Sri Guru Granth Sahib Ji

Ang: / 1430

Your last visited Ang:

अंतरि अलखु न जाई लखिआ विचि पड़दा हउमै पाई ॥
Anṯar alakẖ na jā▫ī lakẖi▫ā vicẖ paṛ▫ḏā ha▫umai pā▫ī.
The Unseen Lord is deep within the self; He cannot be seen; the curtain of egotism intervenes.
ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
ਅੰਤਰਿ = (ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪ੍ਰਭੂ। ਪਾਈ = ਪਾਇਆ ਹੋਇਆ ਹੈ।(ਹਰੇਕ ਜੀਵ ਦੇ) ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ।
 
माइआ मोहि सभो जगु सोइआ इहु भरमु कहहु किउ जाई ॥१॥
Mā▫i▫ā mohi sabẖo jag so▫i▫ā ih bẖaram kahhu ki▫o jā▫ī. ||1||
In emotional attachment to Maya, all the world is asleep. Tell me, how can this doubt be dispelled? ||1||
ਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?
ਮੋਹਿ = ਮੋਹ ਵਿਚ ॥੧॥ਸਾਰਾ ਜਗਤ ਹੀ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ। ਦੱਸ, (ਜੀਵ ਦੀ) ਇਹ ਭਟਕਣਾ ਕਿਵੇਂ ਦੂਰ ਹੋਵੇ? ॥੧॥
 
एका संगति इकतु ग्रिहि बसते मिलि बात न करते भाई ॥
Ėkā sangaṯ ikaṯ garihi basṯe mil bāṯ na karṯe bẖā▫ī.
The one lives together with the other in the same house, but they do not talk to one another, O Siblings of Destiny.
ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
ਇਕਤੁ ਗ੍ਰਿਹਿ = ਇਕੋ ਘਰ ਵਿਚ। ਭਾਈ = ਹੇ ਭਾਈ!(ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇ ਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ।
 
एक बसतु बिनु पंच दुहेले ओह बसतु अगोचर ठाई ॥२॥
Ėk basaṯ bin pancẖ ḏuhele oh basaṯ agocẖar ṯẖā▫ī. ||2||
Without the one substance, the five are miserable; that substance is in the unapproachable place. ||2||
ਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।
ਪੰਚ = ਪੰਜੇ ਗਿਆਨ-ਇੰਦ੍ਰੇ। ਦੁਹੇਲੇ = ਦੁੱਖੀ। ਓਹ = (ਇਹ ਲਫ਼ਜ਼ ਇਸਤ੍ਰੀ ਲਿੰਗ ਹੈ, ਲਫ਼ਜ਼ 'ਬਸਤੁ' ਦਾ ਵਿਸ਼ੇਸ਼ਣ}। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਠਾਈ = ਠਾਇ, ਥਾਂ ਵਿਚ ॥੨॥ਇਕ (ਨਾਮ) ਪਦਾਰਥ ਤੋਂ ਬਿਨਾ (ਜੀਵ ਦੇ) ਪੰਜੇ ਗਿਆਨ-ਇੰਦ੍ਰੇ ਦੁੱਖੀ ਰਹਿੰਦੇ ਹਨ। ਉਹ (ਨਾਮ) ਪਦਾਰਥ ਅਜੇਹੇ ਥਾਂ ਵਿਚ ਹੈ, ਜਿਥੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ॥੨॥
 
जिस का ग्रिहु तिनि दीआ ताला कुंजी गुर सउपाई ॥
Jis kā garihu ṯin ḏī▫ā ṯālā kunjī gur sa▫upā▫ī.
And the one whose home it is, has locked it up, and given the key to the Guru.
ਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।
ਤਾਲਾ = ਜੰਦ੍ਰਾ। ਗੁਰ ਸਉਪਾਈ = ਗੁਰੂ ਨੂੰ ਸੌਂਪੀ ਹੋਈ ਹੈ।ਜਿਸ ਹਰੀ ਦਾ ਇਹ ਬਣਾਇਆ ਹੋਇਆ (ਸਰੀਰ-) ਘਰ ਹੈ, ਉਸ ਨੇ ਹੀ (ਮੋਹ ਦਾ) ਜੰਦ੍ਰਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ।
 
अनिक उपाव करे नही पावै बिनु सतिगुर सरणाई ॥३॥
Anik upāv kare nahī pāvai bin saṯgur sarṇā▫ī. ||3||
You may make all sorts of efforts, but it cannot be obtained, without the Sanctuary of the True Guru. ||3||
ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
xxx॥੩॥ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ ॥੩॥
 
जिन के बंधन काटे सतिगुर तिन साधसंगति लिव लाई ॥
Jin ke banḏẖan kāte saṯgur ṯin sāḏẖsangaṯ liv lā▫ī.
Those whose bonds have been broken by the True Guru, enshrine love for the Saadh Sangat, the Company of the Holy.
ਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।
ਸਤਿਗੁਰ = ਹੇ ਸਤਿਗੁਰ! ਲਿਵ = ਲਗਨ, ਪ੍ਰੀਤਿ।ਹੇ ਸਤਿਗੁਰੂ! ਜਿਨ੍ਹਾਂ ਦੇ (ਮਾਇਆ ਦੇ) ਬੰਧਨ ਤੂੰ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤ ਵਿਚ ਟਿਕ ਕੇ (ਪ੍ਰਭੂ ਨਾਲ) ਪ੍ਰੀਤਿ ਬਣਾਈ।
 
पंच जना मिलि मंगलु गाइआ हरि नानक भेदु न भाई ॥४॥
Pancẖ janā mil mangal gā▫i▫ā har Nānak bẖeḏ na bẖā▫ī. ||4||
The self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
ਪੰਚ ਜਨਾ = ਪੰਜੇ ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਭੇਦੁ = ਵਿੱਥ, ਫ਼ਰਕ। ਭਾਈ = ਹੇ ਭਾਈ! ॥੪॥ਹੇ ਨਾਨਕ! ਉਹਨਾਂ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾਇਆ। ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ ॥੪॥
 
मेरे राम राइ इन बिधि मिलै गुसाई ॥
Mere rām rā▫e in biḏẖ milai gusā▫ī.
This is how my Sovereign Lord King, the Lord of the Universe, is met;
ਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।
ਇਨ ਬਿਧਿ = ਇਹਨਾਂ ਤਰੀਕਿਆਂ ਨਾਲ।ਹੇ ਮੇਰੇ ਪ੍ਰਭੂ ਪਾਤਿਸ਼ਾਹ! ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ-ਪਰਮਾਤਮਾ ਮਿਲਦਾ ਹੈ।
 
सहजु भइआ भ्रमु खिन महि नाठा मिलि जोती जोति समाई ॥१॥ रहाउ दूजा ॥१॥१२२॥
Sahj bẖa▫i▫ā bẖaram kẖin mėh nāṯẖā mil joṯī joṯ samā▫ī. ||1|| rahā▫o ḏūjā. ||1||122||
celestial bliss is attained in an instant, and doubt is dispelled. Meeting Him, my light merges in the Light. ||1||Second. Pause||1||122||
ਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।
ਨਾਠਾ = ਨੱਸ ਗਿਆ। ਜੋਤੀ = ਪਰਮਾਤਮਾ ॥੧॥ਰਹਾਉ ਦੂਜਾ॥ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਇਕ ਖਿਨ ਵਿਚ ਦੂਰ ਹੋ ਗਈ। ਉਸ ਦੀ ਜੋਤਿ ਪ੍ਰਭੂ ਵਿਚ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਈ ॥੧॥ਰਹਾਉ ਦੂਜਾ॥੧॥੧੨੨॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
ऐसो परचउ पाइओ ॥
Aiso parcẖa▫o pā▫i▫o.
I am intimate with Him;
ਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,
ਪਰਚਉ = {परिचय} ਸਾਂਝ, ਮਿਤ੍ਰਤਾ।(ਪਰਮਾਤਮਾ ਨਾਲ ਮੇਰੀ) ਇਹੋ ਜਿਹੀ ਸਾਂਝ ਬਣ ਗਈ,
 
करी क्रिपा दइआल बीठुलै सतिगुर मुझहि बताइओ ॥१॥ रहाउ ॥
Karī kirpā ḏa▫i▫āl bīṯẖule saṯgur mujẖėh baṯā▫i▫o. ||1|| rahā▫o.
granting His Grace, my Kind Beloved has told me of the True Guru. ||1||Pause||
ਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।
ਬੀਠੁਲੈ = ਬੀਠੁਲ ਨੇ। ਬੀਠਲ = {विष्ठल। ਵਿ-ਪਰੇ। स्थल = ਟਿਕਿਆ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ। ਸਤਿਗੁਰ = ਗੁਰੂ ਦਾ (ਪਤਾ) ॥੧॥ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ॥੧॥ ਰਹਾਉ॥
 
जत कत देखउ तत तत तुम ही मोहि इहु बिसुआसु होइ आइओ ॥
Jaṯ kaṯ ḏekẖ▫a▫u ṯaṯ ṯaṯ ṯum hī mohi ih bisu▫ās ho▫e ā▫i▫o.
Wherever I look, there You are; I am totally convinced of this.
ਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।
ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮੋਹਿ = ਮੈਨੂੰ। ਬਿਸੁਆਸੁ = ਯਕੀਨ, ਨਿਸ਼ਚਾ।(ਗੁਰੂ ਦੀ ਸਹਾਇਤਾ ਨਾਲ ਹੁਣ) ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿਧਰ ਵੇਖਦਾ ਹਾਂ, ਹੇ ਪ੍ਰਭੂ! ਮੈਨੂੰ ਤੂੰ ਹੀ ਤੂੰ ਦਿੱਸਦਾ ਹੈਂ।
 
कै पहि करउ अरदासि बेनती जउ सुनतो है रघुराइओ ॥१॥
Kai pėh kara▫o arḏās benṯī ja▫o sunṯo hai ragẖurā▫i▫o. ||1||
Unto whom should I pray? The Lord Himself hears all. ||1||
ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
ਕੈ ਪਹਿ = ਕਿਸ ਦੇ ਪਾਸ? ਕਰਉ = ਕਰਉਂ, ਮੈਂ ਕਰਾਂ। ਜਉ = ਜਦੋਂ ॥੧॥(ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ? ॥੧॥
 
लहिओ सहसा बंधन गुरि तोरे तां सदा सहज सुखु पाइओ ॥
Lahi▫o sahsā banḏẖan gur ṯore ṯāʼn saḏā sahj sukẖ pā▫i▫o.
My anxiety is over. The Guru has cut away my bonds, and I have found eternal peace.
ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
ਲਹਿਓ = ਲਹਿ ਗਿਆ ਹੈ। ਸਹਸਾ = ਫ਼ਿਕਰ। ਗੁਰਿ = ਗੁਰੂ ਨੇ। ਤੋਰੇ = ਤੋੜ ਦਿੱਤੇ। ਸਹਜ = ਆਤਮਕ ਅਡੋਲਤਾ।ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ।
 
होणा सा सोई फुनि होसी सुखु दुखु कहा दिखाइओ ॥२॥
Hoṇā sā so▫ī fun hosī sukẖ ḏukẖ kahā ḏikẖā▫i▫o. ||2||
Whatever shall be, shall be in the end; so where can pain and pleasure be seen? ||2||
ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
ਸਾ = ਸੀ। ਹੋਸੀ = ਹੋਵੇਗਾ ॥੨॥(ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ ॥੨॥
 
खंड ब्रहमंड का एको ठाणा गुरि परदा खोलि दिखाइओ ॥
Kẖand barahmand kā eko ṯẖāṇā gur parḏā kẖol ḏikẖā▫i▫o.
The continents and the solar systems rest in the support of the One Lord. The Guru has removed the veil of illusion, and shown this to me.
ਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।
ਠਾਣਾ = {स्थान} ਥਾਂ, ਟਿਕਾਣਾ। ਗੁਰਿ = ਗੁਰੂ ਨੇ। ਖੋਲਿ = ਖੋਲ੍ਹ ਕੇ।ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ) ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ, ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇਕੋ ਟਿਕਾਣਾ ਦਿੱਸਦਾ ਹੈ।
 
नउ निधि नामु निधानु इक ठाई तउ बाहरि कैठै जाइओ ॥३॥
Na▫o niḏẖ nām niḏẖān ik ṯẖā▫ī ṯa▫o bāhar kaiṯẖai jā▫i▫o. ||3||
The nine treasures of the wealth of the Name of the Lord are in that one place. Where else should we go? ||3||
ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?
ਨਿਧਿ = ਖ਼ਜ਼ਾਨਾ। ਨਿਧਾਨੁ = ਖ਼ਜ਼ਾਨਾ। ਇਕ ਠਾਈ = ਇਕੱਠੇ, ਇਕੋ ਥਾਂ ਵਿਚ, ਇਕ ਠਾਇ। ਕੈਠੈ = ਕੈ ਠਾਇ? ਕਿਸ ਥਾਂ ਤੇ? ਕਿੱਥੇ? ॥੩॥ਜਿਸ ਮਨੁੱਖ ਦੇ ਹਿਰਦੇ ਵਿਚ ਹੀ (ਗੁਰੂ ਦੀ ਕਿਰਪਾ ਨਾਲ) ਜਗਤ ਦੇ ਨੌ ਹੀ ਖ਼ਜ਼ਾਨਿਆਂ ਦਾ ਰੂਪ ਪ੍ਰਭੂ-ਨਾਮ-ਖ਼ਜ਼ਾਨਾ ਆ ਵੱਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ ॥੩॥
 
एकै कनिक अनिक भाति साजी बहु परकार रचाइओ ॥
Ėkai kanik anik bẖāṯ sājī baho parkār racẖā▫i▫o.
The same gold is fashioned into various articles; just so, the Lord has made the many patterns of the creation.
ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
ਕਨਿਕ = ਸੋਨਾ। ਸਾਜੀ = ਬਣਾਈ, ਰਚੀ।(ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ।
 
कहु नानक भरमु गुरि खोई है इव ततै ततु मिलाइओ ॥४॥२॥१२३॥
Kaho Nānak bẖaram gur kẖo▫ī hai iv ṯaṯai ṯaṯ milā▫i▫o. ||4||2||123||
Says Nanak, the Guru has dispelled my doubt; in this way, my essence merges into God's essence. ||4||2||123||
ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।
ਗੁਰਿ = ਗੁਰੂ ਨੇ। ਇਵ = ਇਸ ਤਰ੍ਹਾਂ। ਤਤੈ = ਤੱਤ ਵਿਚ ॥੪॥ਹੇ ਨਾਨਕ! ਗੁਰੂ ਨੇ ਜਿਸ ਮਨੁੱਖ ਦਾ ਭਰਮ-ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ (ਮੂਲ-) ਤੱਤ (ਪ੍ਰਭੂ) ਵਿਚ ਮਿਲਦਾ ਦਿੱਸਦਾ ਹੈ (ਜਿਵੇਂ ਅਨੇਕਾਂ ਰੂਪਾਂ ਦੇ ਗਹਣੇ ਮੁੜ ਸੋਨੇ ਵਿਚ ਹੀ ਮਿਲ ਜਾਂਦੇ ਹਨ) ॥੪॥੨॥੧੨੩॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
अउध घटै दिनसु रैनारे ॥
A▫oḏẖ gẖatai ḏinas raināre.
This life is diminishing, day and night.
ਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।
ਅਉਧ = ਉਮਰ। ਰੈਨਾ = ਰਾਤ। ਰੇ = ਹੇ ਭਾਈ!ਹੇ ਭਾਈ! (ਤੇਰੀ) ਉਮਰ (ਇਕ ਇਕ) ਦਿਨ (ਇਕ ਇਕ) ਰਾਤ ਕਰ ਕੇ ਘਟਦੀ ਜਾ ਰਹੀ ਹੈ।
 
मन गुर मिलि काज सवारे ॥१॥ रहाउ ॥
Man gur mil kāj savāre. ||1|| rahā▫o.
Meeting with the Guru, your affairs shall be resolved. ||1||Pause||
ਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ ॥੧॥ਹੇ ਮਨ! (ਜਿਸ ਕੰਮ ਲਈ ਤੂੰ ਜਗਤ ਵਿਚ ਆਇਆ ਹੈਂ, ਆਪਣੇ ਉਸ) ਕੰਮ ਨੂੰ ਗੁਰੂ ਨੂੰ ਮਿਲ ਕੇ ਸਿਰੇ ਚਾੜ੍ਹ ॥੧॥ ਰਹਾਉ॥
 
करउ बेनंती सुनहु मेरे मीता संत टहल की बेला ॥
Kara▫o benanṯī sunhu mere mīṯā sanṯ tahal kī belā.
Listen, my friends, I beg of you: now is the time to serve the Saints!
ਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।
ਕਰਉ = ਕਰਉਂ, ਮੈਂ ਕਰਦਾ ਹਾਂ। ਮੀਤਾ = ਹੇ ਮਿੱਤਰ! ਬੇਲਾ = ਵੇਲਾ, ਸਮਾ।ਹੇ ਮੇਰੇ ਮਿੱਤਰ! ਸੁਣ, ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ (ਇਹ ਮਨੁੱਖਾ ਜਨਮ) ਸੰਤਾਂ ਦੀ ਟਹਲ ਕਰਨ ਦਾ ਸਮਾ ਹੈ।
 
ईहा खाटि चलहु हरि लाहा आगै बसनु सुहेला ॥१॥
Īhā kẖāt cẖalhu har lāhā āgai basan suhelā. ||1||
In this world, earn the profit of the Lord's Name, and hereafter, you shall dwell in peace. ||1||
ਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।
ਈਹਾ = ਇੱਥੇ, ਇਸ ਲੋਕ ਵਿਚ। ਲਾਹਾ = ਲਾਭ। ਆਗੈ = ਪਰਲੋਕ ਵਿਚ। ਸੁਹੇਲਾ = ਸੌਖਾ। ਬਸਨੁ = ਵਾਸ ॥੧॥ਇਥੋਂ ਹਰਿ-ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿਚ ਸੌਖਾ ਵਾਸ ਪ੍ਰਾਪਤ ਹੋਵੇਗਾ ॥੧॥
 
इहु संसारु बिकारु सहसे महि तरिओ ब्रहम गिआनी ॥
Ih sansār bikār sahse mėh ṯari▫o barahm gi▫ānī.
This world is engrossed in corruption and cynicism. Only those who know God are saved.
ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
ਸਹਸੇ ਮਹਿ = ਚਿੰਤਾ-ਫ਼ਿਕਰ ਵਿਚ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।ਇਹ ਜਗਤ ਵਿਕਾਰ-ਰੂਪ ਬਣਿਆ ਪਿਆ ਹੈ (ਵਿਕਾਰਾਂ ਨਾਲ ਭਰਪੂਰ ਹੈ, ਵਿਕਾਰਾਂ ਵਿਚ ਫਸ ਕੇ ਜੀਵ) ਚਿੰਤਾ-ਫ਼ਿਕਰਾਂ ਵਿਚ (ਡੁੱਬੇ ਰਹਿੰਦੇ ਹਨ)। ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਜਾਂਦਾ ਹੈ।
 
जिसहि जगाइ पीआए हरि रसु अकथ कथा तिनि जानी ॥२॥
Jisahi jagā▫e pī▫ā▫e har ras akath kathā ṯin jānī. ||2||
Those who are awakened by the Lord to drink in this sublime essence, come to know the Unspoken Speech of the Lord. ||2||
ਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।
ਜਿਸਹਿ = ਜਿਸ ਮਨੁੱਖ ਨੂੰ। ਪੀਆਏ = ਪਿਲਾਂਦਾ ਹੈ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤਿਨਿ = ਉਸ (ਮਨੁੱਖ) ਨੇ ॥੨॥ਜਿਸ ਮਨੁੱਖ ਨੂੰ (ਪਰਮਾਤਮਾ ਵਿਕਾਰਾਂ ਦੀ ਨੀਂਦ ਵਿਚੋਂ) ਸੁਚੇਤ ਕਰਦਾ ਹੈ, ਉਸ ਨੂੰ ਆਪਣਾ ਹਰਿ-ਨਾਮ-ਰਸ ਪਿਲਾਂਦਾ ਹੈ। ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥
 
जा कउ आए सोई विहाझहु हरि गुर ते मनहि बसेरा ॥
Jā ka▫o ā▫e so▫ī vihājẖahu har gur ṯe manėh baserā.
Purchase only that for which you have come into the world, and through the Guru, the Lord shall dwell within your mind.
ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
ਜਾ ਕਉ = ਜਿਸ ਦੀ ਖ਼ਾਤਰ। ਵਿਹਾਝਹੁ = ਖ਼ਰੀਦੋ। ਤੇ = ਤੋਂ। ਗੁਰ ਤੇ = ਗੁਰੂ ਦੀ ਸਹਾਇਤਾ ਨਾਲ। ਮਨਹਿ = ਮਨ ਵਿਚ। ਹਰਿ ਬਸੇਰਾ = ਹਰੀ ਦਾ ਨਿਵਾਸ।ਜਿਸ (ਨਾਮ-ਪਦਾਰਥ ਦੇ ਖ਼ਰੀਦਣ) ਵਾਸਤੇ (ਜਗਤ ਵਿਚ) ਆਏ ਹੋ, ਉਹ ਸੌਦਾ ਖ਼ਰੀਦੋ।
 
निज घरि महलु पावहु सुख सहजे बहुरि न होइगो फेरा ॥३॥
Nij gẖar mahal pāvhu sukẖ sėhje bahur na ho▫igo ferā. ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।
ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਮਹਲੁ = ਪਰਮਾਤਮਾ ਦਾ ਟਿਕਾਣਾ ॥੩॥ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਵਾਸ ਮਨ ਵਿਚ ਹੋ ਸਕਦਾ ਹੈ। (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕ ਕੇ ਆਪਣਾ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭੋ। ਇਸ ਤਰ੍ਹਾਂ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲੇਗਾ ॥੩॥
 
अंतरजामी पुरख बिधाते सरधा मन की पूरे ॥
Anṯarjāmī purakẖ biḏẖāṯe sarḏẖā man kī pūre.
O Inner-knower, Searcher of hearts, Primal Being, Architect of Destiny: please fulfill this yearning of my mind.
ਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।
ਬਿਧਾਤੇ = ਹੇ ਕਰਤਾਰ! ਪੂਰੇ = ਪੂਰਿ, ਪੂਰੀ ਕਰ।ਹੇ ਅੰਤਰਜਾਮੀ ਸਰਬ-ਵਿਆਪਕ ਕਰਤਾਰ! ਮੇਰੇ ਮਨ ਦੀ ਸਰਧਾ ਪੂਰੀ ਕਰ।
 
नानकु दासु इही सुखु मागै मो कउ करि संतन की धूरे ॥४॥३॥१२४॥
Nānak ḏās ihī sukẖ māgai mo ka▫o kar sanṯan kī ḏẖūre. ||4||3||124||
Nanak, Your slave, begs for this happiness: let me be the dust of the feet of the Saints. ||4||3||124||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
ਮੋ ਕਉ = ਮੈਨੂੰ। ਧੂਰੇ = ਧੂਰਿ, ਚਰਨ-ਧੂੜ ॥੪॥ਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ-ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ॥੪॥੩॥੧੨੪॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
राखु पिता प्रभ मेरे ॥
Rākẖ piṯā parabẖ mere.
Save me, O My Father God.
ਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!
xxxਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ।
 
मोहि निरगुनु सभ गुन तेरे ॥१॥ रहाउ ॥
Mohi nirgun sabẖ gun ṯere. ||1|| rahā▫o.
I am worthless and without virtue; all virtues are Yours. ||1||Pause||
ਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।
ਮੋਹਿ = ਮੈਨੂੰ। ਨਿਰਗੁਨੁ = ਗੁਣ-ਹੀਨ ॥੧॥ਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ॥੧॥ ਰਹਾਉ॥
 
पंच बिखादी एकु गरीबा राखहु राखनहारे ॥
Pancẖ bikẖāḏī ek garībā rākẖo rākẖanhāre.
The five vicious thieves are assaulting my poor being; save me, O Savior Lord!
ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
ਬਿਖਾਦੀ = {विषादिन्} ਝਗੜਾਲੂ, ਦਿਲ ਨੂੰ ਤੋੜਨ ਵਾਲੇ।ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ।
 
खेदु करहि अरु बहुतु संतावहि आइओ सरनि तुहारे ॥१॥
Kẖeḏ karahi ar bahuṯ sanṯāvėh ā▫i▫o saran ṯuhāre. ||1||
They are tormenting and torturing me. I have come, seeking Your Sanctuary. ||1||
ਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।
ਖੇਦੁ = ਦੁੱਖ-ਕਲੇਸ਼। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣਾ। ਅਰਿ = ਵੈਰੀ} ॥੧॥ਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ ॥੧॥