Sri Guru Granth Sahib Ji

Ang: / 1430

Your last visited Ang:

गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
तुम हरि सेती राते संतहु ॥
Ŧum har seṯī rāṯe sanṯahu.
O Saint, You are attuned to the Lord.
ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।
ਸੰਤਹੁ = ਹੇ ਸੰਤ ਜਨੋ!ਹੇ ਸੰਤ ਜਨੋ! (ਤੁਸੀਂ ਭਾਗਾਂ ਵਾਲੇ ਹੋ ਕਿ) ਤੁਸੀਂ ਪਰਮਾਤਮਾ ਨਾਲ ਰੱਤੇ ਹੋਏ ਹੋ।
 
निबाहि लेहु मो कउ पुरख बिधाते ओड़ि पहुचावहु दाते ॥१॥ रहाउ ॥
Nibāhi leho mo ka▫o purakẖ biḏẖāṯe oṛ pahucẖāvahu ḏāṯe. ||1|| rahā▫o.
Please stand my me, Architect of Destiny; please take me to my destination, Great Giver. ||1||Pause||
ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।
ਮੋ ਕਉ = ਮੈਨੂੰ। ਪੁਰਖ ਬਿਧਾਤੇ = ਹੇ ਸਰਬ-ਵਿਆਪਕ ਕਰਤਾਰ! ਓੜਿ = ਤੋੜ ਤਕ। ਦਾਤੇ = ਹੇ ਦਾਤਾਰ! ॥੧॥ਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ ॥੧॥ ਰਹਾਉ॥
 
तुमरा मरमु तुमा ही जानिआ तुम पूरन पुरख बिधाते ॥
Ŧumrā maram ṯumā hī jāni▫ā ṯum pūran purakẖ biḏẖāṯe.
You alone know Your mystery; You are the Perfect Architect of Destiny.
ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।
ਮਰਮੁ = ਭੇਤ, ਦਿਲ ਦੀ ਗੱਲ। ਤੁਮਾ ਹੀ = ਤੂੰ ਹੀ, ਤੁਮ ਹੀ।ਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ,
 
राखहु सरणि अनाथ दीन कउ करहु हमारी गाते ॥१॥
Rākẖo saraṇ anāth ḏīn ka▫o karahu hamārī gāṯe. ||1||
I am a helpless orphan - please keep me under Your Protection and save me. ||1||
ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।
ਦੀਨ = ਗਰੀਬ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ॥੧॥
 
तरण सागर बोहिथ चरण तुमारे तुम जानहु अपुनी भाते ॥
Ŧaraṇ sāgar bohith cẖaraṇ ṯumāre ṯum jānhu apunī bẖāṯe.
Your Feet are the boat to carry us across the world-ocean; You alone know Your ways.
ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।
ਬੋਹਿਥ = ਜਹਾਜ਼। ਭਾਤੇ = ਭਾਂਤਿ, ਕਿਸਮ, ਢੰਗ।(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ। ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?-ਇਹ ਤੂੰ ਆਪ ਹੀ ਜਾਣਦਾ ਹੈਂ।
 
करि किरपा जिसु राखहु संगे ते ते पारि पराते ॥२॥
Kar kirpā jis rākẖo sange ṯe ṯe pār parāṯe. ||2||
Those whom You keep protected, by Your Kindness, cross over to the other side. ||2||
ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਤੇ ਤੇ = ਉਹ ਉਹ ਸਾਰੇ। ਪਰਾਤੇ = ਪੈ ਗਏ, ਲੰਘ ਗਏ ॥੨॥ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
 
ईत ऊत प्रभ तुम समरथा सभु किछु तुमरै हाथे ॥
Īṯ ūṯ parabẖ ṯum samrathā sabẖ kicẖẖ ṯumrai hāthe.
Here and hereafter, God, You are All-powerful; everything is in Your Hands.
ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।
ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਸਮਰਥਾ = ਸਭ ਤਾਕਤਾਂ ਦੇ ਮਾਲਕ।ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ।
 
ऐसा निधानु देहु मो कउ हरि जन चलै हमारै साथे ॥३॥
Aisā niḏẖān ḏeh mo ka▫o har jan cẖalai hamārai sāthe. ||3||
Please give me that treasure, which will go along with me, O servant of the Lord. ||3||
ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।
ਨਿਧਾਨੁ = ਖ਼ਜ਼ਾਨਾ। ਹਰਿ ਜਨ = ਹੇ ਹਰੀ ਦੇ ਜਨ! ॥੩॥ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ॥੩॥
 
निरगुनीआरे कउ गुनु कीजै हरि नामु मेरा मनु जापे ॥
Nirgunī▫āre ka▫o gun kījai har nām merā man jāpe.
I am without virtue - please bless me with virtue, so that my mind might chant the Name of the Lord.
ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।
ਕਉ = ਨੂੰ। ਜਾਪੇ = ਜਪਦਾ ਰਹੇ।(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ।
 
संत प्रसादि नानक हरि भेटे मन तन सीतल ध्रापे ॥४॥१४॥१३५॥
Sanṯ parsāḏ Nānak har bẖete man ṯan sīṯal ḏẖarāpe. ||4||14||135||
By the Grace of the Saints, Nanak has met the Lord; his mind and body are soothed and satisfied. ||4||14||135||
ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।
ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਧ੍ਰਾਪੇ = ਰੱਜ ਗਏ ॥੪॥ਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ॥੪॥੧੪॥੧੩੫॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
xxxxxx
 
सहजि समाइओ देव ॥
Sahj samā▫i▫o ḏev.
I am intuitively absorbed in the Divine Lord.
ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,
ਸਹਜਿ = ਆਤਮਕ ਅਡੋਲਤਾ ਵਿਚ। ਦੇਵ = ਹੇ ਪ੍ਰਕਾਸ਼-ਰੂਪ ਪ੍ਰਭੂ!ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ,
 
मो कउ सतिगुर भए दइआल देव ॥१॥ रहाउ ॥
Mo ka▫o saṯgur bẖa▫e ḏa▫i▫āl ḏev. ||1|| rahā▫o.
The Divine True Guru has become Merciful to me. ||1||Pause||
ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।
xxx॥੧॥ਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ॥੧॥ ਰਹਾਉ॥
 
काटि जेवरी कीओ दासरो संतन टहलाइओ ॥
Kāt jevrī kī▫o ḏāsro sanṯan tahlā▫i▫o.
Cutting away the halter, He has made me His slave, and now I work for the Saints.
ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।
ਕਾਟਿ = ਕੱਟ ਕੇ। ਜੇਵਰੀ = ਮਾਇਆ ਦੀ ਫਾਹੀ।(ਹੇ ਪ੍ਰਭੂ!) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ।
 
एक नाम को थीओ पूजारी मो कउ अचरजु गुरहि दिखाइओ ॥१॥
Ėk nām ko thī▫o pūjārī mo ka▫o acẖraj gurėh ḏikẖā▫i▫o. ||1||
I have become a worshipper of the One Name; the Guru has shown me this amazing wonder. ||1||
ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।
ਕੋ = ਦਾ। ਥੀਓ = ਹੋ ਗਿਆ ਹਾਂ। ਗੁਰਹਿ = ਗੁਰੂ ਨੇ ॥੧॥ਉਸ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ॥੧॥
 
भइओ प्रगासु सरब उजीआरा गुर गिआनु मनहि प्रगटाइओ ॥
Bẖa▫i▫o pargās sarab ujī▫ārā gur gi▫ān manėh paragtā▫i▫o.
The Divine Light has dawned, and everything is illuminated; the Guru has revealed this spiritual wisdom to my mind.
ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
ਮਨਹਿ = ਮਨ ਵਿਚ।ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।
 
अम्रितु नामु पीओ मनु त्रिपतिआ अनभै ठहराइओ ॥२॥
Amriṯ nām pī▫o man ṯaripṯi▫ā anbẖai ṯẖahrā▫i▫o. ||2||
Drinking deeply of the Ambrosial Naam, the Name of the Lord, my mind is satisfied, and my fears have been vanquished. ||2||
ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।
ਤ੍ਰਿਪਤਿਆ = ਰੱਜ ਗਿਆ ਹੈ। ਅਨਭੈ = ਅਨਭਉ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਭਉ ਪੋਹ ਨਹੀਂ ਸਕਦਾ, {ਅਨਭਉ = ਅਨ ਭਉ, ਭਉ ਤੋਂ ਬਿਨਾ} ॥੨॥ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੨॥
 
मानि आगिआ सरब सुख पाए दूखह ठाउ गवाइओ ॥
Mān āgi▫ā sarab sukẖ pā▫e ḏūkẖah ṯẖā▫o gavā▫i▫o.
Accepting the Command of the Lord's Will, I have found total peace; the home of suffering has been destroyed.
ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।
ਮਾਨਿ = ਮੰਨ ਕੇ। ਦੂਖਹ ਠਾਉ = ਦੁੱਖਾਂ ਦਾ ਥਾਂ, ਦੁੱਖਾਂ ਦਾ ਨਾਮ-ਨਿਸ਼ਾਨ।ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ।
 
जउ सुप्रसंन भए प्रभ ठाकुर सभु आनद रूपु दिखाइओ ॥३॥
Ja▫o suparsan bẖa▫e parabẖ ṯẖākur sabẖ ānaḏ rūp ḏikẖā▫i▫o. ||3||
When God, our Lord and Master was totally pleased, He revealed everything in the form of ecstasy. ||3||
ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।
ਸਭੁ = ਹਰ ਥਾਂ ॥੩॥ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥
 
ना किछु आवत ना किछु जावत सभु खेलु कीओ हरि राइओ ॥
Nā kicẖẖ āvaṯ nā kicẖẖ jāvaṯ sabẖ kẖel kī▫o har rā▫i▫o.
Nothing comes, and nothing goes; this play is all set in motion by the Lord, the Sovereign King.
ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।
ਜਾਵਤ = ਮਰਦਾ। ਸਭੁ = ਸਾਰਾ। ਖੇਲੁ = ਤਮਾਸ਼ਾ।(ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ।
 
कहु नानक अगम अगम है ठाकुर भगत टेक हरि नाइओ ॥४॥१५॥१३६॥
Kaho Nānak agam agam hai ṯẖākur bẖagaṯ tek har nā▫i▫o. ||4||15||136||
Says Nanak, our Lord and Master is inaccessible and unfathomable. The Lord's devotees take His Name as their Support. ||4||15||136||
ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
ਅਗਮ = ਅਪਹੁੰਚ। ਹਰਿ ਨਾਇਓ = ਹਰੀ ਦੇ ਨਾਮ ਦੀ ॥੪॥ਹੇ ਨਾਨਕ! ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ॥੪॥੧੫॥੧੩੬॥
 
गउड़ी महला ५ ॥
Ga▫oṛī mėhlā 5.
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
xxxxxx
 
पारब्रहम पूरन परमेसुर मन ता की ओट गहीजै रे ॥
Pārbarahm pūran parmesur man ṯā kī ot gahījai re.
He is the Supreme Lord God, the Perfect Transcendent Lord; O my mind, hold tight to the Support of the One
ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ,
ਪਾਰਬ੍ਰਹਮ = ਪਰੇ ਤੋਂ ਪਰੇ ਬ੍ਰਹਮ। ਪੂਰਨ = ਵਿਆਪਕ। ਪਰਮੇਸੁਰ = ਸਭ ਤੋਂ ਵੱਡਾ ਮਾਲਕ। ਮਨ = ਹੇ ਮਨ! ਤਾ ਕੀ = ਉਸ ਦੀ। ਗਹੀਜੈ = ਫੜਨੀ ਚਾਹੀਦੀ ਹੈ।ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ!
 
जिनि धारे ब्रहमंड खंड हरि ता को नामु जपीजै रे ॥१॥ रहाउ ॥
Jin ḏẖāre barahmand kẖand har ṯā ko nām japījai re. ||1|| rahā▫o.
who established the solar systems and galaxies. Chant the Name of that Lord. ||1||Pause||
ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
ਜਿਨਿ = ਜਿਸ (ਪ੍ਰਭੂ) ਨੇ। ਧਾਰੇ = ਟਿਕਾਏ ਹੋਏ ਹਨ। ਤਾ ਕੋ = ਉਸ ਦਾ ॥੧॥ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ॥੧॥ ਰਹਾਉ॥
 
मन की मति तिआगहु हरि जन हुकमु बूझि सुखु पाईऐ रे ॥
Man kī maṯ ṯi▫āgahu har jan hukam būjẖ sukẖ pā▫ī▫ai re.
Renounce the intellectual cleverness of your mind, O humble servants of the Lord; understanding the Hukam of His Command, peace is found.
ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ।
ਹਰਿ ਜਨ = ਹੇ ਹਰੀ ਜਨੋ! ਬੂਝਿ = ਸਮਝ ਕੇ।ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ।
 
जो प्रभु करै सोई भल मानहु सुखि दुखि ओही धिआईऐ रे ॥१॥
Jo parabẖ karai so▫ī bẖal mānhu sukẖ ḏukẖ ohī ḏẖi▫ā▫ī▫ai re. ||1||
Whatever God does, accept that with pleasure; in comfort and in suffering, meditate on Him. ||1||
ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ!
ਭਲ = ਭਲਾ, ਚੰਗਾ। ਮਾਨਹੁ = ਮੰਨੋ। ਸੁਖਿ = ਸੁਖ ਵਿਚ। ਦੁਖਿ = ਦੁਖ ਵਿਚ ॥੧॥ਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ॥੧॥
 
कोटि पतित उधारे खिन महि करते बार न लागै रे ॥
Kot paṯiṯ uḏẖāre kẖin mėh karṯe bār na lāgai re.
The Creator emancipates millions of sinners in an instant, without a moment's delay.
ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।
ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰੇ = ਬਚਾ ਲੈਂਦਾ ਹੈ। ਕਰਤੇ = ਕਰਤਾਰ ਨੂੰ। ਬਾਰ = ਚਿਰ।(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।
 
दीन दरद दुख भंजन सुआमी जिसु भावै तिसहि निवाजै रे ॥२॥
Ḏīn ḏaraḏ ḏukẖ bẖanjan su▫āmī jis bẖāvai ṯisėh nivājai re. ||2||
The Lord, the Destroyer of the pain and sorrow of the poor, blesses those with whom He is pleased. ||2||
ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।
ਭੰਜਨ = ਨਾਸ ਕਰਨ ਵਾਲਾ। ਤਿਸਹਿ = ਉਸ ਨੂੰ ਹੀ। ਨਿਵਾਜੈ = ਬਖ਼ਸ਼ਦਾ ਹੈ ॥੨॥ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ। ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ॥੨॥
 
सभ को मात पिता प्रतिपालक जीअ प्रान सुख सागरु रे ॥
Sabẖ ko māṯ piṯā parṯipālak jī▫a parān sukẖ sāgar re.
He is Mother and Father, the Cherisher of all; He is the Breath of life of all beings, the Ocean of peace.
ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ।
ਸਭ ਕੋ = ਸਭਨਾਂ ਦਾ। ਜੀਅ ਪ੍ਰਾਨ ਸੁਖ ਸਾਗਰੁ = ਜਿੰਦਾਂ ਦਾ, ਪ੍ਰਾਣਾਂ ਦਾ, ਸੁਖਾਂ ਦਾ ਸਮੁੰਦਰ।ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ।
 
देंदे तोटि नाही तिसु करते पूरि रहिओ रतनागरु रे ॥३॥
Ḏeʼnḏe ṯot nāhī ṯis karṯe pūr rahi▫o raṯnāgar re. ||3||
While giving so generously, the Creator does not diminish at all. The Source of jewels, He is All-pervading. ||3||
ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।
ਤੋਟਿ = ਘਾਟਿ, ਕਮੀ। ਰਤਨਾਗਰੁ = {ਰਤਨ-ਆਕਰੁ। ਆਕਰੁ = ਖਾਣ}। ਰਤਨਾਂ ਦੀ ਖਾਣ ॥੩॥(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥
 
जाचिकु जाचै नामु तेरा सुआमी घट घट अंतरि सोई रे ॥
Jācẖik jācẖai nām ṯerā su▫āmī gẖat gẖat anṯar so▫ī re.
The beggar begs for Your Name, O Lord and Master; God is contained deep within the nucleus of each and every heart.
ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਸੋਈ = ਉਹੀ। ਘਟ ਘਟ ਅੰਤਰਿ = ਹਰੇਕ ਘਟ ਦੇ ਅੰਦਰ। ਘਟ = ਸਰੀਰ।ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ (ਦਾਤ ਵਜੋਂ) ਮੰਗਦਾ ਹੈ। ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
 
नानकु दासु ता की सरणाई जा ते ब्रिथा न कोई रे ॥४॥१६॥१३७॥
Nānak ḏās ṯā kī sarṇā▫ī jā ṯe baritha na ko▫ī re. ||4||16||137||
Slave Nanak has entered His Sanctuary; no one returns from Him empty-handed. ||4||16||137||
ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।
ਤਾ ਕੀ = ਉਸ ਪ੍ਰਭੂ ਦੀ। ਜਾ ਤੇ = ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ, ਨਿਰਾਸ ॥੪॥ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ॥੪॥੧੬॥੧੩੭॥