Sri Guru Granth Sahib Ji

Ang: / 1430

Your last visited Ang:

बरनि न साकउ तुमरे रंगा गुण निधान सुखदाते ॥
Baran na sāka▫o ṯumre rangā guṇ niḏẖān sukẖ▫ḏāṯe.
I cannot describe Your Manifestations, O Treasure of Excellence, O Giver of peace.
ਮੈਂ ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ ਹੈ ਖੁਬੀਆਂ ਦੇ ਖ਼ਜ਼ਾਨੇ ਅਤੇ ਠੰਡ-ਚੈਨ ਬਖਸ਼ਣਹਾਰ।
ਰੰਗਾ = ਚੋਜ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ!ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।
 
अगम अगोचर प्रभ अबिनासी पूरे गुर ते जाते ॥२॥
Agam agocẖar parabẖ abẖināsī pūre gur ṯe jāṯe. ||2||
God is Inaccessible, Incomprehensible and Imperishable; He is known through the Perfect Guru. ||2||
ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
ਗੁਰ ਤੇ = ਗੁਰੂ ਤੋਂ। ਜਾਤੇ = ਪਛਾਣਿਆ ॥੨॥ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥
 
भ्रमु भउ काटि कीए निहकेवल जब ते हउमै मारी ॥
Bẖaram bẖa▫o kāt kī▫e nihkeval jab ṯe ha▫umai mārī.
My doubt and fear have been taken away, and I have been made pure, since my ego was conquered.
ਜਦੋਂ ਦੀ ਮੈਂ ਆਪਣੀ ਸਵੈ-ਹੰਗਤਾ ਦੂਰ ਕੀਤੀ ਹੈ, ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਹਰੀ ਨੇ ਮੈਨੂੰ ਪਵਿਤ੍ਰ ਕਰ ਦਿਤਾ ਹੈ।
ਭ੍ਰਮੁ = ਭਟਕਣਾ। ਨਿਹਕੇਵਲ = {निष्कैवल्य} ਪਵਿੱਤ੍ਰ, ਸੁੱਧ। ਜਬ ਤੇ = ਜਦੋਂ ਤੋਂ।(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।
 
जनम मरण को चूको सहसा साधसंगति दरसारी ॥३॥
Janam maraṇ ko cẖūko sahsā sāḏẖsangaṯ ḏarsārī. ||3||
My fear of birth and death has been abolished, beholding Your Blessed Vision in the Saadh Sangat, the Company of the Holy. ||3||
ਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ ਫ਼ਿਕਰ ਮੁਕ ਗਿਆ ਹੈ, ਹੈ ਸਾਈਂ।
ਕੋ = ਦਾ। ਚੂਕੋ = ਮੁੱਕ ਗਿਆ। ਦਰਸਾਰੀ = ਦਰਸਨ ਨਾਲ ॥੩॥ਸਾਧ ਸੰਗਤ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ ॥੩॥
 
चरण पखारि करउ गुर सेवा बारि जाउ लख बरीआ ॥
Cẖaraṇ pakẖār kara▫o gur sevā bār jā▫o lakẖ barī▫ā.
I wash the Guru's Feet and serve Him; I am a sacrifice to Him, 100,000 times.
ਮੈਂ ਗੁਰਾਂ ਦੇ ਚਰਨ ਧੌਦਾ ਅਤੇ ਉਨ੍ਹਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸੈਕੜੇ ਹਜ਼ਾਰ ਵਾਰੀ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ।
ਪਖਾਰਿ = ਪਖਾਲਿ, ਧੋ ਕੇ। ਕਰਉ = ਕਰਉਂ, ਮੈਂ ਕਰਾਂ। ਬਾਰਿ ਜਾਉ = ਮੈਂ ਕੁਰਬਾਨ ਜਾਵਾਂ। ਬਰੀਆ = ਵਾਰੀ।ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ,
 
जिह प्रसादि इहु भउजलु तरिआ जन नानक प्रिअ संगि मिरीआ ॥४॥७॥१२८॥
Jih parsāḏ ih bẖa▫ojal ṯari▫ā jan Nānak pari▫a sang mirī▫ā. ||4||7||128||
By His Grace, servant Nanak has crossed over this terrifying world-ocean; I am united with my Beloved. ||4||7||128||
ਜਿਨ੍ਹਾਂ ਦੀ ਦਇਆ ਦੁਆਰਾ ਨੌਕਰ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ ਅਤੇ ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ।
ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਭਉਜਲੁ = ਸੰਸਾਰ-ਸਮੁੰਦਰ। ਮਿਰੀਆ = ਮਿਲਿਆ ॥੪॥ਹੇ ਦਾਸ ਨਾਨਕ! ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ॥੪॥੭॥੧੨੮॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
तुझ बिनु कवनु रीझावै तोही ॥
Ŧujẖ bin kavan rījẖāvai ṯohī.
Who can please You, except You Yourself?
ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
ਤੁਝ ਬਿਨੁ = ਤੈਥੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ। ਰੀਝਾਵੈ = ਪ੍ਰਸੰਨ ਕਰੇ। ਤੋਹੀ = ਤੈਨੂੰ।ਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ।
 
तेरो रूपु सगल देखि मोही ॥१॥ रहाउ ॥
Ŧero rūp sagal ḏekẖ mohī. ||1|| rahā▫o.
Gazing upon Your Beauteous Form, all are entranced. ||1||Pause||
ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
ਸਗਲ = ਸਾਰੀ ਲੁਕਾਈ। ਮੋਹੀ = ਮਸਤ ਹੋ ਜਾਂਦੀ ਹੈ ॥੧॥ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ॥੧॥ ਰਹਾਉ॥
 
सुरग पइआल मिरत भूअ मंडल सरब समानो एकै ओही ॥
Surag pa▫i▫āl miraṯ bẖū▫a mandal sarab samāno ekai ohī.
In the heavenly paradise, in the nether regions of the underworld, on the planet earth and throughout the galaxies, the One Lord is pervading everywhere.
ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
ਪਇਆਲ = ਪਾਤਾਲ। ਮਿਰਤ = ਮਾਤ ਲੋਕ। ਭੂਅ ਮੰਡਲ = ਭੂਮੀ ਦੇ ਮੰਡਲ, ਧਰਤੀਆਂ ਦੇ ਚੱਕਰ, ਸਾਰੇ ਬ੍ਰਹਮੰਡ। ਏਕੈ ਓਹੀ = ਇਕ ਉਹ ਪਰਮਾਤਮਾ ਹੀ।ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।
 
सिव सिव करत सगल कर जोरहि सरब मइआ ठाकुर तेरी दोही ॥१॥
Siv siv karaṯ sagal kar jorėh sarab ma▫i▫ā ṯẖākur ṯerī ḏohī. ||1||
Everyone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
ਸਿਵ = ਸ਼ਿਵ, ਕਲਿਆਣ-ਸਰੂਪ। ਕਰ = ਦੋਵੇਂ ਹੱਥ {'ਕਰੁ' ਇਕ-ਵਚਨ, 'ਕਰ' ਬਹੁ-ਵਚਨ}। ਸਰਬ ਮਇਆ = ਹੇ ਸਭ ਉਤੇ ਦਇਆ ਕਰਨ ਵਾਲੇ! ਦੋਹੀ = ਦੁਹਾਈ, ਸਹਾਇਤਾ ਵਾਸਤੇ ਪੁਕਾਰ। ਮਇਆ = ਦਇਆ ॥੧॥ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥
 
पतित पावन ठाकुर नामु तुमरा सुखदाई निरमल सीतलोही ॥
Paṯiṯ pāvan ṯẖākur nām ṯumrā sukẖ▫ḏā▫ī nirmal sīṯlohī.
Your Name, O Lord and Master, is the Purifier of sinners, the Giver of peace, immaculate, cooling and soothing.
ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸੀਤਲੋਹੀ = ਸ਼ਾਂਤੀ ਸਰੂਪ।ਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।
 
गिआन धिआन नानक वडिआई संत तेरे सिउ गाल गलोही ॥२॥८॥१२९॥
Gi▫ān ḏẖi▫ān Nānak vadi▫ā▫ī sanṯ ṯere si▫o gāl galohī. ||2||8||129||
O Nanak, spiritual wisdom, meditation and glorious greatness come from dialogue and discourse with Your Saints. ||2||8||129||
ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
ਸਿਉ = ਨਾਲ। ਗਾਲ ਗਲੋਹੀ = ਗੱਲਾਂ ਬਾਤਾਂ ॥੨॥ਨਾਨਕ ਆਖਦਾ ਹੈ ਕਿ ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
मिलहु पिआरे जीआ ॥
Milhu pi▫āre jī▫ā.
Meet with me, O my Dear Beloved.
ਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।
ਪਿਆਰੇ ਜੀਆ = ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ!ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।
 
प्रभ कीआ तुमारा थीआ ॥१॥ रहाउ ॥
Parabẖ kī▫ā ṯumārā thī▫ā. ||1|| rahā▫o.
O God, whatever You do - that alone happens. ||1||Pause||
ਜੋ ਕੁਛ ਤੂੰ ਕਹਿੰਦਾ ਹੈਂ ਹੇ ਸਾਈਂ! ਉਹੀ ਹੁੰਦਾ ਹੈ। ਠਹਿਰਾਉ।
ਪ੍ਰਭ = ਹੇ ਪ੍ਰਭੂ! ਥੀਆ = ਹੋ ਰਿਹਾ ਹੈ ॥੧॥ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ॥੧॥ ਰਹਾਉ॥
 
अनिक जनम बहु जोनी भ्रमिआ बहुरि बहुरि दुखु पाइआ ॥
Anik janam baho jonī bẖarmi▫ā bahur bahur ḏukẖ pā▫i▫ā.
Wandering around through countless incarnations, I endured pain and suffering in so many lives, over and over again.
ਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।
ਭ੍ਰਮਿਆ = ਭਟਕਦਾ ਫਿਰਿਆ। ਬਹੁਰਿ ਬਹੁਰਿ = ਮੁੜ ਮੁੜ।ਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ।
 
तुमरी क्रिपा ते मानुख देह पाई है देहु दरसु हरि राइआ ॥१॥
Ŧumrī kirpā ṯe mānukẖ ḏeh pā▫ī hai ḏeh ḏaras har rā▫i▫ā. ||1||
By Your Grace, I obtained this human body; grant me the Blessed Vision of Your Darshan, O Sovereign Lord King. ||1||
ਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ਹੈ ਮੇਰੇ ਪਾਤਸ਼ਾਹ, ਪਰਮੇਸ਼ਰ!
ਤੇ = ਤੋਂ, ਨਾਲ। ਦੇਹ = ਸਰੀਰ ॥੧॥ਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ॥੧॥
 
सोई होआ जो तिसु भाणा अवरु न किन ही कीता ॥
So▫ī ho▫ā jo ṯis bẖāṇā avar na kin hī kīṯā.
That which pleases His Will has come to pass; no one else can do anything.
ਜਿਹੜਾ ਕੁਝ ਉਸ ਨੂੰ ਚੰਗਾ ਲੱਗਾ, ਉਹ ਹੋ ਆਇਆ ਹੈ, ਹੋਰ ਕੋਈ ਕੁਛ ਭੀ ਨਹੀਂ ਕਰ ਸਕਦਾ।
ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਪਸੰਦ ਆਇਆ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ।ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।
 
तुमरै भाणै भरमि मोहि मोहिआ जागतु नाही सूता ॥२॥
Ŧumrai bẖāṇai bẖaram mohi mohi▫ā jāgaṯ nāhī sūṯā. ||2||
By Your Will, enticed by the illusion of emotional attachment, the people are asleep; they do not wake up. ||2||
ਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ-ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ।
ਭਰਮਿ = ਭਰਮ ਵਿਚ। ਮੋਹਿ = ਮੋਹ ਵਿਚ ॥੨॥ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ॥੨॥
 
बिनउ सुनहु तुम प्रानपति पिआरे किरपा निधि दइआला ॥
Bin▫o sunhu ṯum parānpaṯ pi▫āre kirpā niḏẖ ḏa▫i▫ālā.
Please hear my prayer, O Lord of Life, O Beloved, Ocean of mercy and compassion.
ਹੇ ਤੂੰ ਜਿੰਦਜਾਨ ਦੇ ਮਿਹਰਬਾਨ ਮਾਲਕ! ਮੇਰੇ ਪ੍ਰੀਤਮ, ਦਿਆਲਤਾ ਦੇ ਸਮੰਦਰ, ਮੇਰੀ ਪ੍ਰਾਰਥਨਾ ਸ੍ਰਵਣ ਕਰ।
ਬਿਨਉ = ਬੇਨਤੀ। ਪ੍ਰਾਨਪਤਿ = ਹੇ ਮੇਰੀ ਜਿੰਦ ਦੇ ਮਾਲਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ।
 
राखि लेहु पिता प्रभ मेरे अनाथह करि प्रतिपाला ॥३॥
Rākẖ leho piṯā parabẖ mere anāthah kar parṯipālā. ||3||
Save me, O my Father God. I am an orphan - please, cherish me! ||3||
ਮੇਰੀ ਰਖਿਆ ਕਰ, ਹੈ ਮੇਰੇ ਬਾਪੂ! ਮੇਰੇ ਸੁਆਮੀ ਅਤੇ ਮੈਂ ਯਤੀਮ ਦੀ ਤੂੰ ਪਰਵਰਸ ਕਰ।
xxx॥੩॥ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ॥੩॥
 
जिस नो तुमहि दिखाइओ दरसनु साधसंगति कै पाछै ॥
Jis no ṯumėh ḏikẖā▫i▫o ḏarsan sāḏẖsangaṯ kai pācẖẖai.
You reveal the Blessed Vision of Your Darshan, for the sake of the Saadh Sangat, the Company of the Holy.
ਹੇ ਪ੍ਰਭੂ! ਜਿਸ ਨੂੰ ਸਤਿਸੰਗਤ ਦਾ ਸਦਕਾ ਆਪਣਾ ਦੀਦਾਰ ਵਿਖਾਲਦਾ ਹੈਂ,
ਨੋ = ਨੂੰ। ਤੁਮਹਿ = ਤੂੰ ਹੀ। ਕੈ ਪਾਛੈ = ਦੇ ਆਸਰੇ।ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤ ਦੇ ਆਸਰੇ ਰੱਖ ਕੇ ਦਿੱਤਾ ਹੈ।
 
करि किरपा धूरि देहु संतन की सुखु नानकु इहु बाछै ॥४॥९॥१३०॥
Kar kirpā ḏẖūr ḏeh sanṯan kī sukẖ Nānak ih bācẖẖai. ||4||9||130||
Grant Your Grace, and bless us with the dust of the feet of the Saints; Nanak yearns for this peace. ||4||9||130||
ਤੇ ਦਇਆ ਧਾਰ ਕੇ ਸਾਧੂਆਂ ਦੇ ਪੈਰਾ ਦੀ ਖਾਕ ਭੀ ਪ੍ਰਦਾਨ ਕਰਦਾ ਹੈ। ਇਹੀ ਠੰਢ-ਚੈਨ ਹੈ ਜਿਸ ਨੂੰ ਨਾਨਕ ਦਿਲੋ ਚਾਹੁੰਦਾ ਹੈ।
ਧੂਰਿ = ਚਰਨ-ਧੂੜ। ਬਾਛੈ = ਮੰਗਦਾ ਹੈ, ਲੋੜਦਾ ਹੈ ॥੪॥(ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ॥੪॥੯॥੧੩੦॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
हउ ता कै बलिहारी ॥
Ha▫o ṯā kai balihārī.
I am a sacrifice to those
ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,
ਹਉ = ਮੈਂ। ਤਾ ਕੈ = ਉਸ ਤੋਂ।ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ,
 
जा कै केवल नामु अधारी ॥१॥ रहाउ ॥
Jā kai keval nām aḏẖārī. ||1|| rahā▫o.
who take the Support of the Naam. ||1||Pause||
ਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।
ਜਾ ਕੈ = ਜਿਸ ਦੇ ਹਿਰਦੇ ਵਿਚ। ਅਧਾਰੀ = ਆਸਰਾ ॥੧॥ਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ॥੧॥ ਰਹਾਉ॥
 
महिमा ता की केतक गनीऐ जन पारब्रहम रंगि राते ॥
Mahimā ṯā kī keṯak ganī▫ai jan pārbarahm rang rāṯe.
How can I recount the praises of those humble beings who are attuned to the Love of the Supreme Lord God?
ਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,
ਮਹਿਮਾ = ਆਤਮਕ ਵਡੱਪਣ। ਤਾ ਕੀ = ਉਹਨਾਂ ਦੀ। ਰੰਗਿ = ਪ੍ਰੇਮ ਵਿਚ।ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
 
सूख सहज आनंद तिना संगि उन समसरि अवर न दाते ॥१॥
Sūkẖ sahj ānanḏ ṯinā sang un samsar avar na ḏāṯe. ||1||
Peace, intuitive poise and bliss are with them. There are no other givers equal to them. ||1||
ਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।
ਸਹਜ = ਆਤਮਕ ਅਡੋਲਤਾ। ਉਨ ਸਮਸਰਿ = ਉਹਨਾਂ ਦੇ ਬਰਾਬਰ ॥੧॥ਉਹਨਾਂ ਦੀ ਸੰਗਤ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥
 
जगत उधारण सेई आए जो जन दरस पिआसा ॥
Jagaṯ uḏẖāraṇ se▫ī ā▫e jo jan ḏaras pi▫āsā.
They have come to save the world - those humble beings who thirst for His Blessed Vision.
ਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।
ਸੇਈ = ਉਹੀ ਬੰਦੇ। ਜਗਤ ਉਧਾਰਣ = ਜਗਤ ਨੂੰ ਵਿਕਾਰਾਂ ਤੋਂ ਬਚਾਣ ਵਾਸਤੇ।ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ।
 
उन की सरणि परै सो तरिआ संतसंगि पूरन आसा ॥२॥
Un kī saraṇ parai so ṯari▫ā saṯsang pūran āsā. ||2||
Those who seek their Sanctuary are carried across; in the Society of the Saints, their hopes are fulfilled. ||2||
ਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।
ਸੰਗਿ = ਸੰਗਤ ਵਿਚ ॥੨॥ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
 
ता कै चरणि परउ ता जीवा जन कै संगि निहाला ॥
Ŧā kai cẖaraṇ para▫o ṯā jīvā jan kai sang nihālā.
If I fall at their Feet, then I live; associating with those humble beings, I remain happy.
ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
ਤਾ ਕੈ ਚਰਣਿ = ਉਹਨਾਂ ਦੇ ਪੈਰੀਂ। ਪਰਉ = ਪਰਉਂ, ਮੈਂ ਪਵਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਨਿਹਾਲ = ਪ੍ਰਸੰਨ-ਚਿੱਤ।ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
 
भगतन की रेणु होइ मनु मेरा होहु प्रभू किरपाला ॥३॥
Bẖagṯan kī reṇ ho▫e man merā hohu parabẖū kirpālā. ||3||
O God, please be merciful to me, that my mind might become the dust of the feet of Your devotees. ||3||
ਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।
ਰੇਣੁ = ਚਰਨ-ਧੂੜ ॥੩॥ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥
 
राजु जोबनु अवध जो दीसै सभु किछु जुग महि घाटिआ ॥
Rāj joban avaḏẖ jo ḏīsai sabẖ kicẖẖ jug mėh gẖāti▫ā.
Power and authority, youth and age - whatever is seen in this world, all of it shall fade away.
ਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।
ਅਵਧ = ਉਮਰ। ਜੁਗ ਮਹਿ = ਜਗਤ ਵਿਚ, ਮਨੁੱਖਾ ਜਨਮ ਵਿਚ {ਨੋਟ: ਲਫ਼ਜ਼ 'ਜੁਗ' ਦਾ ਅਰਥ ਇਥੇ ਸਤਜੁਗ ਕਲਿਜੁਗ ਆਦਿਕ ਨਹੀਂ ਹੈ}। ਘਾਟਿਆ = ਘਟਦਾ ਜਾਂਦਾ ਹੈ।ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।
 
नामु निधानु सद नवतनु निरमलु इहु नानक हरि धनु खाटिआ ॥४॥१०॥१३१॥
Nām niḏẖān saḏ navṯan nirmal ih Nānak har ḏẖan kẖāti▫ā. ||4||10||131||
The treasure of the Naam, the Name of the Lord, is forever new and immaculate. Nanak has earned this wealth of the Lord. ||4||10||131||
ਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।
ਨਵਤਨੁ = ਨਵਾਂ। ਸਦ = ਸਦਾ। ਨਿਧਾਨ = ਖ਼ਜ਼ਾਨਾ ॥੪॥ਹੇ ਨਾਨਕ! ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ)। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥