Sri Guru Granth Sahib Ji

Ang: / 1430

Your last visited Ang:

अह्मबुधि मन पूरि थिधाई ॥
Ahaʼn▫buḏẖ man pūr thiḏẖā▫ī.
The mind is overflowing with the greasy dirt of egotistical pride.
ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।
ਅਹੰਬੁਧਿ = ਹਉ ਹਉ ਕਰਨ ਵਾਲੀ ਬੁੱਧੀ। ਮਨ ਥਿਧਾਈ = ਮਨ ਦੀ ਥਿੰਧਾਈ।ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ।
 
साध धूरि करि सुध मंजाई ॥१॥
Sāḏẖ ḏẖūr kar suḏẖ manjā▫ī. ||1||
With the dust of the feet of the Holy, it is scrubbed clean. ||1||
ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।
ਮੰਜਾਈ = ਮਾਂਜ ਦਿੱਤੀ {ਨੋਟ: ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ} ॥੧॥ਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ॥੧॥
 
अनिक जला जे धोवै देही ॥
Anik jalā je ḏẖovai ḏehī.
The body may be washed with loads of water,
ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,
ਦੇਹੀ = ਸਰੀਰ।ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,
 
मैलु न उतरै सुधु न तेही ॥२॥
Mail na uṯrai suḏẖ na ṯehī. ||2||
and yet its filth is not removed, and it does not become clean. ||2||
ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।
ਤੇਹੀ = ਉਸ ਤਰੀਕੇ ਨਾਲ। ਸੁਧੁ = ਪਵਿਤ੍ਰ {ਲਫ਼ਜ਼ 'ਸੁਧੁ' ਪੁਲਿੰਗ 'ਸੁਧ' ਇਸਤ੍ਰੀ ਲਿੰਗ} ॥੨॥ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ॥੨॥
 
सतिगुरु भेटिओ सदा क्रिपाल ॥
Saṯgur bẖeti▫o saḏā kirpāl.
I have met the True Guru, who is merciful forever.
ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,
ਭੇਟਿਓ = ਮਿਲਿਆ।ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ,
 
हरि सिमरि सिमरि काटिआ भउ काल ॥३॥
Har simar simar kāti▫ā bẖa▫o kāl. ||3||
Meditating, meditating in remembrance on the Lord, I am rid of the fear of death. ||3||
ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।
ਭਉ ਕਾਲ = ਕਾਲ ਦਾ ਭਉ ॥੩॥ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ॥੩॥
 
मुकति भुगति जुगति हरि नाउ ॥
Mukaṯ bẖugaṯ jugaṯ har nā▫o.
Liberation, pleasures and worldly success are all in the Lord's Name.
ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।
ਮੁਕਤਿ = ਮੋਖ। ਭੁਗਤਿ = ਭੋਗ। ਜੁਗਤਿ = ਜੋਗ।ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ।
 
प्रेम भगति नानक गुण गाउ ॥४॥१००॥१६९॥
Parem bẖagaṯ Nānak guṇ gā▫o. ||4||100||169||
With loving devotional worship, O Nanak, sing His Glorious Praises. ||4||100||169||
ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।
xxx॥੪॥ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੪॥੧੦੦॥੧੬੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
जीवन पदवी हरि के दास ॥
Jīvan paḏvī har ke ḏās.
The Lord's slaves attain the highest status of life.
ਵਾਹਿਗੁਰੂ ਦੇ ਗੋਲੇ ਅਮਰ-ਮਰਤਬੇ ਨੂੰ ਪਾ ਲੈਂਦੇ ਹਨ।
ਪਦਵੀ = ਦਰਜਾ। ਜੀਵਨ ਪਦਵੀ = ਉੱਚਾ ਆਤਮਕ ਦਰਜਾ।(ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ,
 
जिन मिलिआ आतम परगासु ॥१॥
Jin mili▫ā āṯam pargās. ||1||
Meeting them, the soul is enlightened. ||1||
ਉਨ੍ਹਾਂ ਨੂੰ ਭੇਟਣ ਦੁਆਰਾ ਆਤਮਾ ਪ੍ਰਕਾਸ਼ ਹੋ ਜਾਂਦੀ ਹੈ।
ਜਿਨ = ਜਿਨ੍ਹਾਂ (ਹਰਿ ਕੇ ਦਾਸਾਂ ਨੂੰ)। ਪਰਗਾਸੁ = ਚਾਨਣ ॥੧॥ਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ ॥੧॥
 
हरि का सिमरनु सुनि मन कानी ॥
Har kā simran sun man kānī.
Those who listen with their mind and ears to the Lord's meditative remembrance,
ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ,
ਮਨ = ਹੇ ਮਨ! ਕਾਨੀ ਸੁਨਿ = ਕੰਨਾਂ ਨਾਲ ਸੁਣ, ਧਿਆਨ ਨਾਲ ਸੁਣ।ਹੇ ਮੇਰੇ ਮਨ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
 
सुखु पावहि हरि दुआर परानी ॥१॥ रहाउ ॥
Sukẖ pāvahi har ḏu▫ār parānī. ||1|| rahā▫o.
are blessed with peace at the Lord's Gate, O mortal. ||1||Pause||
ਅਤੇ ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ ਹੈ ਫਾਨੀ ਬੰਦੇ! ਠਹਿਰਾਉ।
ਹਰਿ ਦੁਆਰਿ = ਹਰੀ ਦੇ ਦਰ ਤੇ ॥੧॥ਹੇ ਪ੍ਰਾਣੀ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ ॥੧॥ ਰਹਾਉ॥
 
आठ पहर धिआईऐ गोपालु ॥
Āṯẖ pahar ḏẖi▫ā▫ī▫ai gopāl.
Twenty-four hours a day, meditate on the Sustainer of the World.
ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।
ਧਿਆਈਐ = ਧਿਆਉਣਾ ਚਾਹੀਦਾ ਹੈ।ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ।
 
नानक दरसनु देखि निहालु ॥२॥१०१॥१७०॥
Nānak ḏarsan ḏekẖ nihāl. ||2||101||170||
O Nanak, gazing on the Blessed Vision of His Darshan, I am enraptured. ||2||101||170||
ਸਾਹਿਬ ਦਾ ਦੀਦਾਰ ਤੱਕਣ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
ਦੇਖਿ = ਦੇਖ ਕੇ। ਨਿਹਾਲੁ = ਪ੍ਰਸੰਨ ॥੨॥(ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ ॥੨॥੧੦੧॥੧੭੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
सांति भई गुर गोबिदि पाई ॥
Sāʼnṯ bẖa▫ī gur gobiḏ pā▫ī.
Peace and tranquility have come; the Guru, the Lord of the Universe, has brought it.
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।
ਗੋਬਿਦਿ = ਗੋਬਿੰਦ ਨੇ। ਗੁਰ ਗੋਬਿਦਿ = ਗੋਬਿੰਦ ਦੇ ਰੂਪ ਗੁਰੂ ਨੇ। ਪਾਈ = ਪਾ ਦਿੱਤੀ, ਬਖ਼ਸ਼ੀ। ਸਾਂਤਿ = ਠੰਢ।ਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ,
 
ताप पाप बिनसे मेरे भाई ॥१॥ रहाउ ॥
Ŧāp pāp binse mere bẖā▫ī. ||1|| rahā▫o.
The burning sins have departed, O my Siblings of Destiny. ||1||Pause||
ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।
ਤਾਪ = ਦੁੱਖ ਕਲੇਸ਼। ਭਾਈ = ਹੇ ਭਾਈ! ॥੧॥ਹੇ ਭਾਈ! ਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ ॥੧॥ ਰਹਾਉ॥
 
राम नामु नित रसन बखान ॥
Rām nām niṯ rasan bakẖān.
With your tongue, continually chant the Lord's Name.
ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।
ਰਸਨ = ਜੀਭ ਨਾਲ।(ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ,
 
बिनसे रोग भए कलिआन ॥१॥
Binse rog bẖa▫e kali▫ān. ||1||
Disease shall depart, and you shall be saved. ||1||
ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।
ਕਲਿਆਨ = ਖ਼ੁਸ਼ੀਆਂ ॥੧॥ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ॥੧॥
 
पारब्रहम गुण अगम बीचार ॥
Pārbarahm guṇ agam bīcẖār.
Contemplate the Glorious Virtues of the Unfathomable Supreme Lord God.
ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।
ਅਗਮ = ਅਪਹੁੰਚ। ਸਾਧੂ ਸੰਗਮਿ = ਗੁਰੂ ਦੀ ਸੰਗਤ ਵਿਚ।ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ,
 
साधू संगमि है निसतार ॥२॥
Sāḏẖū sangam hai nisṯār. ||2||
In the Saadh Sangat, the Company of the Holy, you shall be emancipated. ||2||
ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
ਨਿਸਤਾਰ = ਪਾਰ-ਉਤਾਰਾ ॥੨॥ਗੁਰੂ ਦੀ ਸੰਗਤ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ॥੨॥
 
निरमल गुण गावहु नित नीत ॥
Nirmal guṇ gāvhu niṯ nīṯ.
Sing the Glories of God each and every day;
ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,
ਨਿਤ ਨੀਤ = ਸਦਾ ਹੀ।ਹੇ (ਮੇਰੇ) ਮਿੱਤਰ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ।
 
गई बिआधि उबरे जन मीत ॥३॥
Ga▫ī bi▫āḏẖ ubre jan mīṯ. ||3||
your afflictions shall be dispelled, and you shall be saved, my humble friend. ||3||
ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।
ਬਿਆਧਿ = ਰੋਗ। ਉਬਰੇ = ਬਚ ਗਏ। ਮੀਤ = ਹੇ ਮਿੱਤਰ! ॥੩॥(ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ ॥੩॥
 
मन बच क्रम प्रभु अपना धिआई ॥
Man bacẖ karam parabẖ apnā ḏẖi▫ā▫ī.
In thought, word and deed, I meditate on my God.
ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
ਬਚ = ਬਚਨ। ਕ੍ਰਮ = ਕਰਮ। ਧਿਆਈ = ਮੈਂ ਧਿਆਵਾਂ, ਧਿਆਈਂ।(ਮਿਹਰ ਕਰ) ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਨੂੰ ਸਿਮਰਦਾ ਰਹਾਂ।
 
नानक दास तेरी सरणाई ॥४॥१०२॥१७१॥
Nānak ḏās ṯerī sarṇā▫ī. ||4||102||171||
Slave Nanak has come to Your Sanctuary. ||4||102||171||
ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!
xxx॥੪॥ਦਾਸ ਨਾਨਕ, ਤੇਰਾ ਦਾਸ ਤੇਰੀ ਸਰਨ ਆਇਆ ਹੈ ॥੪॥੧੦੨॥੧੭੧॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
नेत्र प्रगासु कीआ गुरदेव ॥
Neṯar pargās kī▫ā gurḏev.
The Divine Guru has opened his eyes.
ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।
ਪ੍ਰਗਾਸੁ = ਚਾਨਣ। ਗੁਰਦੇਵ = ਹੇ ਗੁਰਦੇਵ!ਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ,
 
भरम गए पूरन भई सेव ॥१॥ रहाउ ॥
Bẖaram ga▫e pūran bẖa▫ī sev. ||1|| rahā▫o.
Doubt has been dispelled; my service has been successful. ||1||Pause||
ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।
xxx॥੧॥ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ॥੧॥ ਰਹਾਉ॥
 
सीतला ते रखिआ बिहारी ॥
Sīṯlā ṯe rakẖi▫ā bihārī.
The Giver of joy has saved him from smallpox.
ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।
ਸੀਤਲਾ = ਮਾਤਾ ਦਾ ਰੋਗ, ਚੀਚਕ। ਤੇ = ਤੋਂ। ਰਖਿਆ = ਬਚਾਇਆ। ਬਿਹਾਰੀ = {विहारिन्} ਹੇ ਸੁੰਦਰ ਪ੍ਰਭੂ!ਹੇ ਸੁੰਦਰ ਸਰੂਪ! ਤੂੰ ਹੀ ਸੀਤਲਾ ਤੋਂ ਬਚਾਇਆ ਹੈ।
 
पारब्रहम प्रभ किरपा धारी ॥१॥
Pārbarahm parabẖ kirpā ḏẖārī. ||1||
The Supreme Lord God has granted His Grace. ||1||
ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।
ਕਿਰਪਾ ਧਾਰੀ = ਕਿਰਪਾ ਧਾਰ ਕੇ ॥੧॥ਹੇ ਪਾਰਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰ ਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ) ॥੧॥
 
नानक नामु जपै सो जीवै ॥
Nānak nām japai so jīvai.
O Nanak, he alone lives, who chants the Naam, the Name of the Lord.
ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ।ਹੇ ਨਾਨਕ! ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,
 
साधसंगि हरि अम्रितु पीवै ॥२॥१०३॥१७२॥
Sāḏẖsang har amriṯ pīvai. ||2||103||172||
In the Saadh Sangat, the Company of the Holy, drink deeply of the Lord's Ambrosial Nectar. ||2||103||172||
ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।
ਸਾਧ ਸੰਗਿ = ਸਾਧ ਸੰਗਤ ਵਿਚ ॥੨॥(ਕਿਉਂਕਿ) ਉਹ ਸਾਧ ਸੰਗਤ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ॥੨॥੧੦੩॥੧੭੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪਜੰਵੀ।
xxxxxx
 
धनु ओहु मसतकु धनु तेरे नेत ॥
Ḏẖan oh masṯak ḏẖan ṯere neṯ.
Blessed is that forehead, and blessed are those eyes;
ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।
ਧਨੁ = ਭਾਗਾਂ ਵਾਲਾ। ਮਸਤਕੁ = ਮੱਥਾ। ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ। ਨੇਤ = ਅੱਖਾਂ। ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ)।(ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ)।
 
धनु ओइ भगत जिन तुम संगि हेत ॥१॥
Ḏẖan o▫e bẖagaṯ jin ṯum sang heṯ. ||1||
blessed are those devotees who are in love with You. ||1||
ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।
ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਤੁਮ ਸੰਗਿ = ਤੇਰੇ ਨਾਲ। ਹੇਤ = ਹਿਤ, ਪਿਆਰ ॥੧॥ਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੧॥
 
नाम बिना कैसे सुखु लहीऐ ॥
Nām binā kaise sukẖ lahī▫ai.
Without the Naam, the Name of the Lord, how anyone find peace?
ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ? ਕਦੇ ਨਹੀਂ ਲੱਭ ਸਕਦਾ।ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ।
 
रसना राम नाम जसु कहीऐ ॥१॥ रहाउ ॥
Rasnā rām nām jas kahī▫ai. ||1|| rahā▫o.
With your tongue, chant the Praises of the Name of the Lord. ||1||Pause||
ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।
ਰਸਨਾ = ਜੀਭ (ਨਾਲ)। ਜਸੁ = ਸਿਫ਼ਤ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ ॥੧॥(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ ਰਹਾਉ॥
 
तिन ऊपरि जाईऐ कुरबाणु ॥
Ŧin ūpar jā▫ī▫ai kurbāṇ.
Nanak is a sacrifice to those
ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,
ਜਾਈਐ = ਜਾਣਾ ਚਾਹੀਦਾ ਹੈ।ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ,
 
नानक जिनि जपिआ निरबाणु ॥२॥१०४॥१७३॥
Nānak jin japi▫ā nirbāṇ. ||2||104||173||
who meditate on the Lord of Nirvaanaa. ||2||104||173||
ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।
ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ ਹੈ}। ਨਿਰਬਾਣੁ = ਵਾਸਨਾ-ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ ॥੨॥ਹੇ ਨਾਨਕ! ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ॥੨॥੧੦੪॥੧੭੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
तूंहै मसलति तूंहै नालि ॥
Ŧūʼnhai maslaṯ ṯūʼnhai nāl.
You are my Advisor; You are always with me.
ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।
ਮਸਲਤਿ = ਸਾਲਾਹ (ਦੇਣ ਵਾਲਾ)। ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ।ਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ।
 
तूहै राखहि सारि समालि ॥१॥
Ŧūhai rākẖahi sār samāl. ||1||
You preserve, protect and care for me. ||1||
ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।
ਸਾਰਿ = ਸਾਂਭ ਕੇ, ਸਾਰ ਲੈ ਕੇ। ਸਮਾਲਿ = ਸੰਭਾਲ ਕਰ ਕੇ ॥੧॥ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ॥੧॥
 
ऐसा रामु दीन दुनी सहाई ॥
Aisā rām ḏīn ḏunī sahā▫ī.
Such is the Lord, our Help and Support in this world and the next.
ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।
ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ।ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ,
 
दास की पैज रखै मेरे भाई ॥१॥ रहाउ ॥
Ḏās kī paij rakẖai mere bẖā▫ī. ||1|| rahā▫o.
He protects the honor of His slave, O my Sibling of Destiny. ||1||Pause||
ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।
ਪੈਜ = ਇੱਜ਼ਤ, ਲਾਜ। ਭਾਈ = ਹੇ ਭਾਈ! ॥੧॥ਹੇ ਮੇਰੇ ਭਾਈ! ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ॥੧॥ ਰਹਾਉ॥
 
आगै आपि इहु थानु वसि जा कै ॥
Āgai āp ih thān vas jā kai.
He alone exists hereafter; this place is in His Power.
ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।
ਆਗੈ = ਪਰਲੋਕ ਵਿਚ। ਇਹੁ ਥਾਨੁ = ਇਹ ਲੋਕ। ਵਸਿ ਜਾ ਕੈ = ਜਿਸ ਦੇ ਵੱਸ ਵਿਚ।ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ।
 
आठ पहर मनु हरि कउ जापै ॥२॥
Āṯẖ pahar man har ka▫o jāpai. ||2||
Twenty-four hours a day, O my mind, chant and meditate on the Lord. ||2||
ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।
ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ ॥੨॥ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥
 
पति परवाणु सचु नीसाणु ॥
Paṯ parvāṇ sacẖ nīsāṇ.
His honor is acknowledged, and he bears the True Insignia;
ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,
ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ।ਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ,
 
जा कउ आपि करहि फुरमानु ॥३॥
Jā ka▫o āp karahi furmān. ||3||
the Lord Himself issues His Royal Command. ||3||
ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।
ਫੁਰਮਾਨੁ = ਹੁਕਮ ॥੩॥ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ ॥੩॥
 
आपे दाता आपि प्रतिपालि ॥
Āpe ḏāṯā āp parṯipāl.
He Himself is the Giver; He Himself is the Cherisher.
ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।
ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ।ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ।
 
नित नित नानक राम नामु समालि ॥४॥१०५॥१७४॥
Niṯ niṯ Nānak rām nām samāl. ||4||105||174||
Continually, continuously, O Nanak, dwell upon the Name of the Lord. ||4||105||174||
ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।
ਸਮਾਲਿ = ਸਾਂਭ ॥੪॥ਹੇ ਨਾਨਕ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੪॥੧੦੫॥੧੭੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
सतिगुरु पूरा भइआ क्रिपालु ॥
Saṯgur pūrā bẖa▫i▫ā kirpāl.
When the Perfect True Guru becomes merciful,
ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
ਕ੍ਰਿਪਾਲੁ = {कृपा-आलय} ਕਿਰਪਾ ਦਾ ਘਰ, ਦਇਆਵਾਨ।ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ,
 
हिरदै वसिआ सदा गुपालु ॥१॥
Hirḏai vasi▫ā saḏā gupāl. ||1||
the Lord of the World abides in the heart forever. ||1||
ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।
ਹਿਰਦੈ = ਹਿਰਦੇ ਵਿਚ ॥੧॥ਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ॥੧॥
 
रामु रवत सद ही सुखु पाइआ ॥
Rām ravaṯ saḏ hī sukẖ pā▫i▫ā.
Meditating on the Lord, I have found eternal peace.
ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।
ਰਵਤ = ਸਿਮਰਦਿਆਂ। ਸਦ ਹੀ = ਸਦਾ ਹੀ।ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ,