। ਅਨਾਥ = ਨਿਆਸਰੇ।(ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ)
 
नानक प्रभि राखे दे हाथ ॥४॥८५॥१५४॥
Nānak parabẖ rākẖe ḏe hāth. ||4||85||154||
O Nanak, giving me His Hand, God has protected me. ||4||85||154||
ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!
ਪ੍ਰਭਿ = ਪ੍ਰਭੂ ਨੇ ॥੪॥ਹੇ ਨਾਨਕ! ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ॥੪॥੮੫॥੧੫੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
हरि हरि नामि मजनु करि सूचे ॥
Har har nām majan kar sūcẖe.
Taking my cleansing bath in the Name of the Lord, Har, Har, I have been purified.
ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਇਸ਼ਨਾਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ।
ਨਾਮਿ = ਨਾਮ ਵਿਚ, ਨਾਮ (-ਤੀਰਥ) ਵਿਚ। ਮਜਨੁ = ਇਸ਼ਨਾਨ। ਕਰਿ = ਕਰ ਕੇ। ਸੂਚੇ = ਸੁੱਚੇ, ਪਵਿਤ੍ਰ।ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)।
 
कोटि ग्रहण पुंन फल मूचे ॥१॥ रहाउ ॥
Kot garahaṇ punn fal mūcẖe. ||1|| rahā▫o.
Its reward surpasses the giving of charity at millions of solar eclipses. ||1||Pause||
ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।
ਕੋਟਿ = ਕ੍ਰੋੜਾਂ। ਮੂਚੇ = ਬਹੁਤ, ਵਧੀਕ ॥੧॥(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ॥੧॥ ਰਹਾਉ॥
 
हरि के चरण रिदे महि बसे ॥
Har ke cẖaraṇ riḏe mėh base.
With the Lord's Feet abiding in the heart,
ਵਾਹਿਗੁਰੂ ਦੇ ਚਰਨ ਅੰਤਹਕਰਨ ਅੰਦਰ ਟਿਕਾਉਣ ਦੁਆਰਾ,
xxx(ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ,
 
जनम जनम के किलविख नसे ॥१॥
Janam janam ke kilvikẖ nase. ||1||
the sinful mistakes of countless incarnations are removed. ||1||
ਅਨੇਕਾ ਪੈਦਾਇਸ਼ਾਂ ਦੇ ਪਾਪ ਦੌੜ ਜਾਂਦੇ ਹਨ।
ਕਿਲਵਿਖ = ਪਾਪ ॥੧॥ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ ॥੧॥
 
साधसंगि कीरतन फलु पाइआ ॥
Sāḏẖsang kīrṯan fal pā▫i▫ā.
I have obtained the reward of the Kirtan of the Lord's Praises, in the Saadh Sangat, the Company of the Holy.
ਸਤਿਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਇਨਾਮ ਇਕਰਾਮ ਮੈਨੂੰ ਮਿਲ ਗਿਆ ਹੈ,
ਸੰਗਿ = ਸੰਗਤ ਵਿਚ।(ਜਿਸ ਮਨੁੱਖ ਨੇ) ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ,
 
जम का मारगु द्रिसटि न आइआ ॥२॥
Jam kā mārag ḏarisat na ā▫i▫ā. ||2||
I no longer have to gaze upon the way of death. ||2||
ਅਤੇ ਇਸ ਲਈ ਮੌਤ ਦਾ ਰਸਤਾ ਮੇਰੀ ਨਿਗ੍ਹਾਂ ਹੀ ਨਹੀਂ ਪੈਦਾ।
ਮਾਰਗੁ = ਰਸਤਾ ॥੨॥ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ॥੨॥
 
मन बच क्रम गोविंद अधारु ॥
Man bacẖ karam govinḏ aḏẖār.
In thought, word and deed, seek the Support of the Lord of the Universe;
ਹੈ ਬੰਦੇ! ਆਪਦੇ ਖਿਆਲ, ਬਚਨ ਅਤੇ ਅਮਲ ਅੰਦਰ ਸ੍ਰਿਸ਼ਟੀ ਦੇ ਸੁਆਮੀ ਦਾ ਆਸਰਾ ਸੰਭਾਲ
ਬਚ = ਬਚਨ। ਕ੍ਰਮ = ਕਰਮ, ਕੰਮ। ਅਧਾਰੁ = ਆਸਰਾ।(ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ,
 
ता ते छुटिओ बिखु संसारु ॥३॥
Ŧā ṯe cẖẖuti▫o bikẖ sansār. ||3||
thus you shall be saved from the poisonous world-ocean. ||3||
ਅਤੇ ਉਸ ਨਾਲ ਤੂੰ ਜਹਿਰੀਲੀ ਦੁਨੀਆਂ ਤੋਂ ਖਲਾਸੀ ਪਾ ਜਾਵੇਗਾ।
ਤਾ ਤੇ = ਉਸ ਤੋਂ। ਬਿਖੁ = ਜ਼ਹਰ ॥੩॥ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥
 
करि किरपा प्रभि कीनो अपना ॥
Kar kirpā parabẖ kīno apnā.
Granting His Grace, God has made me His Own.
ਆਪਣੀ ਦਇਆ ਦੁਆਰਾ ਸਾਹਿਬ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਪ੍ਰਭਿ = ਪ੍ਰਭੂ ਨੇ।ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,
 
नानक जापु जपे हरि जपना ॥४॥८६॥१५५॥
Nānak jāp jape har japnā. ||4||86||155||
Nanak chants and meditates on the Chant of the Lord's Name. ||4||86||155||
ਨਾਨਕ! ਸਿਮਰਨ-ਯੋਗ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰਦਾ ਹੈ।
ਜਪੇ = ਜਪਦਾ ਹੈ ॥੪॥ਹੇ ਨਾਨਕ! ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ ॥੪॥੮੬॥੧੫੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਿਸਾਹੀ ਪੰਜਵੀ।
xxxxxx
 
पउ सरणाई जिनि हरि जाते ॥
Pa▫o sarṇā▫ī jin har jāṯe.
Seek the Sanctuary of those who have come to know the Lord.
ਤੂੰ ਉਹਨਾਂ ਦੀ ਪਨਾਹ ਲੈ ਜਿਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕੀਤਾ ਹੈ।
ਜਿਨਿ = ਜਿਸ (ਮਨੁੱਖ) ਨੇ। ਹਰਿ ਜਾਤੇ = ਹਰੀ ਨਾਲ ਡੂੰਘੀ ਸਾਂਝ ਪਾਈ ਹੈ।ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ਉਸ ਦੀ ਸਰਨ ਪਿਆ ਰਹੁ,
 
मनु तनु सीतलु चरण हरि राते ॥१॥
Man ṯan sīṯal cẖaraṇ har rāṯe. ||1||
Your mind and body shall become cool and peaceful, imbued with the Feet of the Lord. ||1||
ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਂਦੇ ਹਨ, ਜੇਕਰ ਆਦਮੀ ਵਾਹਿਗੁਰੂ ਦੇ ਚਰਨਾ ਨਾਲ ਰੰਗਿਆ ਜਾਵੇ।
ਸੀਤਲੁ = ਠੰਢਾ, ਸ਼ਾਂਤ। ਰਾਤੇ = ਰੱਤਿਆਂ, ਪਿਆਰ ਪਾਇਆਂ ॥੧॥(ਕਿਉਂਕਿ) ਪ੍ਰਭੂ-ਚਰਨਾਂ ਵਿਚ ਪਿਆਰ ਪਾਇਆਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ (ਭਾਵ, ਹਰੇਕ ਇੰਦ੍ਰਾ) ਸ਼ਾਂਤ ਹੋ ਜਾਂਦਾ ਹੈ ॥੧॥
 
भै भंजन प्रभ मनि न बसाही ॥
Bẖai bẖanjan parabẖ man na basāhī.
If God, the Destroyer of fear, does not dwell within your mind,
ਡਰ ਦੇ ਨਾਸ ਕਰਨਹਾਰ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ,
ਭੈ ਭੰਜਨ ਪ੍ਰਭ = ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ। ਨ ਬਸਾਹੀ = ਜੇਹੜੇ ਮਨੁੱਖ ਨਹੀਂ ਵਸਾਂਦੇ, ਬਸਾਹਿ।(ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ,
 
डरपत डरपत जनम बहुतु जाही ॥१॥ रहाउ ॥
Darpaṯ darpaṯ janam bahuṯ jāhī. ||1|| rahā▫o.
you shall spend countless incarnations in fear and dread. ||1||Pause||
ਤ੍ਰਾਹ ਅਤੇ ਭੈ ਦੇ ਵਿੱਚ ਤੇਰੇ ਅਨੇਕਾ ਜੀਵਨ ਲੰਘ ਜਾਣਗੇ। ਠਹਿਰਾਉ।
ਜਾਹੀ = ਜਾਹਿ, ਲੰਘ ਜਾਂਦੇ ਹਨ ॥੧॥ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ॥੧॥ ਰਹਾਉ॥
 
जा कै रिदै बसिओ हरि नाम ॥
Jā kai riḏai basi▫o har nām.
Those who have the Lord's Name dwelling within their hearts
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ,
ਰਿਦੈ = ਹਿਰਦੇ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
 
सगल मनोरथ ता के पूरन काम ॥२॥
Sagal manorath ṯā ke pūran kām. ||2||
have all their desires and tasks fulfilled. ||2||
ਉਸ ਦੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
ਤਾ ਕੇ = ਉਸ ਦੇ ॥੨॥ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੨॥
 
जनमु जरा मिरतु जिसु वासि ॥
Janam jarā miraṯ jis vās.
Birth, old age and death are in His Power,
ਜਿਸ ਦੇ ਅਖਤਿਆਰ ਵਿੱਚ ਹੈ, ਪੈਦਾਇਸ਼ ਬੁਢੇਪਾ ਤੇ ਮੌਤ,
ਜਨਮੁ = ਜ਼ਿੰਦਗੀ। ਜਰਾ = ਬੁਢੇਪਾ। ਮਿਰਤੁ = ਮੌਤ। ਵਾਸਿ = ਵੱਸ ਵਿਚ।ਸਾਡਾ ਜੀਊਣ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵੱਸ ਵਿਚ ਹੈ,
 
सो समरथु सिमरि सासि गिरासि ॥३॥
So samrath simar sās girās. ||3||
so remember that All-powerful Lord with each breath and morsel of food. ||3||
ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।
ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ ॥੩॥ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ ॥੩॥
 
मीतु साजनु सखा प्रभु एक ॥
Mīṯ sājan sakẖā parabẖ ek.
The One God is my Intimate, Best Friend and Companion.
ਇਕ ਸੁਆਮੀ ਹੀ ਮੇਰਾ ਯਾਰ, ਦੌਸਤ ਅਤੇ ਸਾਥੀ ਹੈ।
ਸਖਾ = ਸਾਥੀ।ਉਸ ਮਾਲਕ-ਪ੍ਰਭੂ ਦਾ ਨਾਮ ਹੀ (ਸਾਡੀ ਜ਼ਿੰਦਗੀ ਦਾ) ਸਹਾਰਾ ਹੈ।
 
नामु सुआमी का नानक टेक ॥४॥८७॥१५६॥
Nām su▫āmī kā Nānak tek. ||4||87||156||
The Naam, the Name of my Lord and Master, is Nanak's only Support. ||4||87||156||
ਮਾਲਕ ਦਾ ਨਾਮ ਹੀ ਨਾਨਕ ਦਾ ਆਸਰਾ ਹੈ।
ਟੇਕ = ਆਸਰਾ, ਸਹਾਰਾ ॥੪॥ਹੇ ਨਾਨਕ! ਇਕ ਪਰਮਾਤਮਾ ਹੀ (ਸਾਡਾ ਜੀਵਾਂ ਦਾ) ਮਿੱਤਰ ਹੈ ਸੱਜਣ ਹੈ ਸਾਥੀ ਹੈ ॥੪॥੮੭॥੧੫੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
बाहरि राखिओ रिदै समालि ॥
Bāhar rākẖi▫o riḏai samāl.
When they are out and about, they keep Him enshrined in their hearts;
ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।
ਬਾਹਰਿ = ਜਗਤ ਨਾਲ ਵਰਤਣ-ਵਿਹਾਰ ਕਰਦਿਆਂ। ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ ਕੇ।ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ,
 
घरि आए गोविंदु लै नालि ॥१॥
Gẖar ā▫e govinḏ lai nāl. ||1||
returning home, the Lord of the Universe is still with them. ||1||
ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।
ਘਰਿ = ਹਿਰਦੇ-ਘਰ ਵਿਚ। ਲੈ ਨਾਲਿ = ਨਾਲ ਲੈ ਕੇ ॥੧॥ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ॥੧॥
 
हरि हरि नामु संतन कै संगि ॥
Har har nām sanṯan kai sang.
The Name of the Lord, Har, Har, is the Companion of His Saints.
ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।
ਸੰਤਨ ਕੈ ਸੰਗਿ = ਸੰਤਾਂ ਦੇ ਨਾਲ।ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ।
 
मनु तनु राता राम कै रंगि ॥१॥ रहाउ ॥
Man ṯan rāṯā rām kai rang. ||1|| rahā▫o.
Their minds and bodies are imbued with the Love of the Lord. ||1||Pause||
ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।
ਰਾਤਾ = ਰੰਗਿਆ ਹੋਇਆ। ਰੰਗਿ = ਰੰਗ ਵਿਚ ॥੧॥ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ॥੧॥ ਰਹਾਉ॥
 
गुर परसादी सागरु तरिआ ॥
Gur parsādī sāgar ṯari▫ā.
By Guru's Grace, one crosses over the world-ocean;
ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,
ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਾਗਰੁ = (ਸੰਸਾਰ-) ਸਮੁੰਦਰ।ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
 
जनम जनम के किलविख सभि हिरिआ ॥२॥
Janam janam ke kilvikẖ sabẖ hiri▫ā. ||2||
the sinful mistakes of countless incarnations are all washed away. ||2||
ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
ਕਿਲਵਿਖ = ਪਾਪ। ਸਭਿ = ਸਾਰੇ। ਹਿਰਿਆ = ਦੂਰ ਕਰ ਲਏ ॥੨॥ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ॥੨॥
 
सोभा सुरति नामि भगवंतु ॥
Sobẖā suraṯ nām bẖagvanṯ.
Honor and intuitive awareness are acquired through the Name of the Lord God.
ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।
ਨਾਮਿ = ਨਾਮ ਵਿਚ। ਭਗਵੰਤੁ = ਭਾਗਾਂ ਵਾਲਾ।ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
 
पूरे गुर का निरमल मंतु ॥३॥
Pūre gur kā nirmal manṯ. ||3||
The Teachings of the Perfect Guru are immaculate and pure. ||3||
ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।
ਮੰਤੁ = ਉਪਦੇਸ਼ ॥੩॥(ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ ॥੩॥
 
चरण कमल हिरदे महि जापु ॥
Cẖaraṇ kamal hirḏe mėh jāp.
Within your heart, meditate on the His Lotus Feet.
ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।
ਜਾਪੁ = ਜਪਦਾ ਰਹੁ।(ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ।
 
नानकु पेखि जीवै परतापु ॥४॥८८॥१५७॥
Nānak pekẖ jīvai parṯāp. ||4||88||157||
Nanak lives by beholding the Lord's Expansive Power. ||4||88||157||
ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।
ਨਾਨਕੁ ਜੀਵੈ = ਨਾਨਕ ਆਤਮਕ ਜੀਵਨ ਹਾਸਲ ਕਰਦਾ ਹੈ। ਪੇਖਿ = ਵੇਖ ਕੇ ॥੪॥ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੮੮॥੧੫੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
धंनु इहु थानु गोविंद गुण गाए ॥
Ḏẖan ih thān govinḏ guṇ gā▫e.
Blessed is this place, where the Glorious Praises of the Lord of the Universe are sung.
ਮੁਬਾਰਕ ਹੈ ਇਹ ਜਗ੍ਹਾ ਜਿਥੇ ਉਹ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰਦੇ ਹਨ।
ਧੰਨੁ = ਭਾਗਾਂ ਵਾਲਾ। ਇਹੁ ਥਾਨੁ = ਇਹ ਹਿਰਦਾ ਥਾਂ।ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ,
 
कुसल खेम प्रभि आपि बसाए ॥१॥ रहाउ ॥
Kusal kẖem parabẖ āp basā▫e. ||1|| rahā▫o.
God Himself bestows peace and pleasure. ||1||Pause||
ਸੁਆਮੀ ਖੁਦ ਉਨ੍ਹਾਂ ਨੂੰ ਸੁਖ ਤੇ ਅਨੰਦ ਅੰਦਰ ਵਰਸਾਉਂਦਾ ਹੈ। ਠਹਿਰਾਉ।
ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ ॥੧॥(ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ ॥੧॥ ਰਹਾਉ॥
 
बिपति तहा जहा हरि सिमरनु नाही ॥
Bipaṯ ṯahā jahā har simran nāhī.
Misfortune occurs where the Lord is not remembered in meditation.
ਮੁਸੀਬਤ ਉਥੇ ਹੇ ਜਿਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ।
ਬਿਪਤਿ = ਮੁਸੀਬਤ।ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ।
 
कोटि अनंद जह हरि गुन गाही ॥१॥
Kot anand jah har gun gāhī. ||1||
There are millions of joys where the Glorious Praises of the Lord are sung. ||1||
ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।
ਕੋਟਿ = ਕ੍ਰੋੜਾਂ। ਗਾਹੀ = ਗਾਏ ਜਾਂਦੇ ਹਨ ॥੧॥ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ॥੧॥
 
हरि बिसरिऐ दुख रोग घनेरे ॥
Har bisri▫ai ḏukẖ rog gẖanere.
Forgetting the Lord, all sorts of pains and diseases come.
ਰੱਬ ਨੂੰ ਭੁਲਾਉਣ ਦੁਆਰਾ ਆਦਮੀ ਨੂੰ ਬਹੁਤੀਆਂ ਤਕਲੀਫਾਂ ਤੇ ਬੀਮਾਰੀਆਂ ਆ ਚਿਮੜਦੀਆਂ ਹਨ।
ਹਰਿ ਬਿਸਰਿਐ = ਹੇ ਹਰੀ ਵਿਸਰ ਜਾਏ। ਘਨੇਰੇ = ਬਹੁਤ।ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ)।
 
प्रभ सेवा जमु लगै न नेरे ॥२॥
Parabẖ sevā jam lagai na nere. ||2||
Serving God, the Messenger of Death will not even approach you. ||2||
ਸੁਆਮੀ ਦੀ ਚਾਕਰੀ ਦੀ ਬਰਕਤ ਨਾਲ ਮੌਤ ਦਾ ਦੂਤ ਪ੍ਰਾਣੀ ਦੇ ਨੇੜੇ ਨਹੀਂ ਢੁਕਦਾ।
ਨੇਰੇ = ਨੇੜੇ ॥੨॥(ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ॥੨॥
 
सो वडभागी निहचल थानु ॥
So vadbẖāgī nihcẖal thān.
Very blessed, stable and sublime is that place,
ਭਾਰੇ ਨਸੀਬਾਂ ਵਾਲੀ ਅਤੇ ਅਸਥਿਰ ਹੈ ਉਹ ਜਗ੍ਹਾ,
ਥਾਨੁ = ਥਾਂ, ਹਿਰਦਾ।ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ,
 
जह जपीऐ प्रभ केवल नामु ॥३॥
Jah japī▫ai parabẖ keval nām. ||3||
where the Name of God alone is chanted. ||3||
ਜਿਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ।
ਜਹ = ਜਿੱਥੇ ॥੩॥ਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ॥੩॥
 
जह जाईऐ तह नालि मेरा सुआमी ॥
Jah jā▫ī▫ai ṯah nāl merā su▫āmī.
Wherever I go, my Lord and Master is with me.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।
ਸੁਆਮੀ = ਮਾਲਕ-ਪ੍ਰਭੂ।ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।
 
नानक कउ मिलिआ अंतरजामी ॥४॥८९॥१५८॥
Nānak ka▫o mili▫ā anṯarjāmī. ||4||89||158||
Nanak has met the Inner-knower, the Searcher of hearts. ||4||89||158||
ਨਾਨਕ ਨੂੰ ਦਿਲਾਂ ਦਾ ਜਾਨਣਹਾਰ ਮਿਲ ਪਿਆ ਹੈ।
ਕਉ = ਨੂੰ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ ॥੪॥੮੯॥੧੫੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जो प्राणी गोविंदु धिआवै ॥
Jo parāṇī govinḏ ḏẖi▫āvai.
That mortal who meditates on the Lord of the Universe,
ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,
ਧਿਆਵੈ = ਧਿਆਉਂਦਾ ਹੈ, ਹਿਰਦੇ ਵਿਚ ਚੇਤੇ ਰੱਖਦਾ ਹੈ।ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,
 
पड़िआ अणपड़िआ परम गति पावै ॥१॥
Paṛi▫ā aṇpaṛi▫ā param gaṯ pāvai. ||1||
whether educated or uneducated, obtains the state of supreme dignity. ||1||
ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥
 
साधू संगि सिमरि गोपाल ॥
Sāḏẖū sang simar gopāl.
In the Saadh Sangat, the Company of the Holy, meditate on the Lord of the World.
ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।
ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ।ਗੁਰੂ ਦੀ ਸੰਗਤ ਵਿਚ (ਰਹਿ ਕੇ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ।
 
बिनु नावै झूठा धनु मालु ॥१॥ रहाउ ॥
Bin nāvai jẖūṯẖā ḏẖan māl. ||1|| rahā▫o.
Without the Name, wealth and property are false. ||1||Pause||
ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ।
xxx॥੧॥ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੧॥ ਰਹਾਉ॥