Sri Guru Granth Sahib Ji

Ang: / 1430

Your last visited Ang:

रागु गउड़ी पूरबी महला ५
Rāg ga▫oṛī pūrbī mėhlā 5
Raag Gauree Poorbee, Fifth Mehl:
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
कवन गुन प्रानपति मिलउ मेरी माई ॥१॥ रहाउ ॥
Kavan gun parānpaṯ mila▫o merī mā▫ī. ||1|| rahā▫o.
By what virtues can I meet the Lord of life, O my mother? ||1||Pause||
ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।
ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ! ॥੧॥ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ? (ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ॥੧॥ ਰਹਾਉ॥
 
रूप हीन बुधि बल हीनी मोहि परदेसनि दूर ते आई ॥१॥
Rūp hīn buḏẖ bal hīnī mohi parḏesan ḏūr ṯe ā▫ī. ||1||
I have no beauty, understanding or strength; I am a stranger, from far away. ||1||
ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।
ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ॥੧॥(ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ ॥੧॥
 
नाहिन दरबु न जोबन माती मोहि अनाथ की करहु समाई ॥२॥
Nāhin ḏarab na joban māṯī mohi anāth kī karahu samā▫ī. ||2||
I am not wealthy or youthful. I am an orphan - please, unite me with Yourself. ||2||
ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ॥੨॥(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੨॥
 
खोजत खोजत भई बैरागनि प्रभ दरसन कउ हउ फिरत तिसाई ॥३॥
Kẖojaṯ kẖojaṯ bẖa▫ī bairāgan parabẖ ḏarsan ka▫o ha▫o firaṯ ṯisā▫ī. ||3||
Searching and searching, I have become a renunciate, free of desire. I wander around, searching for the Blessed Vision of God's Darshan. ||3||
ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ ॥੩॥(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ॥੩॥
 
दीन दइआल क्रिपाल प्रभ नानक साधसंगि मेरी जलनि बुझाई ॥४॥१॥११८॥
Ḏīn ḏa▫i▫āl kirpāl parabẖ Nānak sāḏẖsang merī jalan bujẖā▫ī. ||4||1||118||
God is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।
ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤ ਨੇ। ਸੰਗਿ = ਸੰਗ ਨੇ ॥੪॥ਨਾਨਾਕ ਆਖਦਾ ਹੈ ਕਿ ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ॥੪॥੧॥੧੧੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
प्रभ मिलबे कउ प्रीति मनि लागी ॥
Parabẖ milbe ka▫o parīṯ man lāgī.
The loving desire to meet my Beloved has arisen within my mind.
ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ।
ਮਿਲਬੇ ਕਉ = ਮਿਲਣ ਵਾਸਤੇ। ਮਨਿ = ਮਨ ਵਿਚ।(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ।
 
पाइ लगउ मोहि करउ बेनती कोऊ संतु मिलै बडभागी ॥१॥ रहाउ ॥
Pā▫e laga▫o mohi kara▫o benṯī ko▫ū sanṯ milai badbẖāgī. ||1|| rahā▫o.
I touch His Feet, and offer my prayer to Him. If only I had the great good fortune to meet the Saint. ||1||Pause||
ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।
ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ ॥੧॥(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ॥
 
मनु अरपउ धनु राखउ आगै मन की मति मोहि सगल तिआगी ॥
Man arpa▫o ḏẖan rākẖa▫o āgai man kī maṯ mohi sagal ṯi▫āgī.
I surrender my mind to Him; I place my wealth before Him. I totally renounce my selfish ways.
ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ।
ਅਰਪਉ = ਮੈਂ ਹਵਾਲੇ ਕਰ ਦਿਆਂ। ਮਤਿ = ਅਕਲ, ਚਤੁਰਾਈ। ਮੋਹਿ = ਮੈਂ।ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ।
 
जो प्रभ की हरि कथा सुनावै अनदिनु फिरउ तिसु पिछै विरागी ॥१॥
Jo parabẖ kī har kathā sunāvai an▫ḏin fira▫o ṯis picẖẖai virāgī. ||1||
One who teaches me the Sermon of the Lord God - night and day, I shall follow Him. ||1||
ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।
ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ॥੧॥(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥
 
पूरब करम अंकुर जब प्रगटे भेटिओ पुरखु रसिक बैरागी ॥
Pūrab karam ankur jab pargate bẖeti▫o purakẖ rasik bairāgī.
When the seed of the karma of past actions sprouted, I met the Lord; He is both the Enjoyer and the Renunciate.
ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ।
ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ। ਪ੍ਰਗਟੇ = ਉੱਘੜ ਪਏ। ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ। ਬੈਰਾਗੀ = ਵਿਰਕਤ, ਨਿਰਲੇਪ।ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ।
 
मिटिओ अंधेरु मिलत हरि नानक जनम जनम की सोई जागी ॥२॥२॥११९॥
Miti▫o anḏẖer milaṯ har Nānak janam janam kī so▫ī jāgī. ||2||2||119||
My darkness was dispelled when I met the Lord. O Nanak, after being asleep for countless incarnations, I have awakened. ||2||2||119||
ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।
ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ ॥੨॥ਹੇ ਨਾਨਕ! ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
निकसु रे पंखी सिमरि हरि पांख ॥
Nikas re pankẖī simar har pāʼnkẖ.
Come out, O soul-bird, and let the meditative remembrance of the Lord be your wings.
ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਪਰ ਬਣਾ ਕੇ, ਹੇ ਮੇਰੇ ਆਤਮਾ ਰੂਪੀ ਪੰਛੀ! ਤੂੰ ਆਪਣੇ ਆਪ ਨੂੰ ਬਚਾ ਲੈ।
ਨਿਕਸੁ = (ਬਾਹਰ) ਨਿਕਲ। ਰੇ = ਹੇ! ਪੰਖੀ = ਪੰਛੀ। ਪਾਂਖ = ਖੰਭ।ਹੇ ਜੀਵ-ਪੰਛੀ! (ਮਾਇਆ ਦੇ ਮੋਹ ਦੇ ਆਲ੍ਹਣੇ ਵਿਚੋਂ ਬਾਹਰ) ਨਿਕਲ। ਪਰਮਾਤਮਾ ਦਾ ਸਿਮਰਨ ਕਰ। (ਪ੍ਰਭੂ ਦਾ ਸਿਮਰਨ) ਖੰਭ ਹਨ (ਇਹਨਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲ੍ਹਣੇ ਵਿਚੋਂ ਬਾਹਰ ਉੱਡ ਕੇ ਜਾ ਸਕੇਂਗਾ)।
 
मिलि साधू सरणि गहु पूरन राम रतनु हीअरे संगि राखु ॥१॥ रहाउ ॥
Mil sāḏẖū saraṇ gahu pūran rām raṯan hī▫are sang rākẖ. ||1|| rahā▫o.
Meet the Holy Saint, take to His Sanctuary, and keep the perfect jewel of the Lord enshrined in your heart. ||1||Pause||
ਸੰਤ ਗੁਰਾਂ ਨੂੰ ਭੇਟ, ਉਨ੍ਹਾਂ ਦੀ ਸ਼ਰਣਾਗਤਿ ਸੰਭਾਲ ਅਤੇ ਪ੍ਰਭੂ ਦੇ ਮੁਕੰਮਲ ਜਵੇਹਰ ਨੂੰ ਆਪਣੇ ਦਿਲ ਨਾਲ ਲਾਈ ਰਖ। ਠਹਿਰਾਉ।
ਸਾਧੂ = ਗੁਰੂ। ਮਿਲਿ = ਮਿਲ ਕੇ। ਗਹੁ = ਫੜ। ਹੀਅਰੇ ਸੰਗਿ = ਹਿਰਦੇ ਦੇ ਨਾਲ ॥੧॥ਗੁਰੂ ਨੂੰ ਮਿਲ ਕੇ ਪੂਰਨ-ਪ੍ਰਭੂ ਦਾ ਆਸਰਾ ਲੈ, ਪਰਮਾਤਮਾ ਦਾ ਨਾਮ-ਰਤਨ ਆਪਣੇ ਹਿਰਦੇ ਨਾਲ (ਸਾਂਭ ਕੇ) ਰੱਖ ॥੧॥ ਰਹਾਉ॥
 
भ्रम की कूई त्रिसना रस पंकज अति तीख्यण मोह की फास ॥
Bẖaram kī kū▫ī ṯarisnā ras pankaj aṯ ṯīkẖ▫yaṇ moh kī fās.
Superstition is the well, thirst for pleasure is the mud, and emotional attachment is the noose, so tight around your neck.
ਸ਼ੱਕ ਸੰਦੇਹ ਦੀ ਖੂਹੀ ਹੈ, ਖੁਸ਼ੀਆਂ ਮਾਨਣ ਦੀ ਪਿਆਸ ਇਸ ਦਾ ਚਿੱਕੜ ਹੈ ਅਤੇ ਸੰਸਾਰੀ ਮਮਤਾ ਦੀ ਬੜੀ ਤਿੱਖੀ ਫਾਹੀ ਹੈ।
ਭ੍ਰਮ = ਮਾਇਆ ਦੀ ਖ਼ਾਤਰ ਭਟਕਣਾ। ਕੂਈ = {कुप} ਖੂਹੀ। ਪੰਕਜ = ਚਿੱਕੜ। ਤੀਖ੍ਹ੍ਹਣ = ਤੇਜ਼, ਤ੍ਰਿੱਖੀ। ਫਾਸ = ਫਾਹੀ।(ਮਾਇਆ ਦੀ ਖ਼ਾਤਰ) ਭਟਕਣ ਦੀ ਖੂਹੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ (ਉਸ ਖੂਹੀ ਵਿਚ) ਚਿੱਕੜ ਹੈ, (ਜੀਵਾਂ ਦੇ ਗਲ ਵਿਚ ਪਈ ਹੋਈ) ਮੋਹ ਦੀ ਫਾਹੀ ਬੜੀ ਪੱਕੀ (ਤ੍ਰਿੱਖੀ) ਹੈ।
 
काटनहार जगत गुर गोबिद चरन कमल ता के करहु निवास ॥१॥
Kātanhār jagaṯ gur gobiḏ cẖaran kamal ṯā ke karahu nivās. ||1||
The only one who can cut this is the Guru of the World, the Lord of the Universe. So let yourself dwell at His Lotus Feet. ||1||
ਇਸ ਨੂੰ ਵੱਢਣ ਵਾਲਾ ਹੈ ਸੁਆਮੀ ਸੰਸਾਰ ਦਾ ਗੁਰੂ। ਉਸ ਦੇ ਕੰਵਲ ਰੂਪੀ ਚਰਨਾ ਵਿੱਚ ਤੂੰ ਵਾਸਾ ਕਰ।
ਤਾ ਕੇ ਚਰਨ ਕਮਲ = ਉਸ ਦੇ ਸੋਹਣੇ ਚਰਨਾਂ ਵਿਚ ॥੧॥ਇਸ ਫਾਹੀ ਨੂੰ ਕੱਟਣ-ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ। ਉਸ ਗੋਬਿੰਦ ਦੇ ਚਰਨ-ਕਮਲਾਂ ਵਿਚ ਨਿਵਾਸ ਕਰੀ ਰੱਖ ॥੧॥
 
करि किरपा गोबिंद प्रभ प्रीतम दीना नाथ सुनहु अरदासि ॥
Kar kirpā gobinḏ parabẖ parīṯam ḏīnā nāth sunhu arḏās.
Bestow Your Mercy, O Lord of the Universe, O God, My Beloved, Master of the meek - please, listen to my prayer.
ਹੈ ਆਲਮ ਦੇ ਮਾਲਕ! ਗਰੀਬਾਂ ਦੇ ਸਰਪ੍ਰਸਤ! ਮੇਰੇ ਪਿਆਰੇ ਸਾਹਿਬ, ਮਿਹਰ ਧਾਰ ਕੇ ਮੇਰੀ ਬੇਨਤੀ ਸ੍ਰਵਣ ਕਰ!
ਕਰਿ ਕਿਰਪਾ = ਕਿਰਪਾ ਕਰ।ਹੇ ਗੋਬਿੰਦ! ਹੇ ਪ੍ਰੀਤਮ ਪ੍ਰਭੂ! ਹੇ ਗਰੀਬਾਂ ਦੇ ਮਾਲਕ! ਹੇ ਨਾਨਕ ਦੇ ਸੁਆਮੀ! ਮਿਹਰ ਕਰ, ਮੇਰੀ ਬੇਨਤੀ ਸੁਣ,
 
करु गहि लेहु नानक के सुआमी जीउ पिंडु सभु तुमरी रासि ॥२॥३॥१२०॥
Kar gėh leho Nānak ke su▫āmī jī▫o pind sabẖ ṯumrī rās. ||2||3||120||
Take my hand, O Lord and Master of Nanak; my body and soul all belong to You. ||2||3||120||
ਮੈਨੂੰ ਹਥ ਤੋਂ ਪਕੜ ਲੈ, ਹੈ ਨਾਨਕ ਦੇ ਸਾਹਿਬ, ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਪੂੰਜੀ ਹਨ।
ਕਰੁ = ਹੱਥ। {ਨੋਟ: ਲਫ਼ਜ਼ 'ਕਰਿ' ਕ੍ਰਿਆ ਹੈ। ਲਫ਼ਜ਼ 'ਕਰੁ' ਨਾਂਵ ਹੈ}। ਗਹਿ ਲੇਹੁ = ਫੜ ਲੈ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ ॥੨॥ਹੇ ਨਾਨਕ ਦੇ ਮਾਲਕ ਪ੍ਰਭੂ! ਮੇਰਾ ਹੱਥ ਫੜ ਲੈ (ਤੇ ਮੈਨੂੰ ਇਸ ਖੂਹੀ ਵਿਚੋਂ ਕੱਢ ਲੈ) ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ, ਮੇਰਾ ਇਹ ਸਰੀਰ ਤੇਰੀ ਬਖ਼ਸ਼ੀ ਹੋਈ ਪੂੰਜੀ ਹੈ (ਇਸ ਰਾਸ-ਪੂੰਜੀ ਨੂੰ ਮੋਹ ਦੇ ਹੱਥੀਂ ਉਜੜਨ ਤੋਂ ਤੂੰ ਆਪ ਹੀ ਬਚਾ ਲੈ) ॥੨॥੩॥੧੨੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
हरि पेखन कउ सिमरत मनु मेरा ॥
Har pekẖan ka▫o simraṯ man merā.
My mind yearns to behold the Lord in meditation.
ਵਾਹਿਗੁਰੂ ਦਾ ਦਰਸ਼ਨ ਦੇਖਣ ਲਈ, ਮੇਰੀ ਆਤਮਾ ਉਸ ਦਾ ਆਰਾਧਨ ਕਰਦੀ ਹੈ।
ਪੇਖਨ ਕਉ = ਵੇਖਣ ਵਾਸਤੇ।(ਹੇ ਭੈਣ!) ਪ੍ਰਭੂ-ਪਤੀ ਦਾ ਦਰਸਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ।
 
आस पिआसी चितवउ दिनु रैनी है कोई संतु मिलावै नेरा ॥१॥ रहाउ ॥
Ās pi▫āsī cẖiṯva▫o ḏin rainī hai ko▫ī sanṯ milāvai nerā. ||1|| rahā▫o.
I think of Him, I hope and thirst for Him, day and night; is there any Saint who may bring Him near me? ||1||Pause||
ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਉਮੈਦ ਅਤੇ ਪਿਆਸ ਅੰਦਰ ਮੈਂ ਦਿਨ ਰਾਤ ਉਸ ਨੂੰ ਚਿੰਤਨ ਕਰਦੀ ਹਾਂ। ਕੀ ਕੋਈ ਸਾਧੂ ਹੈ ਜੋ ਮੈਨੂੰ ਨੇੜਿਓ ਹੀ ਉਸ ਨਾਲ ਮਿਲਾ ਦੇਵੇ? ਠਹਿਰਾਉ।
ਆਸ ਪਿਆਸੀ = (ਦਰਸਨ ਦੀ) ਆਸ ਨਾਲ ਵਿਆਕੁਲ। ਚਿਤਵਉ = ਮੈਂ ਯਾਦ ਕਰਦੀ ਹਾਂ। ਰੈਨੀ = ਰਾਤ। ਨੇਰਾ = ਨੇੜੇ ॥੧॥ਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ। (ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ ॥੧॥ ਰਹਾਉ॥
 
सेवा करउ दास दासन की अनिक भांति तिसु करउ निहोरा ॥
Sevā kara▫o ḏās ḏāsan kī anik bẖāʼnṯ ṯis kara▫o nihorā.
I serve the slaves of His slaves; in so many ways, I beg of Him.
ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ।
ਕਰਉ = ਕਰਉਂ, ਮੈਂ ਕਰਾਂ। ਨਿਹੋਰਾ = ਤਰਲਾ।(ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ।
 
तुला धारि तोले सुख सगले बिनु हरि दरस सभो ही थोरा ॥१॥
Ŧulā ḏẖār ṯole sukẖ sagle bin har ḏaras sabẖo hī thorā. ||1||
Setting them upon the scale, I have weighed all comforts and pleasures; without the Lord's Blessed Vision, they are all totally inadequate. ||1||
ਤੱਕੜੀ ਵਿੱਚ ਧਰ ਕੇ ਮੈਂ ਸਾਰੇ ਆਰਾਮ ਜੋਖੇ ਹਨ, ਵਾਹਿਗੁਰੂ ਦੇ ਦੀਦਾਰ ਦੇ ਬਗੈਰ ਸਾਰੇ ਹੀ ਘਟ ਹਨ।
ਤੁਲਾ = ਤੱਕੜੀ। ਧਾਰਿ = ਰੱਖ ਕੇ। ਸਗਲੇ = ਸਾਰੇ। ਸਭੋ ਹੀ = ਸੁਖਾਂ ਦਾ ਇਹ ਸਾਰਾ ਇਕੱਠ। ਥੋਰਾ = ਥੋੜਾ, ਹੌਲਾ ॥੧॥(ਹੇ ਭੈਣ!) ਤੱਕੜੀ ਉਤੇ ਰੱਖ ਕੇ ਮੈਂ (ਦੁਨੀਆ ਦੇ) ਸਾਰੇ ਸੁਖ ਤੋਲੇ ਹਨ, ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ ਇਹ ਸਾਰੇ ਹੀ ਸੁਖ (ਦਰਸਨ ਦੇ ਸੁਖ ਨਾਲੋਂ) ਹੌਲੇ ਹਨ ॥੧॥
 
संत प्रसादि गाए गुन सागर जनम जनम को जात बहोरा ॥
Sanṯ parsāḏ gā▫e gun sāgar janam janam ko jāṯ bahorā.
By the Grace of the Saints, I sing the Praises of the Ocean of virtue; after countless incarnations, I have been released.
ਸਾਧੂਆਂ ਦੀ ਦਇਆ ਦੁਆਰਾ ਮੈਂ ਵਡਿਆਈਆਂ ਦੇ ਸਮੁੰਦਰ ਦਾ ਜੱਸ ਗਾਇਨ ਕੀਤਾ ਹੈ ਅਤੇ ਅਣਗਿਣਤ ਜਨਮਾ ਨੂੰ ਜਾਂਦਾ ਹੋਇਆ ਮੈਂ ਮੋੜ ਲਿਆਂਦਾ ਗਿਆ ਹਾਂ।
ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਸਾਗਰ = ਸਮੁੰਦਰ। ਜਨਮ ਜਨਮ ਕੋ ਜਾਤ = ਅਨੇਕਾਂ ਜਨਮਾਂ ਦਾ ਭਟਕਦਾ ਫਿਰਦਾ। ਬਹੋਰਾ = ਮੋੜ ਲਿਆਂਦਾ।ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਗੁਣ ਗਾਂਦਾ ਹੈ (ਗੁਰੂ ਪਰਮੇਸਰ ਉਸ ਨੂੰ) ਅਨੇਕਾਂ ਜਨਮਾਂ ਦੇ ਭਟਕਦੇ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਮੋੜ ਲਿਆਉਂਦਾ ਹੈ।
 
आनद सूख भेटत हरि नानक जनमु क्रितारथु सफलु सवेरा ॥२॥४॥१२१॥
Ānaḏ sūkẖ bẖetaṯ har Nānak janam kirṯārath safal saverā. ||2||4||121||
Meeting the Lord, Nanak has found peace and bliss; his life is redeemed, and prosperity dawns for him. ||2||4||121||
ਵਾਹਿਗੁਰੂ ਨੂੰ ਮਿਲਣ ਦੁਆਰਾ ਨਾਨਕ ਨੇ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਕਰ ਲਏ ਹਨ ਅਤੇ ਅਮੋਘ ਹੋ ਗਿਆ ਹੈ ਉਸ ਦਾ ਆਗਮਨ ਤੇ ਫਲਦਾਇਕ ਉਸ ਦਾ ਅਵਸਰ।
ਭੇਟਤ ਹਰਿ = ਹਰੀ ਨੂੰ ਮਿਲਿਆਂ। ਕ੍ਰਿਤਾਰਥੁ = {कृत-अर्थ} ਜਿਸ ਦੀ ਲੋੜ ਸਿਰੇ ਚੜ੍ਹ ਗਈ। ਸਵੇਰਾ = ਵੇਲੇ ਸਿਰ ॥੨॥ਹੇ ਨਾਨਕ! ਪਰਮਾਤਮਾ ਨੂੰ ਮਿਲਿਆਂ ਬੇਅੰਤ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ-ਸਿਰ (ਇਸੇ ਜਨਮ ਵਿਚ) ਸਫਲ ਹੋ ਜਾਂਦਾ ਹੈ ॥੨॥੪॥੧੨੧॥
 
रागु गउड़ी पूरबी महला ५
Rāg ga▫oṛī pūrbī mėhlā 5
Raag Gauree Poorbee, Fifth Mehl:
ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ।
xxxਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
किन बिधि मिलै गुसाई मेरे राम राइ ॥
Kin biḏẖ milai gusā▫ī mere rām rā▫e.
How may I meet my Master, the King, the Lord of the Universe?
ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ?
ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਗੁਸਾਈ = ਸ੍ਰਿਸ਼ਟੀ ਦਾ ਮਾਲਕ। ਰਾਮ ਰਾਇ = ਹੇ ਪ੍ਰਭੂ ਪਾਤਿਸ਼ਾਹ!ਹੇ ਮੇਰੇ ਪ੍ਰਭੂ ਪਾਤਿਸ਼ਾਹ! ਮੈਨੂੰ ਧਰਤੀ ਦਾ ਖਸਮ-ਪ੍ਰਭੂ ਕਿਨ੍ਹਾਂ ਤਰੀਕਿਆਂ ਨਾਲ ਮਿਲ ਸਕੇ?
 
कोई ऐसा संतु सहज सुखदाता मोहि मारगु देइ बताई ॥१॥ रहाउ ॥
Ko▫ī aisā sanṯ sahj sukẖ▫ḏāṯa mohi mārag ḏe▫e baṯā▫ī. ||1|| rahā▫o.
Is there any Saint, who can bestow such celestial peace, and show me the Way to Him? ||1||Pause||
ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ।
ਸਹਜ = ਆਤਮਕ ਅਡੋਲਤਾ। ਮੋਹਿ = ਮੈਨੂੰ। ਮਾਰਗੁ = ਰਸਤਾ ॥੧॥ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ ॥੧॥ ਰਹਾਉ॥