Sri Guru Granth Sahib Ji

Ang: / 1430

Your last visited Ang:

संतसंगि तह गोसटि होइ ॥
Saṯsang ṯah gosat ho▫e.
In the Society of the Saints, spiritual conversations take place.
ਸਾਧ ਸੰਗਤ ਵਿੱਚ ਉਥੇ ਈਸ਼ਵਰੀ ਕਥਾ ਵਾਰਤਾ ਹੁੰਦੀ ਹੈ,
ਸੰਤ ਸੰਗਿ = ਹਰਿ-ਸੰਤ ਨਾਲ। ਤਹ = ਉਥੇ, ਰਾਮ-ਸਰ ਵਿਚ ਚੁੱਭੀ ਲਾਇਆਂ, ਪ੍ਰਭੂ-ਚਰਨਾਂ ਵਿਚ ਜੁੜਿਆਂ। ਗੋਸਟਿ = ਮਿਲਾਪ।ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ,
 
कोटि जनम के किलविख खोइ ॥२॥
Kot janam ke kilvikẖ kẖo▫e. ||2||
The sinful mistakes of millions of incarnations are erased. ||2||
ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।
ਕਿਲਵਿਖ = ਪਾਪ। ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ ॥੨॥(ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ॥੨॥
 
सिमरहि साध करहि आनंदु ॥
Simrahi sāḏẖ karahi ānanḏ.
The Holy Saints meditate in remembrance, in ecstasy.
ਸੰਤ ਹਰੀ ਨੂੰ ਯਾਦ ਕਰਦੇ ਹਨ ਅਤੇ ਮੌਜਾਂ ਮਾਣਦੇ ਹਨ।
ਸਾਧ = ਗੁਰਮੁਖ ਬੰਦੇ।(ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ,
 
मनि तनि रविआ परमानंदु ॥३॥
Man ṯan ravi▫ā parmānanḏ. ||3||
Their minds and bodies are immersed in supreme ecstasy. ||3||
ਉਨ੍ਹਾਂ ਦੀ ਆਤਮਾ ਅਤੇ ਦੇਹਿ ਮਹਾਨ ਪਰਸੰਨਤਾ ਅੰਦਰ ਗੱਚ ਰਹਿੰਦੇ ਹਨ।
ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿਆ = ਹਰ ਵੇਲੇ ਮੌਜੂਦ। ਪਰਮਾਨੰਦੁ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ॥੩॥ਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ॥੩॥
 
जिसहि परापति हरि चरण निधान ॥
Jisahi parāpaṯ har cẖaraṇ niḏẖān.
Who have obtained the treasure of the Lord's Feet,
ਜਿਸ ਨੇ ਵਾਹਿਗੁਰੂ ਦੇ ਚਰਨਾਂ ਦਾ ਖਜਾਨਾ ਹਾਸਲ ਕੀਤਾ ਹੈ,
ਜਿਸਹਿ = ਜਿਸ ਮਨੁੱਖ ਨੂੰ। ਨਿਧਾਨ = ਖ਼ਜ਼ਾਨੇ।ਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ,
 
नानक दास तिसहि कुरबान ॥४॥९५॥१६४॥
Nānak ḏās ṯisėh kurbān. ||4||95||164||
slave Nanak is a sacrifice to those. ||4||95||164||
ਨੌਕਰ ਨਾਨਕ ਉਸ ਉਤੋਂ ਬਲਿਹਾਰੇ ਜਾਂਦਾ ਹੈ।
xxx॥੪॥ਹੇ ਨਾਨਕ! ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ ॥੪॥੯੫॥੧੬੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
सो किछु करि जितु मैलु न लागै ॥
So kicẖẖ kar jiṯ mail na lāgai.
Do only that, by which no filth or pollution shall stick to you.
ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,
ਜਿਤੁ = ਜਿਸ (ਦੇ ਕਰਨ) ਨਾਲ।ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ,
 
हरि कीरतन महि एहु मनु जागै ॥१॥ रहाउ ॥
Har kīrṯan mėh ehu man jāgai. ||1|| rahā▫o.
Let your mind remain awake and aware, singing the Kirtan of the Lord's Praises. ||1||Pause||
ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।
ਜਾਗੈ = ਜਾਗਦਾ ਰਹੇ, ਵਿਕਾਰਾਂ ਵਲੋਂ ਸੁਚੇਤ ਰਹੇ ॥੧॥ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ॥
 
एको सिमरि न दूजा भाउ ॥
Ėko simar na ḏūjā bẖā▫o.
Meditate in remembrance on the One Lord; do not be in love with duality.
ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।
ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ।
 
संतसंगि जपि केवल नाउ ॥१॥
Saṯsang jap keval nā▫o. ||1||
In the Society of the Saints, chant only the Name. ||1||
ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।
ਸੰਗਿ = ਸੰਗਤ ਵਿਚ ॥੧॥ਸਾਧ ਸੰਗਤ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥
 
करम धरम नेम ब्रत पूजा ॥
Karam ḏẖaram nem baraṯ pūjā.
The karma of good actions, the Dharma of righteous living, religious rituals, fasts and worship -
ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,
xxx(ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-
 
पारब्रहम बिनु जानु न दूजा ॥२॥
Pārbarahm bin jān na ḏūjā. ||2||
practice these, but do not know any other than the Supreme Lord God. ||2||
ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।
ਜਾਨੁ ਨ = ਨਾਹ ਸਮਝ ॥੨॥ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥
 
ता की पूरन होई घाल ॥
Ŧā kī pūran ho▫ī gẖāl.
The works are brought to fruition,
ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ,
ਘਾਲ = ਮਿਹਨਤ।(ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ,
 
जा की प्रीति अपुने प्रभ नालि ॥३॥
Jā kī parīṯ apune parabẖ nāl. ||3||
who place their love in God. ||3||
ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।
ਜਾ ਕੀ = ਜਿਸ (ਮਨੁੱਖ) ਦੀ ॥੩॥ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥
 
सो बैसनो है अपर अपारु ॥
So baisno hai apar apār.
Infinitely invaluable is that Vaishnaav, that worshipper of Vishnu,
ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,
ਬੈਸਨੋ = ਵਿਸ਼ਨੂ ਦਾ ਭਗਤ। ਅਪਰ ਅਪਾਰੁ = ਪਰੇ ਤੋਂ ਪਰੇ, ਬਹੁਤ ਸ੍ਰੇਸ਼ਟ।(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,
 
कहु नानक जिनि तजे बिकार ॥४॥९६॥१६५॥
Kaho Nānak jin ṯaje bikār. ||4||96||165||
says Nanak, who has renounced corruption. ||4||96||165||
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।
ਜਿਨਿ = ਜਿਸ ਨੇ ॥੪॥ਹੇ ਨਾਨਕ! ਜਿਸ ਨੇ (ਸਾਧ ਸੰਗਤ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जीवत छाडि जाहि देवाने ॥
Jīvaṯ cẖẖād jāhi ḏevāne.
They desert you even when you are alive, O madman;
ਤੇਰੀ ਜਿੰਦਗੀ ਵਿੱਚ ਹੀ ਸਨਬੰਧੀ ਤੈਨੂੰ ਤਿਆਗ ਜਾਂਦੇ ਹਨ, ਹੈ ਝੱਲੇ।
ਜੀਵਤ = ਜੀਊਂਦਿਆਂ। ਦੇਵਾਨੇ = ਹੇ ਦੀਵਾਨੇ! ਹੇ ਕਮਲੇ ਮਨੁੱਖ!ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ,
 
मुइआ उन ते को वरसांने ॥१॥
Mu▫i▫ā un ṯe ko varsāʼnne. ||1||
what good can they do when someone is dead? ||1||
ਮਰਨ ਮਗਰੋ ਕੀ ਕੋਈ ਜਣਾ ਉਨ੍ਹਾਂ ਤੋਂ ਲਾਭ ਉਠਾ ਸਕਦਾ ਹੈ?
ਉਨ ਤੇ = ਉਹਨਾਂ ਤੋਂ। ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ? ॥੧॥ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥
 
सिमरि गोविंदु मनि तनि धुरि लिखिआ ॥
Simar govinḏ man ṯan ḏẖur likẖi▫ā.
Meditate in remembrance on the Lord of the Universe in your mind and body - this is your pre-ordained destiny.
ਜਿਸ ਦੇ ਲਈ ਐਸਾ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਆਪਦੀ ਆਤਮਾ ਤੇ ਦੇਹਿ ਨਲਾ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰਦਾ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ। ਧੁਰਿ = ਧੁਰ ਤੋਂ। ਲਿਖਿਆ = ਉੱਕਰਿਆ ਹੋਇਆ।ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ,
 
काहू काज न आवत बिखिआ ॥१॥ रहाउ ॥
Kāhū kāj na āvaṯ bikẖi▫ā. ||1|| rahā▫o.
The poison of Maya is of no use at all. ||1||Pause||
ਪ੍ਰਾਣ-ਨਾਸਕ ਪਾਪ ਕਿਸੇ ਕੰਮ ਨਹੀਂ ਆਉਂਦੇ। ਠਹਿਰਾਉ।
ਬਿਖਿਆ = ਮਾਇਆ ॥੧॥ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ॥
 
बिखै ठगउरी जिनि जिनि खाई ॥
Bikẖai ṯẖag▫urī jin jin kẖā▫ī.
Those who have eaten this poison of deception -
ਜਿਸ ਕਿਸੇ ਨੇ ਠੱਗੀ ਫਰੇਬ ਦੀ ਜ਼ਹਿਰ ਖਾਧੀ ਹੈ,
ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ। ਜਿਨਿ ਜਿਨਿ = ਜਿਸ ਜਿਸ ਨੇ।(ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ,
 
ता की त्रिसना कबहूं न जाई ॥२॥
Ŧā kī ṯarisnā kabahūʼn na jā▫ī. ||2||
their thirst shall never depart. ||2||
ਉਸ ਦੀ ਪਿਆਸ ਕਦਾਚਿੱਤ ਦੂਰ ਨਹੀਂ ਹੁੰਦੀ।
xxx॥੨॥(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
 
दारन दुख दुतर संसारु ॥
Ḏāran ḏukẖ ḏuṯar sansār.
The treacherous world-ocean is filled with terrible pain.
ਕਠਨ ਜਗਤ ਸਮੁੰਦਰ ਭਿਆਨਕ ਦੁਖੜਿਆਂ ਨਾਲ ਭਰਿਆਂ ਹੋਇਆ ਹੈ।
ਦਾਰਨ = ਭਿਆਨਕ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ।
 
राम नाम बिनु कैसे उतरसि पारि ॥३॥
Rām nām bin kaise uṯras pār. ||3||
Without the Lord's Name, how can anyone cross over? ||3||
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਪ੍ਰਾਣੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇਗਾ?
ਉਤਰਸਿ = ਤੂੰ ਪਾਰ ਲੰਘੇਂਗਾ ॥੩॥ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥
 
साधसंगि मिलि दुइ कुल साधि ॥
Sāḏẖsang mil ḏu▫e kul sāḏẖ.
Joining the Saadh Sangat, the Company of the Holy, you shall be saved here and hereafter.
ਸਤਿ ਸੰਗਤ ਨਾਲ ਜੁੜ ਕੇ ਆਪਦੀਆਂ ਦੋਨੋ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਲੈ,
ਦੁਇ ਕੁਲ = ਇਹ ਲੋਕ ਤੇ ਪਰਲੋਕ। ਸਾਧਿ = ਸੰਵਾਰ ਲੈ।ਸਾਧ ਸੰਗਤ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।
 
राम नाम नानक आराधि ॥४॥९७॥१६६॥
Rām nām Nānak ārāḏẖ. ||4||97||166||
O Nanak, worship and adore the Name of the Lord. ||4||97||166||
ਹੇ ਨਾਨਕ! ਸੁਆਮੀ ਦੇ ਨਾਮ ਸਿਮਰਨ ਕਰਨ ਦੁਆਰਾ।
ਆਰਾਧਿ = ਸਿਮਰ ॥੪॥ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
गरीबा उपरि जि खिंजै दाड़ी ॥
Garībā upar jė kẖinjai ḏāṛī.
The bearded emperor who struck down the poor,
ਜੇ ਕੋਈ ਗਰੀਬੜਿਆਂ ਉਤੇ ਆਪਣੀ ਦਾੜ੍ਹੀ ਤੇ ਹੈਕੜ ਨਾਲ ਹੱਥ ਫੇਰਦਾ ਹੈ,
ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ।(ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ,
 
पारब्रहमि सा अगनि महि साड़ी ॥१॥
Pārbarahm sā agan mėh sāṛī. ||1||
has been burnt in the fire by the Supreme Lord God. ||1||
ਤਾਂ ਉਸ ਦਾੜ੍ਹੀ ਨੂੰ ਬੁਲੰਦ ਪ੍ਰਭੂ ਅੱਗ ਵਿੱਚ ਸਾੜ ਸੁੱਟਦਾ ਹੈ।
ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ} ॥੧॥ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥
 
पूरा निआउ करे करतारु ॥
Pūrā ni▫ā▫o kare karṯār.
The Creator administers true justice.
ਸਿਰਜਣਹਾਰ ਮੁਕੰਮਲ ਇਨਸਾਫ ਕਰਦਾ ਹੈ।
ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।
 
अपुने दास कउ राखनहारु ॥१॥ रहाउ ॥
Apune ḏās ka▫o rākẖanhār. ||1|| rahā▫o.
He is the Saving Grace of His slaves. ||1||Pause||
ਉਹ ਆਪਣੇ ਗੋਲੇ ਦੀ ਰਖਿਆ ਕਰਨ ਵਾਲਾ ਹੈ ਠਹਿਰਾਉ।
ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ ॥੧॥ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ॥
 
आदि जुगादि प्रगटि परतापु ॥
Āḏ jugāḏ pargat parṯāp.
In the beginning, and throughout the ages, His glory is manifest.
ਸ਼ੁਰੂ ਤੋਂ ਅਤੇ ਯੁਗਾਂ ਆਦਿਕਾਂ ਦੇ ਆਰੰਭ ਤੋਂ ਉਸ ਦਾ ਤਪ ਤੇਜ ਉਜਾਗਰ ਹੈ।
ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ।(ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ,
 
निंदकु मुआ उपजि वड तापु ॥२॥
Ninḏak mu▫ā upaj vad ṯāp. ||2||
The slanderer died after contracting the deadly fever. ||2||
ਕਲੰਕ ਲਾਉਣ ਵਾਲਾ ਭਾਰੀ ਬੁਖਾਰ ਚਾੜ੍ਹ ਕੇ ਮਰ ਜਾਂਦਾ ਹੈ।
ਮੁਆ = ਆਤਮਕ ਮੌਤੇ ਮਰਦਾ ਹੈ। ਉਪਜਿ = ਉਪਜ ਕੇ। ਤਾਪੁ = ਦੁੱਖ-ਕਲੇਸ਼ ॥੨॥(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥
 
तिनि मारिआ जि रखै न कोइ ॥
Ŧin māri▫ā jė rakẖai na ko▫e.
He is killed, and no one can save him.
ਉਸ ਨੂੰ ਉਸ ਨੇ ਮਾਰਿਆ ਹੈ, ਜਿਸ ਦੇ ਮਾਰੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ।
ਤਿਨਿ = ਉਸ (ਪਰਮਾਤਮਾ) ਨੇ। ਜਿ = ਜਿਸ ਦੇ ਮਾਰੇ ਨੂੰ।(ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ,
 
आगै पाछै मंदी सोइ ॥३॥
Āgai pācẖẖai manḏī so▫e. ||3||
Here and hereafter, his reputation is evil. ||3||
ਏਥੇ ਤੇ ਅੱਗੇ ਭੈੜੀ ਹੈ ਉਸ ਦੀ ਸੂਹਰਤ।
ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਮੰਦੀ ਸੋਇ = ਬਦਨਾਮੀ ॥੩॥(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥
 
अपुने दास राखै कंठि लाइ ॥
Apune ḏās rākẖai kanṯẖ lā▫e.
The Lord hugs His slaves close in His Embrace.
ਆਪਣੇ ਨਫਰਾਂ ਨੂੰ ਪ੍ਰਭੂ ਆਪਣੇ ਗਲੇ ਨਾਲ ਲਾਈ ਰਖਦਾ ਹੈ।
ਕੰਠਿ = ਗਲ ਨਾਲ। ਲਾਇ = ਲਾ ਕੇ।ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)।
 
सरणि नानक हरि नामु धिआइ ॥४॥९८॥१६७॥
Saraṇ Nānak har nām ḏẖi▫ā▫e. ||4||98||167||
Nanak seeks the Lord's Sanctuary, and meditates on the Naam. ||4||98||167||
ਨਾਨਕ ਹਰੀ ਦੀ ਸਰਣਾਗਤ ਸੰਭਾਲਦਾ ਅਤੇ ਉਸਦੇ ਨਾਮ ਦਾ ਸਿਮਰਨ ਕਰਦਾ ਹੈ।
ਨਾਨਕ = ਹੇ ਨਾਨਕ! ॥੪॥ਹੇ ਨਾਨਕ! ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
महजरु झूठा कीतोनु आपि ॥
Mahjar jẖūṯẖā kīṯon āp.
The memorandum was proven to be false by the Lord Himself.
ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।
ਮਹਜਰੁ = (ਅਰਬੀ ਲਫ਼ਜ਼ 'ਮਹਜ਼ਰ') ਮੇਜਰਨਾਮਾ, ਕਿਸੇ ਦੇ ਵਿਰੁੱਧ ਕੀਤੀ ਹੋਈ ਸ਼ਿਕਾਇਤ ਜਿਸ ਉਤੇ ਬਹੁਤਿਆਂ ਦੇ ਦਸਖ਼ਤ ਹੋਣ। ਕੀਤੋਨੁ = ਕੀਤਾ ਉਨ, ਉਸ (ਪਰਮਾਤਮਾ) ਨੇ ਕਰ ਦਿੱਤਾ।(ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ,
 
पापी कउ लागा संतापु ॥१॥
Pāpī ka▫o lāgā sanṯāp. ||1||
The sinner is now suffering in despair. ||1||
ਗੁਨਹਾਗਾਰ ਨੂੰ ਆਪਦਾ ਚਿਮੜ ਗਈ।
ਸੰਤਾਪੁ = ਕਲੇਸ਼ ॥੧॥(ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ ॥੧॥
 
जिसहि सहाई गोबिदु मेरा ॥
Jisahi sahā▫ī gobiḏ merā.
Those who have my Lord of the Universe as their support -
ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,
ਜਿਸਹਿ ਸਹਾਈ = ਜਿਸ ਦੀ ਸਹਾਇਤਾ ਕਰਨ ਵਾਲਾ।ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ,
 
तिसु कउ जमु नही आवै नेरा ॥१॥ रहाउ ॥
Ŧis ka▫o jam nahī āvai nerā. ||1|| rahā▫o.
death does not even approach them. ||1||Pause||
ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।
ਜਮੁ = ਮੌਤ ਦਾ ਡਰ। ਨੇਰਾ = ਨੇੜੇ ॥੧॥ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥ ਰਹਾਉ॥
 
साची दरगह बोलै कूड़ु ॥
Sācẖī ḏargėh bolai kūṛ.
In the True Court, they lie;
ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,
ਕੂੜੁ = ਝੂਠ।ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ,
 
सिरु हाथ पछोड़ै अंधा मूड़ु ॥२॥
Sir hāth pacẖẖoṛe anḏẖā mūṛ. ||2||
the blind fools strike their own heads with their own hands. ||2||
ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।
ਹਾਥ ਪਛੋੜੈ = ਹੱਥਾਂ ਨਾਲ ਪਟਕਦਾ ਹੈ। ਮੂੜੁ = ਮੂਰਖ ॥੨॥ਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥
 
रोग बिआपे करदे पाप ॥
Rog bi▫āpe karḏe pāp.
Sickness afflicts those who commit sins;
ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।
ਬਿਆਪੇ = ਘਿਰੇ ਹੋਏ, ਦਬਾਏ ਹੋਏ।ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।
 
अदली होइ बैठा प्रभु आपि ॥३॥
Aḏlī ho▫e baiṯẖā parabẖ āp. ||3||
God Himself sits as the Judge. ||3||
ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।
ਅਦਲੀ = ਅਦਲ ਕਰਨ ਵਾਲਾ, ਨਿਆਂ ਕਰਨ ਵਾਲਾ ॥੩॥ਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) ॥੩॥
 
अपन कमाइऐ आपे बाधे ॥
Apan kamā▫i▫ai āpe bāḏẖe.
By their own actions, they are bound and gagged.
ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।
ਅਪਨ ਕਮਾਇਐ = ਆਪਣੇ ਕੀਤੇ ਕਰਮਾਂ ਅਨੁਸਾਰ। ਆਪੇ = ਆਪ ਹੀ। ਬਾਧੇ = ਬੱਝੇ ਹੋਏ।ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।
 
दरबु गइआ सभु जीअ कै साथै ॥४॥
Ḏarab ga▫i▫ā sabẖ jī▫a kai sāthai. ||4||
All their wealth is gone, along with their lives. ||4||
ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।
ਦਰਬੁ = ਧਨ। ਸਭੁ = ਸਾਰਾ। ਜੀਅ ਕੈ ਸਾਥੈ = ਜਿੰਦ ਦੇ ਨਾਲ ਹੀ ॥੪॥(ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ ॥੪॥
 
नानक सरनि परे दरबारि ॥
Nānak saran pare ḏarbār.
Nanak has taken to the Sanctuary of the Lord's Court;
ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।
xxxਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ,
 
राखी पैज मेरै करतारि ॥५॥९९॥१६८॥
Rākẖī paij merai karṯār. ||5||99||168||
my Creator has preserved my honor. ||5||99||168||
ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।
xxx॥੫॥ਹੇ ਨਾਨਕ! ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ ॥੫॥੯੯॥੧੬੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जन की धूरि मन मीठ खटानी ॥
Jan kī ḏẖūr man mīṯẖ kẖatānī.
The dust of the feet of the humble beings is so sweet to my mind.
ਸਾਧੂ ਦੇ ਪੈਰਾਂ ਦੀ ਖਾਕ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
ਮੀਠ ਖਟਾਨੀ = ਮਿੱਠੀ ਲੱਗੀ ਹੈ।ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ,
 
पूरबि करमि लिखिआ धुरि प्रानी ॥१॥ रहाउ ॥
Pūrab karam likẖi▫ā ḏẖur parānī. ||1|| rahā▫o.
Perfect karma is the mortal's pre-ordained destiny. ||1||Pause||
ਜੀਵ ਦੀ (ਮੇਰੀ) ਕਿਸਮਤ ਵਿੱਚ, ਆਦਿ ਪੁਰਖ ਨੇ ਮੁਢ ਤੋਂ ਐਸਾ ਲਿਖਿਆ ਹੋਇਆ ਸੀ। ਠਹਿਰਾਉ।
ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਤੋਂ ॥੧॥ਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ॥